ਅੰਬਾਲਾ ਦੇ ਐੱਮਪੀ ਨਾਇਬ ਸੈਣੀ ਦੀ ਗੱਡੀ ''''ਤੇ ਹਮਲੇ ਬਾਰੇ ਪੁਲਿਸ ਦਾ ਕੀ ਕਹਿਣਾ ਹੈ
Tuesday, Apr 06, 2021 - 06:20 PM (IST)

ਹਰਿਆਣਾ ਦੇ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਨਾਇਬ ਸਿੰਘ ਸੈਨੀ ਦੀ ਗੱਡੀ ਨੂੰ ਭੀੜ ਨੇ ਨਿਸ਼ਾਨਾ ਬਣਾਇਆ ਅਤੇ ਗੱਡੀ ਦਾ ਸ਼ੀਸਾ ਵੀ ਤੋੜ ਦਿੱਤਾ।
ਨਾਇਬ ਸਿੰਘ ਸੈਨੀ ਕੁਰੂਕਸ਼ੇਤਰ ਦੇ ਸ਼ਾਹਬਾਦ ਤੋਂ ਵਰਕਰਾਂ ਨਾਲ ਮੀਟਿੰਗ ਕਰ ਕੇ ਅੰਬਾਲਾ ਪਰਤ ਰਹੇ ਸਨ।
ਪਿਛਲੇ ਇੱਕਤ ਹਫ਼ਤੇ ਦੌਰਾਨ ਭਾਜਪਾ ਆਗੂਆਂ ''ਤੇ ਹਮਲੇ ਇਹ ਤੀਜੀ ਘਟਨਾ ਹੈ।
ਇਹ ਵੀ ਪੜ੍ਹੋ-
- ਭਾਰਤ- ਪਾਕਿਸਤਾਨ : ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈਣਗੀਆਂ- ਹਨੀਫ਼
- ਕੋਰੋਨਾਵਾਇਰਸ: ਦਿੱਲੀ ''ਚ 30 ਅਪ੍ਰੈਲ ਤੱਕ ਲੱਗਿਆ ਰਾਤ ਦਾ ਕਰਫਿਊ,ਕੀ ਹੈ ਪੂਰਾ ਐਲਾਨ
- ਮੁਖਤਾਰ ਅੰਸਾਰੀ : ਕੌਣ ਹੈ ਉਹ ਗੈਂਗਸਟਰ ਜਿਸ ਲਈ ਪੰਜਾਬ ਤੇ ਯੂਪੀ ਦੀਆਂ ਸਰਕਾਰਾਂ ਨੇ ਲੜੀ ਕਾਨੂੰਨੀ ਲੜਾਈ
ਕੁਰੂਕਸ਼ੇਤਰ ਦੇ ਡਿਪਟੀ ਸੁਪਰੀਡੈਂਟੇਂਟ ਆਤਮਾ ਰਾਮ ਨੇ ਦੱਸਿਆ, “ਕੁਝ ਅਣਪਛਾਤੇ ਲੋਕਾਂ ਵੱਲੋਂ ਭਾਜਪਾ ਐੱਮਪੀ ਨਾਇਬ ਸਿੰਘ ਸੈਣੀ ਦੀ ਗੱਡੀ ''ਤੇ ਪੱਥਰ ਸੁੱਟੇ। ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ ਹੈ ਪਰ ਇਸ ਕਥਿਤ ਹਮਲੇ ਵਿੱਚ ਕਿਸੇ ਨੂੰ ਸੱਟ ਨਹੀਂ ਲੱਗੀ। ਇਸ ਦੌਰਾਨ ਸੁਰੱਖਿਆ ਕਰਮੀਆਂ ਵੱਲੋਂ ਐੱਮਪੀ ਨੂੰ ਬਾਹਰ ਕੱਢਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਪਿਆ।
ਡੀਐੱਸਪੀ ਨੇ ਦੱਸਿਆ ਕਿ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਇਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਦਰਅਸਲ, ਸ਼ਾਹਬਾਦ ਵਿੱਚ ਜੇਜੇਪੀ ਐੱਮਐੱਲਏ ਰਾਮ ਕਰਨ ਕਾਲਾ ਦੇ ਘਰ ਬਾਹਰ ਪਹਿਲਾਂ ਤੋਂ ਕਿਸਾਨ ਧਰਨੇ ''ਤੇ ਬੈਠੇ ਹੋਏ ਸਨ।
ਨਾਇਬ ਸੈਣੀ ਦਾ ਸਿਆਸੀ ਸਫ਼ਰ
ਭਾਜਪਾ ਐੱਮਪੀ ਸੈਣੀ ਹਰਿਆਣਾ ਵਿੱਚ ਮਨਹੋਰ ਲਾਲ ਖੱਟਰ ਦੀ ਅਗਵਾਈ ਵਾਲੀ ਸਰਕਾਰ ਦੇ ਪਹਿਲੇ ਕਾਰਜਕਾਲ 2014 ਤੋਂ 2019 ਤੱਕ ਰਾਜ ਮੰਤਰੀ ਵੀ ਰਹਿ ਚੁੱਕੇ ਹਨ।
2019 ਦੀਆਂ ਲੋਕ ਸਭਾ ਚੋਣ ਨਾਇਬ ਸੈਣੀ ਨੇ ਕੁਰੂਕਸ਼ੇਤਰ ਤੋਂ 3.84 ਲੱਖ ਵੋਟਾਂ ਦੇ ਵਕਫ਼ੇ ਨਾਲ ਸੀਟ ਜਿੱਤੀ ਸੀ।
ਇਸ ਤੋਂ ਪਹਿਲਾਂ ਇੱਕ ਅਪ੍ਰੈਲ ਨੂੰ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਆਪਣੇ ਲੋਕ ਸਭਾ ਹਲਕਾ ਹਿਸਾਰ ਦੇ ਦੌਰੇ ਵਿੱਚ ਕਟੌਤੀ ਕਰਨੀ ਪਈ ਸੀ। ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਦਾ ਤਿੱਖਾ ਵਿਰੋਧ ਕੀਤਾ ਸੀ।
3 ਅਪ੍ਰੈਲ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਅਜਿਹੇ ਹੀ ਪ੍ਰਦਰਸ਼ਨ ਦਾ ਰੋਹਤਕ ਵਿੱਚ ਉਸ ਵੇਲੇ ਸਾਹਮਣਾ ਕਰਨਾ ਪਿਆ, ਜਦੋਂ ਉਹ ਰੋਹਤਕ ਦੇ ਐੱਮਪੀ ਅਰਵਿੰਦ ਸ਼ਰਮਾ ਦੇ ਨਿੱਜੀ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਹੇ ਸਨ।
ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਐਤਵਾਰ ਨੂੰ ਭਾਜਪਾ-ਜੇਜੇਪੀ ਦੇ ਚੁਣੇ ਗਏ ਉਮੀਦਵਾਰਾਂ ਦੀ ਮੌਜੂਦਗੀ ਦਾ ਵਿਰੋਧ ਕਰਨ ਲਈ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਕੀਤਾ ਸੀ।
ਗੁਰਨਾਮ ਸਿੰਘ ਚਢੂਨੀ ਨੇ ਕਿਹਾ ਸੀ ਕਿ ਅਜਿਹਾ ਹੀ ਸ਼ਰਮਨਾਕ ਕਾਰਾ ਪੰਜਾਬ ਵਿੱਚ ਵੀ ਭਾਜਪਾ ਐੱਮਐੱਲਏ ਨਾਲ ਵਾਪਰ ਚੁੱਕਿਆ ਹੈ ਅਤੇ ਹਰਿਆਣਾ ਸਰਕਾਰ ਨੂੰ ਆਪਣੇ ਆਗੂਆਂ ਨੂੰ ਜਨਤਕ ਪ੍ਰੋਗਰਾਮਾਂ ਵਿੱਚ ਨਹੀਂ ਭੇਜਣਾ ਚਾਹੀਦਾ।
ਇਹ ਵੀ ਪੜ੍ਹੋ:
- ਆਇਸ਼ਾ ਖੁਦਕੁਸ਼ੀ ਦਾ ਵੀਡੀਓ: ''''ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ''''
- ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ
- ਮੋਗਾ ਵਿੱਚ ਦੋ ਸਕੀਆਂ ਭੈਣਾਂ ਦੇ ਕਤਲ ਮਾਮਲੇ ਬਾਰੇ ਪੁਲਿਸ ਦਾ ਕੀ ਕਹਿਣਾ ਹੈ
https://www.youtube.com/watch?v=g9iIdFIz9kw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b5e296f8-d355-4f40-9a9a-fbcaf195591f'',''assetType'': ''STY'',''pageCounter'': ''punjabi.india.story.56651744.page'',''title'': ''ਅੰਬਾਲਾ ਦੇ ਐੱਮਪੀ ਨਾਇਬ ਸੈਣੀ ਦੀ ਗੱਡੀ \''ਤੇ ਹਮਲੇ ਬਾਰੇ ਪੁਲਿਸ ਦਾ ਕੀ ਕਹਿਣਾ ਹੈ'',''author'': '' ਸਤ ਸਿੰਘ'',''published'': ''2021-04-06T12:44:28Z'',''updated'': ''2021-04-06T12:44:28Z''});s_bbcws(''track'',''pageView'');