''''ਹਰ ਵਾਰ ਜਦੋਂ ਉਹ ਮੈਨੂੰ ਛੂਹੰਦਾ ਹੈ ਤਾਂ ਸਦਮਾ ਮੁੜ ਵਾਪਸ ਆ ਜਾਂਦਾ ਹੈ''''

04/09/2021 11:20:28 AM

ਗੋਪਾਲ ਸ਼ੂਨਿਆ ਵੱਲੋਂ ਬਣਾਏ
BBC

ਉਸ ਨੇ ਕਿਹਾ ਕਿ ਉਸ ਨੇ ਇਨਕਾਰ ਕੀਤਾ ਸੀ। ਉਸ ਵਿਅਕਤੀ ਨੇ ਕਿਹਾ, ਇਹ ਕੋਈ ਵੱਡੀ ਗੱਲ ਨਹੀਂ ਹੈ। ਉਹ ਉਸ ਨਾਲ ਵਿਆਹ ਕਰਵਾਉਣ ਜਾ ਰਿਹਾ ਹੈ, ਇਸ ਕਰਕੇ ਇਹ ਬਲਾਤਕਾਰ ਨਹੀਂ ਹੈ।

ਸ਼ਾਇਦ ਇਹ ਇੱਕ ਛੋਟਾ ਗੁਨਾਹ ਸੀ। ਪਰ ਕਿਉਂਕਿ ਉਸ ਨੇ ਉਸ ਨਾਲ ਵਿਆਹ ਕਰਵਾ ਲਿਆ ਇਸ ਲਈ ਇਹ ਠੀਕ ਸੀ। ਇੱਥੇ ਹੀ ਉਸ ਲਈ ਇਹ ਸਭ ਖ਼ਤਮ ਹੋ ਜਾਂਦਾ ਹੈ।

ਪਰ ਔਰਤ ਲਈ ਖ਼ੁਦ ਨਾਲ ਸ਼ੋਸ਼ਣ ਕਰਨ ਵਾਲੇ ਨਾਲ ਵਿਆਹ ਕਰਵਾਉਣਾ ਸੀ। ਔਰਤ ਦਾ ਕਹਿਣਾ ਹੈ ਕਿ ਇੱਕ ਔਰਤ ਲਈ ਔਖਾ ਕੰਮ ਹੈ।

ਔਰਤ ਨੇ ਕਿਹਾ, "ਇਹ ਇੱਕ ਸਧਾਰਨ ਵਿਆਹ ਹੋਣ ਵਾਲਾ ਸੀ। ਮੈਂ ਇਸ ਦੀ ਆਸ ਨਹੀਂ ਕੀਤੀ ਸੀ।"

ਇਸ ਤਰ੍ਹਾਂ ਉਹ ਦੋਵੇਂ ਉਨ੍ਹਾਂ ਵੇਰਵਿਆਂ ਨੂੰ ਯਾਦ ਕਰਨ ਬੈਠੇ ਜਿਸ ਨੂੰ ਔਰਤ ਵਲੋਂ ਬਲਾਤਕਾਰ ਕਿਹਾ ਜਾਂਦਾ ਹੈ ਜਦੋਂ ਨੌਂ ਸਾਲ ਪਹਿਲਾਂ ਉਹ ਸਬੰਧ ਵਿੱਚ ਸਨ।

ਨਿਧੀ ਤੇ ਸੁਨੀਲ (ਬਦਲੇ ਹੋਏ ਨਾਮ) ਨੇ ਤਿੰਨ ਸਾਲਾਂ ਤੱਕ 2012 ਵਿੱਚ ਜੋ ਹੋਇਆ ਉਸ ਬਾਰੇ ਗੱਲ ਨਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਗ਼ਰਮੀਆਂ ਦਾ ਇੱਕ ਦਿਨ ਸੀ।

ਇਹ ਵੀ ਪੜ੍ਹੋ:

ਉਸ ਨੂੰ ਯਾਦ ਹੈ ਕਾਲੀ ਤੇ ਸਫ਼ੇਦ ਕਮੀਜ਼ ਪਹਿਨੀ ਉਹ ਉਸ ਦੇ ਕਿਰਾਏ ''ਤੇ ਲਏ ਅਪਾਰਟਮੈਂਟ ਵਿੱਚ ਗਏ ਸਨ। ਉਸ ਨੇ ਆਪਣੇ ਵੱਲੋਂ ਦਰਜ ਕਰਵਾਈ ਐੱਫ਼ਆਈਆਰ ਵਿੱਚ ਕਿਹਾ ਕਿ ਸੁਨੀਲ ਨੇ ਉਸ ਨੂੰ ਨਸ਼ਾ ਕਰਵਾਇਆ ਤੇ ਬਲਾਤਕਾਰ ਕੀਤਾ।

ਉਸ ਨੇ ਸੁਨੀਲ ਨੂੰ ਵੀਡੀਓ ਦਾ ਜ਼ਿਕਰ ਕਰਦਿਆਂ ਸੁਣਿਆ। ਬਾਅਦ ਵਿੱਚ ਉਹ ਉਸ ਨੂੰ ਧਮਕਾਏਗਾ ਕਿ ਜੇ ਉਸ ਨੇ ਉਸ ਨਾਲ ਵਿਆਹ ਨਾ ਕਰਵਾਇਆ ਤਾਂ ਉਹ ਵੀਡੀਓ ਯੀ-ਟਿਊਬ ''ਤੇ ਪਾ ਦੇਵੇਗਾ।

ਕੁੜੀ ਤੇ ਮੁੰਡੇ ਦੀ ਵੱਖੋ-ਵੱਖਰੀ ਦਲੀਲ

ਨਿਧੀ ਕਹਿੰਦੀ ਹੈ ਸੁਨੀਲ ਲਈ ਇਸ ਸਭ ਲਈ ਬਸ ਇੱਕ ਹੀ ਦਲੀਲ ਹੈ।

ਸੁਨੀਲ ਦਾ ਕਹਿਣਾ ਹੈ ਕਿ ਉਹ ਉਸ ਨਾਲ ਵਿਆਹ ਕਰਵਾਉਣ ਜਾ ਰਿਹਾ ਸੀ। ਉਸ ਨੇ ਉਸ ਨੂੰ ਕੁਝ ਗ਼ਲਤ ਨਹੀਂ ਕਿਹਾ।

ਉਹ ਕਹਿੰਦੇ ਹਨ, "ਉਸ ਨੇ ਨਾ ਹਾਂ ਕਿਹਾ ਅਤੇ ਨਾ ਹੀ ਨਾ। ਉਹ ਕਦੇ ਵੀ ਬਲਾਤਕਾਰ ਨੂੰ ਸਾਬਤ ਨਹੀਂ ਸੀ ਕਰ ਸਕਦੀ। ਇੱਕ ਔਰਤ ਲਈ ਬਲਾਤਕਾਰ ਨਾਲ ਜਿਉਂਦਾ ਰਹਿਣਾ ਸੌਖਾ ਨਹੀਂ ਹੈ।

ਨਿਧੀ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਦੀ ਸਹਿਮਤੀ ਦੇ ਬਾਵਜੂਦ ਉਸ ਨੇ ਉਸ ਨਾਲ ਸਰੀਰਕ ਸੰਬੰਧ ਬਣਾਇਆ।

ਰੇਪ, ਬਲਾਤਕਾਰ
BBC

ਸੁਨੀਲ ਕਹਿੰਦੇ ਹਨ, "ਉਸ ਨੇ ਮੇਰੇ ਖ਼ਿਲਾਫ਼ ਇਹ ਸਾਰੇ ਮਾਮਲੇ ਦਰਜ ਕਰਵਾਏ। ਪਰ ਮੈਂ ਉਸ ਨਾਲ ਵਿਆਹ ਕਰਵਾਇਆ।"

"ਅਸੀਂ ਹੁਣ ਖ਼ੁਸ਼ ਹਾਂ।"

ਨਿਧੀ ਲਈ ਜੇ ਉਸ ਨੇ ਪਿੱਛਾ ਨਾ ਕੀਤਾ ਹੁੰਦਾ ਤੇ ਉਸ ਨੂੰ ਬਲਾਤਕਾਰ ਤੋਂ ਬਾਅਦ ਵਿਆਹ ਲਈ ਮਜਬੂਰ ਨਾ ਕੀਤਾ ਹੁੰਦਾ, ਸ਼ਾਇਦ ਉਸ ਦੀ ਜ਼ਿੰਦਗੀ ਕੁਝ ਵੱਖਰੀ ਹੁੰਦੀ।

''ਪੁੱਛਿਆ ਹੀ ਨਹੀਂ ਗਿਆ ਵਿਆਹ ਕਰਵਾਉਣਾ ਚਾਹੁੰਦੀ ਵੀ ਹੈ ਜਾਂ ਨਹੀਂ''

ਸਾਲ 2017 ਵਿੱਚ ਉਨ੍ਹਾਂ ਦਾ ਵਿਆਹ ਹੋਇਆ ਤੇ ਸਾਲ 2018 ਵਿੱਚ ਸੁਨੀਲ ਨੂੰ ਦਿੱਲੀ ਦੀ ਇੱਕ ਅਦਾਲਤ ਵੱਲੋਂ ਬਲਾਤਕਾਰ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ। ਸੁਨੀਲ ਮੰਨਦੇ ਹਨ ਕਿ ਉਨ੍ਹਾਂ ਨੇ ਨਿਧੀ ਨੂੰ ਸ਼ਰਮਿੰਦਾ ਹੋਣ ਤੋਂ ਬਚਾ ਲਿਆ। ਨਿਧੀ ਸੋਚਦੀ ਹੈ ਉਸ ਨੇ ਸਾਰੀਆਂ ਉਮੀਦਾਂ ਗਵਾ ਦਿੱਤੀਆਂ।

ਉਸ ਦਾ ਕਹਿਣਾ ਹੈ, "ਉਹ ਔਖਾ ਸਮਾਂ ਸੀ। ਮੈਂ ਖ਼ੁਦਕੁਸ਼ੀ ਵਰਗਾ ਮਹਿਸੂਸ ਕੀਤਾ।"

ਇਹ ਉਹ ਸਮਾਂ ਸੀ ਜਦੋਂ ਨਿਧੀ ਨੂੰ ਪਤਾ ਸੀ ਕਿ ਉਸ ਲਈ ਸਭ ਖ਼ਤਮ ਹੋ ਗਿਆ ਸੀ।

ਰੇਪ, ਬਲਾਤਕਾਰ
BBC

ਉਹ ਆਪਣੇ ਵਕੀਲ ਦੀ ਸਲਾਹ ''ਤੇ ਉਸ ਵਿਅਕਤੀ ਨੂੰ ਮਿਲੀ ਜਿਸ ਨੇ ਕਥਿਤ ਤੌਰ ''ਤੇ ਉਸ ਦਾ ਬਲਾਤਕਾਰ ਕੀਤਾ ਸੀ ਤੇ ਵਿਰੋਧ ਬਦਲ ਗਿਆ ਤੇ ਮੁਲਜ਼ਮ ਨਾਲ ਵਿਆਹ ਕਰਵਾ ਲਿਆ।

ਫ਼ੋਨ ''ਤੇ ਗੱਲ ਕਰਦਿਆਂ ਉਹ ਉਸ ਸਮੇਂ ਨੂੰ ਯਾਦ ਕਰਦੀ ਹੈ ਜਦੋਂ ਉਹ ਸਾਲ 2018 ਵਿੱਚ ਅਦਾਲਤ ਗਈ ਸੀ।

ਔਰਤ ਦਾ ਕਹਿਣਾ ਹੈ, "ਇਹ ਅਦਾਲਤ ਵਿੱਚ ਸੀ ਜਦੋਂ ਗਰਭਵਤੀ ਹੁੰਦਿਆਂ ਮੈਂ ਆਖ਼ਰੀ ਬਿਆਨ ਦੇਣ ਗਈ ਸੀ। ਮੈਂ ਕਿਹਾ ਜੋ ਮੈਨੂੰ ਕਹਿਣ ਲਈ ਕਿਹਾ ਗਿਆ। ਮੇਰਾ ਵਕੀਲ ਉੱਥੇ ਨਹੀਂ ਸੀ। ਉਨ੍ਹਾਂ ਨੇ ਮੈਨੂੰ ਕਹਿਣ ਲਈ ਕਿਹਾ ਕਿ ਮੈਂ ਆਪਣੇ ਇਲਜ਼ਾਮ ਵਾਪਸ ਲੈਂਦੀ ਹਾਂ।"

"ਮੈਨੂੰ ਪਿੱਛੇ ਹੋਣਾ ਪਿਆ ਕਿਉਂਕਿ ਕੋਈ ਸਹਿਯੋਗ ਨਹੀਂ ਸੀ। ਮੈਂ ਹਾਲੇ ਵੀ ਖ਼ੁਸ਼ ਨਹੀਂ ਸੀ ਜਦੋਂ ਮੇਰਾ ਵਿਆਹ ਹੋਇਆ। ਉਹ ਕਹਿੰਦਾ ਸੀ ਉਸ ਨੇ ਮੈਨੂੰ ਮਾਰ ਦਿੱਤਾ ਹੁੰਦਾ। ਅਦਾਲਤੀ ਕੇਸ ਦੌਰਾਨ ਉਹ ਮੈਨੂੰ ਧਮਕਾਉਂਦਾ ਸੀ।"

"ਮੇਰਾ ਪਤੀ ਕਹਿੰਦਾ ਸੀ ਕੋਈ ਕੁਝ ਨਹੀਂ ਕਰ ਸਕਦਾ। ਮੈਂ ਸਾਰੀਆਂ ਉਮੀਦਾਂ ਗਵਾ ਦਿੱਤੀਆਂ।"

ਉਹ ਕਹਿੰਦੀ ਹੈ ਕਿ ਉਸ ਨੂੰ ਪੁੱਛਿਆ ਤੱਕ ਨਹੀਂ ਗਿਆ ਕਿ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਵੀ ਹੈ ਜਾਂ ਨਹੀਂ।

ਉਹ ਪੁੱਛਦੀ ਹੈ, "ਮੈਨੂੰ ਇਸ ਲਈ ਕਿਉਂ ਚੁਣਿਆ ਗਿਆ।"

ਇਹ ਉਹ ਸਵਾਲ ਹੈ ਜੋ ਉਹ ਅਕਸਰ ਖੁਦ ਨੂੰ ਪੁੱਛਦੀ ਹੈ। ਉਸ ਦੇ ਬੱਚੇ ਦਾ ਜਨਮ ਸਾਲ 2019 ਵਿੱਚ ਹੋਇਆ।

''ਮੈਂ ਬਲਾਤਕਾਰ ਦੇ ਕਲੰਕ ਨਾਲ ਜੀਅ ਨਹੀਂ ਸੀ ਸਕਣਾ''

ਨਿਧੀ 29 ਸਾਲਾਂ ਦੀ ਹੈ। ਉਸ ਨੇ ਖੁਦ ਨੂੰ ਮਨਾਇਆ ਹੈ ਕਿ ਉਹ ਸੁਨੀਲ ਨਾਲ ਖ਼ੁਸ਼ ਵਿਆਹੁਤਾ ਜ਼ਿੰਦਗੀ ਜੀਅ ਰਹੀ ਹੈ।

ਉਹ ਕਹਿੰਦੀ ਹੈ, "ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਹੁਣ ਮੈਂ ਭਾਵੁਕ ਨਹੀਂ ਹਾਂ। ਕਈ ਵਾਰ ਮੈਂ ਸੋਚਦੀ ਹਾਂ, ਮੇਰੀ ਜ਼ਿੰਦਗੀ ਕੀ ਹੋ ਸਕਦੀ ਸੀ। ਮੈਂ ਇੱਜ਼ਤ ਗਵਾ ਲਈ। ਕੋਈ ਸਵੈਮਾਣ ਨਹੀਂ ਹੈ। ਪਰ ਮੈਂ ਸਮਝੌਤਾ ਕਰ ਲਿਆ ਹੈ।"

ਉਸ ਬਲਾਤਕਾਰ ਦੀਆਂ ਯਾਦਾਂ ਬਰਕਰਾਰ ਹਨ।

ਉਸ ਦਾ ਕਹਿਣਾ ਹੈ, "ਹਰ ਵਾਰ ਜਦੋਂ ਉਹ ਮੈਨੂੰ ਛੂਹੰਦਾ ਹੈ, ਸਦਮਾ ਮੁੜ ਵਾਪਸ ਆ ਜਾਂਦਾ ਹੈ, ਮੈਂ ਬਲਾਤਕਾਰ ਦੇ ਕਲੰਕ ਨਾਲ ਜੀਅ ਨਹੀਂ ਸੀ ਸਕਣਾ।"

ਰੇਪ, ਬਲਾਤਕਾਰ
BBC

ਦੀਪਕ ਜਾਖੜ ਸੁਨੀਲ ਦੇ ਵਕੀਲ ਹਨ। ਉਹ ਕਹਿੰਦੇ ਹਨ ਕਿ ਸ਼ਿਕਾਇਤ ਕਰਤਾ ਨੇ ਮਾਮਲਾ ਬਾਅਦ ਵਿੱਚ ਸੁਲਝਾ ਲਿਆ। ਜ਼ਬਰਨ ਵਿਆਹ ਅਤੇ ਬਲਾਤਕਾਰ ਦੇ ਇਲਜ਼ਾਮ ਸਨ।

ਉਸ ਨੇ ਇਹ ਕਹਿੰਦਿਆਂ ਕਿ ਇਹ ਜ਼ਬਰਨ ਵਿਆਹ ਸੀ, ਤਲਾਕ ਲਈ ਮਾਮਲਾ ਦਰਜ ਕਰਵਾਇਆ ਸੀ।

ਉਸ ਨੇ ਬਾਅਦ ਵਿੱਚ ਬਿਆਨ ਦਿੱਤਾ ਕਿ ਉਹ ਆਪਣੇ ਵਲੋਂ ਲਗਾਏ ਇਲਜ਼ਾਮਾਂ ਦਾ ਸਮਰਥਨ ਨਹੀਂ ਕਰਦੀ ਤੇ ਮੇਰੇ ਮੁਵੱਕਲ ਨੂੰ ਬਰੀ ਕਰ ਦਿੱਤਾ ਗਿਆ।

ਚੀਫ਼ ਜਸਟਿਸ ਦਾ ਵਿਵਾਦਤ ਬਿਆਨ

ਹਾਲ ''ਚ ਹੀ ਭਾਰਤ ਦੇ ਚੀਫ਼ ਜਸਟਿਸ ਐੱਸਏ ਬੋਬੜੇ ਵੱਲੋਂ ਇੱਕ ਵਿਵਾਦਤ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਕਿ ਬਾਅਦ ''ਚ ਉਨ੍ਹਾਂ ਨੇ ਕਿਹਾ ਸੀ ਕਿ ਇਹ ਕਿਸੇ ਹੋਰ ਪ੍ਰਸੰਗ ਵਿੱਚ ਦਿੱਤਾ ਸੀ।

ਉਨ੍ਹਾਂ ਦੇ ਇਸ ਬਿਆਨ ਨੇ ਇਸ ਬਹਿਸ ਨੂੰ ਸ਼ੁਰੂ ਕਰ ਦਿੱਤਾ ਸੀ ਕਿ ਕਿਉਂ ਕਈ ਵਾਰ ਬਲਾਤਕਾਰ ਦੀ ਪੀੜ੍ਹਤ ਨੂੰ ਉਸ ਵਿਅਕਤੀ ਨਾਲ ਹੀ ਵਿਆਹ ਸਬੰਧ ਕਾਇਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।

ਉਨ੍ਹਾਂ ਨੇ ਅਦਾਲਤ ''ਚ ਇੱਕ ਬਲਾਤਕਾਰੀ ਨੂੰ ਪੁੱਛਿਆ ਸੀ ਕਿ ਕੀ ਉਹ ਉਸ ਨਾਲ ਵਿਆਹ ਕਰੇਗਾ? ਇਸ ਵਿਅਕਤੀ ''ਤੇ ਇੱਕ ਨਾਬਾਲਿਗ ਕੁੜੀ ਨਾਲ ਜ਼ਬਰਦਸਤੀ ਕਰਨ ਦੇ ਇਲਜ਼ਾਮ ਲੱਗੇ ਸਨ।

ਉੱਤਰ ਪ੍ਰਦੇਸ਼ ਦੇ ਬਾਗਪਤ ਦੇ ਇੱਕ ਵਕੀਲ, ਵਿਵੇਕ ਚੌਧਰੀ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਦੌਰਾਨ ਕਈ ਅਦਾਲਤਾਂ ਵੱਲੋਂ ਇਸ ਤਰ੍ਹਾਂ ਦੀਆਂ ਹੀ ਗੱਲਾਂ ਕੀਤੀਆਂ ਗਈਆਂ ਹਨ, ਜਦੋਂਕਿ ਇਹ ਕੋਈ ਲਿਖਤੀ ਟਿੱਪਣੀਆਂ ਨਹੀਂ ਹਨ। ਇਹ ਟਰਾਇਲ ਅਦਾਲਤਾਂ ਲਈ ਵੀ ਮਿਸਾਲ ਪੇਸ਼ ਕਰਦੀਆਂ ਹਨ।

ਰੇਪ, ਬਲਾਤਕਾਰ
BBC

ਅਜਿਹੀਆਂ ਕਈ ਅਣਗਿਣਤ ਕਹਾਣੀਆਂ ਹਨ ਜਿੰਨ੍ਹਾਂ ''ਚ ਬਲਾਤਕਾਰ ਦਾ ਸ਼ਿਕਾਰ ਹੋਈਆਂ ਪੀੜਤ ਕੁੜੀਆਂ ਨੂੰ ਬਲਾਤਕਾਰੀਆਂ ਨਾਲ ਹੀ ਵਿਆਹ ਕਰਨ ਲਈ ਮਜਬੂਰ ਕੀਤਾ ਗਿਆ।

ਅਜਿਹਾ ਕਰਨ ਪਿੱਛੇ ਕਈ ਕਾਰਨ ਹੁੰਦੇ ਹਨ ਜਿਸ ''ਚ ਇਸ ਘਟਨਾ ਤੋਂ ਬਾਅਦ ਮੱਥੇ ਲੱਗਿਆ ਕਲੰਕ, ਜਾਨ ਨੂੰ ਖ਼ਤਰਾ ਜਾਂ ਫਿਰ ਜਾਂਚ ਏਜੰਸੀਆਂ ਦਾ ਘਟੀਆ ਰਵੱਈਆ ਆਦਿ ਪ੍ਰਮੁੱਖ ਕਾਰਨ ਹਨ।

ਸਾਲ 2005 ''ਚ ਉੱਤਰ ਪ੍ਰਦੇਸ਼ ਦੇ ਮੁਜ਼ੱਫਨਗਰ ਜ਼ਿਲ੍ਹੇ ਦੇ ਚਾਰਥਵਾਲ ਪਿੰਡ ''ਚ ਸਥਾਨਕ ਪੰਚਾਇਤ ਨੇ ਨੂਰ ਇਲਾਹੀ ਦੀ ਪਤਨੀ ਇਮਰਾਨਾ ਨੂੰ ਸੱਤ ਮਹੀਨਿਆਂ ਤੱਕ ਖੁਦ ਨੂੰ ''ਸ਼ੁੱਧ'' ਕਰਨ ਅਤੇ ਇਸ ਦੇ ਨਾਲ ਹੀ ਆਪਣੇ ਸਹੁਰੇ ਅਲੀ ਮੁਹੰਮਦ , ਜਿਸ ਨੇ ਕਿ ਉਸ ਨਾਲ ਬਲਾਤਕਾਰ ਕੀਤਾ ਸੀ, ਨਾਲ ਵਿਆਹ ਕਰਵਾਉਣ ਲਈ ਕਿਹਾ ਸੀ।

ਉਸ ਦਾ ਮੌਜੂਦਾ ਵਿਆਹ ਰੱਦ ਕਰ ਦਿੱਤਾ ਗਿਆ ਸੀ। ਇਮਰਾਨਾ ਨੇ ਐੱਫ਼ਆਈਆਰ ਵੀ ਦਰਜ ਕਰਵਾਈ ਸੀ ਅਤੇ ਨਾਲ ਹੀ ਮੀਡੀਆ ਨੂੰ ਦੱਸਿਆ ਕਿ ਉਹ ਸਥਾਨਕ ਪੰਚਾਇਤ ਦੇ ਫ਼ੈਸਲੇ ਖ਼ਿਲਾਫ਼ ਜਾਣ ਅਤੇ ਆਪਣੇ ਪਹਿਲੇ ਪਤੀ ਨਾਲ ਹੀ ਰਹਿਣ ਲਈ ਤਿਆਰ ਹੈ।

ਦਿੱਲੀ ''ਚ ਸ਼ਾਂਤੀ ਮੁਕੰਦ ਹਸਪਤਾਲ ਦੀ ਇੱਕ 23 ਸਾਲਾ ਨਰਸ ਨਾਲ ਬਲਾਤਕਾਰ ਦੇ ਮਾਮਲੇ ਤੋਂ ਪਤਾ ਲੱਗਦਾ ਹੈ ਕਿ ਬਲਾਤਕਾਰੀਆਂ ਨੇ ਸਜ਼ਾ ਤੋਂ ਬਚਣ ਲਈ ਹਮੇਸ਼ਾ ਹੀ ਇਸ ਤਰ੍ਹਾਂ ਦਾ ਪੈਂਤੜਾ ਚੱਲ ਕੇ ਆਪਣੇ ਆਪ ਨੂੰ ਸੁਰੱਖਿਅਤ ਕੀਤਾ ਹੈ।

ਹਸਪਤਾਲ ਦੇ ਇੱਕ ਵਾਰਡ ਬੁਆਏ ਨੇ ਹੀ ਉਸ ਨਾਲ ਜ਼ਬਰਦਸਤੀ ਕੀਤੀ ਸੀ ਅਤੇ ਉਸ ਦੀ ਸੱਜੀ ਅੱਖ ਵੀ ਕੱਢ ਦਿੱਤੀ ਸੀ। ਇਹ ਦੁੱਖਦਾਈ ਘਟਨਾ ਸਤੰਬਰ 2003 ''ਚ ਵਾਪਰੀ ਸੀ।

ਰੇਪ, ਬਲਾਤਕਾਰ
BBC

ਉਸ ਨਾਲ ਬਲਾਤਕਾਰ ਕਰਨ ਵਾਲੇ ਮੁੰਡੇ ਦਾ ਨਾਂਅ ਭੂਰਾ ਸੀ ਅਤੇ ਉਸ ਨੇ ਇਸ ਘਟਨਾ ਤੋਂ ਬਾਅਦ ਉਸ ਅੱਗੇ ਵਿਆਹ ਪ੍ਰਸਤਾਵ ਰੱਖਿਆ ਸੀ। ਆਪਣੀ ਗਲਤੀ ਨੂੰ ਛੁਪਾਉਂਦਿਆਂ ਉਸ ਨੇ ਅੱਗੋਂ ਕਿਹਾ ਕਿ ਇਸ ਸਥਿਤੀ ''ਚ ਤੇਰੇ ਨਾਲ ਕੋਈ ਵੀ ਵਿਆਹ ਨਹੀਂ ਕਰੇਗਾ, ਮੈਂ ਤਾਂ ਫਿਰ ਵੀ ਤੇਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਹਾਂ।

ਪਰ ਨਰਸ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਸ ਪੂਰੀ ਘਟਨਾ ''ਚ ਸਭ ਤੋਂ ਵੱਧ ਦੁੱਖਦਾਈ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਅਦਾਲਤ ਨੇ ਇਸ ਤਰ੍ਹਾਂ ਦੀ ਅਰਜ਼ੀ ਨੂੰ ਸਵੀਕਾਰ ਕੀਤਾ ਸੀ। ਬਾਅਦ ''ਚ ਭੂਰਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਸਾਲ 2020 ''ਚ ਮੱਧ ਪ੍ਰਦੇਸ਼ ਦੀ ਹਾਈ ਕੋਰਟ ਨੇ ਇੱਕ ਛੇੜਛਾੜ ਮਾਮਲੇ ਦੇ ਮੁਲਜ਼ਮ ਨੂੰ ਇਸ ਸ਼ਰਤ ''ਤੇ ਜ਼ਮਾਨਤ ਦੇਣ ਦੀ ਮਨਜ਼ੂਰੀ ਦਿੱਤੀ ਸੀ ਕਿ ਉਹ ਪੀੜਤ ਨੂੰ ਰੱਖੜੀ ਬੰਨਣ ਲਈ ਬੇਨਤੀ ਕਰੇਗਾ।

ਪਿਛਲੇ ਸਾਲ ਜੁਲਾਈ ਮਹੀਨੇ ਓਡੀਸਾ ਹਾਈ ਕੋਰਟ ਨੇ ਇੱਕ ਨਾਬਾਲਿਗ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ ਸੀ, ਜਦੋਂਕਿ ਉਹ ਉਸ ਸਮੇਂ ਬਾਲਗ ਸੀ।

ਦਿੱਲੀ ਦੇ ਔਰਤਾਂ ਦੇ ਅਧਿਕਾਰਾਂ ਲਈ ਖੜ੍ਹੇ ਹੋਣ ਵਾਲੇ ਜਾਗੋਰੀ ਸਮੂਹ ਦੀ ਡਾਇਰੈਕਟਰ ਜੈਸ਼੍ਰੀ ਵੇਲੰਕਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਤਜਵੀਜ਼ਾਂ ਦੀ ਪੇਸ਼ਕਸ਼ ਹੀ ਗਲਤ ਹੈ।

ਰੇਪ, ਬਲਾਤਕਾਰ
BBC

ਉਹ ਕਹਿੰਦੀ ਹੈ, "ਤੁਹਾਡੇ ਨਾਲ ਮਾੜਾ ਵਤੀਰਾ ਕਰਨ ਵਾਲੇ ਨਾਲ ਵਿਆਹ ਕਿਵੇਂ ਹੋ ਸਕਦਾ ਹੈ? ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਕੋਈ ਇਸ ਤਰ੍ਹਾਂ ਦਾ ਸਵਾਲ ਪੁੱਛ ਕੇ ਕਿਸੇ ਔਰਤ ਨੂੰ ਪਰੇਸ਼ਾਨ ਕਿਵੇਂ ਕਰ ਸਕਦਾ ਹੈ।

ਕੀ ਉਸ ''ਤੇ ਦਬਾਅ ਪਾਇਆ ਗਿਆ ਹੈ? ਲੋਕ ਇਸ ਤਰ੍ਹਾਂ ਦੇ ਵਿਆਹਾਂ ਨੂੰ ਇੱਕ ਵਿਹਾਰਕ ਹੱਲ ਵੱਜੋਂ ਵੇਖਦੇ ਹਨ। ਪਰ ਇਸ ਪਿੱਛੇ ਇੱਕ ਡੂੰਗੀ ਸੋਚ ਕੰਮ ਕਰਦੀ ਹੈ। ਸਾਨੂੰ ਇਸ ਸੋਚ ਦੀ ਪੜਚੋਲ ਕਰਨ ਦੀ ਜ਼ਰੂਰਤ ਹੈ।

ਹਰ ਵਿਅਕਤੀ ਇੱਕ ਕੁਆਰੀ ਪਤਨੀ ਦੀ ਕਲਪਨਾ ਜਾਂ ਇੱਛਾ ਕਰਦਾ ਹੈ।

ਉਨ੍ਹਾਂ ਅਨੁਸਾਰ ਇਸ ਤਰ੍ਹਾਂ ਦੀਆਂ ਤਜਵੀਜ਼ਾਂ ਦਾ ਕੋਈ ਕਾਨੂੰਨੀ ਅਧਾਰ ਨਹੀਂ ਹੈ। ਜੱਜਾਂ ਦਾ ਕੰਮ ਸਿਰਫ ਇਹ ਫ਼ੈਸਲਾ ਲੈਣਾ ਹੁੰਦਾ ਹੈ ਕਿ ਕੀ ਜਿਨਸੀ ਸੋਸ਼ਣ ਹੋਇਆ ਹੈ ਜਾਂ ਨਹੀਂ ਅਤੇ ਜੇਕਰ ਕਿਸੇ ਖ਼ਿਲਾਫ਼ ਬਣਦੇ ਸਬੂਤ ਮੌਜੂਦ ਹਨ ਤਾਂ ਉਸ ਨੂੰ ਸਜ਼ਾ ਦਿੱਤੀ ਜਾਵੇ।

ਉਹ ਅੱਗੇ ਕਹਿੰਦੇ ਹਨ, "ਵਿਆਹ ਦਾ ਸਵਾਲ ਹੀ ਨਹੀਂ ਉੱਠਦਾ। ਇਸ ਦਾ ਕਾਨੂੰਨੀ ਅਧਾਰ ਕੀ ਹੈ? ਬਹੁਤੇ ਮਾਮਲਿਆਂ ''ਚ ਬਲਾਤਕਾਰੀ ਪੀੜਤ ਦਾ ਜਾਣਕਾਰ ਹੁੰਦਾ ਹੈ। ਤੁਸੀਂ ਮਰਦਾਂ ਨੂੰ ਪਹਿਲਾਂ ਉਨ੍ਹਾਂ ਨਾਲ ਬਲਾਤਕਾਰ ਕਰਨ ਅਤੇ ਫਿਰ ਵਿਆਹ ਕਰਨ ਦਾ ਲਾਈਸੈਂਸ ਦੇਣਾ ਚਾਹੁੰਦੇ ਹੋ? ਤੁਸੀਂ ਔਰਤ ਨੂੰ ਇੱਕ ਬੱਚੇ ਵਾਂਗ ਵੇਖ ਰਹੇ ਹੋ। ਔਰਤਾਂ ਦੀ ਰੱਖਿਆ ਕਰਨਾ ਇੱਕ ਅਧਿਕਾਰ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਭਾਰਤ ''ਚ ਰੇਪ ਲਈ ਕਾਨੂੰਨ ਕਿੰਨਾ ਸਖ਼ਤ

ਹਾਲਾਂਕਿ ਭਾਰਤ ''ਚ ਬਲਾਤਕਾਰ ਲਈ ਸਖ਼ਤ ਸਜ਼ਾ ਮੌਜੁਦ ਹੈ, ਜਿਸ ''ਚ ਪੋਕਸੋ ਐਕਟ ਵੀ ਸ਼ਾਮਲ ਹੈ। ਇਸ ਐਕਟ ਤਹਿਤ ਬਲਾਤਕਾਰ ਲਈ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ।

ਪਰ ਅਜਿਹੇ ਸਮਝੌਤਿਆਂ ਅਤੇ ਹੋਰ ਬੰਦੋਬਸਤਾਂ ਕਾਰਨ ਸਜ਼ਾ ਦੀ ਦਰ 27% ਹੀ ਹੈ। ਦਿੱਲੀ ਦੀ ਇੱਕ ਅਪਰਾਧਿਕ ਮਾਮਲਿਆਂ ਨਾਲ ਨਜਿੱਠਣ ਵਾਲੇ ਵਕੀਲ ਸ਼੍ਰੇਆ ਸ਼ਰਾਵਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਲਾਤਕਾਰ ਦੇ ਲਗਭਗ 60 ਮਾਮਲਿਆਂ ''ਚ ਮੁਲਜ਼ਮ ਅਤੇ ਪੀੜਤ ਧਿਰ ਦੀ ਨੁਮਾਇੰਦਗੀ ਕੀਤੀ ਹੈ ਅਤੇ ਕਈ ਮਾਮਲਿਆਂ ''ਚ ਪੀੜਤ ਨੇ ਮੁਲਜ਼ਮ ਨਾਲ ਹੀ ਵਿਆਹ ਕਰਨ ਦੀ ਹਾਮੀ ਭਰੀ ਅਤੇ ਬਾਅਦ ''ਚ ਉਸ ਨੂੰ ਛੱਡ ਦਿੱਤਾ।

ਰੇਪ, ਬਲਾਤਕਾਰ
BBC

"ਵਿਆਹ ਕਰਾਉਣ ਦਾ ਵਾਅਦਾ" ਵਰਗੇ ਸਮਝੌਤੇ ਨੇ ਭਾਰਤ ਵਰਗੇ ਦੇਸ ''ਚ ਬਲਾਤਕਾਰ ਦੇ ਮਾਮਲਿਆਂ ''ਚ ਵਾਧਾ ਕੀਤਾ ਹੈ।

ਇਹ ਇੱਕ ਵਿਵਾਦਤ ਸਥਿਤੀ ਹੈ। ਜਦੋਂ ਵੀ ਕੋਈ ਔਰਤ ਅਦਾਲਤ ''ਚ ਆਪਣੇ ਨਾਲ ਹੋਏ ਜਿਨਸੀ ਸੋਸ਼ਣ ਜਾਂ ਬਲਾਤਕਾਰ ਦਾ ਮਾਮਲਾ ਦਰਜ ਕਰਵਾਉਂਦੀ ਹੈ ਤਾਂ ਉਸ ਲਈ ਇਹ ਸਭ ਸਾਬਤ ਕਰਨਾ ਵੀ ਮੁਸ਼ਖਲ ਹੋ ਜਾਂਦਾ ਹੈ।

ਉਹ ਅੱਗੇ ਕਹਿੰਦੇ ਹਨ, "ਵਿਆਹ ਦੀ ਪੇਸ਼ਕਸ਼ ਕੰਮ ਨਹੀਂ ਕਰਦੀ ਹੈ ਕਿਉਂਕਿ ਜੇਕਰ ਮੁਲਜ਼ਮ ਪੀੜਤ ਨਾਲ ਵਿਆਹ ਕਰਨਾ ਚਾਹੁੰਦਾ ਹੈ ਤਾਂ ਉਹ ਅਦਾਲਤ ''ਚ ਮੌਜੂਦ ਨਹੀਂ ਹੋਵੇਗਾ। ਉਸ ਇਸ ਨੂੰ ਸਥਿਤੀ ਤੋਂ ਭੱਜਣ ਦੇ ਰਾਹ ਵਜੋਂ ਦੇਖਦੇ ਹਨ ਅਤੇ ਪੀੜਤ ਨਾਲ ਵਿਆਹ ਕਰਵਾ ਕੇ ਬਾਅਦ ''ਚ ਉਸ ਨੂੰ ਛੱਡ ਦਿੰਦੇ ਹਨ।"

ਸਾਲ 2015 ''ਚ ਉਨ੍ਹਾਂ ਨੇ ਇੱਕ ਅਜਿਹੀ ਔਰਤ ਦੀ ਨੁਮਾਇੰਦਗੀ ਕੀਤੀ ਸੀ, ਜਿਸ ਨੇ ਕਿਹਾ ਸੀ ਕਿ ਸਾਲ 2014 ''ਚ ਉਹ ਇੱਕ ਵਿਅਕਤੀ ਨੂੰ ਮੈਟਰੀਮੋਨੀਅਲ ਸਾਈਟ ਜ਼ਰੀਏ ਮਿਲੀ ਸੀ ਅਤੇ ਉਸ ਨੇ ਹੀ ਬਾਅਦ ''ਚ ਉਸ ਨਾਲ ਬਲਾਤਕਾਰ ਕੀਤਾ ਸੀ।

ਉਸ ਵਿਕਅਤੀ ਨੇ ਅਦਾਲਤ ''ਚ ਕਿਹਾ ਕਿ ਉਹ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਹੈ ਅਤੇ ਉਸ ਔਰਤ ਨੇ ਮੁਕੱਦਮਾ ਵਾਪਸ ਲੈ ਲਿਆ। ਪਰ ਉਹ ਵਿਅਕਤੀ ਪਹਿਲਾਂ ਤੋਂ ਹੀ ਵਿਆਹਿਆ ਸੀ, ਇਸ ਲਈ ਉਸ ਦਾ ਇਹ ਦੂਜਾ ਵਿਆਹ ਗੈਰਕਾਨੂੰਨੀ ਸੀ।

ਗੀਤਾ (ਬਦਲਿਆ ਨਾਂਅ) ਦਾ ਕਹਿਣਾ ਹੈ, "ਮੈਂ ਵਾਪਸ ਅਦਾਲਤ ''ਚ ਨਹੀਂ ਜਾਵਾਂਗੀ ਕਿਉਂਕਿ ਇਹ ਸਭ ਬਹੁਤ ਹੀ ਸ਼ਰਮਨਾਕ ਸੀ।"

ਦਸੰਬਰ 2014 ''ਚ ਉਸੇ ਮੈਟਰੀਮੋਨੀਅਲ ਸਾਈਟ ਜ਼ਰੀਏ ਉਹ ਇੱਕ ਹੋਰ ਵਿਅਕਤੀ ਨੂੰ ਮਿਲੀ। ਉਸ ਵਿਅਕਤੀ ਨੇ ਪਹਿਲਾਂ ਉਸ ਨੂੰ ਵਿਆਹ ਦੇ ਝਾਂਸੇ ''ਚ ਲਿਆ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ।

ਉਸ ਸਮੇਂ ਗੀਤਾ 30 ਸਾਲਾਂ ਦੀ ਸੀ। ਉਸ ਨੇ ਮੁੜ ਅਦਾਲਤ ''ਚ ਪਹੁੰਚ ਕੀਤੀ ਅਤੇ ਮੁੱਕਦਮਾ ਸ਼ੁਰੂ ਹੋਇਆ। ਮੁਲਜ਼ਮ ਨੇ ਉਸ ਅੱਗੇ ਵਿਆਹ ਦੀ ਪੇਸ਼ਕਸ਼ ਰੱਖੀ ਪਰ ਉਸ ਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਉਹ ਪਹਿਲਾਂ ਹੀ ਵਿਆਹੁਤਾ ਸੀ।

ਰੇਪ, ਬਲਾਤਕਾਰ
BBC

ਉਹ ਅੱਗੇ ਦੱਸਦੀ ਹੈ, "ਕੁਝ ਮਹੀਨਿਆਂ ਬਾਅਦ ਉਹ ਚਲਾ ਗਿਆ। ਮੇਰਾ ਵਿਆਹ ਜਾਇਜ਼ ਨਹੀਂ ਸੀ। ਹੁਣ ਮੈਂ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਹੈ ਅਤੇ ਆਪਣੇ ਵਿਅਹੁਤਾ ਜੀਵਣ ''ਚ ਖੁਸ਼ ਵੀ ਹਾਂ। ਪਰ ਮੈਂ ਚਾਹੁੰਦੀ ਹਾਂ ਕਿ ਜੋ ਔਰਤਾਂ ਬਲਾਤਕਾਰ ਦਾ ਸ਼ਿਕਾਰ ਹੁੰਦੀਆਂ ਹਨ, ਉਹ ਉਸ ਦੇ ਖ਼ਿਲਾਫ਼ ਬੋਲਣ ਅਤੇ ਕਾਰਵਾਈ ਵੀ ਕਰਨ।"

ਭਾਰਤ ''ਚ ਬਲਾਤਕਾਰ ਦੇ ਦੋ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਹਨ- ਸੈਕਸ ਅਤੇ ਵਿਆਹ ਦਾ ਝਾਂਸਾ ਦੇ ਕੇ ਜ਼ਬਰਦਸਤੀ ਜਿਨਸੀ ਸਬੰਧ ਸਥਾਪਿਤ ਕਰਨਾ।

ਸ਼ਰਾਵਤ ਦੇ ਮੁਤਾਬਕ ਇੱਕ ਔਰਤ ਲਈ ਅਦਾਲਤ ਜਾਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ।

ਵਕੀਲ
BBC

"ਇਹ ਕਾਨੂੰਨੀ ਤੌਰ ''ਤੇ ਬਹੁਤ ਹੀ ਚੁਣੌਤੀਪੂਰਨ ਹੁੰਦਾ ਹੈ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ, ਉਸ ਸਮੇਂ ਪੀੜਤ ਔਰਤ ਸਬੂਤ ਇੱਕਠੇ ਕਰਨ ਵੱਲ ਧਿਆਨ ਨਹੀਂ ਦਿੰਦੀ ਹੈ।"

ਜਾਂਚ ਏਜੰਸੀਆਂ ਵੀ ਸਹੀ ਢੰਗ ਨਾਲ ਕੰਮ ਨਹੀਂ ਕਰਦੀਆਂ ਹਨ। ਇਹੀ ਕਾਰਨ ਹੈ ਕਿ ਬਲਾਤਕਾਰ ਦੇ ਮਾਮਲਿਆਂ ''ਚ ਸਜ਼ਾ ਬਹੁਤ ਘੱਟ ਹੀ ਮੁਲਜ਼ਮਾਂ ਨੂੰ ਮਿਲਦੀ ਹੈ।

ਸ਼ਰਾਵਤ ਅਨੁਸਾਰ ਕਈ ਮਾਮਲੇ ਨਾਬਾਲਗ ਕੁੜੀਆਂ ਦੇ ਮਾਪਿਆਂ ਵੱਲੋਂ ਝੂਠੇ ਜਾਂ ਜਾਅਲੀ ਹੀ ਦਰਜ ਕੀਤੇ ਜਾਂਦੇ ਹਨ। ਇੰਨ੍ਹਾਂ ਮਾਮਲਿਆਂ ''ਚ ਨੌਜਵਾਨ ਮਰਦਾਂ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਜਿਨਸੀ ਸਬੰਧ ਕਾਇਮ ਕੀਤੇ ਜਾਂਦੇ ਹਨ ਜਾਂ ਫਿਰ ਜ਼ਬਰਦਸਤੀ ਹੀ ਸੈਕਸ ਕੀਤਾ ਜਾਂਦਾ ਹੈ।

ਪੁਲਿਸ ਅਤੇ ਅਦਾਲਤ ਵੱਲੋਂ ਬਲਾਤਕਾਰ ਦੀ ਪੀੜਤ ਨੂੰ ਮੁਲਜ਼ਮ ਨਾਲ ਵਿਆਹ ਕਰਵਾਉਣ ਦੀ ਸਲਾਹ ਦੇਣ ਦਾ ਕੋਈ ਦਸਤਾਵੇਜ਼ ਮੌਜੂਦ ਨਹੀਂ ਹੈ।

ਇੱਥੋਂ ਤੱਕ ਕਿ ਅਜਿਹੀ ਸਥਿਤੀ ''ਚ ਜਿੰਨ੍ਹਾਂ ਜੋੜਿਆਂ ਦੇ ਵਿਆਹ ਹੋਏ ਵੀ ਹਨ, ਅਦਾਲਤ ਉਨ੍ਹਾਂ ਦੀ ਨਿਗਰਾਨੀ ਵੀ ਨਹੀਂ ਕਰਦੀ ਹੈ। ਵਿਆਹ ਸਮਝੌਤੇ ''ਤੇ ਸਹਿਮਤ ਹੋਣ ਤੋਂ ਬਾਅਦ ਮਾਮਲਾ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਫਿਰ ਔਰਤ ਦੇ ਜ਼ਿੰਮੇ ਹੀ ਹੁੰਦਾ ਹੈ ਕਿ ਉਹ ਆਪਣੇ ਨਾਲ ਦੁਰਵਿਵਹਾਰ ਕਰਨ ਵਾਲੇ ਵਿਅਕਤੀ ਨਾਲ ਕਿਵੇਂ ਜ਼ਿੰਦਗੀ ਕੱਟਦੀ ਹੈ। ਨਿਧੀ ਦੀ ਤਰ੍ਹਾਂ ਹੀ।

ਸ਼ਾਮ ਨੂੰ ਉਸ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਉਹ ਕਹਿਣਾ ਚਾਹੁੰਦੀ ਹੈ ਕਿ ਉਸ ਦਾ ਬੱਚਾ ਉਸ ਦੀ ਖੁਸ਼ੀ ਦਾ ਕਾਰਨ ਬਣਦਾ ਹੈ।

ਉਸ ਨੇ ਅੱਗੇ ਕਿਹਾ, "ਮੈਂ ਇਸ ਬਾਰੇ ਵਿਹਾਰਕ ਬਣਨਾ ਸਿੱਖਿਆ ਹੈ। ਮੈਨੂੰ ਪਤਾ ਹੈ ਕਿ ਉਸ ਨੇ ਸਭ ਠੀਕ ਹੈ ਦੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਕੁਝ ਨਹੀਂ ਹੈ। ਮੈਂ ਅੱਜ ਵੀ ਆਪਣੇ ਆਪ ਨੂੰ ਸਵਾਲ ਪੁੱਛਦੀ ਹਾਂ ਕਿ ਉਸ ਨੇ ਅਜਿਹਾ ਕਿਉਂ ਕੀਤਾ? ਹੋ ਸਕਦਾ ਹੈ ਕਿ ਕੁਝ ਸਮੇਂ ਲਈ ਕੋਈ ਸਬੰਧ ਸੀ। ਮੈਨੂੰ ਨਹੀਂ ਪਤਾ ਪਰ ਮੈਂ ਆਪਣੇ ਆਪ ਨੂੰ ਇਸ ਸਥਿਤੀ ''ਚ ਵੇਖਣਾ ਨਹੀਂ ਚਾਹੁੰਦੀ ਸੀ।"

ਇਹ ਵੀ ਪੜ੍ਹੋ:

https://www.youtube.com/watch?v=lFIuF7stnYY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''bedc72c6-ce32-428b-aa45-7193a34a8ff7'',''assetType'': ''STY'',''pageCounter'': ''punjabi.india.story.56682877.page'',''title'': ''\''ਹਰ ਵਾਰ ਜਦੋਂ ਉਹ ਮੈਨੂੰ ਛੂਹੰਦਾ ਹੈ ਤਾਂ ਸਦਮਾ ਮੁੜ ਵਾਪਸ ਆ ਜਾਂਦਾ ਹੈ\'''',''author'': ''ਚਿੰਕੀ ਸਿਨ੍ਹਾ'',''published'': ''2021-04-09T05:36:46Z'',''updated'': ''2021-04-09T05:36:46Z''});s_bbcws(''track'',''pageView'');

Related News