ਕੋਰੋਨਾਵਾਇਰਸ ਦਾ ਟੀਕਾਕਰਨ ਸ਼ੁਰੂ ਹੋਣ ਦੇ ਬਾਵਜੂਦ ਕਿਉਂ ਵਧ ਰਹੇ ਹਨ ਮਾਮਲੇ
Tuesday, Apr 06, 2021 - 07:05 AM (IST)


ਬੀਤੇ ਚੌਵੀ ਘੰਟਿਆਂ ਵਿੱਚ ਦੇਸ ਵਿੱਚ ਕੋਰੋਨਾ ਲਾਗ ਦੇ 1,03,558 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਕੋਰੋਨਾ ਮਹਾਂਮਾਰੀ ਦੇ ਅੰਕੜਿਆਂ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਦੱਸਿਆ ਜਾ ਰਿਹਾ ਹੈ।
ਸਿਹਤ ਮੰਤਰਾਲੇ ਮੁਤਾਬਕ ਬੀਤੇ 24 ਘੰਟਿਆਂ ਵਿੱਚ ਦੇਸ ਵਿੱਚ ਕੋਰੋਨਾਵਾਇਰਸ ਕਾਰਨ 478 ਮੌਤਾਂ ਹੋਈਆਂ ਹਨ।
ਇਨ੍ਹਾਂ ਅੰਕੜਿਆਂ ਵਿਚਾਲੇ ਖ਼ਬਰ ਹੈ ਕਿ ਭਾਰਤ ਦੇ ਸਿਹਤ ਮੰਤਰੀ ਡਾ. ਹਰਸ਼ ਵਰਧਨ 6 ਅਪ੍ਰੈਲ ਨੂੰ 11 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ।
ਐਤਵਾਰ ਨੂੰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਥਿਤੀ ਦਾ ਜਾਇਜ਼ਾ ਲਿਆ ਸੀ ਅਤੇ ਮਹਾਰਾਸ਼ਟਰ ਸਣੇ ਤਿੰਨ ਸੂਬਿਆਂ ਵਿੱਚ ਸਿਹਤ ਮੰਤਰਾਲੇ ਦੀ ਟੀਮ ਰਵਾਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
- ਤਿਰੂਪਤੀ ਮੰਦਰ ਤੋਂ ਵਾਲਾਂ ਦੀ ਤਸਕਰੀ ਦਾ ਚੀਨ ਨਾਲ ਕਨੈਕਸ਼ਨ, ਕੀ ਹੈ ਪੂਰਾ ਮਾਮਲਾ
- NCP ਨੇਤਾ ਦਿਲੀਪ ਵਾਲਸੇ ਪਾਟਿਲ ਬਣੇ ਮਹਾਰਾਸ਼ਟਰ ਦੇ ਨਵੇਂ ਗ੍ਰਹਿ ਮੰਤਰੀ
- ਛੱਤੀਸਗੜ੍ਹ ਵਿੱਚ ਨਕਸਲ ਸਮੱਸਿਆ ਨੂੰ ਲੈ ਕੇ ਕੀ ਹੈ ਨੀਤੀ, ਕਿਉਂ ਨਹੀਂ ਰੁੱਕ ਰਹੀ ਹਿੰਸਾ
ਪਰ ਅਜਿਹਾ ਕੀ ਹੋ ਰਿਹਾ ਹੈ
ਆਖਿਰ ਸਤੰਬਰ ਤੋਂ ਲੈ ਕੇ ਹੁਣ ਤੱਕ ਅਜਿਹਾ ਕੀ ਬਦਲਿਆ ਹੈ ਕਿ ਅਚਾਨਕ ਕੋਰੋਨਾ ਦੇ ਮਾਮਲੇ ਇੰਨੀ ਤੇਜ਼ੀ ਨਾਲ ਵਧਣ ਲੱਗੇ।
ਹੁਣ ਤਾਂ ਕੋਰੋਨਾ ਦੀ ਵੈਕਸੀਨ ਵੀ ਆ ਗਈ ਹੈ, ਅਜਿਹੇ ਵਿੱਚ ਤਾਂ ਮਾਮਲੇ ਘਟਣੇ ਚਾਹੀਦੇ ਸਨ। ਫਿਰ ਅਜਿਹਾ ਕਿਉਂ ਹੋ ਰਿਹਾ ਹੈ?
ਪਹਿਲੀ ਵਜ੍ਹਾ: ਕੋਰੋਨਾ ਤੋਂ ਬਚੇ ਲੋਕਾਂ ਦੀ ਆਬਾਦੀ ਬਹੁਤ ਜ਼ਿਆਦਾ ਹੈ
ਡਾਕਟਰ ਸ਼ਾਹਿਦ ਜਮੀਲ ਦੇਸ ਦੇ ਉੱਘੇ ਵਾਇਰੋਲੋਜਿਸਟ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, ''''ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਜਦੋਂ ਇੱਕ ਵੱਡੀ ਆਬਾਦੀ ਨੂੰ ਕੋਵਿਡ-19 ਨਾ ਹੋਇਆ ਹੋਵੇ। ਦੇਸ ਵਿੱਚ ਹੁਣ ਤੱਕ ਸੀਰੋ ਸਰਵੇ ਵਿੱਚ ਅਸੀਂ ਦੇਖਿਆ ਕਿ ਇੱਕ ਵੱਡੀ ਆਬਾਦੀ ਹੁਣ ਵੀ ਕੋਵਿਡ-19 ਮਹਾਂਮਾਰੀ ਤੋਂ ਬਚੀ ਸੀ ਜੋ ਇਨਫੈਕਸ਼ਨ ਦੀ ਚਪੇਟ ਵਿੱਚ ਨਹੀਂ ਆਈ ਸੀ।"
"ਮਿਸਾਲ ਵਜੋਂ ਮੁੰਬਈ ਵਿੱਚ ਪ੍ਰਾਈਵੇਟ ਅਪਾਰਟਮੈਂਟ ਵਿੱਚ ਰਹਿਣ ਵਾਲਿਆਂ ਵਿੱਚ ਹੁਣ ਜ਼ਿਆਦਾ ਮਾਮਲੇ ਦੇਖੇ ਜਹ ਰਹੇ ਹਨ। ਉੱਥੇ ਪ੍ਰਾਈਵੇਟ ਹਸਪਤਾਲਾਂ ਵਿੱਚ ਲੋਕ ਹੁਣ ਜ਼ਿਆਦਾ ਭਰਤੀ ਹੋ ਰਹੇ ਹਨ। ਸਰਕਾਰੀ ਹਸਪਤਾਲਾਂ ਵਿੱਚ ਬੈੱਡ ਹੁਣ ਵੀ ਖਾਲੀ ਹਨ। ਇਹ ਦੱਸਿਆ ਹੈ ਕਿ ਅਜਿਹੀ ਆਬਾਦੀ ਭਾਰਤ ਵਿੱਚ ਹੁਣ ਵੀ ਕਾਫ਼ੀ ਹੈ ਜੋ ਖ਼ਤਰੇ ਦੀ ਚਪੇਟ ਵਿੱਚ ਆ ਸਕਦੀ ਹੈ। ਕੋਰੋਨਾ ਦੀ ਦੂਜੀ ਲਹਿਰ ਦੀ ਚਪੇਟ ਵਿੱਚ ਉਹੀ ਲੋਕ ਜ਼ਿਆਦਾ ਆ ਰਹੇ ਹਨ।''''

ਸਫ਼ਦਰਜੰਗ ਹਸਪਤਾਲ ਵਿੱਚ ਕਮਿਉਨਿਟੀ ਮੈਡੀਸਨ ਦੇ ਹੈੱਡ ਡਾਕਟਰ ਜੁਗਲ ਕਿਸ਼ੋਰ ਸੀਰੋ ਸਰਵੇ ਜ਼ਰੀਏ ਇਸ ਗੱਲ ਨੂੰ ਸਮਝਾਉਂਦੇ ਹਨ।
ਉਹ ਕਹਿੰਦੇ ਹਨ, ''''ਜਿਨ੍ਹਾਂ ਥਾਵਾਂ ''ਤੇ ਸੀਰੋ ਸਰਵੇ ਹੋਏ, ਹਰ ਇਲਾਕੇ ਵਿੱਚ ਅੰਕੜੇ ਅਲੱਗ ਆਏ ਸਨ। ਇਸ ਦਾ ਮਤਲਬ ਸਾਫ਼ ਹੈ ਕਿ ਕਿਤੇ 50 ਫੀਸਦ ਲੋਕਾਂ ਨੂੰ ਕੋਵਿਡ ਹੋਇਆ ਸੀ ਤਾਂ ਕਿਤੇ 20 ਫੀਸਦ ਨੂੰ ਤਾਂ ਕਿਧਰੇ 30 ਫੀਸਦੀ ਨੂੰ। ਪਿੰਡਾਂ ਵਿੱਚ ਇਹ ਥੋੜ੍ਹਾ ਹੋਰ ਘੱਟ ਸੀ।"
"ਲੋਕਾਂ ਨੂੰ ਬਚਾਉਣ ਲਈ ਸਰਕਾਰ ਨੇ ਉਨ੍ਹਾਂ ਨੂੰ ਘਰ ਵਿੱਚ ਰੱਖਿਆ। ਬਾਹਰ ਨਿਕਲਣ ''ਤੇ ਪਾਬੰਦੀਆਂ ਲਗਾਈਆਂ ਪਰ ਹੁਣ ਤੱਕ ਬਚਣ ਦਾ ਮਤਲਬ ਇਹ ਨਹੀਂ ਕਿ ਅੱਗੇ ਕੋਵਿਡ -19 ਨਹੀਂ ਹੋਵੇਗਾ। ਇਨਫੈਕਸ਼ਨ ਕੰਟਰੋਲ ਉਦੋਂ ਹੋਵੇਗੀ, ਜਦੋਂ ਸਭ ਦੇ ਅੰਦਰ ਐਂਟੀਬਾਡੀ ਬਣ ਜਾਣਗੇ।"
ਉਨ੍ਹਾਂ ਅੱਗੇ ਕਿਹਾ, "ਹਰਡ ਇਮਉਨਿਟੀ ਉਦੋਂ ਕੰਮ ਕਰਦੀ ਹੈ ਜਦੋਂ 60-70 ਫੀਸਦ ਲੋਕਾਂ ਅੰਦਰ ਐਂਟੀਬਾਡੀ ਵਿਕਸਤ ਹੋ ਜਾਣ ਅਤੇ ਬਾਕੀ ਬਚੇ 30-40 ਫੀਸਦ ਲੋਕ ਆਪਣੀ ਜਗ੍ਹਾ ''ਤੇ ਰਹਿਣ। ਪਰ ਜਦੋਂ ਬਾਕੀ ਬਚੇ 40-30 ਫੀਸਦ ਲੋਕ ਸਫ਼ਰ ਕਰਨ ਲੱਗਣ, ਲੋਕਾਂ ਨਾਲ ਮਿਲਣਾ-ਜੁਲਣਾ ਵਧਾਉਣ ਲੱਗਣ ਤਾਂ ਹਰਡ ਇਮਉਨਿਟੀ ਦਾ ਕੁਝ ਨਹੀਂ ਕੀਤਾ ਜਾ ਸਕਦਾ। ਸੀਰੋ ਸਰਵੇ ਸਹੀ ਸੀ ਪਰ ਦਿੱਕਤ ਉਨ੍ਹਾਂ 40-30 ਫੀਸਦ ਲੋਕਾਂ ਦੀ ਵਜ੍ਹਾ ਨਾਲ ਹੈ ਜੋ ਅਜੇ ਤੱਕ ਬਚੇ ਸਨ ਅਤੇ ਹੁਣ ਮੇਲਜੋਲ ਵਧਾ ਰਹੇ ਹਨ।''''
ਦੂਜੀ ਵਜ੍ਹਾ : ਲੋਕਾਂ ਦਾ ਸਾਵਧਾਨੀ ਨਾ ਵਰਤਣਾ
ਕੋਵਿਡ-19 ਐਪਰੋਪ੍ਰਿਏਟ ਬਿਹੇਵੀਅਰ ਦਾ ਮਤਲਬ ਹੈ ਵਾਰ-ਵਾਰ ਕੁਝ ਸਮੇਂ ਦੇ ਅੰਤਰਾਲ ''ਤੇ ਹੱਥ ਧੋਣਾ, ਦੋ ਗਜ਼ ਦੀ ਦੂਰੀ ਬਣਾਏ ਰੱਖਣਾ ਅਤੇ ਮਾਸਕ ਪਹਿਨਣਾ।
ਵੈਕਸੀਨ ਆਉਣ ਦੇ ਬਾਅਦ ਲੋਕਾਂ ਨੇ ਵੈਕਸੀਨ ਲਗਵਾਈ ਹੋਵੇ ਜਾਂ ਨਾ ਲਗਵਾਈ ਹੋਵੇ ਪਰ ਇਹ ਸਭ ਨੇ ਮੰਨ ਜ਼ਰੂਰ ਲਿਆ ਹੈ ਕਿ ਹੁਣ ਮਾਸਕ ਪਹਿਨਣ, ਦੋ ਗਜ਼ ਦੀ ਦੂਰੀ, ਵਾਰ-ਵਾਰ ਹੱਥ ਧੋਣ ਦੀ ਜ਼ਰੂਰਤ ਨਹੀਂ ਹੈ।
ਬਾਜ਼ਾਰ ਖੁੱਲ੍ਹ ਗਏ ਹਨ, ਪੰਜ ਸੂਬਿਆਂ ਵਿੱਚ ਚੋਣਾਂ ਹੋ ਰਹੀਆਂ ਹਨ। ਕੁੰਭ ਮੇਲਾ ਚੱਲ ਰਿਹਾ ਹੈ, ਲੋਕਾਂ ਨੇ ਨੌਕਰੀ ''ਤੇ ਜਾਣਾ ਸ਼ੁਰੂ ਕਰ ਦਿੱਤਾ ਹੈ।

ਚੋਣਾਂ ਵਾਲੇ ਸੂਬਿਆਂ ਤੋਂ ਜੋ ਤਸਵੀਰਾਂ ਆ ਰਹੀਆਂ ਹਨ, ਉਨ੍ਹਾਂ ਤੋਂ ਸਪਸ਼ਟ ਹੈ ਕਿ ਲੋਕਾਂ ਨੂੰ ਹੁਣ ਕੋਵਿਡ-19 ਖਿਲਾਫ਼ ਸਾਵਧਾਨੀ ਵਰਤਣ ਦੀ ਆਦਤ ਹੀ ਨਹੀਂ ਰਹੀ ਹੈ। ਆਗੂ ਵੀ ਉਸ ਵਿੱਚ ਸ਼ਾਮਲ ਦਿਖ ਰਹੇ ਹਨ। ਵਾਇਰਸ ਇਸ ਵਜ੍ਹਾ ਨਾਲ ਦੁਬਾਰਾ ਹਮਲਾਵਰ ਦਿਖ ਰਿਹਾ ਹੈ।
ਡਾਕਟਰ ਜੁਗਲ ਕਿਸ਼ੋਰ ਇਸੇ ਗੱਲ ਨੂੰ ਦੂਜੇ ਸ਼ਬਦਾਂ ਵਿੱਚ ਸਮਝਾਉਂਦੇ ਹਨ।
ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ, ''''ਇਸ ਤਰ੍ਹਾਂ ਦੀ ਬਿਮਾਰੀ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਦੋ ਗੱਲਾਂ ''ਤੇ ਨਿਰਭਰ ਕਰਦਾ ਹੈ-
1.ਆਮ ਇਨਸਾਨ ਇਸ ਬਿਮਾਰੀ ਵਿਚਕਾਰ ਬਚਾਅ ਲਈ ਕਿਵੇਂ ਆਪਣੇ ਵਿਵਹਾਰ ਵਿੱਚ ਤਬਦੀਲੀ ਲਿਆਉਂਦਾ ਹੈ ਅਤੇ
2.ਵਾਇਰਸ ਦੇ ਵਿਵਹਾਰ ਵਿੱਚ ਕਿਵੇਂ ਤਬਦੀਲੀ ਆਉਂਦੀ ਹੈ।
ਲੋਕ ਆਪਣੇ ਵਿਵਹਾਰ ਵਿੱਚ ਤਾਂ ਤਬਦੀਲੀ ਲਿਆ ਸਕਦੇ ਹਨ। ਸ਼ੁਰੂਆਤ ਵਿੱਚ ਲੋਕਾਂ ਨੇ ਕੁਝ ਤਬਦੀਲੀ ਕੀਤੀ ਸੀ, ਮਾਸਕ ਪਹਿਨਣਾ ਸ਼ੁਰੂ ਕੀਤਾ, ਘਰਾਂ ਤੋਂ ਨਿਕਲਣਾ ਘੱਟ ਕੀਤਾ, ਹੱਥ ਧੋਣਾ ਸ਼ੁਰੂ ਕੀਤਾ ਪਰ ਹੁਣ ਉਹ ਸਭ ਛੱਡ ਦਿੱਤਾ ਹੈ।
ਤੀਜੀ ਵਜ੍ਹਾ : ਤੇਜ਼ੀ ਨਾਲ ਵਧਦੇ ਮਾਮਲਿਆਂ ਵਿੱਚ ਮਿਊਟੈਂਟ ਦੀ ਭੂਮਿਕਾ
ਡਾਕਟਰ ਜੁਗਲ ਮੁਤਾਬਿਕ ਤੇਜ਼ੀ ਨਾਲ ਵਾਇਰਸ ਦੇ ਫੈਲਣ ਦੀ ਇੱਕ ਹੋਰ ਵਜ੍ਹਾ ਹੈ ਵਾਇਰਸ ਦੇ ਬਿਹੇਵੀਅਰ ਵਿੱਚ ਤਬਦੀਲੀ। ਵਾਇਰਸ ਵਿੱਚ ਜੋ ਤਬਦੀਲੀ ਹੋਈ ਹੈ, ਜਿਸ ਨੂੰ ਮਿਊਟੈਂਟ ਕਿਹਾ ਜਾ ਰਿਹਾ ਹੈ, ਉਹ ਉੁਸ ਨੂੰ ਤੇਜ਼ੀ ਨਾਲ ਫੈਲਣ ਲਈ ਸਮਰੱਥ ਬਣਾ ਰਿਹਾ ਹੈ।
ਬੇਸ਼ੱਕ ਹੀ ਵੱਡੀ ਸਟੱਡੀ ਇਸ ਬਾਰੇ ਵਿੱਚ ਨਾ ਹੋਈ ਹੋਵੇ ਪਰ ਕੁਝ ਛੋਟੀਆਂ ਜੀਨੋਮਿਕ ਸਟੱਡੀਜ਼ ਹੋਈਆਂ ਹਨ। ਜੋ ਦੱਸਦੀਆਂ ਹਨ ਕਿ ਭਾਰਤ ਵਿੱਚ ਯੂਕੇ ਸਟਰੇਨ ਅਤੇ ਦੱਖਣੀ ਅਫ਼ਰੀਕਾ ਦਾ ਸਟਰੇਨ ਆ ਚੁੱਕਿਆ ਹੈ।

ਮਹਾਰਾਸ਼ਟਰ ਦੇ ਸੈਂਪਲ ਵਿੱਚ ਇਨ੍ਹਾਂ ਦੇ ਇਲਾਵਾ ਵੀ ਇੱਕ ਹੋਰ ਮਿਊਟੇਸ਼ਨ ਪਾਇਆ ਗਿਆ ਹੈ ਜਿਸ ''ਤੇ ਸਟੱਡੀ ਹੋਣੀ ਹੈ।
ਸਰਕਾਰ ਨੇ ਖੁਦ ਸਵੀਕਾਰ ਵੀ ਕੀਤਾ ਹੈ ਕਿ ਪੰਜਾਬ ਤੋਂ ਜਿੰਨੇ ਮਾਮਲੇ ਸਾਹਮਣੇ ਆ ਰਹੇ ਹਨ, ਉਨ੍ਹਾਂ ਵਿੱਚ ਮਿਊਟੈਂਟ ਵਾਇਰਸ ਵੀ ਹੈ। ਯੂਕੇ ਵਿੱਚ ਦੇਖਿਆ ਗਿਆ ਕਿ ਉੱਥੋਂ ਦਾ ਵੇਰੀਐਂਟ ਜ਼ਿਆਦਾ ਤੇਜ਼ੀ ਨਾਲ ਲਾਗ ਫੈਲਾਉਂਦਾ ਹੈ।
ਇਹ ਵੀ ਪੜ੍ਹੋ:
- ਕੋਵਿਡ-19 ਦਾ ਟੀਕਾ ਕੋਵੀਸ਼ੀਲਡ ਕਿੰਨਾ ਸੁਰੱਖਿਅਤ ਹੈ
- ਕੋਵਿਨ ਐਪ ਕਿਸ ਤਰ੍ਹਾਂ ਕਰ ਸਕਦੇ ਹੋ ਡਾਊਨਲੋਡ, ਟੀਕੇ ਲਈ ਰਜਿਸਟਰੇਸ਼ਨ ਸਬੰਧੀ ਸਵਾਲਾਂ ਦੇ ਜਵਾਬ
- ਕੋਰੋਨਾਵਾਇਰਸ ਵੈਕਸੀਨ ਦੀਆਂ ਖੁਰਾਕਾਂ ਪੰਜਾਬ ਵਿੱਚ ਕਿਉਂ ਹੋ ਰਹੀਆਂ ਹਨ ਬਰਬਾਦ
ਚੌਥੀ ਵਜ੍ਹਾ: R ਨੰਬਰ ਵਧ ਰਿਹਾ ਹੈ
ਡਾਕਟਰ ਟੀ ਜੈਕਬ ਜੌਨ ਕ੍ਰਿਸਚਿਅਨ ਮੈਡੀਕਲ ਕਾਲਜ ਵੇਲੌਰ ਵਿੱਚ ਵਾਇਰੋਲੋਜੀ ਦੇ ਰਿਟਾਇਰਡ ਪ੍ਰੋਫੈਸਰ ਹਨ।
ਉਹ ਕਹਿੰਦੇ ਹਨ ਕਿ ਕੋਰੋਨਾ ਦੀ ਪਹਿਲੀ ਲਹਿਰ ਅਤੇ ਦੂਜੀ ਲਹਿਰ ਵਿੱਚ ਬਹੁਤ ਫਰਕ ਹੈ ਜੋ ਸਾਫ਼ ਦੇਖਿਆ ਜਾ ਸਕਦਾ ਹੈ।
ਪਹਿਲੀ ਲਹਿਰ ਵਿੱਚ ਕੋਰੋਨਾ ਦੇ ਮਾਮਲੇ ਲੌਕਡਾਊਨ ਅਤੇ ਲੋਕਾਂ ਦੇ ਘਰ ਵਾਪਸੀ ਦੇ ਬਾਵਜੂਦ ਹੌਲੀ ਰਫ਼ਤਾਰ ਨਾਲ ਹਫ਼ਤਾ ਦਰ ਹਫ਼ਤਾ ਵਧਦੇ ਗਏ।
ਪਰ ਇਸ ਵਾਰ ਦਾ ਗ੍ਰਾਫ਼ ਦੇਖੋ ਤਾਂ ਮਾਮਲੇ ਅਚਾਨਕ ਬਹੁਤ ਤੇਜ਼ੀ ਨਾਲ ਵਧੇ ਹਨ। ਇਸ ਦਾ ਮਤਲਬ ਹੈ ਕਿ ਲਾਗ ਦੀ ਦਰ ਜਿਸ ਨੂੰ R ਨੰਬਰ ਵੀ ਕਹਿੰਦੇ ਹਨ, ਉਹ ਤੇਜ਼ੀ ਨਾਲ ਵਧਿਆ ਹੈ।
R ਨੰਬਰ ਵਾਇਰਸ ਦੇ ਰੀਪ੍ਰੋਡਕਟਿਵ ਨੰਬਰ ਨੂੰ ਦੱਸਦਾ ਹੈ।
ਡਾਕਟਰ ਜੌਨ ਮੁਤਾਬਕ, ''''ਪਹਿਲੀ ਲਹਿਰ ਦੌਰਾਨ ਇਹ ਆਰ ਨੰਬਰ ਦੋ ਤੋਂ ਤਿੰਨ ਦੇ ਵਿਚਕਾਰ ਸੀ ਪਰ ਦੂਜੀ ਲਹਿਰ ਵਿੱਚ ਇਹ ਤਿੰਨ ਤੋਂ ਚਾਰ ਵਿਚਕਾਰ ਹੋ ਗਿਆ ਹੈ। ਇਹ ਇਸ ਗੱਲ ਦਾ ਸੂਚਕ ਹੈ ਕਿ ਦੂਜੀ ਲਹਿਰ ਦਾ ਵਾਇਰਸ ਪਿਛਲੇ ਸਾਲ ਵਾਲੇ ਵਾਇਰਸ ਦੇ ਮੁਕਾਬਲੇ ਅਲੱਗ ਹੈ।''''
ਉਹ ਅੱਗੇ ਕਹਿੰਦੇ ਹਨ, ''''ਕੋਰੋਨਾ ਦੀ ਪਹਿਲੀ ਲਹਿਰ ਦੇ ਅੰਕੜਿਆਂ ਦੇ ਆਧਾਰ ''ਤੇ ਇੱਕ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਉਸ ਲਹਿਰ ਵਿੱਚ 60 ਫੀਸਦ ਲੋਕਾਂ ਨੂੰ ਇਹ ਬਿਮਾਰੀ ਹੋਈ ਸੀ ਅਤੇ 40 ਫੀਸਦੀ ਬਚੇ ਰਹਿ ਗਏ ਸਨ। ਕਿਉਂਕਿ ਉਸੇ 40 ਫੀਸਦ ਨੂੰ ਹੁਣ ਦੂਜੀ ਲਹਿਰ ਵਿੱਚ ਕੋਰੋਨਾ ਹੋ ਰਿਹਾ ਹੈ। ਇਸ ਲਈ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਪੀਕ ਵੀ ਜਲਦੀ ਆਏਗਾ ਅਤੇ ਗ੍ਰਾਫ਼ ਜਦੋਂ ਹੇਠ ਹੋਵੇਗਾ ਤਾਂ ਇਸੇ ਤੇਜ਼ੀ ਨਾਲ ਹੋਵੇਗਾ। ਫਿਲਹਾਲ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ।''''
ਪਰ ਕੀ ਇਸ ਆਧਾਰ ''ਤੇ ਇਹ ਕਿਹਾ ਜਾ ਸਕਦਾ ਹੈ ਕਿ ਨਵੇਂ ਮਾਮਲਿਆਂ ਵਿੱਚ ਦੁਬਾਰਾ ਇਨਫੈਕਸ਼ਨ ਦੇ ਮਾਮਲੇ ਨਹੀਂ ਹਨ? ਅਤੇ ਸਿਰਫ਼ ਬਚੇ ਹੋਏ ਲੋਕਾਂ ਨੂੰ ਹੀ ਕੋਰੋਨਾ ਹੋ ਰਿਹਾ ਹੈ? ਇਸ ''ਤੇ ਡਾਕਟਰ ਜੌਨ ਕਹਿੰਦੇ ਹਨ ਕਿ ਇਸ ਬਾਰੇ ਵਿਸਥਾਰ ਨਾਲ ਅਧਿਐਨ ਦੀ ਲੋੜ ਹੈ, ਤਾਂ ਹੀ ਪੁਖ਼ਤਾ ਤੌਰ ''ਤੇ ਕੁਝ ਕਿਹਾ ਜਾ ਸਕਦਾ ਹੈ।
ਪੰਜਵੀਂ ਵਜ੍ਹਾ: ਸ਼ਹਿਰਾਂ ਵਿੱਚ ਵਾਪਸ ਆ ਰਹੇ ਹਨ ਲੋਕ
ਕੁਝ ਜਾਣਕਾਰ ਇਸ ਤੇਜ਼ੀ ਦੇ ਪਿੱਛੇ ਇੱਕ ਵਜ੍ਹਾ ਸ਼ਹਿਰ ਵੱਲ ਲੋਕਾਂ ਦੇ ਵਾਪਸ ਪਰਤਣ ਨੂੰ ਵੀ ਮੰਨ ਰਹੇ ਹਨ।
ਡਾਕਟਰ ਜੁਗਲ ਵੀ ਅਜਿਹਾ ਸੋਚਣ ਵਾਲਿਆਂ ਵਿੱਚ ਸ਼ਾਮਲ ਹਨ।
ਉਨ੍ਹਾਂ ਮੁਤਾਬਕ ਦਿੱਲੀ, ਮਹਾਰਾਸ਼ਟਰ ਅਤੇ ਪੰਜਾਬ ਉਹ ਸੂਬੇ ਹਨ ਜਿੱਥੋਂ ਬਹੁਤ ਲੋਕ ਵੱਡੀ ਗਿਣਤੀ ਵਿੱਚ ਲੌਕਡਾਊਨ ਦੌਰਾਨ ਆਪਣੇ ਸੂਬਿਆਂ ਨੂੰ ਪਰਤ ਗਏ ਸਨ। ਸਭ ਕੁਝ ਖੁੱਲ੍ਹਣ ਦੇ ਬਾਅਦ ਵੈਕਸੀਨ ਦੀ ਵਜ੍ਹਾ ਨਾਲ ਲੋਕ ਦੁਬਾਰਾ ਸ਼ਹਿਰਾਂ ਦਾ ਰੁਖ਼ ਕਰ ਰਹੇ ਹਨ। ਸ਼ਹਿਰਾਂ ਵਿੱਚ ਕੋਰੋਨਾ ਵਧਣ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਤਾਂ ਕੀ ਦੂਜੀ ਲਹਿਰ ਦੇ ਸਾਹਮਣੇ ਭਾਰਤ ਸਰਕਾਰ ਪਹਿਲਾਂ ਦੀ ਹੀ ਤਰ੍ਹਾਂ ਲਾਚਾਰ ਅਤੇ ਬੇਵੱਸ ਹੈ? ਆਖਰ ਮਾਮਲਿਆਂ ਨੂੰ ਰੋਕਣ ਦੇ ਉਪਾਅ ਕੀ ਹਨ? ਕੀ ਦੁਬਾਰਾ ਲੌਕਡਾਊਨ ਇਸ ਦਾ ਉਪਾਅ ਹੈ?
ਤਿੰਨੋਂ ਜਾਣਕਾਰ ਡਾਕਟਰਾਂ ਨੂੰ ਅਸੀਂ ਇਹੀ ਸਵਾਲ ਪੁੱਛਿਆ।
ਵੈਕਸੀਨੇਸ਼ਨ ਯੋਜਨਾ ਵਿੱਚ ਤਬਦੀਲੀ
ਡਾਕਟਰ ਜਮੀਲ ਕਹਿੰਦੇ ਹਨ, ਇਸ ਨਾਲ ਨਜਿੱਠਣ ਲਈ ਭਾਰਤ ਸਰਕਾਰ ਨੂੰ ਵੈਕਸੀਨੇਸ਼ਨ ਯੋਜਨਾ ਵਿੱਚ ਤਬਦੀਲੀ ਲਿਆਉਣੀ ਹੋਵੇਗੀ।
ਉਨ੍ਹਾਂ ਕਿਹਾ, ''''ਭਾਰਤ ਵਿੱਚ ਸਿਰਫ਼ 4.8 ਫੀਸਦੀ ਆਬਾਦੀ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲੱਗੀ ਹੈ ਅਤੇ 0.7 ਫੀਸਦੀ ਆਬਾਦੀ ਨੂੰ ਦੂਜੀ ਡੋਜ਼ ਲੱਗੀ ਹੈ। ਅਜੇ ਵੀ ਭਾਰਤ ਆਪਣੇ ਟਾਰਗੈਟ ਤੋਂ ਕਾਫ਼ੀ ਪਿੱਛੇ ਹੈ। ਇਹੀ ਵਜ੍ਹਾ ਹੈ ਕਿ ਭਾਰਤ ਵਿੱਚ ਵੈਕਸੀਨ ਦਾ ਅਸਰ ਆਬਾਦੀ ''ਤੇ ਨਹੀਂ ਦਿਖ ਰਿਹਾ ਹੈ।''''
ਉਹ ਇਸ ਦੇ ਸਮਰਥਨ ਵਿੱਚ ਇਜ਼ਰਾਇਲ ਦਾ ਉਦਾਹਰਨ ਦਿੰਦੇ ਹਨ। ਇਜ਼ਰਾਇਲ ਵਿੱਚ 65 ਤੋਂ ਜ਼ਿਆਦਾ ਉਮਰ ਵਾਲਿਆਂ ਵਿੱਚੋਂ 75 ਤੋਂ 80 ਫੀਸਦੀ ਲੋਕਾਂ ਨੂੰ ਕੋਰੋਨਾ ਦਾ ਟੀਕਾ ਲੱਗ ਚੁੱਕਿਆ ਹੈ। ਇਸ ਵਜ੍ਹਾ ਨਾਲ ਉੁਸ ਉਮਰ ਦੇ ਲੋਕਾਂ ਵਿੱਚ ਹਸਪਤਾਲ ਵਿੱਚ ਭਰਤੀ ਹੋਣ ਦੀ ਗੱਲ ਹੋਵੇ ਜਾਂ ਫਿਰ ਸੀਰੀਅਸ ਇਨਫੈਕਸ਼ਨ ਦੀ ਗੱਲ ਹੋਵੇ, ਅਜਿਹੇ ਮਾਮਲੇ ਨਾ ਦੇ ਬਰਾਬਰ ਦੇਖਣ ਨੂੰ ਮਿਲ ਰਹੇ ਹਨ।
ਇਸ ਲਈ ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਨੂੰ ਵੈਕਸੀਨੇਸ਼ਨ ਦੀ ਰਣਨੀਤੀ ਵਿੱਚ ਤਬਦੀਲੀ ਲਿਆਉਣੀ ਹੋਵੇਗੀ।
''''ਜੋ ਮਹਾਰਾਸ਼ਟਰ ਵਿੱਚ ਹੋ ਰਿਹਾ ਹੈ, ਉਹ ਨਾਗਾਲੈਂਡ ਵਿੱਚ ਨਹੀਂ ਹੋ ਰਿਹਾ। ਮਹਾਰਾਸ਼ਟਰ ਵਿੱਚ ਸਿਰਫ਼ 45 ਸਾਲ ਦੇ ਉੱਪਰ ਵਾਲਿਆਂ ਨੂੰ ਹੀ ਵੈਕਸੀਨ ਲਗਾ ਕੇ ਕੁਝ ਭਲਾ ਨਹੀਂ ਹੋਵੇਗਾ। ਮਹਾਰਾਸ਼ਟਰ ਅਤੇ ਪੰਜਾਬ ਵਿੱਚ ਜਿੱਥੇ ਮਾਮਲੇ ਜ਼ਿਆਦਾ ਵਧ ਰਹੇ ਹਨ। ਉੱਥੇ ਸਭ ਲਈ ਵੈਕਸੀਨੇਸ਼ਨ ਨੂੰ ਖੋਲ੍ਹ ਦੇਣ ਚਾਹੀਦਾ ਹੈ।''''
ਹਾਲਾਂਕਿ ਉਹ ਕਹਿੰਦੇ ਹਨ ਕਿ ਇਸ ਲਈ ਸਪਲਾਈ ਨੂੰ ਵੀ ਦੇਖਣਾ ਹੋਵੇਗਾ ਅਤੇ ਕਿਵੇਂ ਲੱਗੇਗਾ, ਇਸ ਲਈ ਵੀ ਰਣਨੀਤੀ ਬਣਾਉਣੀ ਹੋਵੇਗੀ।
ਪਰ ਕੀ ਦੂਜੇ ਦੇਸਾਂ ਨੂੰ ਵੈਕਸੀਨ ਦੇਣੀ ਭਾਰਤ ਨੂੰ ਬੰਦ ਕਰ ਦੇਣੀ ਚਾਹੀਦੀ ਹੈ?
ਇਸ ''ਤੇ ਡਾਕਟਰ ਜੁਗਲ ਕਹਿੰਦੇ ਹਨ, ਇਹ ਫੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ।
ਪਰ ਸਾਰੇ ਲੋਕਾਂ ਲਈ ਇਸ ਨੂੰ ਖੋਲ੍ਹਣ ਦੀ ਗੱਲ ''ਤੇ ਉਹ ਕਹਿੰਦੇ ਹਨ ਕਿ 45 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਲਈ ਹੀ ਭਾਰਤ ਸਰਕਾਰ ਆਪਣਾ ਟਾਰਗੈਟ ਪੂਰਾ ਨਹੀਂ ਕਰ ਸਕੀ ਹੈ ਤਾਂ ਸਾਰਿਆਂ ਲਈ ਖੋਲ੍ਹਣ ''ਤੇ ਥੋੜ੍ਹੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਸਾਰੇ ਤਾਕਤਵਰ ਲੋਕ ਪਹਿਲਾਂ ਲਗਵਾ ਸਕਦੇ ਹਨ ਅਤੇ ਜ਼ਰੂਰਤਮੰਦ ਪਿੱਛੇ ਛੁਟ ਜਾਣਗੇ। ਇਸ ਲਈ ਉਮਰ ਦੇ ਹਿਸਾਬ ਨਾਲ ਟਾਰਗੈਟ ਕਰਨਾ ਜ਼ਿਆਦਾ ਸਹੀ ਹੈ।
ਤਾਂ ਅੰਸ਼ਿਕ ਲੌਕਡਾਊਨ ਹੀ ਹੈ ਉਪਾਅ?
24 ਮਾਰਚ 2020 ਨੂੰ ਜਦੋਂ ਭਾਰਤ ਵਿੱਚ ਸੰਪੂਰਨ ਲੌਕਡਾਊਨ ਲੱਗਿਆ ਸੀ, ਉਸ ਵੇਲੇ ਭਾਰਤ ਵਿੱਚ ਕੋਰੋਨਾ ਦੇ ਕੁੱਲ 500 ਮਰੀਜ਼ ਵੀ ਨਹੀਂ ਸਨ। ਇਸ ਰਣਨੀਤੀ ਦੀ ਕਈ ਤਰ੍ਹਾਂ ਨਾਲ ਆਲੋਚਨਾ ਹੋਈ ਸੀ। ਫਿਰ ਲੌਕਡਾਊਨ ਲਗਾਉਣ ਦੀਆਂ ਦਲੀਲਾਂ ਦਿੱਤੀਆਂ ਗਈਆਂ।

ਇਸ ਦਾ ਮਕਸਦ ਕੋਰੋਨਾਵਾਇਰਸ ਦੀ ਚੇਨ ਆਫ਼ ਟਰਾਂਸਮਿਸ਼ਨ ਨੂੰ ਤੋੜਨਾ ਹੈ ਅਤੇ ਹੈਲਥ ਸਿਸਟਮ ਨੂੰ ਵਾਇਰਸ ਨਾਲ ਨਜਿੱਠਣ ਲਈ ਤਿਆਰ ਕਰਨਾ ਹੈ। ਹੁਣ ਵੀ ਭਾਰਤ ਦੇ ਕੁਝ ਸੂਬਿਆਂ ਦੇ ਕੁਝ ਸ਼ਹਿਰਾਂ ਵਿੱਚ ਅੰਸ਼ਿਕ ਲੌਕਡਾਊਨ ਕਹਿਕੇ ਕੁਝ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਕੀ ਇਹ ਸਹੀ ਰਣਨੀਤੀ ਹੈ?
ਇਸ ਸਵਾਲ ''ਤੇ ਡਾਕਟਰ ਜਮੀਲ ਕਹਿੰਦੇ ਹਨ ਕਿ ਮਹਾਰਾਸ਼ਟਰ ਜਾਂ ਦੇਸ ਦੇ ਦੂਜੇ ਸੂਬਿਆਂ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਜੋ ਲੌਕਡਾਊਨ ਜਾਂ ਨਾਈਟ ਕਰਫਿਊ ਅਤੇ ਦੂਜੀ ਤਰ੍ਹਾਂ ਦੀਆਂ ਪਾਬੰਦੀਆਂ ਦੇਖਣ ਨੂੰ ਮਿਲ ਰਹੀਆਂ ਹਨ। ਫਿਲਹਾਲ ਉਸ ਦਾ ਮਕਸਦ ਹੈ ਲੋਕਾਂ ਨੂੰ ਜੋ ਨਿਯਮ ਕਾਇਦੇ ਅਪਣਾਉਣੇ ਚਾਹੀਦੇ ਹਨ, ਉਹ ਅਪਣਾਉੁਣ ਲੱਗਣ।
ਜ਼ਰੂਰਤ ਦੇ ਸਮੇਂ ਹੀ ਬਾਹਰ ਨਿਕਲਣ। ਬਿਨਾਂ ਕੰਮ ਦੇ ਮੌਜ ਮਸਤੀ ਲਈ ਨਾ ਨਿਕਲਣ। ਮਾਸਕ ਪਹਿਨਣ, ਦੋ ਗਜ਼ ਦੀ ਦੂਰੀ ਦਾ ਪਾਲਣ ਕਰਨ।
ਇਸ ਵਜ੍ਹਾ ਨਾਲ ਅੰਸ਼ਿਕ ਤੌਰ ''ਤੇ ਜਿੱਥੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ, ਉੱਥੇ ਪਾਬੰਦੀਆਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ।
ਪਰ ਪਿਛਲੇ ਸਾਲ ਸੰਪੂਰਨ ਲੌਕਡਾਊਨ ਜੋ ਭਾਰਤ ਵਾਸੀਆਂ ਨੇ ਦੇਖਿਆ, ਉਸ ਤਰ੍ਹਾਂ ਦਾ ਲੌਕਡਾਊਨ ਹੁਣ ਲਗਾ ਕੇ ਕੁਝ ਹਾਸਲ ਨਹੀਂ ਹੋਵੇਗਾ।
ਸਰਕਾਰ ਨੂੰ ਫੋਕਸ ਹੋ ਕੇ ਪਾਬੰਦੀਆਂ ਲਗਾ ਕੇ ਮਾਮਲਿਆਂ ਨੂੰ ਇੱਕ ਜਗ੍ਹਾ ਸੀਮਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਜਿਵੇਂ ਪਹਿਲਾਂ ਕੰਟੇਨਮੈਂਟ ਜ਼ੋਨ ਬਣਾਉਣ ਦੀ ਰਣਨੀਤੀ ਬਣਾਈ ਸੀ।
ਅੰਸ਼ਿਕ ਪਾਬੰਦੀਆਂ ਦੀ ਗੱਲ ''ਤੇ ਡਾਕਟਰ ਜਮੀਲ ਦੀ ਗੱਲ ਨਾਲ ਡਾਕਟਰ ਜੁਗਲ ਵੀ ਸਹਿਮਤ ਹਨ।
ਉਹ ਵੀ ਮਾਇਕਰੋ ਲੈਵਲ ਯਾਨੀ ਛੋਟੇ ਪੱਧਰ ''ਤੇ ਪਾਬੰਦੀਆਂ ਦੀ ਗੱਲ ਕਰਦੇ ਹਨ। ਡਾਕਟਰ ਜੌਨ ਵੀ ਕਹਿੰਦੇ ਹਨ ਕਿ ਜੰਗਲ ਵਿੱਚ ਅੱਗ ਲੱਗਣ ''ਤੇ ਪੂਰੇ ਜੰਗਲ ਵਿੱਚ ਪਾਣੀ ਨਹੀਂ ਸੁੱਟਣਾ ਚਾਹੀਦਾ, ਜਿੱਥੇ ਅੱਗ ਜ਼ਿਆਦਾ ਫੈਲੀ ਹੋਵੇ, ਪਹਿਲਾਂ ਉੱਥੇ ਕੰਟਰੋਲ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ:
- ਆਇਸ਼ਾ ਖੁਦਕੁਸ਼ੀ ਦਾ ਵੀਡੀਓ: ''''ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ''''
- ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ
- ਮੋਗਾ ਵਿੱਚ ਦੋ ਸਕੀਆਂ ਭੈਣਾਂ ਦੇ ਕਤਲ ਮਾਮਲੇ ਬਾਰੇ ਪੁਲਿਸ ਦਾ ਕੀ ਕਹਿਣਾ ਹੈ
https://www.youtube.com/watch?v=ERWjA6FKPdk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f851ae35-fd40-4a20-8306-c77cf89da132'',''assetType'': ''STY'',''pageCounter'': ''punjabi.india.story.56642236.page'',''title'': ''ਕੋਰੋਨਾਵਾਇਰਸ ਦਾ ਟੀਕਾਕਰਨ ਸ਼ੁਰੂ ਹੋਣ ਦੇ ਬਾਵਜੂਦ ਕਿਉਂ ਵਧ ਰਹੇ ਹਨ ਮਾਮਲੇ'',''author'': ''ਸਰੋਜ ਸਿੰਘ'',''published'': ''2021-04-06T01:28:16Z'',''updated'': ''2021-04-06T01:28:16Z''});s_bbcws(''track'',''pageView'');