ਜਦੋਂ ਇਨ੍ਹਾਂ ਧੀਆਂ ਨੂੰ ਆਪਣੇ ਪਿਤਾ ਵੱਲੋਂ ਸਰਕਾਰ ਲਈ ਕੀਤੇ ਕਤਲਾਂ ਤੇ ਤਸ਼ੱਦਦ ਬਾਰੇ ਪਤਾ ਲਗਿਆ
Saturday, Apr 03, 2021 - 07:20 PM (IST)


"ਡੈਡ, ਕੀ ਤੁਸੀਂ ਸੱਚੀਂ ਸੈਂਕੜੇ ਲੋਕਾਂ ਦਾ ਕਤਲ ਕੀਤਾ?"
ਇਹ ਅਜਿਹਾ ਪ੍ਰਸ਼ਨ ਜਿਹੜਾ ਬਹੁਤੇ ਲੋਕਾਂ ਨੂੰ ਆਪਣਿਆਂ ਤੋਂ ਪੁੱਛਣ ਦੀ ਲੋੜ ਮਹਿਸੂਸ ਨਹੀਂ ਹੁੰਦੀ। ਪਰ ਅਰਜਨਟਾਈਨਾ ਵਿੱਚ ਕੁਝ ਧੀਆਂ- ਪੁੱਤਾਂ ਲਈ ਇਹ ਅਜਿਹਾ ਸਵਾਲ ਹੈ ਜਿਸ ਨੂੰ ਉਹ ਨਜ਼ਰਅੰਦਾਜ਼ ਨਹੀਂ ਕਰ ਸਕਦੇ।
ਜਦੋਂ ਸਰਦ ਅਗਸਤ ਦੀ ਦੁਪਹਿਰ ਅਨਾਲੀਆ ਕਲੀਨੈਕ ਦੇ ਘਰ ਵਿੱਚ ਫ਼ੋਨ ਦੀ ਘੰਟੀ ਵੱਜੀ ਤਾਂ ਇਸ ਗੱਲ ''ਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਸੀ ਕਿ ਇਹ ਉਨ੍ਹਾਂ ਦੇ ਪਰਿਵਾਰ ਨੂੰ ਵੰਡ ਦੇਵੇਗੀ।
''''ਇਹ ਮੇਰੀ ਮਾਂ ਸੀ, ''ਦੇਖੋ ਅਸਧਾਰਨ ਵਿਵਹਾਰ ਨਾ ਕਰੋ, ਪਰ ਡੈਡੀ ਜੇਲ੍ਹ ''ਚ ਨੇ। ਮਾਂ ਨੇ ਮੈਨੂੰ ਦੱਸਿਆ। ਪਰ ਫ਼ਿਕਰ ਨਾ ਕਰੋ, ਇਹ ਸਿਰਫ਼ ਸਿਆਸਤ ਹੈ। ਉਸ ਫ਼ੋਨ ਕਾਲ ਤੱਕ ਮੈਂ ਆਪਣੇ ਪਿਤਾ ਦੀ ਨੌਕਰੀ ਨੂੰ ਤਾਨਾਸ਼ਾਹੀ ਨਾਲ ਕਦੇ ਨਹੀਂ ਸੀ ਜੋੜਿਆ। ਬਾਹਰੀ ਤੌਰ ''ਤੇ ਵੀ ਨਹੀਂ...।"
ਇਹ ਵੀ ਪੜ੍ਹੋ-
- ਪੱਛਮੀ ਬੰਗਾਲ ਚੋਣਾਂ: ਮਮਤਾ ਦੀਦੀ ਨੇ ਹਾਰ ਦੇ ਡਰ ਨਾਲ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਲਿਖੀ ਚਿੱਠੀ- ਮੋਦੀ
- ਬੰਗਲਾਦੇਸ਼ ''ਚ ਮੋਦੀ ਖ਼ਿਲਾਫ਼ ਮੁਜ਼ਾਹਰੇ ਕਰਨ ਵਾਲੇ ਕਿਸ ਗੱਲੋਂ ਖ਼ਫਾ ਹਨ
- PPF ਵਰਗੀਆਂ ਬਚਤ ਸਕੀਮਾਂ ''ਤੇ ਜੇਕਰ ਸਰਕਾਰ ਵਿਆਜ ਘਟਾ ਦੇਵੇ ਤਾਂ ਕੀ ਅਸਰ ਪਵੇਗਾ
ਅਨਾਲੀਆ ਦੇ ਪਿਤਾ ਐਡੋਆਰਜੋ ਐਮੀਲੋ ਕਲੀਨੈਕ , ਇੱਕ ਸਾਬਕਾ ਪੁਲਿਸ ਅਧਿਕਾਰੀ ਸਨ ਜਿਨ੍ਹਾਂ ਨੇ 1976 ਤੋਂ 1983 ਤੱਕ ਅਰਜਨਟੀਨਾ ਦੇ ਬੇਰਹਿਮ ਮਿਲਟਰੀ ਸਾਸ਼ਨ ਅਧੀਨ ਸੇਵਾਵਾਂ ਨਿਭਾਈਆਂ ਸਨ।
ਉਨ੍ਹਾਂ ''ਤੇ ਬੀਤੇ ਸਾਲਾਂ ਵਿੱਚ ਦੇਸ ਵਿੱਚ ਸਭ ਤੋਂ ਬੁਰੇ ਤਰੀਕੇ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਲੱਗੇ ਸਨ, ਸ਼ਾਸਨ ਵੱਲੋਂ ਬਣਾਏ ਗੁਪਤ ਨਜ਼ਰਬੰਦੀ ਕੈਂਪਾਂ ਵਿੱਚ 180 ਜ਼ਬਰ ਦੇ ਮਾਮਲੇ, ਤਸ਼ੱਦਦ ਤੇ ਕਤਲ ਕਰਨ ਦੇ ਮਾਮਲੇ ਸਾਹਮਣੇ ਆਏ ਸਨ।
ਸੱਤ ਸਾਲਾਂ ਤੱਕ ਅਰਜਨਟੀਨਾ ਵਿੱਚ ਸੱਤਾ ''ਤੇ ਕਾਬਜ਼ ਰਹੀ ਮਿਲਟਰੀ ਸਰਕਾਰ ਨੇ ਸਿਆਸੀ ਅਸਹਿਮਤੀ, ਕਮਿਊਨਿਸਟਾਂ, ਸਮਾਜਸ਼ਾਸ਼ਤਰੀਆਂ, ਯੂਨੀਅਨ ਆਗੂਆਂ, ਵਿਦਿਆਰਥੀਆਂ ਅਤੇ ਕਲਾਕਾਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ।
ਕਰੀਬ 30,000 ਅਗਵਾਹ ਅਤੇ ਕਲੀਨੈਕ ਵਰਗੇ ਪੁਲਿਸ ਅਧਿਕਾਰੀਆਂ ਵੱਲੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਅਲੋਪ ਹੋ ਗਏ।

ਪਰ ਅਨਾਲੀਆ ਨੂੰ ਆਪਣੇ ਪਿਤਾ ਦੇ ਬਹੁਤ ਹੀ ਚੰਗੀ ਤਰ੍ਹਾਂ ਸੰਭਾਲੇ ਗਏ ਰਾਜ਼ਾਂ ਬਾਰੇ 2005 ਤੱਕ ਪਤਾ ਨਾ ਲੱਗਿਆ। ਉਦੋਂ ਤੱਕ ਜਦੋਂ ਤੱਕ ਉਹ 25 ਵਰ੍ਹਿਆਂ ਦੇ ਸਨ, ਅਤੇ ਉਨ੍ਹਾਂ ਨੇ ਆਪਣੀ ਮਾਂ ਦਾ ਫ਼ੋਨ ਨਹੀਂ ਸੁਣਿਆ ਸੀ।
ਕਲੀਨੈਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ, ਉਨ੍ਹਾਂ ਦੀ ਪਤਨੀ ਦੇ ਸ਼ੁਰੂ ਵਿੱਚ ਆਸ਼ਾਵਾਦੀ ਹੋਣ ਦੇ ਬਾਵਜੂਦ ਕਦੀ ਵੀ ਰਿਹਾਅ ਨਾ ਕੀਤਾ ਗਿਆ।
ਸਾਲ 2010 ਵਿੱਚ ਉਨ੍ਹਾਂ ਨੂੰ ਮਨੁੱਖਤਾ ਖ਼ਿਲਾਫ਼ ਕੀਤੇ ਜ਼ੁਰਮਾਂ ਬਦਲੇ ਮੌਤ ਦੀ ਸਜ਼ਾ ਸੁਣਾਈ ਗਈ।
ਅਨਾਲੀਆ ਕਹਿੰਦੇ ਹਨ, "ਉਨ੍ਹਾਂ ਮੈਨੂੰ ਪੁੱਛਿਆ, ''ਕੀ ਤੂੰ ਸੋਚਦੀ ਹੈ ਕਿ ਮੈਂ ਇੱਕ ਦੈਂਤ ਹਾਂ?'' ਉਹ ਮੇਰੇ ਤੋਂ ਕੀ ਸੁਣਨ ਦੀ ਆਸ ਕਰਦੇ ਸਨ?.. ਇਹ ਮੇਰੇ ਪਿਆਰੇ ਪਿਤਾ ਸਨ, ਮੈਂ ਉਨ੍ਹਾਂ ਦੇ ਬਹੁਤ ਨਜ਼ਦੀਕ ਸੀ...ਮੈਂ ਹੈਰਾਨ ਸਾਂ।''''
ਬੱਚਿਆਂ ਦੀ ਮਾਨਸਿਕ ਦਸ਼ਾ
ਪੌਲਾ ਜਿਨ੍ਹਾਂ ਨੇ ਬੀਬੀਸੀ ਨੂੰ ਉਨ੍ਹਾਂ ਦਾ ਪੂਰਾ ਨਾਮ ਇਸਤੇਮਾਲ ਨਾ ਕਰਨ ਲਈ ਕਿਹਾ, ਉਨ੍ਹਾਂ ਨੇ ਵੀ ਆਪਣੇ ਪਿਤਾ ਬਾਰੇ ਸੱਚਾਈ ਪਤਾ ਲੱਗਣ ਦੇ ਅਜਿਹੇ ਪਲਾਂ ਦਾ ਤਜ਼ਰਬਾ ਸਾਂਝਾ ਕੀਤਾ।
ਜਦੋਂ ਪੌਲਾ 14 ਸਾਲਾਂ ਦੇ ਸਨ, ਉਨ੍ਹਾਂ ਦੇ ਪਿਤਾ ਪੌਲਾ ਅਤੇ ਉਨ੍ਹਾਂ ਦੇ ਭਰਾ ਨੂੰ ਇੱਕ ਕੌਫ਼ੀ ਹਾਊਸ ਵਿੱਚ ਲੈ ਕੇ ਗਏ ਅਤੇ ਦੱਸਿਆ ਕਿ ਉਹ ਇੱਕ ਗ਼ੁਪਤ ਰੂਪ ਵਿੱਚ ਕੰਮ ਕਰਨ ਵਾਲੇ ਪੁਲਿਸਕਰਮੀ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਬਾਅਦ ਵਿੱਚ ਪੌਲਾ ਨੂੰ ਅਹਿਸਾਸ ਹੋਇਆ ਕਿ ਉਹ ਇੱਕ ਜਸੂਸ ਸਨ, ਜੋ ਖੱਬੇਪੱਖੀ ਲੋਕਾਂ ਦੇ ਸਮੂਹਾਂ ਵਿੱਚ ਘੁਸਪੈਠ ਕਰ ਰਿਹਾ ਸੀ ਅਤੇ ਉਨ੍ਹਾਂ ਲੋਕਾਂ ਦੀ ਪਛਾਣ ਕਰ ਰਿਹਾ ਸੀ ਜਿਨ੍ਹਾਂ ਨੂੰ ਸ਼ਾਸਨ ਵੱਲੋਂ ਕਾਬੂ ਕਰ ਲਿਆ ਜਾਵੇ।
ਪੌਲਾ ਦੱਸਦੇ ਹਨ, "ਕਿਉਂਕਿ ਇਹ ਮੇਰੇ ਸਿਰ ਵਿੱਚ ਵੱਜਿਆ ਕਿ ਜੋ ਮੈਂ ਤਾਨਾਸ਼ਾਹੀ ਬਾਰੇ ਜਾਣਦੀ ਸੀ ਉਹ ਮੇਰੇ ਪਿਤਾ ਵੱਲੋਂ ਕੀਤਾ ਗਿਆ ਸੀ ਜਾਂ ਫ਼ਿਰ ਉਹ ਉਨ੍ਹਾਂ ਲਈ ਕੰਮ ਕਰਦੇ ਸਨ, ਮੈਂ ਸ਼ਰਮਿੰਦਗੀ ਅਤੇ ਗ਼ੁਨਾਹਗਾਰ ਵਰਗਾ ਮਹਿਸੂਸ ਕਰਨ ਲੱਗੀ ਜਿਵੇਂ ਮੈਂ ਸਾਥੀ ਹੋਵਾਂ।"
"ਹੁਣ ਮੇਰੇ ਕੋਲ ਇਹ ਜਾਣਕਾਰੀ ਸੀ ਅਤੇ ਮੈਂ ਕੁਝ ਵੀ ਨਹੀਂ ਸੀ ਕਰ ਸਕਦੀ। ਇਹ ਇਸ ਤਰ੍ਹਾਂ ਸੀ ਜਿਵੇਂ ਮੈਂ ਇੱਕ ਅਜਿਹਾ ਰਾਜ਼ ਰੱਖਿਆ ਹੋਵੇ ਜਿਸ ਨੂੰ ਰੱਖਣਾ ਚਾਹੁੰਦੀ ਨਾ ਹੋਵਾ।"
ਉਨ੍ਹਾਂ ਧੀਆਂ ਨੂੰ ਇਹ ਸਭ ਕੁਝ ਸਮਝਣ ਨੂੰ ਕਈ ਸਾਲ ਲੱਗ ਗਏ ਅਤੇ ਆਪਣੇ ਪਰਿਵਾਰਕ ਇਤਿਹਾਸ ਨੂੰ ਪ੍ਰਵਾਨ ਕਰਨ ਨੂੰ ਵੀ, ਪਰ ਹਾਲ ਹੀ ਵਿੱਚ ਇਸ ਬਾਰੇ ਗੱਲ ਕਰਨ ਦੀ ਲੋੜ ਮਹਿਸੂਸ ਕੀਤੀ ਗਈ।
ਉਹ ਜਿਵੇਂ ਕਿ ਆਪਣੇ ਆਪ ਨੂੰ ਦੱਸਦੇ ਹਨ ਕਤਲੇਆਮ ਦਾ ਹਿੱਸਾ ਰਹੇ ਲੋਕਾਂ ਦੇ ''ਧੀਆਂ, ਪੁੱਤਰਾਂ ਅਤੇ ਰਿਸ਼ਤੇਦਾਰਾਂ'' ਦੇ ਇੱਕ ਸਮੂਹ ਦਾ ਹਿੱਸਾ ਹਨ।
ਉਹ ਜਨਤਕ ਤੌਰ ''ਤੇ ਆਪਣੇ ਬਾਪ ਦੀ ਨਿੰਦਾ ਕਰਦੇ ਹਨ ਅਤੇ ਸਿੱਟੇ ਵਜੋਂ ਅਕਸਰ ਪਰਿਵਾਰ ਵੱਲੋਂ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ।
ਅਨਾਲੀਆ ਕਲੀਨੈਕ ਇੱਕ ਮਨੋਵਿਗਿਆਨੀ ਅਤੇ ਸਕੂਲ ਅਧਿਆਪਕ ਹਨ, ਉਨ੍ਹਾਂ ਦਾ ਜਨਮ 1980 ਵਿੱਚ ਹੋਇਆ, ਅਜਿਹੇ ਦੌਰ ਵਿੱਚ ਜਦੋਂ ਖੱਬੇਪੱਖੀ ਸਮਰਥਕਾਂ ਖ਼ਿਲਾਫ਼ ਜੰਗ ਚੱਲ ਰਹੀ ਸੀ।

ਉਨ੍ਹਾਂ ਦੀਆਂ ਆਪਣੇ ਪੁਲਿਸਅਧਿਕਾਰੀ ਪਿਤਾ ਦੀਆਂ ਯਾਦਾਂ ਬਹੁਤਾ ਕਰਕੇ ਇਸ ਦੌਰ ਤੋਂ ਬਾਅਦ ਸ਼ੁਰੂ ਹੁੰਦੀਆਂ ਹਨ, ਉਨ੍ਹਾਂ ਨੂੰ ਪਿਤਾ ਵੱਲੋਂ ਬਾਰਬੀਕਿਊ ਕਰਨਾ, ਧੀਆਂ ਨੂੰ ਖੇਡ ਕਲੱਬ ਵਿੱਚ ਲੈ ਕੇ ਜਾਣਾ ਅਤੇ ਮੱਛੀਆਂ ਫ਼ੜਣ ਲੈ ਜਾਣਾ ਯਾਦ ਹੈ।
ਉਨ੍ਹਾਂ ਅਤੇ ਉਨ੍ਹਾਂ ਦੀਆਂ ਸਾਰੀਆਂ ਭੈਣਾਂ ਦਾ ਛੋਟੀ ਉਮਰ ਵਿੱਚ ਵਿਆਹ ਹੋ ਗਿਆ ਅਤੇ ਉਨ੍ਹਾਂ ਸਭ ਦੀ ਸਿਆਸਤ ਵਿੱਚ ਕੋਈ ਦਿਲਚਸਪੀ ਨਹੀਂ ਸੀ।
ਉਹ ਯਾਦ ਕਰਦੇ ਹਨ ਉਨ੍ਹਾਂ ਦੀ ਮਾਂ ਵੱਲੋਂ ਆਏ ਫ਼ੋਨ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਜੇਲ੍ਹ ਜਾ ਕੇ ਮਿਲਣਾ ਚਾਹੁੰਦੀਆਂ ਸਨ।
ਉਹ ਕਹਿੰਦੇ ਹਨ, "ਜਦੋਂ ਅਸੀਂ ਉਨ੍ਹਾਂ ਨਾਲ ਗੱਲ ਕੀਤੀ, ਉਨ੍ਹਾਂ ਨੇ ਸਿਰਫ਼ ਇੰਨਾ ਕਿਹਾ, ''ਉਹ ਮੇਰੇ ਬਾਰੇ ਜੋ ਵੀ ਕਹਿਣ ਉਸ ''ਤੇ ਵਿਸ਼ਵਾਸ ਨਾ ਕਰਨਾ, ਇਹ ਸਭ ਝੂਠ ਦੀ ਪੰਡ ਹੈ''।"
ਉਨ੍ਹਾਂ ਨੇ ਪਰਿਵਾਰ ਨੂੰ ਦੱਸਿਆ ਕਿ ਉਨ੍ਹਾਂ ਕੋਲ ਮੁਆਫ਼ੀ ਮੰਗਣ ਵਰਗਾ ਕੁਝ ਵੀ ਨਹੀਂ ਹੈ, ਕਿਉਂਕਿ ਉਹ ਇੱਕ ਜੰਗ ਲਈ ਲੜ ਰਹੇ ਸਨ ਅਤੇ ਹੁਣ ਉਨ੍ਹਾਂ ਨੂੰ ਬਦਲਾ ਲੈਣ ਦੇ ਇਰਾਦੇ ਨਾਲ ਖੱਬੇਪੱਖੀਆਂ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਅਨਾਲੀਆ ਕਹਿੰਦੇ ਹਨ, "ਮੈਨੂੰ ਇੱਕ ਵੀ ਸ਼ਬਦ ਸਮਝ ਨਾ ਆਇਆ।"
ਅਨਾਲੀਆ ਲਈ ਤਾਨਾਸ਼ਾਹੀ ਬੀਤੇ ਸਮੇਂ ਦੀ ਗੱਲ ਹੈ ਅਤੇ ਆਪਣੇ ਪਿਤਾ ਦੀ ਗ੍ਰਿਫ਼ਤਾਰੀ ਤੋਂ ਕੁਝ ਸਾਲ ਬਾਅਦ ਤੱਕ ਉਹ ਇਸ ਤੋਂ ਮੁਨਕਰ ਹੋ ਰਹਿੰਦੇ ਰਹੇ।
ਉਨ੍ਹਾਂ ਕਿਹਾ, "ਮੈਂ ਪਲਾਜ਼ਾ ਡਿ ਮਾਇਓ ਦੀਆਂ ਮਾਵਾਂ ਅਤੇ ਦਾਦੀਆਂ ਦਾ ਸਮਰਥਨ ਕੀਤਾ ਜੋ ਆਪਣੇ ਗਵਾਚੇ ਪਿਆਰਿਆਂ ਲਈ ਮੁਹਿੰਮ ਚਲਾ ਰਹੀਆਂ ਸਨ।"
"ਸਭ ਠੀਕ ਸੀ, ਪਰ ਮੇਰੇ ਪਿਤਾ ਦਾ ਇਸ ਸਭ ਨਾਲ ਕਿਸੇ ਤਰ੍ਹਾਂ ਦਾ ਕੋਈ ਵਾਸਤਾ ਨਹੀਂ ਹੈ। ਮੈਂ ਹਾਲੇ ਵੀ ਵਿਸ਼ਵਾਸ ਕਰਦੀ ਹਾਂ ਕਿ ਉਹ ਇੱਕ ਭਰਮ ਸੀ...ਜਦੋਂ ਮੁਕੱਦਮਾ ਸ਼ੁਰੂ ਹੋਇਆ ਉਸ ਸਮੇਂ ਮੈਨੂੰ ਪਤਾ ਲੱਗਿਆ ਚੀਜ਼ਾਂ ਪੂਰੀ ਤਰ੍ਹਾਂ ਉਸ ਤਰ੍ਹਾਂ ਨਹੀਂ ਸਨ, ਜਿਵੇਂ ਕਿ ਮੇਰੇ ਪਿਤਾ ਸਾਨੂੰ ਦੱਸਦੇ ਆਏ ਸਨ।"

ਅਨਾਲੀਆ ਨੇ ਜਦੋਂ ਆਪਣੇ ਪਿਤਾ ਦੇ ਮੁਕੱਦਮੇ ਦੀਆਂ ਫ਼ਾਈਲਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਆਪਣੇ ਪਿਤਾ ਦੀ ਹਕੀਕਤ ਦੇ ਰੁਬਰੂ ਹੋਏ।
ਫ਼ਾਈਲ ਦੇ 800 ਪੰਨੇ ਬਚੇ ਹੋਏ ਲੋਕਾਂ ਦੀਆਂ, ਉਨ੍ਹਾਂ (ਪਿਤਾ ਵੱਲੋਂ) ਵੱਲੋਂ ਕੀਤੀ ਗਈ ਦਹਿਸ਼ਤ ਸਬੰਧੀ ਗਵਾਹੀਆਂ ਨਾਲ ਭਰੇ ਹੋਏ ਸਨ।
ਉਹ ਕਹਿੰਦੇ ਹਨ, "ਮੈਂ ਉਨ੍ਹਾਂ ਨਜ਼ਰਬੰਦੀ ਕੈਂਪਾਂ ਦੇ ਵੇਰਵੇ ਪੜ੍ਹੇ ਜਿੱਥੇ ਫ਼ੌਜ ਨੇ ਅਗਵਾਹ ਕੀਤੇ ਗਏ ਲੋਕਾਂ ਨੂੰ ਰੱਖਿਆ ਸੀ। ਇਹ ਇੱਕ ਨਕਸ਼ੇ ਵਰਗਾ ਸੀ ਜਿਸ ਵਿੱਚ ਮੈਂ ਆਪਣੇ ਪਿਤਾ ਨੂੰ ਰੱਖਣਾ ਸੀ, ਇਹ ਬਰਦਾਸ਼ਤ ਤੋਂ ਬਾਹਰ ਸੀ।"
ਪੀੜਤ ਕਲੀਨੈਕ ਨੂੰ ਉਨ੍ਹਾਂ ਦੇ ਅਸਲੀ ਨਾਮ ਤੋਂ ਨਹੀਂ ਸਨ ਜਾਣਦੇ। ਗ਼ੁਪਤ ਜ਼ੇਲ੍ਹਾਂ ਜਿੱਥੇ ਉਹ ਕੰਮ ਕਰਦੇ ਸਨ ਇੱਕ ਗੁਪਤ ਨਾਮ "ਡਾਕਟਰ ਕੇ" ਨਾਲ ਜਾਣੇ ਜਾਂਦੇ ਸਨ।
"ਮੈਂਨੂੰ ਪਤਾ ਸੀ ਕਿ ਉਹ ਉਨ੍ਹਾਂ ਨੂੰ ਇਸ ਨਾਮ ਨਾਲ ਬੁਲਾਉਂਦੇ ਸਨ ਕਿਉਂਕਿ ਉਨ੍ਹਾਂ ਨੇ ਇੱਕ ਵਾਰ ਮੇਰੀ ਦਾਦੀ ਨੂੰ ਇਸ ਬਾਰੇ ਦੱਸਿਆ ਸੀ, ਤੇ ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਪਨਾਮ ਕਿੱਥੋਂ ਆਇਆ ਉਨ੍ਹਾਂ ਕਿਹਾ ਇਹ ਇਸ ਲਈ ਕਿਉਂਕਿ ਉਹ ਹਮੇਸ਼ਾ ਬਹੁਤ ਠੀਕ ਅਤੇ ਇੱਕ ਵਕੀਲ ਵਰਗੇ ਲੱਗਦੇ ਸਨ ਅਤੇ ਇਥੇ ਅਸੀਂ ਵਕੀਲਾਂ ਨੂੰ ਡਾਕਟਰ ਕਹਿੰਦੇ ਹਾਂ।"
"ਪਰ ਇਹ ਇਸ ਕਰਕੇ ਵੀ ਹੋ ਸਕਦਾ ਹੈ ਕਿਉਂਕਿ ਉਹ ''ਤਸ਼ੱਦਦ ਚੈਂਬਰ'' ਵਿੱਚ ਡਾਕਟਰ ਸਨ ਜਿਸ ਨੂੰ ਉਹ ''ਆਪਰੇਸ਼ਨ ਥਿਏਟਰ'' ਕਹਿੰਦੇ ਸਨ।"
ਅਨਾਲੀਆ ਆਖ਼ਰ ਆਪਣੇ ਪਿਤਾ ਨੂੰ ਜ਼ੇਲ੍ਹ ਸੈੱਲ ਵਿੱਚ ਮਿਲੇ।
"ਅਤੇ ਜਦੋਂ ਮੈਂ ਅਜਿਹਾ ਕੀਤਾ, ਮੈਂ ਇੱਕ ਗੁੱਸੇ ਵਿੱਚ ਆਦਮੀ ਦੇਖਿਆ ਜੋ ਕਿਸੇ ਨਾਜਾਇਜ਼ ਚੀਜ਼ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਤੇ ਅਜਿਹਾ ਕਰਦਿਆਂ ਉਨ੍ਹਾਂ ਨੇ ਮੇਰੇ ਸਭ ਤੋਂ ਬੁਰੇ ਸ਼ੰਕਿਆਂ ਦੀ ਪੁਸ਼ਟੀ ਕਰ ਦਿੱਤੀ। ਇਹ ਕਿ ਉਨ੍ਹਾਂ ਨੇ ਇਸ ਸਭ ਵਿੱਚ ਨਿੱਜੀ ਤੌਰ ''ਤੇ ਹਿੱਸਾ ਲਿਆ ਸੀ। ਇਹ ਸੀ।"
ਸ਼ਬਦ ਲੱਭਣ ਲਈ ਉਹ ਕੁਝ ਰੁਕੇ ਅਤੇ ਫ਼ਿਰ ਕਿਹਾ, "ਸ਼ਾਨਦਾਰ। ਪੂਰ੍ਹੀ ਤਰ੍ਹਾਂ ਸ਼ਾਨਦਾਰ।"
ਅਨਾਲੀਆ ਦੱਸਦੇ ਹਨ, "ਵਿਅਕਤੀ ਨਾਲ ਪਿਆਰਾ ਰਿਸ਼ਤਾ ਹੋਣਾ ਅਤੇ ਬਚਪਨ ਦੀਆਂ ਜੁੜੀਆਂ ਖੁਸ਼ਨੁਮਾ ਯਾਦਾਂ ਨੇ ਚੀਜ਼ਾਂ ਨੂੰ ਔਖਾ ਬਣਾ ਦਿੱਤਾ।"
"ਸਭ ਤੋਂ ਪਹਿਲਾਂ ਮੈਨੂੰ ਸਬੰਧ ਖ਼ਤਮ ਕਰਨ ਦੀ ਲੋੜ ਸੀ। ਮੈਂ ਕਿਹਾ ਕਰਦੀ ਸੀ, "ਠੀਕ ਹੈ ਇੱਕ ਪਾਸੇ ਉਹ ਮੇਰੇ ਪਿਤਾ ਅਤੇ ਅਤੇ ਦੂਜੇ ਪਾਸੇ ਉਹ ਇੱਕ ਅਤਿਆਚਾਰੀ ਹੈ।"
ਚਸ਼ਮਦੀਦਾਂ ਵੱਲੋਂ ਪਿਤਾ ਦੀ ਪਛਾਣ
ਦਰਜ਼ਨਾ ਚਸ਼ਮਦੀਦਾਂ ਨੇ ਸੁਣਵਾਈ ਦੌਰਾਨ ਕਲੀਨੈਕ ਦੀ ਵੱਖ-ਵੱਖ ਨਜ਼ਰਬੰਦੀ ਕੇਂਦਰਾਂ ਵਿੱਚ ਪੁੱਛ-ਗਿੱਛ ਕਰਨ ਅਤੇ ਤਸ਼ੱਦਦ ਦੇਣ ਦੀ ਕਾਰਵਾਈ ਵਿੱਚ ਹਿੱਸੇਦਾਰ ਹੋਣ ਦੀ ਪਛਾਣ ਕਰ ਲਈ।
ਉਨ੍ਹਾਂ ਨੇ ਕਲੀਨੈੱਕ ਨੂੰ ਇੱਕ ਨੌਜਵਾਨ ਵਜੋਂ ਦੱਸਿਆ- ਉਹ ਉਸ ਸਮੇਂ ਆਪਣੇ ਵੀਹਵਿਆਂ ਵਿੱਚ, ਇੱਕ ਉੱਚੀ ਆਵਾਜ਼ ਵਾਲੇ, ਛੋਟੇ ਕੱਦ ਦੇ ਅਤੇ ਕਣਕਵੰਨ੍ਹਾ ਰੰਗ, ਇੱਕ ਮੋਟੀ ਗਰਦਨ ਅਤੇ ਮੁੱਛਾਂ ਵਾਲਾ ਵਿਅਕਤੀ ਸੀ।
ਜਿਉਂਦਾ ਬਚੇ ਲੋਕਾਂ ਦੀ ਅਦਾਲਤ ਵਿੱਚ ਦਿੱਤੀਆਂ ਗਵਾਹੀਆਂ ਮੁਤਾਬਕ, ਉਹ ਅੰਦਰੋ ਡਰਿਆ ਹੋਇਆ ਅਤੇ ਇੱਕ ਬਹੁਤ ਹੀ ਬੇਰਹਿਮ ਕਿਰਦਾਰ ਸੀ। ਬਹੁਤੇ ਨਹੀਂ, ਜ਼ਿਆਦਾਤਰ ਅੱਜ ਤੱਕ ਗਾਇਬ ਹੀ ਹਨ ਅਤੇ ਮੰਨਿਆਂ ਜਾਂਦਾ ਹੈ ਕਿ ਉਨ੍ਹਾਂ ਦੇ ਕਤਲ ਹੋਏ।
16 ਸਾਲਾਂ ਦੇ, ਅਨਾ ਮਾਰੀਆ ਕਰੇਗਾ ਤਿੰਨ ਮਹੀਨਿਆਂ ਦੇ ਗਰਭਵਤੀ ਸਨ ਜਦੋਂ ਉਨ੍ਹਾਂ ਨੂੰ ਲਿਜਾਇਆ ਗਿਆ।
ਉਹ ਯਾਦ ਕਰਦੇ ਹਨ, ਡਾਕਟਰ ਕੇ ਨੇ ਉਨ੍ਹਾਂ ਨੂੰ ਬਾਥਰੂਮ ਵੱਲ ਦੇਖ ਕੇ ਉਨ੍ਹਾਂ ਦੇ ਲੱਤ ਮਾਰੀ ਸੀ।
ਇੱਕ ਮੌਕੇ ''ਤੇ ਉਨ੍ਹਾਂ ਨੂੰ ਇਸ ਗੱਲ ''ਤੇ ਗੁੱਸਾ ਆ ਗਿਆ ਕਿ ਅਨਾ ਨੇ ਉਸ ਨੂੰ ਫ਼ੜਨ ਵਾਲਿਆਂ ਨੂੰ ਆਪਣੇ ਗਰਭਵਤੀ ਹੋਣ ਬਾਰੇ ਕਿਉਂ ਨਹੀਂ ਦੱਸਿਆ।
ਉਹ ਗੁੱਸੇ ਵਿੱਚ ਚੀਕਿਆ, "ਕੀ ਤੂੰ ਚਾਹੁੰਦੀ ਹੈ ਕਿ ਮੈਂ ਤੇਰੀਆਂ ਲੱਤਾਂ ਖੋਲ੍ਹਾਂ ਅਤੇ ਗਰਭਪਾਤ ਕਰ ਦਿਆਂ?"
ਮਿਗੁਏਲ ਡੀਅਗੋਸਟੀਨੋ ਨੇ ਵੀ ਕਲੀਨੈਕ ਨੂੰ ਪਛਾਣ ਲਿਆ ਸੀ, ਉਹ ਉਨ੍ਹਾਂ ਤਿੰਨ ਵਿਅਕਤੀਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਗ਼ੁਪਤ ਜੇਲ੍ਹ ਦੇ ਕਥਿਤ ਉਪਰੇਟਿੰਗ ਥੇਟਰ ਵਿੱਚ ਲਗਾਤਾਰ ਪੰਜ ਦਿਨਾਂ ਤੱਕ ਬਿਜਲੀ ਦੇ ਝਟਕੇ ਦੇਣ ਵਾਲੀ ਇੱਕ ਸੋਟੀ ਨਾਲ ਤਸ਼ੱਦਦ ਕੀਤੇ ਸਨ, ਮਿਗੁਏਲ ਇਸ ਜ਼ੇਲ੍ਹ ਵਿੱਚ ਕਰੀਬ ਇੱਕ ਸਾਲ ਤੱਕ ਰਹੇ ਸਨ।
ਡੇਲੀਆ ਬਰੇਰਾ 22 ਸਾਲਾਂ ਦੇ ਸਨ ਜਦੋਂ ਉਨ੍ਹਾਂ ਨੂੰ ਘਰ ''ਤੇ ਮਾਰੇ ਗਏ ਇੱਕ ਛਾਪੇ ਦੌਰਾਨ ਚੁੱਕ ਲਿਆ ਗਿਆ, ਇੱਕ ਸਮੂਹ ਵੱਲੋਂ ਬੰਦੂਕ ਦੀ ਨੋਕ ''ਤੇ ਉਨ੍ਹਾਂ ਨੂੰ ਅਗਵਾਹ ਕੀਤਾ ਗਿਆ ਅਤੇ ਏਲ ਆਲੇਟਿਕੋ ਲੈ ਜਾਇਆ ਗਿਆ, ਇੱਕ ਗੁਪਤ ਜ਼ੇਲ੍ਹ ਜਿੱਥੇ ਉਸ ਸਮੇਂ ਕਲੀਨੈਕ ਡਿਊਟੀ ਦੇ ਰਹੇ ਸਨ।
ਬਰੇਰਾ ਨੇ ਬੀਬੀਸੀ ਨੂੰ ਦੱਸਿਆ, "ਕਿਉਂਕਿ ਮੇਰੀਆਂ ਅੱਖਾਂ ਬੰਦ ਸਨ ਮੈਂ ਆਲੇ ਦੁਆਲੇ ਦੀਆਂ ਸਿਰਫ਼ ਆਵਾਜ਼ਾਂ ਸੁਣ ਸਕਦੀ ਸੀ।"
ਉਹ ਯਾਦ ਕਰਦੇ ਹਨ, "ਉਨ੍ਹਾਂ ਨੇ ਮੈਨੂੰ ਨੰਗਾ ਕਰਕੇ ਅਤੇ ਲੋਹੇ ਦੇ ਬੈੱਡ ''ਤੇ ਬੰਨ੍ਹ ਦਿੱਤਾ ਅਤੇ ਉਨ੍ਹਾਂ ਨੇ ਬਿਜਲੀ ਦੇ ਝਟਕੇ ਦੇਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਮੇਰੇ ''ਤੇ ਪੁਲਿਸ ਸਟੇਸ਼ਨ ਵਿੱਚ ਬੰਬ ਰੱਖਣ ਦੇ ਇਲਜ਼ਾਮ ਲਗਾਏ, ਜੋ ਮੈਂ ਨਹੀਂ ਸੀ ਕੀਤਾ ਅਤੇ ਉਹ ਸਾਥੀ ਦਹਿਸ਼ਗਰਦਾਂ ਦੇ ਨਾਮ ਜਾਣਨਾ ਚਾਹੁੰਦੇ ਸਨ। ਇਹ ਲਗਾਤਾਰ ਚਲਦਾ ਰਿਹਾ.... "
ਉਹ ਆਪਣੀ ਨਜ਼ਰਬੰਦੀ ਦੇ 92 ਦਿਨ੍ਹਾਂ ਵਿੱਚੋਂ ਇੱਕ ਮੌਕੇ ''ਤੇ ਕਲੀਨੈਕ ਨੂੰ ਮਿਲੇ ਜਦੋਂ ਉਨ੍ਹਾਂ ਦੀਆਂ ਅੱਖਾਂ ਬਹੁਤੀਆਂ ਘੁੱਟ ਕੇ ਨਹੀਂ ਸਨ ਬੰਨ੍ਹੀਆਂ। ਉਨ੍ਹਾਂ ਨੇ ਸੋਚਿਆ ਕਿ ਡਾਕਟਰ ਕੇ ਇੱਕ ਮੈਡੀਕਲ ਡਾਕਟਰ ਹੈ ਅਤੇ ਕਹਿੰਦੇ ਹਨ ਕਿ ਡਾਕਟਰ ਕੇ ਨੇ ਦੱਸਿਆ ਸੀ ਕਿ ਉਨ੍ਹਾਂ ਦੀਆਂ ਪਸਲੀਆਂ ਟੁੱਟ ਗਈਆਂ ਹਨ।

"ਮੈਂ ਉਸ ਦੇ ਚਿਹਰੇ ਨੂੰ ਹੇਠੋਂ ਦੇਖ ਸਕਦੀ ਸੀ। ਇਹ ਇੱਕ ਚਿਹਰਾ ਹੈ ਜਿਸ ਨੂੰ ਮੈਂ ਕਦੀ ਨਹੀਂ ਭੁੱਲ ਸਕਦੀ। ਜਦੋਂ ਸੁਣਵਾਈ ਦੌਰਾਨ ਜੱਜ ਨੇ ਮੈਨੂੰ ਪੁੱਛਿਆ ਕਿ ਮੈਂ ਕਿਸੇ ਮੁਜ਼ਰਮ ਨੂੰ ਪਛਾਣ ਸਕਦੀ ਹਾਂ ਤਾਂ ਮੈਂ ਕਿਹਾ, ਉਹ ਇਥੇ ਹੈ ਡਾਕਟਰ ਕੇ।"
ਕਲੀਨੈਕ ਨੂੰ ਜਿਸ ਲੰਬੇ ਮੁਕੱਦਮੇ ਦੀ ਸੁਣਵਾਈ ਦੌਰਾਨ ਦਸੰਬਰ 2010 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਉਹ ਅਰਜਨਟੀਨਾ ਵਿੱਚ ਤਾਨਾਸ਼ਾਹੀ ਖ਼ਤਮ ਹੋਣ ਤੋਂ ਚਾਰ ਦਹਾਕਿਆਂ ਬਾਅਦ ਸ਼ੁਰੂ ਹੋਏ ਅਤੇ ਹਾਲੇ ਤੱਕ ਚੱਲ ਰਹੇ ਇਤਿਹਾਸਿਕ ਮੁਕੱਦਮੇ ਦਾ ਹਿੱਸਾ ਹੀ ਸੀ।
1000 ਤੋਂ ਵੱਧ ਸਾਬਕਾ ਮਿਲਟਰੀ ਅਤੇ ਪੁਲਿਸ ਅਧਿਕਾਰੀਆਂ ਨੂੰ ਮਨੁੱਖੀ ਹੱਕਾਂ ਦੀ ਉਲੰਘਣਾ ਕਰਨ ਬਦਲੇ ਸਜ਼ਾਵਾਂ ਸੁਣਾਈਆਂ ਗਈਆਂ ਅਤੇ 370 ਮਾਮਲੇ ਹਾਲੇ ਵੀ ਅਰਜਨਟੀਨਾ ਦੀ ਨਿਆਂ ਪ੍ਰਣਾਲੀ ਵਿੱਚ ਸੁਣਵਾਈ ਅਧੀਨ ਹਨ।
ਪਰ ਉਹ ਸਾਰੇ ਜਿਨ੍ਹਾਂ ਨੇ ਸਰਕਾਰ ਵੱਲੋਂ ਕਰਵਾਏ ਗਏ ਜਬਰ ਵਿਚ ਹਿੱਸਾ ਲਿਆ ਸੀ, ਨਿਆਂ ਦੇ ਕਟਿਹਰੇ ਵਿੱਚ ਖੜੇ ਨਾ ਹੋਏ। ਬਹੁਤ ਸਾਰੇ ਮਾਮਲਿਆਂ ਵਿੱਚ, ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਪੂਰੇ ਸਬੂਤ ਹੀ ਨਹੀਂ ਸਨ - ਜਿਵੇਂ ਪੌਲਾ ਦੇ ਪਿਤਾ ਦੇ ਮਾਮਲੇ ਵਿੱਚ।
ਉਹ ਕਹਿੰਦੇ ਹਨ, "ਮੈਨੂੰ ਪਤਾ ਹੈ ਉਨ੍ਹਾਂ ਨੇ ਕੀ ਕੀਤਾ ਕਿਉਂਕਿ ਉਨ੍ਹਾਂ ਨੇ ਮੈਨੂੰ ਦੱਸਿਆ ਹੈ। ਮੈਨੂੰ ਪਤਾ ਹੈ ਕਿ ਉਹ ਇਸਦਾ ਹਿੱਸਾ ਸਨ ਕਿਉਂਕਿ ਉਨ੍ਹਾਂ ਨੇ ਮੈਨੂੰ ਦੱਸਿਆ ਸੀ। ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਮਾਣ ਸੀ , ਉਹ ਇੱਕ ਨਾਇਕ ਦੀ ਤਰ੍ਹਾਂ ਮਹਿਸੂਸ ਕਰਦੇ ਸਨ।"
ਉਸ ਸਮੇਂ ਤੱਕ ਉਹ ਮੰਨਦੇ ਸਨ ਕਿ ਉਨ੍ਹਾਂ ਦੇ ਪਿਤਾ ਇੱਕ ਵਕੀਲ ਹਨ, ਉਨ੍ਹਾਂ ਨੇ ਪਿਤਾ ਨੂੰ ਕਦੀ ਵੀ ਪੁਲਿਸ ਦੀ ਵਰਦੀ ਵਿੱਚ ਨਹੀਂ ਸੀ ਦੇਖਿਆ।

"ਉਹ ਆਪਣੇ ਵੀਹਵਿਆਂ ਵਿੱਚ ਸਨ, ਤੇ ਘਰ ਵਿੱਚ ਜਿਹੜੀਆਂ ਤਸਵੀਰਾਂ ਮੇਰੇ ਕੋਲ ਹਨ ਉਹ ਕਿਸੇ ਪਾਸਿਉਂ ਵੀ ਪੁਲਿਸਵਾਲੇ ਨਹੀਂ ਲਗਦੇ। ਉਨ੍ਹਾਂ ਦੇ ਲੰਬੇ ਵਾਲ ਹਨ, ਰਿਵਾਜ਼ ਮੁਤਾਬਕ ਵੱਡੇ ਕਾਲਰਾਂ ਵਾਲੀਆਂ ਕਮੀਜ਼ਾਂ ਪਹਿਨੀਆਂ ਹੋਇਆਂ ਹਨ...ਉਹ 1970ਵਿਆਂ ਦੇ ਕਿਸੇ ਵੀ ਨੌਜਵਾਨ ਲੜਕੇ ਵਰਗੇ ਲਗਦੇ ਹਨ।"
ਪਰ ਨਾਲ ਕੀ ਪੌਲਾ ਨੇ ਕੜੀਆਂ ਜੋੜੀਆਂ ਅਤੇ ਪਤਾ ਲੱਗਿਆ ਕਿ ਉਹ ਅਗਵਾਹ ਕਰਕੇ ਨਜ਼ਰਬੰਦੀ ਕੇਂਦਰਾਂ ਵਿੱਚ ਲੈ ਜਾਣ ਲਈ ਲੋਕਾਂ ਦੀ ਚੋਣ ਕਰ ਰਹੇ ਸਨ। ਅਨਾਲੀਆ ਦੀ ਤਰ੍ਹਾਂ ਹੀ ਪੌਲਾ ਨੇ ਵੀ ਆਪਣੇ ਪਿਤਾ ਦਾ ਸਾਹਮਣਾ ਕੀਤਾ।
ਪੌਲਾ ਦੱਸਦੇ ਹਨ, "ਮੈਂ ਉਨ੍ਹਾਂ ਨੂੰ ਕਿਹਾ, ਤੁਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕੀਤਾ। ਮੈਨੂੰ ਪਰਵਾਹ ਨਹੀਂ ਜਿ ਉਨ੍ਹਾਂ ਨੇ ਕੁਝ ਕੀਤਾ ਜਾਂ ਨਹੀਂ। ਲੋਕਾਂ ਨੂੰ ਪਰੇਸ਼ਾਨ ਨਾ ਕਰੋ। ਅਤੇ ਮੈਂ ਇਹ ਗੱਲਬਾਤ ਕਈ ਵਾਰ ਕੀਤੀ।"
ਉਸ ਦੇ ਪਿਤਾ ਜੁਵਾਬ ਦੇ ਸਕਦੇ ਸਨ ਕਿ ਅਧਿਕਾਰੀ ਦਹਿਸ਼ਤਗਰਦਾਂ ਨਾਲ ਨਜਿੱਠ ਰਹੇ ਸਨ ਅਤੇ ਇਹ ਕਿ ਕਮਿਊਨਿਸਟ ਆ ਰਹੇ ਸਨ। ਪੌਲਾ ਕਹਿੰਦੇ ਹਨ ਕਿ ਉਹ ਨਹੀਂ ਜਾਣਦੇ ਉਨ੍ਹਾਂ ਦੇ ਪਿਤਾ ਹੱਥੋਂ ਕਿੰਨੇ ਲੋਕਾਂ ਦਾ ਕਤਲ ਹੋਇਆ, ਪਰ ਉਨ੍ਹਾਂ ਨੇ ਕਦੀ ਵੀ ਤੌਬਾ ਨਹੀਂ ਕੀਤੀ।
"ਉਹ ਦਹਿਸ਼ਤ ਦੀ ਮਸ਼ੀਨ ਚਲਾਉਣ ਵਾਲੇ ਅਹਿਮ ਪੁਰਜ਼ੇ ਸਨ। ਉਹ ਕਹਿੰਦੇ ਸਨ ਕਿ ਜ਼ੁਰਮ ਕੀਤਾ ਹੀ ਜਾਣਾ ਸੀ ਪਰ ਉਹ ਕਦੇ ਵੀ ਜ਼ੁਰਮ ਨਹੀਂ ਸਨ ਕਹਿੰਦੇ ਉਹ ਇਸ ਨੂੰ ਕਾਰਵਾਈ ਕਹਿੰਦੇ ਸਨ।"
ਸਭ ਕੁਝ ਪਤਾ ਲੱਗਣ ਤੋਂ ਦਸ ਸਾਲ ਬਾਅਦ ਜਦੋਂ ਪੌਲਾ ਦੀ ਮਾਂ ਦੀ ਮੌਤ ਹੋ ਗਈ ਉਨ੍ਹਾਂ ਨੇ ਆਪਣੇ ਪਿਤਾ ਨਾਲ ਹਰ ਤਰ੍ਹਾਂ ਦਾ ਸੰਪਰਕ ਤੋੜ ਦਿੱਤਾ।
ਸਾਲ 2019 ਦੇ ਆਖ਼ੀਰ ਵਿੱਚ ਪੌਲਾ ਨੇ ਸੁਣਿਆ ਕਿ ਉਨ੍ਹਾਂ ਦੇ ਪਿਤਾ ਨੂੰ ਗੰਭੀਰ ਦਿਲ ਦੇ ਦੌਰੇ ਨਾਲ ਹਸਪਤਾਲ ਲਿਜਾਇਆ ਗਿਆ ਹੈ ਅਤੇ ਉਹ ਸੋਚ ਰਹੇ ਸਨ ਕਿ ਉਹ ਉਨ੍ਹਾਂ ਨੂੰ ਮਿਲਣ ਜਾਣ ਜਾਂ ਨਾ।
ਉਹ ਨਹੀਂ ਗਏ ਅਤੇ ਜਦੋਂ ਉਨ੍ਹਾਂ ਦੇ ਪਿਤਾ ਮਰੇ ਉਹ ਦਫ਼ਨਾਉਣ ਸਮੇਂ ਵੀ ਨਹੀਂ ਗਏ।
"ਮੈਂ ਸੋਚਿਆ ਇਹ ਅੰਤਿਮ ਰਸਮਾਂ ਵਿੱਚ ਸ਼ਾਮਿਲ ਹੋਣਾ ਉਨ੍ਹਾਂ ਲੋਕਾਂ ਦੀ ਬੇਇੱਜਤੀ ਕਰਨਾ ਹੋਵੇਗਾ ਜੋ ਅਸਲ ਵਿੱਚ ਉਨ੍ਹਾਂ ਨੂੰ ਪਿਆਰ ਕਰਦੇ ਹਨ। ਪਰ ਨਾਲ ਹੀ ਮੇਰਾ ਉਹ ਹਿੱਸਾ ਵੀ ਸੀ ਜਿਸ ਨੇ ਜ਼ਿੰਦਗੀ ''ਚ ਪਿਤਾ ਤੋਂ ਵੱਖ ਹੋਣ ਦਾ ਸੋਗ ਪਹਿਲਾਂ ਹੀ ਮਨਾ ਲਿਆ ਸੀ। ਇਸ ਲਈ ਮੈਨੂੰ ਅਸਲ ''ਚ ਲੋੜ ਨਹੀਂ ਸੀ।"
ਸਾਬਕਾ ਮਿਲਟਰੀ ਅਤੇ ਪੁਲਿਸ ਅਧਿਕਾਰੀਆਂ ਦੇ ਬੱਚਿਆਂ ਦਾ ਆਪਸ ''ਚ ਮਿਲਣਾ
ਕੁਝ ਸਾਲ ਪਹਿਲਾਂ ਅਨਾਲੀਆ ਅਤੇ ਪੌਲਾ ਇੱਕ ਦੂਜੇ ਨੂੰ ਮਿਲੇ, ਬਹੁਤ ਸਾਰੇ ਪੁਲਿਸ ਅਤੇ ਮਿਲਟਰੀ ਅਧਿਕਾਰੀਆਂ ਦੇ ਬੱਚਿਆਂ ਨੇ ਆਪੋ ਆਪਣੇ ਪਿਤਾ ਵੱਲੋਂ ਕੀਤੇ ਕੰਮਾਂ ਦੀ ਨਿੰਦਾ ਕੀਤੀ।
ਇਹ ਸਭ ਸਬੱਬੀ ਨਹੀਂ ਸੀ ਹੋਇਆ। ਇਹ ਰਾਸ਼ਟਰਪਤੀ ਮੌਰੀਸਿਓ ਮੈਕਰੀ ਦੀ ਸੱਜੇ ਪੱਖੀ ਕੇਂਦਰ ਸਰਕਾਰ ਮੌਕੇ ਸਾਲ 2017 ਵਿਚ ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਇੱਕ ਫ਼ੈਸਲੇ ਨਾਲ ਸ਼ੁਰੂ ਹੋਇਆ ਸੀ, ਜਿਸ ਕਾਰਨ ਸੈਂਕੜੇ ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਕਰਨ ਵਾਲੇ ਐਡੁਆਰਡੋ ਕਲੀਨੈੱਕ ਨੂੰ ਜਲਦੀ ਰਿਹਾਅ ਕੀਤਾ ਜਾ ਸਕਦਾ ਸੀ।
ਫ਼ੈਸਲਾ ਵਾਪਸ ਕਰਵਾਉਣ ਲਈ ਪੰਜ ਲੱਖ ਮੁਜ਼ਾਹਰਾਕਾਰੀ ਸੜਕਾਂ ਦੇ ਆ ਗਏ ਤੇ ਫ਼ੈਸਲਾ ਵਾਪਸ ਲੈ ਲਿਆ ਗਿਆ।
ਅਨਾਲੀਆ ਕਹਿੰਦੇ ਹਨ, "ਇਹ ਤੱਥ ਕਿ ਮੇਰਾ ਪਿਤਾ ਜ਼ੇਲ੍ਹ ''ਚ ਹਨ ਅਰਜਨਾਟਾਈਨਾ ਦੇ ਸਮਾਜ ਬਾਰੇ ਬਹੁਤ ਕੁਝ ਦੱਸਦਾ ਹੈ। ਮੈਂ ਮਹਿਸੂਸ ਕੀਤਾ ਮੈਨੂੰ ਚੁੱਪੀ ਤੋੜਨ ਦੀ ਲੋੜ ਹੈ। ਮੈਂ ਕਹਿਣਾ ਚਾਹੁੰਦੀ ਹਾਂ, ਚਲੋ ਸਪੱਸ਼ਟ ਹੋਈਏ, ਪਿੱਛੇ ਮੁੜਨ ਦਾ ਰਾਹ ਨਹੀਂ ਹੈ।"
"ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਸਾਡੇ ਪਿਤਾ ਆਪਣੇ ਜ਼ੁਰਮਾਂ ਦੀ ਸਜ਼ਾ ਪਾਉਣ।"
ਇਹ ਵੀ ਪੜ੍ਹੋ-
- ਤਾਨਾਸ਼ਾਹਾਂ ਦੀਆਂ ਪਤਨੀਆਂ ਤੋਂ ਐਨੀ ਨਫ਼ਰਤ ਕਿਉਂ ?
- ਕੌਣ ਸਨ ਲੈਨਿਨ ਜਿਨ੍ਹਾਂ ਦੇ ਬੁੱਤ ''ਤੇ ਹੋਇਆ ਹੰਗਾਮਾ?
- ਕਿਮ ਜੋਂਗ ਉਨ ਦੇ ਦਾਦਾ ਕਿਮ ਇਲ ਸੰਗ ਜਿਨ੍ਹਾਂ ਨੇ ਉੱਤਰੀ ਕੋਰੀਆ ''ਚ ਤਾਨਾਸ਼ਾਹੀ ਦੀ ਨੀਂਹ ਰੱਖੀ ਸੀ
ਅਨਾਲੀਆ ਨੇ ਆਪਣੇ ਵਿਚਾਰਾਂ ਨੂੰ ਫ਼ੇਸਬੁੱਕ ''ਤੇ ਇੱਕ ਮੈਨੀਫ਼ੈਸਟੋ ਜ਼ਰੀਏ ਸਾਂਝਾ ਕੀਤਾ। ਹੋਰ ਧੀਆਂ ਪੁੱਤਾਂ ਨੇ ਇਸ ਨੂੰ ਪੜ੍ਹਿਆ।
"ਅਤੇ ਇਹ ਸਭ ਉਸ ਤੋਂ ਸ਼ੁਰੂ ਹੋਇਆ...ਅਸੀਂ ਸੰਪਰਕ ਵਿੱਚ ਆਏ, ਅਸੀਂ ਮਿਲੇ। ਅਸੀਂ ਕਿਹਾ, ''ਇਸ ਨੂੰ ਇਕੱਲਿਆਂ ਜ਼ਰਨਾ ਬਹੁਤ ਔਖਾ ਹੈ।"
ਅਸੀਂ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਲਈ ਇੱਕਠਿਆਂ ਆਏ। ਪਹਿਲੀ ਵਾਰ ਸਾਡੇ ਵਿੱਚੋਂ ਚਾਰ ਸਨ, ਸਾਰੀਆਂ ਔਰਤਾਂ, ਬਹੁਤ ਤਾਕਤ ਅਤੇ ਉਤਸ਼ਾਹ ਦੇ ਨਾਲ।"
ਉਹ ਆਪਣੇ ਆਪ ਨੂੰ ਅਣਆਗਿਆਕਾਰੀ ਕਹਾਣੀਆਂ ਕਹਿੰਦੇ ਹਨ, ਕਿਉਂਕਿ ਉਨ੍ਹਾਂ ਪਰਿਵਾਰ ਦੇ ਚੁੱਪ ਦੇ ਨਿਯਮ ਨੂੰ ਤੋੜ੍ਹਿਆ।
ਬਹੁਤ ਸਾਰਿਆਂ ਨੇ ਲੰਬਾ ਸਮਾਂ ਪਹਿਲਾਂ ਅਨਾਲੀਆਂ ਦੀ ਤਰ੍ਹਾਂ ਆਪਣੇ ਪਿਤਾ ਨੂੰ ਮਿਲਣਾ ਛੱਡ ਦਿੱਤਾ ਸੀ ਤੇ ਉਨ੍ਹਾਂ ਦੇ ਭੈਣ ਭਰਾ ਹਨ ਜਿਨ੍ਹਾਂ ਨੇ ਉਨ੍ਹਾਂ ਨਾਲ ਨਾਤਾ ਤੋੜ ਲਿਆ ਸੀ।
ਪੌਲਾ ਕਹਿੰਦੇ ਹਨ, "ਮੈਂ ਆਪਣੇ ਵਰਗੇ ਹੋਰਾਂ ਦੀ ਤਲਾਸ਼ ਕਰਕੇ ਬਹੁਤ ਖ਼ੁਸ਼ ਸੀ, ਮੈਂ ਜਾਣਦੀ ਸੀ ਮੈਂ ਇਕੱਲੀ ਨਹੀਂ ਹਾਂ।"
"ਉਹ ਮੈਨੂੰ ਉਸ ਤਰ੍ਹਾਂ ਸਮਝਦੇ ਹਨ ਜਿਵੇਂ ਕੋਈ ਹੋਰ ਨਹੀਂ ਸਮਝ ਸਕਦਾ।"
ਉਹ ਦੱਸਦੇ ਹਨ, "ਉਹ ਆਪਣੇ ਥੈਰੇਪਿਸਟ ਨੂੰ ਛੱਡ ਕੇ ਪਿਤਾ ਬਾਰੇ ਕਿਸੇ ਨਾਲ ਵੀ ਗੱਲ ਨਹੀਂ ਸਨ ਕਰ ਸਕਦੇ, ਅਤੇ 23 ਸਾਲਾਂ ਦੀ ਚੁੱਪੀ ਨੂੰ ਤੋੜਨ ਲਈ, ਖੜੇ ਹੋਣ ਲਈ ਹਿੰਮਤ ਜੁਟਾਉਣਾ ਇੱਕ ਬਹੁਤ ਹੀ ਰਾਹਤ ਦੇਣ ਵਾਲਾ ਸੀ।"
ਹੁਣ ਅਜਿਹੇ 80 ਮਜ਼ਬੂਤ ਸਮੂਹ ਹਨ,ਜਿੰਨਾਂ ਵਿੱਚੋਂ ਬਹੁਤੇ ਔਰਤਾਂ ਵੱਲੋਂ ਬਣਾਏ ਗਏ ਹਨ ਅਤੇ ਹਫ਼ਤਾਵਰ ਮਿਲਦੇ ਹਨ। ਉਹ ਇਕੱਠਿਆਂ ਖਾਂਦੇ ਹਨ, ਸਿਆਸਤ ''ਤੇ ਆਪਣੇ ਅਹਿਸਾਸਾਂ ਬਾਰੇ ਚਰਚਾ ਕਰਦੇ ਹਨ ਅਤੇ ਜਨਤਕ ਤੌਰ ''ਤੇ ਸਾਹਮਣੇ ਆਉਣ ਦੀਆਂ ਯੋਜਨਾਵਾਂ ਬਣਾਉਂਦੇ ਹਨ।
ਉਨ੍ਹਾਂ ਦੀ ਮੁਹਿੰਮਾਂ ਵਿੱਚੋਂ ਇੱਕ ਆਪਣੇ ਬਾਪਾਂ ਵੱਲੋਂ ਕੀਤੇ ਅਪਰਾਧਾਂ ਦਾ ਇਕਬਾਲ ਕਰਨ ਤੋਂ ਇਨਕਾਰ ਕਰਨ ਅਤੇ ਸਰਕਾਰੀ ਵਕੀਲਾਂ ਨੂੰ ਹੋਰ ਦੋਸ਼ੀ ਵਿਅਕਤੀਆਂ ਨੂੰ ਦੋਸ਼ੀ ਠਹਿਰਾਉਣ ਵਿਚ ਸਹਾਇਤਾ ''ਤੇ ਕੇਂਦਰਿਤ ਹੈ।
ਅਨਾਲੀਆ ਕਹਿੰਦੇ ਹਨ, "ਮੈਂ ਹਾਲੇ ਵੀ ਉਨ੍ਹਾਂ ਦੇ ਗੱਲ ਕਰਨ ਦੀ ਉਡੀਕ ਕਰ ਰਹੀ ਹਾਂ। ਮੈਨੂੰ ਪਤਾ ਹੈ ਕਿ ਮੇਰਾ ਪਿਤਾ ਕੋਲ ਉਨ੍ਹਾਂ ਦੇ ਪੀੜਤਾਂ ਬਾਰੇ ਜਾਣਕਾਰੀ ਹੈ।"
"ਹੋਰ ਅਧਿਕਾਰੀਆਂ ਦੇ ਉੱਲਟ ਜੋ ਬਹੁਤ ਬੁੱਢੇ ਹਨ ਅਤੇ ਸਠਿਆ ਗਏ ਹਨ, ਮੇਰੇ ਪਿਤਾ ਠੀਕ ਹਨ ਅਤੇ ਉਨ੍ਹਾਂ ਦੀ ਯਾਦਾਸ਼ਤ ਵੀ ਚੰਗੀ ਹੈ। ਅਤੇ ਇਹ ਜਾਣਨਾ ਕਿ ਉਨ੍ਹਾਂ ਨੇ ਨਾ ਬੋਲਣਾ ਚੁਣਿਆ ਹੈ ਅਤੇ ਉਨ੍ਹਾਂ ਹੋਰ ਮੁਜ਼ਰਮਾਂ ਬਾਰੇ ਚੁੱਪੀ ਦਰਦ ਅਤੇ ਨੁਕਸਾਨ ਕਰ ਰਹੀ ਹੈ, ਇਹ ਕੁਝ ਅਝਿਹਾ ਜੋ ਮੈਨੂੰ ਸੱਚਿਓਂ ਤਕਲੀਫ਼ ਦਿੰਦਾ ਹੈ।"
ਕਿਉਂਜੋ ਉਨ੍ਹਾਂ ਦੇ ਪਿਤਾ ਨਹੀਂ ਬੋਲਣਗੇ, ਅਣਆਗਿਆਕਾਰੀ ਸਟੋਰੀਜ਼ ਦੇ ਮੈਂਬਰ ਚਾਹੁੰਦੇ ਹਨ ਕਿ ਅਰਜਨਟਾਈਨਾ ਪੈਨਲ ਕੋਡ ਵਿੱਚ ਸੋਧ ਕੀਤੀ ਜਾਵੇ ਅਤੇ ਬੱਚਿਆਂ ਨੂੰ ਆਪਣੇ ਮਾਪਿਆਂ ਖ਼ਿਲਾਫ਼ ਮਨੁੱਖਤਾ ਵਿਰੁੱਧ ਕੀਤੇ ਗ਼ੁਨਾਹਾਂ ਦੇ ਖ਼ਿਲਾਫ਼ ਗਵਾਈ ਦੇ ਸਕਣ।
ਅਕਸਰ ਆਦਮੀਆਂ ਦੇ ਖ਼ਿਲਾਫ਼ ਕੇਸ ਟੁੱਕੜਿਆਂ ਹੁੰਦਾ ਹੈ ਜਿੰਨਾਂ ਨੂੰ ਤਰਤੀਬ ''ਚ ਜੋੜਨ ਵਿੱਚ ਬੱਚੇ ਆਪਣੇ ਪਰਿਵਾਰਕ ਗਿਆਨ ਦੇ ਆਧਾਰ ''ਤੇ ਮਦਦ ਕਰ ਸਕਦੇ ਹਨ - ਜਿਵੇਂ ਕਿ ਅਨਾਲੀਆ ਦੀ ਜਾਣਕਾਰੀ ਕਿ ਉਨ੍ਹਾਂ ਦੇ ਪਿਤਾ ਨੂੰ ਕੰਮ ''ਤੇ "ਡਾਕਟਰ ਕੇ" ਵਜੋਂ ਜਾਣਿਆ ਜਾਂਦਾ ਸੀ।
ਇੱਕ ਹੋਰ ਮੈਂਬਰ ਨੇ ਆਪਣੇ ਪਿਤਾ ਵੱਲੋਂ ਕਈ ਚੀਜ਼ਾਂ ਤਫ਼ਸੀਲ ਵਿੱਚ ਸੁਣੀਆਂ ਹਨ ਜਿਵੋਂ ਕਿ ਲੋਕਾਂ ਨੂੰ ਜਿਉਂਦਿਆਂ ਹੈਲੀਕਾਪਟਰ ਵਿੱਚੋਂ ਸਮੁੰਦਰ ਵਿੱਚ ਸੁੱਟਣਾ ਪਰ ਅਦਾਲਤ ਵਿੱਚ ਗਵਾਹੀ ਦੇਣ ਦੇ ਯੋਗ ਨਹੀਂ ਹੈ।
ਅਨਾਲੀਆ ਕਹਿੰਦੇ ਹਨ," ਰੂੜੀਵਾਦੀ ਸਮਾਜ ਵਿੱਚ ਆਪਣੇ ਪਿਤਾ ਦੇ ਖ਼ਿਲਾਫ਼ ਬੋਲਣ ਦੀ ਸਖ਼ਤ ਨਿੰਦਾ ਕੀਤੀ ਜਾਂਦੀ ਹੈ। ਤੁਹਾਡਾ ਪਿਤਾ ਤੁਹਾਡਾ ਖ਼ੂਨ। ਠੀਕ, ਪਰ ਜੇ ਤੁਹਾਡਾ ਪਿਤਾ ਇੱਕ ਤਸ਼ੱਦਦ ਢਾਉਣ ਵਾਲਾ, ਇੱਕ ਬਲਾਤਕਾਰੀ ਇੱਕ ਚੋਰ ਹੈ? ਤੁਸੀਂ ਕੁਝ ਨਹੀਂ ਕਹਿ ਸਕਦੇ?"
"ਲੋਕ ਇਸ ਬਾਰੇ ਵੀ ਸਵਾਲ ਨਹੀਂ ਕਰਦੇ। ਪਰ ਸ਼ਾਇਦ ਹੁਣ ਸਾਡੇ ਕਰਨ ਦਾ ਸਮਾਂ ਹੈ।"

ਸਾਲ 2018 ਵਿੱਚ, ਅਣਆਗਿਆਕਾਰੀ ਸਟੋਰੀਜ਼ ਨੇ ਫੌਜੀ ਤਖ਼ਤਾਪਲਟ ਦੀ ਵਰ੍ਹੇਗੰਡ ਲਈ ਕੌਮੀ ਯਾਦਗਰ ਦਿਹਾੜਾ 24 ਮਾਰਚ ਨੂੰ ਸੜਕਾਂ ਤੇ ਉੱਤਰੇ। ਉਨ੍ਹਾਂ ਦੇ ਬਹੁਰੰਗੇ ਬੈਨਰਾਂ ''ਤੇ ਲਿਖਿਆ ਸੀ, "ਅਸੀਂ ਨਸਲਕੁਸ਼ੀ ਦੇ ਦੋਸ਼ੀਆਂ ਦੇ ਰਿਸ਼ਤੇਦਾਰ ਹਾਂ।"
ਐਨਲੀਆ ਕਹਿੰਦੇ ਹਨ ਲੋਕਾਂ ਨੇ ਉਨ੍ਹਾਂ ਨੂੰ ਹੈਰਾਨ ਹੋ ਕੇ ਦੇਖਿਆ। ਕੁਝ ਦੇ ਹੰਝੂ ਫ਼ੁੱਟ ਗਏ, ਹਾਲਾਂਕਿ ਕਈਆਂ ਨੇ ਉਨ੍ਹਾਂ ਦੀ ਤਾਰੀਫ਼ ਕੀਤੀ।
ਉਹ ਕਹਿੰਦੇ ਹਨ, "ਇਹ ਪਹਿਲੀ ਵਾਰ ਸੀ ਜਦੋਂ ਦੋਸ਼ੀਆਂ ਦੇ ਰਿਸ਼ਤੇਦਾਰਾਂ ਦਾ ਸਮੂਹ, ਇਸ ਤਰ੍ਹਾਂ ਦਾ ਜਨਤਕ ਤੌਰ ''ਤੇ ਸਾਹਮਣੇ ਆ ਰਿਹਾ ਸੀ।"
ਹਾਲੇ ਹਰ ਕੋਈ ਉਨ੍ਹਾਂ ਦੀਆਂ ਗਤੀਵਿਧੀਆਂ ਲਈ ਤਿਆਰ ਨਹੀਂ ਹੈ। ਸਮੂਹਿਕ ਤੌਰ ''ਤੇ ਪੀੜਤਾਂ ਦੇ ਕੁਝ ਰਿਸ਼ਤੇਦਾਰਾਂ ਅਤੇ ਬਚੇ ਹੋਏ ਲੋਕਾਂ ਲਈ ਇਹ ਅਸਹਿਜ ਅਵਸਥਾ ਹੈ।
ਬੱਚ ਗਏ ਡੇਲੀਆ ਬਰੇਰਾ ਨੇ ਬੀਬੀਸੀ ਨੂੰ ਸਾਲ 2019 ਵਿੱਚ ਦਿੱਤੇ ਇੰਟਰਵਿਊ ਵਿੱਚ ਪ੍ਰਸ਼ਨ ਕੀਤਾ, "ਇਨ੍ਹਾਂ ਅਣਆਗਿਆਕਾਰੀ ਧੀਆਂ ਪੁੱਤਾਂ ਕੋਲ ਬੋਲਣ ਦੇ ਬਹੁਤ ਸਾਰੇ ਮੌਕੇ ਸਨ, ਅਤੇ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ, ਇਸ ਤਰ੍ਹਾਂ ਕਿਉਂ?"
ਬਰੇਰਾ ਨੇ ਕਿਹਾ, "ਉਹ ਉਨ੍ਹਾਂ ''ਤੇ ਵਿਸ਼ਵਾਸ ਨਹੀਂ ਕਰਦੇ, ਖ਼ਾਸਕਰ ਉਨ੍ਹਾਂ ''ਤੇ ਜੋ ਕਹਿੰਦੇ ਹਨ ਉਹ ਹਾਲੇ ਆਪਣੇ ਪਿਤਾ ਨੂੰ ਪਿਆਰ ਕਰਦੇ ਹਨ, ਉਨ੍ਹਾਂ ਨੇ ਜੋ ਕੁਝ ਕੀਤਾ ਉਸ ਤੋਂ ਬਾਅਦ ਵੀ।"
ਉਹ ਕਹਿੰਦੇ ਹਨ, "ਮੈਨੂੰ ਕਹੋ ਤੁਸੀਂ ਉਨ੍ਹਾਂ ਨੂੰ ਪਿਆਰ ਨਹੀਂ ਕਰਦੇ ਅਤੇ ਹੋ ਸਕਦਾ ਹੈ ਉਹ ਵੱਖਰੀ ਕਹਾਣੀ ਹੋਵੇ।"
ਇੱਕ ਦੋਸ਼ੀ ਠਹਿਰਾਏ ਗਏ ਵਿਅਕਤੀ ਦੇ ਧੀਆਂ ਪੁੱਤਾਂ ਲਈ ਇਹ ਅਕਸਰ ਵਧੇਰੇ ਗੁੰਝਲਦਾਰ ਹੁੰਦਾ ਹੈ।

ਅਨਾਲੀਆ ਕਹਿੰਦੇ ਹਨ, "ਦੇਖੋ ਮੈਂ ਆਪਣੇ ਆਪ ਨੂੰ ਹਰ ਸਮੇਂ ਇਹ ਪੁੱਛਦੀ ਹਾਂ, ਅਸੀਂ ਇਸ ਬਾਰੇ ਹਮੇਸ਼ਾਂ ਇਕੱਠਿਆਂ ਵਿਚਾਰ ਚਰਚਾ ਕਰਦੇ ਹਾਂ।"
"ਤੁਸੀਂ ਪਿਆਰ ਨੂੰ ਖ਼ਤਮ ਕਿਵੇਂ ਕਰ ਸਕਦੇ ਹੋ? ਤੁਸੀਂ ਆਪਣੀਆਂ ਚੰਗੀਆਂ ਯਾਦਾਂ ਨੂੰ ਕਿਵੇਂ ਮਿਟਾ ਸਕਦੇ ਹੋ? ਤੁਸੀਂ ਪਿਆਰ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਕਿਵੇਂ ਲੈ ਸਕਦੇ ਹੋ? ਮੈਂ ਉਸ ਪਿਤਾ ਨੂੰ ਛੱਡਣ ਤੋਂ ਇਨਕਾਰੀ ਹਾਂ ਜਿਸ ਨੂੰ ਇੱਕ ਸਮੇਂ ਮੈਂ ਪਿਆਰ ਕਰਦੀ ਸੀ, ਮੇਰਾ ਇੱਕ ਹਿੱਸਾ ਹੈ ਜੋ ਇਸ ਨੂੰ ਫ਼ੜੀ ਰੱਖਣਾ ਚਾਹੁੰਦਾ ਹੈ। ਇਸ ਲਈ ਮੈਂ ਇੰਨਾਂ ਵਿਰੋਧਤਾਵਾਂ ਨਾਲ ਜਿਉਂਦੀ ਹਾਂ।"
ਕਈ ਇਸ ਤੋਂ ਅਗਾਂਹ ਨਿਕਲ ਗਏ ਹਨ ਆਪਣੇ ਆਪ ਨੂੰ ਸਾਬਕਾ ਧੀਆਂ ਦੱਸਦੇ ਹਨ ਜਾਂ ਆਪਣਾ ਸਰਨੇਮ ਬਦਲਣ ਲਈ ਰਸਮੀ ਬੇਨਤੀ ਪੱਤਰ ਦਿੰਦੇ ਹਨ।
ਅਨਾਲੀਆ ਕਹਿੰਦੇ ਹਨ, "ਮੈਂ ਸੋਚਦੀ ਹਾਂ ਇਹ ਬਹੁਤ ਨਿੱਜੀ ਫ਼ੈਸਲਾ ਹੈ, ਪਰ ਮੇਰੇ ਲਈ ਇਹ ਕੁਝ ਵੀ ਨਹੀਂ ਬਦਲੇਗਾ। ਮੈਂ ਆਪਣੇ ਪਿਤਾ ਨੂੰ ਸਰਨੇਮ ਰੱਖਣ ਦਾ ਹੱਕ ਨਹੀਂ ਦਿੰਦੀ। ਇਹ ਮੇਰਾ ਵੀ ਉੱਪਨਾਮ ਹੈ, ਮੇਰੇ ਪਰਿਵਾਰ ਦਾ ਮੇਰੇ ਇਤਿਹਾਸ ਹੈ।"
ਪੌਲਾ ਇਸ ਗੱਲ ਨਾਲ ਸਹਿਮਤ ਹੁੰਦੇ ਹਨ।
ਜਦੋਂ ਉਨ੍ਹਾਂ ਦੇ ਪਿਤਾ ਜਿਉਂਦੇ ਸਨ, ਉਨ੍ਹਾਂ ਆਪਣੇ ਪਿਤਾ ਨੂੰ ਕਿਹਾ ਸੀ, "ਤੁਸੀਂ ਬਹੁਤ ਸਾਰੇ ਲੋਕਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਲਈਆਂ ਹਨ।"
"ਤੁਸੀਂ ਮੇਰਾ ਸਰਨੇਮ ਨਹੀਂ ਲੈ ਰਹੇ। ਤੁਸੀਂ ਇਸ ਨੂੰ ਦਾਗ਼ਦਾਰ ਕੀਤਾ ਹੈ, ਤੁਸੀਂ ਇਸ ਨੂੰ ਕਲੰਕ ਲਾਇਆ ਹੈ, ਮੈਂ ਇਸ ਨੂੰ ਸਾਫ਼ ਕਰਨ ਜਾ ਰਹੀ ਹਾਂ।"
ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਸਮੂਹ ਤੋਂ ਇੱਕ ਕਦਮ ਪਿੱਛੇ ਖਿੱਛਿਆ ਹੈ ਪਰ ਕਹਿੰਦੇ ਹਨ, "ਤਾਨਾਸ਼ਾਹੀ ਦੇ ਸਬੰਧ ਵਿੱਚ ਨੈਤਿਕ ਰੁਖ਼, ਅਤੇ ਇਸ ਵਿੱਚ ਮੇਰੇ ਪਿਤਾ ਦੀ ਭੂਮਿਕਾ, ਅਜੇ ਵੀ ਕਾਇਮ ਹੈ।"
"ਮੈਂ ਹਾਲੇ ਵੀ ਬੋਲਣ ਦੀ ਜ਼ਿੰਮੇਵਾਰੀ ਮਹਿਸੂਸ ਕਰਦੀ ਹਾਂ ਅਤੇ ਸ਼ਾਇਦ ਅਰਜਨਟੀਨਾ ਅਤੇ ਦੁਨੀਆਂ ਭਰ ਵਿੱਚ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਵਾਵਾਂ, ਚਾਹੇ ਉਹ ਦੋਸ਼ੀ ਨਾਲ ਕੋਈ ਵੀ ਸਬੰਧ ਰੱਖਦੇ ਹੋਣ। ਤਾਂ ਕਿ ਜੰਗ ਕਦੀ ਵੀ ਖ਼ਤਮ ਨਾ ਹੋਵੇ।"
ਇਹ ਵੀ ਪੜ੍ਹੋ:
- ਆਇਸ਼ਾ ਖੁਦਕੁਸ਼ੀ ਦਾ ਵੀਡੀਓ: ''''ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ''''
- ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ
- ਮੋਗਾ ਵਿੱਚ ਦੋ ਸਕੀਆਂ ਭੈਣਾਂ ਦੇ ਕਤਲ ਮਾਮਲੇ ਬਾਰੇ ਪੁਲਿਸ ਦਾ ਕੀ ਕਹਿਣਾ ਹੈ
https://www.youtube.com/watch?v=F7LRjykO9hw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''fc4f9594-d54a-488d-a781-171fa64e21be'',''assetType'': ''STY'',''pageCounter'': ''punjabi.international.story.56603017.page'',''title'': ''ਜਦੋਂ ਇਨ੍ਹਾਂ ਧੀਆਂ ਨੂੰ ਆਪਣੇ ਪਿਤਾ ਵੱਲੋਂ ਸਰਕਾਰ ਲਈ ਕੀਤੇ ਕਤਲਾਂ ਤੇ ਤਸ਼ੱਦਦ ਬਾਰੇ ਪਤਾ ਲਗਿਆ'',''author'': ''ਵਲੇਰੀਆ ਪੈਰਾਸੋ '',''published'': ''2021-04-03T13:36:54Z'',''updated'': ''2021-04-03T13:36:54Z''});s_bbcws(''track'',''pageView'');