ਔਰੰਗਜ਼ੇਬ ਦੀ ਕੈਦ ਵਿਚੋਂ ਸ਼ਿਵਾਜੀ ਦੇ ਬਚ ਨਿਕਲਣ ਦੀ ਪੂਰੀ ਕਹਾਣੀ

Sunday, Apr 04, 2021 - 12:20 PM (IST)

ਔਰੰਗਜ਼ੇਬ ਦੀ ਕੈਦ ਵਿਚੋਂ ਸ਼ਿਵਾਜੀ ਦੇ ਬਚ ਨਿਕਲਣ ਦੀ ਪੂਰੀ ਕਹਾਣੀ

ਦੱਖਣ ਵਿੱਚ ਔਰੰਗਜ਼ੇਬ ਦੇ ਸੂਬੇਦਾਰ ਮਰਿਜ਼ਾ ਰਾਜਾ ਸਿੰਘ ਨੇ ਬੀੜਾ ਚੁੱਕਿਆ ਕਿ ਉਹ ਕਿਸੇ ਤਰ੍ਹਾਂ ਸ਼ਿਵਾ ਜੀ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਭੇਜਣ ਲਈ ਮਨਾ ਲੈਣਗੇ ਪਰ ਇਹ ਕੋਈ ਸੌਖਾ ਕੰਮ ਨਹੀਂ ਹੋਵੇਗਾ।

ਸ਼ਿਵਾਜੀ ਨੂੰ ਔਰੰਗਜ਼ੇਬ ਦੇ ਸ਼ਬਦਾਂ ਉਪਰ ਭਰੋਸਾ ਨਹੀਂ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਔਰੰਗਜ਼ੇਬ ਆਪਣੇ ਉਦੇਸ਼ ਦੀ ਪੂਰਤੀ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਸਨ।

ਮਸ਼ਹੂਰ ਇਤਿਹਾਸਕਾਰ ਜਾਦੂਨਾਥ ਸਰਕਾਰ ਆਪਣੀ ਕਿਤਾਬ ਸ਼ਿਵਾਜੀ ਐਂਡ ਹਿਜ਼ ਟਾਈਮਜ਼ ਵਿੱਚ ਲਿਖਦੇ ਹਨ,"ਜੈ ਸਿੰਘ ਨੇ ਸ਼ਿਵਾਜੀ ਨੂੰ ਯਕੀਨ ਦਵਾਇਆ ਕਿ ਹੋ ਸਕਦਾ ਹੈ ਔਰੰਗਜ਼ੇਬ ਨਾਲ ਮੁਲਾਕਾਤ ਤੋਂ ਬਾਅਦ ਉਹ ਦੱਖਣ ਵਿੱਚ ਉਨ੍ਹਾਂ ਨੂੰ ਆਪਣਾ ਵਾਇਸਰਾਏ ਬਣਾ ਦੇਣ ਅਤੇ ਬੀਜਾਪੁਰ ਅਤੇ ਗੋਲਕੁੰਡਾ ''ਤੇ ਕਬਜ਼ਾ ਕਰਨ ਲਈ ਉਨ੍ਹਾਂ ਦੀ ਅਗਵਾਈ ਵਿੱਚ ਫ਼ੌਜ ਭੇਜਣ। ਹਾਲਾਂਕਿ ਔਰੰਗਜ਼ੇਬ ਨੇ ਅਜਿਹਾ ਕੋਈ ਵਾਅਦਾ ਨਹੀਂ ਕੀਤਾ ਸੀ।"

ਇਹ ਵੀ ਪੜ੍ਹੋ:

ਸ਼ਿਵਾਜੀ ਖ਼ੁਦ ਵੀ ਉਮੀਦ ਕਰ ਰਹੇ ਸਨ ਕਿ ਔਰੰਗਜ਼ੇਬ ਨਾਲ ਉਨ੍ਹਾਂ ਦੀ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੂੰ ਬੀਜਾਪੁਰ ਤੋਂ ਚੌਥ ਵਸੂਲਣ ਦੀ ਪ੍ਰਵਾਨਗੀ ਮਿਲ ਸਕੇਗੀ।

ਮਰਾਠਾ ਦਰਬਾਰ ਵਿੱਚ ਇਸ ਬਾਰੇ ਚਰਚਾ ਹੋਈ ਤਾਂ ਇਹ ਤੈਅ ਕੀਤਾ ਗਿਆ ਕਿ ਸ਼ਿਵਾਜੀ ਨੂੰ ਬਾਦਸ਼ਾਹ ਨਾਲ਼ ਮੁਲਾਕਾਤ ਕਰਨੀ ਚਾਹੀਦੀ ਹੈ।

ਸ਼ਿਵਾਜੀ ਆਪਣੀ ਮਾਂ ਜੀਜਾਬਾਈ ਨੂੰ ਰਾਜਕਾਜ ਦਾ ਸ੍ਰਪਰਸਤ ਬਣਾ ਕੇ 5 ਮਾਰਚ 1666 ਨੂੰ ਔਰੰਗਜ਼ੇਬ ਨੂੰ ਮਿਲਣ ਲਈ ਆਗਰਾ ਲਈ ਰਵਾਨਾ ਹੋ ਗਏ। ਜੈ ਸਿੰਘ ਨੇ ਆਗਰਾ ਵਿੱਚ ਮੌਜੂਦ ਆਪਣੇ ਪੁੱਤਰ ਕੁਮਾਰ ਰਾਮ ਸਿੰਘ ਨੂੰ ਸ਼ਿਵਾਜੀ ਦੀ ਸੁਰੱਖਿਆ ਦਾ ਜ਼ਿੰਮਾਂ ਦਿੱਤਾ।

ਆਗਰੇ ਦੀ ਯਾਤਰਾ ਵਿੱਚ ਆਉਣ ਵਾਲੇ ਖ਼ਰਚ ਲਈ ਔਰੰਗਜ਼ੇਬ ਨੇ ਇੱਕ ਲੱਖ ਰੁਪਏ ਪੇਸ਼ਗੀ ਭੇਜਣ ਦਾ ਬੰਦੋਬਸਤ ਕੀਤਾ। ਰਾਹ ਵਿੱਚ ਸ਼ਿਵਾਜੀ ਨੂੰ ਬਾਦਸ਼ਾਹ ਦੀ ਇੱਕ ਚਿੱਠੀ ਮਿਲੀ।

ਇਤਿਹਾਸਕਾਰ ਐੱਸਐੱਮ ਪਗਾੜੀ ਆਪਣੀ ਕਿਤਾਬ ''ਛਤਰਪਤੀ ਸ਼ਿਵਾਜੀ'' ਵਿੱਚ ਲਿਖਦੇ ਹਨ,"ਚਿੱਠੀ ਦਾ ਮਜਮੂਨ ਸੀ- ਤੁਸੀਂ ਬਿਨਾਂ ਕਿਸੇ ਡਰ ਦੇ ਆਓ। ਆਪਣੇ ਮਨ ਵਿੱਚ ਕੋਈ ਸ਼ੰਕਾ ਨਾ ਰੱਖੋ। ਮੈਨੂੰ ਮਿਲਣ ਤੋਂ ਬਾਅਦ ਤੁਹਾਨੂੰ ਸ਼ਾਹੀ ਸਨਮਾਨ ਦਿੱਤਾ ਜਾਵੇਗਾ ਅਤੇ ਤੁਹਾਨੂੰ ਘਰ ਵਾਪਸ ਜਾਣ ਦਿੱਤਾ ਜਾਵੇਗਾ। ਤੁਹਾਡੀ ਸੇਵਾ ਵਿੱਚ ਇੱਕ ਸ਼ਾਹੀ ਪੁਸ਼ਾਕ (ਖ਼ਿਲੱਤ) ਵੀ ਭੇਜੀ ਜਾ ਰਹੀ ਹੈ।"

9 ਮਈ, 1666 ਨੂੰ ਸ਼ਿਵਾਜੀ ਆਗਰੇ ਦੇ ਬਾਹਰਵਾਰ ਇਲਾਕੇ ਵਿੱਚ ਪਹੁੰਚੇ, ਜਿੱਥੇ ਉਸ ਸਮੇਂ ਔਰੰਗਜ਼ੇਬ ਦਾ ਦਰਬਾਰ ਲੱਗਿਆ ਹੋਇਆ ਸੀ।

ਜਦੋਂ ਸ਼ਿਵਾਜੀ ਨੂੰ ਗੁੱਸਾ ਆਇਆ

12 ਮਈ ਨੂੰ ਉਨ੍ਹਾਂ ਦੀ ਔਰੰਗਜ਼ੇਬ ਨਾਲ ਮੁਲਾਕਾਤ ਕਰਵਾਈ ਜਾਣੀ ਤੈਅ ਹੋਈ। ਜਿਵੇਂ ਹੀ ਦਰਬਾਰ ਵਿੱਚ ਉਨ੍ਹਾਂ ਦੇ ਨਾਂ ਦੀ ਸੱਦ ਲਾਈ ਗਈ, ਕੁਮਾਰ ਰਾਮ ਸਿੰਘ ਨੇ ਸ਼ਿਵਾਜੀ ਨੂੰ ਉਨ੍ਹਾਂ ਦੇ ਪੁੱਤਰ ਸ਼ੰਭਾ ਜੀ ਅਤੇ 10 ਅਰਦਲੀਆਂ ਦੇ ਨਾਲ ਦੀਵਾਨੇ ਆਮ ਵਿੱਚ ਔਰੰਗਜ਼ੇਬ ਦੇ ਸਨਮੁੱਖ ਪੇਸ਼ ਕੀਤਾ।

ਮਰਾਠਾ ਆਗੂ ਵੱਲੋਂ ਬਾਦਸ਼ਾਹ ਨੂੰ 2000 ਸੋਨੋ ਦੀਆਂ ਮੋਹਰਾਂ ਭੇਂਟ ਕੀਤੀਆਂ ਗਈਆਂ ਅਤੇ 6000 ਰੁਪਏ ''ਨਿਸਾਰ'' ਵਜੋਂ ਪੇਸ਼ ਕੀਤੇ ਗਈ। ਸ਼ਿਵਾਜੀ ਨੇ ਔਰੰਗਜ਼ੇਬ ਦੇ ਸਿੰਘਾਸਨ ਦੇ ਕੋਲ ਜਾ ਕੇ ਤਿੰਨ ਵਾਰ ਸਲਾਮ ਕੀਤਾ।

ਇੱਕ ਪਲ ਲਈ ਜਿਵੇਂ ਦਰਬਾਰ ਵਿੱਚ ਸੁੰਨ ਛਾ ਗਈ। ਔਰੰਗਜ਼ੇਬ ਨੇ ਸਿਰ ਹਿਲਾ ਕੇ ਸ਼ਿਵਾਜੀ ਦੇ ਤੋਹਫ਼ੇ ਸਵੀਕਾਰ ਕੀਤੇ। ਫ਼ਿਰ ਬਾਦਸ਼ਾਹ ਨੇ ਆਪਣੇ ਸਹਾਇਕ ਦੇ ਕੰਨ ਵਿੱਚ ਕੁਝ ਕਿਹਾ। ਉਹ ਸ਼ਿਵਾਜੀ ਨੂੰ ਉੱਥੇ ਲੈ ਗਿਆ ਜਿੱਥੇ ਤੀਜੇ ਦਰਜੇ ਦੇ ਮਨਸਬਦਾਰ ਸਨ।

ਦਰਬਾਰ ਦੀ ਕਾਰਵਾਈ ਉਵੇਂ-ਜਿਵੇਂ ਚਲਦੀ ਰਹੀ। ਸ਼ਿਵਾ ਜੀ ਨੂੰ ਇਸ ਤਰ੍ਹਾਂ ਦੇ ਖ਼ੁਸ਼ਕ ਸਵਾਗਤ ਦੀ ਉਮੀਦ ਨਹੀਂ ਸੀ।

ਜਾਦੂਨਾਥ ਸਰਕਾਰ ਲਿਖਦੇ ਹਨ ਕਿ ਸ਼ਿਵਾਜੀ ਨੂੰ ਇਹ ਗੱਲ ਪਸੰਦ ਨਹੀਂ ਆਈ ਕਿ ਔਰੰਗਜ਼ੇਬ ਨੇ ਆਗਰੇ ਦੇ ਬਾਹਰ ਰਾਮ ਸਿੰਘ ਅਤੇ ਮੁਖ਼ਲਿਸ ਖ਼ਾਨ ਵਰਗੇ ਮਾਮੂਲੀ ਅਫ਼ਸਰਾਂ ਨੂੰ ਭੇਜਿਆ ਸੀ।

ਦਰਬਾਰ ਵਿੱਚ ਸਿਰ ਝੁਕਾਉਣ ਦੇ ਬਾਵਜੂਦ ਸ਼ਿਵਾਜੀ ਲਈ ਕੋਈ ਚੰਗਾ ਸ਼ਬਦ ਨਹੀਂ ਕਿਹਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਤੋਹਫ਼ਾ ਦਿੱਤਾ ਗਿਆ। ਉਨ੍ਹਾਂ ਨੂੰ ਆਮ ਮਨਸਬਦਾਰਾਂ ਵਿੱਚ ਕਈ ਪੰਕਤੀਆਂ ਪਿੱਛੇ ਖੜ੍ਹਾ ਕਰ ਦਿੱਤਾ ਗਿਆ ਜਿੱਥੋਂ ਉਨ੍ਹਾਂ ਨੂੰ ਬਾਦਸ਼ਾਹ ਨਜ਼ਰ ਵੀ ਨਹੀਂ ਸਨ ਆ ਰਹੇ।

ਹੁਣ ਤੱਕ ਸ਼ਿਵਾਜੀ ਦਾ ਪਾਰਾ ਸੱਤਵੇਂ ਅਸਮਾਨ ''ਤੇ ਪਹੁੰਚ ਚੁੱਕਿਆ ਸੀ। ਉਨ੍ਹਾਂ ਨੇ ਰਾਮ ਸਿੰਘ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਕਿਨ੍ਹਾਂ ਲੋਕਾਂ ਵਿੱਚ ਖੜ੍ਹੇ ਕੀਤਾ ਗਿਆ ਹੈ?

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਜਦੋਂ ਰਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਜ ਹਜ਼ਾਰੀ ਮਨਸਬਦਾਰਾਂ ਵਿੱਚ ਖੜ੍ਹਾਇਆ ਗਿਆ ਹੈ ਤਾਂ ਸ਼ਿਵਾਜੀ ਚੀਕ ਉੱਠੇ,"ਮੇਰਾ ਸੱਤ ਸਾਲ ਦਾ ਪੁੱਤਰ ਅਤੇ ਮੇਰਾ ਨੌਕਰ ਨੇਤਾਜੀ ਤੱਕ ਪੰਜ ਹਜ਼ਾਰੀ ਹਨ। ਬਾਦਸ਼ਾਹ ਦੀ ਇੰਨੀ ਸੇਵਾ ਕਰਨ ਅਤੇ ਇੰਨੀ ਦੂਰੋਂ ਆਗਰਾ ਆਉਣ ਦੇ ਬਾਵਜੂਦ ਮੈਨੂੰ ਇਸ ਕਾਬਲ ਸਮਝਿਆ ਗਿਆ ਹੈ?"

ਫ਼ਿਰ ਸ਼ਿਵਾਜੀ ਨੇ ਪੁੱਛਿਆ,"ਮੇਰੇ ਅੱਗੇ ਕੌਣ ਸਜੱਣ ਖੜ੍ਹੇ ਹਨ?" ਜਦੋਂ ਰਾਮ ਸਿੰਘ ਨੇ ਦੱਸਿਆ ਕਿ ਉਹ ਰਾਜ ਰਾਏ ਸਿੰਘ ਸਿਸੋਦੀਆ ਹਨ ਤਾਂ ਸ਼ਿਵਾਜੀ ਉੱਚੀ ਅਵਾਜ਼ ਵਿੱਚ ਬੋਲੇ,"ਰਾਜਾ ਰਾਏ ਸਿੰਘ ਰਾਜਾ ਜੈਅ ਸਿੰਘ ਦੇ ਮਾਮੂਲੀ ਮਾਤਹਿਤ ਹਨ। ਕੀ ਮੈਨੂੰ ਉਨ੍ਹਾਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ?"

ਔਰੰਗਜ਼ੇਬ ਦੇ ਸ਼ਾਸਨ ਦੇ ਮੁਢਲੇ 10 ਸਾਲਾਂ''ਤੇ ਲਿਖੀ ਕਿਤਾਬ ''ਆਮਲਗ਼ੀਰਨਾਮਾ'' ਵਿੱਚ ਮੁਹੰਮਦ ਕਾਜ਼ਿਮ ਲਿਖਦੇ ਹਨ,"ਆਪਣੀ ਬੇਇਜ਼ਤੀ ਤੋਂ ਖ਼ਫ਼ਾ ਹੋ ਕੇ ਸ਼ਿਵਾਜੀ ਉੱਚੀ ਅਵਾਜ਼ ਵਿੱਚ ਬੋਲਣ ਲੱਗੇ। ਦਰਬਾਰ ਦੇ ਕਾਇਦੇ ਦਾ ਪਾਲਣ ਨਾ ਹੋਣ ਤੋਂ ਪਰੇਸ਼ਾਨ ਰਾਮ ਸਿੰਘ ਨੇ ਸ਼ਿਵਾਜੀ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਾ ਹੋ ਸਕੇ।"

ਥੋੜ੍ਹੀ ਦੇਰ ਖੜ੍ਹੇ ਰਹਿਣ ਤੋਂ ਬਾਅਦ ਸ਼ਿਵਾਜੀ ਹਾਲ ਤੋਂ ਬਾਹਰ ਆ ਕੇ ਇੱਕ ਖੂੰਝੇ ਵਿੱਚ ਬੈਠ ਗਏ।

‘ਸ਼ੇਰ ਜੰਗਲ ਦਾ ਜਾਨਵਰ ਹੈ, ਉਸ ਤੋਂ ਇੱਥੋਂ ਦੀ ਗ਼ਰਮੀ ਸਹਾਰੀ ਨਹੀਂ ਜਾ ਰਹੀ’

ਸ਼ਿਵਾਜੀ ਦੀ ਤੇਜ਼ ਅਵਾਜ਼ ਸੁਣ ਕੇ ਔਰੰਗਜ਼ੇਬ ਨੇ ਪੁੱਛਿਆ ਕਿ ਇਹ ਕਿਸ ਤਰ੍ਹਾਂ ਦਾ ਰੌਲ਼ਾ ਹੈ? ਰਾਮ ਸਿੰਘ ਨੇ ਮੁਹਾਵਰੇ ਵਿੱਚ ਜਵਾਬ ਦਿੱਤਾ,"ਸ਼ੇਰ ਜੰਗਲ ਦਾ ਜਾਨਵਰ ਹੈ, ਉਸ ਤੋਂ ਇੱਥੋਂ ਦੀ ਗ਼ਰਮੀ ਸਹਾਰੀ ਨਹੀਂ ਜਾ ਰਹੀ ਤੇ ਬੀਮਾਰ ਪੈ ਗਿਆ ਹੈ।"

ਉਨ੍ਹਾਂ ਨੇ ਔਰੰਗਜ਼ੇਬ ਤੋਂ ਮਾਫ਼ੀ ਮੰਗਦਿਆਂ ਕਿਹਾ,"ਦੱਖਣ ਤੋਂ ਆਏ ਇਨ੍ਹਾਂ ਸਜੱਣਾਂ ਨੂੰ ਸ਼ਾਹੀ ਦਰਬਾਰ ਦੇ ਕਾਇਦੇ-ਕਾਨੂੰਨਾਂ ਦਾ ਪਤਾ ਨਹੀਂ ਹੈ।"

ਇਸ ''ਤੇ ਬਾਦਸ਼ਾਹ ਨੇ ਕਿਹਾ ਕਿ ਸ਼ਿਵਾਜੀ ਨੂੰ ਨਾਲ਼ ਦੇ ਕਮਰੇ ਵਿੱਚ ਲਿਜਾ ਕੇ ਉਨ੍ਹਾਂ ਉੱਪਰ ਗੁਲਾਬ-ਜਲ ਛਿੜਕਿਆ ਜਾਵੇ। ਜਦੋਂ ਉਹ ਠੀਕ ਹੋ ਜਾਣ ਤਾਂ ਉਨ੍ਹਾਂ ਨੂੰ ਦਰਬਾਰ ਖ਼ਤਮ ਹੋਣ ਦੀ ਉਡੀਕ ਕੀਤੇ ਬਿਨਾਂ ਸਿੱਧੇ ਉਨ੍ਹਾਂ ਦੇ ਟਿਕਾਣੇ ''ਤੇ ਭੇਜ ਦਿੱਤਾ ਜਾਵੇ।

ਇੱਥੋਂ ਰਾਮ ਸਿੰਘ ਨੂੰ ਅਗਰੇ ਦੀ ਹਦੂਦ ਦੇ ਅੰਦਰ ਹੀ ਜੈਪੁਰ ਸਰਾਏ ਵਿੱਚ ਭੇਜ ਦਿੱਤਾ ਗਿਆ।

ਜਿਉਂ ਹੀ ਸ਼ਿਵਾਜੀ ਜੈਪੁਰ ਨਿਵਾਸ ਪਹੁੰਚੇ ਘੋੜਸਵਾਰਾਂ ਦੀ ਇੱਕ ਟੁਕੜੀ ਨੇ ਨਿਵਾਸ ਨੂੰ ਘੇਰ ਲਿਆ। ਕੁਝ ਸਮੇਂ ਬਾਅਦ ਪਿਆਦੇ ਵੀ ਉੱਥੇ ਆ ਗਏ।

ਉਨ੍ਹਾਂ ਨੇ ਆਪਣੀਆਂ ਤੋਪਾਂ ਨਿਵਾਸ ਦੇ ਹਰ ਦਰਵਾਜ਼ੇ ਵੱਲ ਸਿੱਧੀਆਂ ਲਗਾ ਦਿੱਤੀਆਂ।

ਜਦੋਂ ਕੁਝ ਦਿਨ ਸੈਨਿਕ ਚੁੱਪਚੁਪੀਤੇ ਸ਼ਿਵਾਜੀ ਦੀ ਨਿਗਰਾਨੀ ਕਰਦੇ ਰਹੇ ਤਾਂ ਸਾਫ਼ ਹੋ ਗਿਆ ਕਿ ਬਾਦਸ਼ਾਹ ਦੀ ਮਨਸ਼ਾ ਉਨ੍ਹਾਂ ਨੂੰ ਮਰਵਾਉਣ ਦੀ ਨਹੀਂ ਹੈ।

ਗਾਹੇ-ਬਗਾਰੇ ਬਾਦਸ਼ਾਹ ਵੱਲੋਂ ਹਲੀਮੇ ਭਰੇ ਸੁਨੇਹੇ ਵੀ ਸ਼ਿਵਾਜੀ ਨੂੰ ਪਹੁੰਚਦੇ ਰਹਿੰਦੇ ਪਰ ਉਹ ਇੱਥੋਂ ਨਿਕਲਣਾ ਚਾਹੁੰਦੇ ਸਨ।

ਆਖ਼ਰ ਇੱਕ ਦਿਨ ਸ਼ਿਵਾਜੀ ਨੇ ਬਹਾਨਾ ਕੀਤਾ ਕਿ ਉਹ ਬੀਮਾਰ ਹਨ। ਮੁਗ਼ਲ ਪਹਿਰੇਦਾਰਾਂ ਨੂੰ ਉਨ੍ਹਾਂ ਦੀਆਂ ਕੁਰਲਾਹਟਾਂ ਸੁਣਾਈ ਦੇਣ ਲੱਗੀਆਂ। ਆਪਣੇ-ਆਪ ਨੂੰ ਠੀਕ ਕਰਨ ਦੀ ਕੋਸ਼ਿਸ਼ ਵਿੱਚ ਉਹ ਆਪਣੇ ਨਿਵਾਸ ਦੇ ਬਾਹਰ ਬ੍ਰਾਹਮਣਾਂ ਅਤੇ ਸਾਧੂਆਂ ਨੂੰ ਹਰ ਸ਼ਾਮ ਮਠਿਆਈਆਂ ਅਤੇ ਫ਼ਲ ਭੇਜਣ ਲੱਗੇ।

ਬਾਹਰ ਤੈਨਾਤ ਫ਼ੌਜੀਆਂ ਨੇ ਕੁਝ ਦਿਨਾਂ ਤੱਕ ਤਾਂ ਬਾਹਰ ਜਾਣ ਵਾਲੇ ਸਮਾਨ ਦੀ ਤਲਾਸ਼ੀ ਲਈ ਪਰ ਫਿਰ ਉਨ੍ਹਾਂ ਨੇ ਇਸ ਪਾਸੇ ਧਿਆਨ ਦੇਣਾ ਬੰਦ ਕਰ ਦਿੱਤਾ।

ਜਾਦੂਨਾਥ ਸਰਕਾਰ ਆਪਣੀ ਕਿਤਾਬ ਸ਼ਿਵਾਜੀ ਐਂਡ ਹਿਜ਼ ਟਾਈਮਜ਼ ਵਿੱਚ ਲਿਖਦੇ ਹਨ,"19 ਅਗਸਤ 1666 ਨੂੰ ਸ਼ਿਵਾਜੀ ਨੇ ਬਾਹਰ ਪਹਿਰੇ ''ਤੇ ਖੜ੍ਹੇ ਫ਼ੌਜੀਆਂ ਨੂੰ ਸੁਨੇਹਾ ਭੇਜਿਆ ਕਿ ਉਹ ਬਹੁਤ ਬੀਮਾਰ ਹਨ ਅਤੇ ਬਿਸਤਰ ''ਤੇ ਪਏ ਹਨ। ਉਨ੍ਹਾਂ ਦੇ ਅਰਾਮ ਵਿੱਚ ਵਿਘਨ ਨਾ ਪਾਇਆ ਜਾਵੇ ਅਤੇ ਕਿਸੇ ਨੂੰ ਅੰਦਰ ਨਾ ਭੇਜਿਆ ਜਾਵੇ।

ਸਿਪਾਹੀ ਸੋਨੇ ਦੇ ੜੇ ਦੇਖਦੇ ਰਹੇ

ਦੂਜੇ ਪਾਸੇ ਸ਼ਿਵਾਜੀ ਦੇ ਮਤਰੇਆ ਭਰਾ ਹੀਰੋਜੀ ਫ਼ਰਜ਼ਾਂਦ, ਜਿਨ੍ਹਾਂ ਦੀ ਸ਼ਕਲ ਉਨ੍ਹਾਂ ਨਾਲ ਮਿਲਦੀ ਜੁਲਦੀ ਸੀ, ਉਨ੍ਹਾਂ ਦੇ ਕਪੱੜੇ ਅਤੇ ਮੋਤੀਆਂ ਦਾ ਹਾਰ ਪਾ ਕੇ ਉਨ੍ਹਾਂ ਦੇ ਪਲੰਘ ਉੱਪਰ ਪੈ ਗਿਆ। ਸਰੀਰ ਨੂੰ ਕੰਬਲ ਨਾਲ ਢਕ ਲਿਆ। ਉਨ੍ਹਾਂ ਦਾ ਸਿਰਫ਼ ਇੱਕ ਹੱਥ ਦਿਖਾਈ ਦੇ ਰਿਹਾ ਸੀ, ਜਿਸ ਵਿੱਚ ਉਨ੍ਹਾਂ ਨੇ ਸ਼ਿਵਾਜੀ ਦੇ ਸੋਨੇ ਦੇ ਕੜੇ ਪਾਏ ਹੋਏ ਸਨ।

ਸ਼ਿਵਾਜੀ ਆਪਣੇ ਲਸ਼ਕਰ ਨਾਲ
Getty Images
ਸ਼ਿਵਾਜੀ ਆਪਣੇ ਲਸ਼ਕਰ ਨਾਲ

ਕੁਝ ਦਿਨ ਬਾਅਦ ਸ਼ਿਵਾਜੀ ਅਤੇ ਉਨ੍ਹਾਂ ਦਾ ਪੁੱਤਰ ਸ਼ੰਭਾਜੀ ਇੱਕ ਫ਼ਲਾਂ ਦੀ ਇੱਕ ਟੋਕਰੀ ਵਿੱਚ ਬੈਠੇ, ਜਿਸ ਨੂੰ ਮਜ਼ਦੂਰਾਂ ਨੇ ਬਾਂਸ ਦੇ ਸਹਾਰੇ ਮੋਢਿਆਂ ''ਤੇ ਚੁੱਕਿਆ ਅਤੇ ਭਵਨ ਤੋਂ ਬਾਹਰ ਲੈ ਗਏ। ਨਿਗਰਾਨੀ ਕਰ ਰਹੇ ਸਿਪਾਹੀਆਂ ਨੇ ਉਨ੍ਹਾਂ ਟੋਕਰੀਆਂ ਦੀ ਤਲਾਸ਼ੀ ਲੈਣ ਦੀ ਜ਼ਰੂਰਤ ਮਹਿਸੂਸ ਨਾ ਕੀਤੀ।

ਇਨ੍ਹਾਂ ਟੋਕਰੀਆਂ ਨੂੰ ਸ਼ਹਿਰ ਤੋਂ ਬਾਹਰ ਇੱਕ ਸ਼ਾਂਤ ਇਲਾਕੇ ਵਿੱਚ ਲਿਜਾਇਆ ਗਿਆ ਅਤੇ ਮਜ਼ਦੂਰ ਵਾਪਸ ਭੇਜ ਦਿੱਤੇ ਗਏ। ਸ਼ਿਵਾਜੀ ਅਤੇ ਉਨ੍ਹਾਂ ਦਾ ਪੁੱਤਰ ਟੋਕਰੀਆਂ ਵਿੱਚੋਂ ਨਿਕਲ ਕੇ ਆਗਰੇ ਤੋਂ ਛੇ ਮੀਲ ਦੂਰ ਇੱਕ ਪਿੰਡ ਵਿੱਚ ਪਹੁੰਚੇ ਅਤੇ ਜਿੱਥੇ ਉਨ੍ਹਾਂ ਦੇ ਮੁੱਖ ਮੁਨਸਫ਼ ਨੀਰਜੀ ਰਾਵਜੀ ਉਨ੍ਹਾਂ ਦੀ ਉਡੀਕ ਕਰ ਰਹੇ ਸਨ।

ਐੱਸਐੱਸ ਪਗਾੜੀ ਆਪਣੀ ਕਿਤਾਬ ''ਛਤਰਪਤੀ ਸ਼ਿਵਾਜੀ'' ਵਿੱਚ ਲਿਖਦੇ ਹਨ," ਇਹ ਮੰਨ ਕੇ ਨਹੀਂ ਚੱਲਣਾ ਚਾਹੀਦਾ ਕਿ ਸ਼ਿਵਾਜੀ ਟੋਕਰੀ ਵਿੱਚ ਬੈਠ ਕੇ ਹੀ ਬਾਹਰ ਨਿਕਲੇ ਸਨ। ਉਹ ਇਸ ਤਰ੍ਹਾਂ ਦੇ ਵਿਅਕਤੀ ਨਹੀਂ ਸਨ ਕਿ ਟੋਕਰੀ ਵਿੱਚ ਬੈਠ ਕੇ ਪੂਰੀ ਤਰ੍ਹਾਂ ਨਿਤਾਣੇ ਬਣ ਜਾਣ। ਸ਼ਿਵਾਜੀ ਦਾ ਨੌਂ ਸਾਲ ਦਾ ਪੁੱਤਰ ਸ਼ੰਭਾਜੀ ਜ਼ਰੂਰ ਟੋਕਰੀ ਦੇ ਅੰਦਰ ਬੈਠਿਆ ਹੋਵੇਗਾ ਪਰ ਸ਼ਿਵਾਜੀ ਮਜ਼ਦੂਰ ਦੇ ਭੇਸ ਵਿੱਚ ਖ਼ੁਦ ਟੋਕਰੀ ਚੁੱਕ ਕੇ ਬਾਹਰ ਆਏ ਹੋਣਗੇ।"

‘ਜਾਦੂ...ਜਾਦੂ। ਸ਼ਿਵਾਜੀ ਗਾਇਬ ਹੋ ਗਏ...’

ਇਸੇ ਦਰਮਿਆਨ ਹੀਰੋਜੀ ਸਾਰੀ ਰਾਤ ਅਗਲੇ ਦਿਨ ਦੁਪਹਿਰ ਤੱਕ ਉਸੇ ਪਲੰਘ ਉੱਪਰ ਪਏ ਰਹੇ। ਸੈਨਿਕਾਂ ਨੇ ਜਦੋਂ ਕਮਰੇ ਵਿੱਚ ਝਾਤ ਮਾਰ ਕੇ ਦੇਖਿਆ ਤਾਂ ਉਹ ਇਹ ਦੇਖ ਕੇ ਸੰਤੁਸ਼ਟ ਹੋ ਗਏ ਕਿ ਸ਼ਿਵਾ ਜੀ ਦੇ ਸੋਨੇ ਦੇ ਕੜੇ ਬਸਤਰੇ ਵਿੱਚ ਪਏ ਬੰਦੇ ਦੇ ਹੱਥ ਵਿੱਚ ਦਿਖਾਈ ਦੇ ਰਹੇ ਸਨ ਅਤੇ ਜ਼ਮੀਨ ਤੇ ਬੈਠਾ ਵਿਅਕਤੀ ਉਨ੍ਹਾਂ ਦੇ ਪੈਰ ਝੱਸ ਰਿਹਾ ਸੀ।

ਕਰੀਬ ਤਿੰਨ ਵਜੇ ਹੀਰੋਜੀ ਚੁੱਪਚਪੀਤੇ ਇੱਕ ਨੌਕਰ ਦੇ ਨਾਲ ਘਰੋਂ ਬਾਹਰ ਨਿਕਲ ਗਏ। ਜਾਂਦੇ-ਜਾਂਦੇ ਉਨ੍ਹਾਂ ਨੇ ਪਹਿਰੇਦਾਰਾਂ ਨੂੰ ਸੁਚੇਤ ਕੀਤਾ ਕਿ ਉਹ ਰੌਲਾ ਨਾ ਪਾਉਣ ਕਿਉਂਕਿ ਸ਼ਿਵਾਜੀ ਬੀਮਾਰ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਕੁਝ ਦੇਰ ਬਾਅਦ ਜਦੋਂ ਸ਼ਿਵਾਜੀ ਦੇ ਕਮਰੇ ਵਿੱਚੋਂ ਕਈ ਅਵਾਜ਼ ਨਾ ਆਈ ਤਾਂ ਸੈਨਿਕਾਂ ਨੂੰ ਸ਼ੱਕ ਹੋਇਆ। ਅੰਦਰ ਜਾ ਕੇ ਦੇਖਿਆ ਤਾਂ ਉਨ੍ਹਾਂ ਨੇ ਦੇਖਿਆ ਕਿ ਸ਼ਿਵਾਜੀ ਦੇ ਬਿਸਤਰੇ ਉੱਪਰ ਕੋਈ ਵੀ ਨਹੀਂ ਸੀ।

ਉਨ੍ਹਾਂ ਨੇ ਇਹ ਸੂਚਨਾ ਆਪਣੇ ਮੁਖੱ ਫ਼ੌਲਾਦ ਖ਼ਾਨ ਨੂੰ ਦਿੱਤੀ। ਬਦਹਵਾਸ ਹੋਏ ਫ਼ੌਲਾਦ ਖ਼ਾਨ ਔਰੰਗਜ਼ੇਬ ਦੇ ਸਾਹਮਣੇ ਪਹੁੰਚੇ ਅਤੇ ਡਿੱਗ ਪਏ।

ਉਨ੍ਹਾਂ ਦੇ ਮੂਹੋਂ ਨਿਕਲਿਆ,"ਜਾਦੂ...ਜਾਦੂ। ਸ਼ਿਵਾਜੀ ਗਾਇਬ ਹੋ ਗਏ ਹਨ। ਮੈਨੂੰ ਪਤਾ ਨਹੀਂ ਕਿ ਉਹ ਹਵਾ ਵਿੱਚ ਉੱਡ ਗਏ ਜਾਂ ਧਰਤੀ ਨਿਗਲ ਗਈ।"

ਇਹ ਸੁਣਦਿਆਂ ਹੀ ਔਰੰਗਜ਼ੇਬ ਦੇ ਹੱਥਾਂ ਦੇ ਤੋਤੇ ਉੱਡ ਗਏ। ਉਨ੍ਹਾਂ ਨੇ ਦੋਵਾਂ ਹੱਥਾਂ ਨਾਲ ਆਪਣਾ ਸਿਰ ਫੜ ਲਿਆ ਅਤੇ ਬਹੁਤ ਦੇਰ ਤੱਕ ਅਹਿੱਲ ਬੈਠੇ ਰਹੇ।

ਸ਼ਿਵਾਜੀ ਦੀ ਭਾਲ ਵਿੱਚ ਸ਼ਾਹੀ ਸੈਨਿਕ ਸਾਰੇ ਪਾਸੇ ਭੇਜੇ ਗਏ ਪਰ ਉਹ ਬੇਰੰਗ ਹੀ ਵਾਪਸ ਆਏ।

ਇਹ ਵੀ ਪੜ੍ਹੋ:

https://www.youtube.com/watch?v=F7LRjykO9hw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''225eb41d-69aa-4710-b14d-26ec713c5cfb'',''assetType'': ''STY'',''pageCounter'': ''punjabi.india.story.56624456.page'',''title'': ''ਔਰੰਗਜ਼ੇਬ ਦੀ ਕੈਦ ਵਿਚੋਂ ਸ਼ਿਵਾਜੀ ਦੇ ਬਚ ਨਿਕਲਣ ਦੀ ਪੂਰੀ ਕਹਾਣੀ'',''author'': ''ਰੇਹਾਨ ਫ਼ਜ਼ਲ'',''published'': ''2021-04-04T06:39:06Z'',''updated'': ''2021-04-04T06:49:00Z''});s_bbcws(''track'',''pageView'');

Related News