ਕੋਰੋਨਾਵਾਇਰਸ ਲਈ ਕੇਂਦਰ ਸਰਕਾਰ ਦੀ ਟੀਮ ਨੇ ਪੰਜਾਬ ਦੇ ਸਿਹਤ ਢਾਂਚੇ ਵਿੱਚ ਇਹ ਕਮੀਆਂ ਦੱਸੀਆਂ- ਪ੍ਰੈੱਸ ਰਿਵੀਊ

04/12/2021 8:35:31 AM

ਪੰਜਾਬ ''ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿੱਚ ਮਦਦ ਲਈ ਕੇਂਦਰ ਸਰਕਾਰ ਦੀ ਟੀਮ ਨੇ ਪੰਜਾਬ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਉਸ ਨੇ ਕੁਝ ਕਮੀਆਂ ਵੀ ਦੱਸੀਆਂ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਅਜਿਹੇ ਲਾਲ ਜ਼ੋਨ ਵਾਲੇ 8 ਜ਼ਿਲ੍ਹਿਆਂ ਵਿੱਚ, ਜਿੱਥੇ ਕੇਸ ਵਧ ਰਹੇ ਹਨ, ਆਈਸੀਯੂ ਬੈੱਡਾਂ ਦੀ ਕਮੀ ਦੱਸੀ ਹੈ।

ਟੀਮ ਨੇ ਸਿਹਤ ਮੰਤਰੀ ਨੂੰ ਸੌਂਪੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਸੂਬੇ ਵਿੱਚ ਆਈਸੀਯੂ ਬੈੱਡਾਂ ਹੋਣ ਦੀ ਦਰ ਉੱਚੀ ਹੈ ਪਰ ਆਕਸੀਜਨ ਨਾਲ ਵੱਖਰੇ ਬੈੱਡਾਂ ਦੀ ਗਿਣਤੀ ਘਟ ਰਹੀ ਹੈ।

ਇਹ ਵੀ ਪੜ੍ਹੋ-

ਟੀਮ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਪਟਿਆਲਾ ਵਿੱਚ ਟੈਸਟਿੰਗ ਕਾਫੀ ਘੱਟ ਹੈ ਅਤੇ ਰੂਪਨਗਰ ਵਿੱਚ ਆਰਟੀਪੀਸੀਆਰ ਟੈਸਟ ਦੀ ਸਹੂਲਤ ਨਹੀਂ ਹੈ। ਮੋਹਾਲੀ ਤੇ ਰੂਪਨਗਰ ਵਿੱਚ ਕੋਈ ਕੋਵਿਡ ਲਈ ਖ਼ਾਸ ਹਸਪਤਾਲ ਨਹੀਂ ਹੈ।

ਪ੍ਰਿਅੰਕਾ ਗਾਂਧੀ ਨੇ ਕੀਤੀ ਸੀਬੀਐੱਸਈ ਪ੍ਰੀਖਿਆ ਰੱਦ ਕਰਨ ਦੀ ਮੰਗ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਚਿੱਠੀ ਲਿਖ ਕੇ ਸੀਬੀਐੱਸਈ ਪ੍ਰੀਖਿਆ ਰੱਦ ਕਰਵਾਉਣ ਦੀ ਮੰਗ ਕੀਤੀ ਹੈ।

ਪ੍ਰਿਅੰਕਾ ਗਾਂਧੀ
AFP

ਦਿ ਹਿੰਦੁਸਤਾਨ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ ਹੈ ਕਿ ਕੋਰੋਨ ਦੇ ਵਧ ਰਹੇ ਕੇਸਾਂ ਵਿਚਾਲੇ ਵਿਦਿਆਰਥੀਆਂ ਦੇ ਪੇਪਰ ਲੈਣਾ ਸੁਰੱਖਿਅਤ ਨਹੀਂ ਹਨ।

ਉਨ੍ਹਾਂ ਨੇ ਲਿਖਿਆ ਕਿ ਜੇ ਮਹਾਮਾਰੀ ਦੌਰਾਨ ਬੱਚਿਆਂ ਨੂੰ ਕਲਾਸ ਵਿੱਚ ਬਿਠਾ ਲੈਣ ਨਾਲ ਜੇਕਰ ਕੋਈ ਸੈਂਟਰ ਹੋਟਸਪੌਟ ਬਣਦਾ ਹੈ ਤਾਂ ਸਰਕਾਰ ਜਾਂ ਸੀਬੀਐੱਸਈ ਇਸ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹੈ?

ਇਸ ਨਾਲ ਵੱਡੀ ਗਿਣਤੀ ਵਿੱਚ ਬੱਚੇ ਲਾਗ ਦਾ ਸ਼ਿਕਾਰ ਹੋ ਸਕਦੇ ਹਨ।

ਉਨ੍ਹਾਂ ਨੇ ਕਿਹਾ ਭੀੜ-ਭਾੜ ਵਾਲੀਆਂ ਥਾਂ ''ਤੇ ਵਿਦਿਆਰਥੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨਾ ਅਸੰਭਵ ਹੈ।

ਕੂਟਨੀਤਿਕ ਪੱਖੋਂ ਖ਼ੁਦ ਨੂੰ ਤਾਕਤਵਰ ਸਾਬਿਤ ਕਰਨ ਲਈ ਕੇਂਦਰ ਨੇ ਵੈਕਸੀਨ 84 ਦੇਸ਼ਾਂ ਨੂੰ ਭੇਜੀ: ਰਾਘਵ ਚੱਢਾ

ਆਮ ਆਦਮੀ ਪਾਰਟੀ ਨੇ ਆਗੂ ਰਾਘਵ ਚੱਢਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਹੈ ਕਿ ਦੇਸ਼ ਦੇ ਕਈ ਸੂਬੇ ਵੈਕਸੀਨ ਦੀ ਘਾਟ ਨਾਲ ਜੂਝ ਰਹਿ ਹਨ ਅਤੇ ਅਜਿਹੇ ਵਿੱਚ "ਟੀਕੇ ਦਾ ਸਰਵ ਵਿਆਪੀਕਰਨ" ਅਤੇ "ਵੈਕਸੀਨ ਰਾਸ਼ਟਰਵਾਦ" ਦੀ ਤੁਰੰਤ ਲੋੜ ਉੱਤੇ ਜ਼ੋਰ ਦਿੱਤਾ ਜਾਵੇ।

ਦਿ ਹਿੰਦੂ ਦੀ ਖ਼ਬਕ ਮੁਤਾਬਕ ਉਨ੍ਹਾਂ ਨੇ ਚਿੱਠੀ ਵਿੱਚ ਕਿਹਾ ਕਿ ਦੇਸ਼ ਵਿੱਚ ਇੱਕ ਚੁਣੇ ਹੋਏ ਨੁਮਾਇੰਦ ਅਤੇ ਨੌਜਵਾਨ ਪ੍ਰਤੀਨਿਧੀ ਹੋਣ ਦੇ ਨਾਤੇ ਲਿਖ ਰਹੇ ਹਨ।

ਉਨ੍ਹਾਂ ਨੇ ਇਲਜ਼ਾਮ ਲਗਾਇਆ, "ਕੂਟਨੀਤਿਕ ਪੱਖੋਂ ਤਾਕਤਵਰ ਸਾਬਿਤ ਕਰਨ ਲਈ ਕੇਂਦਰ ਸਰਕਾਰ ਨੇ 84 ਦੇਸ਼ਾਂ ਨੂੰ 64 ਮਿਲੀਅਨ ਖੁਰਾਕਾਂ ਦਿੱਤੀਆਂ ਹਨ ਅਤੇ ਆਪਣੇ ਦੇਸ਼ ਵਿੱਚ ਕੋਵਿਡ-19 ਦੇ ਖ਼ਿਲਾਫ਼ ਬੁਨਿਆਦੀ ਸਿਹਤ ਅਤੇ ਸੁਰੱਖਿਆ ਨੂੰ ਅਣਗੌਲਿਆਂ ਕੀਤਾ ਹੈ।"

"ਭਾਰਤੀ ਸਰਕਾਰ ਨੇ ਬਾਹਰਲੇ ਦੇਸ਼ਾਂ ਨੂੰ ਵੈਕਸੀਨ ਭੇਜੀ ਹੈ ਜਦ ਕਿ ਦੇਸ਼ ਦੇ ਆਪਣੇ ਨਾਗਰਿਕ ਵੈਕਸੀਨ ਦੀ ਰਾਹ ਤੱਕ ਰਹੇ ਹਨ। ਮੈਂ ਕੇਂਦਰ ਸਰਕਾਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਸ ਲਈ ਆਖ਼ਰ ਜ਼ਰੂਰੀ ਕੀ ਹੈ।"

ਇਹ ਵੀ ਪੜ੍ਹੋ:

https://www.youtube.com/watch?v=HAPRh_iQ5-Y&t=15s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4e36fbfe-e792-4f85-a846-16e0a294aa73'',''assetType'': ''STY'',''pageCounter'': ''punjabi.india.story.56713903.page'',''title'': ''ਕੋਰੋਨਾਵਾਇਰਸ ਲਈ ਕੇਂਦਰ ਸਰਕਾਰ ਦੀ ਟੀਮ ਨੇ ਪੰਜਾਬ ਦੇ ਸਿਹਤ ਢਾਂਚੇ ਵਿੱਚ ਇਹ ਕਮੀਆਂ ਦੱਸੀਆਂ- ਪ੍ਰੈੱਸ ਰਿਵੀਊ'',''published'': ''2021-04-12T03:01:09Z'',''updated'': ''2021-04-12T03:01:09Z''});s_bbcws(''track'',''pageView'');

Related News