ਤਾਇਵਾਨ: ਰੇਲ ਹਾਦਸੇ ''''ਚ 48 ਲੋਕਾਂ ਦੀ ਮੌਤ, 70 ਤੋਂ ਵੱਧ ਜਖ਼ਮੀ - ਅਹਿਮ ਖ਼ਬਰਾਂ
Friday, Apr 02, 2021 - 03:35 PM (IST)


ਤਾਇਵਾਨ ਵਿੱਚ ਇੱਕ ਰੇਲ ਹਾਦਸੇ ਵਿੱਚ ਘੱਟੋ-ਘੱਟ 48 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਅਤੇ 70 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।
ਸਰਕਾਰੀ ਅਧਿਕਾਰੀਆਂ ਮੁਤਾਬਕ, ਇਹ ਹਾਦਸਾ ਪੂਰਬੀ ਤਾਇਵਾਨ ਦੀ ਇੱਕ ਸੁਰੰਗ ਵਿੱਚ ਹੋਇਆ, ਜਿੱਥੇ ਟਰੇਨ ਇੱਕ ਟਰੱਕ ਨੂੰ ਟੱਕਰ ਮਾਰਨ ਤੋਂ ਬਾਅਦ ਪੱਟੜੀ ਤੋਂ ਉਤਰ ਗਈ।
ਸਥਾਨਕ ਮੀਡੀਆ ਮੁਤਾਬਕ ਘਟਨਾ ਵਾਲੀ ਥਾਂ ਰਾਹਤ ਕਾਰਜ ਜਾਰੀ ਹੈ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਵੈਕਸੀਨ ਬਾਰੇ ਤੁਹਾਡੇ ਦੇਸ ਦੀ ਕਾਰਗੁਜ਼ਾਰੀ ਕੀ ਹੈ ਤੇ ਕਿਹੜਾ ਦੇਸ ਅੱਗੇ ਹੈ
- ਮਿਆਂਮਾਰ ਹਿੰਸਾ: ਭਾਰਤ ਦੀ ਚੁੱਪੀ ਪਿੱਛੇ ਕੀ ਮਜਬੂਰੀ ਹੈ
- ਸਰਕਾਰੀ ਬਚਤ ਸਕੀਮਾਂ ''ਤੇ ਘੱਟ ਵਿਆਜ ਦਾ ਤੁਹਾਡੇ ''ਤੇ ਕੀ ਅਸਰ
ਤਾਇਵਾਨ ਦੀ ਕੇਂਦਰੀ ਆਪਦਾ ਪ੍ਰਬੰਧਨ ਟੀਮ ਨੇ ਦੱਸਿਆ ਹੈ ਕਿ ਸੁਰੰਗ ਅੰਦਰ ਚਾਰ ਰੇਲ ਕੋਚ ਹਨ, ਜਿਨ੍ਹਾਂ ਵਿੱਚ ਅਜੇ ਵੀ ਕਰੀਬ 200 ਲੋਕ ਫਸੇ ਹੋਏ ਹਨ। ਇਹ ਚਾਰੇ ਰੇਲ ਕੋਚ ਇਸ ਹਾਦਸੇ ''ਚ ''ਬੁਰੀ ਤਰ੍ਹਾਂ ਨੁਕਸਾਨੇ'' ਗਏ ਹਨ।
ਦੱਸਿਆ ਗਿਆ ਹੈ ਕਿ ਇਹ ਟਰੇਨ ਤਾਇਵਾਨ ਦੀ ਰਾਜਧਾਨੀ ਤਾਈਪੇ ਤੋਂ ਤਾਈਤੁੰਗ ਸ਼ਹਿਰ ਵੱਲ ਜਾ ਰਹੀ ਸੀ। ਇਸ ਟਰੇਨ ਵਿੱਚ ਸਵਾਰ ਵਧੇਰੇ ਯਾਤਰੀ ਤਾਇਵਾਨ ਦੇ ਪ੍ਰਸਿੱਧ ''ਟੌਂਬ ਸਵੀਪਿੰਗ ਫੈਸਟੀਵਲ'' ਦਾ ਜਸ਼ਨ ਮਨਾਉਣ ਜਾ ਰਹੇ ਸਨ।

ਚਾਰ ਦਹਾਕੇ ਵਿੱਚ ਸਭ ਤੋਂ ਬੁਰਾ ਰੇਲ ਹਾਦਸਾ
ਅਧਿਕਾਰੀਆਂ ਮੁਤਾਬਕ, ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 9 ਵਜੇ ਵਾਪਰਿਆ।
ਸਥਨਕ ਮੀਡੀਆ ਰਿਪੋਰਟਾਂ ਮੁਤਾਬਤ ਮੈਨਟੇਨੈਂਸ ਦੇ ਕੰਮ ਵਿੱਚ ਲੱਗੇ ਇੱਕ ਟਰੱਕ ਦੇ ਰੇਲਵੇ ਟਰੈਕ ''ਤੇ ਆ ਜਾਣ ਕਾਰਨ ਇਹ ਘਟਨਾ ਵਾਪਰੀ।

ਤਾਇਵਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਜੋ ਲੋਕ ਹੁਣ ਵੀ ਟਰੇਨ ਵਿੱਚ ਫਸੇ ਹੋਏ ਹਨ, ਉਨ੍ਹਾਂ ਨੂੰ ਕੱਢਣ ਲਈ ਸਾਰਾ ਧਿਆਨ ਦਿੱਤਾ ਜਾ ਰਿਹਾ ਹੈ।
ਤਾਇਵਾਨ ਦੇ ਆਵਾਜਾਈ ਮੰਤਰਾਲੇ ਮੁਤਾਬਕ, ਬੀਤੇ ਚਾਰ ਦਹਾਕਿਆਂ ਵਿੱਚ ਇਹ ਦੇਸ਼ ਦਾ ਸਭ ਤੋਂ ਬੁਰਾ ਰੇਲ ਹਾਦਸਾ ਹੈ।
ਸਮਾਚਾਰ ਏਜੰਸੀ ਰਾਇਟਰਸ ਮੁਤਾਬਕ, ਜਿਸ ਵੇਲੇ ਇਹ ਘਟਨਾ ਵਾਪਰੀ, ਉਸ ਵੇਲੇ ਟਰੇਨ ਵਿੱਚ ਕਰੀਬ 500 ਯਾਤਰੀ ਸਵਾਰ ਸਨ।
100 ਲੋਕ ਸੁਰੱਖਿਅਤ ਬਾਹਰ ਕੱਢੇ ਗਏ
ਘਟਨਾ ਕਾਰਨ ਰੇਲ ਦੇ ਅੱਠਾਂ ਵਿਚੋਂ ਪੰਜ ਕੋਚਾਂ ਨੂੰ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਵਿੱਚੋਂ ਕਰੀਬ 100 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।
ਸਥਾਨਕ ਮੀਡੀਆ ਮੁਤਾਬਕ, ਜਿਸ ਟਰੱਕ ਨਾਲ ਟਰੇਨ ਟਕਰਾਈ, ਉਹੀ ਸਹੀ ਢੰਗ ਨਾਲ ਨਹੀਂ ਖੜ੍ਹਾ ਸੀ, ਜਿਸ ਕਾਰਨ ਟਰੱਕ ਫਿਸਲ ਕੇ ਟਰੇਨ ਦੇ ਰਸਤੇ ਵਿੱਚ ਆ ਗਿਆ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਤਾਈਵਾਨ ਦੀ ਜਿਸ ਪਹਾੜੀ ''ਤੇ ਇਹ ਟੇਰਨ ਹਾਦਸਾ ਹੋਇਆ ਹੈ, ਉਹ ਤਾਈਵਾਨ ਵਿੱਚ ਇੱਕ ਪ੍ਰਸਿੱਧ ਸੈਲਾਨੀ ਥਾਂ ਹੈ।
ਇਸ ਤੋਂ ਪਹਿਲਾਂ ਸਾਲ 2018 ਵਿੱਚ ਤਾਈਵਾਨ ਵਿੱਚ ਟਰੇਨ ਹਾਦਸਾ ਹੋਇਆ ਸੀ, ਜਿਸ ਵਿੱਚ 18 ਲੋਕ ਮਾਰੇ ਗਏ ਸਨ ਅਤੇ 175 ਲੋਕ ਜਖ਼ਮੀ ਹੋਏ ਸਨ।
ਆਵਾਜਾਈ ਮੰਤਰਾਲੇ ਮੁਤਾਬਕ, 1981 ਵਿੱਚ ਇਸੇ ਤਰ੍ਹਾਂ ਦਾ ਟਰੇਨ ਹਾਦਸਾ ਹੋਇਆ ਸੀ, ਜਿਸ ਵਿੱਚ 30 ਲੋਕਾਂ ਦੀ ਮੌਤ ਹੋਈ ਸੀ ਪਰ ਇਹ ਘਟਨਾ ਉਸ ਤੋਂ ਵੱਡੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ:
- ਆਇਸ਼ਾ ਖੁਦਕੁਸ਼ੀ ਦਾ ਵੀਡੀਓ: ''''ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ''''
- ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ
- ਮੋਗਾ ਵਿੱਚ ਦੋ ਸਕੀਆਂ ਭੈਣਾਂ ਦੇ ਕਤਲ ਮਾਮਲੇ ਬਾਰੇ ਪੁਲਿਸ ਦਾ ਕੀ ਕਹਿਣਾ ਹੈ
https://www.youtube.com/watch?v=F7LRjykO9hw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b05abee0-8c1a-4c3b-8ee7-287f4a3fbe31'',''assetType'': ''STY'',''pageCounter'': ''punjabi.international.story.56614880.page'',''title'': ''ਤਾਇਵਾਨ: ਰੇਲ ਹਾਦਸੇ \''ਚ 48 ਲੋਕਾਂ ਦੀ ਮੌਤ, 70 ਤੋਂ ਵੱਧ ਜਖ਼ਮੀ - ਅਹਿਮ ਖ਼ਬਰਾਂ'',''published'': ''2021-04-02T09:59:25Z'',''updated'': ''2021-04-02T09:59:25Z''});s_bbcws(''track'',''pageView'');