ਪ੍ਰਿੰਸ ਫਿਲਿਪ: ਬੀਬੀਸੀ ਸ਼ਾਹੀ ਪਰਿਵਾਰ ਦੀ ਮੌਤ ਦੀ ਖ਼ਬਰ ਕਿਵੇਂ ਕਵਰ ਕਰਦੀ ਹੈ?

04/09/2021 10:50:28 PM

ਸਾਲ 2017 ਵਿੱਚ ਮਹਾਰਾਣੀ ਐਲੀਜ਼ੈਬਥ ਅਤੇ ਪ੍ਰਿੰਸ ਫਿਲਿਪ
Getty Images
ਸਾਲ 2017 ਵਿੱਚ ਮਹਾਰਾਣੀ ਐਲੀਜ਼ੈਬਥ ਅਤੇ ਪ੍ਰਿੰਸ ਫਿਲਿਪ

ਅੱਜ ਖ਼ਬਰਾਂ ਵੱਖਰੀਆਂ ਲੱਗ ਰਹੀਆਂ ਹਨ। ਬੀਬੀਸੀ ਦੀਆਂ ਵੈੱਬਸਾਈਟਾਂ ਅਤੇ ਨਿਊਜ਼ ਬੁਲੇਟਿਨ ਸਿਰਫ਼ ਇੱਕ ਹੀ ਵਿਸ਼ੇ ਨੂੰ ਗਹਿਰਾਈ ਨਾਲ ਕਵਰ ਕਰ ਰਹੇ ਹਨ, ਕਿਤੇ ਵੀ ਵੇਖਣ ਜਾਂ ਸੁਣਨ ਵਿੱਚ ਕੁਝ ਹਲਕਾ ਜਾਂ ਵਿਅਰਥ ਨਹੀਂ ਹੈ, ਅਤੇ ਨਿਊਜ਼ਰੀਡਰ ਦਾ ਲਹਿਜ਼ਾ ਵਧੇਰੇ ਸੰਜੀਦਾ ਹੈ।

ਇਹ ਤਬਦੀਲੀਆਂ ਇਸ ਲਈ ਹੋ ਰਹੀਆਂ ਹਨ ਕਿਉਂਕਿ ਯੂਕੇ ਦੇ ਸ਼ਾਹੀ ਪਰਿਵਾਰ ਦੇ ਇੱਕ ਸੀਨੀਅਰ ਮੈਂਬਰ ਦੀ ਮੌਤ ਹੋ ਗਈ ਹੈ।

ਜੇਕਰ ਤੁਸੀਂ ਅੱਜ ਖ਼ਬਰਾਂ ਨੂੰ ਵੇਖ/ਸੁਣ ਜਾਂ ਪੜ੍ਹ ਰਹੇ ਹੋ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਹੋਵੇਗਾ ਕਿ ਇਹ ਮਹਾਰਾਣੀ ਦੇ ਪਤੀ ਪ੍ਰਿੰਸ ਫਿਲਿਪ ਸਨ, ਉਹ ਚਾਰ ਸੀਨੀਅਰ ਮੈੰਬਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਦੀ ਮੌਤ ''ਤੇ ਬੀਬੀਸੀ ਇਸ ਤਰ੍ਹਾਂ ਰਿਪੋਰਟ ਕਰੇਗਾ।

ਉਨ੍ਹਾਂ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ-II, ਉਨ੍ਹਾਂ ਦੇ ਬੇਟੇ ਅਤੇ ਵਾਰਸ ਪ੍ਰਿੰਸ ਚਾਰਲਸ (ਪ੍ਰਿੰਸ ਆਫ ਵੇਲਜ਼) ਅਤੇ ਉਨ੍ਹਾਂ ਦਾ ਪੁੱਤਰ, ਅਤੇ ਗੱਦੀ ਦੀ ਕਤਾਰ ਦਾ ਅਗਲਾ ਵਾਰਸ ਪ੍ਰਿੰਸ ਵਿਲੀਅਮ (ਡਿਊਕ ਆਫ ਕੈਮਬ੍ਰਿਜ) ਹਨ।

2002 ਵਿੱਚ ਕਵੀਨ ਮਦਰ ਦਾ ਅੰਤਮ ਸੰਸਕਾਰ ਇੱਕ ਵੱਡਾ ਗਲੋਬਲ ਮੀਡੀਆ ਇਵੈਂਟ ਸੀ
Getty Images
2002 ਵਿੱਚ ਕਵੀਨ ਮਦਰ ਦਾ ਅੰਤਮ ਸੰਸਕਾਰ ਇੱਕ ਵੱਡਾ ਗਲੋਬਲ ਮੀਡੀਆ ਇਵੈਂਟ ਸੀ

ਅਜਿਹਾ ਪ੍ਰਤੀਤ ਹੋ ਸਕਦਾ ਹੈ ਕਿ ਬੀਬੀਸੀ ਮੌਤ ਨੂੰ ਹੋਰ ਮੀਡੀਆ ਸੰਸਥਾਵਾਂ ਨਾਲੋਂ ਵਧੇਰੇ ਗੰਭੀਰਤਾ ਨਾਲ ਪੇਸ਼ ਕਰ ਰਿਹਾ ਹੈ, ਤਾਂ ਅਜਿਹਾ ਕਿਉਂ ਹੈ?

ਸ਼ਾਹੀ ਪਰਿਵਾਰ ਵਿੱਚ ਹੋਈ ਮੌਤ ਬੀਬੀਸੀ ਲਈ ਇੰਨੀ ਵੱਡੀ ਗੱਲ ਕਿਉਂ ਹੈ?

ਮਹਾਰਾਣੀ ਐਲਿਜ਼ਾਬੈਥ II ਦੇਸ਼ ਦੀ ਸਭ ਤੋਂ ਲੰਬਾ ਸਮਾਂ ਸੇਵਾ ਕਰਨ ਵਾਲੀ ਰਾਣੀ ਹੈ - ਉਹ 69 ਸਾਲਾਂ ਤੋਂ ਗੱਦੀ ''ਤੇ ਬਿਰਾਜਮਾਨ ਹਨ। ਉਹ ਬ੍ਰਿਟੇਨ ਅਤੇ 15 ਹੋਰ ਦੇਸ਼ਾਂ ਦੇ ਪ੍ਰਮੁੱਖ ਹਨ।

ਉਹ ਰਾਸ਼ਟਰਮੰਡਲ ਦੇ ਮੁਖੀ ਵੀ ਹਨ ਜੋ ਕਿ 54 ਸੁਤੰਤਰ ਦੇਸ਼ਾਂ ਦਾ ਇੱਕ ਸਵੈ-ਇੱਛੁਕ ਸੰਗਠਨ ਹੈ, ਜਿਨ੍ਹਾਂ ਵਿਚੋਂ ਵਧੇਰੇ ਬ੍ਰਿਟਿਸ਼ ਸ਼ਾਸਨ ਦੇ ਅਧੀਨ ਸਨ। ਇਸ ਦਾ ਅਰਥ ਹੈ ਕਿ ਇਹ ਬ੍ਰਿਟਿਸ਼ ਲੋਕਾਂ ਅਤੇ ਹੋਰ ਕਈ ਲੋਕਾਂ ਲਈ ਬਹੁਤ ਕੁਝ ਹੈ।

ਜਦੋਂ ਕਿਸੇ ਬ੍ਰਿਟੇਨ ਦੇ ਸ਼ਾਹੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਦੁਨੀਆਂ ਦਾ ਮੀਡੀਆ ਉਸ ''ਤੇ ਬਹੁਤ ਧਿਆਨ ਦਿੰਦਾ ਹੈ। ਬੀਬੀਸੀ ਆਪਣੀ ਕਵਰੇਜ ਨੂੰ ਸਹੀ ਢੰਗ ਨਾਲ ਪੇਸ਼ ਕਰਨ ਲਈ ਹਰ ਕੋਸ਼ਿਸ਼ ਕਰਦਾ ਹੈ ਅਤੇ ਇਹ ਇੱਕ ਬਹੁਤ ਚੰਗੇ ਕਾਰਨ ਲਈ ਹੈ।

ਬੀਬੀਸੀ ਨੂੰ ਬ੍ਰਿਟਿਸ਼ ਸਰਕਾਰ ਦੁਆਰਾ ਫੰਡ ਨਹੀਂ ਦਿੱਤਾ ਜਾਂਦਾ, ਬਲਕਿ ਇੱਕ ਪ੍ਰਕਾਰ ਦੇ ਟੈਕਸ ਲਾਈਸੈਂਸ ਫੀਸ ਰਾਹੀਂ ਹੁੰਦਾ ਹੈ ਜੋ ਬ੍ਰਿਟੇਨ ਦੀ ਜਨਤਾ ਸਿੱਧਾ ਉਨ੍ਹਾਂ ਨੂੰ ਦਿੰਦੀ ਹੈ। ਇਹ ਫੰਡਿੰਗ ਮਾਡਲ ਬੀਬੀਸੀ ਵਿੱਚ ਸੰਪਾਦਕੀ ਸੁਤੰਤਰਤਾ ਨੂੰ ਯਕੀਨੀ ਬਣਾਉਣਾ ਲਈ ਹੈ।

ਬੀਬੀਸੀ ਨੂੰ ਲਾਇਸੈਂਸ ਫੀਸ ਅਦਾ ਕਰਨ ਵਾਲਿਆਂ ਦੀ ਅਹਿਮੀਅਤ ਦਰਸਾਉਣੀ ਚਾਹੀਦੀ ਹੈ, ਅਤੇ ਪਿਛਲੇ ਕਈ ਸਾਲਾਂ ਤੋਂ ਸ਼ਾਹੀ ਪਰਿਵਾਰ ਵਿੱਚ ਜਨਤਕ ਹਿੱਤ ਨਜ਼ਰ ਆਉਂਦੇ ਰਹੇ ਹਨ।

ਜਦੋਂ ਮਹਾਰਾਣੀ ਐਲਿਜ਼ਾਬੈਥ ਦੀ ਮਾਂ ਜਿਨ੍ਹਾਂ ਨੂੰ ਆਮ ਤੌਰ ''ਤੇ ''ਕੁਈਨ ਮਦਰ'' ਵਜੋਂ ਜਾਣਿਆ ਜਾਂਦਾ ਸੀ, ਦੀ 2002 ਵਿੱਚ ਮੌਤ ਹੋਈ ਸੀ, ਜਦੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਦਰਸ਼ਨਾਂ ਲਈ ਵੈਸਟਮਿਨਸਟਰ ਪੈਲਸ 3 ਦਿਨਾਂ ਲਈ ਰੱਖਿਆ ਗਿਆ ਸੀ ਅਤੇ ਉੱਥੇ ਕਰਬ ਲੱਖਾਂ ਦੀ ਗਿਣਤੀ ਵਿੱਚ ਲੋਕ ਸ਼ੋਕ ਪ੍ਰਗਟਾਉਣ ਆਏ ਸਨ।

ਪ੍ਰਿੰਸ ਫਿਲਿਪ
BBC
ਮਹਾਰਾਣੀ ਐਲਿਜ਼ਾਬੇਥ II ਦੇ ਪਤੀ, ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ

ਅਨੁਮਾਨ ਕਿ ਵਿੰਡਸਰ ਵਿੱਚ ਦਫ਼ਨਾਉਣ ਤੋਂ ਪਹਿਲਾਂ ਸੜਕਾਂ ''ਤੇ 10 ਮਿਲੀਅਨ ਤੋਂ ਵੱਧ ਲੋਕ ਸੜਕਾਂ ''ਤੇ ਕਤਾਰਾਂ ਵਿੱਚ ਖੜ੍ਹੇ ਹੋਏ ਸਨ ਅਤੇ ਇੱਕ ਕਰੋੜ ਨੇ ਟੀਵੀ ''ਤੇ ਉਨ੍ਹਾਂ ਦੀ ਅੰਤਿਮ ਯਾਤਰਾ ਦੇਖ ਰਹੇ ਸਨ। ਗਲੋਬਲ ਮੀਡੀਆ ਨੇ ਵੀ ਬਹੁਤ ਵਿਸਥਾਰ ਨਾਲ ਇਸ ਅੰਤਿਮ ਯਾਤਰਾ ਨੂੰ ਕਵਰ ਕੀਤਾ ਸੀ।

ਇਹ ਸ਼ਾਇਦ ਹੈਰਾਨੀ ਵਾਲੀ ਗੱਲ ਹੈ ਕਿਉਂਕਿ ਸ਼ਾਹੀ ਪਰਿਵਾਰ ਦੇ ਮੈਂਬਰਾਂ ਨਾਲ ਜੁੜੀਆਂ ਖ਼ਬਰਾਂ ਨੂੰ ਪੂਰੀ ਦੁਨੀਆਂ ਵਿੱਚ ਵਿਆਪਕ ਤੌਰ ''ਤੇ ਪੜ੍ਹਿਆ ਜਾਂਦਾ ਹੈ। ਵੱਖ-ਵੱਖ ਸ਼ਾਹੀ ਸਮਾਗਮਾਂ ਦੇ ਵਿਸ਼ਵ ਪੱਧਰ ਦੇ ਅੰਦਾਜ਼ਨ ਦਰਸ਼ਕ ਇੱਕ ਅਰਬ ਤੋਂ ਵੱਧ ਹਨ।

ਬਿਲਕੁਲ, ਇਹ ਇੱਕ ਵੱਡੀ ਖ਼ਬਰ ਹੈ ਅਤੇ ਬੀਬੀਸੀ ਉਸ ਨਾਲ ਇਸ ਤਰ੍ਹਾਂ ਪੇਸ਼ ਆਉਂਦਾ ਹੈ।

ਬੀਬੀਸੀ ਦਾ ਸ਼ਾਹੀ ਪੱਤਰਕਾਰ ਜੌਨੀ ਡਾਈਮੰਡ ਕਹਿੰਦਾ ਹੈ, "ਸ਼ਾਹੀਪੁਣਾ ਅਜੇ ਵੀ ਇਸ ਢੰਗ ਨਾਲ ਧਿਆਨ ਖਿੱਚਦਾ ਹੈ ਕਿ ਜਿਸ ਨੂੰ ''ਇੱਕ ਸੈਲੇਬ੍ਰਿਟੀ'' ਵੀ ਨਹੀਂ ਖਿੱਚਦਾ। ਇਹ ਦੱਸਣਾ ਮੁਸ਼ਕਲ ਹੈ ਕਿ ਅਜਿਹਾ ਕਿਉਂ ਹੈ।"

"ਪਰ ਬਹੁਤ ਸਾਰੇ ਲੋਕਾਂ ਵਿੱਚ ਅਜੇ ਵੀ ਕੁਝ ਅਜਿਹਾ ਹੈ ਜੋ ਸ਼ਾਹੀ ਗੌਰਵ ਦੀਆਂ ਮਨਮੋਹਕ ਕਹਾਣੀਆਂ ਦਾ ਅਨੰਦ ਲੈਂਦੇ ਹਨ, ਭਾਵੇਂ ਆਪਣੇ ਦਿਲਾਂ ਵਿੱਚ ਉਹ ਜਾਣਦੇ ਹੋਣ ਕਿ ਅਜੋਕੇ ਸਮੇਂ ਵਿੱਚ ਇੱਹ ਥੋੜ੍ਹਾ ਜਿਹਾ ਬੇਤੁਕਾ ਹੈ।''''

ਬੀਬੀਸੀ ਵਰਲਡ ਸਰਵਿਸ ਇੰਨੀ ਵੱਡੀ ਖ਼ਬਰ ਦੌਰਾਨ ਉੱਥੇ ਹੋਣ ਦੀ ਆਸ ਕੀਤੀ ਜਾ ਸਕਦੀ ਹੈ।

ਡਬਲਯੂਐੱਸ ਲੈਂਗੂਏਜ਼ ਨਿਊਜ਼ ਕੰਟਰੋਲਰ, ਤਾਰਿਕ ਕਫਾਲਾ ਕਹਿੰਦੇ ਹਨ, "ਸ਼ਾਹੀ ਪਰਿਵਾਰ ਦੇ ਇੱਕ ਸੀਨੀਅਰ ਮੈਂਬਰ ਦੀ ਮੌਤ ਨੂੰ ਲੈ ਕੇ ਵਿਸ਼ਵਵਿਆਪੀ ਲੋਕਾਂ ਵਿੱਚ ਦਿਲਚਸਪੀ ਰਹਿੰਦੀ ਹੈ। ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਹੋਣ ਦੇ ਨਾਤੇ ਵਿਸ਼ਵ ਭਰ ਦੇ ਸਾਡੇ ਲੱਖਾਂ ਦਰਸ਼ਕ, ਸਰੋਤੇ ਅਤੇ ਪਾਠਕ ਸਾਡੇ ਕੋਲੋਂ ਅਜਿਹੀਆਂ ਘਟਨਾਵਾਂ ਦੀ ਸਭ ਤੋਂ ਵਿਆਪਕ ਕਵਰੇਜ਼ ਦੇਖਣ ਦੀ ਉਮੀਦ ਕਰਦੇ ਹੋਣਗੇ।"

ਬੀਬੀਸੀ ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਇੱਕ ਸੀਨੀਅਰ ਮੈਂਬਰ ਦੀ ਮੌਤ ਦੀ ਰਿਪੋਰਟ ਕਿਵੇਂ ਪੇਸ਼ ਕਰਦਾ ਹੈ?

ਪਹਿਲੀ ਗੱਲ ਜੋ ਬੀਬੀਸੀ ਦੇ ਸਰੋਤਿਆਂ ਦੇ ਨੋਟਿਸ ਹੋ ਸਕਦੀ ਹੈ ਉਹ ਹੈ ਕਿ ਉਨ੍ਹਾਂ ਨੇ ਖ਼ਬਰ ਨੂੰ ਪਹਿਲਾਂ ਕਿਤੇ ਹੋਰ ਦੇਖਿਆ।

ਇਹ ਇਸ ਲਈ ਹੈ ਕਿਉਂਕਿ ਬੀਬੀਸੀ ਇਸ ਖ਼ਬਰ ਨੂੰ ਰਿਪੋਰਟ ਕਰਨ ਵਾਲੀ ਪਹਿਲੀ ਸੰਸਥਾ ਨਹੀਂ ਬਣਨਾ ਚਾਹੁੰਦਾ, ਪਰ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਰਿਪੋਰਟਿੰਗ ਸਹੀ ਹੋਵੇ।

ਬੀਬੀਸੀ ਨਿਊਜ਼ ਉੱਤੇ ਪ੍ਰਿੰਸ ਫਿਲਿਪ ਦੀ ਮੌਤ ਦੀ ਖ਼ਬਰ ਦਿੰਦੀ ਬੀਬੀਸੀ ਦੀ ਨਿਊਜ਼ ਰੀਡਰ ਮਾਰਟਿਨ ਕ੍ਰੋਕਸੇਲ
BBC
ਬੀਬੀਸੀ ਨਿਊਜ਼ ਉੱਤੇ ਪ੍ਰਿੰਸ ਫਿਲਿਪ ਦੀ ਮੌਤ ਦੀ ਖ਼ਬਰ ਦਿੰਦੀ ਬੀਬੀਸੀ ਦੀ ਨਿਊਜ਼ ਰੀਡਰ ਮਾਰਟਿਨ ਕ੍ਰੋਕਸੇਲ

ਰਿਪੋਰਟਿੰਗ ਇੱਕ ਬਰੇਕਿੰਗ ਨਿਊਜ਼ ਸਟੋਰੀ ਦੀ ਤੁਲਨਾ ਨਾਲੋਂ ਅਧਿਕਾਰਤ ਐਲਾਨ ਵਰਗੀ ਮਹਿਸੂਸ ਹੋ ਸਕਦੀ ਹੈ।

ਦੂਜੀਆਂ ਖ਼ਬਰਾਂ ਦੀਆਂ ਸੰਸਥਾਵਾਂ ਆਕਰਸ਼ਕ ਗ੍ਰਾਫਿਕ ਦੀ ਵਰਤੋਂ ਕਰ ਸਕਦੀਆਂ ਹਨ, ਪਰ ਬੀਬੀਸੀ ਦੀ ਕਵਰੇਜ਼ ਵਿੱਚ ਇੱਕ ਮਾਪਿਆ ਹੋਇਆ ਸੁਰ ਹੋਣਾ ਚਾਹੀਦਾ ਹੈ ਜਿਸ ਨਾਲ ਵਿੱਛੜੀ ਹੋਈ ਰੂਹ ਦੀ ਜ਼ਿੰਦਗੀ ਨੂੰ ਯਾਦ ਕਰਨ ਉੱਤੇ ਜ਼ੋਰ ਦਿੱਤਾ ਜਾਏ।

ਮੌਤ ਦੇ ਐਲਾਨ ਤੋਂ ਤੁਰੰਤ ਬਾਅਦ ਬੀਬੀਸੀ ਹੋਰ ਖ਼ਬਰਾਂ ਬਾਰੇ ਜਾਣਕਾਰੀ ਨਹੀਂ ਦੇ ਸਕਦਾ, ਅਤੇ ਕੁਝ ਹਲਕੇ ਪੱਧਰ ਦੀਆਂ ਖ਼ਬਰਾਂ ਨੂੰ ਵੈੱਬਸਾਈਟਾਂ ਅਤੇ ਟੀਵੀ ਅਤੇ ਰੇਡੀਓ ਦੀਆਂ ਖ਼ਬਰਾਂ ਤੋਂ ਹਟਾਇਆ ਜਾ ਸਕਦਾ ਹੈ।

ਪਰ ਤੁਸੀਂ ਜੋ ਵੀ ਵੈੱਬ ਪੇਜ ''ਤੇ ਵੇਖ ਸਕਦੇ ਹੋ ਜਾਂ ਬੁਲੇਟਿਨ ''ਤੇ ਸੁਣ ਸਕਦੇ ਹੋ, ਸ਼ਾਹੀ ਮੌਤ ਦੇ ਐਲਾਨ ਦੇ ਕੁਝ ਘੰਟਿਆਂ ਬਾਅਦ, ਇਹ ਸਾਡੇ ਸਾਰੇ ਖ਼ਬਰ ਸਰੋਤਾਂ ''ਤੇ ਮੁੱਖ ਖ਼ਬਰ ਵਜੋਂ ਪ੍ਰਦਰਸ਼ਿਤ ਹੋਵੇਗੀ।

ਪ੍ਰਿੰਸ ਫਿਲਿਪ ਨੂੰ ਇਸੇ ਤਰ੍ਹਾਂ ਕਿਉਂ ਮੰਨਿਆ ਜਾਂਦਾ ਹੈ?

ਇਹ ਸੱਚ ਹੈ ਕਿ ਰਾਜਕੁਮਾਰ ਫਿਲਿਪ ਕਦੇ ਵੀ ਸਿੰਘਾਸਨ ਦੀ ਕਤਾਰ ਵਿੱਚ ਨਹੀਂ ਸਨ, ਜਦ ਕਿ ਉਨ੍ਹਾਂ ਦਾ ਸਭ ਤੋਂ ਵੱਡਾ ਪੁੱਤਰ ਵਿਰਾਸਤੀ ਕਤਾਰ ਵਿੱਚ ਖੜ੍ਹਾ ਹੈ। ਨਾ ਹੀ ਉਨ੍ਹਾਂ ਨੇ ਕਦੇ ਰਾਜੇ ਦਾ ਅਹੁਦਾ ਸੰਭਾਲਿਆ ਹੈ।

ਅਜਿਹਾ ਇਸ ਲਈ ਹੈ ਕਿਉਂਕਿ ਯੂਕੇ ਵਿੱਚ ਇੱਕ ਔਰਤ ਜੋ ਸਮਰਾਟ ਨਾਲ ਵਿਆਹ ਕਰਾਉਂਦੀ ਹੈ, ਉਹ ਰਾਣੀ ਦੀ ਉਪਾਧੀ ਦਾ ਉਪਯੋਗ ਕਰ ਸਕਦੀ ਹੈ, ਪਰ ਜੋ ਪੁਰਸ਼, ਮਹਾਰਾਣੀ ਨਾਲ ਵਿਆਹ ਕਰਾਉਂਦੇ ਹਨ, ਉਹ ਰਾਜੇ ਦੀ ਉਪਾਧੀ ਨਹੀਂ ਮਿਲਦੀ, ਇਹ ਕੇਵਲ ਪੁਰਸ਼ ਸਮਰਾਟ ਲਈ ਹੀ ਵਰਤੀ ਜਾ ਸਕਦੀ ਹੈ।

20 ਨਵੰਬਰ 1947 ਨੂੰ ਵਿਆਹ ਤੋਂ ਬਾਅਦ ਉਹ ਰਾਣੀ ਐਲਿਜ਼ਾਬੈਥ ਦੇ ਨਿਰੰਤਰ ਸਾਥੀ ਰਹੇ ਹਨ। ਉਹ ਬ੍ਰਿਟਿਸ਼ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰ ਰਹੀ ਮਹਾਰਾਣੀ ਦੇ ਪਤੀ ਰਹੇ ਹਨ ਅਤੇ ਉਨ੍ਹਾਂ ਦਾ ਮੁੱਢਲਾ ਕਾਰਜ ਮਹਾਰਾਣੀ ਦੀ ਸਹਾਇਤਾ ਕਰਨਾ ਰਿਹਾ ਹੈ।

ਉਹ ਇਸ ਹੱਦ ਤੱਕ ਇੱਕ ਟੀਮ ਦੀ ਤਰ੍ਹਾਂ ਸਨ ਕਿ ਰਾਣੀ ਆਪਣੇ ਸਾਰੇ ਭਾਸ਼ਣ "ਮੇਰੇ ਪਤੀ ਅਤੇ ਮੈਂ..." ਨਾਲ ਸ਼ੁਰੂ ਕਰਦੇ ਸਨ।

ਵਿਆਹ ਦੀ ਆਪਣੀ 50ਵੀਂ ਵਰ੍ਹੇਗੰਢ ''ਤੇ ਮਹਾਰਾਣੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ,"ਉਹ, ਬਹੁਤ ਸਾਦੇ, ਮੇਰੀ ਤਾਕਤ ਰਹੇ ਹਨ ਅਤੇ ਇੰਨੇ ਸਾਰੇ ਸਾਲਾਂ ਤੋਂ ਅਸੀਂ ਇਕੱਠੇ ਰਹੇ ਹਾਂ। ਮੈਂ ਅਤੇ ਮੇਰੇ ਪੂਰੇ ਪਰਿਵਾਰ, ਇਸ ਦੇਸ਼ ਅਤੇ ਹੋਰ ਕਈ ਦੇਸ਼ਾਂ ''ਤੇ ਓਨਾਂ ਵੱਡਾ ਕਰਜ਼ ਹੈ, ਜਿੰਨਾਂ ਉਨ੍ਹਾਂ ਨੇ ਕਦੇ ਦਾਅਵਾ ਨਹੀਂ ਕੀਤਾ ਜਾਂ ਅਸੀਂ ਕਦੇ ਜਾਣ ਨਹੀਂ ਸਕੇ।"

ਕੀ ਇਹ ਦਰਸਾਇਆ ਗਿਆ ਮਹੱਤਵ ਉਨ੍ਹਾਂ ਦੀ ਮੌਤ ਦੀ ਕਵਰੇਜ ਨੂੰ ਦਰਸਾਉਂਦਾ ਹੈ?

ਡਾਈਮੰਡ ਕਹਿੰਦੇ ਹਨ, ''''ਇਹ ਸਹੀ ਮਾਅਨੇ ਵਿੱਚ ਆਖ਼ਰੀ ਵੈਸ਼ਵਿਕ ਰਾਜਸ਼ਾਹੀ ਅਤੇ ਫਿਲਿਪ ਸਦਾ ਮਹਾਰਾਣੀ ਵੱਲ ਰਹੇ ਅਤੇ ਉਨ੍ਹਾਂ ਨਾਲ ਯਾਤਰਾਵਾਂ ਕਰਦੇ ਰਹੇ। ਉਹ ਉਨ੍ਹਾਂ ਨਾਲ ਵਿਸ਼ਵ ਦੇ ਲਗਭਗ ਹਰ ਕੋਨੇ ਵਿੱਚ ਨਜ਼ਰ ਆਏ।"

"ਉਹ ਸੱਚਮੁੱਚ ਇੱਕ ਵਿਸ਼ਵਵਿਆਪੀ ਹਸਤੀ ਸਨ ਅਤੇ ਆਪਣੇ ਆਪ ਵਰਗੇ ਪਹਿਲੇ ਸਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2a227b0c-0662-4e22-bd11-7d70f30f2983'',''assetType'': ''STY'',''pageCounter'': ''punjabi.international.story.56695521.page'',''title'': ''ਪ੍ਰਿੰਸ ਫਿਲਿਪ: ਬੀਬੀਸੀ ਸ਼ਾਹੀ ਪਰਿਵਾਰ ਦੀ ਮੌਤ ਦੀ ਖ਼ਬਰ ਕਿਵੇਂ ਕਵਰ ਕਰਦੀ ਹੈ?'',''published'': ''2021-04-09T17:11:00Z'',''updated'': ''2021-04-09T17:11:00Z''});s_bbcws(''track'',''pageView'');

Related News