ਕੋਰੋਨਾਵਾਇਰਸ: ਕੀ ਹੈ ਫੇਸ ਮਾਸਕ ਦਾ ਇਤਿਹਾਸ ਜਿਸ ਨੇ ਸਦੀਆਂ ਤੋਂ ਲੋਕਾਂ ਨੂੰ ਖ਼ਤਰਿਆਂ ਤੋਂ ਬਚਾਇਆ

Tuesday, Apr 06, 2021 - 08:20 PM (IST)

ਕੋਰੋਨਾਵਾਇਰਸ: ਕੀ ਹੈ ਫੇਸ ਮਾਸਕ ਦਾ ਇਤਿਹਾਸ ਜਿਸ ਨੇ ਸਦੀਆਂ ਤੋਂ ਲੋਕਾਂ ਨੂੰ ਖ਼ਤਰਿਆਂ ਤੋਂ ਬਚਾਇਆ
ਫੇਸ ਮਾਸਕ ਦਾ ਇਤਿਹਾਸ,
Getty Images
ਸਾਲ 1930 ਦੇ ਦੌਰ ਵਿੱਚ ਮੂੰਹ ਅਤੇ ਨੱਕ ਢਕਣ ਦੇ ਫਾਇਦਿਆਂ ਤੋਂ ਕਈ ਲੋਕ ਅਣਜਾਣ ਸਨ ਪਰ ਕਈ ਇਸ ਨੂੰ ਲਗਾਉਣਾ ਜ਼ਰੂਰੀ ਸਮਝਦੇ ਹਨ

ਇੱਕ ਵਕਤ ਸੀ ਜਦੋਂ ਚਿਹਰਾ ਢਕਣ ਲਈ ਮਾਸਕ ਦੀ ਵਰਤੋਂ ਸਿਰਫ਼ ਬੈਂਕ ਚੋਰ, ਪੌਪ ਸਟਾਰ ਅਤੇ ਸਿਹਤ ਨੂੰ ਲੈ ਕੇ ਬੇਹੱਦ ਸੁਚੇਤ ਰਹਿਣ ਵਾਲੇ ਜਪਾਨੀ ਸੈਲਾਨੀ ਕਰਦੇ ਹੁੰਦੇ ਸਨ, ਪਰ ਅੱਜ ਦੇ ਦੌਰ ਵਿੱਚ ਮਾਸਕ ਪਹਿਨਣਾ ਇੰਨਾ ਆਮ ਹੋ ਗਿਆ ਹੈ ਕਿ ਇਸ ਨੂੰ ''ਨਿਊ ਨਾਰਮਲ'' ਨਵੀਂ ਹਕੀਕਤ ਕਿਹਾ ਜਾ ਰਿਹਾ ਹੈ।

ਮਾਸਕ ਦੀ ਵਰਤੋਂ ਆਮ ਜ਼ਰੂਰ ਹੋ ਸਕਦੀ ਹੈ, ਪਰ ਇਹ ਇੰਨਾ ਵੀ ਨਵਾਂ ਨਹੀਂ ਹੈ।

ਬਲੈਕ ਪਲੇਗ ਤੋਂ ਲੈ ਕੇ ਹਵਾ ਪ੍ਰਦੂਸ਼ਣ ਦੇ ਬੁਰੇ ਦੌਰ ਤੱਕ ਅਤੇ ਟਰੈਫਿਕ ਕਾਰਨ ਪ੍ਰਦੂਸ਼ਣ ਤੋਂ ਲੈ ਕੇ ਰਸਾਇਣਿਕ ਗੈਸ ਦੇ ਹਮਲਿਆਂ ਤੱਕ ਲੰਡਨ ਵਿੱਚ ਰਹਿਣ ਵਾਲਿਆਂ ਨੇ ਲੰਘੇ 500 ਸਾਲ ਵਿੱਚ ਕਈ ਵਾਰ ਮਾਸਕ ਦੀ ਵਰਤੋਂ ਕੀਤੀ ਹੈ।

ਇਹ ਵੀ ਪੜ੍ਹੋ:

ਹਾਲਾਂਕਿ ਚਿਹਰਾ ਛੁਪਾਉਣ ਤੋਂ ਲੈ ਕੇ ਖੁਦ ਨੂੰ ਲਾਗ ਤੋਂ ਬਚਾਉਣ ਲਈ ਘੱਟ ਤੋਂ ਘੱਟ ਛੇ ਈਸਵੀ ਪਹਿਲਾਂ ਤੋਂ ਮਾਸਕ ਦੀ ਵਰਤੋਂ ਹੁੰਦੀ ਆਈ ਹੈ।

ਫਾਰਸ ਦੇ ਮਕਬਰਿਆਂ ਦੇ ਦਰਵਾਜ਼ਿਆਂ ''ਤੇ ਮੌਜੂਦ ਲੋਕ ਆਪਣੇ ਚਿਹਰੇ ਨੂੰ ਕੱਪੜੇ ਨਾਲ ਢਕ ਕੇ ਰੱਖਦੇ ਸਨ।

ਹਵਾ ਪ੍ਰਦੂਸ਼ਣ
Getty Images
ਸਾਲ 1952 ਵਿੱਚ ਲਈ ਗਈ ਇਹ ਤਸਵੀਰ ਦੇਖਣ ਵਿੱਚ ਸਮੁੰਦਰ ਅੰਦਰ ਕੋਹਰੇ ਵਿੱਚ ਫਸਿਆ ਇੱਕ ਜਹਾਜ਼ ਦਿਖਦਾ ਹੈ ਪਰ ਇਹ ਦਰਅਸਲ ਇੱਕ ਫੈਕਟਰੀ ਹੈ ਜਿਸ ਉਪਰ ਧੁੰਧ ਦੀ ਇੱਕ ਮੋਟੀ ਚਾਦਰ ਜਮ ਗਈ ਹੈ

ਮਾਰਕੋ ਪੋਲੋ ਅਨੁਸਾਰ 13ਵੀਂ ਸਦੀ ਦੇ ਚੀਨ ਵਿੱਚ ਨੌਕਰਾਂ ਨੂੰ ਬੁਣੇ ਹੋਏ ਸਕਾਰਫ਼ ਨਾਲ ਆਪਣਾ ਚਿਹਰਾ ਢਕ ਕੇ ਰੱਖਣਾ ਹੁੰਦਾ ਸੀ।

ਇਸ ਦੇ ਪਿੱਛੇ ਧਾਰਨਾ ਇਹ ਸੀ ਕਿ ਸਮਰਾਟ ਦੇ ਖਾਣੇ ਦੀ ਖੁਸ਼ਬੂ ਜਾਂ ਉਸ ਦਾ ਸੁਆਦ ਕਿਸੇ ਹੋਰ ਵਿਅਕਤੀ ਦੀ ਸਾਹ ਦੀ ਵਜ੍ਹਾ ਨਾਲ ਵਿਗੜ ਨਾ ਜਾਵੇ।

ਪ੍ਰਦੂਸ਼ਣ ਕਾਰਨ ਧੁੰਦ

18ਵੀਂ ਸਦੀ ਦੀ ਉਦਯੋਗਿਕ ਕ੍ਰਾਂਤੀ ਨੇ ਲੰਡਨ ਨੂੰ ਇੱਕ ਖਾਸ ਤੋਹਫ਼ਾ ਦਿੱਤਾ ਸੀ।

ਉਸ ਦੌਰ ਵਿੱਚ ਵੱਡੀ ਸੰਖਿਆ ਵਿੱਚ ਫੈਕਟਰੀਆਂ ਜ਼ਿਆਦਾ ਤੋਂ ਜ਼ਿਆਦਾ ਪ੍ਰਦੂਸ਼ਿਤ ਧੂੰਆਂ ਉਗਲ ਰਹੀਆਂ ਸਨ ਅਤੇ ਘਰਾਂ ਵਿੱਚ ਕੋਲੇ ਨਾਲ ਜਲਣ ਵਾਲੇ ਚੁੱਲ੍ਹਿਆਂ ਤੋਂ ਲਗਾਤਾਰ ਧੂੰਆਂ ਨਿਕਲਦਾ ਰਹਿੰਦਾ ਸੀ।

ਸਾਲ 1950 ਵਿੱਚ ਮਾਸਕ ਪਹਿਨੇ ਇੱਕ ਔਰਤ
Getty Images
ਸਾਲ 1950 ਵਿੱਚ ਮਾਸਕ ਪਹਿਨੇ ਇੱਕ ਔਰਤ

ਉਸ ਦੌਰ ਵਿੱਚ ਸਰਦੀਆਂ ਦੇ ਦਿਨਾਂ ਵਿੱਚ ਲੰਡਨ ਸ਼ਹਿਰ ਦੇ ਉੱਪਰ ਕਈ ਸਾਲਾਂ ਤੱਕ ਧੁੰਦ ਦੀ ਇੱਕ ਸਲੇਟੀ-ਪੀਲੇ ਰੰਗ ਦੀ ਮੋਟੀ ਪਰਤ ਦੇਖਣ ਨੂੰ ਮਿਲੀ ਸੀ।

ਸਾਲ 1952 ਵਿੱਚ ਦਸੰਬਰ ਮਹੀਨੇ ਦੀ ਪੰਜ ਤਰੀਕ ਤੋਂ ਲੈ ਕੇ ਨੌਂ ਤਰੀਕ ਵਿਚਕਾਰ ਅਚਾਨਕ ਇੱਥੇ ਘੱਟ ਤੋਂ ਘੱਟ 4,000 ਲੋਕਾਂ ਦੀ ਮੌਤ ਹੋ ਗਈ ਸੀ।

ਇੱਕ ਅਨੁਮਾਨ ਅਨੁਸਾਰ ਇਸ ਦੇ ਬਾਅਦ ਦੇ ਹਫ਼ਤਿਆਂ ਵਿੱਚ ਲਗਭਗ 8,000 ਹੋਰ ਲੋਕਾਂ ਦੀ ਮੌਤ ਹੋ ਗਈ।

ਸਾਲ 1957 ਦੇ ਦਸੰਬਰ ਵਿੱਚ 1,000 ਲੋਕਾਂ ਦੀ ਮੌਤ ਹੋ ਗਈ। ਇਸ ਦੇ ਬਾਅਦ ਸਾਲ 1962 ਵਿੱਚ ਇੱਥੇ ਲਗਭਗ 750 ਲੋਕਾਂ ਦੀ ਮੌਤ ਹੋਈ।

ਬਲੈਕ ਡੈਥ ਪਲੇਗ
Getty Images
14ਵੀਂ ਸਦੀ ਵਿੱਚ ਬਲੈਕ ਡੈਥ ਪਲੇਗ ਸਭ ਤੋਂ ਪਹਿਲਾਂ ਯੁਰਪ ਵਿੱਚ ਫੈਲਣਾ ਸ਼ੁਰੂ ਹੋਇਆ ਸੀ

ਸ਼ਹਿਰ ਵਿੱਚ ਫੈਲੀ ਧੁੰਦ ਦੀ ਚਾਦਰ ਇੰਨੀ ਮੋਟੀ ਸੀ ਕਿ ਸਰਕਾਰ ਲਈ ਟਰੇਨਾਂ ਚਲਾਉਣੀਆਂ ਮੁਸ਼ਕਿਲ ਹੋ ਗਈਆਂ। ਇਸ ਦੌਰਾਨ ਸ਼ਹਿਰ ਦੇ ਆਸਪਾਸ ਦੇ ਖੇਤਾਂ ਵਿੱਚ ਦਮ ਘੁੱਟਣ ਨਾਲ ਜਾਨਵਰਾਂ ਦੇ ਮਰਨ ਦੀਆਂ ਵੀ ਖ਼ਬਰਾਂ ਦਰਜ ਕੀਤੀਆਂ ਗਈਆਂ ਸਨ।

ਸਾਲ 1930 ਵਿੱਚ ਇੱਥੇ ਲੋਕਾਂ ਨੇ ਸਿਰ ''ਤੇ ਟੋਪੀ ਲਗਾਉਣ ਦੇ ਨਾਲ ਨਾਲ ਮਾਸਕ ਪਹਿਨਣਾ ਵੀ ਸ਼ੁਰੂ ਕਰ ਦਿੱਤਾ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

1956 ਅਤੇ 1968 ਵਿੱਚ ਚਿਮਨੀ ਤੋਂ ਨਿਕਲਣ ਵਾਲੇ ਪ੍ਰਦੂਸ਼ਿਤ ਕਾਲੇ ਧੂੰਏ ਨੂੰ ਘੱਟ ਕਰਨ ਅਤੇ ਫੈਕਟਰੀ ਤੋਂ ਨਿਕਲਣ ਵਾਲੇ ਧੂੰਏ ਵਿੱਚ ਧੂੜ ਦੇ ਕਣਾਂ ਨੂੰ ਸੀਮਤ ਕਰਨ ਲਈ ਕਲੀਨ ਏਅਰ ਕਾਨੂੰਨ ਬਣਾਇਆ ਗਿਆ।

ਬਲੈਕ ਡੈਥ ਪਲੇਗ
Getty Images
ਬਲੈਕ ਡੈਥ ਪਲੇਗ ਦੌਰਾਨ ''ਚਿਖੀ ਦੀ ਚੁੰਜ ਵਾਂਗ'' ਮਾਸਕ ਪਹਿਨਦੇ ਸਨ

ਇਸ ਕਾਨੂੰਨ ਦੇ ਨਾਲ ਨਾਲ ਚਿਮਨੀ ਦੀ ਉੱਚਾਈ ਅਤੇ ਉਸ ਦੀ ਜਗ੍ਹਾ ਵੀ ਤੈਅ ਕੀਤੀ ਗਈ।

ਅੱਜ ਦੇ ਦੌਰ ਵਿੱਚ ਪ੍ਰਦੂਸ਼ਿਤ ਹਵਾ ਅਤੇ ਖ਼ਤਰਨਾਕ ਧੁੰਦ ਲੰਡਨ ਵਿੱਚ ਵੱਡੀ ਸਮੱਸਿਆ ਨਹੀਂ ਹੈ, ਪਰ ਫਿਰ ਵੀ ਪ੍ਰਦੂਸ਼ਣ ਦੀ ਸਮੱਸਿਆ ਇੱਥੇ ਵੱਡਾ ਸੰਕਟ ਹੈ।

ਬਲੈਕ ਡੈੱਥ ਪਲੇਗ

14ਵੀਂ ਸਦੀ ਵਿੱਚ ਬਲੈਕ ਡੈੱਥ ਪਲੇਗ ਸਭ ਤੋਂ ਪਹਿਲਾਂ ਯੂਰਪ ਵਿੱਚ ਫੈਲਣਾ ਸ਼ੁਰੂ ਹੋਇਆ।

1347 ਤੋਂ 1351 ਵਿਚਕਾਰ ਇਸ ਬਿਮਾਰੀ ਨਾਲ ਇੱਥੇ 250 ਲੱਖ ਲੋਕਾਂ ਦੀ ਮੌਤ ਹੋ ਗਈ। ਇਸ ਦੇ ਬਾਅਦ ਇੱਥੇ ਡਾਕਟਰ ਖਾਸ ਮੈਡੀਕਲ ਮਾਸਕ ਦੀ ਵਰਤੋਂ ਕਰਨ ਲੱਗੇ।

ਕੁਝ ਲੋਕਾਂ ਦਾ ਮੰਨਣਾ ਹੈ ਕਿ ਜ਼ਹਿਰੀਲੀ ਹਵਾ ਕਾਰਨ ਮਨੁੱਖੀ ਸਰੀਰ ਵਿੱਚ ਅਸੰਤੁਲਨ ਪੈਦਾ ਹੋਣ ਲੱਗਿਆ।

1665 ਵਿੱਚ ਗਰੇਟ ਪਲੇਗ ਦੌਰਾਨ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰ
Getty Images
1665 ਵਿੱਚ ਗਰੇਟ ਪਲੇਗ ਦੌਰਾਨ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰ

ਅਜਿਹੇ ਵਿੱਚ ਪ੍ਰਦੂਸ਼ਿਤ ਹਵਾ ਨੂੰ ਸਰੀਰ ਵਿੱਚ ਪਹੁੰਚਣ ਤੋਂ ਰੋਕਣ ਲਈ ਲੋਕਾਂ ਨੇ ਆਪਣੇ ਚਿਹਰਿਆਂ ਨੂੰ ਢਕਿਆ ਜਾਂ ਫਿਰ ਖੁਸ਼ਬੂਦਾਰ ਇਤਰ ਅਤੇ ਫੁੱਲ ਲੈ ਕੇ ਘਰਾਂ ਤੋਂ ਬਾਹਰ ਨਿਕਲਣ ਲੱਗੇ।

17ਵੀਂ ਸਦੀ ਦੇ ਮੱਧ ਵਿੱਚ ਪਲੇਗ ਦੌਰਾਨ ਇਸ ਦੇ ਪ੍ਰਤੀਕ ਦੇ ਰੂਪ ਵਿੱਚ ਚਿੜੀ ਦੇ ਆਕਾਰ ਵਾਲਾ ਮਾਸਕ ਪਹਿਨੇ ਹੋਏ ਇੱਕ ਵਿਅਕਤੀ ਦਾ ਚਿੱਤਰ ਵੀ ਦੇਖਿਆ ਜਾਣ ਲੱਗਿਆ ਜਿਸ ਨੂੰ ਕਈ ਲੋਕ ''ਮੌਤ ਦਾ ਪਰਛਾਵਾਂ'' ਦੇ ਨਾਂ ਨਾਲ ਸੱਦਣ ਲੱਗੇ।

ਬਲੈਕ ਪਲੇਗ ਵਿੱਚ ਵਰਤੇ ਜਾਣ ਵਾਲੇ ਮਾਸਕ ਨੂੰ ਖੁਸ਼ਬੂਦਾਰ ਜੜੀਆਂ ਬੂਟੀਆਂ ਨਾਲ ਭਰਿਆ ਜਾਂਦਾ ਸੀ ਤਾਂ ਕਿ ਗੰਧ ਨੂੰ ਸਰੀਰ ਦੇ ਅੰਦਰ ਪਹੁੰਚਣ ਤੋਂ ਰੋਕਿਆ ਜਾ ਸਕੇ।

ਇਸ ਦੇ ਬਾਅਦ ਦੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਮਾਸਕ ਦੀ ਵਰਤੋਂ ਹੁੰਦੀ ਰਹੀ ਜਿਸ ਵਿੱਚ ਖੁਸ਼ਬੂਦਾਰ ਜੜੀਆਂ ਬੂਟੀਆਂ ਭਰੀਆਂ ਜਾਂਦੀਆਂ ਸਨ।

1971 ਵਿੱਚ ਐਂਟੀ ਪਲਿਊਸ਼ਨ ਮਾਸਕ ਪਹਿਨੇ ਇੱਕ ਕਾਰਚਾਲਕ
Getty Images
1971 ਵਿੱਚ ਐਂਟੀ ਪਲਿਊਸ਼ਨ ਮਾਸਕ ਪਹਿਨੇ ਇੱਕ ਕਾਰਚਾਲਕ

1685 ਦੇ ਦੌਰ ਵਿੱਚ ਆਏ ਗਰੇਟ ਪਲੇਗ ਦੌਰਾਨ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰ ਚਮੜੇ ਤੋਂ ਬਣਿਆ ਟਿਊਨਿਕ, ਅੱਖਾਂ ''ਤੇ ਕੱਚ ਦੇ ਚਸ਼ਮੇ, ਹੱਥਾਂ ਵਿੱਚ ਗਲੱਵਜ਼ ਅਤੇ ਸਿਰ ''ਤੇ ਟੋਪੀ ਪਹਿਨਦੇ ਹੁੰਦੇ ਸਨ। ਇਹ ਉਸ ਦੌਰ ਦੇ ਪੀਪੀਈ ਕਿੱਟ ਵਾਂਗ ਸੀ।

ਆਵਾਜਾਈ ਕਾਰਨ ਪ੍ਰਦੂਸ਼ਣ

19ਵੀਂ ਸਦੀ ਦੇ ਲੰਡਨ ਵਿੱਚ ਪੜ੍ਹੀਆਂ ਲਿਖੀਆਂ ਔਰਤਾਂ ਦੀ ਗਿਣਤੀ ਕਾਫ਼ੀ ਸੀ ਜੋ ਆਪਣੀ ਚਮੜੀ ਨੂੰ ਢਕ ਕੇ ਰੱਖਣਾ ਪਸੰਦ ਕਰਦੀਆਂ ਸਨ।

ਉਹ ਗਹਿਣਿਆਂ ਦੇ ਨਾਲ ਨਾਲ ਚੋਗੇ ਦੀ ਤਰ੍ਹਾਂ ਦੇ ਕੱਪੜੇ ਪਹਿਨਣਾ ਪਸੰਦ ਕਰਦੀਆਂ ਸਨ ਅਤੇ ਚਿਹਰੇ ਨੂੰ ਵੀ ਇੱਕ ਜਾਲੀਦਾਰ ਕੱਪੜੇ ਨਾਲ ਢਕਣਾ ਪਸੰਦ ਕਰਦੀਆਂ ਸਨ।

ਹਾਲਾਂਕਿ, ਇਹ ਗੱਲ ਸੱਚ ਹੈ ਕਿ ਇਸ ਤਰ੍ਹਾਂ ਦੇ ਪੂਰਾ ਸਰੀਰ ਢਕਣ ਵਾਲੇ ਲੰਬੇ ਚੋਗੇ ਵਰਗੇ ਕੱਪੜੇ ਜ਼ਿਆਦਾਤਰ ਸ਼ੋਕ ਸਭਾਵਾਂ ਵਿੱਚ ਪਹਿਨੇ ਜਾਂਦੇ ਸਨ, ਪਰ ਅਜਿਹਾ ਨਹੀਂ ਸੀ ਕਿ ਹੋਰ ਮੌਕਿਆਂ ''ਤੇ ਔਰਤਾਂ ਇਨ੍ਹਾਂ ਨੂੰ ਨਹੀਂ ਪਹਿਨਦੀਆਂ ਸਨ।

ਇਹ ਕੱਪੜੇ ਖਾਸ ਕਰ ਕੇ ਚਿਹਰੇ ''ਤੇ ਜਾਲੀਦਾਰ ਕੱਪੜਾ ਉਨ੍ਹਾਂ ਨੂੰ ਸੂਰਜ ਦੀ ਤੇਜ਼ ਰੌਸ਼ਨੀ ਦੇ ਨਾਲ ਨਾਲ ਮੀਂਹ, ਧੂੜ ਦੇ ਕਣਾਂ ਅਤੇ ਪ੍ਰਦੂਸ਼ਣ ਤੋਂ ਬਚਾਉਂਦਾ ਸੀ।

ਲੰਡਨ ਟਰਾਂਸਪੋਰਟ ਏਜੰਸੀ ਅਤੇ ਕਿੰਗਜ਼ ਕਾਲਜ ਲੰਡਨ ਅਨੁਸਾਰ ਅੱਜ ਦੀ ਤਰੀਕ ਵਿੱਚ ਹਵਾ ਪ੍ਰਦੂਸ਼ਣ ਦੀ ਇੱਕ ਅਹਿਮ ਵਜ੍ਹਾ ਆਵਾਜਾਈ ਹੈ।

ਲੰਡਨ ਵਿੱਚ ਕੈਬਰੇ ਐਂਟੀ-ਪਲਿਊਸ਼ਨ ਮਾਸਕ ਪਹਿਨੇ ਹੋਏ
Getty Images
ਲੰਡਨ ਵਿੱਚ ਕੈਬਰੇ ਐਂਟੀ-ਪਲਿਊਸ਼ਨ ਮਾਸਕ ਪਹਿਨੇ ਹੋਏ

ਡੀਜ਼ਲ ਅਤੇ ਪੈਟਰੋਲ ''ਤੇ ਚੱਲਣ ਵਾਲੀਆਂ ਗੱਡੀਆਂ ਹਵਾ ਵਿੱਚ ਨਾਈਟਰੋਜਨ ਆਕਸਾਈਡ, ਬਾਰੀਕ ਰਬੜ ਦੇ ਕਣ ਅਤੇ ਧਾਤ ਦੇ ਮਹੀਨ ਕਣ ਛੱਡਦੇ ਹਨ।

ਪਰ 20ਵੀਂ ਸਦੀ ਤੱਕ ਹਵਾ ਪ੍ਰਦੂਸ਼ਣ ਇੰਨਾ ਵਧ ਗਿਆ ਕਿ ਚਿਹਰੇ ਨੂੰ ਢਕਣ ਵਾਲਾ ਜਾਲੀਦਾਰ ਕੱਪੜਾ ਹਵਾ ਵਿੱਚ ਫੈਲੇ ਕਣਾਂ ਨੂੰ ਰੋਕ ਸਕਣ ਵਿੱਚ ਨਾਕਾਮ ਸਾਬਤ ਹੋਣ ਲੱਗਿਆ।

ਕੋਰੋਨਾ ਮਹਾਮਾਰੀ ਤੋਂ ਕਾਫ਼ੀ ਪਹਿਲਾਂ ਲੰਡਨ ਵਿੱਚ ਸਾਈਕਿਲ ਚਲਾਉਣ ਵਾਲੇ ਆਪਣੇ ਚਿਹਰੇ ''ਤੇ ਖਾਸ ਤਰ੍ਹਾਂ ਦੇ ਐਂਟੀ ਪੌਲਿਊਸ਼ਨ ਮਾਸਕ ਪਹਿਨੇ ਦੇਖੇ ਜਾਂਦੇ ਰਹੇ ਹਨ।

ਜ਼ਹਿਰਲੀ ਗੈਸ

ਦੂਜੇ ਵਿਸ਼ਵ ਯੁੱਧ ਅਤੇ ਉਸ ਦੇ ਵੀਹ ਸਾਲ ਬਾਅਦ ਦੇ ਗਰੇਟ ਵਾਰ ਵਿੱਚ ਰਸਾਇਣਿਕ ਹਥਿਆਰ-ਕਲੋਰੀਨ ਗੈਸ ਅਤੇ ਮਸਟਰਡ ਗੈਸ ਦੀ ਵਰਤੋਂ ਹੋਈ।

ਉਠਾਂ ਲਈ ਮਾਸਕ
Getty Images
ਊਠਾਂ ਦਾ ਮਾਸਕ ਬਣਾਉਣ ਲਈ ਉਨ੍ਹਾਂ ਦੇ ਚਿਹਰੇ ਦਾ ਨਾਮ ਲਿਆ ਗਿਆ ਸੀ

ਇਸ ਦੇ ਬਾਅਦ ਸਰਕਾਰਾਂ ਨੂੰ ਆਮ ਜਨਤਾ ਅਤੇ ਸੈਨਿਕਾਂ ਨੂੰ ਕਹਿਣਾ ਪਿਆ ਕਿ ਉਹ ਖੁਦ ਨੂੰ ਜ਼ਹਿਰੀਲੀ ਗੈਸ ਤੋਂ ਬਚਾਉਣ ਲਈ ਵਿਸ਼ੇਸ਼ ਮਾਸਕ ਦੀ ਵਰਤੋਂ ਕਰਨ।

1938 ਵਿੱਚ ਸੜਕਾਂ ''ਤੇ ਆਮ ਤੌਰ ''ਤੇ ਰੈਸਪਿਰੇਟਰਾਂ ਦੀ ਵਰਤੋਂ ਦੇਖੀ ਜਾਣ ਲੱਗੀ।

ਇਸ ਸਾਲ ਸਰਕਾਰ ਨੇ ਆਮ ਲੋਕਾਂ ਅਤੇ ਸੈਨਿਕਾਂ ਵਿੱਚ 350 ਲੱਖ ਖਾਸ ਰੈਸਪਿਰੇਟਰ ਵੰਡੇ ਸਨ। ਪੁਲਿਸ ਵਾਲਿਆਂ ਨੂੰ ਵੀ ਨਿੱਜੀ ਪ੍ਰੋਟੈਕਟਿਵ ਇਕਯੂਪਮੈਂਟ ਦੇ ਤੌਰ ''ਤੇ ਇਹ ਵੰਡੇ ਗਏ ਸਨ।

ਜਿਨ੍ਹਾਂ ਲੋਕਾਂ ਨੂੰ ਇਹ ਰੈਸਪਿਰੇਟਰ ਦਿੱਤੇ ਗਏ, ਉਨ੍ਹਾਂ ਵਿੱਚ ਲੰਡਨ ਦੇ ਬੀਕ ਸਟਰੀਟ ਦੇ ਮਰਰੇ ਕੈਬਰੇ ਡਾਂਸਰ ਵੀ ਸ਼ਾਮਲ ਸਨ।

ਇਹ ਉਹ ਦੌਰ ਸੀ ਜਦੋਂ ਜਾਨਵਰਾਂ ਨੂੰ ਬਚਾਉਣ ਲਈ ਉਨ੍ਹਾਂ ਲਈ ਵੀ ਮਾਸਕ ਬਣਾਏ ਗਏ ਸਨ।

ਚੇਸਿੰਗਟਨ ਚਿੜੀਆ ਘਰ ਵਿੱਚ ਜਾਨਵਰਾਂ ਦੇ ਚਿਹਰਿਆਂ ਦਾ ਨਾਪ ਲਿਆ ਗਿਆ ਸੀ ਤਾਂ ਕਿ ਉਨ੍ਹਾਂ ਦੇ ਚਿਹਰਿਆਂ ਲਈ ਖਾਸ ਮਾਸਕ ਬਣਾਏ ਜਾ ਸਕਣ।

ਘੋੜਿਆਂ ਦੇ ਚਿਹਰਿਆਂ ''ਤੇ ਜੋ ਮਾਸਕ ਲਗਾਇਆ ਗਿਆ ਸੀ, ਉਹ ਇੱਕ ਥੈਲੇ ਦੀ ਤਰ੍ਹਾਂ ਦਿਖਦਾ ਸੀ ਜੋ ਉਸ ਦੇ ਨੱਕ ਨੂੰ ਢਕਦਾ ਸੀ।

ਸਪੈਨਿਸ਼ ਫਲੂ

ਪਹਿਲਾ ਵਿਸ਼ਵ ਯੁੱਧ ਖਤਮ ਹੋਣ ਦੇ ਬਾਅਦ ਦੁਨੀਆ ਦੇ ਕੁਝ ਦੇਸ਼ਾਂ ਦੇ ਸਾਹਮਣੇ ਇੱਕ ਅਲੱਗ ਚੁਣੌਤੀ ਮੂੰਹ ਖੋਲ੍ਹੀ ਖੜ੍ਹੀ ਹੋ ਗਈ।

ਟਰੇਨਾਂ ਅਤੇ ਬੱਸਾਂ ਵਿੱਚ ਦਵਾਈ ਦਾ ਛਿੜਕਾਓ
Getty Images
ਟਰੇਨਾਂ ਅਤੇ ਬੱਸਾਂ ਵਿੱਚ ਦਵਾਈ ਦਾ ਛਿੜਕਾਓ

ਸਪੇਨ ਵਿੱਚ ਸਭ ਤੋਂ ਪਹਿਲਾਂ ਫਲੂ ਫੈਲਣਾ ਸ਼ੁਰੂ ਹੋਇਆ ਜਿੱਥੇ ਇਸ ਨੇ ਮਹਾਮਾਰੀ ਦਾ ਰੂਪ ਲੈ ਲਿਆ।

ਇਸ ਬਿਮਾਰੀ ਨੇ ਇੱਥੇ ਪੰਜ ਕਰੋੜ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਸਪੇਨ ਤੋਂ ਫੈਲਣਾ ਸ਼ੁਰੂ ਹੋਣ ਕਾਰਨ ਇਸ ਨੂੰ ਸਪੈਨਿਸ਼ ਫਲੂ ਦਾ ਨਾਂ ਦਿੱਤਾ ਗਿਆ।

ਮੰਨਿਆ ਜਾਂਦਾ ਹੈ ਕਿ ਉੱਤਰੀ ਫਰਾਂਸ ਵਿੱਚ ਟਰੈਂਚ ਤੋਂ ਪਰਤ ਰਹੇ ਸੈਨਿਕਾਂ ਨਾਲ ਇਹ ਵਾਇਰਸ ਤੇਜ਼ੀ ਨਾਲ ਫੈਲਣਾ ਸ਼ੁਰੂ ਹੋਇਆ ਸੀ।

ਕਈ ਕੰਪਨੀਆਂ ਨੇ ਇਸ ਦੌਰਾਨ ਵਾਇਰਸ ਨੂੰ ਰੋਕਣ ਲਈ ਟਰੇਨਾਂ ਅਤੇ ਬੱਸਾਂ ''ਤੇ ਦਵਾਈ ਦਾ ਛਿੜਕਾਅ ਸ਼ੁਰੂ ਕੀਤਾ।

ਸੈਨਿਕ ਟਰੱਕਾਂ ਅਤੇ ਕਾਰਾਂ ਵਿੱਚ ਭਰ-ਭਰ ਕੇ ਆਪਣੇ ਦੇਸ਼ ਪਰਤ ਰਹੇ ਸਨ। ਇਸ ਨਾਲ ਇਹ ਬਹੁਤ ਤੇਜ਼ੀ ਨਾਲ ਫੈਲਣ ਵਾਲੀ ਲਾਗ ਦੀ ਬਿਮਾਰੀ ਹੋਰ ਤੇਜ਼ੀ ਨਾਲ ਫੈਲੀ।

ਇਹ ਲਾਗ ਰੇਲਵੇ ਸਟੇਸ਼ਨਾਂ ''ਤੇ ਫੈਲਿਆ ਅਤੇ ਫਿਰ ਸ਼ਹਿਰ ਦੇ ਸਮੁਦਾਇਕ ਕੇਂਦਰਾਂ, ਫਿਰ ਸ਼ਹਿਰ ਅਤੇ ਪਿੰਡਾਂ ਤੱਕ ਵਿੱਚ ਫੈਲਦਾ ਚਲਾ ਗਿਆ।

ਸੜਕਾਂ ਉੱਤੇ ਦਵਾਈ ਛਿੜਕਾਉਂਦੇ ਹੋਏ
Getty Images
ਸੜਕਾਂ ਉੱਤੇ ਦਵਾਈ ਛਿੜਕਾਉਂਦੇ ਹੋਏ

ਲੰਡਨ ਜਨਰਲ ਓਮਿਨਬਸ ਕਾਰਪੋਰੇਸ਼ਨ ਵਰਗੀਆਂ ਕੰਪਨੀਆਂ ਨੇ ਤੇਜ਼ੀ ਨਾਲ ਫੈਲਣ ਵਾਲੇ ਫਲੂ ''ਤੇ ਕਾਬੂ ਪਾਉਣ ਲਈ ਟਰੇਨਾਂ ਅਤੇ ਬੱਸਾਂ ਵਿੱਚ ਦਵਾਈ ਦਾ ਛਿੜਕਾਅ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਲਾਗ ਤੋਂ ਬਚਣ ਲਈ ਮਾਸਕ ਪਹਿਨਣਾ ਸ਼ੁਰੂ ਕਰਨ।

ਸਾਲ 1918 ਵਿੱਚ ਪ੍ਰਕਾਸ਼ਿਤ ਨਰਸਿੰਗ ਟਾਈਮਜ਼ ਮੈਗ਼ਜ਼ੀਨਾਂ ਵਿੱਚ ਇਹ ਦੱਸਿਆ ਗਿਆ ਕਿ ਇਸ ਬਿਮਾਰੀ ਤੋਂ ਬਚਣ ਲਈ ਕੀ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਗਾਇਕ
Getty Images
1985 ਵਿੱਚ ਲਈ ਗਈ ਇਹ ਤਸਵੀਰ ਗਾਇਕ ਬਾਇ ਜਾਰਜ ਹੀਥਰੋ ਏਅਰਪੋਰਟ ਤੋਂ ਬਾਹਰ ਨਿਕਲਦੇ ਹੋਏ

ਇਸ ਵਿੱਚ ਇਸ ਵਿਸ਼ੇ ਵਿੱਚ ਤਫ਼ਸੀਲ ਨਾਲ ਜਾਣਕਾਰੀ ਦਿੱਤੀ ਗਈ ਸੀ ਕਿ ਕਿਸ ਤਰ੍ਹਾਂ ਲਾਗ ਨੂੰ ਰੋਕਣ ਲਈ ਨੌਰਥ ਕੇਨਸਿੰਗਟਨ ਦੇ ਸੇਂਟ ਮੈਰਿਲਬੋਨ ਇਨਫਰਮਰੀ ਹਸਪਤਾਲ ਦੀਆਂ ਨਰਸਾਂ ਨੇ ਦੋ ਮਰੀਜ਼ਾਂ ਦੇ ਬੈੱਡ ਵਿਚਕਾਰ ਦੀਵਾਰ ਬਣਾਈ ਸੀ।

ਹਸਪਤਾਲ ਵਿੱਚ ਪ੍ਰਵੇਸ਼ ਕਰਨ ਵਾਲੇ ਸਾਰੇ ਡਾਕਟਰਾਂ, ਨਰਸਾਂ ਅਤੇ ਸਹਾਇਕਾਂ ਲਈ ਵੱਖ-ਵੱਖ ਬੈਠਣ ਦੀ ਵਿਵਸਥਾ ਕੀਤੀ ਗਈ ਸੀ। ਇਸ ਦੌਰਾਨ ਸਿਹਤ ਕਰਮਚਾਰੀ ਫੁੱਲ ਬੌਡੀ ਸੂਟ ਪਹਿਨਦੇ ਸਨ ਅਤੇ ਚਿਹਰੇ ''ਤੇ ਮਾਸਕ ਦੀ ਵਰਤੋਂ ਕਰਦੇ ਸਨ।

ਆਮ ਲੋਕਾਂ ਨੂੰ ਵੀ ਸਲਾਹ ਦਿੱਤੀ ਗਈ ਕਿ ਉਹ ਆਪਣੀ ਜਾਨ ਬਚਾਉਣ ਲਈ ਮਾਸਕ ਦੀ ਵਰਤੋਂ ਕਰਨ। ਕਈ ਲੋਕਾਂ ਨੇ ਖੁਦ ਆਪਣੇ ਲਈ ਮਾਸਕ ਬਣਾਏ ਅਤੇ ਕਈ ਲੋਕ ਤਾਂ ਨੱਕ ਦੇ ਹੇਠ ਪਹਿਨੇ ਜਾਣ ਵਾਲੇ ਮਾਸਕ ਵਿੱਚ ਡਿਸਇਨਫੈਕਟੈਂਟ ਦੀਆਂ ਬੂੰਦਾਂ ਵੀ ਪਾਇਆ ਕਰਦੇ ਸਨ।

ਬਾਅਦ ਵਿੱਚ ਇੱਕ ਹੋਰ ਤਰ੍ਹਾਂ ਦੇ ਮਾਸਕ ਦਾ ਪ੍ਰਚੱਲਣ ਦੇਖਿਆ ਗਿਆ। ਇਹ ਇੱਕ ਤਰ੍ਹਾਂ ਦਾ ਵੱਡਾ ਕੱਪੜਾ ਹੋਇਆ ਕਰਦਾ ਸੀ ਜੋ ਪੂਰੇ ਚਿਹਰੇ ਨੂੰ ਢਕਣ ਵਿੱਚ ਮਦਦ ਕਰੇ।

ਕਈ ਉੱਘੇ ਲੋਕ ਆਪਣੇ ਪ੍ਰਸੰਸਕਾਂ ਤੋਂ ਚਿਹਰਾ ਛੁਪਾਉਣ ਲਈ ਜਾਂ ਫਿਰ ਆਪਣੇ ਦੁਸ਼ਮਣਾਂ ਤੋਂ ਛੁਪਣ ਲਈ ਇਸ ਦੀ ਵਰਤੋਂ ਕਰਦੇ ਸਨ।

ਇਸ ਦੌਰ ਵਿੱਚ ਚਿਹਰਾ ਢਕਣਾ ਦੂਜਿਆਂ ਦਾ ਧਿਆਨ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਨ ਵਰਗਾ ਸੀ।

ਇਹ ਇਸ ਗੱਲ ਦਾ ਸੰਕੇਤ ਸੀ ਕਿ ਵਿਅਕਤੀ ਕਹਿਣਾ ਚਾਹੁੰਦਾ ਹੈ ਕਿ ''ਮੈਂ ਸਭ ਤੋਂ ਅਲੱਗ ਮਾਸਕ ਲਗਾਇਆ ਹੈ ਕਿਉਂਕਿ ਲੋਕ ਮੈਨੂੰ ਨਾ ਪਛਾਣਨ।''

ਪਰ ਅੱਜ ਇਹ ਹਕੀਕਤ ਬਦਲ ਚੁੱਕੀ ਹੈ। ਅੱਜ ਮਾਸਕ ਲਗਾਉਣਾ ਇੰਨਾ ਆਮ ਹੋ ਚੁੱਕਾ ਹੈ ਕਿ ਮਾਸਕ ਲਗਾਉਣ ''ਤੇ ਕਿਸੇ ''ਤੇ ਧਿਆਨ ਹੀ ਨਹੀਂ ਜਾਂਦਾ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਮਾਸਕ ਕਿਉਂ ਨਾ ਹੋਵੇ।

ਇਹ ਵੀ ਪੜ੍ਹੋ:

https://www.youtube.com/watch?v=g9iIdFIz9kw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0dee2264-e5da-49bb-989e-a71ba7ebe641'',''assetType'': ''STY'',''pageCounter'': ''punjabi.international.story.56619054.page'',''title'': ''ਕੋਰੋਨਾਵਾਇਰਸ: ਕੀ ਹੈ ਫੇਸ ਮਾਸਕ ਦਾ ਇਤਿਹਾਸ ਜਿਸ ਨੇ ਸਦੀਆਂ ਤੋਂ ਲੋਕਾਂ ਨੂੰ ਖ਼ਤਰਿਆਂ ਤੋਂ ਬਚਾਇਆ'',''author'': ''ਬੇਥਨ ਬੇਲ'',''published'': ''2021-04-06T14:49:24Z'',''updated'': ''2021-04-06T14:49:24Z''});s_bbcws(''track'',''pageView'');

Related News