ਕੇਂਦਰ ਸਰਕਾਰ ਦੀ ਪੰਜਾਬ ਨੂੰ ਚਿੱਠੀ: ''''ਬਾਹਰੀ ਮਜ਼ਦੂਰਾਂ ਦਾ ਪੰਜਾਬ ਦੇ ਸਰਹਦੀ ਪਿੰਡਾਂ ''''ਚ ਸ਼ੋਸ਼ਣ ਹੋ ਰਿਹਾ'''' - 5 ਅਹਿਮ ਖ਼ਬਰਾਂ
Saturday, Apr 03, 2021 - 07:20 AM (IST)


ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ।
ਚਿੱਠੀ ''ਚ ਲਿਖਿਆ ਗਿਆ ਹੈ ਕਿ ਬਾਰਡਰ ਸਕਿਊਰਿਟੀ ਫੋਰਸ ਵਲੋਂ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਬਾਹਰੀ ਸੂਬਿਆਂ ਤੋਂ ਮਜ਼ਦੂਰਾਂ ਨੂੰ ਚੰਗੀ ਤਨਖਾਹ ਦਾ ਵਾਅਦਾ ਕਰਕੇ ਸੱਦਿਆਂ ਜਾਂਦਾ ਹੈ। ਪਰ ਜਦੋਂ ਉਹ ਪੰਜਾਬ ਆਉਂਦੇ ਹਨ ਤਾਂ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਗੈਰਮਨੁੱਖੀ ਵਤੀਰਾ ਕੀਤਾ ਜਾਂਦਾ ਹੈ।
ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇਸ ਬਾਰੇ ਛੇਤੀ ਤੋਂ ਛੇਤੀ ਮੰਤਰਾਲੇ ਨੂੰ ਸੁਚਿਤ ਕਰਨ ਲਈ ਕਿਹਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੀ ਇਸ ਚਿੱਠੀ ਦਾ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਵਿਰੋਧ ਕੀਤਾ ਹੈ ਅਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਵੀ ਕੇਂਦਰ ਦੀ ਇਸ ਚਿੱਠੀ ''ਤੇ ਇਤਰਾਜ਼ ਜਤਾਇਆ ਹੈ।
ਇਹ ਵੀ ਪੜ੍ਹੋ
- ਕੋਰੋਨਾ ਵੈਕਸੀਨ: ਦੁਨੀਆਂ ਭਰ ਵਿੱਚ ਟੀਕਾਕਰਣ ਕਦੋਂ ਮੁਕੰਮਲ ਹੋਵੇਗਾ
- ''ਤੁਹਾਡੇ ਪੋਰਨ ਵੀਡੀਓ ਸਾਡੇ ਕੋਲ ਹਨ'': ਇਸ ਤਰ੍ਹਾਂ ਕੀਤੀ ਜਾ ਰਹੀ ਹੈ ਇੰਟਰਨੈੱਟ ਰਾਹੀਂ ਪੈਸਿਆਂ ਦੀ ਵਸੂਲੀ
- ਤਾਇਵਾਨ ਰੇਲ ਹਾਦਸਾ: ''ਸੀਟਾਂ ਹੇਠ ਲੋਕ ਫਸੇ ਹੋਏ ਸਨ, ਹਰ ਪਾਸੇ ਲਾਸ਼ਾਂ ਪਈਆਂ ਸਨ''
ਅਕਾਲੀ ਦਲ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਅਸਲ ਕਾਰਨ ਦੱਸਿਆ ਜਾਵੇ ਕਿ ਕਿਵੇਂ ਮਾਨਸਿਕ ਤੌਰ ''ਤੇ ਬਿਮਾਰ ਲੋਕ ਸਰਹੱਦ ਤੱਕ ਪਹੁੰਚੇ ਅਤੇ ਇਸਦੀ ਪੂਰੀ ਪੜਤਾਲ ਕੀਤੀ ਜਾਵੇ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।
ਰਾਕੇਸ਼ ਟਿਕੈਤ ਨੇ ਭਾਜਪਾ ''ਤੇ ਲਾਇਆ ਹਮਲਾ ਕਰਨ ਦਾ ਇਲਜ਼ਾਮ, ਕਿਸਾਨਾਂ ਨੇ ਲਾਏ ਜਾਮ

ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਇਲਜ਼ਾਮ ਲਗਾਇਆ ਹੈ ਕਿ ਭਾਜਪਾ ਸਮਰਥਕਾਂ ਨੇ ਉਨ੍ਹਾਂ ''ਤੇ ਹਮਲਾ ਕੀਤਾ ਹੈ।
ਟਿਕੈਤ ਦੇ ਮੁਤਾਬਕ ਇਹ ਹਮਲਾ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਹੋਇਆ ਹੈ। ਉਨ੍ਹਾਂ ਨੇ ਇਸ ਬਾਰੇ ਟਵਿੱਟਰ ''ਤੇ ਇੱਕ ਵੀਡੀਓ ਵੀ ਪੋਸਟ ਕੀਤਾ ਹੈ।
ਰਾਕੇਸ਼ ਟਿਕੈਤ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ''ਤੇ ਹਮਲਾ ਜ਼ਿਲ੍ਹੇ ਦੇ ਬਾਨਸੂਰ ਰੋਡ ''ਤੇ ਹੋਇਆ।
ਰਾਕੇਸ਼ ਟਿਕੈਤ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨ ਦਾ ਮੁੱਖ ਚਿਹਰਾ ਬਣੇ ਹੋਏ ਹਨ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
''ਹਾਲਾਤ ਇਹੀ ਰਹੇ ਤਾਂ ਲੌਕਡਾਊਨ ਦੀ ਸੰਭਾਵਨਾ ਨੂੰ ਖਾਰਜ ਨਹੀਂ ਕਰ ਸਕਦੇ''
ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਕਿਹਾ ਕਿ ਜੇਕਰ ਸੂਬੇ ਵਿੱਚ ਕੋਰੋਨਾਵਾਇਰਸ ਦੇ ਇਹੀ ਹਾਲਾਤ ਬਣੇ ਰਹੇ ਤਾਂ ਲੌਕਡਾਊਨ ਲਗਾਉਣ ਦੀ ਸੰਭਾਵਨਾ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ।
ਮਹਾਰਾਸ਼ਟਰ ਕੋਰੋਨਾਵਾਇਰਸ ਦੇ ਮਾਮਲੇ ਵਿੱਚ ਦੇਸ਼ ''ਚ ਪਹਿਲੇ ਨੰਬਰ ''ਤੇ ਹੈ। ਇੱਥੇ ਐਕਟਿਵ ਕੇਸ ਅਤੇ ਹਰ ਦਿਨ ਸਾਹਮਣੇ ਆ ਰਹੇ ਨਵੇਂ ਮਾਮਲਿਆਂ ਦੀ ਗਿਣਤੀ ਦੇਸ਼ ਵਿੱਚ ਸਭ ਤੋਂ ਜ਼ਿਆਦਾ ਹੈ।
ਕੋਰੋਨਾਵਾਇਰਸ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕਰ ਰਹੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਮਹਾਮਾਰੀ ਦੀ ਮੌਜੂਦਾ ਸਥਿਤੀ ਲਈ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ, "ਲੋਕ ਲਾਪਰਵਾਹ ਹੋ ਗਏ ਹਨ।"
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।
ਇਹ ਵੀ ਪੜ੍ਹੋ
- ਕੋਰੋਨਾਵਾਇਰਸ ਵੈਕਸੀਨ ਬਾਰੇ ਤੁਹਾਡੇ ਦੇਸ ਦੀ ਕਾਰਗੁਜ਼ਾਰੀ ਕੀ ਹੈ ਤੇ ਕਿਹੜਾ ਦੇਸ ਅੱਗੇ ਹੈ
- ਕੋਰੋਨਾਵਾਇਰਸ : ਕੋਵਿਡ-19 ਕਿੱਥੋਂ ਆਇਆ ਸੀ, WHO ਨੇ ਕੀਤਾ ਖੁਲਾਸਾ
- ਕੋਰੋਨਾਵਾਇਰਸ: ਭਾਰਤ ਵਿੱਚ ਵੈਕਸੀਨ ਦੀਆਂ ਲੋੜਾਂ ਕਿਸ ਤਰ੍ਹਾਂ ਪੂਰੀਆਂ ਹੋ ਸਕਣਗੀਆਂ
ਕੋਰੋਨਾ ਵੈਕਸੀਨ: ਦੁਨੀਆਂ ਭਰ ਵਿੱਚ ਟੀਕਾਕਰਣ ਕਦੋਂ ਮੁਕੰਮਲ ਹੋਵੇਗਾ

ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੈਡਰਸ ਅਦਾਨੋਮ ਮੁਤਾਬਕ ਵੈਕਸੀਨ ''ਮਹਾਮਾਰੀ ਦਾ ਰੁਖ਼ ਬਦਲਣ ਵਿੱਚ ਵੱਡੀ ਉਮੀਦ ਹਨ।''
ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ''ਦੁਨੀਆਂ ਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਯਕੀਨੀ ਬਣਾਉਣਾ ਪਵੇਗਾ ਕਿ ਦੁਨੀਆਂ ਵਿੱਚ ਹਰ ਜਗ੍ਹਾ ਜਿੱਥੇ ਵੀ ਲੋਕ ਰਹਿੰਦੇ ਹਨ ਬਿਨਾਂ ਉਨ੍ਹਾਂ ਦੀ ਆਰਥਿਕ ਸਮਰੱਥਾ ਦਾ ਵਿਚਾਰ ਕੀਤਿਆਂ, ਉਨ੍ਹਾਂ ਦੇ ਟੀਕਾ ਲੱਗੇ।''
ਬਹੁਤ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਵੈਕਸੀਨਾਂ ਦੀ ਦੁਨੀਆਂ ਨੂੰ ਕੋਰੋਨਾ ਤੋਂ ਮੁਕਤੀ ਦਵਾਉਣ ਤੇ ਵਾਪਸ ਆਮ ਜ਼ਿੰਦਗੀ ਵਿੱਚ ਲਿਆਉਣ ''ਚ ਵੱਡੀ ਭੂਮਿਕਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।
ਤਾਇਵਾਨ ਰੇਲ ਹਾਦਸਾ: ''ਸੀਟਾਂ ਹੇਠ ਲੋਕ ਫਸੇ ਹੋਏ ਸਨ, ਹਰ ਪਾਸੇ ਲਾਸ਼ਾਂ ਪਈਆਂ ਸਨ''

ਤਾਇਵਾਨ ਵਿੱਚ ਇੱਕ ਰੇਲ ਹਾਦਸੇ ਵਿੱਚ ਘੱਟੋ-ਘੱਟ 48 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਅਤੇ 70 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।
ਸਰਕਾਰੀ ਅਧਿਕਾਰੀਆਂ ਮੁਤਾਬਕ, ਇਹ ਹਾਦਸਾ ਪੂਰਬੀ ਤਾਇਵਾਨ ਦੀ ਇੱਕ ਸੁਰੰਗ ਵਿੱਚ ਹੋਇਆ, ਜਿੱਥੇ ਟਰੇਨ ਇੱਕ ਟਰੱਕ ਨੂੰ ਟੱਕਰ ਮਾਰਨ ਤੋਂ ਬਾਅਦ ਪੱਟੜੀ ਤੋਂ ਉਤਰ ਗਈ।
ਸਥਾਨਕ ਮੀਡੀਆ ਮੁਤਾਬਕ ਘਟਨਾ ਵਾਲੀ ਥਾਂ ਰਾਹਤ ਕਾਰਜ ਜਾਰੀ ਹੈ।
ਤਾਇਵਾਨ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਸੁਰੰਗ ਅੰਦਰ ਚਾਰ ਰੇਲ ਕੋਚ ਹਨ, ਜਿਨ੍ਹਾਂ ਵਿੱਚ ਅਜੇ ਵੀ ਕਰੀਬ 200 ਲੋਕ ਫਸੇ ਹੋਏ ਹਨ। ਇਹ ਚਾਰੇ ਰੇਲ ਕੋਚ ਇਸ ਹਾਦਸੇ ''ਚ ''ਬੁਰੀ ਤਰ੍ਹਾਂ ਨੁਕਸਾਨੇ'' ਗਏ ਹਨ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।
ਇਹ ਵੀ ਪੜ੍ਹੋ:
- ਆਇਸ਼ਾ ਖੁਦਕੁਸ਼ੀ ਦਾ ਵੀਡੀਓ: ''''ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ''''
- ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ
- ਮੋਗਾ ਵਿੱਚ ਦੋ ਸਕੀਆਂ ਭੈਣਾਂ ਦੇ ਕਤਲ ਮਾਮਲੇ ਬਾਰੇ ਪੁਲਿਸ ਦਾ ਕੀ ਕਹਿਣਾ ਹੈ
https://www.youtube.com/watch?v=F7LRjykO9hw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f37cbb38-af80-49b2-b90a-b6b5d9f296fb'',''assetType'': ''STY'',''pageCounter'': ''punjabi.india.story.56622376.page'',''title'': ''ਕੇਂਦਰ ਸਰਕਾਰ ਦੀ ਪੰਜਾਬ ਨੂੰ ਚਿੱਠੀ: \''ਬਾਹਰੀ ਮਜ਼ਦੂਰਾਂ ਦਾ ਪੰਜਾਬ ਦੇ ਸਰਹਦੀ ਪਿੰਡਾਂ \''ਚ ਸ਼ੋਸ਼ਣ ਹੋ ਰਿਹਾ\'' - 5 ਅਹਿਮ ਖ਼ਬਰਾਂ'',''published'': ''2021-04-03T01:42:00Z'',''updated'': ''2021-04-03T01:42:00Z''});s_bbcws(''track'',''pageView'');