ਜਦੋਂ ਸਟਾਲਿਨ ਦੀ ਧੀ ਨੂੰ ਅਮਰੀਕੀ ਖ਼ੁਫ਼ੀਆ ਤਰੀਕੇ ਨਾਲ ਭਾਰਤ ਤੋਂ ਲੈ ਗਏ

Monday, Apr 12, 2021 - 11:20 AM (IST)

ਜਦੋਂ ਸਟਾਲਿਨ ਦੀ ਧੀ ਨੂੰ ਅਮਰੀਕੀ ਖ਼ੁਫ਼ੀਆ ਤਰੀਕੇ ਨਾਲ ਭਾਰਤ ਤੋਂ ਲੈ ਗਏ
ਸਟਾਲਿਨ ਦੀ ਬੁਕੱਲ ਵਿੱਚ ਉਨ੍ਹਾਂ ਦੀ ਧੀ ਸਵੇਤਲਾਨਾ ਅਲੀਲੁਯੇਵਾ
Getty Images
ਸਟਾਲਿਨ ਦੀ ਬੁਕੱਲ ਵਿੱਚ ਉਨ੍ਹਾਂ ਦੀ ਧੀ ਸਵੇਤਲਾਨਾ ਅਲੀਲੁਯੇਵਾ

ਗੱਲ ਮਾਰਚ 1967 ਦੀ ਹੈ। ਭਾਰਤ ਵਿੱਚ ਅਮਰੀਕੀ ਰਾਜਦੂਤ ਚੈਸਟਰ ਬਾਉਲਸ ਦੇ ਅਸਿਸਟੈਂਟ ਰਿਚਰਡ ਸੇਲੇਸਟ ਨੇ ਆਪਣੇ ਘਰ ਕੁਝ ਲੋਕਾਂ ਨੂੰ ਖਾਣੇ ''ਤੇ ਬੁਲਾਇਆ ਸੀ।

ਹਾਲੇ ਮਹਿਮਾਨ ਆਉਣਾ ਸ਼ੁਰੂ ਹੀ ਹੋਏ ਸਨ ਕਿ ਉਨ੍ਹਾਂ ਦੇ ਫ਼ੋਨ ਦੀ ਘੰਟੀ ਵੱਜੀ। ਦੂਜੇ ਪਾਸੇ ਦਿੱਲੀ ਵਿੱਚ ਸੀਆਈਏ ਦੇ ਦਿੱਲੀ ਸਟੇਸ਼ਨ ਚੀਫ਼ ਡੇਵ ਬਲੀ ਸਨ। ਉਨ੍ਹਾਂ ਨੇ ਕਿਹਾ, ''''ਸੇਵੇਸਟ ਤੁਰੰਤ ਦੂਤਾਵਾਸ ਪਹੁੰਚੋ।''''

ਸੇਲੇਸਟ ਨੇ ਕਿਹਾ ਕਿ ਉਨ੍ਹਾਂ ਦੇ ਘਰ ਪਾਰਟੀ ਚੱਲ ਰਹੀ ਹੈ ਅਤੇ ਉਹ ਮਹਿਮਾਨਾਂ ਨੂੰ ਛੱਡਕੇ ਨਹੀਂ ਆ ਸਕਦੇ ਪਰ ਸੀਆਈਏ ਦੇ ਸਟੇਸ਼ਨ ਚੀਫ਼ ''ਤੇ ਉਨ੍ਹਾਂ ਦੀ ਗੁਜ਼ਾਰਿਸ਼ ਦਾ ਕੋਈ ਅਸਰ ਨਾ ਹੋਇਆ।

ਇਹ ਵੀ ਪੜ੍ਹੋ

ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ, ''''ਕੁਝ ਵੀ ਹੋਵੇ ਤੁਰੰਤ ਦੂਤਾਵਾਸ ਪਹੁੰਚੋ।''''

ਸੇਲੇਸਟ ਦਾ ਘਰ ਦੂਤਾਵਾਸ ਤੋਂ ਥੋੜ੍ਹੀ ਦੂਰੀ ''ਤੇ ਹੀ ਸੀ ਇਸ ਲਈ ਉਹ ਕਾਰ ਦੀ ਬਜਾਇ ਪੈਦਲ ਹੀ ਉਥੇ ਪਹੁੰਚੇ।

ਦਰਵਾਜ਼ੇ ਦੀ ਘੰਟੀ ਵਜਾਈ ਤਾਂ ਇੱਕ ਗਾਰਡ ਨੇ ਦਰਵਾਜ਼ਾ ਖੋਲ੍ਹਿਆ। ਉਸ ਨੇ ਸੇਲੇਸਟ ਨੂੰ ਹੌਲੀ ਆਵਾਜ਼ ਵਿੱਚ ਦੱਸਿਆ, ''''ਥੋੜੀ ਦੇਰ ਪਹਿਲਾਂ ਇੱਕ ਔਰਤ ਇਥੇ ਪਹੁੰਚੀ ਹੈ। ਉਸ ਦਾ ਨਾਮ ਸਵੇਤਲਾਨਾ ਹੈ। ਉਹ ਆਪਣੇ ਆਪ ਨੂੰ ਸਟਾਲਿਨ ਦੀ ਧੀ ਦੱਸਦੀ ਹੈ।''''

ਸਵੇਤਲਾਨਾ ਅਲੀਲੁਯੇਵਾ
Getty Images
ਸਵੇਤਲਾਨਾ ਅਲੀਲੁਯੇਵਾ

ਬਲੀ ਨਾਲ ਮੁਲਾਕਾਤ ਕਰਦਿਆਂ ਹੀ ਸੇਲੇਟਸ ਦਾ ਪਹਿਲਾ ਸਵਾਲ ਸੀ, ''''ਕੀ ਸੱਚੀਂ ਇਹ ਸਟਾਲਿਨ ਦੀ ਧੀ ਹੈ?"

ਬਲੀ ਦਾ ਜਵਾਬ ਸੀ, ''''ਹੋ ਸਕਦਾ ਹੈ ਉਹ ਸਟਾਲਿਨ ਦੀ ਧੀ ਹੋਵੇ। ਪਰ ਅਸੀਂ ਨਹੀਂ ਜਾਣਦੇ। ਇਹ ਵੀ ਹੋ ਸਕਦਾ ਹੈ ਕਿ ਇਹ ਸਾਨੂੰ ਸ਼ਰਮਸਾਰ ਕਰਨ ਦੀ ਸੋਵੀਅਤ ਦੀ ਚਾਲ ਹੋਵੇ।''''

ਪਤੀ ਦੀਆਂ ਅਸਥੀਆਂ ਨੂੰ ਜਲਪ੍ਰਵਾਹ ਕਰਨ ਆਈ ਸੀ ਭਾਰਤ

ਬਾਅਦ ਵਿੱਚ ਭਾਰਤ ਦੇ ਰਾਜਦੂਤ ਬਣੇ ਰਿਚਰਡ ਸੇਲੇਸਟ ਨੇ ਹਾਲ ਹੀ ਵਿੱਚ ਪ੍ਰਕਾਸ਼ਿਤ ਆਪਣੀ ਕਿਤਾਬ ''ਲਾਈਫ਼ ਇੰਨ ਅਮੈਰੀਕਨ ਪਾਲਿਟਿਕਸ ਐਂਡ ਡਿਪਲੋਮੈਟਿਕ ਈਅਰਜ਼ ਇੰਨ ਇੰਡੀਆ'' ਵਿੱਚ ਲਿਖਦੇ ਹਨ, ''''ਉਨ੍ਹਾਂ ਦੀ ਕਹਾਣੀ ''ਤੇ ਯਕੀਨ ਕਰਨਾ ਔਖਾ ਸੀ। ਉਹ ਔਰਤ ਨਾ ਸਿਰਫ਼ ਇਹ ਕਹਿ ਰਹੀ ਸੀ ਕਿ ਉਹ ਸਟਾਲਿਨ ਦੀ ਧੀ ਹੈ ਬਲਕਿ ਉਨ੍ਹਾਂ ਦਾ ਇਹ ਵੀ ਦਾਅਵਾ ਸੀ ਕਿ ਉਹ ਇੱਕ ਭਾਰਤੀ ਬ੍ਰਜੇਸ਼ ਸਿੰਘ ਦੀ ਪਤਨੀ ਹੈ ਜੋ ਮਾਸਕੋ ਵਿੱਚ ਵਿਦੇਸ਼ੀ ਭਾਸ਼ਾ ਪ੍ਰੈਸ ਵਿੱਚ ਕੰਮ ਕਰਦੇ ਸਨ।''''

ਰਿਚਰਡ ਸੇਲੇਸਟ ਦੀ ਕਿਤਾਬ ''ਲਾਈਫ਼ ਇਨ ਅਮੈਰੀਕਨ ਪਾਲਿਟਿਕਸ ਐਂਡ ਡਿਪਲੋਮੈਟਿਕ ਈਰਸ ਇਨ ਇੰਡੀਆ'' ਦਾ ਸਵਰਕ
Richard Celeste
ਰਿਚਰਡ ਸੇਲੇਸਟ ਦੀ ਕਿਤਾਬ ‘ਲਾਈਫ਼ ਇਨ ਅਮੈਰੀਕਨ ਪਾਲਿਟਿਕਸ ਐਂਡ ਡਿਪਲੋਮੈਟਿਕ ਈਰਸ ਇਨ ਇੰਡੀਆ’ ਦਾ ਸਵਰਕ

ਉਹ ਲਿਖਦੇ ਹਨ, ''''ਬ੍ਰਜੇਸ਼ ਸਿੰਘ, ਦਿਨੇਸ਼ ਸਿੰਘ ਦੇ ਚਾਚਾ ਸਨ ਜੋ ਉਸ ਸਮੇਂ ਵਿਦੇਸ਼ ਰਾਜ ਮੰਤਰੀ ਦੇ ਆਹੁਦੇ ''ਤੇ ਕੰਮ ਕਰ ਰਹੇ ਸਨ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਫ਼ੀ ਨਜ਼ਦੀਕ ਮੰਨੇ ਜਾਂਦੇ ਸਨ। ਉਸ ਔਰਤ ਦੇ ਪਤੀ ਦੀ ਪਿਛਲੀ ਨਵੰਬਰ ਨੂੰ ਮੌਤ ਹੋ ਗਈ ਸੀ। ਉਹ ਉਨ੍ਹਾਂ ਦੀਆਂ ਅਸਥੀਆਂ ਨੂੰ ਲੈ ਕੇ ਭਾਰਤ ਆਈ ਸੀ ਅਤੇ ਉਨ੍ਹਾਂ ਨੂੰ ਗੰਗਾ ਵਿੱਚ ਜਲਪ੍ਰਵਾਹ ਕਰਨ ਬਾਅਦ ਅਮਰੀਕਾ ਵਿੱਚ ਸਿਆਸੀ ਸ਼ਰਣ ਲੈਣਾ ਚਾਹੁੰਦੀ ਸੀ।''''

ਬ੍ਰੇਝਨੇਵ ਚਾਹੁੰਦੇ ਸਨ ਸਵੇਤਲਾਨਾ ਫ਼ੌਰੀ ਤੌਰ ''ਤੇ ਵਾਪਸ ਮਾਸਕੋ ਪਰਤੇ

ਇਹ ਹੈਰਾਨੀ ਦੀ ਗੱਲ ਸੀ ਕਿ ਸਟਾਲਿਨ ਦੀ ਧੀ ਵਿੱਚ ਨਵੰਬਰ ਵਿੱਚ ਹੀ ਭਾਰਤ ਪਹੁੰਚ ਚੁੱਕੀ ਸੀ। ਉਨ੍ਹਾਂ ਨੂੰ ਇਥੇ ਰਹਿੰਦਿਆਂ ਕਰੀਬ ਚਾਰ ਮਹੀਨੇ ਹੋ ਚੁੱਕੇ ਸਨ।

ਬ੍ਰਜੇਸ਼ ਸਿੰਘ
BBC
ਬ੍ਰਜੇਸ਼ ਸਿੰਘ

ਉਹ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਬ੍ਰਜੇਸ਼ ਸਿੰਘ ਦੇ ਪਿੰਡ ਕਲਾਕਾਂਕਰ ਹੋ ਕੇ ਆਈ ਸੀ ਅਤੇ ਦਿਨੇਸ਼ ਸਿੰਘ ਦੇ ਦਿੱਲੀ ਸਥਿਤ ਸਰਕਾਰੀ ਨਿਵਾਸ ਵਿੱਚ ਰਹਿ ਰਹੀ ਸੀ। ਪਰ ਨਾ ਤਾਂ ਸੀਆਈਏ ਅਤੇ ਨਾ ਹੀ ਭਾਰਤ ਦੀ ਪ੍ਰੈਸ ਨੂੰ ਇਸ ਦੀ ਹਵਾ ਲੱਗੀ ਸੀ।

ਉਨ੍ਹਾਂ ਦੀ ਕਹਾਣੀ ਇਹ ਸੀ ਕਿ ਰੂਸ ਦੇ ਨੇਤਾ ਬ੍ਰੇਝਨੇਵ ਚਾਹੁੰਦੇ ਸਨ ਕਿ ਉਹ ਜਲਦ ਤੋਂ ਜਲਦ ਮਾਸਕੋ ਪਰਤਣ ਇਸ ਲਈ ਸੋਵੀਅਤ ਰਾਜਦੂਤ ਨਿਕੋਲਾਈ ਬੇਨੇਡਿਕਟੋਵ ਜ਼ੇਰ ਦੇ ਰਹੇ ਸਨ ਕਿ ਉਨ੍ਹਾਂ ਦਾ ਹੁਣ ਭਾਰਤ ਰਹਿਣਾ ਠੀਕ ਨਹੀਂ ਹੈ।

ਟੈਕਸੀ ਵਿੱਚ ਅਮਰੀਕੀ ਦੂਤਾਵਾਸ ਪਹੁੰਚੀ

ਇਸ ਘਟਨਾ ਦਾ ਸਿਲਸਿਲੇਵਾਰ ਬਿਓਰਾ ਸਵੇਤਲਾਨਾ ਅਲੀਲੁਏਵਾ ਨੇ ਆਪਣੀ ਸਵੈਜੀਵਨੀ ''ਓਨਲੀ ਵਨ ਈਅਰ'' ਵਿੱਚ ਵੀ ਦਿੱਤਾ ਹੈ।

ਸਵੇਤਲਾਨਾ ਲਿਖਦੇ ਹਨ, '''' ਮੈਂ ਟੈਕਸੀਵਾਲੇ ਨੂੰ ਫ਼ੋਨ ਕਰਕੇ ਦੂਤਾਵਾਸ ਦੇ ਗੇਟ ''ਤੇ ਆ ਗਈ। ਪੰਜ ਮਿੰਟ ਵਿੱਚ ਹੀ ਇੱਕ ਸਿੱਖ ਡਰਾਈਵਰ ਆਪਣੀ ਟੁੱਟੀ-ਫੁੱਟੀ ਕਾਰ ਲੈ ਕੇ ਉਥੇ ਪਹੁੰਚ ਗਿਆ।''''

''''ਉਸ ਨੇ ਮੇਰੇ ਲਈ ਟੈਕਸੀ ਦਾ ਦਰਵਾਜ਼ਾ ਖੋਲ੍ਹਿਆ। ਮੈ ਕਿਹਾ, ਇੱਕ ਮਿੰਟ ਅਤੇ ਮੈਂ ਅੰਦਰ ਆਪਣਾ ਸੂਟਕੇਸ ਅਤੇ ਕੋਟ ਲੈਣ ਭੱਜੀ। ਵਾਪਸ ਆ ਕੇ ਮੈਂ ਡਰਾਈਵਰ ਨੂੰ ਪੁੱਛਿਆ ਕੀ ਤੂੰ ਅਮਰੀਕੀ ਅੰਬੈਸੀ ਦਾ ਰਾਹ ਜਾਣਦਾ ਹੈਂ? ਉਸ ਨੇ ਜਵਾਬ ਦਿੱਤਾ ਬਿਲਕੁਲ ਨਾਲ ਹੀ ਹੈ।''''

ਸੋਵੀਅਤ ਰੂਸ ਦੇ ਆਗੂ ਲਿਓਨਾਦ ਬ੍ਰੇਝਨੇਵ
Getty Images
ਸੋਵੀਅਤ ਰੂਸ ਦੇ ਆਗੂ ਲਿਓਨਾਦ ਬ੍ਰੇਝਨੇਵ

ਸਵੇਤਲਾਨਾ ਲਿਖਦੇ ਹਨ, ''''ਅਸੀਂ ਰੂਸੀ ਦੂਤਾਵਸ ਦੇ ਪਿੱਛਿਓਂ ਹੁੰਦੇ ਹੋਏ ਗਏ ਅਤੇ ਇੱਕ ਮਿੰਟ ਵਿੱਚ ਹੀ ਉਸ ਨੇ ਮੈਨੂੰ ਰੋਸ਼ਨੀ ਨਾਲ ਨਹਾਤੇ ਅਮਰੀਕੀ ਦੂਤਾਵਾਸ ਦੇ ਗੇਟ ਤੱਕ ਪਹੁੰਚਾ ਦਿੱਤਾ। ਮੈਂ ਡਰਾਈਵਰ ਨੂੰ ਕੁਝ ਰੁਪਏ ਦਿੱਤੇ।''''

ਉਹ ਅੱਗੇ ਲਿਖਦੇ ਹਨ, '''' ਜਦੋਂ ਮੈਂ ਅੰਦਰ ਪਹੁੰਚੀ ਤਾਂ ਇੱਕ ਛੋਟੀ ਮੇਜ਼ ਦੇ ਸਾਹਮਣੇ ਇੱਕ ਨੌਜਵਾਨ ਲੰਬਾ, ਨੀਲੀਆਂ ਅੱਖਾਂ ਵਾਲਾ ਅਮਰੀਕੀ ਸੈਨਿਕ ਖੜਾ ਸੀ। ਪਹਿਲਾਂ ਤਾਂ ਉਸਨੇ ਮੈਨੂੰ ਕਿਹਾ ਇਸ ਸਮੇਂ ਉਥੇ ਕੋਈ ਨਹੀਂ ਹੈ ਪਰ ਜਦੋਂ ਉਸ ਨੇ ਮੇਰੇ ਹੱਥ ਵਿੱਚ ਲਾਲ ਰੰਗ ਦਾ ਸੋਵੀਅਤ ਪਾਸਪੋਰਟ ਦੇਖਿਆ ਤਾਂ ਉਸ ਦੀ ਸਮਝ ਵਿੱਚ ਆ ਗਿਆ ਕਿ ਉਸ ਨੂੰ ਆਪਣੇ ਉੱਚ ਅਧਿਕਾਰੀਆਂ ਨੂੰ ਬੁਲਾਉਣਾ ਚਾਹੀਦਾ ਹੈ।"

ਰਾਜਦੂਤ ਬੋਲਸ ਦੇ ਸਾਹਮਣੇ ਤਿੰਨ ਵਿਕਲਪ ਰੱਖੇ ਗਏ

ਉਸ ਸਮੇਂ ਅਮਰੀਕੀ ਰਾਜਦੂਤ ਚੇਸਟਰ ਬੋਲਸ ਬ੍ਰੋਂਕਾਈਟਿਸ ਤੋਂ ਪੀੜਤ ਸਨ ਅਤੇ ਆਪਣੇ ਘਰ ਵਿੱਚ ਹੀ ਆਰਾਮ ਕਰ ਰਹੇ ਸਨ। ਸੀਆਈਏ ਦੇ ਸਟੇਸ਼ਨ ਚੀਫ਼ ਡੇਵ ਬਲੀ ਅਤੇ ਸੇਲੇਸਟ ਨੇ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਦੱਸਿਆ।

ਸੇਲੇਸਟ ਲਿਖਦੇ ਹਨ, ''''ਰਾਜਦੂਤ ਨੇ ਸਾਡੇ ਤੋਂ ਪੁੱਛਿਆ, ਸਾਡੇ ਕੋਲ ਕੀ ਵਿਕਲਪ ਹੈ? ਅਸੀਂ ਉਨ੍ਹਾਂ ਸਾਹਮਣੇ ਤਿੰਨ ਵਿਕਲਪ ਰੱਖੇ। ਨੰਬਰ ਇੱਕ ਕੂਟਨੀਤਿਕ ਕਾਇਦਾ ਇਹ ਕਹਿੰਦਾ ਹੈ ਕਿ ਅਸੀਂ ਭਾਰਤ ਸਰਕਾਰ ਨੂੰ ਸੂਚਿਤ ਕਰੀਏ ਕਿ ਸਾਡੇ ਇਥੇ ਇੱਕ ਸੋਵੀਅਤ ਨਾਗਰਿਕ ਨੇ, ਜੋ ਆਪਣੇ ਆਪ ਨੂੰ ਸਟਾਲੀਨ ਦੀ ਧੀ ਦੱਸਦੀ ਹੈ, ਸਿਆਸੀ ਸ਼ਰਣ ਦੀ ਬੇਨਤੀ ਕੀਤੀ ਹੈ।''''

''''ਬਲੀ ਨੇ ਕਿਹਾ ਪਰ ਇਸ ਨਾਲ ਸਮੱਸਿਆ ਵੀ ਹੋ ਸਕਦੀ ਹੈ ਕਿਉਂਕਿ ਜਦੋਂ ਤਿੰਨ ਮਹੀਨੇ ਪਹਿਲਾਂ ਇੱਕ ਰੂਸੀ ਸਮੁੰਦਰੀ ਜਹਾਜ਼ ਚਾਲਕ ਨੇ ਕਲਕੱਤਾ ਵਿੱਚ ਆਪਣੇ ਜਹਾਜ਼ ਨੂੰ ਛੱਡ ਕੇ ਸਾਡੇ ਮਿਸ਼ਨ ਵਿੱਚ ਸ਼ਰਣ ਲਈ ਸੀ ਤਾਂ ਭਾਰਤ ਸਰਕਾਰ ਨੂੰ ਉਸ ਨੂੰ ਅਮਰੀਕਾ ਭੇਜਣ ਦੀ ਆਗਿਆ ਦੇਣ ਵਿੱਚ ਤਿੰਨ ਮਹੀਨੇ ਲੱਗ ਗਏ ਸਨ।''''

''''ਉਸ ਜਹਾਜ਼ ਚਾਲਕ ਦੀ ਕੋਈ ਸਿਆਸੀ ਅਹਿਮੀਅਤ ਨਹੀਂ ਸੀ। ਪਰ ਜਦੋਂ ਭਾਰਤ ਸਰਕਾਰ ਨੂੰ ਪਤਾ ਲੱਗੇਗਾ ਕਿ ਸ਼ਰਣ ਮੰਗਣ ਵਾਲਾ ਕੋਈ ਹੋਰ ਨਹੀਂ ਸਟਾਲਿਨ ਦੀ ਧੀ ਹੈ ਤਾਂ ਕੀ ਹੋਵੇਗਾ ਇਸ ਦਾ ਅੰਦਾਜ਼ਾ ਅਸੀਂ ਨਹੀਂ ਲਗਾ ਸਕਦੇ।''''

ਸੇਲੇਸਟ ਅੱਗੇ ਲਿਖਦੇ ਹਨ, ''''ਸਾਡਾ ਦੂਜਾ ਵਿਕਲਪ ਸੀ ਕਿ ਅਸੀਂ ਸਵੇਤਲਾਨਾ ਨੂੰ ਇਹ ਕਹਿੰਦੇ ਹੋਏ ਵਾਪਸ ਭੇਜ ਦਿੰਦੇ ਕਿ ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ। ਬਲੀ ਨੇ ਤੀਜਾ ਵਿਕਲਪ ਇਹ ਦੱਸਿਆ ਕਿ ਅਸੀਂ ਸਵੇਤਲਾਨਾ ਨੂੰ ਅਮਰੀਕਾ ਜਾਣ ਦਾ ਵੀਜ਼ਾ ਤਾਂ ਦਈਏ ਪਰ ਉਨ੍ਹਾਂ ਲਈ ਸਿਰਫ਼ ਅੱਧੇ ਰਾਹ ਤੱਕ ਟਿਕਟ ਖ਼ਰੀਦੀਏ।''''

''''ਰਾਤ ਇੱਕ ਵਜੇ ਕਵਾਨਟਾਸ ਏਅਰਲਾਈਨ ਦੀ ਫ਼ਲਾਈਟ ਰੋਮ ਜਾਣ ਵਾਲੀ ਸੀ। ਅਸੀਂ ਉਨ੍ਹਾਂ ਨੂੰ ਉਸ ਵਿੱਚ ਰੋਮ ਪਹੁੰਚਾ ਕੇ ਉਥੋਂ ਸੁਰੱਖਿਅਤ ਘਰਾਂ ਵਿੱਚ ਉਸ ਸਮੇਂ ਤੱਕ ਰੱਖੀਏ ਜਦੋਂ ਤੱਕ ਅਸੀਂ ਇਸ ਮਸਲੇ ਨੂੰ ਸੁਲਝਾ ਨਹੀਂ ਲੈਂਦੇ।''''

ਅਮਰੀਕੀ ਵਿਦੇਸ਼ ਮੰਤਰੀ ਨੂੰ ਗੁਪਤ ਤਾਰ ਭੇਜਿਆ ਗਿਆ

ਭਾਰਤ ਵਿੱਚ ਅਮਰੀਕਾ ਦੇ ਸਬਕਾ ਰਾਜਦੂਤ ਚੈਸਟਰਪ ਬੋਲਸ
Getty Images
ਭਾਰਤ ਵਿੱਚ ਅਮਰੀਕਾ ਦੇ ਸਬਕਾ ਰਾਜਦੂਤ ਚੈਸਟਰਪ ਬੋਲਸ

ਰਾਜਦੂਤ ਬੋਲਸ ਨੇ ਤਿੰਨਾਂ ਵਿਕਲਪਾਂ ''ਤੇ ਵਿਚਾਰ ਕਰਨ ਤੋਂ ਬਾਅਦ ਕਿਹਾ ਕਿ "ਜੇ ਅਸੀਂ ਇਸ ਵਿੱਚ ਭਾਰਤ ਸਰਕਾਰ ਨੂੰ ਸ਼ਾਮਿਲ ਕਰਦੇ ਹਾਂ ਤਾਂ ਭਾਰਤ, ਰੂਸ ਅਤੇ ਅਮਰੀਕਾ ਦਰਮਿਆਨ ਰੱਸਾਕਸ਼ੀ ਸ਼ੁਰੂ ਹੋ ਜਾਵੇਗੀ। ਇਸ ਤਰ੍ਹਾਂ ਕਰੋ ਤੁਸੀਂ ਉਨ੍ਹਾਂ ਨੂੰ ਵੀਜ਼ਾ ਦੇ ਦਿਓ ਅਤੇ ਉਨ੍ਹਾਂ ਨੂੰ ਦੱਸ ਦਿਓ ਕਿ ਅਸੀਂ ਤੁਹਾਨੂੰ ਹਵਾਈ ਅੱਡੇ ਤੱਕ ਤਾਂ ਪਹੁੰਚਾ ਸਕਦੇ ਹਾਂ ਪਰ ਉਨ੍ਹਾਂ ਨੂੰ ਆਪਣੇ ਜ਼ੋਰ ''ਤੇ ਹਵਾਈ ਜਹਾਜ਼ ਵਿੱਚ ਸਵਾਰ ਹੋਣਾ ਪਵੇਗਾ।"

ਸੇਲੇਸਟ ਅੱਗੇ ਲਿਖਦੇ ਹਨ, ''''ਬੋਲਸ ਨੇ ਸਾਨੂੰ ਹੁਕਮ ਦਿੱਤੇ ਕਿ ਵਾਸ਼ਿੰਗਟਨ ਨੂੰ ਗੁਪਤ ਤਾਰ ਭੇਜ ਕੇ ਦੱਸ ਦਿੱਤਾ ਜਾਵੇ ਕਿ ਅਸੀਂ ਕੀ ਫ਼ੈਸਲਾ ਲਿਆ ਹੈ।''''

''''ਅਸੀਂ ਕਰੀਬ ਸਾਢੇ ਅੱਠ ਵਜੇ ਦੂਤਾਵਾਸ ਮੁੜੇ ਅਤੇ ਅਸੀਂ ਵਾਸ਼ਿੰਗਟਨ ਨੂੰ ਸੁਨੇਹਾ ਭੇਜਿਆ, ਫ਼ਾਰ ਯੂਅਰ ਆਈਜ਼ ਓਨਲੀ। ਅਮਰੀਕਾ ਦੇ ਵਿਦੇਸ਼ ਮੰਤਰੀ ਡੀਨ ਰਸਕ। ਕਰੀਬ ਸੱਤ ਵੱਜਕੇ ਦਸ ਮਿੰਟ ''ਤੇ ਇੱਕ ਔਰਤ ਸਾਡੇ ਦੂਤਾਵਾਸ ਪਹੁੰਚੀ ਹੈ। ਉਹ ਸਟਾਲਿਨ ਦੀ ਧੀ ਹੋਣ ਦਾ ਦਾਅਵਾ ਕਰ ਰਹੀ ਹੈ। ਅਸੀਂ ਉਨ੍ਹਾਂ ਨੂੰ ਅਮਰੀਕਾ ਦਾ ਵੀਜ਼ਾ ਦੇ ਰਹੇ ਹਾਂ ਅਤੇ ਕਵਾਨਟਾਸ ਦੀ ਫ਼ਲਾਈਟ ਤੋਂ ਰੋਮ ਤੱਕ ਭੇਜ ਰਹੇ ਹਾਂ। ਇਸ ਮਾਮਲੇ ਵਿੱਚ ਤੁਹਾਡੀ ਕੀ ਸਲਾਹ ਹੈ।''''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

''''ਅੱਧੇ ਘੰਟੇ ਬਾਅਦ ਸਾਨੂੰ ਵਾਪਸ ਸੁਨੇਹਾ ਆਇਆ, ਤੁਹਾਡਾ ਸੁਨੇਹਾ ਮਿਲ ਗਿਆ ਹੈ। ਜਲਦੀ ਹੀ ਅਸੀਂ ਤੁਹਾਨੂੰ ਆਪਣਾ ਫ਼ੈਸਲਾ ਦੱਸਾਂਗੇ। ਇਸ ਦੇ ਬਾਅਦ ਵਿਦੇਸ਼ ਮੰਤਰੀ ਨੇ ਚੁੱਪੀ ਸਾਧ ਲਈ।''''

ਸੀਆਈਏ ਦੇ ਸਟੇਸ਼ਨ ਚੀਫ਼ ਸਵੇਤਲਾਨਾ ਨੂੰ ਛੱਡਣ ਪਾਲਮ ਗਏ

ਜਦੋਂ ਉਡੀਕ ਕਰਨ ਤੋਂ ਬਾਅਦ ਵੀ ਡੀਨ ਰਸਕ ਵਲੋਂ ਕੋਈ ਸੁਨੇਹਾ ਨਾ ਆਇਆ ਤਾਂ ਅੱਧੀ ਰਾਤ ਦੇ ਸਮੇਂ ਦਿੱਲੀ ਵਿੱਚ ਸੀਆਈਏ ਦੇ ਸਟੇਸ਼ਨ ਚੀਫ਼ ਡੇਵ ਬਲੀ ਸਵੇਤਲਾਨਾ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਪਾਲਮ ਹਵਾਈ ਅੱਡੇ ਲੈ ਗਏ।

ਭਾਰਤ ਵਿੱਚ ਸਾਬਕਾ ਅਮਰੀਕੀ ਰਾਜਦੂਤ ਰਿਚਰਡ ਸੇਲੇਸਟ ਅਤੇ ਐੱਲ ਕੇ ਅਡਵਾਨੀ
Getty Images
ਭਾਰਤ ਵਿੱਚ ਸਾਬਕਾ ਅਮਰੀਕੀ ਰਾਜਦੂਤ ਰਿਚਰਡ ਸੇਲੇਸਟ ਅਤੇ ਐੱਲ ਕੇ ਅਡਵਾਨੀ

ਅਮਰੀਕੀਆਂ ਨੇ ਇੱਕ ਰੂਸੀ ਬੋਲਣ ਵਾਲੇ ਸੀਆਈਏ ਏਜੰਟ ਨੂੰ ਸਵੇਤਲਾਨਾ ਤੋਂ ਪਹਿਲਾਂ ਹੀ ਜਹਾਜ਼ ਵਿੱਚ ਚੜਾ ਦਿੱਤਾ। ਉਸ ਨੂੰ ਸਖ਼ਤ ਹਿਦਾਇਤ ਦਿੱਤੀ ਗਈ ਕਿ ਉਹ ਸਵੇਤਲਾਨਾ ਨੂੰ ਆਪਣੇ ਬਾਰੇ ਉਸ ਸਮੇਂ ਤੱਕ ਕੁਝ ਨਾ ਦੱਸੇ ਜਦੋਂ ਤੱਕ ਜਹਾਜ਼ ਟੇਕ-ਆਫ਼ ਨਾ ਕਰ ਲਵੇ।

ਕਵਾਨਟਾਸ ਦੇ ਜਹਾਜ਼ ਨੇ 45 ਮਿੰਟ ਦੇਰੀ ਨਾਲ ਟੇਕ ਆਫ਼ ਕੀਤਾ। ਉਸ ਸਮੇਂ ਤੱਕ ਸਵੇਤਲਾਨਾ ਲਾਉਂਜ ਵਿੱਚ ਬੈਠੀ ਰਸਾਲਾ ਪੜਦੀ ਰਹੀ ਸੀ।

ਦੂਜੇ ਦਿਨ ਅਮਰੀਕੀ ਦੂਤਾਵਾਸ ਨੂੰ ਕਈ ਸੁਨੇਹੇ ਮਿਲੇ। ਪਹਿਲਾ ਸੰਦੇਸ਼ ਅਮਰੀਕੀ ਵਿਦੇਸ਼ ਮੰਤਰੀ ਦਾ ਸੀ ਜਿਸ ਵਿੱਚ ਪੁੱਛਿਆ ਗਿਆ ਸੀ ਅੱਗੇ ਕੀ ਹੋਇਆ? ਦੂਜਾ ਸੁਨੇਹਾ ਸੀਆਈਏ ਵਲੋਂ ਸੀ।

ਇਸ ਦਰਮਿਆਨ ਬਲੀ ਨੇ ਸੀਆਈਏ ਦੇ ਮੁੱਖ ਦਫ਼ਤਰ ਲੈਂਗਰੀ ਦੇ ਹਰ ਕੋਨੇ ਵਿੱਚ ਸੰਦੇਸ਼ ਭੇਜ ਕੇ ਪੁੱਛਿਆ ਕਿ ਕੀ ਉਨ੍ਹਾਂ ਕੋਲ ਸਟਾਲਿਨ ਦੀ ਧੀ ਬਾਰੇ ਕੋਈ ਖ਼ੁਫ਼ੀਆ ਜਾਣਕਾਰੀ ਹੈ?

ਸਟਾਲਿਨ ਆਪਣੇ ਪੁੱਤਰ ਅਤੇ ਧੀ ਨਾਲ
Getty Images
ਸਟਾਲਿਨ ਆਪਣੇ ਪੁੱਤਰ ਅਤੇ ਧੀ ਨਾਲ

ਸੀਆਈਏ ਦੀਆਂ ਫ਼ਾਈਲਾਂ ਵਿੱਚ ਸਵੇਤਲਾਨਾ ਨਾਲ ਸਬੰਧਿਤ ਕੋਈ ਵੀ ਜਾਣਕਾਰੀ ਦਰਜ ਨਹੀਂ ਸੀ। ਅੱਠ ਸਾਲ ਪਹਿਲਾਂ ਇੱਕ ਗ਼ੈਰ ਮਹੱਤਵਪੂਰਣ ਸਰੋਤ ਨੇ ਇਹ ਜ਼ਰੂਰ ਫ਼ਾਈਲ ਕੀਤਾ ਸੀ ਕਿ ਸਟਾਲਿਨ ਦੀ ਬੇਟੀ ਮਾਸਕੋ ਦੇ ਫਞਾਰੇਨ ਲੈਂਗਵੇਜ਼ ਪ੍ਰੈਸ ਵਿੱਚ ਕੰਮ ਕਰ ਰਹੇ ਇੱਕ ਬਜ਼ੁਰਗ ਭਾਰਤੀ ਸ਼ਖ਼ਸ ਨਾਲ ਰਹਿ ਰਹੀ ਹੈ।

ਉਸ ਸਮੇਂ ਸੀਆਈਏ ਨੇ ਇਸ ਸੂਚਨਾ ਨੂੰ ਦਿੱਲੀ ਭੇਜਣਾ ਸਹੀ ਨਹੀਂ ਸੀ ਸਮਝਿਆ।

ਰੂਸੀ ਦੂਤਾਵਾਸ ਵਿੱਚ ਹੰਗਾਮਾ

ਅਗਲੇ ਦਿਨ ਜਿਵੇਂ ਹੀ ਰੂਸੀਆਂ ਨੂੰ ਇਸ ਬਾਰੇ ਪਤਾ ਲੱਗਿਆ ਉਥੋਂ ਦੇ ਦੂਤਾਵਾਸ ਵਿੱਚ ਰੌਲਾ ਪੈ ਗਿਆ। ਦਿੱਲੀ ਵਿੱਚ ਕੇਜੀਬੀ ਦੇ ਸਟੇਸ਼ਨ ਚੀਫ਼ ਨੇ ਡੇਵ ਬਲੀ ਨੂੰ ਫ਼ੋਨ ਕਰਕੇ ਪੁੱਛਿਆ, ਤੁਸੀਂ ਲੋਕਾਂ ਨੇ ਸਟਾਲਿਨ ਦੀ ਬੇਟੀ ਨਾਲ ਕੀ ਕੀਤਾ ਹੈ? ਤੁਸੀਂ ਉਸ ਨੂੰ ਅਗਵਾਹ ਕਰ ਲਿਆ?

ਬਲੀ ਨੇ ਜਵਾਬ ਦਿੱਤਾ ਅਸੀਂ ਕਿਸੇ ਨੂੰ ਵੀ ਅਗਵਾਹ ਨਹੀਂ ਕੀਤਾ। ਉਸ ਔਰਤ ਨੇ ਸਾਡੇ ਦੂਤਾਵਾਸ ਆ ਕੇ ਕਿਹਾ ਸੀ ਕਿ ਅਮਰੀਕਾ ਵਿੱਚ ਸਿਆਸੀ ਸ਼ਰਣ ਲੈਣਾ ਚਾਹੁੰਦੀ ਹੈ। ਕੇਜੀਬੀ ਦੇ ਚੀਫ਼ ਨੇ ਚੀਕਦਿਆਂ ਪੁੱਛਿਆ ਤਾਂ ਕੀ ਉਹ ਔਰਤ ਹੁਣ ਅਮਰੀਕਾ ਵਿੱਚ ਹੈ?

ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਡੀਨ ਰਸਕ
Getty Images
ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਡੀਨ ਰਸਕ

ਅਗਲੇ ਦਿਨ ਪੂਰੀ ਦੁਨੀਆਂ ਵਿੱਚ ਅਮਰੀਕੀ ਅਤੇ ਸੋਵੀਅਤ ਰਾਜਦੂਤਾਂ ਦਰਮਿਆਨ ਹੋਣ ਵਾਲੀ ਹਰ ਗੱਲਬਾਤ ਰੱਦ ਕਰ ਦਿੱਤੀ ਗਈ। ਅਗਲੇ ਸ਼ੁੱਕਰਵਾਰ ਨੂੰ ਰਿਚਰਡ ਸੇਲੇਸਟ ਪਹਿਲਾਂ ਤੋਂ ਤੈਅ ਪ੍ਰੋਗਰਾਮ ਮੁਤਾਬਕ ਸੋਵੀਅਤ ਰਾਜਦੂਤ ਵੈਲੇਰੀ ਓਸਤੇਪੇਂਕੋਂ ਦੇ ਘਰ ਖਾਣੇ ''ਤੇ ਜਾਣ ਵਾਲੇ ਸਨ।

ਸੇਲੇਸਟ ਨੇ ਸ਼ੁੱਕਰਵਾਰ ਸਵੇਰੇ ਉਨ੍ਹਾਂ ਨੂੰ ਫ਼ੋਨ ਕਰਕੇ ਪੁੱਛਿਆ, ''''ਮੈਂ ਮੰਨ ਕੇ ਚਲ ਰਿਹਾ ਹਾਂ ਕਿ ਅੱਜ ਦਾ ਰਾਤ ਦਾ ਖਾਣਾ ਸ਼ਾਇਦ ਨਹੀਂ ਹੋਵੇਗਾ। ਵੈਲੇਰੀ ਨੇ ਪੁੱਛਿਆ ਪਰ ਤੁਸੀਂ ਅਜਿਹਾ ਕਿਉਂ ਸੋਚ ਰਹੇ ਹੋ?"

ਸੇਲੇਸਟ ਨੇ ਜਵਾਬ ਦਿੱਤਾ, ''''ਕਿਉਂਕਿ ਪੂਰੀ ਦੁਨੀਆਂ ਵਿੱਚ ਅਜਿਹਾ ਹੋ ਰਿਹਾ ਹੈ।''''

ਵੈਲੇਰੀ ਨੇ ਕਿਹਾ ''''ਨਹੀਂ, ਸਾਡੇ ਪ੍ਰੋਗਰਾਮ ਵਿੱਚ ਕੋਈ ਬਦਲਾਅ ਨਹੀਂ ਹੈ।''''

ਲੈਂਗਲੀ ਅਮਰੀਕਾ ਵਿੱਚ ਸਾਈਆਈਏ ਦਾ ਮੁੱਖ ਦਫ਼ਤਰ
Getty Images
ਲੈਂਗਲੀ ਅਮਰੀਕਾ ਵਿੱਚ ਸਾਈਆਈਏ ਦਾ ਮੁੱਖ ਦਫ਼ਤਰ

ਗਾਰਡ ਨੂੰ ਤਿਆਰ ਰਹਿਣ ਲਈ ਕਿਹਾ ਗਿਆ

ਸੇਲੇਸਟ ਲਿਖਦੇ ਹਨ, "ਫ਼ੋਨ ਰੱਖਣ ਤੋਂ ਬਾਅਦ ਮੈਨੂੰ ਚਿੰਤਾ ਹੋਣ ਲੱਗੀ। ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਉਥੇ ਜਾਵਾਂ ਅਤੇ ਮੈਨੂੰ ਉਥੋਂ ਵਾਪਸ ਨਾ ਆਉਣ ਦਿੱਤਾ ਜਾਵੇ। ਪਰ ਮੇਰੇ ਰਾਜਦੂਤ ਨੇ ਕਿਹਾ ਕਿ ਮੈਨੂੰ ਉਥੇ ਜਾਣਾ ਚਾਹੀਦਾ ਹੈ। ਪਰ ਸੁਰੱਖਿਆ ਗਾਰਡ ਦੇ ਕੋਲ ਸੁਨੇਹਾ ਛੱਡ ਜਾਵਾਂ ਕਿ ਜੇ ਮੈਂ ਇੰਨੇ ਸਮੇਂ ਤੱਕ ਵਾਪਸ ਨਾ ਆਵਾਂ ਤਾਂ ਉਹ ਰਾਜਦੂਤ ਨੂੰ ਇਸ ਦੀ ਖ਼ਬਰ ਦੇ ਦੇਵੇ ਤਾਂ ਕਿ ਉਹ ਭਾਰਤ ਸਰਕਾਰ ਨੂੰ ਇਸ ਬਾਰੇ ਸੂਚਿਤ ਕਰ ਦੇਣ।"

"ਮੈਂ ਅਤੇ ਮੇਰੀ ਪਤਨੀ ਡੈਗਨਰ ਜਦੋਂ ਉਥੇ ਪਹੁੰਚੇ ਤਾਂ ਵੈਲੇਰੀ ਮੌਜੂਦ ਨਹੀਂ ਸਨ। ਵੈਲੇਰੀ ਦੀ ਪਤਨੀ ਨੇ ਸਾਡੇ ਆਉਣ ਦੀ ਖ਼ੁਸ਼ੀ ਵਿੱਚ ਵੋਦਕਾ ਅਤੇ ਕੈਵੀਅਰ ਪੇਸ਼ ਕੀਤਾ। ਮੈਂ ਵੋਦਕਾ ਪੀਣ ਤੋਂ ਇਹ ਸੋਚਦਿਆਂ ਮਨ੍ਹਾ ਕਰ ਦਿੱਤਾ ਕਿ ਕਿਤੇ ਨਸ਼ੇ ਦੀ ਹਾਲਤ ਵਿੱਚ ਮੈਨੂੰ ਅਗਵਾਹ ਨਾ ਕਰ ਲੈਣ।"

ਸਵੇਤਲਾਨਾ ਅਲੀਲੁਯੇਵਾ
Getty Images
ਸਵੇਤਲਾਨਾ ਅਲੀਲੁਯੇਵਾ

ਸੇਲੇਸਟ ਅੱਗੇ ਲਿਖਦੇ ਹਨ, "ਵੈਲੇਰੀ ਕਰੀਬ ਅੱਠ ਵਜੇ ਉਥੇ ਪਹੁੰਚੇ। ਜਦੋਂ ਖਾਣੇ ਤੋਂ ਬਾਅਦ ਮਿੱਠਾ ਖਾਣ ਦਾ ਸਮਾਂ ਆਇਆ ਤਾਂ ਵੈਲੇਰੀ ਨੇ ਮੈਨੂੰ ਪੁੱਛ ਹੀ ਲਿਆ, ਤੁਸੀਂ ਲੋਕਾਂ ਨੇ ਸੇਵਤਲਾਨਾ ਸਟਾਲਿਨ ਨੂੰ ਅਗਵਾਹ ਕਿਉਂ ਕੀਤਾ?"

ਮੈਂ ਜਵਾਬ ਦਿੱਤਾ ਅਸੀਂ ਕਿਸੇ ਨੂੰ ਅਗਵਾਹ ਨਹੀਂ ਕਰਦੇ। ਫ਼ਿਰ ਮੈਂ ਉਨ੍ਹਾਂ ਨੂੰ ਸਾਰੀ ਕਹਾਣੀ ਦੱਸੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਸਵੇਤਲਾਨਾ ਇਸ ਸਮੇਂ ਯੂਰਪ ਵਿੱਚ ਹੈ ਪਰ ਮੈਂ ਦੇਸ ਦਾ ਨਾਮ ਨਾ ਦੱਸਿਆ।"

"ਉਸ ਸਮੇਂ ਤੱਕ ਰਾਤ ਦੇ ਬਾਰਾਂ ਵੱਜ ਚੁੱਕੇ ਸਨ। ਮੈਂ ਨਹੀਂ ਸੀ ਚਾਹੁੰਦਾ ਕਿ ਮੇਰੇ ਉਸ ਸਮੇਂ ਤੱਕ ਘਰ ਵਾਪਸ ਨਾ ਪਹੁੰਚਣ ''ਤੇ ਮੇਰਾ ਗਾਰਡ ਰੌਲਾ ਪਾ ਦੇਵੇ। ਮੈਂ ਵੈਲੇਰੀ ਨੂੰ ਦੱਸਿਆ ਕਿ ਮੈਨੂੰ ਇੱਕ ਜ਼ਰੂਰੀ ਸੰਦੇਸ਼ ਦੀ ਉਡੀਕ ਹੈ।

ਕੀ ਮੈਂ ਥੋੜ੍ਹੀ ਦੇਰ ਲਈ ਦੂਤਾਵਾਸ ਜਾ ਕੇ ਵਾਪਸ ਆ ਸਕਦਾ ਹਾਂ। ਹੈਵੇਰੀ ਮੈਨੂੰ ਆਪਣੀ ਕਾਰ ਵਿੱਚ ਬਿਠਾ ਕੇ ਅਮਰੀਕੀ ਦੂਤਾਵਾਸ ਲੈ ਗਏ। ਅੰਦਰ ਜਾ ਕੇ ਮੈਂ ਆਪਣੇ ਗਾਰ਼ਡ ਨੂੰ ਵਿਸ਼ਵਾਸ ਦਿਵਾਇਆ ਕਿ ਸਭ ਕੁਝ ਠੀਕ ਹੈ। ਫ਼ਿਰ ਮੈਂ ਵੈਲੇਰੀ ਦੇ ਨਾਲ ਵਾਪਸ ਉਨ੍ਹਾਂ ਦੇ ਘਰ ਮੁੜ ਆਇਆ।"

ਇੰਦਰਾ ਗਾਂਧੀ ਨੇ ਸਵੇਤਲਾਨਾ ਕੋਲ ਆਪਣਾ ਦੂਤ ਭੇਜਿਆ

ਬਾਅਦ ਵਿੱਚ ਸੋਵੀਅਤ ਸਰਕਾਰ ਨੇ ਸਵੇਤਲਾਨਾ ਦੇ ਅਮਰੀਕਾ ਜਾਣ ਲਈ ਭਾਰਤ ਸਰਕਾਰ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਦੀ ਸ਼ਿਕਾਇਤ ਸੀ ਕਿ ਇਸ ਮਹੱਤਵਪੂਰਣ ਮਹਿਮਾਨ ਦਾ ਸਹੀ ਤਰੀਕੇ ਨਾਲ ਖ਼ਿਆਲ ਨਹੀਂ ਰੱਖਿਆ ਗਿਆ।

ਦੋ ਹਫ਼ਤੇ ਬਾਅਦ ਪ੍ਰਧਾਨ ਮੰਤਰੀ ਰਹੇ ਇੰਦਰਾ ਗਾਂਧੀ ਨੇ ਦੂਤ ਦੇ ਰੂਪ ਵਿੱਚ ਭਾਰਤੀ ਵਿਦੇਸ਼ ਸੇਵਾ ਦੇ ਸੀਨੀਅਰ ਅਧਿਕਾਰੀ ਰਿਖੀ ਜੈਪਾਲ, ਸਵੇਤਲਾਨਾ ਨੂੰ ਮਿਲਣ ਸਵਿਟਜ਼ਰਲੈਂਡ ਗਏ।

ਜੈਪਾਲ ਦੀ ਯਾਤਰਾ ਦਾ ਇੱਕਮਾਤਰ ਉਦੇਸ਼ ਸਵੇਤਲਾਨਾ ਨਾਲ ਇਸ ਗੱਲ ਦੀ ਅਧਿਕਾਰਿਤ ਪੁਸ਼ਟੀ ਕਰਵਾਉਣਾ ਸੀ ਕਿ ਭਾਰਤ ਵਿੱਚੋਂ ਕਿਸੇ ਨੇ ਉਨ੍ਹਾਂ ਦੀ ਅਮਰੀਕਾ ਭੱਜਣ ਵਿੱਚ ਮਦਦ ਨਹੀਂ ਕੀਤੀ।

ਸਟਾਲਿਨ ਅਤੇ ਉਨ੍ਹਾਂ ਦੀ ਧੀ ਸਵੇਤਲਾਨਾ ਅਲੀਲੁਯੇਵਾ
Getty Images
ਸਟਾਲਿਨ ਅਤੇ ਉਨ੍ਹਾਂ ਦੀ ਧੀ ਸਵੇਤਲਾਨਾ ਅਲੀਲੁਯੇਵਾ

ਸਵੇਤਲਾਨਾ ਅਲੀਲੁਯੇਵਾ ਨੇ ਆਪਣੀ ਸਵੈਜੀਵਨੀ ਵਿੱਚ ਲਿਖਿਆ, "ਜੈਪਾਲ ਆਪਣੇ ਨਾਲ ਮੇਰੇ ਦੁਆਰਾ, ਦਿਨੇਸ਼ ਸਿੰਘ ਨੂੰ ਭੇਜੇ ਜਾਣ ਵਾਲੇ ਪੱਤਰ ਦਾ ਖਰੜਾ ਵੀ ਲਿਆਏ ਸਨ ਜਿਸ ਨੂੰ ਦਿਨੇਸ਼ ਸਿੰਘ ਨੇ ਖ਼ੁਦ ਲਿਖਿਆ ਸੀ। ਇਹ ਸੱਚ ਸੀ ਕਿ ਕਿਸੇ ਭਾਰਤੀ ਨੇ ਮੇਰੀ ਅਮਰੀਕਾ ਆਉਣ ਵਿੱਚ ਕੋਈ ਮਦਦ ਨਹੀਂ ਸੀ ਕੀਤੀ। ਦਿਨੇਸ਼ ਨੂੰ ਇਸ ਪੱਤਰ ਦੀ ਲੋੜ ਸੀ ਤਾਂ ਕਿ ਸੋਵੀਅਤ ਸੰਘ ਨੂੰ ਉਨ੍ਹਾਂ ਦੀ ਭੂਮਿਕਾ ''ਤੇ ਕੋਈ ਸ਼ੱਕ ਨਾ ਹੋਵੇ। ਇਸ ਲਈ ਮੈਂ ਉਸ ਪੱਤਰ ''ਤੇ ਦਸਤਖ਼ਤ ਕਰ ਦਿੱਤੇ।"

"ਜੈਪਾਲ ਨੇ ਮੈਨੂੰ ਇਹ ਵੀ ਪੇਸ਼ਕਸ਼ ਕੀਤੀ ਕਿ ਜੇ ਮੈਂ ਮਾਸਕੋ ਵਿੱਚ ਆਪਣੇ ਬੱਚਿਆਂ ਨੂੰ ਚਿੱਠੀ ਲਿਖਾਂ ਤਾਂ ਉਹ ਉਥੇ ਦੇ ਭਾਰਤੀ ਰਾਜਦੂਤ ਜ਼ਰੀਏ ਉਹ ਚਿੱਠੀ ਉਨ੍ਹਾਂ ਤੱਕ ਪਹੁੰਚਾ ਦੇਣਗੇ। ਮੈਂ ਆਪਣੇ ਬੱਚਿਆਂ ਨੂੰ ਪੰਦਰਾਂ ਪੰਨਿਆਂ ਦੀ ਇੱਕ ਚਿੱਠੀ ਲਿਖੀ ਜਿਸ ਵਿੱਚ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਸੋਵੀਅਤ ਸੰਘ ਛੱਡਣ ਦਾ ਫ਼ੈਸਲਾ ਕਿਉਂ ਲਿਆ? ਮੈਨੂੰ ਅਫ਼ਸੋਸ ਹੈ ਕਿ ਇੰਦਰਾ ਗਾਂਧੀ ਦੇ ਦੂਤ ਨੇ ਆਪਣਾ ਵਾਅਦਾ ਪੂਰਾ ਨਾ ਕੀਤਾ ਅਤੇ ਉਹ ਚਿੱਠੀ ਮੇਰੇ ਬੱਚਿਆ ਤੱਕ ਕਦੀ ਨਾ ਪਹੁੰਚੀ।"

ਅਮਰੀਕਾ ਵਿੱਚ ਹੀ ਹੋਈ ਮੌਤ

ਸਵੇਤਲਾਨਾ ਅਲੀਲੁਯੇਵਾ
Getty Images
ਸਵੇਤਲਾਨਾ ਅਲੀਲੁਯੇਵਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ

ਕੁਝ ਦਿਨਾਂ ਬਾਅਦ ਸਵੇਤਲਾਨਾ ਰੋਮ ਤੋਂ ਸਵਿਟਜ਼ਰਲੈਂਡ ਗਈ ਅਤੇ ਫ਼ਿਰ ਉਥੋਂ ਅਮਰੀਕਾ ਪਹੁੰਚੀ। ਉਸ ਸਮੇਂ ਨਿਊਯਾਰਕ ਦੇ ਜੌਨ ਐੱਫ਼ ਕੇਨੇਡੀ ਹਵਾਈ ਅੱਡੇ ''ਤੇ ਦੁਨੀਆਂ ਭਰ ਦੇ ਪੱਤਰਕਾਰ ਮੌਜੂਦ ਸਨ।

ਇਥੇ ਸਵੇਤਲਾਨਾ ਨੇ ਇੱਕ ਪ੍ਰੈਸ ਕਾਂਨਫ਼ਰੰਸ ਵਿੱਚ ਕਿਹਾ, "ਮੇਰੇ ਲਈ ਸੋਵੀਅਤ ਸੰਘ ਛੱਡਣ ਦਾ ਫ਼ੈਸਲਾ ਲੈਣਾ ਬਹੁਤ ਔਖਾ ਸੀ। ਮੈਂ ਉਹ ਬੇਕਾਰ ਜ਼ਿੰਦਗੀ ਜਾਰੀ ਨਹੀਂ ਰੱਖ ਸਕਦੀ ਸੀ ਜੋ ਮੈਂ 40 ਸਾਲ ਉਥੇ ਜੀਵੀ ਸੀ। ਮੈਂ ਇੱਕ ਨਹੀਂ ਜ਼ਿੰਦਗੀ ਜਿਉਣਾ ਚਾਹੁੰਦੀ ਸੀ। ਮੈਨੂੰ ਆਸ ਹੈ ਕਿ ਮੇਰੇ ਦੇਸਵਾਸੀ ਮੈਨੂੰ ਸਮਝ ਸਕਣਗੇ।"

ਸਵੇਤਲਾਨਾ 1984 ਵਿੱਚ ਸੋਵੀਅਤ ਵਾਪਸ ਗਈ ਪਰ ਉਹ ਦੁਬਾਰਾ ਵਸ ਨਹੀਂ ਸਕੀ। ਉਹ ਅਮਰੀਕਾ ਆਈ ਜਿਥੇ ਗੁੰਮਨਾਮੀ ਅਤੇ ਗ਼ਰੀਬੀ ਵਿੱਚ ਰਹੀ।

ਉਨ੍ਹਾਂ ਨੇ ਇੱਕ ਅਮਰੀਕੀ ਆਰਕੀਟੈਕਟ ਵੀਲੀਅਮ ਪੀਟਰਸ ਨਾਲ ਵਿਆਹ ਕੀਤਾ ਪਰ ਤਿੰਨ ਸਾਲ ਬਾਅਦ ਉਨ੍ਹਾਂ ਦਾ ਤਲਾਕ ਹੋ ਗਿਆ। 22 ਨਵੰਬਰ, 2011 ਨੂੰ 85 ਸਾਲ ਦੀ ਉਮਰ ਵਿੱਚ ਸਵੇਤਲਾਨਾ ਦਾ ਅਮਰੀਕਾ ਵਿੱਚ ਦੇਹਾਂਤ ਹੋ ਗਿਆ।

ਇਹ ਵੀ ਪੜ੍ਹੋ:

https://www.youtube.com/watch?v=Y0a_toFw3OE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9f473287-d92c-4fe1-9a6b-821dbb4d242e'',''assetType'': ''STY'',''pageCounter'': ''punjabi.international.story.56709610.page'',''title'': ''ਜਦੋਂ ਸਟਾਲਿਨ ਦੀ ਧੀ ਨੂੰ ਅਮਰੀਕੀ ਖ਼ੁਫ਼ੀਆ ਤਰੀਕੇ ਨਾਲ ਭਾਰਤ ਤੋਂ ਲੈ ਗਏ'',''author'': ''ਬੀਬੀਸੀ ਪੱਤਰਕਾਰ'',''published'': ''2021-04-12T05:40:48Z'',''updated'': ''2021-04-12T05:40:48Z''});s_bbcws(''track'',''pageView'');

Related News