ਪਿਓ ਨੇ ਜਵਾਨ ਧੀ ਦਾ ਸਿਰ ਵੱਢਿਆ ਅਤੇ ਹੱਥ ਵਿਚ ਫੜ੍ਹ ਕੇ ਥਾਣੇ ਵੱਲ ਤੁਰ ਗਿਆ
Thursday, Mar 04, 2021 - 08:34 AM (IST)


ਉੱਤਰ ਪ੍ਰਦੇਸ਼ ਵਿਚ ਇੱਕ ਵਿਅਕਤੀ ਨੇ ਕਥਿਤ ਤੌਰ ਉੱਤੇ ਆਪਣੀ ਹੀ 17 ਸਾਲਾ ਧੀ ਦਾ ਸਿਰ ਵੱਢ ਦਿੱਤਾ ਅਤੇ ਉਸ ਦਾ ਵੱਢਿਆ ਹੋਇਆ ਸਿਰ ਲੈਕੇ ਪੁਲਿਸ ਥਾਣੇ ਪਹੁੰਚ ਗਿਆ।
ਖ਼ਬਰ ਏਜੰਸੀ ਪੀਟੀਆਈ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਇਹ ਵਾਰਦਾਤ ਹਰਦੋਈ ਜਿਲ੍ਹੇ ਨਾਲ ਸਬੰਧਤ ਹੈ।ਇਹ ਘਟਨਾ ਬੁੱਧਵਾਰ ਬਾਅਦ ਦੁਪਹਿਰ ਦੀ ਹੈ।
ਪੁਲਿਸ ਮੁਤਾਬਕ ਇਸ ਵਿਅਕਤੀ ਨੇ ਇਹ ਕਾਰਾ ਆਪਣੀ ਧੀ ਨੂੰ ਕਿਸੇ ਇਤਰਾਜ਼ਯੋਗ ਹਾਲਤ ਵਿਚ ਦੇਖਣ ਤੋਂ ਬਾਅਦ ਆਏ ਗੁੱਸੇ ਵਿਚ ਕੀਤਾ ਹੈ।
ਅਧਿਕਾਰੀਆਂ ਮੁਤਾਬਕ ਸਰਵੇਸ਼ ਨਾਲ ਦੇ ਇਸ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਪੰਡੇਤਰਾ ਪਿੰਡ ਵਿਚ ਆਪਣੀ ਕੁੜੀ ਦਾ ਸਿਰ ਕਲਮ ਕੀਤਾ ਅਤੇ ਉਸ ਨੂੰ ਲੈਕੇ ਸੜਕ ਉੱਤੇ ਤੁਰ ਪਿਆ।
ਕਲਮ ਕੀਤਾ ਸਿਰ ਲੈਕੇ ਸੜਕ ਉੱਤੇ ਜਾਂਦੇ ਵਿਅਕਤੀ ਨੂੰ ਦੇਖ ਕੇ ਇਲਾਕੇ ਵਿਚ ਦਹਿਸ਼ਤ ਫੈਲ ਗਈ, ਇਸ ਨੂੰ ਦੇਖ ਕੇ ਇੱਕ ਵਿਅਕਤੀ ਨੇ ਪੁਲਿਸ ਨੂੰ ਫੋਨ ਕੀਤਾ ।
ਸੂਚਨਾ ਮਿਲਣ ਤੋਂ ਬਾਅਦ ਦੋ ਪੁਲਿਸ ਮੁਲਾਜ਼ਮਾਂ ਨੇ ਇਸ ਨੂੰ ਰਸਤੇ ਵਿਚ ਰੋਕਿਆ ਅਤੇ ਉਸ ਦਾ ਨਾਂ ਪੁੱਛਿਆ। ਇਕ ਪੁਲਿਸ ਵਾਲਾ ਇਸ ਦੀ ਵੀਡੀਓ ਬਣਾਉਣ ਲੱਗਾ ਤਾਂ ਦੂਜਾ ਇਸ ਦੀ ਪੁੱਛਗਿੱਛ ਕਰਨ ਲੱਗਾ ਪਰ ਨੇ ਬਿਨ੍ਹਾਂ ਕਿਸੇ ਝਿਜਕ ਆਪਣਾ ਨਾਂ, ਪਿੰਡ ਅਤੇ ਪਤਾ ਸਭ ਕੁਝ ਦੱਸ ਦਿੱਤਾ।
ਪੁਲਿਸ ਦੇ ਐਸਐਸਪੀ ਅਨੁਰਾਗ ਵਸਤ ਨੇ ਦੱਸਿਆ ਕਿ ਸਰਵੇਸ਼ ਨਾਂ ਦੇ ਇਸ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨੂੰ ਸਥਾਨਕ ਮਹਿਲਾ ਥਾਣੇ ਵਿਚ ਲਿਆਂਦਾ ਗਿਆ ਹੈ।
ਇਹ ਵੀ ਪੜ੍ਹੋ:
- ਮਿਆਂਮਾਰ ਦਾ ''ਖ਼ੂਨੀ ਬੁੱਧਵਾਰ'' : ਫੌਜੀ ਰਾਜਪਲਟੇ ਦੇ ਵਿਰੋਧੀ 38 ਅੰਦੋਲਨਕਾਰੀਆਂ ਦੀ ਮੌਤ
- ਰਾਹੁਲ ਗਾਂਧੀ ਲਈ ਦੱਖਣੀ ਭਾਰਤ ਨਵਾਂ ਟਿਕਾਣਾ ਜਾਂ ਮੁਸ਼ਕਲ ਸਿਆਸਤ ਤੋਂ ਹਿਜਰਤ
- ਆਇਸ਼ਾ ਖੁਦਕੁਸ਼ੀ ਮਾਮਲਾ ; ਕੀ ਪਤੀ ਲਈ ਬਣਾਇਆ ਸੀ ਵੀਡੀਓ, ਕੀ ਹੈ ਸੱਚ

ਇਹ ਵੀ ਪੜ੍ਹੋ:
- ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
- ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
- ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ
https://www.youtube.com/watch?v=DWo2BbSX1RE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a43e7033-6e7e-4aac-b06c-ef87514a5cbe'',''assetType'': ''STY'',''pageCounter'': ''punjabi.india.story.56275611.page'',''title'': ''ਪਿਓ ਨੇ ਜਵਾਨ ਧੀ ਦਾ ਸਿਰ ਵੱਢਿਆ ਅਤੇ ਹੱਥ ਵਿਚ ਫੜ੍ਹ ਕੇ ਥਾਣੇ ਵੱਲ ਤੁਰ ਗਿਆ'',''published'': ''2021-03-04T02:57:00Z'',''updated'': ''2021-03-04T02:57:00Z''});s_bbcws(''track'',''pageView'');