ਸਰਕਾਰੀ ਬਚਤ ਸਕੀਮਾਂ ''''ਤੇ ਘੱਟ ਵਿਆਜ ਦਾ ਤੁਹਾਡੇ ''''ਤੇ ਕੀ ਅਸਰ - 5 ਅਹਿਮ ਖ਼ਬਰਾਂ
Friday, Apr 02, 2021 - 07:20 AM (IST)


ਬੁੱਧਵਾਰ ਸ਼ਾਮ ਨੂੰ ਭਾਰਤ ਸਰਕਾਰ ਨੇ ਛੋਟੀਆਂ ਬਚਤ ਸਕੀਮਾਂ ਦੀ ਵਿਆਜ ਦਰ ਵਿੱਚ ਕਟੌਤੀ ਦੇ ਐਲਾਨ ਰਾਹੀਂ ਆਪਣੀ ਕਮਾਈ ਦਾ ਇੱਕ ਹਿੱਸਾ ਬਚਾ ਕੇ ਸਰਕਾਰੀ ਬਚਤ ਸਕੀਮਾਂ ਵਿੱਚ ਪਾਉਣ ਵਾਲਿਆਂ ਨੂੰ ਸੋਚੀਂ ਪਾ ਦਿੱਤਾ।
ਵਿਆਜ ਵਿੱਚ ਇਹ ਕਟੌਤੀ ਕੋਈ ਛੋਟੀ ਨਹੀਂ ਸੀ, ਕੁਝ ਸਕੀਮਾਂ ਵਿੱਚ ਇਹ ਕਮੀ ਇੱਕ ਫੀਸਦ ਤੋਂ ਵੀ ਜ਼ਿਆਦਾ ਘਟਾਈ ਗਈ ਸੀ।
ਵੀਰਵਾਰ ਨੂੰ ਟਵੀਟ ਰਾਹੀਂ ਵਿੱਤ ਮੰਤਰੀ ਨੇ ਇਹ ਹੁਕਮ ਵਾਪਸ ਲਏ ਜਾਣ ਦਾ ਐਲਾਨ ਵੀ ਕੀਤਾ। ਜਿਸ ਤੋਂ ਬਾਅਦ ਛੋਟੇ ਬਚਤਕਾਰਾਂ ਨੂੰ ਸੁੱਖ ਦਾ ਸਾਹ ਆਇਆ ਪਰ ਸਰਕਾਰ ਇਹ ਕਟੌਤੀ ਕਰ ਕੇ ਕੀ ਉਦੇਸ਼ ਹਾਸਲ ਕਰਨਾ ਚਾਹੁੰਦੀ ਸੀ।
ਵੱਡਾ ਸਵਾਲ ਇਹ ਵੀ ਹੈ ਕਿ ਇਸ ਨਾਲ ਤੁਹਾਡੇ ਉੱਪਰ ਕੀ ਅਸਰ ਪੈਂਦਾ। ਚਰਚਾ ਕਰ ਰਹੇ ਹਨ ਬੀਬੀਸੀ ਪੱਤਰਕਾਰ, ਜਸਪਾਲ ਸਿੰਘ, ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
- ਭਾਰਤ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਕਿੰਨੀ ਖ਼ਤਰਨਾਕ ਹੋ ਸਕਦੀ ਹੈ
- ਮਮਤਾ ਬੈਨਰਜੀ ਦੀ 18 ਸਾਲਾਂ ਦੀ ਸਹੁੰ : ਜਦੋਂ ਪੁਲਿਸ ਨੇ ਉਨ੍ਹਾਂ ਨੂੰ ਪੌੜੀਆਂ ਤੋਂ ਘੜੀਸਦਿਆਂ ਲਾਹਿਆ
- ਪੰਜਾਬ ''ਚ ''ਮੋਬਾਇਲ ਵੈਕਸੀਨ'' ਦਾ ਲੋਕਾਂ ਨੂੰ ਕਿੰਨਾ ਫਾਇਦਾ ਮਿਲ ਰਿਹਾ
ਬੰਗਲਾਦੇਸ਼ ''ਚ ਕੁਝ ਲੋਕ ਮੋਦੀ ਤੋਂ ਕਿਉਂ ਖ਼ਫਾ ਹਨ

ਬੰਗਲਾਦੇਸ਼ ਨੇ ਆਸ ਜਤਾਈ ਸੀ ਕਿ ਉਸ ਦੀ 50ਵੀਂ ਵਰ੍ਹੇਗੰਢ ਮੌਕੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਯਾਦਗਾਰ ਰਹੇਗੀ।
ਪਰ ਮੋਦੀ ਖ਼ਿਲਾਫ਼ ਹਿੰਸਕ ਪ੍ਰਦਰਸ਼ਨਾਂ ਕਾਰਨ ਇਹ ਫੇਰੀ ਘਾਤਕ ਹੋ ਨਿਬੜੀ ਅਤੇ ਇਸ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ।
ਮੋਦੀ ਦੇਸ਼ ਅਤੇ ਵਿਦੇਸ਼, ਦੋਵਾਂ ਵਿੱਚ ਧਰੁਵੀਕਰਨ ਕਰਨ ਵਾਲੇ ਵਿਅਕਤੀ ਹਨ।
ਨਰਿੰਦਰ ਮੋਦੀ ਦੀ ਬੰਗਲਾਦੇਸ਼ ਫੇਰੀ ਦੇ ਖ਼ਿਲਾਫ਼ ਇਸਲਾਮਵਾਦੀਆਂ, ਮਦਰੱਸਿਆਂ ਦੇ ਵਿਦਿਆਰਥੀਆਂ ਅਤੇ ਖੱਬੇਪੱਖੀਆਂ ਨੇ ਪ੍ਰਦਰਸ਼ਨ ਕੀਤੇ ਸਨ।
ਉਹ ਮੋਦੀ ''ਤੇ ਮੁਸਲਮਾਨ ਵਿਰੋਧੀ ਨੀਤੀਆਂ ਨੂੰ ਵਧਾਵਾ ਦੇਣ ਦੇ ਇਲਜ਼ਾਮ ਲਗਾਉਂਦੇ ਹਨ।
ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਅਰੁਣ ਨਾਰੰਗ ਮਾਮਲੇ ''ਚ 21 ਗ੍ਰਿਫ਼ਤਾਰੀਆਂ
ਭਾਜਪਾ ਵਿਧਾਇਕ ਅਰੁਣ ਨਾਰੰਗ ''ਤੇ ਹਮਲੇ ਦੇ ਮਾਮਲੇ ਵਿੱਚ ਮੁਕਤਸਰ ਪੁਲਿਸ ਨੇ 21 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
27 ਮਾਰਚ ਨੂੰ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਮਲੋਟ ਵਿੱਚ ਕੁੱਟਮਾਰ ਹੋਈ ਸੀ। ਕਿਸਾਨਾਂ ਨੇ ਨਾਰੰਗ ਦਾ ਘਿਰਾਓ ਕੀਤਾ ਅਤੇ ਉਨ੍ਹਾਂ ਦੇ ਕੱਪੜੇ ਵੀ ਪਾੜ ਦਿੱਤੇ ਗਏ ਸੀ।
ਅਰੁਣ ਨਾਰੰਗ ''ਤੇ ਹਮਲੇ ਤੋਂ ਬਾਅਦ ਭਾਜਪਾ ਵੱਲੋਂ ਲਗਾਤਾਰ ਸੂਬੇ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਸਨ।
ਇਹ ਅਤੇ ਵੀਰਵਾਰ ਦੀਆਂ ਹੋਰ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਭਾਰਤ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਕਿੰਨੀ ਖ਼ਤਰਨਾਕ ਹੋ ਸਕਦੀ ਹੈ

ਪਿਛਲੇ ਸਾਲ ਦੇ ਅਖ਼ੀਰ ਤੱਕ ਪੂਰੇ ਦੇਸ਼ ਵਿੱਚ ਹੀ ਕੋਰੋਨਾਵਾਇਰਸ ਦੇ ਰਿਪੋਰਟ ਹੋ ਰਹੇ ਕੇਸਾਂ ਵਿੱਚ ਤਿੱਖੀ ਕਮੀ ਆਈ ਸੀ।
ਜ਼ਿਆਦਾਤਰ ਸ਼ਹਿਰਾਂ ਵਿੱਚ, ਜ਼ਿੰਦਗੀ ਪੁਰਾਣੀ ਰਫ਼ਤਾਰ ਫੜ ਰਹੀ ਸੀ। ਸਿਹਤ ਵਰਕਰਾਂ ਸਮੇਤ ਦੂਜੇ ਫਰੰਟਲਾਈਨ ਵਰਕਰਾਂ ਨੂੰ ਕੋਰੋਨਾ ਦਾ ਟੀਕਾ ਲੱਗਣਾ ਸ਼ੁਰੂ ਹੋ ਗਿਆ ਸੀ।
ਭਾਰਤ ਵਿੱਚ ਕੋਰੋਨਾਵਾਇਰਸ ਦੇ ਰਿਪੋਰਟ ਹੋਏ ਕੋਸਾਂ ਦੀ ਗਿਣਤੀ 1.2 ਕਰੋੜ ਨੂੰ ਪਾਰ ਕਰ ਗਈ ਹੈ, ਜੋ ਕਿ ਦੁਨੀਆਂ ਵਿੱਚ ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਅੰਕੜਾ ਹੈ।
ਕਈ ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਦੇ ਸਾਹਮਣੇ ਪਹਿਲਾਂ ਨਾਲੋਂ ਭਿਆਨਕ ਮਰੂ ਲਹਿਰ ਦਾ ਖ਼ਤਰਾ ਹੈ।
ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਪੰਜਾਬ ''ਚ ਔਰਤਾਂ ਨੂੰ ਬੱਸਾਂ ''ਚ ਮੁਫ਼ਤ ਸਫਰ ਕਰਨ ਲਈ ਕਿਹੜੀਆਂ ਗੱਲਾਂ ਜਾਨਣੀਆਂ ਜ਼ਰੂਰੀ

ਬਜਟ ਵਿੱਚ ਕੀਤੇ ਐਲਾਨ ਮੁਤਾਬਕ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਸਰਕਾਰੀ ਬੱਸਾਂ ''ਚ ਔਰਤਾਂ ਲਈ ਸਫ਼ਰ ਮੁਫ਼ਤ ਕਰ ਦਿੱਤਾ ਗਿਆ ਹੈ।
ਇਸ ਮੁਫ਼ਤ ਸਫ਼ਰ ਦਾ ਫਾਇਦਾ ਔਰਤਾਂ ਨੂੰ ਕਿਵੇਂ ਮਿਲੇਗਾ ਸਮੇਤ ਜਾਣੋ ਹਰ ਜ਼ਰੂਰੀ ਗੱਲ।
ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
- ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ
- ਨੌਦੀਪ ਕੌਰ ਦਾ ਪਿਛੋਕੜ ਕੀ ਹੈ ਤੇ ਬਾਹਰਲੇ ਮੁਲਕਾਂ ਦੇ ਸਿਆਸਤਦਾਨ ਉਸਦਾ ਮੁੱਦਾ ਕਿਉਂ ਚੁੱਕ ਰਹੇ
- ਮਰਦ ਬਲਾਤਕਾਰ ਕਿਉਂ ਕਰਦੇ ਹਨ - ਇੱਕ ਔਰਤ ਵੱਲੋਂ ਕੀਤੀ ਗਈ ਇਹ ਰਿਸਰਚ
https://www.youtube.com/watch?v=p5HdaAtj2Tg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8b42bb65-ad30-4d29-8b47-48b10710b42a'',''assetType'': ''STY'',''pageCounter'': ''punjabi.india.story.56612017.page'',''title'': ''ਸਰਕਾਰੀ ਬਚਤ ਸਕੀਮਾਂ \''ਤੇ ਘੱਟ ਵਿਆਜ ਦਾ ਤੁਹਾਡੇ \''ਤੇ ਕੀ ਅਸਰ - 5 ਅਹਿਮ ਖ਼ਬਰਾਂ'',''published'': ''2021-04-02T01:48:04Z'',''updated'': ''2021-04-02T01:48:04Z''});s_bbcws(''track'',''pageView'');