ਪ੍ਰਧਾਨ ਮੰਤਰੀ ਨੇ 9ਵੇਂ ਗੁਰੂ ਦੇ 400ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆ ਅਤੇ ਲੌਕਡਾਊਨ ਬਾਰੇ ਕੀ ਕਿਹਾ - 5 ਅਹਿਮ ਖ਼ਬਰਾਂ

04/09/2021 7:35:28 AM

ਵੀਰਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਉੱਚ-ਪੱਧਰੀ ਕਮੇਟੀ ਦੀ ਬੈਠਕ ਹੋਈ।

ਉਨ੍ਹਾਂ ਨੇ ਬੈਠਕ ਵਿੱਚ ਮੌਜੂਦ ਸਾਰੇ ਲੋਕਾਂ ਤੋਂ ਲਿਖਤੀ ਸੁਝਾਅ ਮੰਗੇ। ਉਨ੍ਹਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਤੋਂ ਬਿਨਾਂ ਪਿਛਲੀਆਂ ਚਾਰ ਸਦੀਆਂ ਦੇ ਭਾਰਤੀ ਇਤਿਹਾਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।

ਨਰਿੰਦਰ ਮੋਦੀ ਨੇ ਦੇਸ ਵਿੱਚ ਕੋਵਿਡ ਦੇ ਹਾਲਾਤ ਬਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਵੀ ਕੀਤੀ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ ਬਾਰੇ ਮੁੱਖ ਮੰਤਰੀਆਂ ਨਾਲ ਆਪਣੀ ਬੈਠਕ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਕੋਰੋਨਾ ਦੀ ਮੌਜੂਦਾ ਦੂਜੀ ਲਹਿਰ ਵੇਲੇ ਲੋਕ ਜ਼ਿਆਦਾ ਲਾਪਰਵਾਹ ਹੋ ਗਏ ਹਨ।

ਪ੍ਰਸ਼ਾਸਨ ਵੀ ਲਾਪਰਵਾਹ ਹੋ ਗਿਆ ਹੈ। ਇਹ ਚਿੰਤਾ ਦੀ ਗੱਲ ਹੈ।

ਹਾਲਾਂਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਦੇਸ ਵਿੱਚ ਹੁਣ ਲੌਕਡਾਊਨ ਲਗਾਉਣ ਦੀ ਲੋੜ ਨਹੀਂ ਹੈ। ਪੂਰੀ ਦੁਨੀਆਂ ਨੇ ਰਾਤ ਦੇ ਕਰਫਿਊ ਨੂੰ ਸਵੀਕਾਰ ਕੀਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਦਿਹਾੜੇ ਮੌਕੇ 937 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਦੀ ਮੰਗ ਕੀਤੀ।

ਇਹ ਖ਼ਬਰਾਂ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਪਾਕ ਕਮੇਟੀ ਵੱਲੋਂ ਪਾਕਿਸਤਾਨੀ ਸ਼ਰਧਾਲੂਆਂ ਨੂੰ ਵਿਸਾਖੀ ਮੌਕੇ ਪੰਜਾ ਸਾਹਿਬ ਨਾ ਜਾਣ ਦੀ ਅਪੀਲ ਕਿਉਂ

ਪਾਕਿਸਤਾਨੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਦੇ ਸਿੱਖ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਵਿਸਾਖੀ ਮੌਕੇ ਗੁਰਦੁਆਰਾ ਹਸਨ ਅਬਦਾਲ ਦੇ ਪੰਜਾ ਸਾਹਿਬ ਆਉਣ ਤੋਂ ਗੁਰੇਜ਼ ਕਰਨ।

ਪੀਐੱਸਜੀਪੀਸੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਦੱਸਿਆ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਪਾਕਿਸਤਾਨੀ ਸਿੱਖ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵਿਸਾਖੀ ਘਰ ਵਿੱਚ ਰਹਿ ਕੇ ਹੀ ਮਨਾਉਣ ਅਤੇ ਗੁਰਦੁਆਰਾ ਪੰਜਾ ਸਾਹਿਬ, ਹਸਨ ਅਬਦਲ ਨਾ ਆਉਣ ਤਾਂ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਕੋਈ ਔਕੜ ਨਾ ਆਵੇ।

ਇਸ ਬਾਰੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰਨਾਂ ਸਿੱਖ ਸੰਸਥਾਵਾਂ ਦਾ ਮਿਲਿਆ-ਜੁਲਿਆ ਪ੍ਰਤੀਕਰਮ ਸਾਹਮਣੇ ਆਇਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਪ੍ਰਤੀਭਾਵਾਨ ਲੋਕਾਂ ਦੀਆਂ 14 ਆਦਤਾਂ ਜਾਣੋ

ਐਲਨ ਮਸਕ, ਵਰਜੀਨੀਆ ਵੁਲਫ, ਲੇਡੀ ਗਾਗਾ ਅਤੇ ਐਲਬਰਟ ਆਈਨਸਟਾਈਨ
Getty Images
(ਖੱਬਿਓਂ ਸੱਜੇ) ਐਲਨ ਮਸਕ, ਵਰਜੀਨੀਆ ਵੁਲਫ, ਲੇਡੀ ਗਾਗਾ ਅਤੇ ਐਲਬਰਟ ਆਈਨਸਟਾਈਨ

ਲੂਡਵਿਗ ਵੈਨ ਬੀਥੋਵਨ ਨੂੰ ਜੋੜਨ ਵਿੱਚ ਮੁਸ਼ਕਿਲ ਹੁੰਦੀ ਸੀ ਅਤੇ ਉਨ੍ਹਾਂ ਨੇ ਕਦੇ ਵੀ ਗੁਣਾ ਤਕਸੀਮ ਨਹੀਂ ਸਿੱਖੀ।

ਪਾਬਲੋ ਪਿਕਾਸੋ ਨੂੰ ਵਰਣਮਾਲਾ ਦਾ ਨਹੀਂ ਸੀ ਪਤਾ, ਵਾਲਟ ਡਿਜ਼ਨੀ ਕਲਾਸ ਵਿੱਚ ਸੌਂ ਜਾਂਦੇ ਸਨ ਤੇ ਵਰਜੀਨੀਆ ਵੁਲਫ਼ ਨੂੰ ਸਕੂਲ ਜਾਣ ਦੀ ਇਜਾਜ਼ਤ ਤੱਕ ਨਹੀਂ ਦਿੱਤੀ ਗਈ, ਇਸ ਗੱਲ ਦੇ ਬਾਵਜੂਦ ਕਿ ਉਨ੍ਹਾਂ ਦੇ ਭੈਣ-ਭਰਾ ਪੜ੍ਹਾਈ ਲਈ ਕੈਮਬ੍ਰਿਜ ਭੇਜੇ ਗਏ ਸਨ।

ਚਾਰਲਸ ਡਾਰਵਿਨ ਦਾ ਸਕੂਲ ਵਿੱਚ ਪ੍ਰਦਰਸ਼ਨ ਇੰਨਾ ਮਾੜਾ ਸੀ ਕਿ ਉਨ੍ਹਾਂ ਦੇ ਪਿਤਾ ਨੇ ਇੱਥੋਂ ਤੱਕ ਕਿਹਾ ਸੀ ਇਹ ਪਰਿਵਾਰ ਲਈ ਨਮੋਸ਼ੀ ਵਾਲੀ ਗੱਲ ਹੋਵੇਗੀ ਅਤੇ ਐਲਬਰਟ ਆਈਨਸਟਾਈਨ ਆਪਣੀ ਪੀੜ੍ਹੀ ਦੇ ਭੌਤਿਕ ਵਿਗਿਆਨ ਵਿੱਚ ਗ੍ਰੈਜੂਏਸ਼ਨ ਕਰਨ ਵਾਲੇ ਕੁੱਲ ਪੰਜ ਵਿਦਿਆਰਥੀਆਂ ਵਿੱਚੋਂ ਚੌਥੇ ਨੰਬਰ ''ਤੇ ਸਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕਿੰਗਜ਼-XI ਪੰਜਾਬ ਤੋਂ ਪੰਜਾਬ ਕਿੰਗਜ਼ ਬਣੀ ਟੀਮ ਦੇ ਗੁਣ ਦੋਸ਼

ਕਿੰਗਸ ਇਲੈਵਨ ਪੰਜਾਬ ਨਹੀਂ ਇਸ ਵਾਰ ਨਾਮ ਹੈ ਪੰਜਾਬ ਕਿੰਗਸ... ਆਈਪੀਐੱਲ 2021 ਵਿੱਚ ਪੰਜਾਬ ਦੀ ਟੀਮ ਨਵੇਂ ਨਾਮ ਨਾਲ ਮੈਦਾਨ ਵਿੱਚ ਉਤਰ ਰਹੀ ਹੈ।

ਪੁਰਾਣੇ ਤੇ ਨਵੇਂ ਨਾਮ ਵਿੱਚ ਕਿੰਗਸ ਜ਼ਰੂਰ ਜੁੜਿਆ ਹੋਇਆ ਹੈ ਪਰ ਅਜੇ ਤੱਕ ਪੰਜਾਬ ਆਈਪੀਐੱਲ ਦਾ ਕਿੰਗ ਨਹੀਂ ਬਣ ਸਕਿਆ ਹੈ। ਹੁਣ ਇਸ ਵਾਰ ਇਹ ਦੇਖਣਾ ਹੋਵੇਗਾ ਕਿ ਕੀ ਨਾਮ ਬਦਲਣ ਨਾਲ ਪੰਜਾਬ ਕਿੰਗਸ ਦੀ ਪਰਫੌਰਮੈਂਸ ਬਦਲ ਸਕਦੀ ਹੈ ਜਾਂ ਨਹੀਂ।

ਪੰਜਾਬ ਕਿੰਗਸ ਪੰਜਾਬ ਦੇ ਕਪਤਾਨ ਕੇ ਐੱਲ ਰਾਹੁਲ ਹਨ। ਕੁਝ ਵਕਤ ਪਹਿਲਾਂ ਉਨ੍ਹਾਂ ਦੀ ਫੌਰਮ ਕਾਫ਼ੀ ਖਰਾਬ ਚੱਲ ਰਹੀ ਸੀ ਪਰ ਇੰਗਲੈਂਡ ਖਿਲਾਫ਼ ਉਨ੍ਹਾਂ ਨੇ ਆਪਣੀ ਫੌਰਮ ਵਾਪਸ ਹਾਸਲ ਕੀਤੀ ਤੇ ਇੱਕ ਸੈਂਕੜਾ ਵੀ ਜੜਿਆ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਖਤਨੇ ਦੇ ਭਿਆਨਕ ਅਨੁਭਵ ਵਿੱਚੋਂ ਲੰਘੀਆਂ ਔਰਤਾਂ ਦੀ ਹੱਡਬੀਤੀ

ਲੈਲਾ (ਅਸਲੀ ਨਾਮ ਨਹੀਂ) ਉਸ ਵੇਲੇ ਸਿਰਫ਼ 11 ਜਾਂ 12 ਸਾਲ ਦੀ ਸੀ, ਜਦੋਂ ਉਨ੍ਹਾਂ ਦਾ ਖ਼ਤਨਾ ਕੀਤਾ ਗਿਆ। ਉਨ੍ਹਾਂ ਨੇ ਆਪਣੇ ਤਜ਼ਰਬਾ ਬੀਬੀਸੀ ਨਾਲ ਸਾਂਝਾ ਕੀਤਾ।

"ਉਨ੍ਹਾਂ ਨੇ ਮੈਨੂੰ ਜ਼ਬਰਦਸਤੀ ਜ਼ਮੀਨ ''ਤੇ ਲਿਟਾ ਦਿੱਤਾ ਅਤੇ ਕਿਸੀ ਵੀ ਹਾਲ ਵਿੱਚ ਉਠਣ ਨਹੀਂ ਦਿੱਤਾ। ਫਿਰ ਇੱਕ ਔਰਤ ਨੇ ਮੇਰੇ ਸਰੀਰ ਦਾ ਇੱਕ ਹਿੱਸਾ ਕੱਟ ਦਿੱਤਾ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ। ਇਹ ਮੇਰੀ ਜ਼ਿੰਦਗੀ ਦਾ ਪਹਿਲਾ ਸਦਮਾ ਸੀ।"

"ਜਿਹੜੇ ਬਜ਼ੁਰਗਾਂ ਨੂੰ ਮੈਂ ਪਿਆਰ ਕਰਦੀ ਸੀ ਉਨ੍ਹਾਂ ਖ਼ਿਲਾਫ਼ ਮੈਂ ਅਜਿਹਾ ਕੀ ਕਰ ਦਿੱਤਾ ਸੀ ਕਿ ਉਹ ਮੇਰੇ ਉੱਪਰ ਸਵਾਰ ਹੋਏ ਅਤੇ ਮੇਰੀਆਂ ਲੱਤਾਂ ਨੂੰ ਖੋਲ੍ਹ ਕੇ ਮੈਨੂੰ ਇਸ ਤਰ੍ਹਾਂ ਲਹੂ-ਲੁਹਾਨ ਕਰ ਦਿੱਤਾ।"

ਮਿਸਰ ਦੇ ਰੂੜੀਵਾਦੀ ਮੁਸਲਮਾਨ ਭਾਈਚਾਰੇ, ਖ਼ਾਸ ਕਰ ਕੇ ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਮੰਨਦੇ ਹਨ ਕਿ ਜਦੋਂ ਤੱਕ ਔਰਤਾਂ ਦੇ ਗੁਪਤ ਅੰਗ ਦਾ ਇੱਕ ਹਿੱਸਾ ਕੱਟ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਉਨ੍ਹਾਂ ਨੂੰ "ਸਾਫ-ਸੁਥਰਾ" ਅਤੇ "ਵਿਆਹ ਲਾਇਕ" ਨਹੀਂ ਮੰਨਿਆ ਜਾਂਦਾ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=lFIuF7stnYY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''02e1dbdb-3cca-47d6-a327-228968bc7795'',''assetType'': ''STY'',''pageCounter'': ''punjabi.india.story.56685176.page'',''title'': ''ਪ੍ਰਧਾਨ ਮੰਤਰੀ ਨੇ 9ਵੇਂ ਗੁਰੂ ਦੇ 400ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆ ਅਤੇ ਲੌਕਡਾਊਨ ਬਾਰੇ ਕੀ ਕਿਹਾ - 5 ਅਹਿਮ ਖ਼ਬਰਾਂ'',''published'': ''2021-04-09T02:02:15Z'',''updated'': ''2021-04-09T02:02:15Z''});s_bbcws(''track'',''pageView'');

Related News