ਕਿਸਾਨ ਅੰਦੋਲਨ ਉੱਤੇ ਰਾਕੇਸ਼ ਟਿਕੈਤ ਦੇ ਹਾਵੀ ਹੋਣ ਤੇ ਲੱਖਾ ਸਿਧਾਣਾ ਨਾਲ ਮਿਲਣੀ ਬਾਰੇ ਕੀ ਬੋਲੇ ਬਲਬੀਰ ਰਾਜੇਵਾਲ - ਪ੍ਰੈੱਸ ਰਿਵੀਊ

Wednesday, Mar 03, 2021 - 09:04 AM (IST)

ਕਿਸਾਨ ਅੰਦੋਲਨ ਉੱਤੇ ਰਾਕੇਸ਼ ਟਿਕੈਤ ਦੇ ਹਾਵੀ ਹੋਣ ਤੇ ਲੱਖਾ ਸਿਧਾਣਾ ਨਾਲ ਮਿਲਣੀ ਬਾਰੇ ਕੀ ਬੋਲੇ ਬਲਬੀਰ ਰਾਜੇਵਾਲ - ਪ੍ਰੈੱਸ ਰਿਵੀਊ

ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਕਿਸਾਨ ਅੰਦੋਲਨ ਵਿੱਚ ਮਿਲ ਰਹੀ ਅਹਿਮੀਅਤ ਬਾਰੇ ਮੀਡੀਆ ਹਲਕਿਆਂ ਵਿਚ ਛਿੜੀ ਬਹਿਸ ਦੇ ਜਵਾਬ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਅੰਦੋਲਨ ਕਿਵੇਂ ਚਲਾਉਣਾ ਹੈ।

ਨਿਊਜ਼ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ,“ਸਾਨੂੰ ਟਿਕੈਤ ਦੀ ਲੋੜ ਹੈ ਅਤੇ ਟਿਕੈਤ ਨੂੰ ਸਾਡੀ ਲੋੜ ਹੈ। ਸਾਨੂੰ ਪਤਾ ਹੈ ਕਿ ਅੰਦੋਲਨ ਕਿਵੇਂ ਚਲਾਉਣਾ ਹੈ, ਅਸੀਂ ਲੀਡਰਾਂ ਦੇ ਕਹੇ ਕਿਸੇ ਨੂੰ ਅੱਗੇ ਪਿੱਛੇ ਨਹੀਂ ਕਰਨਾ।”

ਉਨ੍ਹਾਂ ਨੇ ਕਿਹਾ ਕਿ ਰਾਕੇਸ਼ ਟਿਕੈਤ ਖ਼ੁਦ ਕਹਿੰਦੇ ਹਨ ਕਿ ਜੋ “ਫ਼ੈਸਲਾ ਹੋਵੇਗਾ ਉਹ ਸਿੰਘੂ ਬਾਰਡਰ ਉੱਪਰ ਬੈਠੀ ਲੀਡਰਸ਼ਿਪ ਕਰੇਗੀ। ਸਰਕਾਰ ਨੇ ਜੋ ਵੀ ਕਹਿਣਾ ਹੈ ਉਹ ਕਹੀ ਜਾਵੇ, ਉਹ ਸਾਡੇ ਤੋਂ ਇੱਕ ਇੰਚ ਵੀ ਬਾਹਰ ਨਹੀਂ ਹੈ।”

ਇਹ ਵੀ ਪੜ੍ਹੋ:

ਲੱਖਾ ਸਿਧਾਣੇ ਬਾਰੇ ਉਨ੍ਹਾਂ ਨੇ ਕਿਹਾ ਕਿ 26 ਜਨਵਰੀ ਬਾਰੇ ਉਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਲੱਖਾ ਦੀ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ।

ਰਾਜੇਵਾਲ ਨੇ ਕਿਹਾ ਕਿ ਲੱਖਾ ਸਿਧਾਣਾ ਨਾਲ ਉਨ੍ਹਾਂ ਦੀ ਦੋ ਵਾਰ ਮੁਲਾਕਾਤ ਹੋਈ ਸੀ। ਪਹਿਲੀ ਵਾਰ ਉਸ ਨੇ ਮੈਨੂੰ ਕਿਹਾ ਕਿ ਇਨ੍ਹਾਂ ਕਾਨੂੰਨਾਂ ਵਿੱਚ ਕੀ ਹੈ ਮੈਨੂੰ ਸਮਝਾਓ ਉਦੋਂ ਉਹ ਦੋ ਘੰਟੇ ਮੇਰੇ ਕੋਲ ਬੈਠਾ ਰਿਹਾ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਅਜੇ ਦੇਵਗਨ ਦੀ ਗੱਡੀ ਘੇਰਨ ਵਾਲ਼ਾ ਕੌਣ ਹੈ

ਮੁੰਬਈ ਵਿੱਚ ਰਾਜਵੀਰ ਸਿੰਘ ਨੂੰ ਪੁਲਿਸ ਨੇ ਅਦਾਕਾਰ ਅਜੇ ਦੇਵਗਨ ਦੀ ਗੱਡੀ ਮੂਹਰੇ ਖੜ੍ਹ ਕੇ ਅਦਾਕਾਰ ਦੀ ਕਿਸਾਨ ਅੰਦੋਲਨ ਬਾਰੇ ਚੁੱਪੀ ਕਾਰਨ ਘੇਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅਠਾਈ ਸਾਲਾ ਰਾਜਵੀਰ ਪੇਸ਼ੇ ਵਜੋਂ ਡਰਾਈਵਰ ਹਨ। ਉਹ ਸੰਤੋਸ਼ ਨਗਰ ਲੋਕੈਲਿਟੀ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਫ਼ਿਲਮ ਸਿਟੀ ਗੋਰੇਗਾਉਂ ਦੇ ਬਾਹਰ ਅਦਾਕਾਰ ਦੀ ਕਾਰ ਨੂੰ ਘੇਰਿਆ ਅਤੇ ਪੰਜਾਬੀ ਵਿੱਚ ਕਿਸਾਨ ਅੰਦੋਲਨ ਦੇ ਪੱਖ ਵਿੱਚ ਨਾ ਖੜ੍ਹਨ ਕਰ ਕੇ ਬੁਰਾ-ਭਲਾ ਕਿਹਾ। ਇਸ ਪੂਰੇ ਵਾਕਿਆ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਰਹੀ।

ਢਿੰਡੋਸੀ ਪੁਲਿਸ ਸਟੇਸ਼ਨ ਦੇ ਅਧਿਕਾਰੀ ਮੁਤਾਬਕ ਘਟਨਾ ਸਵੇਰੇ ਸਾਢੇ ਦਸ ਵਜੇ ਵਾਪਰੀ। ਅਜੇ ਦੇਵਗਨ ਦੇ ਬਾਡੀਗਾਰਡ ਪਰਦੀਪ ਇੰਦਰਸੇਨ ਦੀ ਰਿਪੋਰਟ ਦੇ ਅਧਾਰ ਤੇ ਰਾਜਵੀਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਉੱਪਰ ਧਾਰਾ 341, 504,506 ਲਗਾਈਆਂ ਗਈਆਂ।

ਪੰਜਾਬ: ਨਕਲੀ ਸ਼ਰਾਬ ਦੇ ਮੁਜਰਮਾਂ ਨੂੰ ਸਜ਼ਾ ਏ ਮੌਤ ਦੀ ਤਿਆਰੀ

ਪੰਜਾਬ ਕੈਬਨਿਟ ਵੱਲੋਂ ਨਕਲੀ ਸ਼ਰਾਬ ਵੇਚਣ ਵਾਲਿਆਂ ਉੱਪਰ ਸ਼ਿਕੰਜਾ ਕਸਲ ਲਈ ਪੰਜਾਬ ਆਬਕਾਰੀ ਐਕਟ 1914 ਵਿੱਚ ਸੋਧ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਇਸ ਸਬੰਧੀ ਇੱਕ ਬਿਲ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਵਿੱਚ ਲਿਆਂਦਾ ਜਾਵੇਗਾ। ਇਸ ਤਹਿਤ ਨਕਲੀ ਸ਼ਰਾਬ ਵੇਚਣ ਦੇ ਮੁਜਰਮਾਂ ਲਈ ਮੌਤ ਦੀ ਸਜ਼ਾ ਤਜਵੀਜ਼ ਕੀਤੀ ਜਾਵੇਗੀ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=DWo2BbSX1RE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''03fed3b9-1597-4f6e-a4fd-34a47979b16f'',''assetType'': ''STY'',''pageCounter'': ''punjabi.india.story.56261625.page'',''title'': ''ਕਿਸਾਨ ਅੰਦੋਲਨ ਉੱਤੇ ਰਾਕੇਸ਼ ਟਿਕੈਤ ਦੇ ਹਾਵੀ ਹੋਣ ਤੇ ਲੱਖਾ ਸਿਧਾਣਾ ਨਾਲ ਮਿਲਣੀ ਬਾਰੇ ਕੀ ਬੋਲੇ ਬਲਬੀਰ ਰਾਜੇਵਾਲ - ਪ੍ਰੈੱਸ ਰਿਵੀਊ'',''published'': ''2021-03-03T03:34:08Z'',''updated'': ''2021-03-03T03:34:08Z''});s_bbcws(''track'',''pageView'');

Related News