ਕੋਰੋਨਾਵਾਇਰਸ: ਦਿੱਲੀ ''''ਚ 30 ਅਪ੍ਰੈਲ ਤੱਕ ਲੱਗਿਆ ਰਾਤ ਦਾ ਕਰਫਿਊ,ਕੀ ਹੈ ਪੂਰਾ ਐਲਾਨ

Tuesday, Apr 06, 2021 - 01:35 PM (IST)

ਕੋਰੋਨਾਵਾਇਰਸ: ਦਿੱਲੀ ''''ਚ 30 ਅਪ੍ਰੈਲ ਤੱਕ ਲੱਗਿਆ ਰਾਤ ਦਾ ਕਰਫਿਊ,ਕੀ ਹੈ ਪੂਰਾ ਐਲਾਨ

ਕੋਰੋਨਾ ਵਾਇਰਸ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਰਾਜਧਾਨੀ ਦਿੱਲੀ ਵਿੱਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾ ਦਿੱਤਾ ਗਿਆ ਹੈ।

ਦਿੱਲੀ ਸਰਕਾਰ ਅਨੁਸਾਰ ਇਹ ਰਾਤ ਦਾ ਕਰਫਿਊ 30 ਅਪ੍ਰੈਲ ਤੱਕ ਫਿਲਹਾਲ ਲਾਗੂ ਰਹੇਗਾ।

https://twitter.com/ANI/status/1379315500316942336?s=20

ਸੋਮਵਾਰ ਨੂੰ, ਦਿੱਲੀ ਵਿੱਚ ਕੋਰੋਨਾ ਦੀ ਲਾਗ ਦੇ 3,548 ਨਵੇਂ ਕੇਸ ਦਰਜ ਕੀਤੇ ਗਏ ਹਨ, ਜਦੋਂ ਕਿ 15 ਲੋਕਾਂ ਦੀ ਮੌਤ ਹੋਈ ਹੈ।

ਇਸ ਦੇ ਨਾਲ ਹੀ, ਰਾਜਧਾਨੀ ਵਿੱਚ ਲਾਗ ਦੇ ਮਾਮਲਿਆਂ ਦੀ ਕੁੱਲ ਗਿਣਤੀ ਹੁਣ 679,962 ਹੋ ਗਈ ਹੈ। ਇਸ ਸਮੇਂ ਦਿੱਲੀ ਵਿੱਚ ਕੋਰੋਨਾ ਦੇ 14,589 ਸਰਗਰਮ ਕੇਸ ਹਨ।

ਇਹ ਵੀ ਪੜ੍ਹੋ

ਕਰਫਿਊ ਤੋਂ ਕਿਸ ਨੂੰ ਛੋਟ ਮਿਲੇਗੀ

ਦਿੱਲੀ ਸਰਕਾਰ ਦੇ ਅਨੁਸਾਰ ਸਿਹਤ ਕਰਮਚਾਰੀਆਂ ''ਤੇ ਕੋਈ ਵੀ ਰਾਤ ਦਾ ਕਰਫਿਊ ਲਾਗੂ ਨਹੀਂ ਹੋਵੇਗਾ, ਪਰ ਉਨ੍ਹਾਂ ਲਈ ਇਸ ਸਮੇਂ ਦੌਰਾਨ ਪਛਾਣ ਪੱਤਰ ਦਿਖਾਉਣਾ ਜ਼ਰੂਰੀ ਹੋਵੇਗਾ।

ਨਾਲ ਹੀ, ਏਅਰਪੋਰਟ, ਰੇਲਵੇ ਸਟੇਸ਼ਨ ਜਾਂ ਬੱਸ ਸਟੇਸ਼ਨ ਜਾਣ ਵਾਲੇ ਲੋਕਾਂ ਨੂੰ ਟਿਕਟ ਦਿਖਾਉਣੀ ਪਏਗੀ। ਗਰਭਵਤੀ ਔਰਤਾਂ ਅਤੇ ਹੋਰ ਮਰੀਜ਼ਾਂ ਨੂੰ ਵੀ ਇਲਾਜ ਲਈ ਆਉਣ-ਜਾਉਣ ਦੀ ਆਗਿਆ ਹੋਵੇਗੀ।

ਜਿਨ੍ਹਾਂ ਲੋਕਾਂ ਨੂੰ ਰਾਤ ਦੇ ਕਰਫਿਊ ਤੋਂ ਛੂਟ ਦਿੱਤੀ ਜਾਵੇਗੀ, ਉਨ੍ਹਾਂ ਲਈ ਟੈਕਸੀ, ਆਟੋ, ਬੱਸਾਂ, ਮੈਟਰੋ ਅਤੇ ਹੋਰ ਜਨਤਕ ਆਵਾਜਾਈ ਦੀ ਮਨਜ਼ੂਰ ਹੋਵੇਗੀ। ਨਾਲ ਹੀ, ਜਿਹੜੇ ਵਿਭਾਗ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਦੇ ਹਨ, ਨੂੰ ਵੀ ਕਰਫਿਊ ਤੋਂ ਛੋਟ ਦਿੱਤੀ ਜਾਵੇਗੀ।

ਟੀਕਾਕਰਨ ਲਈ ਸਰਕਾਰੀ ਹਸਪਤਾਲ 24 ਘੰਟੇ ਖੁੱਲੇ ਰਹਿਣਗੇ

ਇਸ ਤੋਂ ਪਹਿਲਾਂ, ਦਿੱਲੀ ਸਰਕਾਰ ਨੇ ਸਰਕਾਰੀ ਹਸਪਤਾਲਾਂ ਨੂੰ ਕੋਰੋਨਾ ਟੀਕਾਕਰਨ ਲਈ ਚੌਵੀ ਘੰਟੇ ਖੁੱਲੇ ਰੱਖਣ ਦਾ ਫ਼ੈਸਲਾ ਕੀਤਾ ਸੀ।

ਮੁੱਖ ਮੰਤਰੀ ਅਰਵਿੰਦ ਕੇਜਰਵਾਲ ਨੇ ਕਿਹਾ ਸੀ ਕਿ ਜਿੰਨੇ ਲੋਕ ਟੀਕੇ ਲਗਵਾਉਂਦੇ ਹਨ, ਕੋਰੋਨਾਵਾਇਰਸ ਫੈਲਣ ਦੀ ਦਰ ਘੱਟ ਹੁੰਦੀ ਹੈ।

ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਅਤੇ ਅਪੀਲ ਕੀਤੀ ਕਿ ਸਰਕਾਰ ਕੋਰੋਨਾ ਟੀਕੇ ਦੀ ਉਮਰ ਹੱਦ ਖ਼ਤਮ ਕਰੇ।

ਇਹ ਵੀ ਪੜ੍ਹੋ:

https://www.youtube.com/watch?v=F7LRjykO9hw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''931f8395-ed31-4749-9d7e-5a9e48d09923'',''assetType'': ''STY'',''pageCounter'': ''punjabi.india.story.56645630.page'',''title'': ''ਕੋਰੋਨਾਵਾਇਰਸ: ਦਿੱਲੀ \''ਚ 30 ਅਪ੍ਰੈਲ ਤੱਕ ਲੱਗਿਆ ਰਾਤ ਦਾ ਕਰਫਿਊ,ਕੀ ਹੈ ਪੂਰਾ ਐਲਾਨ'',''published'': ''2021-04-06T07:54:43Z'',''updated'': ''2021-04-06T07:54:43Z''});s_bbcws(''track'',''pageView'');

Related News