ਕੋਰੋਨਾ ਵਾਇਰਸ: ਕੁੰਭ ਦੇ ਮੇਲੇ ਵਿੱਚ ਸਮਾਜਿਕ ਦੂਰੀ ਬਣਾਉਣ ਵਿੱਚ ਪ੍ਰਸ਼ਾਸਨ ਅਸਮਰੱਥ ਨਜ਼ਰ ਆ ਰਿਹਾ- ਅਹਿਮ ਖ਼ਬਰਾਂ

Monday, Apr 12, 2021 - 11:35 AM (IST)

ਕੋਰੋਨਾ ਵਾਇਰਸ: ਕੁੰਭ ਦੇ ਮੇਲੇ ਵਿੱਚ ਸਮਾਜਿਕ ਦੂਰੀ ਬਣਾਉਣ ਵਿੱਚ ਪ੍ਰਸ਼ਾਸਨ ਅਸਮਰੱਥ ਨਜ਼ਰ ਆ ਰਿਹਾ- ਅਹਿਮ ਖ਼ਬਰਾਂ

ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਅੱਜ ਦੀਆਂ ਵੱਡੀਆਂ ਤੇ ਅਹਿਮ ਖ਼ਬਰਾਂ ਪਹੁੰਚਾ ਰਹੇ ਹਾਂ।

ਕੁੰਭ ਮੇਲੇ ਦੌਰਾਨ ਭਾਰੀ ਗਿਣਤੀ ''ਚ ਲੋਕ ਗੰਗਾ ਵਿੱਚ ''ਹਰ ਕੀ ਪਾਓੜੀ'' ਵਿੱਚ ਇਸ਼ਨਾਨ ਕਰਨ ਆ ਰਹੇ ਹਨ।

ਖ਼ਬਰ ਏਜੰਸੀ ਏਐੱਨਆਈ ਅਨੁਸਾਰ ਕੁੰਬ ਮਿਲੇ ਦੌਰਾਨ ਲੋਕਾਂ ਦੀ ਭੀੜ ਵੱਧਣ ਦੇ ਚਲਦਿਆਂ ਕੋਵਿਡ ਨਿਯਮਾਂ ਨੂੰ ਲਾਗੂ ਕਰਨ ਵਿੱਚ ਦਿੱਕਤਾਂ ਪੇਸ਼ ਆ ਰਹੀਆਂ ਹਨ।

ਇਹ ਵੀ ਪੜ੍ਹੋ-

ਏਐੱਨਆਈ ਨਾਲ ਕੁੰਭ ਮੇਲਾ ਇੰਸਪੈਕਰ ਜਨਰਲ ਗੁੰਜਿਆਲ ਨੇ ਕੋਰੋਨਾ ਨਿਯਮਾਂ ਨੂੰ ਲਾਗੂ ਕਰਨ ਬਾਰੇ ਚਿੰਤਾ ਜ਼ਾਹਰ ਕਰਦਿਆਂ ਕਿਹਾ, " ਅਸੀਂ ਲਗਾਤਾਰ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਕੋਵਿਡ ਮੁਤਾਬਕ ਢੁੱਕਵਾਂ ਵਿਵਹਾਰ ਕਰਨ। ਪਰ ਭਾਰੀ ਗਿਣਤੀ ਕਾਰਨ ਅੱਜ ਚਲਾਨ ਜਾਰੀ ਕਰਨਾ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ। ਘਾਂਟਾਂ ''ਤੇ ਸਮਾਜਿਕ ਦੂਰੀ ਯਕੀਨੀ ਬਣਾਉਣਾ ਬਹੁਤ ਔਖਾ ਹੈ।"

https://twitter.com/ANI/status/1381395989404086275

ਉਨ੍ਹਾਂ ਕਿਹਾ, "ਜੇ ਅਸੀਂ ਘਾਟਾਂ ''ਤੇ ਸਮਾਜਿਕ ਦੂਰੀ ਲਾਗੂ ਕਰਨ ਦੀ ਸਖ਼ਤ ਕੋਸ਼ਿਸ਼ ਕਰੀਏ ਤਾਂ ਭਗਦੜ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ ਇਸ ਲਈ ਅਸੀਂ ਇਥੇ ਸਮਾਜਿਕ ਦੂਰੀ ਬਣਾਈ ਰੱਖਣ ਦੇ ਅਸਮਰੱਥ ਹਾਂ।"

https://twitter.com/ANI/status/1381398596055011329

ਸੰਜੇ ਗੁੰਜਿਆਲ ਨੇ ਕੁੰਭ ਮੇਲੇ ਦੇ ਪ੍ਰਬੰਧਾਂ ਬਾਰੇ ਦੱਸਿਆ, "ਆਮ ਲੋਕਾਂ ਨੂੰ ਸਵੇਰੇ 7 ਵਜੇ ਤੱਕ ਆਉਣ ਦੀ ਇਜਾਜ਼ਤ ਦਿੱਤੀ ਜਾਏਗੀ। ਉਸ ਤੋਂ ਬਾਅਦ, ਇਹ ਖੇਤਰ ਅਖਾੜਿਆਂ ਲਈ ਰਾਖਵਾਂ ਰੱਖਿਆ ਜਾਵੇਗਾ।"

https://twitter.com/ANI/status/1381398596055011329

ਸੁਪਰੀਮ ਕੋਰਟ ’ਤੇ ਕੋਰੋਨਾਵਾਇਰਸ ਦਾ ਅਸਰ

ਕੋਰੋਨਾ ਦੇ ਵਧਦੇ ਮਾਮਲਿਆਂ ਕਰਕੇ ਸੁਪਰੀਮ ਕੋਰਟ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕਰਨ ਦਾ ਲਿਆ ਫ਼ੈਸਲਾ ਅਤੇ ਉੱਧਰ ਕੁੰਬ ਦੌਰਾਨ ਕੋਰੋਨਾ ਨਿਯਮ ਲਾਗੂ ਕਰਨ ਵਿੱਚ ਦਿੱਕਤਾਂ ਆ ਰਹੀਆਂ ਹਨ।

ਦੇਸ ਦੀ ਸਰਬਉੱਚ ਅਦਾਲਤ ਨੇ ਕੋਰਟ ਵਿੱਚ ਮਾਮਲਿਆਂ ਦੀ ਸੁਣਵਾਈ ਯਾਨਿ ਫ਼ਿਜ਼ੀਕਲ ਸੁਣਵਾਈ ਨੂੰ ਮੁਲਤਵੀ ਕਰ ਦਿੱਤਾ ਹੈ।

ਇੱਕ ਨੋਟਿਸ ਜਾਰੀ ਕਰਕੇ ਅਦਾਲਤ ਨੇ ਕਿਹਾ, "ਅਗਲੇ ਹੁਕਮਾਂ ਤੱਕ ਅਦਾਲਤ ਵਿੱਚ ਹੋਣ ਵਾਲੀ ਸੁਣਵਾਈ ਨੂੰ ਮੁਲਤਵੀ ਕੀਤਾ ਜਾਂਦਾ ਹੈ। ਮਾਮਲਿਆਂ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇਗੀ।"

ਸੁਪਰੀਮ ਕੋਰਟ
Getty Images

ਖ਼ਬਰ ਏਜੰਸੀ ਏਐੱਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਸੁਪਰੀਮ ਕੋਰਟ ਵਿੱਚ ਕਈ ਕਰਮਚਾਰੀਆਂ ਦੇ ਕੋਰੋਨਾ ਟੈਸਟ ਪੌਜ਼ੀਟਿਵ ਆਉਣ ਤੋਂ ਬਾਅਦ, ਸੁਪਰੀਮ ਕੋਰਟ ਦੇ ਜੱਜ ਹੁਣ ਅਦਾਲਤ ਆਉਣ ਦੀ ਬਜਾਇ ਘਰਾਂ ਤੋਂ ਹੀ ਅਦਾਲਤ ਦਾ ਕੰਮਕਾਜ ਦੇਖਣਗੇ।

ਬਾਰ ਐਂਡ ਬੈਂਚ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਸੁਪਰੀਮ ਕੋਰਟ ਦੇ ਸਾਰੇ ਜੱਜ ਹੁਣ ਆਪਣੇ ਘਰੋਂ ਹੀ ਵੀਡੀਓ ਲਿੰਕ ਰਾਹੀਂ ਮਾਮਲਿਆਂ ਦੀ ਸੁਣਵਾਈ ਕਰਨਗੇ।

https://twitter.com/barandbench/status/1381448434880774146

ਇਸ ਲਈ ਜ਼ਰੂਰੀ ਪ੍ਰਬੰਧ ਕਰਨ ਲਈ ਤਕਨੀਕੀ ਜਾਣਕਾਰੀ ਰੱਖਣ ਵਾਲੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਘਰਾਂ ਨੂੰ ਭੇਜਿਆ ਗਿਆ ਹੈ।

ਵੈੱਬਸਾਈਟ ਮੁਤਾਬਕ ਬੀਤੇ ਸਾਲ ਵੀ ਕੋਰੋਨਾ ਮਹਾਮਾਰੀ ਕਾਰਨ ਮਈ ਤੇ ਜੂਨ ਮਹੀਨੇ ਸਾਰੇ ਜੱਜਾਂ ਨੇ ਬਗ਼ੈਰ ਅਦਾਲਤ ਗਿਆਂ ਆਪੋ-ਆਪਣੇ ਘਰਾਂ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

ਕੀ ਮਹਾਰਾਸ਼ਟਰ ਵਿੱਚ ਮੁੜ ਲੱਗੇਗਾ ਲੌਕਡਾਊਨ? 14 ਅਪ੍ਰੈਲ ਤੋਂ ਬਾਅਦ ਹੋਵੇਗਾ ਫ਼ੈਸਲਾ

ਕੋਰੋਨਾ ਦੇ ਲਗਾਤਾਰ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਮਹਾਂਰਾਸ਼ਟਰ ਵਿੱਚ ਲੌਕਡਾਊਨ ਲਗਾਉਣ ਸਬੰਧੀ ਕੋਈ ਫ਼ੈਸਲਾ 14 ਅਪ੍ਰੈਲ ਤੋਂ ਬਾਅਦ ਕੀਤਾ ਜਾਵੇਗਾ।

ਐਤਵਾਰ ਨੂੰ ਮਹਾਂਮਾਰੀ ਦੀ ਸਥਿਤੀ ''ਤੇ ਚਰਚਾ ਲਈ ਹੋਈ ਕੋਵਿਡ-19 ਟਾਸਕ ਫ਼ੋਰਸ ਦੀ ਅਹਿਮ ਮੀਟਿੰਗ ਤੋਂ ਬਾਅਦ ਸੂਬੇ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਲੌਕਡਾਊਨ ਲਗਾਉਣ ਬਾਰੇ ਫ਼ੈਸਲਾ 14 ਅਪ੍ਰੈਲ ਤੋਂ ਬਾਅਦ ਲਿਆ ਜਾਵੇਗਾ।

ਉਧਵ ਠਾਕਰੇ
BBC

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਉਨ੍ਹਾਂ ਨੇ ਕਿਹਾ, "ਟਾਸਕ ਫ਼ੋਰਸ ਦੀ ਸਲਾਹ ਇਹ ਹੀ ਹੈ ਕਿ ਮੋਜੂਦਾ ਹਾਲਾਤ ਨੂੰ ਦੇਖਦੇ ਹੋਏ ਲਾਕਡਾਊਨ ਲਗਾਇਆ ਜਾਣਾ ਚਾਹੀਦਾ ਹੈ।"

"ਜੇ ਲੌਕਡਾਊਨ ਲਗਾਇਆ ਜਾਂਦਾ ਹੈ ਤਾਂ ਕਿੰਨੇ ਸਮੇਂ ਲਈ ਹੋਵੇਗਾ, ਸੂਬੇ ਦੀ ਅਰਥ ਵਿਵਸਥਾ ''ਤੇ ਇਸ ਦਾ ਕੀ ਅਤੇ ਕਿੰਨਾ ਅਸਰ ਪਵੇਗਾ ਇਸ ਬਾਰੇ ਮੀਟਿੰਗ ਵਿੱਚ ਚਰਚਾ ਕੀਤੀ ਗਈ ਹੈ।"

ਉਨ੍ਹਾਂ ਕਿਹਾ ਕਿ ਲੌਕਡਾਊਨ ਲਗਾਇਆ ਜਾਵੇ ਜਾਂ ਨਾ ਅਤੇ ਇਸਦੇ ਸੰਭਾਵਿਤ ਅਸਰ ਬਾਰੇ ਚਰਚਾ ਕਰਨ ਲਈ ਮੁੱਖ ਮੰਤਰੀ ਉਧਵ ਠਾਕਰੇ ਵੱਖ ਵੱਖ ਵਪਾਰਕ ਸੰਗਠਨਾਂ ਨਾਲ ਗੱਲਬਾਤ ਕਰ ਰਹੇ ਹਨ, ਜਿਸ ਤੋਂ ਬਾਅਦ ਹੀ ਇਸ ਬਾਰੇ ਫ਼ੈਸਲਾ ਲਿਆ ਜਾ ਸਕੇਗਾ।

ਸੂਬੇ ਵਿੱਚ ਪਹਿਲਾਂ ਹੀ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਚਲਦਿਆਂ ਰਾਤ ਦਾ ਕਰਫ਼ਿਊ ਲਾਗਇਆ ਗਿਆ ਹੈ।

ਟਾਕਸ ਫ਼ੋਰਸ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਉਧਵ ਠਾਕਰੇ ਨੇ ਵੀ ਹਿੱਸਾ ਲਿਆ।

ਇਸ ਦੌਰਾਨ ਲੌਕਡਾਊਨ ਲਗਾਉਣ ਬਾਰੇ ਵਿਚਾਰ ਚਰਚਾ ਦੇ ਨਾਲ ਨਾਲ ਹਸਪਤਾਲਾਂ ਵਿੱਚ ਬੈੱਡਾਂ, ਆਕਸੀਜਨ ਅਤੇ ਰੇਮਡੇਸਿਵੀਰ ਦੇ ਉਪਲੱਬਧ ਹੋਣ ਅਤੇ ਇਸਤੇਮਾਲ ਬਾਰੇ ਵੀ ਚਰਚਾ ਕੀਤੀ ਗਈ।

ਇਹ ਵੀ ਪੜ੍ਹੋ:

https://www.youtube.com/watch?v=HAPRh_iQ5-Y&t=15s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2ad8a723-b8ae-4d05-aaba-05180f0be995'',''assetType'': ''STY'',''pageCounter'': ''punjabi.india.story.56713911.page'',''title'': ''ਕੋਰੋਨਾ ਵਾਇਰਸ: ਕੁੰਭ ਦੇ ਮੇਲੇ ਵਿੱਚ ਸਮਾਜਿਕ ਦੂਰੀ ਬਣਾਉਣ ਵਿੱਚ ਪ੍ਰਸ਼ਾਸਨ ਅਸਮਰੱਥ ਨਜ਼ਰ ਆ ਰਿਹਾ- ਅਹਿਮ ਖ਼ਬਰਾਂ'',''published'': ''2021-04-12T06:01:20Z'',''updated'': ''2021-04-12T06:01:20Z''});s_bbcws(''track'',''pageView'');

Related News