ਮਿਆਂਮਾਰ ''''ਚ ਫੌਜ ਦੇ ਹੱਥੋਂ 82 ਲੋਕਾਂ ਦੀ ਮੌਤ, ਇੱਕ ਦੇ ਉੱਪਰ ਇੱਕ ਰੱਖੀਆਂ ਲਾਸ਼ਾਂ - ਸਥਾਨਕ ਮੀਡੀਆ ਦਾ ਦਾਅਵਾ: ਅਹਿਮ ਖ਼ਬਰਾਂ

Sunday, Apr 11, 2021 - 09:05 AM (IST)

ਮਿਆਂਮਾਰ ''''ਚ ਫੌਜ ਦੇ ਹੱਥੋਂ 82 ਲੋਕਾਂ ਦੀ ਮੌਤ, ਇੱਕ ਦੇ ਉੱਪਰ ਇੱਕ ਰੱਖੀਆਂ ਲਾਸ਼ਾਂ - ਸਥਾਨਕ ਮੀਡੀਆ ਦਾ ਦਾਅਵਾ: ਅਹਿਮ ਖ਼ਬਰਾਂ
ਮਿਆਂਮਾਰ
Getty Images
ਸਥਾਨਕ ਨਿਊਜ਼ ਏਜੰਸੀ ''ਮਿਆਂਮਾਰ ਨਾਓ'' ਅਤੇ ''ਏਏਪੀਪੀ'' ਨੇ ਸ਼ਨੀਵਾਰ ਨੂੰ ਦੱਸਿਆ ਕਿ ਸੁਰੱਖਿਆ ਬਲਾਂ ਨੇ ਫੌਜੀ ਤਖ਼ਤਾਪਲਟ ਦਾ ਵਿਰੋਧ ਕਰ ਰਹੇ 82 ਲੋਕਾਂ ਨੂੰ ਮਾਰ ਦਿੱਤਾ ਹੈ

ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਅੱਜ ਦੀਆਂ ਅਹਿਮ ਖ਼ਬਰਾਂ ਦੀ ਅਪਡੇਟ ਪਹੁੰਚਾ ਰਹੇ ਹਾਂ।

ਮਿਆਂਮਾਰ ਵਿੱਚ, ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਯੰਗੂਨ ਸ਼ਹਿਰ ਨੇੜੇ ਪ੍ਰਦਰਸ਼ਨਕਾਰੀਆਂ ''ਤੇ ਰਾਈਫਲ ਗ੍ਰਨੇਡਾਂ ਨਾਲ ਫਾਇਰ ਕੀਤੇ, ਜਿਸ ਨਾਲ 80 ਤੋਂ ਵੱਧ ਲੋਕ ਮਾਰੇ ਗਏ।

ਇਹ ਜਾਣਕਾਰੀ ਮਿਆਂਮਾਰ ਵਿੱਚ ਇਕ ਨਿਊਜ਼ ਆਊਟਲੈੱਟ ਅਤੇ ''ਅਸਿਸਟੈਂਸ ਐਸੋਸੀਏਸ਼ਨ ਫ਼ਾਰ ਪੋਲੀਟਿਕਲ ਪ੍ਰੀਜ਼ਨਰਜ਼'' (ਏਏਪੀਪੀ) ਨਾਮ ਦੀ ਇਕ ਸੰਸਥਾ ਨੇ ਦਿੱਤੀ ਹੈ।

ਸਥਾਨਕ ਮੀਡੀਆ ਰਿਪੋਰਟਾਂ ਅਤੇ ਮਿਆਂਮਾਰ ਵਿੱਚ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਸ਼ੁਰੂ ਵਿੱਚ ਯੰਗੂਨ ਦੇ ਉੱਤਰ-ਪੂਰਬ ਵਿੱਚ ਬਗੋ ਸ਼ਹਿਰ ''ਚ ਸੁਰੱਖਿਆ ਬਲਾਂ ਦੇ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਦਾ ਅੰਦਾਜ਼ਾ ਨਹੀਂ ਲੱਗ ਪਾ ਰਿਹਾ ਸੀ।

ਇਹ ਵੀ ਪੜ੍ਹੋ

ਚਸ਼ਮਦੀਦ ਗਵਾਹਾਂ ਦਾ ਕਹਿਣਾ ਹੈ ਕਿ ਸੁਰੱਖਿਆ ਬਲਾਂ ਨੇ ਲਾਸ਼ਾਂ ਨੂੰ ਜ਼ਿਆਰ ਮੁਨੀ ਪਗੋਡਾ (ਇੱਕ ਬੋਧੀ ਇਮਾਰਤ) ਦੇ ਪਰਿਸਰ ਵਿੱਚ ਇੱਕ ਦੇ ਉੱਪਰ ਰੱਖਿਆ ਅਤੇ ਇਲਾਕੇ ਨੂੰ ਚਾਰੋਂ ਪਾਸਿਓ ਘੇਰ ਲਿਆ।

ਸਥਾਨਕ ਨਿਊਜ਼ ਏਜੰਸੀ ''ਮਿਆਂਮਾਰ ਨਾਓ'' ਅਤੇ ''ਏਏਪੀਪੀ'' ਨੇ ਸ਼ਨੀਵਾਰ ਨੂੰ ਦੱਸਿਆ ਕਿ ਸੁਰੱਖਿਆ ਬਲਾਂ ਨੇ ਫੌਜੀ ਤਖ਼ਤਾਪਲਟ ਦਾ ਵਿਰੋਧ ਕਰ ਰਹੇ 82 ਲੋਕਾਂ ਨੂੰ ਮਾਰ ਦਿੱਤਾ ਹੈ।

ਮਿਆਂਮਾਰ ਨਾਓ ਦੇ ਅਨੁਸਾਰ, "ਫੌਜ ਨੇ ਸ਼ੁੱਕਰਵਾਰ ਸਵੇਰ ਤੋਂ ਪਹਿਲਾਂ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ ਅਤੇ ਫਾਇਰਿੰਗ ਦਾ ਇਹ ਸਿਲਸਿਲਾ ਦੁਪਹਿਰ ਤੱਕ ਜਾਰੀ ਰਿਹਾ"।

ਇੱਕ ਪ੍ਰਦਰਸ਼ਨ ਆਯੋਜਕ, ਯੇ ਹੂਤੂਤ ਨੇ ਨਿਊਜ਼ ਏਜੰਸੀ ਨੂੰ ਦੱਸਿਆ, "ਇਹ ਇਕ ਕਤਲੇਆਮ ਦੀ ਤਰ੍ਹਾਂ ਹੈ। ਉਹ ਸਾਰਿਆਂ ਨੂੰ ਗੋਲੀ ਮਾਰ ਰਹੇ ਹਨ। ਇੱਥੋਂ ਤੱਕ ਕਿ ਉਹ ਪਰਛਾਵੇਂ ''ਤੇ ਵੀ ਗੋਲੀਆਂ ਚਲਾ ਰਹੇ ਹਨ।"

ਮਿਆਂਮਾਰ
Getty Images
ਏਏਪੀਪੀ ਸੁਰੱਖਿਆ ਬਲਾਂ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅਤੇ ਮਾਰੇ ਗਏ ਲੋਕਾਂ ਦੀ ਰੋਜ਼ਾਨਾ ਸੂਚੀ ਤਿਆਰ ਕਰ ਰਹੀ ਹੈ

ਹੁਣ ਤੱਕ ਕੁੱਲ 618 ਲੋਕਾਂ ਦੀਆਂ ਜਾਨਾਂ ਗਈਆਂ: ਰਿਪੋਰਟ

ਮਿਆਂਮਾਰ ਵਿੱਚ ਸੋਸ਼ਲ ਮੀਡੀਆ ''ਤੇ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕ ਸ਼ਹਿਰ ਛੱਡ ਕੇ ਭੱਜ ਗਏ ਹਨ। ਨਿਊਜ਼ ਏਜੰਸੀ ਰਾਇਟਰਜ਼ ਦਾ ਕਹਿਣਾ ਹੈ ਕਿ ਮਿਆਂਮਾਰ ਦੀ ਫੌਜ ਜੂੰਟਾ ਨਾਲ ਇਸ ਬਾਰੇ ਸੰਪਰਕ ਨਹੀਂ ਹੋ ਸਕਿਆ।

ਏਏਪੀਪੀ ਸੁਰੱਖਿਆ ਬਲਾਂ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅਤੇ ਮਾਰੇ ਗਏ ਲੋਕਾਂ ਦੀ ਰੋਜ਼ਾਨਾ ਸੂਚੀ ਤਿਆਰ ਕਰ ਰਹੀ ਹੈ।

ਸੰਗਠਨ ਨੇ ਕਿਹਾ ਹੈ ਕਿ ਫਰਵਰੀ ਵਿੱਚ ਹੋਏ ਤਖ਼ਤਾਪਲਟ ਤੋਂ ਬਾਅਦ ਤੋਂ ਫੌਜ ਨੇ 618 ਲੋਕਾਂ ਨੂੰ ਮਾਰ ਦਿੱਤਾ ਹੈ। ਹਾਲਾਂਕਿ, ਮਿਆਂਮਾਰ ਦੀ ਫੌਜ ਨੇ ਇੰਨਾ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਮਾਰਨ ਦੇ ਦਾਅਵੇ ਤੋਂ ਇਨਕਾਰ ਕੀਤਾ ਹੈ।

ਇਹ ਵੀ ਪੜ੍ਹੋ:

https://www.youtube.com/watch?v=KwIwQE_kQnA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c79c653c-f914-4ef2-90d9-334d5e5e7fcc'',''assetType'': ''STY'',''pageCounter'': ''punjabi.international.story.56707216.page'',''title'': ''ਮਿਆਂਮਾਰ \''ਚ ਫੌਜ ਦੇ ਹੱਥੋਂ 82 ਲੋਕਾਂ ਦੀ ਮੌਤ, ਇੱਕ ਦੇ ਉੱਪਰ ਇੱਕ ਰੱਖੀਆਂ ਲਾਸ਼ਾਂ - ਸਥਾਨਕ ਮੀਡੀਆ ਦਾ ਦਾਅਵਾ: ਅਹਿਮ ਖ਼ਬਰਾਂ'',''published'': ''2021-04-11T03:22:51Z'',''updated'': ''2021-04-11T03:22:51Z''});s_bbcws(''track'',''pageView'');

Related News