ਰਾਕੇਸ਼ ਟਿਕੈਤ ਨੇ ਭਾਜਪਾ ''''ਤੇ ਲਾਇਆ ਹਮਲਾ ਕਰਨ ਦਾ ਇਲਜ਼ਾਮ, ਪੁਲਿਸ ਨੇ 4 ਲੋਕ ਹਿਰਾਸਤ ''''ਚ ਲਏ
Friday, Apr 02, 2021 - 08:20 PM (IST)


ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਇਲਜ਼ਾਮ ਲਗਾਇਆ ਹੈ ਕਿ ਭਾਜਪਾ ਸਮਰਥਕਾਂ ਨੇ ਉਨ੍ਹਾਂ ''ਤੇ ਹਮਲਾ ਕੀਤਾ ਹੈ।
ਟਿਕੈਤ ਦੇ ਮੁਤਾਬਕ ਇਹ ਹਮਲਾ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਹੋਇਆ ਹੈ। ਉਨ੍ਹਾਂ ਨੇ ਇਸ ਬਾਰੇ ਟਵਿੱਟਰ ''ਤੇ ਇੱਕ ਵੀਡੀਓ ਵੀ ਪੋਸਟ ਕੀਤਾ ਹੈ।
https://twitter.com/ANI/status/1377980193185259522
ਰਾਕੇਸ਼ ਟਿਕੈਤ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ''ਤੇ ਹਮਲਾ ਜ਼ਿਲ੍ਹੇ ਦੇ ਬਾਨਸੂਰ ਰੋਡ ''ਤੇ ਹੋਇਆ।
ਰਾਕੇਸ਼ ਟਿਕੈਤ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨ ਦਾ ਮੁੱਖ ਚਿਹਰਾ ਬਣੇ ਹੋਏ ਹਨ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਵੈਕਸੀਨ ਬਾਰੇ ਤੁਹਾਡੇ ਦੇਸ ਦੀ ਕਾਰਗੁਜ਼ਾਰੀ ਕੀ ਹੈ ਤੇ ਕਿਹੜਾ ਦੇਸ ਅੱਗੇ ਹੈ
- ਮਿਆਂਮਾਰ ਹਿੰਸਾ: ਭਾਰਤ ਦੀ ਚੁੱਪੀ ਪਿੱਛੇ ਕੀ ਮਜਬੂਰੀ ਹੈ
- ਸਰਕਾਰੀ ਬਚਤ ਸਕੀਮਾਂ ''ਤੇ ਘੱਟ ਵਿਆਜ ਦਾ ਤੁਹਾਡੇ ''ਤੇ ਕੀ ਅਸਰ
ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਚਾਇਤਾਂ ਕਰ ਰਹੇ ਹਨ। ਕੁਝ ਦਿਨ ਪਹਿਲਾਂ ਟਿਕੈਤ ਪੱਛਮੀ ਬੰਗਾਲ ਦੇ ਦੌਰੇ ''ਤੇ ਸਨ ਅਤੇ ਹੁਣ ਰਾਜਸਥਾਨ ਦੌਰੇ ''ਤੇ ਹਨ।
ਟਿਕੈਤ ''ਤੇ ਹੋਏ ਹਮਲੇ ਤੋਂ ਬਾਅਦ ਮੁਜ਼ਾਹਰਾਕਾਰੀਆਂ ਨੇ ਗਾਜ਼ੀਪੁਰ ਬਾਰਡਰ ਦੇ ਕੌਮੀ ਰਾਜਮਾਰਗ 9 ਨੂੰ ਜਾਮ ਕਰ ਦਿੱਤਾ, ਹਾਲਾਂਕਿ ਬਾਅਦ ਵਿੱਚ ਹਾਈਵੇਅ ਨੂੰ ਟ੍ਰੈਫਿਕ ਲਈ ਖੋਲ੍ਹ ਦਿੱਤਾ ਗਿਆ।
https://twitter.com/ANI/status/1377981789159911427
ਖ਼ਬਰ ਏਜੰਸੀ ਏਐਨਆਈ ਮੁਤਾਬਕ ਰਾਜਸਥਾਨ ਪੁਲਿਸ ਨੇ ਰਾਕੇਸ਼ ਟਿਕੈਤ ''ਤੇ ਹੋਏ ਹਮਲੇ ਦੇ ਮਾਮਲੇ ਵਿੱਚ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ।
https://twitter.com/ANI/status/1377980193185259522
ਆਪ ਨੇ ਕੀਤੀ ਨਿੰਦਾ
ਆਮ ਆਦਮੀ ਪਾਰਟੀ ਨੇ ਰਾਕੇਸ਼ ਟਿਕੈਤ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ।
ਪਾਰਟੀ ਦੇ ਸੀਨੀਅਰ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਬਾਅ ਪਾਉਣ ਲਈ ਘਿਨੌਣੇ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ, "ਗੁੰਡਾਗਰਦੀ ਦੇ ਨਾਮ ''ਤੇ ਲੋਕਾਂ ਨੂੰ ਡਰਾਉਣਾ ਅਤੇ ਉਨ੍ਹਾਂ ਨੂੰ ਚੁੱਪ ਕਰਾਉਣਾ ਭਾਜਪਾ ਦੀ ਨੀਤੀ ਹੈ।"
ਇਹ ਵੀ ਪੜ੍ਹੋ:
- ਆਇਸ਼ਾ ਖੁਦਕੁਸ਼ੀ ਦਾ ਵੀਡੀਓ: ''''ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ''''
- ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ
- ਮੋਗਾ ਵਿੱਚ ਦੋ ਸਕੀਆਂ ਭੈਣਾਂ ਦੇ ਕਤਲ ਮਾਮਲੇ ਬਾਰੇ ਪੁਲਿਸ ਦਾ ਕੀ ਕਹਿਣਾ ਹੈ
https://www.youtube.com/watch?v=F7LRjykO9hw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''dc1a46c5-db1b-4bc5-9353-78cff1ea6ec9'',''assetType'': ''STY'',''pageCounter'': ''punjabi.india.story.56616063.page'',''title'': ''ਰਾਕੇਸ਼ ਟਿਕੈਤ ਨੇ ਭਾਜਪਾ \''ਤੇ ਲਾਇਆ ਹਮਲਾ ਕਰਨ ਦਾ ਇਲਜ਼ਾਮ, ਪੁਲਿਸ ਨੇ 4 ਲੋਕ ਹਿਰਾਸਤ \''ਚ ਲਏ'',''published'': ''2021-04-02T14:39:45Z'',''updated'': ''2021-04-02T14:39:45Z''});s_bbcws(''track'',''pageView'');