ਜਿਸ ਜੱਗੀ ਜੌਹਲ ਦੀ ਭਾਰਤ ਤੋਂ ਰਿਹਾਈ ਬਾਰੇ ਸੰਸਦ ਮੈਂਬਰ ਕਰ ਰਹੇ ਲਾਮਬੰਦੀ ਉਸ ਨਾਲ ਭਾਰਤ ਵਿਚ ਕੀ -ਕੀ ਹੋਇਆ- 5 ਅਹਿਮ ਖ਼ਬਰਾਂ
Wednesday, Mar 03, 2021 - 07:34 AM (IST)

ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਦੀ ਭਾਰਤੀ ਜੇਲ੍ਹ ਤੋਂ ਰਿਹਾਈ ਅਤੇ ਉਸ ਦੀ ਵਾਪਸੀ ਯੂਕੇ ਲਈ ਸਖ਼ਤ ਕਦਮ ਚੁੱਕਣ ਲਈ ਬੌਰਿਸ ਜੌਨਸਨ ਦੀ ਸਰਕਾਰ ''ਤੇ ਦਬਾਅ ਵਧ ਰਿਹਾ ਹੈ।
ਜਗਤਾਰ ਸਿੰਘ ਦੀ ਰਿਹਾਈ ਲਈ ਯੂਕੇ ਦੇ ਐੱਮਪੀ ਮਾਰਟਿਨ ਡੌਕੇਟੀ ਹਿਊਜ਼ ਦੀ ਅਗਵਾਈ ''ਚ 140 ਸੰਸਦ ਮੈਂਬਰਾਂ ਦੇ ਦਸਤਖ਼ਤਾਂ ਵਾਲੀ ਚਿੱਠੀ ਵਿਦੇਸ਼ ਮੰਤਰੀ ਡੋਮੀਨਿਕ ਰਾਬ ਨੂੰ ਸੌਂਪੀ ਗਈ ਹੈ।
ਬੀਬੀਸੀ ਪੱਤਰਕਾਰ ਰਜਨੀ ਵੈਦਿਆਨਾਥਨ ਨੇ ਉਨ੍ਹਾਂ ਬਾਰੇ ਕੁਝ ਹਫ਼ਤੇ ਪਹਿਲਾਂ ਇੱਕ ਰਿਪੋਰਟ ਕੀਤੀ, ਜਿਸ ਵਿੱਚ ਜੱਗੀ ਜੌਹਲ ਨੇ ਇੱਕ ਕੋਰੇ ਕਾਗਜ਼ ''ਤੇ ਦਸਤਖ਼ਤ ਕਰਨ ਲਈ ਅਣਮਨੁੱਖੀ ਤਸੀਹੇ ਦਿੱਤੇ ਜਾਣ ਅਤੇ ਇੱਕ ਵੀਡੀਓ ਰਿਕਾਰਡ ਕਰਨ ਲਈ ਦਬਾਅ ਪਾਏ ਜਾਣ ਬਾਰੇ ਦੱਸਿਆ।
ਇਹ ਵੀ ਪੜ੍ਹੋ:
- ਨੈਟਫ਼ਲਿਕਸ ਤੇ ਐਮੇਜ਼ੌਨ ਜਮਾਲ ਖ਼ਾਸ਼ੋਜੀ ਬਾਰੇ ਬਣੀ ਦਸਤਾਵੇਜ਼ੀ ਫ਼ਿਲਮ ਕਿਉਂ ਨਹੀਂ ਦਿਖਾ ਰਹੇ
- ਆਸਟ੍ਰੇਲੀਆ: ਸੰਸਦ ਵਿਚ ਬਲਾਤਕਾਰ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਿਣਸੀ ਸੋਸ਼ਣ ਦੇ ਇਲਜ਼ਾਮਾਂ ਦਾ ਹੜ੍ਹ
- UGC NET 2021: ਕੀ ਹੈ ਪ੍ਰੀਖਿਆ ਦੀ ਤਰੀਕ, ਯੋਗਤਾ ਤੇ ਫੀਸ
ਸੰਸਦ ਮੈਂਬਰਾਂ ਨੇ ਆਪਣੀ ਚਿੱਠੀ ਵਿੱਚ ਕੀ ਲਿਖਿਆ ਹੈ ਪੜ੍ਹਨ ਲਈ ਇੱਥੇ ਕਲਿੱਕ ਕਰੋ ਅਤੇ ਜਗਤਾਰ ਦੇ ਕੇਸ ਬਾਰੇ ਰਜਨੀ ਵੈਦਿਆ ਨਾਥਨ ਦੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਭਾਰਤ ਦੀ "ਮਨੁੱਖੀ ਪਿੰਜਰਾਂ ਵਾਲੀ ਝੀਲ" ਦਾ ਰਹੱਸ
ਭਾਰਤੀ ਹਿਮਾਲਿਆ ਵਿੱਚ ਇੱਕ ਝੀਲ ਹਜ਼ਾਰਾਂ ਮਨੁੱਖੀ ਪਿੰਜਰਾਂ ਨਾਲ ਭਰੀ ਪਈ ਹੈ।
ਰੂਪਕੁੰਡ ਝੀਲ ਉੱਤਰਾਖੰਡ ਸੂਬੇ ਵਿੱਚ ਹੈ। ਇਹ ਝੀਲ ਭਾਰਤ ਦੇ ਸਭ ਤੋਂ ਉੱਚੇ ਪਹਾੜਾਂ ਵਿੱਚੋਂ ਇੱਕ , ਤ੍ਰਿਸ਼ੂਲ ਵਾਂਗ ਸਿੱਧੀ ਢਲਾਣ ਦੇ ਹੇਠਾਂ। ਸਮੁੰਦਰੀ ਤਲ ਤੋਂ 5029 ਮੀਟਰ ਯਾਨੀ 16,500 ਫ਼ੁੱਟ ਦੀ ਉਚਾਈ ''ਤੇ ਹੈ।
1942 ਵਿੱਚ ਗਸ਼ਤ ਕਰਨ ਵਾਲੇ ਇੱਕ ਬਰਤਾਨਵੀ ਵਣ ਰੇਂਜਰ ਵਲੋਂ ਖੋਜੀ ਗਈ ''ਪਿੰਜਰਾਂ ਦੀ ਝੀਲ'' ''ਤੇ ਬਰਫ਼ ਦੇ ਹੇਠਾਂ ਅਵਸ਼ੇਸ਼ ਚਾਰੇ ਪਾਸੇ ਖਿਲ੍ਹਰੇ ਹੋਏ ਹਨ।
ਇਸ ਤਲਿਸਮੀ ਝੀਲ ਬਾਰੇ ਬੀਬੀਸੀ ਪੱਤਰਕਾਰ ਸੌਤਿਕ ਬਿਸਵਾਸ ਦੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਮਾਰਚ ਮਹੀਨੇ ਕੀ ਰਹਿਣਗੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ
ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ 6 ਮਾਰਚ ਨੂੰ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ''ਤੇ ਕੇਐੱਮਪੀ ਹਾਈਵੇ ਨੂੰ ਜਾਮ ਕੀਤਾ ਜਾਵੇਗਾ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਬੋਲਦੇ ਹੋਏ ਯੋਗਿੰਦਰ ਯਾਦਵ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ 6 ਮਾਰਚ ਨੂੰ ਲੋਕ ਆਪਣੇ ਘਰਾਂ ''ਤੇ ਕਾਲੇ ਝੰਡੇ ਲਗਾਉਣ ਅਤੇ ਕਾਲੀਆਂ ਪੱਟੀਆਂ ਬੰਨਣ।
ਇਸ ਤੋਂ ਇਲਾਵਾ ਮਾਰਚ ਮਹੀਨੇ ਲਈ ਕਿਸਾਨ ਆਗੂਆਂ ਵੱਲੋਂ ਹੋਰ ਵੀ ਐਲਾਨ ਕੀਤੇ ਗਏ, ਪੜ੍ਹਨ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਤਲਾਕ: ਸ਼ਰਮ ਕਿਉਂ, ਇਹ ਜ਼ਿੰਦਗੀ ਦਾ ਅਖ਼ੀਰ ਤਾਂ ਨਹੀਂ - ਬਲੌਗ
ਮੇਰੀ ਮਾਂ ਸ਼ੁਰੂ-ਸ਼ੁਰੂ ''ਚ ਆਪਣੇ ਪਰਿਵਾਰ ਵਾਲਿਆਂ, ਰਿਸ਼ਤੇਦਾਰਾਂ ਜਾਂ ਫਿਰ ਜਾਣਕਾਰਾਂ ਨੂੰ ਨਹੀਂ ਦੱਸਣਾ ਚਾਹੁੰਦੀ ਸੀ ਕਿ ਉਨ੍ਹਾਂ ਦੀ ਧੀ ਤਲਾਕ ਲੈ ਰਹੀ ਹੈ।
ਮੈਨੂੰ ਨਾ ਹੀ ਤਲਾਕ ਲੈਣ ਦਾ ਅਫ਼ਸੋਸ ਹੈ ਅਤੇ ਨਾ ਹੀ ਖੁਦ ਦੇ ਇਕੱਲੇ ਹੋਣ ''ਤੇ ਕੋਈ ਸ਼ਰਮਿੰਦਗੀ ਹੈ। ਹਾਲ ''ਚ ਹੀ ਮੈਂ ਆਪਣਾ ਪਾਸਪੋਰਟ ਮੁੜ ਜਾਰੀ ਕਰਵਾਉਣ ਲਈ ਗਈ ਸੀ।
ਪੁਲਿਸ ਦੀ ਜਾਂਚ ਦੌਰਾਨ ਮੈਨੂੰ ਕਈ ਅਜਿਹੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਜਿੰਨ੍ਹਾਂ ਨਾਲ ਮੈਂ ਸਹਿਜ ਨਹੀਂ ਸੀ। ਘਰ ਦਾ ਕਿਰਾਇਆ ਕੌਣ ਦਿੰਦਾ ਹੈ ਅਤੇ ਕਿਉਂ ? ਮੈਂ ਆਪਣਾ ਨਾਂਅ ਕਿਉਂ ਨਹੀਂ ਬਦਲ ਰਹੀ ?...
ਪੂਰਾ ਬਲੌਗ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਥੋਪੀਆ ਵਿੱਚ ਬੀਬੀਸੀ ਰਿਪੋਰਟਰ ਨੂੰ ਫ਼ੌਜ ਨੇ ਹਿਰਾਸਤ ਵਿੱਚ ਲਿਆ

ਇਥੋਪੀਆ ਦੇ ਟਕਰਾਅ ਪ੍ਰਭਾਵਿਤ ਖੇਤਰ ਟਿਗਰਾਏ ''ਚ ਫੌਜ ਨੇ ਬੀਬੀਸੀ ਦੇ ਰਿਪੋਰਟਰ ਨੂੰ ਹਿਰਾਸਤ ਵਿੱਚ ਲਿਆ ਹੈ।
ਚਸ਼ਮਦੀਦਾਂ ਦੇ ਮੁਤਾਬਕ, ਬੀਬੀਸੀ ਟਿਗਰੀਨੀਆ ਲਈ ਕੰਮ ਕਰਨ ਵਾਲੇ ਗਿਰਮੇ ਜੈਬਰੂ ਨੂੰ ਕੈਫ਼ੇ ਤੋਂ ਚਾਰ ਹੋਰ ਲੋਕਾਂ ਸਣੇ ਲੈ ਕੇ ਚਲੇ ਗਏ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਗਿਰਮੇ ਨੂੰ ਮੈਕੇਲੇ ਦੇ ਮਿਲਟ੍ਰੀ ਕੈਂਪ ਲਿਜਾਇਆ ਗਿਆ ਹੈ।
ਬੀਬੀਸੀ ਨੂੰ ਅਜੇ ਤੱਕ ਸਾਫ਼ ਨਹੀਂ ਹੋ ਸਕਿਆ ਹੈ ਕਿ ਉਸ ਦੇ ਰਿਪੋਰਟਰ ਨੂੰ ਇਵੇਂ ਕਿਉਂ ਨਜ਼ਰਬੰਦ ਕੀਤਾ ਗਿਆ ਹੈ ਪਰ ਉਨ੍ਹਾਂ ਨੇ ਇਸ ਮੁੱਦੇ ਨੂੰ ਇਥੋਪਿਅਨ ਅਥਾਰਿਟੀ ਸਾਹਮਣੇ ਚੁੱਕਿਆ ਹੈ।
ਪੂਰਾ ਮਾਮਲਾ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:
- ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
- ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
- ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ
https://www.youtube.com/watch?v=DWo2BbSX1RE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3ce8f712-eb93-4419-aa60-9e759824e1d7'',''assetType'': ''STY'',''pageCounter'': ''punjabi.india.story.56261614.page'',''title'': ''ਜਿਸ ਜੱਗੀ ਜੌਹਲ ਦੀ ਭਾਰਤ ਤੋਂ ਰਿਹਾਈ ਬਾਰੇ ਸੰਸਦ ਮੈਂਬਰ ਕਰ ਰਹੇ ਲਾਮਬੰਦੀ ਉਸ ਨਾਲ ਭਾਰਤ ਵਿਚ ਕੀ -ਕੀ ਹੋਇਆ- 5 ਅਹਿਮ ਖ਼ਬਰਾਂ'',''published'': ''2021-03-03T02:02:36Z'',''updated'': ''2021-03-03T02:02:36Z''});s_bbcws(''track'',''pageView'');