ਪਾਕਿਸਤਾਨ ਤੋਂ Vlog: ਭਾਰਤ ''''ਚ ਮੋਦੀ ਸਾਹਿਬ ਦੇ ਭਗਤ ਹਨ ਤੇ ਇੱਥੇ ਇਮਰਾਨ ਖ਼ਾਨ ਦੇ -ਮੁਹੰਮਦ ਹਨੀਫ਼ ਦੀ ਟਿੱਪਣੀ

Tuesday, Apr 06, 2021 - 12:50 PM (IST)

ਪਾਕਿਸਤਾਨ ਤੋਂ Vlog: ਭਾਰਤ ''''ਚ ਮੋਦੀ ਸਾਹਿਬ ਦੇ ਭਗਤ ਹਨ ਤੇ ਇੱਥੇ ਇਮਰਾਨ ਖ਼ਾਨ ਦੇ -ਮੁਹੰਮਦ ਹਨੀਫ਼ ਦੀ ਟਿੱਪਣੀ

"ਪਾਕਿਸਤਾਨ ਅਤੇ ਹਿੰਦੁਸਤਾਨ 75 ਸਾਲਾਂ ਦੇ ਹੋ ਗਏ ਹਨ। ਜੇ ਇਨਸਾਨ ਦੇ ਬੱਚੇ ਹੁੰਦੇ ਤਾਂ ਹੁਣ ਤੱਕ ਇਹ ਬੁੱਢੇ ਹੋ ਗਏ ਹੁੰਦੇ। ਕਿਸੇ ਟਾਹਲੀ ਥੱਲੇ ਬੈਠ ਕੇ ਪੁਰਾਣੀਆਂ ਗੱਲਾਂ ਯਾਦ ਕਰਦੇ। ਹੱਸ ਲੈਂਦੇ, ਰੋ ਲੈਂਦੇ, ਇਹ ਕਹਿ ਲੈਂਦੇ ਕਿ ਜੋ ਹੋਣਾ ਸੀ ਉਹ ਗਿਆ, ਹੁਣ ਜਾਂਦੀ ਕਰੋ।"

ਇਹ ਟਿੱਪਣੀ ਪਾਕਿਸਤਾਨ ਦੇ ਮਸ਼ਹੂਰ ਲੇਖਕ ਤੇ ਪੱਤਰਕਾਰ ਮੁਹੰਮਦ ਹਨੀਫ਼ ਦੀ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਸਬੰਧੀ ਹੈ।

ਬੀਬੀਸੀ ਪੰਜਾਬੀ ਦੇ ਪਾਠਕਾਂ ਲਈ ਭੇਜੇ ਵੀਡੀਓ ਕਾਲਮ ਰਾਹੀ ਉਨ੍ਹਾਂ ਭਾਰਤ ਪਾਕਿਸਤਾਨ ਦੇ ਠੰਢੇ-ਤੱਤੇ ਰਿਸ਼ਤਿਆਂ ਉੱਤੇ ਜੋ ਵਿਸਥਾਰਤ ਟਿੱਪਣੀ ਕੀਤੀ ਉਹ ਇਸ ਤਰ੍ਹਾਂ ਹੈ।

ਇਹ ਵੀ ਪੜ੍ਹੋ :

ਵੰਡ ਨੂੰ ਕਿਵੇਂ ਚੇਤੇ ਕਰਦੇ ਹਨ ਲੋਕ

ਅਸੀਂ ਲੜ੍ਹ-ਪਿੜ੍ਹ ਕੇ ਆਪਣੀ ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ ਹੈ। ਹੁਣ ਅਗਲੀਆਂ ਨਸਲਾਂ ਲਈ ਕੁਝ ਸੁਲਾਹ ਸਫ਼ਾਈ ਦੀ ਗੱਲ ਕਰ ਲਈਏ।

ਲੇਕਿਨ ਨਾ! ਜਿਹੜਾ ਸ਼ਰੀਕਾ 75 ਵਰ੍ਹਿਆਂ ਪਹਿਲਾਂ ਸ਼ੁਰੂ ਹੋਇਆ ਸੀ ਉਹ ਅੱਜ ਤੱਕ ਨਹੀਂ ਮੁੱਕਾ ਹੈ। ਜਿਹੜੇ ਬਾਬਿਆਂ ਅਤੇ ਮਾਈਆਂ ਨੇ ਪਾਰਟੀਸ਼ਨ (ਵੰਡ) ਦੇਖੀ ਸੀ, ਉਨ੍ਹਾਂ ''ਚੋਂ ਅਜੇ ਵੀ ਕਈ ਜ਼ਿੰਦਾ ਹਨ।

ਸਾਡੇ ਕੁਝ ਬਜ਼ੁਰਗ ਪਾਰਟੀਸ਼ਨ ਨੂੰ ਨਾ ਤਾਂ ਆਜ਼ਾਦੀ ਕਹਿੰਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਇਹ ਯਾਦ ਹੈ ਕਿ ਸਾਲ 1947 ''ਚ ਅੰਗਰੇਜ਼ਾਂ ਤੋਂ ਜਾਣ ਛੁਡਾਈ ਸੀ ਜਾਂ ਇੱਕ ਨਵਾਂ ਮੁਲਕ ਬਣਾਇਆ ਸੀ।

ਉਹ ਤਾਂ ਬੱਸ ਇਹ ਕਹਿੰਦੇ ਹਨ ਕਿ 1947 ''ਚ ਲੁੱਟ ਪਈ ਸੀ ਅਤੇ ਸਾਡੀ ਦੁਨੀਆਂ ਉੱਤੇ-ਥੱਲੇ ਹੋ ਗਈ ਸੀ।

ਹੁਣ ਹਿੰਦੁਸਤਾਨ ਅਤੇ ਪਾਕਿਸਤਾਨ ਉਹ ਜੋੜਾ ਬਣ ਗਏ ਹਨ, ਜੋ ਕਿ ਹਰ ਮੁਹੱਲੇ ''ਚ ਹੁੰਦਾ ਹੈ । ਹਰ ਰੋਜ਼ ਉੱਥੇ ਘਰੋਂ ਭਾਂਡੇ ਖੜਕਣ ਦੀ ਆਵਾਜ਼ ਆਉਂਦੀ ਹੈ, ਲੜਾਈਆਂ ਦੀਆਂ ਵੀ ਆਵਾਜ਼ਾਂ ਆਉਂਦੀਆਂ ਹਨ।

ਬੁੱਢੀ ਕਹਿੰਦੀ ਹੈ ਮੇਰੇ ਨਸੀਬ ''ਚ ਤੇਰੇ ਵਰਗਾ ਹੀ ਇੱਕ ਮਵਾਲੀ ਲਿਖਿਆ ਹੋਇਆ ਸੀ ਅਤੇ ਬੰਦਾ ਕਹਿੰਦਾ ਹੈ ਕਿ ਤੂੰ ਵੀ ਕਪੱਤੀ ਅਤੇ ਤੇਰੀ ਮਾਂ ਵੀ ਕਪੱਤੀ ਹੈ।

ਮਹੁੱਲੇ ਵਾਲੇ ਇਹ ਇੱਟ-ਖੜਕਾ ਸੁਣ-ਸੁਣ ਕੇ ਹੁਣ ਬੋਰ ਹੋ ਗਏ ਹਨ। ਹੁਣ ਤਾਂ ਕੋਈ ਇਹ ਵੀ ਆ ਕੇ ਨਹੀਂ ਪੁੱਛਦਾ ਹੈ ਕਿ ਤੁਸੀਂ ਲੜ੍ਹਦੇ ਕਿਉਂ ਪਏ ਹੋ।

ਵੈਸੇ ਕਦੇ ਹਿੰਦੁਸਤਾਨੀ ਅਤੇ ਪਾਕਿਸਤਾਨੀ ਮਿਲ ਬੈਠਣ ਤਾਂ ਪੱਪੀਆਂ-ਜੱਫੀਆਂ ਵੀ ਸ਼ੁਰੂ ਕਰ ਲੈਂਦੇ ਹਨ।

ਆਖਦੇ ਨੇ ''ਆਪ ਤੋ ਬਿਲਕੁੱਲ ਹਮਾਰੇ ਜੈਸੇ ਹੀ ਨਿਕਲੇ।''

ਮੈਨੂੰ ਵੀ ਦੋ-ਚਾਰ ਵਾਰੀ ਇਹ ਸੁਣਨ ਦਾ ਮੌਕਾ ਮਿਲਿਆ ਹੈ। ਮੈਂ ਦਿਲ ''ਚ ਆਖਿਆ ਕਿ ਬਈ ਤੁਹਾਡਾ ਕੀ ਖਿਆਲ ਸੀ ਕਿ ਬਾਰਡਰ ਦੇ ਦੂਜੇ ਪਾਸੇ ਬਾਂਦਰ ਰਹਿੰਦੇ ਹਨ।

ਪੱਪੀਆਂ-ਜੱਫੀਆਂ ਦਾ ਵੀ ਕੋਈ ਇਤਬਾਰ ਨਹੀਂ

ਫਿਰ ਹਰ ਪੰਜ-ਦੱਸ ਸਾਲ ਬਾਅਦ ਸ਼ਰੀਕਾ ਵਾਪਸ ਆ ਜਾਂਦਾ ਹੈ। ਉਧਰੋਂ ਕੋਈ ਕਹਿੰਦਾ ਕਿ ''ਹਮ ਘੁਸ ਕਰ ਮਾਰੇਂਗੇ'' ਅਤੇ ਦੂਜਾ ਇਧਰੋਂ ਕਹਿੰਦੇ ਹਨ ਕਿ ਅਸੀਂ ਲਾਲ ਕਿਲ੍ਹੇ ਪਹੁੰਚੇ ਹੀ ਪਹੁੰਚੇ ।

ਹੁਣ ਸਾਡੇ ਮਹੁੱਲੇ ਵਾਲੇ ਵੀ ਕਹਿੰਦੇ ਹਨ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦਾ ਕੁਝ ਵੀ ਨਹੀਂ ਹੋ ਸਕਦਾ ਹੈ। ਇੰਨ੍ਹਾਂ ਦੀਆਂ ਪੱਪੀਆਂ-ਜੱਫੀਆਂ ਦਾ ਵੀ ਕੋਈ ਇਤਬਾਰ ਨਹੀਂ ਅਤੇ ਇੰਨ੍ਹਾਂ ਦਾ ਵੈਰ ਵੀ ਕਦੇ ਨਹੀਂ ਮੁੱਕਣਾ।

ਪਹਿਲਾਂ ਸਾਡਾ ਵਜ਼ੀਰ-ਏ-ਆਜ਼ਮ ਹੁੰਦਾ ਸੀ ਨਵਾਜ਼ ਸ਼ਰੀਫ। ਉਸ ਨੇ ਵਾਜਪਾਈ ਸਾਹਿਬ ਹੁਣਾ ਨੂੰ ਸੱਦਾ ਦਿੱਤਾ ਅਤੇ ਉਹ ਲਾਹੌਰ ਅੱਪੜੇ ਅਤੇ ਵੱਡੀ ਜੱਫੀ ਪਾਈ।

ਪਰ ਉਧਰੋਂ ਸਾਡਾ ਮੁੱਸ਼ਰਫ ਕਾਰਗਿਲ ''ਤੇ ਚੜ੍ਹ ਬੈਠਾ। ਫਿਰ ਆਪ ਵੀ ਹਿੰਦੁਸਤਾਨ ਗਿਆ ਅਤੇ ਤਾਜ ਮਹਿਲ ਤੇ ਵੱਡਿਆਂ ਦੀ ਹਵੇਲੀ ''ਤੇ ਤਸਵੀਰਾਂ ਖਿੱਚਵਾ ਕੇ ਖਾਲੀ ਘਰ ਵਾਪਸ ਆ ਗਿਆ।

ਇਹ ਵੀ ਪੜ੍ਹੋ:

ਨਵਾਜ਼ ਸ਼ਰੀਫ ਮੁੜ ਵਜ਼ੀਰ-ਏ-ਆਜ਼ਮ ਬਣਿਆ ਅਤੇ ਹਿੰਦੁਸਤਾਨ ਦਾ ਵਜ਼ੀਰ-ਏ-ਆਜ਼ਮ ਮੋਦੀ ਸਾਹਿਬ, ਜਿਹੜਾ ਕਦੇ ਆਪਣੇ ਘਰ ਵੀ ਨਹੀਂ ਗਏ ਉਹ ਲਾਹੌਰ ਨਵਾਜ਼ ਸ਼ਰੀਫ ਦੇ ਘਰ ਪਹੁੰਚ ਗਏ। ਬੱਸ ਇੱਥੇ ਨਾਅਰੇ ਵੱਜ ਗਏ ਕਿ ਨਵਾਜ਼ ਸ਼ਰੀਫ ਮੋਦੀ ਦਾ ਯਾਰ ਹੈ, ਗੱਦਾਰ ਹੈ।

ਫਿਰ ਨਵਾਜ਼ ਸ਼ਰੀਫ ਗਿਆ ਜੇਲ੍ਹ ਅਤੇ ਉੱਥੋਂ ਕਿਸੇ ਤਰ੍ਹਾਂ ਸੰਨ੍ਹ ਲਗਾ ਕੇ ਲੰਡਨ ਅੱਪੜ ਗਿਆ ਅਤੇ ਉੱਥੇ ਬੈਠੇ ਪੁੱਛਦੇ ਰਹਿੰਦੇ ਹਨ ਕਿ ਬਈ ਜੇ ਮੋਦੀ ਨਾਲ ਹੀ ਯਾਰੀ ਕਰਨੀ ਸੀ ਤਾਂ ਫਿਰ ਮੈਨੂੰ ਕਿਉਂ ਕੱਢਿਆ।

ਇਮਰਾਨ ਖ਼ਾਨ ਮੋਦੀ ਦਾ ਯਾਰ ਦੇ ਨਾਅਰੇ

ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੂੰ ਕੁਝ ਮਹੀਨੇ ਪਹਿਲਾਂ ਪਤਾ ਲੱਗਿਆ ਕਿ ਜਿਹੜੇ ਆਟਾ-ਖੰਡ ਵੇਚਣ ਵਾਲੇ ਸੇਠਾਂ ਨੇ ਉਨ੍ਹਾਂ ਨੂੰ ਵਜ਼ੀਰ-ਏ-ਆਜ਼ਮ ਬਣਾਉਣ ਲਈ ਜੇਬਾਂ ਢਿੱਲੀਆਂ ਕੀਤੀਆਂ ਸਨ ਉਹ ਤਾਂ ਅੰਦਰੋਂ ਸਾਰੇ ਬਲੈਕੀਏ ਨਿਕਲੇ।

ਖ਼ਾਨ ਸਾਹਿਬ ਨੇ ਕਹਿ ਛੱਡਿਆ ਕਿ ਭਾਰਤ ਤੋਂ ਖੰਡ ਖਰੀਦ ਲਵੋ, ਕਪਾਹ ਖਰੀਦ ਲਵੋ। ਫਿਰ ਨਾਅਰੇ ਵੱਜ ਗਏ ਕਿ ਇਮਰਾਨ ਖ਼ਾਨ ਮੋਦੀ ਦਾ ਯਾਰ ਹੋ ਗਿਆ।

ਹਾਲਾਂਕਿ ਮੋਦੀ ਅਤੇ ਖ਼ਾਨ ਸਾਹਿਬ ਨੇ ਇੰਨ੍ਹੀ ਤਰੱਕੀ ਕੀਤੀ ਹੀ ਇਸ ਲਈ ਹੈ ਕਿ ਦੋਵੇਂ ਕਦੇ ਯਾਰ ਹੀ ਨਹੀਂ ਬਣਾਉਂਦੇ।

ਉੱਥੇ ਮੋਦੀ ਸਾਹਿਬ ਦੇ ਭਗਤ ਹਨ ਅਤੇ ਇੱਥੇ ਇਮਰਾਨ ਖ਼ਾਨ ਦੇ...।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਖ਼ਾਨ ਸਾਹਿਬ ਨਵਾਜ਼ ਸ਼ਰੀਫ ਨੂੰ ਮੋਦੀ ਦਾ ਯਾਰ ਅਤੇ ਗੱਦਾਰ ਕਹਿੰਦੇ ਸਨ। ਹੁਣ ਚੰਗੇ ਭਲੇ ਸਿਆਣੇ ਲੋਕ ਜਿਹੜੇ ਹਮੇਸ਼ਾ ਅਮਨ ਦੀ ਗੱਲ ਕਰਦੇ ਰਹੇ ਹਨ, ਉਹ ਇਮਰਾਨ ਖ਼ਾਨ ਨੂੰ ਗੱਦਾਰ ਬਣਾਉਣ ''ਤੇ ਲੱਗੇ ਹੋਏ ਹਨ।

ਸਾਡੀ ਮਾਂ ਕਹਿੰਦੀ ਸੀ ਕਿ ਬਈ ਹੱਥਾਂ ਨਾਲ ਬੰਨ੍ਹੀਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਹਨ। ਖ਼ਾਨ ਸਾਹਿਬ ਨੂੰ ਇਸਟੈਬਲਿਸ਼ਮੈਂਟ ਦੀ ਹੱਲਾਸ਼ੇਰੀ ਹੈ।

ਉਨ੍ਹਾਂ ਨੂੰ ਗੰਢ ਖੋਲ੍ਹਣੀ ਵੀ ਆਉਂਦੀ ਹੈ ਅਤੇ ਲਗਾਉਣੀ ਵੀ ਆਉਂਦੀ ਹੈ ਅਤੇ ਦੰਦ ਵੀ ਉਨ੍ਹਾਂ ਦੇ ਹੀ ਤੇਜ਼ ਹਨ।

ਵਿਚਾਰੇ ਕਿਸਾਨ ਕਈ ਮਹੀਨਿਆਂ ਤੋਂ ਧਰਨਾ ਦੇ ਕੇ ਬੈਠੇ ਹਨ

ਜੇਕਰ ਗੰਢ ਉਨ੍ਹਾਂ ਕੋਲੋਂ ਨਾ ਖੁੱਲ੍ਹੀ ਤਾਂ ਮੇਰੇ ਤੁਹਾਡੇ ਵਰਗੇ ਲੋਕ ਕੀ ਕਰ ਸਕਦੇ ਹਨ।

ਸਿਰਫ ਇੰਨ੍ਹਾਂ ਕਹਿ ਸਕਦੇ ਹਨ ਕਿ ਇੱਥੇ ਸਾਡੇ ਸੇਠ ਡਾਢੇ ਹਨ ਅਤੇ ਗਰੀਬ ਦੇ ਵਾਲ ''ਚ ਚੀਨੀ ਦਾ ਚਮਚਾ ਵੀ ਨਹੀਂ ਜਾਣ ਦਿੰਦੇ।

ਕਿਸਾਨ ਅੰਦੋਲਨ
Getty Images
ਦਿੱਲੀ ਦੇ ਵੱਖ ਬਾਰਡਰਾਂ ''ਤੇ ਕਿਸਾਨ ਧਰਨੇ ''ਤੇ ਬੈਠੇ ਹਨ

ਉੱਥੋਂ ਦੇ ਸੇਠ ਵੀ ਸੁਣਿਆ ਬਹੁਤ ਕਾਰਪੋਰੇਟ ਹੋਏ ਹਨ ਅਤੇ ਵਿਚਾਰੇ ਕਿਸਾਨ ਕਈ ਮਹੀਨਿਆਂ ਤੋਂ ਧਰਨਾ ਦੇ ਕੇ ਬੈਠੇ ਹਨ ਕਿ ਸਾਨੂੰ ਹੱਲ ਵਾਹੁਣ ਦਿਓ।

ਜੇ ਕਦੇ ਹਿੰਦੁਸਤਾਨ ਅਤੇ ਪਾਕਿਸਤਾਨ ਵਾਲੀ ਗੰਢ ਖੁਲ੍ਹ ਗਈ ਅਤੇ ਕਿਸੇ ਟਾਹਲੀ ਥੱਲੇ ਮੇਲ ਹੋ ਗਿਆ ਤਾਂ ਇੱਕ-ਦੂਜੇ ਤੋਂ ਸਭ ਤੋਂ ਪਹਿਲਾਂ ਇਹੀ ਪੁੱਛਾਂਗੇ ਕਿ ਜਿਹੜੀ 1947 ''ਚ ਲੁੱਟ ਸ਼ੁਰੂ ਹੋਈ ਸੀ, ਇਹ ਆਖ਼ਰ ਕਦੋਂ ਮੁੱਕੇਗੀ?

ਰੱਬ ਰਾਖਾ।

ਇਹ ਵੀ ਪੜ੍ਹੋ:

https://www.youtube.com/watch?v=ERWjA6FKPdk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7aaa3a6a-5de8-4b2d-b7f4-37055605aba6'',''assetType'': ''STY'',''pageCounter'': ''punjabi.international.story.56643262.page'',''title'': ''ਪਾਕਿਸਤਾਨ ਤੋਂ Vlog: ਭਾਰਤ \''ਚ ਮੋਦੀ ਸਾਹਿਬ ਦੇ ਭਗਤ ਹਨ ਤੇ ਇੱਥੇ ਇਮਰਾਨ ਖ਼ਾਨ ਦੇ -ਮੁਹੰਮਦ ਹਨੀਫ਼ ਦੀ ਟਿੱਪਣੀ'',''author'': ''ਮੁਹੰਮਦ ਹਨੀਫ਼'',''published'': ''2021-04-06T07:18:23Z'',''updated'': ''2021-04-06T07:18:52Z''});s_bbcws(''track'',''pageView'');

Related News