ਛੱਤੀਸਗੜ੍ਹ ਮਾਓਵਾਦੀ ਹਮਲਾ: ਸਿੱਖ ਜਵਾਨ ਨੂੰ ਲੱਗੀ ਗੋਲ਼ੀ, ਪਰ ਫੱਟੜ ਸਾਥੀ ਦੇ ਜ਼ਖ਼ਮਾਂ ਨੂੰ ਪੱਗ ਨਾਲ ਬੰਨ੍ਹ ਨੇ ਬਚਾਇਆ - ਪ੍ਰੈਸ ਰੀਵੀਊ
Tuesday, Apr 06, 2021 - 08:05 AM (IST)

ਛੱਤੀਸਗੜ੍ਹ ਵਿੱਚ ਹੋਏ ਮਾਓਵਾਦੀ ਹਮਲੇ ਦੌਰਾਨ ਇੱਕ ਸਿੱਖ ਜਵਾਨ ਨੇ ਖੁਦ ਨੂੰ ਗੋਲੀ ਲੱਗਣ ਦੇ ਬਾਵਜੂਦ ਆਪਣੇ ਜ਼ਖ਼ਮੀ ਸਾਥੀ ਨੂੰ ਬਚਾਉਣ ਲਈ ਆਪਣੀ ਪੱਗ ਲਾਹ ਕੇ ਉਸ ਦੇ ਜ਼ਖ਼ਮਾਂ ''ਤੇ ਬੰਨ੍ਹੀ।
ਬੀਤੇ ਸ਼ਨੀਵਾਰ ਨੂੰ ਇਹ ਘਟਨਾ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਬਸਤਰ ਕਬਾਇਲੀ ਖੇਤਰ ਹੋਏ ਹਮਲੇ ਦੀ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਇਸ ਦੌਰਾਨ ਸਿੱਖ ਜਵਾਨ ਨੂੰ ਖ਼ੁਦ ਵੀ ਗੋਲੀ ਲੱਗ ਚੁੱਕੀ ਸੀ। ਇਹ ਜਾਣਕਾਰੀ ਸੋਮਵਾਰ ਨੂੰ ਇੱਕ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਦਿੱਤੀ ਗਈ।
ਕੁਝ ਹੋਰ ਮੀਡੀਆ ਰਿਪੋਰਟਾਂ ਮੁਤਾਬਕ ਸਿੱਖ ਜਵਾਨ ਦਾ ਨਾਂ ਬਲਰਾਜ ਸਿੰਘ ਹੈ ਅਤੇ ਉਹ ਸੀਆਰਪੀਐੱਫ਼ ਦੀ ਕਮਾਂਡੋ ਬਟਾਲੀਅਨ ਨਾਲ ਸਬੰਧਤ ਹੈ। ਉਸ ਨੂੰ ਹਮਲੇ ਦੌਰਾਨ ਖੁਦ ਨੂੰ ਗੋਲ਼ੀ ਲੱਗੀ ਸੀ ਅਤੇ ਉਹ ਵੀ ਇਸ ਵੇਲੇ ਹਸਪਤਾਲ ਵਿਚ ਜੇਰੇ ਇਲਾਜ ਹੈ।
ਜਦੋਂ ਇਸ ਨੇ ਦੇਖਿਆ ਕਿ ਸਾਥੀ ਜਵਾਨ ਦੇ ਜ਼ਖ਼ਮ ਬਹੁਤ ਗਹਿਰੇ ਹਨ ਅਤੇ ਉਹ ਖੁਦ ਨੂੰ ਬਚਾਉਣ ਦੀ ਜੱਦੋਜਹਿਦ ਕਰ ਰਿਹਾ ਹੈ, ਤਾਂ ਬਲਰਾਜ ਸਿੰਘ ਨੇ ਆਪਣੀ ਪੱਗ ਉਤਾਰ ਕੇ ਸਾਥੀ ਦੇ ਫੱਟ ਬੰਨ੍ਹ ਦਿੱਤੇ।
ਇਹ ਵੀ ਪੜ੍ਹੋ
- ਕੋਰੋਨਾਵਾਇਰਸ ਦਾ ਟੀਕਾਕਰਨ ਸ਼ੁਰੂ ਹੋਣ ਦੇ ਬਾਵਜੂਦ ਕਿਉਂ ਵਧ ਰਹੇ ਹਨ ਮਾਮਲੇ
- ਕੋਰੋਨਾਵਾਇਰਸ : ਕੋਵਿਡ -19 ਬਾਰੇ ਤੁਹਾਡੀਆਂ ਸ਼ੰਕਾਵਾਂ ਨੂੰ ਦੂਰ ਸਕਦੇ ਹਨ ਇਹ 13 ਨੁਕਤੇ
- ਛੱਤੀਸਗੜ੍ਹ ਵਿੱਚ ਨਕਸਲ ਸਮੱਸਿਆ ਨੂੰ ਲੈ ਕੇ ਕੀ ਹੈ ਨੀਤੀ, ਕਿਉਂ ਨਹੀਂ ਰੁੱਕ ਰਹੀ ਹਿੰਸਾ
ਟਾਇਮਜ਼ ਆਫ਼ ਇੰਡੀਆ ਨੇ ਬਲਰਾਜ ਸਿੰਘ ਨਾਲ ਫੋਨ ਉੱਤੇ ਗੱਲ ਕਰਕੇ ਲਿਖਿਆ ਹੈ ਕਿ ਜਦੋਂ ਮਾਓਵਾਦੀ ਹਮਲਾ ਹੋਇਆ ਤਾਂ ਬਲਰਾਜ ਸਿੰਘ ਤੇ ਉਸਦੇ ਸਾਥੀਆਂ ਨੇ ਪੁਜੀਸ਼ਨਾਂ ਲੈ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਦੌਰਾਨ ਉਸ ਦੇ ਸਾਥੀ ਸਬ ਇੰਸਪੈਕਟਰ ਅਭਿਸ਼ੇਕ ਪਾਂਡੇ ਗੰਭੀਰ ਜ਼ਖ਼ਮੀ ਹੋ ਗਿਆ।
ਬਲਰਾਜ ਸਿੰਘ ਨੇ ਦੱਸਿਆ, ''''ਉਹ ਮੇਰੇ ਸੱਜੇ ਪਾਸੇ ਸੀ ਅਤੇ ਉਸ ਦੀ ਲੱਤ ਵਿਚੋਂ ਬਹੁਤ ਖੂਨ ਵਗ ਰਿਹਾ ਸੀ। ਮੈਂ ਸੋਚਿਆ ਕਿ ਜੇਕਰ ਖੂਨ ਦਾ ਵਹਾਅ ਨਾ ਰੁਕਿਆ ਤਾਂ ਉਹ ਮਰ ਜਾਵੇਗਾ। ਮੈਂ ਫਸਟ ਏਡ ਬਾਕਸ ਦੇਖਿਆ ਪਰ ਉਸ ਦੀ ਸਮੱਗਰੀ ਦੂਜੇ ਜਵਾਨਾਂ ਉੱਤੇ ਖ਼ਤਮ ਹੋ ਗਈ ਸੀ , ਜਦੋਂ ਕੋਈ ਰਾਹ ਨਹੀਂ ਦਿਖਿਆ ਤਾਂ ਮੈਂ ਆਪਣੀ ਪੱਗ ਉਤਾਰੀ ਅਤੇ ਆਪਣੇ ਸਾਥੀ ਦੇ ਫੱਟ ਉੱਤੇ ਬੰਨ੍ਹ ਦਿੱਤੀ। ਜਿਸ ਨਾਲ ਉਸ ਦੇ ਖੂਨ ਦਾ ਵਹਾਅ ਰੁਕ ਗਿਆ ਅਤੇ ਉਹ ਮੁੜ ਫਾਇਰਿੰਗ ਕਰਨ ਲਈ ਆ ਤਿਆਰ ਹੋ ਗਿਆ।''''
1988 ਬੈਚ ਦੇ ਆਈਪੀਐੱਸ ਅਧਿਕਾਰੀ ਆਰ.ਕੇ. ਵਿੱਜ ਨੇ ਉਸ ਜਵਾਨ ਬਾਰੇ ਦੱਸਿਆ ਅਤੇ ਉਸ ਦੇ ਜਜ਼ਬੇ ਨੂੰ ਸਲਾਮ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਸਿੱਖ ਜਵਾਨ ਅਤੇ ਉਸ ਦੇ ਸਾਥੀ, ਦੋਵੇਂ ਸੁਰੱਖਿਅਤ ਹਨ।
https://twitter.com/ipsvijrk/status/1378896056839106562?s=20
ਸ਼ਰਾਬ ਤੇ ਸਿਗਰਟ ਕੰਪਨੀ ਤੋਂ ਅਕਾਲੀ ਦਲ ਨੇ ਲਿਆ ਫੰਡ - ਆਪ
ਪੰਜਾਬ ਦੇ ਸਾਬਕਾ ਉਪ- ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ''ਤੇ ਆਮ ਆਦਮੀ ਪਾਰਟੀ ਨੇ ਸ਼ਰਾਬ ਅਤੇ ਸਿਗਰੇਟ ਬਣਾਉਣ ਵਾਲੀ ਕੰਪਨੀ ਤੋਂ ਪਾਰਟੀ ਫੰਡ ਵਿੱਚ ਪੈਸਾ ਲਾਉਣ ਦਾ ਇਲਜ਼ਾਮ ਲਾਇਆ ਹੈ।
ਆਜ ਤੱਕ ਦੀ ਖ਼ਬਰ ਮੁਤਾਬਕ, ਸੋਮਵਾਰ ਨੂੰ ਪਾਰਟੀ ਦਫ਼ਤਰ ''ਚ ਪ੍ਰੈਸ ਕਾਨਫਰੰਸ ਕਰਦਿਆਂ ਆਮ ਆਦਮੀ ਪਾਰਟੀ ਦੇ ਨੇਤਾ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਦਿਨੇਸ਼ ਚੱਢਾ ਨੇ ਸੁਖਬੀਰ ਬਾਦਲ ''ਤੇ ਇਲਜ਼ਾਮ ਲਗਾਦਿਆਂ ਕਿਹਾ ਕਿ ਅਕਾਲੀ ਦਲ ਦੇ ਸਵਿਧਾਨ ''ਚ ਲਿਖਿਆ ਹੋਇਆ ਹੈ ਕਿ ਨਸ਼ਾ ਕਰਨ ਵਾਲੇ ਲੋਕਾਂ ਨੂੰ ਪਾਰਟੀ ਦਾ ਮੈਂਬਰ ਨਹੀਂ ਬਣਾਇਆ ਜਾ ਸਕਦਾ ਹੈ। ਉਸ ਦੇ ਬਾਵਦੂਜ ਸੁਖਬੀਰ ਬਾਦਲ ਦੇ ਨਸ਼ੇ ਦਾ ਵਪਾਰ ਕਰਨ ਵਾਲਿਆਂ ਤੋਂ ਪੈਸੇ ਲਏ।
ਆਪ ਦੇ ਆਗੂਆਂ ਨੇ ਕਿਹਾ ਕਿ ਸਿਗਰੇਟ ਅਤੇ ਸ਼ਰਾਬ ਬਣਾਉਣ ਵਾਲੀ ਕੰਪਨੀ ਤੋਂ ਪਾਰਟੀ ਫੰਡ ''ਚ ਲੱਖਾਂ ਰੁਪਏ ਲਏ ਗਏ ਹਨ।
ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਸੌਂਪੇ ਗਏ ਦਸਤਾਵੇਜ ਦਿਖਾਉਂਦੇ ਹੋਏ ਆਪ ਨੇਤਾਵਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਸਿਗਰੇਟ ਬਨਾਉਣ ਵਾਲੀ ਕੰਪਨੀ, ਜੋ ਕਰੋੜਾਂ ਲੋਕਾਂ ਨੂੰ ਨਸ਼ੇ ਦਾ ਸ਼ਿਕਾਰ ਬਣਾਉਂਦੀ ਹੈ, ਉਸ ਤੋਂ 28 ਮਾਰਚ 2019 ਨੂੰ ਚੰਦੇ ਦੇ ਰੂਪ ਵਿੱਚ 15 ਲੱਖ ਰੁਪਏ ਲਏ ਅਤੇ ਸ਼ਰਾਬ ਬਣਾਉਣ ਵਾਲੀ ਕੰਪਨੀ ਤੋਂ 10 ਮਈ 2019 ਨੂੰ 25 ਲੱਖ ਰੁਪਏ ਦਾ ਚੰਦਾ ਲਿਆ।
ਇਹ ਵੀ ਪੜ੍ਹੋ
- ਕੋਰੋਨਾਵਾਇਰਸ ਵੈਕਸੀਨ ਬਾਰੇ ਤੁਹਾਡੇ ਦੇਸ ਦੀ ਕਾਰਗੁਜ਼ਾਰੀ ਕੀ ਹੈ ਤੇ ਕਿਹੜਾ ਦੇਸ ਅੱਗੇ ਹੈ
- ਕੋਰੋਨਾਵਾਇਰਸ : ਕੋਵਿਡ-19 ਕਿੱਥੋਂ ਆਇਆ ਸੀ, WHO ਨੇ ਕੀਤਾ ਖੁਲਾਸਾ
- ਕੋਰੋਨਾਵਾਇਰਸ: ਭਾਰਤ ਵਿੱਚ ਵੈਕਸੀਨ ਦੀਆਂ ਲੋੜਾਂ ਕਿਸ ਤਰ੍ਹਾਂ ਪੂਰੀਆਂ ਹੋ ਸਕਣਗੀਆਂ
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਕਾਂਗਰਸ ਨੇ ''ਰਫ਼ਾਲ'' ਖਰੀਦ ਕਰਾਰ ਦੀ ਮੁੜ ਜਾਂਚ ਮੰਗੀ
ਫਰੈਂਚ ਮੀਡੀਆ ਵਿੱਚ ਛਪੀ ਰਿਪੋਰਟ ਦੇ ਹਵਾਲੇ ਨਾਲ ਕਾਂਗਰਸ ਨੇ ਇਕ ਵਾਰ ਫਿਰ ਰਫ਼ਾਲ ਰੱਖਿਆ ਕਰਾਰ ਦੀ ਮੁਕੰਮਲ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਹੈ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਫਰੈਂਚ ਮੀਡੀਆ ਵਿੱਚ ਛਪੀ ਰਿਪੋਰਟ ''ਚ ਰਫ਼ਾਲ ਦੇ ਨਿਰਮਾਤਾ ''ਡਾਸੋ'' ਵੱਲੋਂ ''ਵਿਚੋਲੀਏ'' ਨੂੰ ਕਥਿਤ 1.1 ਮਿਲੀਅਨ ਯੂਰੋਜ਼ ਦੀ ਅਦਾਇਗੀ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਫਰੈਂਚ ਨਿਊਜ਼ ਪੋਰਟਲ ਦੀ ਰਿਪੋਰਟ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਰਫ਼ਾਲ ਰੱਖਿਆ ਕਰਾਰ ਵਿੱਚ ਭ੍ਰਿਸ਼ਟਾਚਾਰ ਬਾਰੇ ਲਾਅ ਇਲਜ਼ਾਮਾਂ ਦੇ ਸਹੀ ਹੋਣ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ:
- ਆਇਸ਼ਾ ਖੁਦਕੁਸ਼ੀ ਦਾ ਵੀਡੀਓ: ''''ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ''''
- ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ
- ਮੋਗਾ ਵਿੱਚ ਦੋ ਸਕੀਆਂ ਭੈਣਾਂ ਦੇ ਕਤਲ ਮਾਮਲੇ ਬਾਰੇ ਪੁਲਿਸ ਦਾ ਕੀ ਕਹਿਣਾ ਹੈ
https://www.youtube.com/watch?v=F7LRjykO9hw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2b6db5a0-202e-4c5f-9775-dff7d653c5c4'',''assetType'': ''STY'',''pageCounter'': ''punjabi.india.story.56645524.page'',''title'': ''ਛੱਤੀਸਗੜ੍ਹ ਮਾਓਵਾਦੀ ਹਮਲਾ: ਸਿੱਖ ਜਵਾਨ ਨੂੰ ਲੱਗੀ ਗੋਲ਼ੀ, ਪਰ ਫੱਟੜ ਸਾਥੀ ਦੇ ਜ਼ਖ਼ਮਾਂ ਨੂੰ ਪੱਗ ਨਾਲ ਬੰਨ੍ਹ ਨੇ ਬਚਾਇਆ - ਪ੍ਰੈਸ ਰੀਵੀਊ'',''published'': ''2021-04-06T02:33:59Z'',''updated'': ''2021-04-06T02:33:59Z''});s_bbcws(''track'',''pageView'');