ਕੋਰੋਨਾਵਾਇਰਸ : ਕੋਵਿਡ -19 ਬਾਰੇ ਤੁਹਾਡੀਆਂ ਸ਼ੰਕਾਵਾਂ ਨੂੰ ਦੂਰ ਸਕਦੇ ਹਨ ਇਹ 13 ਨੁਕਤੇ - 5 ਅਹਿਮ ਖ਼ਬਰਾਂ

Tuesday, Apr 06, 2021 - 07:05 AM (IST)

ਕੋਰੋਨਾਵਾਇਰਸ : ਕੋਵਿਡ -19 ਬਾਰੇ ਤੁਹਾਡੀਆਂ ਸ਼ੰਕਾਵਾਂ ਨੂੰ ਦੂਰ ਸਕਦੇ ਹਨ ਇਹ 13 ਨੁਕਤੇ - 5 ਅਹਿਮ ਖ਼ਬਰਾਂ
ਕੋਰੋਨਾ
Getty Images
ਵਿਸ਼ਵ ਸਿਹਤ ਸੰਗਠਨ ਵੱਲੋਂ ਮਰੀਜ਼ਾਂ ਦੇ ਅੰਕੜਿਆਂ ਦੀ ਜਾਂਚ ਤੋਂ ਬਾਅਦ ਸੁਝਾਅ ਦਿੱਤੇ ਗਏ ਹਨ

ਕੋਰੋਨਾ ਸੰਕਟ ਵਿਚ ਘਿਰੇ ਲੋਕਾਂ ਦੇ ਮਨਾਂ ਵਿਚ ਬਹੁਤ ਸਾਰੇ ਸਵਾਲ ਹੋਣਗੇ। ਇੱਥੇ ਅਸੀਂ ਤੁਹਾਡੇ ਮਨ ਦੀਆਂ ਕੁਝ ਦੁਬਿਧਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

ਕੋਰੋਨਾਵਾਇਰਸ ਅਸਲ ਵਿੱਚ ਇੱਕ ਵੱਡੇ ਵਾਇਰਸ ਦੇ ਪਰਿਵਾਰ ਨਾਲ ਸਬੰਧਿਤ ਹੈ, ਜੋ ਇਨਸਾਨ ਜਾਂ ਜਾਨਵਰਾਂ ਵਿੱਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।

ਕੋਰੋਨਾਵਾਇਰਸ ਇਨਸਾਨ ਵਿੱਚ ਆਮ ਸਰਦੀ ਜ਼ੁਕਾਮ ਤੋਂ ਲੈ ਕੇ ਜ਼ਿਆਦਾ ਗੰਭੀਰ ਸਾਹ ਦੀ ਬਿਮਾਰੀ ''ਸਵੀਅਰ ਐਕਯੂਟ ਰੈਸਿਪੀਰੇਟਰੀ ਸਿੰਡਰੋਮ (ਸਾਰਸ)'' ਦਾ ਕਾਰਨ ਮੰਨਿਆ ਜਾਂਦਾ ਹੈ।

ਕੋਰੋਨਾਵਾਇਰਸ ਸੰਬੰਧੀ ਹੋਰ ਸਵਾਲਾਂ ਦੇ ਜਵਾਬ ਜਾਨਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਲੁਧਿਆਣਾ ''ਚ ਫੈਕਟਰੀ ਦੀ ਛੱਤ ਡਿੱਗਣ ਕਾਰਨ 4 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਲੁਧਿਆਣਾ ਦੇ ਗਿਆਸਪੁਰਾ ਡਾਬਾ ਵਿੱਚ ਇੱਕ ਫੈਕਟਰੀ ਦਾ ਸ਼ੈੱਡ ਡਿੱਗਣ ਕਾਰਨ ਕਈ ਲੋਕ ਵਿੱਚ ਹੀ ਫਸ ਗਏ। ਇਸ ਹਾਦਸੇ ਵਿੱਚ 4 ਲੋਕਾਂ ਦੀ ਜਾਨ ਚਲੀ ਗਈ ਅਤੇ 9 ਲੋਕ ਜ਼ਖ਼ਮੀ ਹਨ।

ਉਨ੍ਹਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

ਹੁਣ ਤੱਕ 36 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਐੱਨਡੀਆਰਐੱਫ਼, ਐੱਸਡੀਐੱਫ਼, ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੌਕੇ ''ਤੇ ਮੌਜੂਦ ਹਨ ਅਤੇ ਬਚਾਅ ਕਾਰਜ ਜਾਰੀ ਹੈ।

ਸੋਮਵਾਰ ਦੀਆਂ ਹੋਰ ਅਹਿਮ ਖ਼ਬਰਾਂ ਜਾਨਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਤਿਰੂਪਤੀ ਮੰਦਰ ਤੋਂ ਵਾਲਾਂ ਦੀ ਤਸਕਰੀ ਦਾ ਚੀਨ ਨਾਲ ਕੀ ਹੈ ਕਨੈਕਸ਼ਨ

ਤਿਰੁਪਤੀ
Getty Images
ਇੱਕ ਅਧਿਕਾਰਤ ਬਿਆਨ ਵਿੱਚ ਇਹ ਕਿਹਾ ਗਿਆ ਹੈ ਕਿ ਸੁਰੱਖਿਆ ਬਲਾਂ ਨੇ ਵਾਲਾਂ ਦੀ ਇਹ ਖੇਪ ਇੱਕ ਟਰੱਕ ''ਚੋਂ ਫੜ੍ਹੀ ਗਈ ਸੀ

ਭਾਰਤ ਅਤੇ ਮਿਆਂਮਾਰ ਸੀਮਾ ''ਤੇ ਦੋ ਮਹੀਨੇ ਪਹਿਲਾਂ ਫੜੀ ਗਈ ਮੁੰਡਨ ਵਾਲੇ ਵਾਲਾਂ ਦੀ ਖੇਪ ਦੇ ਮੁੱਦੇ ਨੇ ਆਂਧਰਾ ਪ੍ਰਦੇਸ਼ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ।

ਸ਼ੱਕ ਹੈ ਕਿ ਵਾਲ ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਤੋਂ ਤਸਕਰੀ ਕੀਤੇ ਜਾ ਰਹੇ ਸਨ। ਇਹ ਮੰਦਿਰ ਲੋਕਾਂ ਦੀਆਂ ਭਾਵਨਾਵਾਂ ਨਾਲ ਵੀ ਜੁੜਿਆ ਹੋਇਆ ਹੈ।

ਹੁਣ ਵਾਲਾਂ ਦੀ ਤਸਕਰੀ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਵੀ ਚਰਚਾ ਹੋਣ ਲੱਗੀ ਹੈ। ਫੜੇ ਗਏ ਵਾਲਾਂ ਦੀ ਕੀਮਤ ਕਰੀਬ 1.8 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਸਵਾਲ ਪੁੱਛਿਆ ਜਾ ਰਿਹਾ ਹੈ ਕਿ ਤਸਕਰੀ ਦਾ ਪਤਾ ਲੱਗਣ ਤੋਂ ਬਾਅਦ ਅਧਿਕਾਰੀਆਂ ਨੇ ਕੀ ਕੀਤਾ?

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਛੱਤੀਸਗੜ੍ਹ ਵਿੱਚ ਨਕਸਲ ਸਮੱਸਿਆ ਨੂੰ ਲੈ ਕੇ ਕੀ ਹੈ ਨੀਤੀ

ਮਾਓਵਾਦੀ
Getty Images
ਟੇਕਲਾਗੁੜਾ ਪਿੰਡ ਜਿੱਥੇ ਸ਼ਨਿੱਚਰਵਾਰ ਦੀ ਦੁਪਿਹਰ ਕਈ ਘੰਟਿਆਂ ਤੱਕ ਪੁਲਿਸ ਅਤੇ ਮਾਓਵਾਦੀਆਂ ਵਿਚਾਲੇ ਝੜਪ ਚਲਦੀ ਰਹੀ

ਬੀਜਾਪੁਰ ਵਿੱਚ ਮਾਓਵਾਦੀਆਂ ਦੇ ਨਾਲ ਝੜਪ ਵਿੱਚ ਸੁਰੱਖਿਆ ਬਲਾਂ ਦੇ 22 ਜਵਾਨਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਬੀਜਾਪੁਰ ਤੋਂ ਲੈ ਕੇ ਰਾਏਪੁਰ ਤੱਕ ਕਈ ਸਵਾਲ ਖੜ੍ਹੇ ਹੋ ਰਹੇ ਹਨ।

ਸਵਾਲ ਹਨ ਕਿ ਆਖ਼ਰ ਕਿਵੇਂ ਮਾਓਵਾਦੀਆਂ ਦੀ ਪੀਪਲਸ ਲਿਬਰੇਸ਼ਨ ਗੁਰੀਲਾ ਆਰਮੀ ਦੇ ਬਟਾਲੀਅਨ ਨੰਬਰ ਇੱਕ ਦੇ ਕਮਾਂਡਰ ਹਿੜਮਾ ਨੇ ਖ਼ੁਦ ਹੀ ਤਰਰੇਮ ਦੇ ਨੇੜਲੇ ਜੰਗਲਾਂ ਵਿੱਚ ਹੋਣ ਦੀ ਖ਼ਬਰ ਦਾ ਪ੍ਰਚਾਰ ਕੀਤਾ।

ਅਤੇ ਕਿਵੇਂ ਸੁਰੱਖਿਆ ਦਲਾਂ ਦੇ ਦੋ ਹਜ਼ਾਰ ਤੋਂ ਵੱਧ ਜਵਾਨ ਇਸ ਬਟਾਲੀਅਨ ਨੂੰ ਘੇਰਨ ਲਈ ਨਿਕਲ ਤੁਰੇ ਅਤੇ ਮਾਓਵਾਦੀਆਂ ਦੇ ਜਾਲ ਵਿੱਚ ਫ਼ਸਦੇ ਚਲੇ ਗਏ?

ਸਵਾਲ ਉੱਠ ਰਹੇ ਹਨ ਕਿ ਕੀ ਇਹ ਰਣਨੀਤੀ ਗ਼ਲਤੀ ਸੀ ਜਾਂ ਇਸ ਨੂੰ ਖ਼ੁਫ਼ੀਆ ਤੰਤਰ ਦੀ ਅਸਫ਼ਲਤਾ ਮੰਨਿਆ ਜਾਣਾ ਚਾਹੀਦਾ ਹੈ?

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਲਹਿੰਦੇ ਪੰਜਾਬ ਵਿੱਚ ਸੱਟੇਬਾਜ਼ ਕਿਵੇਂ ਲਗਾਉਂਦੇ ਹਨ ਖੰਡ ''ਤੇ ਸੱਟਾ

ਪਾਕਿਸਤਾਨ
Getty Images
ਖੁਰਾਕ ਪਦਾਰਥਾਂ ਦੇ ਖੇਤਰ ਨਾਲ ਜੁੜੇ ਮਾਹਰਾਂ ਅਤੇ ਲੋਕਾਂ ਨੇ ਵੀ ਖੰਡ ਦੇ ਵਪਾਰ ''ਚ ਸੱਟੇਬਾਜ਼ਾਂ ਦੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ

ਪਿਛਲੇ ਕੁਝ ਮਹੀਨਿਆਂ ਦੌਰਾਨ ਪਾਕਿਸਤਾਨ ''ਚ ਖੰਡ ਦੀ ਕੀਮਤ 100 ਰੁਪਏ ਪ੍ਰਤੀ ਕਿੱਲੋਗ੍ਰਾਮ ਨੂੰ ਪਾਰ ਹੋ ਗਈ ਹੈ।

ਹੁਣ ਵੀ ਦੇਸ਼ ਦੇ ਕਈ ਹਿੱਸਿਆਂ ''ਚ ਖੰਡ ਦਾ ਮੁੱਲ 95 ਰੁ. ਤੋਂ 100 ਰੁ. ਪ੍ਰਤੀ ਕਿੱਲੋਗ੍ਰਾਮ ਹੈ, ਜੋ ਕਿ ਪਿਛਲੇ ਸਾਲ ਨਵੰਬਰ ਅਤੇ ਦਸੰਬਰ ਮਹੀਨੇ 80 ਰੁ. ਪ੍ਰਤੀ ਕਿਲੋਗ੍ਰਾਮ ਸੀ।

ਗ੍ਰਹਿ ਮਾਮਲਿਆਂ ਬਾਰੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਸ਼ਹਿਜ਼ਾਦ ਅਕਬਰ ਨੇ ਇੱਕ ਪ੍ਰੈਸ ਕਾਨਫਰੰਸ ''ਚ ਖੰਡ ਦੀਆਂ ਵੱਧ ਰਹੀਆਂ ਕੀਮਤਾਂ ਨੂੰ ''ਸੱਟੇਬਾਜ਼ਾਂ'' ਦਾ ਕੰਮ ਦੱਸਿਆ ਹੈ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਸੱਟੇਬਾਜ਼ ਬਨਾਵਟੀ ਤੌਰ ''ਤੇ ਜਾਂ ਕਹਿ ਸਕਦੇ ਹਾਂ ਕਿ ਗਲਤ ਢੰਗ ਨਾਲ ਖੰਡ ਦੀਆਂ ਕੀਮਤਾਂ ''ਚ ਵਾਧਾ ਕਰਦੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=F7LRjykO9hw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''bc8917a6-8900-4380-acee-ae8db3923c95'',''assetType'': ''STY'',''pageCounter'': ''punjabi.india.story.56645491.page'',''title'': ''ਕੋਰੋਨਾਵਾਇਰਸ : ਕੋਵਿਡ -19 ਬਾਰੇ ਤੁਹਾਡੀਆਂ ਸ਼ੰਕਾਵਾਂ ਨੂੰ ਦੂਰ ਸਕਦੇ ਹਨ ਇਹ 13 ਨੁਕਤੇ - 5 ਅਹਿਮ ਖ਼ਬਰਾਂ'',''published'': ''2021-04-06T01:25:20Z'',''updated'': ''2021-04-06T01:25:20Z''});s_bbcws(''track'',''pageView'');

Related News