ਅਮਾਨਤੁੱਲ੍ਹਾ ਖ਼ਾਨ: ਪੈਗੰਬਰ ਖ਼ਿਲਾਫ਼ ਕਥਿਤ ਟਿੱਪਣੀ ਕਰਨ ਵਾਲੇ ਮਹੰਤ ਵਿਰੁੱਧ ਕੇਸ ਦਰਜ ਕਰਵਾਉਣ ਵਾਲੇ ''''ਆਪ'''' ਵਿਧਾਇਕ ਉੱਤੇ ਵੀ FIR

Monday, Apr 05, 2021 - 11:05 AM (IST)

ਅਮਾਨਤੁੱਲ੍ਹਾ ਖ਼ਾਨ: ਪੈਗੰਬਰ ਖ਼ਿਲਾਫ਼ ਕਥਿਤ ਟਿੱਪਣੀ ਕਰਨ ਵਾਲੇ ਮਹੰਤ ਵਿਰੁੱਧ ਕੇਸ ਦਰਜ ਕਰਵਾਉਣ ਵਾਲੇ ''''ਆਪ'''' ਵਿਧਾਇਕ ਉੱਤੇ ਵੀ FIR

ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲ੍ਹਾ ਖ਼ਾਨ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਅਮਾਨਤੁੱਲ੍ਹਾ ਦੇ ਖ਼ਿਲਾਫ਼ "ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ" ਦੇ ਇਲਜ਼ਾਮ ਲੱਗੇ ਹਨ।

ਪੁਲਿਸ ਮੁਤਾਬਕ, ਅਮਾਨਤੁੱਲ੍ਹਾ ਖ਼ਾਨ ਨੇ ਕਥਿਤ ਤੌਰ ''ਤੇ ਟਵਿੱਟਰ ''ਤੇ ਵੀਡੀਓ ਜਾਰੀ ਕਰ ਕੇ ਇੱਕ ਮਹੰਤ ਨੂੰ ਧਮਕੀ ਦਿੱਤੀ ਸੀ, ਜਿਨ੍ਹਾਂ ਨੇ ਦਿੱਲੀ ਦੀ ਇੱਕ ਪ੍ਰੈੱਸ ਕਾਨਫਰੰਸ ਵਿੱਚ ਪੈਗੰਬਰ ''ਤੇ ਟਿੱਪਣੀ ਕਰਕੇ "ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ।"

ਇਹ ਵੀ ਪੜ੍ਹੋ-

ਪੁਲਿਸ ਨੇ ਵੱਧ-ਵੱਖ ਧਾਰਾਵਾਂ ਤਹਿਤ ਅਮਾਨਤੁੱਲ੍ਹਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਦਿੱਲੀ ਪੁਲਿਸ ਦਾ ਕਹਿਣਾ ਹੈ, "ਇੱਕ ਵੀਡੀਓ ਅਤੇ ਟਵਿੱਟਰ ਸੰਦੇਸ਼, ਜਿਸ ਰਾਹੀਂ ਭਾਈਚਾਰਿਆਂ ਵਿਚਾਲੇ ਅਸੰਤੋਸ਼ ਪੈਦਾ ਕਰਨ ਦੀ ਸਮਰਥਾ ਰੱਖਦੇ ਹਨ, ਉਸ ''ਤੇ ਨੋਟਿਸ ਲੈਂਦਿਆਂ ਦਿੱਲੀ ਦੇ ਪਾਰਲੀਮੈਂਟ ਸਟ੍ਰੀਟ ਥਾਣੇ ਵਿੱਚ ਕੇਸ ਦਰਜ ਕੀਤਾ ਹੈ।"

ਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਇਸੇ ਹੀ ਥਾਣੇ ਵਿੱਚ ਉਸ ਵਿਅਕਤੀ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ, ਜੋ ਪ੍ਰੈੱਸ ਕਲੱਬ ਵਿੱਚ ਪੈਗੰਬਰ ਬਾਰੇ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਸੀ। ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:

https://www.youtube.com/watch?v=ERWjA6FKPdk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''420f39c1-f48c-4cc6-a196-116b628d3533'',''assetType'': ''STY'',''pageCounter'': ''punjabi.india.story.56636065.page'',''title'': ''ਅਮਾਨਤੁੱਲ੍ਹਾ ਖ਼ਾਨ: ਪੈਗੰਬਰ ਖ਼ਿਲਾਫ਼ ਕਥਿਤ ਟਿੱਪਣੀ ਕਰਨ ਵਾਲੇ ਮਹੰਤ ਵਿਰੁੱਧ ਕੇਸ ਦਰਜ ਕਰਵਾਉਣ ਵਾਲੇ \''ਆਪ\'' ਵਿਧਾਇਕ ਉੱਤੇ ਵੀ FIR'',''published'': ''2021-04-05T05:32:21Z'',''updated'': ''2021-04-05T05:32:21Z''});s_bbcws(''track'',''pageView'');

Related News