ਖੇਡਾਂ ''''ਚ ਮਰਦਾਂ ਮੁਕਾਬਲੇ ਔਰਤਾਂ ਨੂੰ ਮੀਡੀਆ ''''ਚ ਇੱਕ ਤਿਹਾਈ ਕਵਰੇਜ - ਬੀਬੀਸੀ ਖੋਜ

Thursday, Mar 04, 2021 - 11:04 AM (IST)

ਖੇਡਾਂ ''''ਚ ਮਰਦਾਂ ਮੁਕਾਬਲੇ ਔਰਤਾਂ ਨੂੰ ਮੀਡੀਆ ''''ਚ ਇੱਕ ਤਿਹਾਈ ਕਵਰੇਜ - ਬੀਬੀਸੀ ਖੋਜ
ਖਿਡਾਰਨਾਂ
BBC

ਜਦੋਂ ਵੀ ਕੋਈ ਖਿਡਾਰਨ ਆਪਣੀ ਕਿਸੇ ਉਪਲੱਬਧੀ ਕਰਕੇ ਸੁਰਖੀਆਂ ''ਚ ਆਉਂਦੀ ਹੈ ਤਾਂ ਉਸ ਨੂੰ 30% ਤੋਂ ਵੀ ਘੱਟ ਕਵਰੇਜ ਹਾਸਲ ਹੁੰਦੀ ਹੈ।

ਬੀਬੀਸੀ
BBC

ਇਸ ਤੱਥ ਦਾ ਖੁਲਾਸਾ ਹਾਲ ''ਚ ਹੀ ਬੀਬੀਸੀ ਦੀ ਇਕ ਨਵੇਂ ਅਧਿਐਨ ਤੋਂ ਬਾਅਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

2017 ਤੋਂ 2020 ਦੇ ਵਕਫ਼ੇ ''ਚ ਦੋ ਅੰਗਰੇਜ਼ੀ ਕੌਮੀ ਅਖ਼ਬਾਰਾਂ ਦੀਆਂ 2 ਹਜ਼ਾਰ ਤੋਂ ਵੀ ਵੱਧ ਰਿਪੋਰਟਾਂ ਦੇ ਅਧਾਰ ''ਤੇ ਕੀਤੇ ਗਏ ਅਧਿਐਨ ''ਚ ਦੇਖਿਆ ਗਿਆ ਕਿ ਖਿਡਾਰਨਾਂ ਨਾਲ ਸਬੰਧਤ ਖੇਡ ਖ਼ਬਰਾਂ ਅਖ਼ਬਾਰਾਂ ਦੇ ਪਹਿਲੇ ਪੰਨੇ ''ਤੇ 1 ਫੀਸਦੀ ਤੋਂ ਵੀ ਘੱਟ ਪਹੁੰਚਦੀਆਂ ਹਨ।

ਮੀਡੀਆ ''ਚ ਸਪੋਰਟਸ ਵੂਮਨ ਦੀ ਅਹਿਮੀਅਤ

2017 ''ਚ ਅਧਿਐਨ ਦੀ ਸ਼ੁਰੂਆਤ ਦੇ ਦਿਨਾਂ ''ਚ 10 ਖੇਡਾਂ ਸਬੰਧੀ ਖ਼ਬਰਾਂ ''ਚ ਸਿਰਫ਼ ਇੱਕ ਹੀ ਖ਼ਬਰ ਖਿਡਾਰਨਾਂ ਨਾਲ ਸਬੰਧਤ ਹੁੰਦੀ ਸੀ ।

ਹਾਲਾਂਕਿ 2020 ਦੇ ਅੰਤ ਤੱਕ ਇਸ ''ਚ ਬਹੁਤ ਹੀ ਤੇਜ਼ੀ ਨਾਲ ਸੁਧਾਰ ਵੇਖਣ ਨੂੰ ਮਿਲਿਆ ਹੈ। ਪਰ ਅਧਿਐਨ ਰਿਪੋਰਟ ਦੱਸਦੀ ਹੈ ਕਿ ਇਸ ਸਮੇਂ ਦੌਰਾਨ ਕਵਰੇਜ ''ਚ ਕਾਫ਼ੀ ਉਤਰਾਅ-ਚੜਾਅ ਹੋਏ ਹਨ।

ਇਸ ਖਾਸ ਰੁਝਾਨ ਪਿੱਛੇ ਦਾ ਇੱਕ ਕਾਰਨ ਓਲੰਪਿਕ, ਰਾਸ਼ਟਮੰਡਲ ਖੇਡਾਂ, ਟੈਨਿਸ ਟੂਰਨਾਮੈਂਟ ਅਤੇ ਬੈਡਮਿੰਟਨ ਲੀਗ ਵਰਗੇ ਵੱਡੇ-ਵੱਡੇ ਸਮਾਗਮਾਂ ਦਾ ਐਲਾਨ ਜਾਂ ਇਸ ਨਾਲ ਸਬੰਧੀ ਨਿਯਮਿਤ ਈਵੈਂਟ ਹੋ ਸਕਦੇ ਹਨ, ਜਿਸ ਨੇ ਖਿਡਾਰਨਾਂ ਦੀ ਕਵਰੇਜ ਨੂੰ ਉਤਸ਼ਾਹਿਤ ਕੀਤਾ ਹੈ।

ਉਦਾਹਰਨ ਦੇ ਤੌਰ ''ਤੇ ਕੋਵਿਡ-19 ਤੋਂ ਪਹਿਲਾਂ ਅਗਾਮੀ ਓਲੰਪਿਕ ਖੇਡਾਂ ਦੇ ਟੋਕਿਓ ''ਚ ਆਯੋਜਿਤ ਹੋਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ। ਜਿਸ ਕਰਕੇ ਨਵੇਂ ਓਲੰਪਿਕ ਕੁਆਲੀਫਾਇਰ ਅਤੇ ਨਵੇਂ ਰਿਕਾਰਡਾਂ ਆਦਿ ਬਾਰੇ ਖ਼ਬਰਾਂ ਆ ਰਹੀਆਂ ਸਨ।

ਇਕ ਹੋਰ ਉਦਾਹਰਨ 2020 ਦੇ ਸ਼ੁਰੂ ''ਚ ਖੇਡਿਆ ਗਿਆ ਔਰਤਾਂ ਦਾ ICC ਟੀ-20 ਵਿਸ਼ਵ ਕੱਪ ਹੈ, ਜਿਸ ''ਚ ਭਾਰਤੀ ਟੀਮ ਨੇ ਫਾਈਨਲ ''ਚ ਆਪਣੀ ਜਗ੍ਹਾ ਬਣਾਈ ਸੀ। ਬੱਲੇਬਾਜ਼ ਸ਼ਫਾਲੀ ਵਰਮਾ ਸਭ ਤੋਂ ਵੱਧ ਸੁਰਖੀਆਂ ''ਚ ਸੀ, ਜਿਸ ਨੇ ਪੂਰੇ ਟੂਰਨਾਮੈਂਟ ''ਚ ਧਮਾਕੇਦਾਰ ਬੱਲੇਬਾਜ਼ੀ ਨਾਲ ਰਿਕਾਰਡ ਕਾਇਮ ਕੀਤਾ ਸੀ।

ਟੂਰਨਾਮੈਂਟ ਦੌਰਾਨ ਅਖ਼ਬਾਰਾਂ ਨੇ ਸ਼ਫਾਲੀ ਦੇ ਨਾਂਅ ''ਤੇ ਬਹੁਤ ਸਾਰੀਆਂ ਖ਼ਬਰਾਂ ਛਾਪੀਆਂ ਸਨ, ਜਿੰਨ੍ਹਾਂ ਦਾ ਸਿਰਲੇਖ ''ਸ਼ਫਾਲੀ ਵਰਮਾ ਕੌਣ ਹੈ?'' ਅਤੇ '' ਸ਼ਫਾਲੀ ਵਰਮਾ ਨੇ ਸਾਨੂੰ ਪ੍ਰੇਰਿਤ ਕੀਤਾ ਹੈ'' ਸੀ।

ਸਭ ਤੋਂ ਵੱਧ ਧਿਆਨ ਖਿੱਚਣ ਵਾਲੀ ਕਿਹੜੀ ਖੇਡ ਹੈ?

ਬੀਬੀਸੀ ਅਧਿਐਨ ਨੇ ਸਾਬਤ ਕੀਤਾ ਹੈ ਕਿ ਟੈਨਿਸ ਇੱਕ ਅਜਿਹੀ ਖੇਡ ਹੈ, ਜਿਸ ''ਚ ਖਿਡਾਰਨਾਂ ਨਾਲ ਜੁੜੀ ਕਿਸੇ ਵੀ ਖ਼ਬਰ ਨੂੰ ਅਖ਼ਬਾਰਾਂ ''ਚ ਵਧੇਰੇ ਛਾਪਿਆ ਜਾਂਦਾ ਹੈ। ਇਸ ਤੋਂ ਇਲਾਵਾ ਬੈਡਮਿੰਟਨ, ਅਥਲੈਟਿਕਸ, ਮੁੱਕੇਬਾਜ਼ੀ ''ਚ ਵੀ ਪ੍ਰਮੁੱਖਤਾ ਨਾਲ ਕਵਰੇਜ ਕੀਤੀ ਜਾਂਦੀ ਹੈ।

ਟੈਨਿਸ
BBC

ਅਧਿਐਨ ਦੌਰਾਨ ਦੇਖਿਆ ਗਿਆ ਕਿ ਪੀਵੀ ਸਿੰਧੂ, ਸਾਨੀਆ ਮਿਰਜ਼ਾ, ਸਾਇਨਾ ਨੇਹਵਾਲ ਅਤੇ ਮੈਰੀ ਕੌਮ ਵਰਗੀਆਂ ਖਿਡਾਰਨਾਂ ਨੂੰ ਅਖ਼ਬਾਰਾਂ ਦੇ ਪਹਿਲੇ ਪੰਨੇ ਅਤੇ ਖੇਡ ਸਬੰਧੀ ਪੰਨਿਆਂ ''ਤੇ ਥਾਂ ਮਿਲਦੀ ਰਹੀ ਹੈ।

ਦਿਲਚਸਪ ਗੱਲ ਇਹ ਹੈ ਕਿ ਮਿਕਸ ਖਿਡਾਰੀਆਂ ਜਾਂ ਫਿਰ ਟੀਮ ਦੇ ਮੁਕਾਬਲੇ ਇਕੱਲੇ ਖਿਡਾਰੀ ਨੂੰ ਵਧੇਰੇ ਕਵਰੇਜ ਮਿਲਦੀ ਹੈ। ਇਸ ਮਾਮਲੇ ''ਚ ਲਗਭਗ 50% ਖ਼ਬਰਾਂ ਇਕੱਲੇ ਹੀ ਖੇਡਣ ਵਾਲੀਆਂ ਖਿਡਾਰਨਾਂ ਦੀਆਂ ਹਨ ਜਦਕਿ 21% ਖ਼ਬਰਾਂ ਮਰਦ ਅਤੇ ਔਰਤਾਂ ਦੋਵਾਂ ਹੀ ਖਿਡਾਰੀਆਂ ਦੀਆਂ ਹਨ।

ਕਵਰੇਜ ਦੀ ਗੁਣਵੱਤਾ

ਭਾਵੇਂ ਕਿ ਖੇਡ ਪੰਨੇ ''ਤੇ ਮਰਦ ਖਿਡਾਰੀਆਂ ਦਾ ਕਬਜ਼ਾ ਜਾਂ ਦਬਦਬਾ ਕਾਇਮ ਰਹਿੰਦਾ ਹੈ। ਉਨ੍ਹਾਂ ਦੀਆਂ ਵੱਡੀਆਂ-ਵੱਡੀਆਂ ਤਸਵੀਰਾਂ ਵੀ ਛਾਪੀਆਂ ਜਾਂਦੀਆਂ ਹਨ। ਪਰ ਦੂਜੇ ਪਾਸੇ ਖਿਡਾਰਨਾਂ ਸਬੰਧੀ ਬਹੁਤ ਹੀ ਘੱਟ ਵੇਰਵੇ ਛਾਪੇ ਜਾਂਦੇ ਹਨ।

ਅਧਿਐਨ ''ਚ ਇਹ ਵੀ ਸਾਹਮਣੇ ਆਇਆ ਕਿ ਖਿਡਾਰਨਾਂ ਦੀਆਂ ਕਹਾਣੀਆਂ ''ਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਤਸਵੀਰਾਂ ਜਾਂ ਤਾਂ ਬਹੁਤ ਛੋਟੀਆਂ ਹੁੰਦੀਆਂ ਹਨ ਜਾਂ ਫਿਰ ਬਿਨ੍ਹਾਂ ਤਸਵੀਰ ਦੇ ਹੀ ਖ਼ਬਰ ਪ੍ਰਕਾਸ਼ਿਤ ਕੀਤੀ ਹੁੰਦੀ ਹੈ।

ਸਿਰਫ ਮੈਰੀ ਕੌਮ, ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਵਰਗੀਆਂ ਮਸ਼ਹੂਰ ਖਿਡਾਰਨਾਂ ਨਾਲ ਸਬੰਧਤ ਕਹਾਣੀਆਂ ''ਚ ਤਸਵੀਰਾਂ ਲਗਾਈਆਂ ਜਾਂਦੀਆਂ ਹਨ। ਜੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਖਿਡਾਰਨਾਂ ਨੂੰ ਸਮਰਪਿਤ ਕਹਾਣੀਆਂ ''ਚੋਂ ਕੁੱਲ 40% ਕਹਾਣੀਆਂ ''ਚ ਤਸਵੀਰ ਹੀ ਨਹੀਂ ਸੀ।

ਖੇਡਾਂ
BBC

ਸਪੋਰਟਸ ਵੂਮਨ ''ਤੇ ਪ੍ਰਕਾਸ਼ਿਤ ਰਿਪੋਰਟਾਂ ਦੇ ਰੁਝਾਨ ਨੂੰ ਸਮਝਣ ਲਈ, ਅਧਿਐਨਕਰਤਾਵਾਂ ਨੇ ਰਿਪੋਰਟਾਂ ਨੂੰ ਖ਼ਬਰਾਂ, ਇੰਟਰਵਿਊ, ਫੋਟੋ ਫੀਚਰ, ਸਪੈਸ਼ਲ ਫੀਚਰ ਅਤੇ ਲੇਖ ਦੀ ਕੈਟੇਗਰੀ ''ਚ ਵੰਡਿਆ ਹੈ।

ਜ਼ਿਆਦਾਤਰ ਮਾਮਲਿਆਂ ''ਚ ਰਿਪੋਰਟਾਂ ਕਿਸੇ ਖਾਸ ਖੇਡ ਸਮਾਗਮ ਸਬੰਧੀ ਕੁਝ ਖ਼ਬਰਾਂ ''ਤੇ ਕੇਂਦਰਿਤ ਹੁੰਦੀਆਂ ਸਨ। ਕਿਸੇ ਵਿਸ਼ੇਸ਼ ਖਿਡਾਰਨ ਦਾ ਪ੍ਰੋਫਾਈਲ ਅਤੇ ਉਸ ਸਬੰਧੀ ਵੇਰਵੇ ਬਹੁਤ ਹੀ ਘੱਟ ਮਿਲਦੇ ਹਨ।

ਮਿਸਾਲ ਦੇ ਤੌਰ ''ਤੇ ਤਿੰਨ ਸਾਲਾਂ ''ਚ ਸਿਰਫ 9 ਹੀ ਅਜਿਹੀਆਂ ਉਦਾਹਰਣਾਂ ਸਨ , ਜਦੋਂ ਕਿਸੇ ਖਿਡਾਰਨ ''ਤੇ ਫੋਟੋ ਫੀਚਰ ਪ੍ਰਕਾਸ਼ਿਤ ਕੀਤਾ ਗਿਆ ਹੋਵੇ। ਇਸ ''ਚ ਘਰੇਲੂ ਅਤੇ ਅੰਤਰਰਾਸ਼ਟਰੀ ਦੋਵੇਂ ਤਰ੍ਹਾਂ ਦੀਆਂ ਖਿਡਾਰਨਾਂ ਸ਼ਾਮਲ ਸਨ।

ਹਰਿਆਣਾ ਸਿਖਰ ''ਤੇ

ਇਸ ਅਧਿਐਨ ਨੇ ਖਿਡਾਰਨਾਂ ਨੂੰ ਸਮਰਪਿਤ ਵਿਲੱਖਣ ਰਿਪੋਰਟਾਂ ਅਤੇ ਲੇਖਾਂ ''ਚ ਸੂਬੇ ਦੇ ਨਾਂ ਦੇ ਜ਼ਿਕਰ ''ਤੇ ਵੀ ਵਿਚਾਰ ਕੀਤਾ। ਹਰਿਆਣਾ ਰਾਜ ਦਾ 60 ਵਾਰੀ ਜ਼ਿਕਰ ਹੋਇਆ ਹੈ ਜਦਕਿ ਆਂਧਰਾ ਪ੍ਰਦੇਸ਼ ਦਾ 28 ਅਤੇ ਮਣੀਪੁਰ ਦਾ 20 ਵਾਰ ਜ਼ਿਕਰ ਹੋਇਆ ਹੈ।

ਬਹੁ-ਗਿਣਤੀ ਲੇਖਾਂ ''ਚ ਘੱਟ ਮਸ਼ਹੂਰ ਖਿਡਾਰਨਾਂ ਦੇ ਨਾਂ ਨਾਲ ਉਨ੍ਹਾਂ ਦੇ ਰਾਜਾਂ ਦੇ ਨਾਂਅ ਵੀ ਦਿੱਤੇ ਗਏ ਸਨ, ਕਿਉਂਕਿ ਲੋਕ ਰਾਸ਼ਟਰੀ ਖਿਡਾਰੀਆਂ ਅਤੇ ਉਨ੍ਹਾਂ ਦੇ ਸੂਬੇ ਨੂੰ ਭਲੀ ਭਾਂਤੀ ਜਾਣਦੇ ਹਨ।

ਹਰਿਆਣਾ ਤੋਂ ਉਭਰ ਰਹੀਆਂ ਖਿਡਾਰਨਾਂ ਦੇ ਨਾਂ ਨਾਲ ''ਝੱਜਰ ਗਰਲ'' , ਹਰਿਆਣਾ ਬੌਕਸਰ'' , '' ਭਿਵਾਨੀ ਗਰਲ'' ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਖਿਡਾਰਨਾਂ ਦੇ ਰਾਜ ਬਾਰੇ ਜਾਣਿਆ ਜਾ ਸਕੇ।

ਅਧਿਐਨ ''ਚ ਇਹ ਵੀ ਦੇਖਣ ਨੂੰ ਮਿਲਿਆ ਕਿ ਦੂਜੇ ਰਾਜਾਂ ''ਚ ਵੀ ਅਜਿਹਾ ਰੁਝਾਨ ਮੌਜੂਦ ਹੈ। ਜਿਵੇਂ ਕਿ ''ਅਸਮ ਗਰਲ'' , ''ਦਿੱਲੀ ਗਰਲ'' ਅਤੇ ''ਮਹਾਰਾਸ਼ਟਰੀਅਨ ਗਰਲ''।

ਫੈਮਨਿਨ ਵਿਸ਼ੇਸ਼ਣ

ਅਖ਼ਬਾਰਾਂ ''ਚ ਸਪੋਰਟਸ ਵੂਮਨ ਲਈ ਲਿਖੀਆਂ ਸੁਰਖੀਆਂ ਅਤੇ ਹਵਾਲਿਆਂ ਦੀ ਪੜਚੋਲ ਕਰਦਿਆਂ ਅਧਿਐਨ ''ਚ ਇਹ ਵੀ ਗੱਲ ਦੇਖੀ ਗਈ ਕਿ ਕੁਝ ਖਾਸ ''ਵਿਸ਼ੇਸ਼ਣਾਂ'' ਦੀ ਵਰਤੋਂ ਕੀਤੀ ਗਈ ਸੀ ਤਾਂ ਜੋ ਉਸ ਖਿਡਾਰਨ ਬਾਰੇ ਦੱਸਿਆ ਜਾ ਸਕੇ।

ਇਹ ਵੀ ਪੜ੍ਹੋ:

ਮਿਸਾਲ ਦੇ ਤੌਰ ''ਤੇ ਮੈਰੀ ਕੌਮ ਲਈ '' ਮੈਗਨੀਫਿਸੈਂਟ ਮੈਰੀ'' , ''ਆਇਰਨ ਲੇਡੀ'' ਅਤੇ ''ਏਜ਼ਲੈਸ ਮੈਰੀ'' ਵਰਗੇ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਸੀ।

ਖਿਡਾਰਨਾਂ
BBC

''ਰਾਣੀ'' ਸ਼ਬਦ ਵੀ ਕਾਫ਼ੀ ਵਾਰ ਇਸਤੇਮਾਲ ਕੀਤਾ ਗਿਆ ਸੀ।

''ਗਲੈਮਰਸ ਹੈਦਰਾਬਾਦੀ'', ''ਸਵੀਟ ਕੈਰੋਲਿਨ'' , '' ਕੁਵੀਨ ਸੋਫੀਆ'' , ''ਕੈਨੇਡਾ ਦੀ ਕੁਵੀਨ'' , ''ਜਾਪਾਨ ਦੀ ਸਵਿਮ ਕੁਵੀਨ'' , ''ਬੈਡਮਿੰਟਨ ਕੁਵੀਨ'' , ''ਸਕੂਏਸ਼ ਕੁਵੀਨ'' , ''ਟੀਨੇਜ ਸ਼ੂਟਿੰਗ ਸੈਂਸੇਸ਼ਨ'' , '' ਸੀਮੋਨ ਡਾਰਲਿੰਗ ਆਫ਼ ਪੈਰਿਸ'' , ''ਸ਼ੂਟਿੰਗ ਸੈਂਸੇਸ਼ਨ'' , ''ਕਮਬੈਕ ਕੁਵੀਨ'' , ''ਟਰੈਕ ਕੁਵੀਨ'' ਆਦਿ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ ਗਈ ਸੀ।

ਅਜਿਹੀਆਂ ਬਹੁਤ ਹੀ ਘੱਟ ਉਦਾਹਰਣਾਂ ਸਨ, ਜਿੰਨ੍ਹਾਂ ''ਚ ਖਿਡਾਰਨਾਂ ਨੂੰ ਖ਼ਬਰਾਂ ਦੀਆਂ ਸੁਰਖੀਆਂ ਜਾਂ ਫਿਰ ਲੇਖਾਂ ''ਚ ''ਫਾਈਟਰ'', ''ਰੇਜ਼ਰ-ਸ਼ਾਰਪ'' , ''ਆਇਰਨ ਲੇਡੀ'' , '' ਫੈਂਸਰ'' ਅਤੇ ''ਚੈਂਪੀਅਨ'' ਵਰਗੇ ਵਿਸ਼ੇਸ਼ਣ ਦਿੱਤੇ ਗਏ ਹੋਣ।

ਕਾਰਜ ਪ੍ਰਣਾਲੀ ਅਤੇ ਸੀਮਾਵਾਂ

ਅਧਿਐਨ ਪ੍ਰੋਜੈਕਟ ਦੀ ਕਾਰਜਵਿਧੀ ਭਾਰਤ ਦੇ ਦੋ ਸਭ ਤੋਂ ਵੱਧ ਵਿਕਣ ਵਾਲੇ ਅੰਗਰੇਜ਼ੀ ਅਖ਼ਬਾਰ ''ਟਾਈਮਜ਼ ਆਫ਼ ਇੰਡੀਆ'' ਅਤੇ ''ਹਿੰਦੁਸਤਾਨ ਟਾਈਮਜ਼'' ''ਚ ਛਪਣ ਵਾਲੀ ਵਿਸ਼ਾ ਵਸਤੂ ਸੀ।

ਇਸ ਅਧਿਐਨ ਲਈ ਦਸੰਬਰ 2017 ਤੋਂ ਅਕਤੂਬਰ 2020 ਤੱਕ ਦਾ ਸਮਾਂ ਚੁਣਿਆ ਗਿਆ ਸੀ। ਇਹ ਤਿੰਨ ਸਾਲਾਂ ਦਾ ਸਮਾਂ ਅਖ਼ਬਾਰਾਂ ਦੇ ਡਿਜੀਟਲ ਪੁਰਾਲੇਖਾਂ ਦੀ ਉਪਲੱਬਧਤਾ ਦੇ ਅਧਾਰ ''ਤੇ ਸੀ।

ਵਿਸ਼ਲੇਸ਼ਣ ਲਈ ਦਿੱਲੀ ਐਡੀਸ਼ਨਾਂ ਦਾ ਅਧਿਐਨ ਕੀਤਾ ਗਿਆ ਸੀ। ਨਮੂਨੇ ਵੱਜੋਂ ਅਖ਼ਬਾਰ ਦਾ ਪਹਿਲਾ ਪੰਨ੍ਹਾ ਅਤੇ ਖੇਡ ਪੰਨ੍ਹੇ ਨੂੰ ਚੁਣਿਆ ਗਿਆ ਸੀ, ਪਰ ਜੇ ਅਧਿਐਨਕਰਤਾਵਾਂ ਨੂੰ ਅਖ਼ਬਾਰ ਦੇ ਕਿਸੇ ਹੋਰ ਪੰਨ੍ਹੇ ''ਤੇ ਇਸ ਸਬੰਧੀ ਕਹਾਣੀਆਂ ਮਿਲੀਆਂ ਤਾਂ ਉਨ੍ਹਾਂ ਨੂੰ ਵੀ ਖੋਜ ''ਚ ਸ਼ਾਮਲ ਕੀਤਾ ਗਿਆ ਹੈ।

ਹਾਲਾਂਕਿ ਅਖ਼ਬਾਰ ਦੇ ਦੂਜੇ ਪੰਨ੍ਹਿਆਂ ''ਤੇ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ ਸੀ। ਨਮੂਨੇ ਲਈ ਖੇਡ ਪੰਨੇ ''ਤੇ ਪ੍ਰਕਾਸ਼ਿਤ ਹੋਈਆਂ ਸਾਰੀਆਂ ਹੀ ਕਹਾਣੀਆਂ ਅਤੇ ਤਸਵੀਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਫੋਟੋ ਸਮੇਤ ਪਹਿਲੇ ਪੰਨੇ ''ਤੇ ਪ੍ਰਕਾਸ਼ਿਤ ਸਪੋਰਟਸ ਸਟੋਰੀ ਨੂੰ ਕੁੱਲ ਖੇਡ ਕਹਾਣੀਆਂ ਅਤੇ ਫੋਟੋਆਂ ਦੀ ਗਿਣਤੀ ''ਚ ਰੱਖਿਆ ਗਿਆ ਸੀ।

ਖਿਡਾਰਨਾਂ ''ਤੇ ਪ੍ਰਕਾਸ਼ਿਤ ਕਹਾਣੀਆਂ ਨੂੰ ਵੱਖਰੇ ਤੌਰ ''ਤੇ ਗਿਣਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਕਈ ਕਾਰਕਾਂ ਦੇ ਅਧਾਰ ''ਤੇ ਵੀ ਇਸ ਖੋਜ ਨੂੰ ਮੁਕੰਮਲ ਕੀਤਾ ਗਿਆ ਹੈ। ਜਿਵੇਂ ਕਿ ਖੇਡ, ਖਿਡਾਰੀਆਂ ਦੀ ਗਿਣਤੀ, ਖ਼ਬਰਾਂ ਲਈ ਕਾਲਮਾਂ ਦੀ ਗਿਣਤੀ, ਤਸਵੀਰਾਂ ਦੀ ਗਿਣਤੀ, ਫੋਟੋਆਂ ਦਾ ਆਕਾਰ, ਖਿਡਾਰਨਾਂ ਦੀ ਕੌਮੀਅਤ ਤੇ ਰਾਜ, ਕੋਈ ਵਿਸ਼ੇਸ਼ ਵਿਸ਼ੇਸ਼ਣ ਦੀ ਵਰਤੋਂ, ਲੇਖਾਂ ਦੀ ਸ਼੍ਰੇਣੀ...ਜਿਵੇਂ ਕਿ ਖ਼ਬਰ, ਇੰਟਰਵਿਊ, ਲੇਖ ਆਦਿ।

ਇੰਨ੍ਹਾਂ ਕਾਰਕਾਂ ਦੀ ਪਛਾਣ ਇੰਟਰਕੋਡਰ ਭਰੋਸੇਯੋਗਤਾ ਟੈਸਟ ਦੌਰਾਨ ਕੀਤੀ ਗਈ ਸੀ। ਇੱਥੇ ਦੋ ਹੀ ਕੋਡਰ ਹਨ, ਜੋ ਕਿ ਪੂਰੀਆਂ ਕਹਾਣੀਆਂ ਨੂੰ ਕੋਡ ਕਰਦੇ ਹਨ।

ਸ਼ੁਰੂਆਤੀ 15 ਦਿਨਾਂ ''ਚ ਦੋਵਾਂ ਹੀ ਕੋਡਰਾਂ ਵੱਲੋਂ ਅਖ਼ਬਾਰਾਂ ਨੂੰ ਕੋਡ ਕੀਤਾ ਗਿਆ ਸੀ ਤਾਂ ਜੋ ਡਾਟਾ ਸੰਗ੍ਰਹਿ ਦੌਰਾਨ ਇਕਸਾਰਤਾ ਲਿਆਂਦੀ ਜਾ ਸਕੇ। ਇੰਟਰਕੋਡਿੰਗ ਦੌਰਾਨ ਦੋਵਾਂ ਕੋਡਰਾਂ ਵਿਚਾਲੇ ਚਰਚਾ ਹੋਈ ਅਤੇ ਇੱਕ ਆਮ ਸਹਿਮਤੀ ਪ੍ਰਗਟ ਕੀਤੀ ਗਈ।

ਸਮੁੱਚੇ ਅੰਕੜੇ ''ਚ ਇਕਸਾਰਤਾ ਕਾਇਮ ਰੱਖਣ ਲਈ ਦੋਵਾਂ ਹੀ ਕੋਡਰਾਂ ਨੇ ਇਕ ਹੀ ਵਿਧੀ ਦੀ ਵਰਤੋਂ ਕੀਤੀ। ਡੇਟਾ ਨੂੰ ਅੰਕਾਂ ''ਚ ਕੋਡ ਕਰਨ ਲਈ, ਵੱਖੋ ਵੱਖ ਕਾਰਕਾਂ ਲਈ ਇੱਕ ਕੋਡ ਸ਼ੀਟ ਤਿਆਰ ਕੀਤੀ ਗਈ ਸੀ।

ਖੇਡਾਂ
BBC

ਬਿਹਤਰ ਸਮਝ ਬਣਾਉਣ ਲਈ ਖੋਜਕਰਤਾਵਾਂ ਵੱਲੋਂ ਚੁਣੇ ਗਏ ਕਾਰਕਾਂ ਨੂੰ ਅਮਲ ''ਚ ਲਿਆਂਦਾ ਗਿਆ ਸੀ। ਵੱਖ-ਵੱਖ ਸ਼੍ਰੇਣੀਆਂ ਲਈ ਵੱਖ-ਵੱਖ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ। ਮਿਸਾਲ ਦੇ ਤੌਰ ''ਤੇ ਕਿਸੇ ਵੀ ਸਪੋਰਟਸ ਸਟੋਰੀ ''ਚ ਕੋਈ ਖ਼ਬਰ ਸ਼ਾਮਲ ਹੁੰਦੀ ਹੈ, ਜੋ ਕਿ ਖੇਡ ਸਬੰਧੀ , ਖੇਡ ਈਵੈਂਟਾਂ ਸਬੰਧੀ ਖ਼ਬਰ ਨੂੰ ਕਵਰ ਕਰਦੀ ਹੈ ਜਾਂ ਖੇਡ ਜਗਤ ਨਾਲ ਸਬੰਧਤ ਹਸਤੀਆਂ ਸਬੰਧੀ ਲੇਖ ਅਤੇ ਇੰਟਰਵਿਊ ਆਦਿ ਸ਼ਾਮਲ ਹੁੰਦੇ ਹਨ।

ਇੰਨ੍ਹਾਂ ਖ਼ਬਰਾਂ ''ਚ ਬਾਈਲਾਈਨ/ ਪਲੇਸਲਾਈਨ ਹੁੰਦੀ ਹੈ।(ਸਿਰਫ ਔਰਤਾਂ ਨਾਲ ਸਬੰਧਤ ਕਹਾਣੀਆਂ)

ਕੁੱਲ 3563 ਕਹਾਣੀਆਂ ਦਾ ਸੰਗ੍ਰਹਿ ਤਿਆਰ ਕੀਤਾ ਗਿਆ ਸੀ। ਇਹ ਸੰਗ੍ਰਹਿ ਦਸੰਬਰ 2017 ਤੋਂ ਅਕਤੂਬਰ 2020 ਦੇ ਦਿੱਲੀ ਸੰਸਕਰਣ ਦੇ ਸਾਰੇ ਮੁੱਦਿਆਂ ਨੂੰ ਧਿਆਨ ''ਚ ਰੱਖ ਕੇ ਤਿਆਰ ਕੀਤਾ ਗਿਆ ਸੀ। ਜਿਵੇਂ ਕਿ ਅੰਕੜੇ ਇੱਕਠੇ ਕਰਨ ਲਈ ਅਖ਼ਬਾਰ ਦੇੲ ਈ-ਐਡੀਸ਼ਨ ਨੂੰ ਵੀ ਧਿਆਨ ''ਚ ਰੱਖਿਆ ਗਿਆ ਸੀ, ਇਸ ਲਈ ਮਾਪ ਦੀ ਇਕਾਈ ਨੂੰ ਕਾਲਮਾਂ ਦੀ ਗਿਣਤੀ ਵੱਜੋਂ ਤੈਅ ਕੀਤਾ ਗਿਆ ਸੀ। ਜਿਸ ਨੂੰ ਕਿ ਖਿਡਾਰਨਾਂ ਸਬੰਧੀ ਖ਼ਬਰਾਂ, ਕਹਾਣੀਆਂ ਦੇ ਪ੍ਰਕਾਸ਼ਿਤ ਹੋਣ ਦੀ ਥਾਂ ਦੇ ਅੰਦਾਜ਼ੇ ਵੱਜੋਂ ਵੇਖਿਆ ਗਿਆ ਸੀ।

ਇਸ ਖੋਜ ਦੀ ਸੀਮਾ ਇਹ ਸੀ ਕਿ ਇਸ ਦਾ ਸਮਾਂ ਤਿੰਨ ਸਾਲਾਂ ਦਾ ਸੀ ਅਤੇ ਮਾਪ ਦੀ ਇਕਾਈ ਕਾਲਮਾਂ ਦੇ ਆਕਾਰ ''ਤੇ ਅਧਾਰਤ ਸੀ, ਕਿਉਂਕਿ ਡਿਜੀਟਲ ਪੇਪਰਾਂ ਦੀ ਤੁਲਨਾ ਪ੍ਰਿੰਟ ਅਖ਼ਬਾਰਾਂ ਨਾਲ ਕੀਤੀ ਗਈ ਸੀ। ਇਸ ਨੇ ਖ਼ਬਰ ਲਈ ਰੱਖੀ ਗਈ ਥਾਂ ਲਈ ਇੱਕ ਅੰਦਾਜ਼ਨ ਮੁੱਲ ਪੇਸ਼ ਕੀਤਾ ਹੈ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=xJLpNCRqoyQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''31972aad-036a-45f8-a8a8-78da7d4f952c'',''assetType'': ''STY'',''pageCounter'': ''punjabi.india.story.56265855.page'',''title'': ''ਖੇਡਾਂ \''ਚ ਮਰਦਾਂ ਮੁਕਾਬਲੇ ਔਰਤਾਂ ਨੂੰ ਮੀਡੀਆ \''ਚ ਇੱਕ ਤਿਹਾਈ ਕਵਰੇਜ - ਬੀਬੀਸੀ ਖੋਜ'',''published'': ''2021-03-04T05:25:58Z'',''updated'': ''2021-03-04T05:25:58Z''});s_bbcws(''track'',''pageView'');

Related News