ਮਿਆਂਮਾਰ ਦਾ ''''ਖ਼ੂਨੀ ਬੁੱਧਵਾਰ'''' - ਫੌਜੀ ਗੋਲੀਬਾਰੀ ''''ਚ ਲੋਕਤੰਤਰ ਪੱਖ਼ੀ 38 ਅੰਦੋਲਨਕਾਰੀਆਂ ਦੀ ਮੌਤ

Thursday, Mar 04, 2021 - 06:49 AM (IST)

ਮਿਆਂਮਾਰ ਦਾ ''''ਖ਼ੂਨੀ ਬੁੱਧਵਾਰ'''' - ਫੌਜੀ ਗੋਲੀਬਾਰੀ ''''ਚ ਲੋਕਤੰਤਰ ਪੱਖ਼ੀ 38 ਅੰਦੋਲਨਕਾਰੀਆਂ ਦੀ ਮੌਤ
ਮਿਆਂਮਾਰ
Reuters
ਮੰਨਿਆ ਜਾ ਰਿਹਾ ਹੈ ਕਿ ਫ਼ੌਜ ਨੇ ਅਸਲੀ ਗੋਲ਼ੀਆਂ ਦੀ ਵਰਤੋਂ ਕੀਤੀ

ਮਿਆਂਮਾਰ ਵਿੱਚ ਬੁੱਧਵਾਰ ਨੂੰ ਘੱਟੋ-ਘੱਟ 38 ਮੁਜ਼ਾਹਰਾਕਾਰੀਆਂ ਦੀ ਜਾਨ ਚਲੀ ਗਈ ਹੈ। ਸੰਯੁਕਤ ਰਾਸ਼ਟਰ ਨੇ ਇਸ ਨੂੰ ਇੱਕ ਮਹੀਨਾ ਪਹਿਲਾਂ ਹੋਏ ਫ਼ੌਜੀ ਰਾਜਪਲਟੇ ਤੋਂ ਬਾਅਦ "ਹੁਣ ਤੱਕ ਦਾ ਸਭ ਤੋਂ ਖੂਨੀ ਦਿਨ" ਕਿਹਾ ਹੈ।

ਮਿਆਂਮਾਰ ਵਿੱਚ ਯੂਐੱਨ ਦੀ ਦੂਤ ਕ੍ਰਿਸਟੀਨ ਸ਼ੈਰਨਰ ਬਰਗਨਰ ਨੇ ਕਿਹਾ ਕਿ ਦੇਸ਼ ਭਰ ਵਿੱਚੋਂ ਡਰਾਉਣੀਆਂ ਤਸਵੀਰਾਂ ਮਿਲ ਰਹੀਆਂ ਸਨ।

ਚਸ਼ਮਦੀਦਾਂ ਮੁਤਾਬਕ ਸੁਰੱਖਿਆ ਦਸਤਿਆਂ ਨੇ ਰਬੜ ਦੇ ਨਾਲ-ਨਾਲ ਅਸਲੀ ਗੋਲੀਆਂ ਦੀ ਵਰਤੋਂ ਵੀ ਕੀਤੀ।

ਇਹ ਵੀ ਪੜ੍ਹੋ:

ਪਹਿਲੀ ਫ਼ਰਵਰੀ ਦੇ ਰਾਜਪਲਟੇ ਤੋਂ ਬਾਅਦ ਸਿਵਲ ਨਾ-ਫੁਰਮਾਨੀ ਵਜੋਂ ਦੇਸ਼ ਵਿਆਪੀ ਮੁਜ਼ਾਹਰੇ ਹੋ ਰਹੇ ਹਨ।

ਮੁਜ਼ਾਹਰਾਕਾਰੀ ਆਂਗ ਸਾਂਨ ਸੂ ਚੀ ਸਮੇਤ ਚੁਣੇ ਹੋਏ ਆਗੂਆਂ ਦੀ ਰਿਹਾਈ ਅਤੇ ਫ਼ੌਜੀ ਹਕੂਮਤ ਖ਼ਤਮ ਕਰਨ ਦੀ ਮੰਗ ਕਰ ਰਹੇ ਹਨ। ਸੂਚੀ ਬਰਤਰਫ਼ਗੀ ਤੋਂ ਬਾਅਦ ਹਿਰਾਸਤ ਵਿੱਚ ਹਨ।

ਰਾਜਪਲਟੇ ਅਤੇ ਸੂ ਚੀ ਦੀ ਹਿਰਾਸਤ ਦੀ ਕੌਮਾਂਤਰੀ ਪੱਧਰ ’ਤੇ ਨਿੰਦਾ ਹੋਈ ਹੈ, ਜਿਸ ਨੂੰ ਹਾਲੇ ਤੱਕ ਉੱਥੋਂ ਦੀ ਫ਼ੌਜੀ ਹਕੂਮਤ ਨੇ ਨਜ਼ਰਅੰਦਾਜ਼ ਕੀਤਾ ਹੈ।

ਬੁੱਧਵਾਰ ਦੇ ਘਟਨਾਕ੍ਰਮ ਤੋਂ ਬਾਅਦ ਬ੍ਰਿਟੇਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕਾਊਂਸਲ ਦੀ ਬੈਠਕ ਦਾ ਸੱਦਾ ਦਿੱਤਾ ਹੈ ਜਦ ਕਿ ਅਮਰੀਕਾ ਨੇ ਕਿਹਾ ਹੈ ਕਿ ਉਹ ਮਿਆਂਮਾਰ ਦੀ ਫ਼ੌਜ ''ਤੇ ਅਗਲੇਰੀ ਕਾਰਵਾਈ ਬਾਰੇ ਵਿਚਾਰ ਕਰ ਰਿਹਾ ਹੈ।

ਮਿਆਂਮਾਰ ਦੇ ਗੁਆਂਢੀ ਮੁਲਕ ਵੀ ਫ਼ੌਜ ਨੂੰ ਸੰਜਮ ਤੋਂ ਕੰਮ ਲੈਣ ਦੀ ਅਪੀਲ ਕਰ ਚੁੱਕੇ ਹਨ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=DWo2BbSX1RE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c6c33557-ddcf-425c-bef1-0954eec5d5f2'',''assetType'': ''STY'',''pageCounter'': ''punjabi.international.story.56275523.page'',''title'': ''ਮਿਆਂਮਾਰ ਦਾ \''\''ਖ਼ੂਨੀ ਬੁੱਧਵਾਰ\''\'' - ਫੌਜੀ ਗੋਲੀਬਾਰੀ \''ਚ ਲੋਕਤੰਤਰ ਪੱਖ਼ੀ 38 ਅੰਦੋਲਨਕਾਰੀਆਂ ਦੀ ਮੌਤ'',''published'': ''2021-03-04T01:17:46Z'',''updated'': ''2021-03-04T01:17:46Z''});s_bbcws(''track'',''pageView'');

Related News