ਕੇਂਦਰੀ ਸਿਹਤ ਮੰਤਰੀ ਨੇ ਕਿਸਾਨ ਅੰਦੋਲਨ ਸਣੇ ਪੰਜਾਬ ''''ਚ ਕੇਸ ਵੱਧਣ ਦੇ ਕੀ ਹੋਰ ਕਾਰਨ ਦੱਸੇ - ਪ੍ਰੈਸ ਰਿਵੀਊ
Wednesday, Apr 07, 2021 - 09:05 AM (IST)

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਲਗਭਗ 80 ਫ਼ੀਸਦ ਮਾਮਲੇ ਨਵੇਂ ਯੂਕੇ ਵੈਰਿਅੰਟ ਦੇ ਹਨ।
ਐੱਨਡੀਟੀਵੀ ਦੀ ਵੈੱਬਸਾਈਟ ਅਨੁਸਾਰ, ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਧਦੇ ਮਾਮਲਿਆਂ ਦਾ ਕਾਰਨ ਕਿਸਾਨ ਅੰਦੋਲਨ ਕਰਕੇ ਜਮਾ ਹੁੰਦੀ ਭੀੜ ਤੋਂ ਇਲਾਵਾ ਵਿਆਹ ਅਤੇ ਲੋਕਲ ਬਾਡੀ ਚੋਣਾਂ ਦੌਰਾਨ ਹੋਇਆ ਇਕੱਠ ਹੈ।
ਉਨ੍ਹਾਂ ਕਿਹਾ, "ਜੀਨੋਮ ਸਿਕੁਏਸਿੰਗ ਤੋਂ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ ਵਧੇਰੇ ਕੇਸ ਯੂਕੇ ਵੈਰਿਅੰਟ ਦੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ।"
ਇਹ ਵੀ ਪੜ੍ਹੋ
- ਸੁਰੱਖਿਆਂ ਬਲਾਂ ''ਤੇ ਕਈ ਹਮਲਿਆਂ ਲਈ ਜ਼ਿੰਮੇਵਾਰ ਮੰਨਿਆ ਜਾਣ ਵਾਲਾ ਮਾਦਵੀ ਹਿਡਮਾ ਕੌਣ ਹੈ
- ਯੂਕੇ ''ਚ ਐਸਟਰਾਜ਼ੇਨੇਕਾ ਵੈਕਸੀਨ ਲਗਵਾਉਣ ਤੋਂ ਬਾਅਦ ਹੋਈਆਂ 7 ਮੌਤਾਂ ਦਾ ਕੀ ਕਾਰਨ ਹੋ ਸਕਦਾ ਹੈ
- ਕੋਰੋਨਾਵਾਇਰਸ: ਕੀ ਹੈ ਫੇਸ ਮਾਸਕ ਦਾ ਇਤਿਹਾਸ ਜਿਸ ਨੇ ਸਦੀਆਂ ਤੋਂ ਲੋਕਾਂ ਨੂੰ ਖ਼ਤਰਿਆਂ ਤੋਂ ਬਚਾਇਆ
ਦੱਸ ਦੇਇਏ ਕਿ ਜੀਨੋਮ ਸਿਕੁਏਸਿੰਗ ਅਜਿਹਾ ਅਡਵਾਂਸ ਟੈਸਟ ਹੈ ਜਿਸ ਰਾਹੀਂ ਕਿਸੀ ਵਾਇਰਸ ਦੇ ਜੇਨੇਟਿਕ ਬਾਰੇ ਵਿਸਥਾਰ ਨਾਲ ਪਤਾ ਲੱਗ ਸਕਦਾ ਹੈ।
ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਨਵੀਆਂ ਗਾਈਡਲਾਈਨਾਂ ਵੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ।
ਯੂਪੀ ਪੁਲਿਸ ਮੁਖ਼ਤਾਰ ਅੰਸਾਰੀ ਨੂੰ ਲੈਕੇ ਤੜਕੇ ਪਹੁੰਚੀ ਬਾਂਦਾ ਜੇਲ੍ਹ
ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਵਿਧਾਇਕ ਮੁਖ਼ਤਾਰ ਅੰਸਾਰੀ ਨੂੰ ਪੰਜਾਬ ਦੇ ਰੋਪੜ ਦੀ ਜੇਲ੍ਹ ਤੋਂ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਲੈ ਆਇਆ ਗਿਆ ਹੈ।
ਇਕਨੋਮਿਕਸ ਟਾਈਮਜ਼ ਦੀ ਖ਼ਬਰ ਮੁਤਾਬਕ, ਯੂਪੀ ਪੁਲਿਸ ਦੀ ਟੀਮ ਮੰਗਲਵਾਰ ਦੁਪਹਿਰ ਨੂੰ ਰੋਪੜ ਤੋਂ ਰਵਾਨਾ ਹੋਇਆ ਸੀ। ਪੰਜਾਬ ਤੋਂ ਹੁੰਦਾ ਹੋਇਆ ਇਹ ਕਾਫ਼ਿਲਾ ਸ਼ਾਮ ਨੂੰ ਹਰਿਆਣਾ ਦੇ ਕਰਨਾਲ ਪੁੱਜਾ। ਬੁੱਧਵਾਰ ਤੜਕੇ ਇਹ ਕਾਫ਼ਿਲਾ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ ਪੁੱਜਿਆ।
https://twitter.com/ANINewsUP/status/1379574768962170886?s=20
ਦੱਸ ਦੇਇਏ ਕਿ ਸੁਪਰੀਮ ਕੋਰਟ ਦੇ ਆਦੇਸ਼ ''ਤੇ ਅੰਸਾਰੀ ਨੂੰ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ''ਚ ਸ਼ਿਫ਼ਟ ਕੀਤਾ ਗਿਆ ਹੈ।
ਮੁਖ਼ਤਾਰ ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ ਤੋਂ ਯੂਪੀ ਭੇਜਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਯੂਪੀ ਸਰਕਾਰ ਵਿਚਾਲੇ ਵਿਵਾਦ ਚੱਲ ਰਿਹਾ ਸੀ।
ਮੁਖ਼ਤਾਰ ਅੰਸਾਰੀ ''ਤੇ ਯੂਪੀ ਦੇ ਮਊ, ਗਾਜੀਪੁਰ, ਵਾਰਾਣਸੀ ਵਿੱਚ ਦਰਜਨਾਂ ਕੇਸ ਦਰਜ ਹਨ ਪਰ ਉਹ ਪਿਛਲੇ ਦੋ ਸਾਲਾਂ ਤੋਂ ਇੱਕ ਕੇਸ ਕਾਰਨ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਸਨ।
ਯੂਪੀ ਸਰਕਾਰ ਸੂਬੇ ਵਿੱਚ ਦਰਜ ਮਾਮਲਿਆਂ ਦੀ ਸੁਣਵਾਈ ਲਈ ਮੁਖ਼ਤਾਰ ਅੰਸਾਰੀ ਨੂੰ ਅਦਾਲਤ ਵਿੱਚ ਪੇਸ਼ ਕਰਨਾ ਚਾਹੁੰਦੀ ਸੀ, ਜਦੋਂਕਿ ਪੰਜਾਬ ਪੁਲਿਸ ਦਾ ਕਹਿਣਾ ਸੀ ਕਿ ਉਹ ਉਨ੍ਹਾਂ ਨੂੰ ਇਸ ਲਈ ਨਹੀਂ ਭੇਜ ਸਕਦੇ ਕਿਉਂਕਿ ਉਨ੍ਹਾਂ ਦੀ ਸਿਹਤ ਸਹੀ ਨਹੀਂ ਹੈ।
ਇਸ ਸਬੰਧੀ ਯੂਪੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਸੀ।
ਇਹ ਵੀ ਪੜ੍ਹੋ
- ਕੋਰੋਨਾਵਾਇਰਸ ਵੈਕਸੀਨ ਬਾਰੇ ਤੁਹਾਡੇ ਦੇਸ ਦੀ ਕਾਰਗੁਜ਼ਾਰੀ ਕੀ ਹੈ ਤੇ ਕਿਹੜਾ ਦੇਸ ਅੱਗੇ ਹੈ
- ਕੋਰੋਨਾਵਾਇਰਸ : ਕੋਵਿਡ-19 ਕਿੱਥੋਂ ਆਇਆ ਸੀ, WHO ਨੇ ਕੀਤਾ ਖੁਲਾਸਾ
- ਕੋਰੋਨਾਵਾਇਰਸ: ਭਾਰਤ ਵਿੱਚ ਵੈਕਸੀਨ ਦੀਆਂ ਲੋੜਾਂ ਕਿਸ ਤਰ੍ਹਾਂ ਪੂਰੀਆਂ ਹੋ ਸਕਣਗੀਆਂ
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਪੰਜਾਬ ਸਰਕਾਰ ਕਰੇਗੀ ਫਸਲਾਂ ਦੀ ਸਿੱਧੀ ਅਦਾਇਗੀ, ਆੜ੍ਹਤੀ ਕਰਨਗੇ ਖ਼ਰੀਦ ਦਾ ਬਾਇਕਾਟ

ਹਾਲਾਂਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਸਿੱਧੇ ਤੌਰ ''ਤੇ ਫਸਲਾਂ ਦੀ ਅਦਾਇਗੀ ਕਰਨ ਨੂੰ ਲੈ ਕੇ ਸਾਫ਼ਟਵੇਅਰ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ ਪਰ ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਆੜ੍ਹਤੀ ਸਿਸਟਮ ਸੂਬੇ ''ਚ ਚਲਦਾ ਰਹੇਗਾ।
ਦਿ ਟ੍ਰਿਬਿਊਨ ਅਖ਼ਬਾਰ ਮੁਤਾਬਕ, ਸ਼ਨਿਵਾਰ ਨੂੰ ਸ਼ੁਰੂ ਹੋਣ ਵਾਲੀ ਕਣਕ ਦੀ ਖ਼ਰੀਦ ਨੂੰ ਲੈ ਕੇ ਸਰਕਾਰ 130 ਲੱਖ ਮੈਟ੍ਰਿਕ ਟਨ ਫਸਲ ਦੀ ਖ਼ਰੀਦ ਦਾ ਦਾਅਵਾ ਕਰ ਰਹੀ ਹੈ।
ਸੂਤਰਾਂ ਮੁਤਾਬਕ, ਕੇਂਦਰੀ ਖਾਦ ਮੰਤਰੀ ਪਿਯੂਸ਼ ਗੋਇਲ ਅਤੇ ਪੰਜਾਬ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਦਰਮਿਆਨ ਇਸ ਬਾਬਤ ਮੀਟਿੰਗ ਵੀ ਹੋਈ ਹੈ। ਹਾਲਾਂਕਿ ਮੀਟਿੰਗ ਵਿੱਚ ਕੀ ਗੱਲਬਾਤ ਹੋਈ ਹੈ, ਇਸ ਬਾਰੇ ਕੁਝ ਪਤਾ ਨਹੀਂ ਲੱਗ ਪਾਇਆ।
ਦੂਜੇ ਪਾਸੇ ਆੜ੍ਹਤੀ ਪੰਜਾਬ ਸਰਕਾਰ ਤੋਂ ਖਾਸੇ ਨਰਾਜ਼ ਹਨ।
ਪੰਜਾਬ ਆੜ੍ਹਤੀ ਐਸੋਸਿਏਸ਼ਨ ਦੇ ਪ੍ਰਧਾਨ ਵਿਜੇ ਕਾਲਰਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਡਾਇਰੈਕਟ ਬੈਨੀਫ਼ਿਟ ਟ੍ਰਾਂਸਫਰ ਰਾਹੀਂ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰੇਗੀ ਤਾਂ ਆੜ੍ਹਤੀ ਹੜਤਾਲ ''ਤੇ ਜਾਣਗੇ।
ਇਹ ਵੀ ਪੜ੍ਹੋ:
- ਆਇਸ਼ਾ ਖੁਦਕੁਸ਼ੀ ਦਾ ਵੀਡੀਓ: ''''ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ''''
- ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ
- ਮੋਗਾ ਵਿੱਚ ਦੋ ਸਕੀਆਂ ਭੈਣਾਂ ਦੇ ਕਤਲ ਮਾਮਲੇ ਬਾਰੇ ਪੁਲਿਸ ਦਾ ਕੀ ਕਹਿਣਾ ਹੈ
https://www.youtube.com/watch?v=lFIuF7stnYY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8ff55ec6-15b4-4d70-9442-c2940c21d839'',''assetType'': ''STY'',''pageCounter'': ''punjabi.india.story.56658229.page'',''title'': ''ਕੇਂਦਰੀ ਸਿਹਤ ਮੰਤਰੀ ਨੇ ਕਿਸਾਨ ਅੰਦੋਲਨ ਸਣੇ ਪੰਜਾਬ \''ਚ ਕੇਸ ਵੱਧਣ ਦੇ ਕੀ ਹੋਰ ਕਾਰਨ ਦੱਸੇ - ਪ੍ਰੈਸ ਰਿਵੀਊ'',''published'': ''2021-04-07T03:29:19Z'',''updated'': ''2021-04-07T03:29:19Z''});s_bbcws(''track'',''pageView'');