ਜੌਰਡਨ : ਪ੍ਰਿੰਸ ਹਮਜ਼ਾ ਬਿਨ ਹੁਸੈਨ ਕੌਣ ਹਨ, ਜਿਨ੍ਹਾਂ ਨੂੰ ''''ਘਰ ਵਿੱਚ ਹੀ ਕੀਤਾ ਨਜ਼ਰਬੰਦ''''
Sunday, Apr 04, 2021 - 07:20 AM (IST)


ਜੌਰਡਨ ਦੇ ਸਾਬਕਾ ਕ੍ਰਾਊਨ ਪ੍ਰਿੰਸ ਨੇ ਕਿਹਾ ਹੈ ਕਿ ਸਰਕਾਰ ਨੇ ਆਲੋਚਕਾਂ ਖ਼ਿਲਾਫ਼ ਕਾਰਵਾਈ ਕਰਨ ਤਹਿਤ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ।
ਪ੍ਰਿੰਸ ਹਮਜ਼ਾ ਬਿਨ ਹੁਸੈਨ ਦੇ ਵਕੀਲ ਨੇ ਬੀਬੀਸੀ ਨੂੰ ਇੱਕ ਵੀਡੀਓ ਭੇਜਿਆ ਹੈ।
ਪ੍ਰਿੰਸ ਹਮਜ਼ਾ ਕਿੰਗ ਅਬਦੁੱਲਾ ਦੇ ਮਤਰੇਏ ਭਰਾ ਹਨ ਅਤੇ ਉਨ੍ਹਾਂ ਨੇ ਦੇਸ ਦੇ ਆਗੂਆਂ ''ਤੇ ਭ੍ਰਿਸ਼ਟਾਚਾਰ, ਅਯੋਗਤਾ ਅਤੇ ਤਸ਼ਦੱਦ ਢਾਉਣ ਦੇ ਇਲਜ਼ਾਮ ਲਗਾਏ ਹਨ।
ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਦੇਸ ਵਿੱਚ ਕਈ ਨਾਮਵਰ ਲੋਕਾਂ ਨੂੰ ''ਸੁਰੱਖਿਆ'' ਕਾਰਨਾਂ ਕਰਕੇ ਨਜ਼ਰਬੰਦ ਕੀਤਾ ਗਿਆ ਸੀ।
ਇਹ ਵੀ ਪੜ੍ਹੋ:
- ਪੰਜਾਬ ਸਰਕਾਰ ਨੂੰ ‘ਬੰਧੂਆ ਮਜ਼ਦੂਰੀ’ ’ਤੇ ਲਿਖੀ ਚਿੱਠੀ ਬਾਰੇ ਗ੍ਰਹਿ ਮੰਤਰਾਲੇ ਨੇ ਇਹ ਸਫ਼ਾਈ ਦਿੱਤੀ
- ਰਾਜਸਥਾਨ ਦਾ ''ਜਲ੍ਹਿਆਂਵਾਲਾ ਬਾਗ਼'', ਜਿੱਥੇ ਮਾਨਗੜ੍ਹ ਕਤਲੇਆਮ ਨੂੰ ਅੰਜਾਮ ਦਿੱਤਾ ਗਿਆ ਸੀ
- ਜਦੋਂ ਇਨ੍ਹਾਂ ਧੀਆਂ ਨੂੰ ਆਪਣੇ ਪਿਤਾ ਵੱਲੋਂ ਸਰਕਾਰ ਲਈ ਕੀਤੇ ਕਤਲਾਂ ਤੇ ਤਸ਼ੱਦਦ ਬਾਰੇ ਪਤਾ ਲਗਿਆ
ਇਸ ਤੋਂ ਪਹਿਲਾਂ ਫ਼ੌਜ ਨੇ ਪ੍ਰਿੰਸ ਹਮਜ਼ਾ ਨੂੰ ਨਜ਼ਰਬੰਦ ਰੱਖਣ ਤੋਂ ਇਨਕਾਰ ਕੀਤਾ ਸੀ।
ਪਰ ਉਨ੍ਹਾਂ ਨੇ ਇਹ ਕਿਹਾ ਸੀ ਕਿ ਹਮਜ਼ਾ ਨੂੰ ਉਨ੍ਹਾਂ ਓਪਰੇਸ਼ਨਾਂ ਨੂੰ ਰੋਕਣ ਦੇ ਹੁਕਮ ਦਿੱਤੇ ਗਏ ਹਨ ਜੋ ਦੇਸ ਦੀ ''ਸੁਰੱਖਿਆ ਅਤੇ ਸਥਿਰਤਾ'' ਲਈ ਖ਼ਤਰਾ ਹੋ ਸਕਦੇ ਹਨ।
ਰਾਜਕੁਮਾਰ ਹਮਜ਼ਾ ਨੇ ਕੀ ਕਿਹਾ
ਪ੍ਰਿੰਸ ਹਮਜ਼ਾ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਕਿਸੇ ਵੀ ਸਾਜਿਸ਼ ਦਾ ਹਿੱਸਾ ਨਹੀਂ ਹਨ।
ਸ਼ਨੀਵਾਰ ਨੂੰ ਰਿਕਾਰਡ ਕੀਤੇ ਗਏ ਵੀਡੀਓ ਵਿੱਚ ਉਹ ਕਹਿ ਰਹੇ ਹਨ, "ਜੌਰਡਨ ਫੌਜੀ ਬਲਾਂ ਦੇ ਚੀਫ਼ ਆਫ਼ ਜਨਰਲ ਸਟਾਫ਼ ਅੱਜ ਸਵੇਰੇ ਮੇਰੇ ਕੋਲ ਆਏ ਸਨ ਅਤੇ ਉਨ੍ਹਾਂ ਨੇ ਮੈਨੂੰ ਜਾਣਕਾਰੀ ਦਿੱਤੀ ਕਿ ਮੈਨੂੰ ਬਾਹਰ ਜਾਣ, ਲੋਕਾਂ ਨਾਲ ਗੱਲ ਕਰਨ ਜਾਂ ਮਿਲਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਮੈਂ ਜਿਨ੍ਹਾਂ ਬੈਠਕਾਂ ਵਿੱਚ ਸ਼ਾਮਲ ਹੋਇਆ ਹਾਂ ਜਾਂ ਸੋਸ਼ਲ ਮੀਡੀਆ ਦੀਆਂ ਪੋਸਟਾਂ ਜੋ ਮੇਰੇ ਨਾਲ ਸਬੰਧਿਤ ਹਨ, ਉਨ੍ਹਾਂ ਵਿੱਚ ਸਰਕਾਰ ਜਾਂ ਕਿੰਗ ਦੀ ਆਲੋਚਨਾ ਹੁੰਦੀ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ''ਤੇ ਖੁਦ ਆਲੋਚਨਾ ਕਰਨ ਦਾ ਇਲਜ਼ਾਮ ਨਹੀਂ ਲਗਾਇਆ ਗਿਆ ਹੈ।
ਹਾਲਾਂਕਿ ਫਿਰ ਉਨ੍ਹਾਂ ਨੇ ਕਿਹਾ, " ਸ਼ਾਸਨ ਵਿੱਚ ਭੰਨ-ਤੋੜ , ਭ੍ਰਿਸ਼ਟਾਚਾਰ ਅਤੇ ਅਸਮਰੱਥਾ ਲਈ ਮੈਂ ਜ਼ਿੰਮੇਵਾਰ ਵਿਅਕਤੀ ਨਹੀਂ ਹਾਂ। ਇਹ ਸਭ ਪਿਛਲੇ 15-20 ਸਾਲਾਂ ਤੋਂ ਸਾਡੀ ਸ਼ਾਸਨ ਪ੍ਰਣਾਲੀ ਵਿੱਚ ਰਹੇ ਹਨ ਅਤੇ ਬਹੁਤ ਮਾੜਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਦੀਆਂ ਸੰਸਥਾਵਾਂ ਵਿੱਚ ਲੋਕਾਂ ਦੀ ਆਸਥਾ ਘੱਟ ਹੋਣ ਲਈ ਮੈਂ ਜ਼ਿੰਮੇਵਾਰ ਨਹੀਂ ਹਾਂ।"
"ਇਹ ਹੁਣ ਉਸ ਪੜਾਅ ''ਤੇ ਪਹੁੰਚ ਚੁੱਕਿਆ ਹੈ ਜਿੱਥੇ ਕੋਈ ਵੀ ਬਿਨਾਂ ਧਮਕੀ, ਗ੍ਰਿਫ਼ਤਾਰ ਕੀਤੇ ਜਾਣ ਅਤੇ ਤਸੀਹੇ ਦਿੱਤੇ ਬਿਨਾਂ ਬੋਲ ਨਹੀਂ ਸਕਦਾ ਜਾਂ ਆਪਣੀਆਂ ਭਾਵਨਾਵਾਂ ਜ਼ਾਹਰ ਨਹੀਂ ਕਰ ਸਕਦਾ।"
ਜੌਰਡਨ ਵਿੱਚ ਉੱਚ ਪੱਧਰੀ ਸਿਆਸੀ ਲੋਕਾਂ ਨੂੰ ਗ੍ਰਿਫ਼ਤਾਰ ਕਰਨਾ ਬੇਹੱਦ ਨਾ ਦੇ ਬਰਾਬਰ ਹੈ ਅਤੇ ਮੱਧ ਪੂਰਬ ਵਿੱਚ ਅਮਰੀਕਾ ਜੌਰਡਨ ਦਾ ਮੁੱਖ ਸਹਿਯੋਗੀ ਹੈ।
ਜੌਰਡਨ ਦੀ ਸ਼ਕਤੀਸ਼ਾਲੀ ਖੁਫ਼ੀਆ ਏਜੰਸੀ ਨੂੰ ਕੋਰੋਨਾਵਾਇਰਸ ਮਹਾਂਮਾਰੀ ਤੋਂ ਬਾਅਦ ਵਧੇਰੇ ਸ਼ਕਤੀਆਂ ਦਿੱਤੀਆਂ ਗਈਆਂ ਹਨ, ਜਿਸ ਦਾ ਮਨੁੱਖੀ ਅਧਿਕਾਰ ਸੰਗਠਨ ਵਿਰੋਧ ਕਰ ਰਹੇ ਹਨ।
ਮਿਸਰ, ਅਮਰੀਕਾ ਅਤੇ ਸਾਊਦੀ ਸ਼ਾਹੀ ਅਦਾਲਤ ਨੇ ਕਿੰਗ ਅਬਦੁੱਲਾ ਦਾ ਸਮਰਥਨ ਕੀਤਾ ਹੈ।
ਪ੍ਰਿੰਸ ਹਮਜ਼ਾ ਕੌਣ ਹਨ
ਸਾਬਕਾ ਕ੍ਰਾਊਨ ਪ੍ਰਿੰਸ ਹਮਜ਼ਾ ਮਰਹੂਮ ਕਿੰਗ ਹੁਸੈਨ ਅਤੇ ਉਨ੍ਹਾਂ ਦੀ ਮਨਪਸੰਦ ਪਤਨੀ ਮਹਾਰਾਣੀ ਨੂਰ ਦੇ ਵੱਡੇ ਪੁੱਤਰ ਹਨ।
ਪ੍ਰਿੰਸ ਹਮਜ਼ਾ ਯੂਕੇ ਦੇ ਹੈਰੋ ਸਕੂਲ ਅਤੇ ਰਾਇਲ ਮਿਲਟਰੀ ਅਕੈਡਮੀ, ਸੈਂਡਹਰਸਟ ਤੋਂ ਗ੍ਰੈਜੂਏਟ ਹਨ। ਉਨ੍ਹਾਂ ਨੇ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਤੋਂ ਵੀ ਪੜ੍ਹਾਈ ਕੀਤੀ ਹੈ ਅਤੇ ਜੌਰਡਨ ਦੀ ਫੌਜ ਵਿੱਚ ਸੇਵਾ ਨਿਭਾਈ ਹੈ।

ਉਨ੍ਹਾਂ ਨੂੰ 1999 ਵਿੱਚ ਜੌਰਡਨ ਦੇ ਕ੍ਰਾਊਨ ਪ੍ਰਿੰਸ ਦਾ ਖਿਤਾਬ ਦਿੱਤਾ ਗਿਆ ਸੀ ਅਤੇ ਮਰਹੂਮ ਕਿੰਗ ਹੁਸੈਨ ਦੇ ਚਹੇਤੇ ਸਨ ਅਤੇ ਉਨ੍ਹਾਂ ਨੂੰ ਜਨਤਕ ਤੌਰ ''ਤੇ ਕਿੰਗ ''ਆਪਣੀਆਂ ਅੱਖਾਂ ਦਾ ਸੂਕੂਨ'' ਕਹਿੰਦੇ ਸਨ।
ਹਾਲਾਂਕਿ, ਕਿੰਗ ਹੁਸੈਨ ਦੀ ਮੌਤ ਵੇਲੇ ਉੱਤਰਾਧਿਕਾਰੀ ਵਜੋਂ ਉਨ੍ਹਾਂ ਨੂੰ ਬਹੁਤ ਛੋਟਾ ਅਤੇ ਅਨੁਭਵ ਤੋਂ ਬਿਨਾਂ ਸਮਝਿਆ ਗਿਆ।
ਇਸ ਤੋਂ ਬਾਅਦ ਕਿੰਗ ਅਬਦੁੱਲਾ ਨੇ ਗੱਦੀ ਸੰਭਾਲੀ ਅਤੇ 2004 ਵਿੱਚ ਹਮਜ਼ਾ ਦੇ ਕਰਾਊਨ ਪ੍ਰਿੰਸ ਦੀ ਪਦਵੀ ਖੋਹ ਲਈ।
ਮਹਾਰਾਣੀ ਨੂਰ ਲਈ ਇਹ ਇੱਕ ਵੱਡਾ ਝਟਕਾ ਸੀ ਜੋ ਆਪਣੇ ਵੱਡੇ ਪੁੱਤਰ ਨੂੰ ਰਾਜਾ ਵਜੋਂ ਦੇਖਣਾ ਚਾਹੁੰਦੀ ਸੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਘਟਨਾਵਾਂ ਦਾ ਵਿਸ਼ਲੇਸ਼ਣ
ਬੀਬੀਸੀ ਸੁਰੱਖਿਆ ਪੱਤਰਕਾਰ ਫਰੈਂਕ ਗਾਰਡਨਰ ਦਾ ਮੰਨਣਾ ਹੈ ਕਿ ਇਹ ਇੱਕ ਸ਼ਾਹੀ ਸੰਕਟ ਹੈ ਜੋ ਬੁਰੀ ਤਰ੍ਹਾਂ ਕਾਬੂ ਤੋਂ ਬਾਹਰ ਹੋ ਗਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਦੁਨੀਆਂ ਦੇ ਸ਼ਾਹੀ ਪਰਿਵਾਰਾਂ ਵਿੱਚੋਂ ਜੌਰਡਨ ਦਾ ਸ਼ਾਹੀ ਪਰਿਵਾਰ ਅਜਿਹਾ ਨਹੀਂ ਹੈ ਜੋ ਇਸ ਸਾਲ ਇਹ ਸਭ ਦੇਖ ਰਿਹਾ ਹੈ। ਹਾਲਾਂਕਿ ਜੌਰਡਨ ਦੀਆਂ ਕੁਝ ਆਪਣੀਆਂ ਮੁਸ਼ਕਲਾਂ ਵੀ ਹਨ।
ਗਾਰਡਨਰ ਦੱਸਦੇ ਹਨ, "ਕੋਰੋਨਾ ਮਹਾਂਮਾਰੀ ਕਾਰਨ ਉਸਦਾ ਅਰਥਚਾਰਾ ਵੈਸੇ ਵੀ ਖਰਾਬ ਹਾਲਤ ਵਿੱਚ ਹੈ ਅਤੇ ਲੋਕਾਂ ਦੀ ਨਰਾਜ਼ਗੀ ਵਧ ਰਹੀ ਹੈ। ਜੌਰਡਨ ਦੇ ਮਰਹੂਮ ਕਿੰਗ ਹੁਸੈਨ ਦੇ ਪੁੱਤ ਦਾ ਵੀਡੀਓ ਦੁਬਈ ਦੀ ਪ੍ਰਿੰਸੇਜ਼ ਲਤੀਫ਼ਾ ਦੇ ਵੀਡੀਓ ਦੀ ਯਾਦ ਦਿਵਾਉਂਦਾ ਹੈ। ਪ੍ਰਿੰਸ ਹਮਜ਼ਾ ਨੇ ਆਪਣੀ ਸਰਕਾਰ ''ਤੇ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਅਯੋਗਤਾ ਦੇ ਇਲਜ਼ਾਮ ਲਗਾਏ ਹਨ।"
"ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਮਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੱਮਾਨ ਦੇ ਬਾਹਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਜ਼ਰਬੰਦ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਸੰਚਾਰ ਦੇ ਸਾਰੇ ਸਾਧਨਾਂ ''ਤੇ ਪਾਬੰਦੀ ਲਾ ਦਿੱਤੀ ਗਈ ਹੈ।"
"ਬੀਬੀਸੀ ਨੂੰ ਮਿਲੇ ਵੀਡੀਓ ਵਿੱਚ ਉਹ ਦੱਸ ਰਹੇ ਹਨ ਕਿ ਇਸ ਸਮੇਂ ਦੇਸ ਵਿੱਚ ਡਰ ਹੈ ਜਿੱਥੇ ਸਰਕਾਰ ਦੀ ਆਲੋਚਨਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਖੁਫ਼ੀਆ ਪੁਲਿਸ ਰਾਹੀਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।"
ਹੋਰ ਕਿਹੜੇ ਲੋਕ ਗ੍ਰਿਫਤਾਰ ਹੋਏ
ਜੌਰਡਨ ਅਮਰੀਕਾ ਦੇ ਮੁੱਖ ਸਹਿਯੋਗੀ ਹਨ ਅਤੇ ਸੁਰੱਖਿਆ ਆਪਰੇਸ਼ਨ ਵਿੱਚ ਅਮਰੀਕੀ ਫ਼ੌਜ ਦੀ ਮਦੱਦ ਕਰਦੇ ਹਨ।
ਕਥਿਤ ਇਸਲਾਮਿਕ ਸਟੇਟ ਦੇ ਵਿਰੁੱਧ ਅਮਰੀਕਾ ਦੀ ਮੁਹਿੰਮ ਵਿੱਚ ਉਹ ਵੀ ਸਹਿਯੋਗੀ ਹਨ।
ਦੇਸ ਵਿੱਚ ਕੁਦਰਤੀ ਸਰੋਤ ਬਹੁਤ ਘੱਟ ਹਨ ਅਤੇ ਮਹਾਂਮਾਰੀ ਕਾਰਨ ਦੇਸ ਦੇ ਅਰਥਚਾਰੇ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ।

ਇਸ ਤੋਂ ਇਲਾਵਾ ਇਸ ਰਾਜਸ਼ਾਹੀ ਵਾਲੇ ਦੇਸ ਵਿੱਚ ਸ਼ਰਨਾਰਥੀਆਂ ਦੀ ਵੱਡੀ ਮੌਜੂਦਗੀ ਹੈ ਜੋ ਸੀਰੀਆ ਵਿੱਚ ਘਰੇਲੂ ਜੰਗ ਤੋਂ ਬਾਅਦ ਭੱਜ ਕੇ ਆਏ ਹਨ।
ਸ਼ਨੀਵਾਰ ਨੂੰ ਹਿਰਾਸਤ ਵਿੱਚ ਲਏ ਗਏ ਹੋਰਨਾਂ ਲੋਕਾਂ ਵਿੱਚ ਸਾਬਕਾ ਵਿੱਤ ਮੰਤਰੀ ਬਾਸੇਮ ਅਵਦੱਲਾ ਅਤੇ ਇੱਕ ਸ਼ਾਹੀ ਮੈਂਬਰ ਸ਼ਰੀਫ ਹਸਨ ਬਿਨ ਜ਼ਾਇਦ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
ਅਮਰੀਕਾ ਵਿੱਚ ਪੜ੍ਹਾਈ ਪੂਰੀ ਕਰਨ ਵਾਲੇ ਅਵਦੱਲਾ ਇੱਕ ਅਰਥਸ਼ਾਸਤਰੀ ਹਨ। ਉਹ ਇੱਕ ਸਮੇਂ ਕਿੰਗ ਦੇ ਸਭ ਤੋਂ ਭਰੋਸੇਮੰਦ ਸਨ ਅਤੇ ਜੌਰਡਨ ਦੇ ਵਿੱਤੀ ਸੁਧਾਰਾਂ ਵਿੱਚ ਉਨ੍ਹਾਂ ਦੀ ਪ੍ਰਭਾਵਸ਼ਾਲੀ ਭੂਮਿਕਾ ਸੀ।
ਉਹ ਅਕਸਰ ਉਸ ਅਫ਼ਸਰਸ਼ਾਹੀ ਦੇ ਵਿਰੁੱਧ ਖੜ੍ਹੇ ਨਜ਼ਰ ਆਉਂਦੇ ਸਨ ਜੋ ਸੁਧਾਰ ਨਹੀਂ ਚਾਹੁੰਦੀ ਸੀ।
ਇਹ ਵੀ ਪੜ੍ਹੋ:
- ਮੋਗਾ ਵਿੱਚ ਦੋ ਸਕੀਆਂ ਭੈਣਾਂ ਦੇ ਕਤਲ ਮਾਮਲੇ ਬਾਰੇ ਪੁਲਿਸ ਦਾ ਕੀ ਕਹਿਣਾ ਹੈ
- ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ
- ''ਹਾਏ ਰੱਬਾ ਕੀ ਕਰਾਂ, ਮੈਂ ਧੀਆਂ ਨੂੰ ਡੋਲੀ ''ਚ ਤੋਰਨਾ ਸੀ ਪਰ ਅੱਜ ਉਨ੍ਹਾਂ ਦੇ ਸਿਵੇ ਲਟਾ-ਲਟ ਮੱਚ ਗਏ''
https://www.youtube.com/watch?v=uuzqrqTKL6k
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1d2d9e3b-89fc-4d63-a409-0deb99cadc75'',''assetType'': ''STY'',''pageCounter'': ''punjabi.international.story.56629199.page'',''title'': ''ਜੌਰਡਨ : ਪ੍ਰਿੰਸ ਹਮਜ਼ਾ ਬਿਨ ਹੁਸੈਨ ਕੌਣ ਹਨ, ਜਿਨ੍ਹਾਂ ਨੂੰ \''ਘਰ ਵਿੱਚ ਹੀ ਕੀਤਾ ਨਜ਼ਰਬੰਦ\'''',''published'': ''2021-04-04T01:42:08Z'',''updated'': ''2021-04-04T01:42:08Z''});s_bbcws(''track'',''pageView'');