ਰਾਕੇਸ਼ ਟਕੈਤ ਨੇ ਦੱਸੀ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ -ਪ੍ਰੈੱਸ ਰਿਵੀਊ

02/28/2021 8:49:49 AM

ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਮੁੰਡੇਰਵਾ ਵਿੱਚ ਹੋਈ ਕਿਸਾਨ ਮਹਾਂਪੰਚਾਇਤ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਭਾਜਪਾ ਨੂੰ ਹਮਾਇਤ ਕਰਨ ਨੂੰ ਆਪਣੇ ਜੀਵਨ ਦੀ ਸਭ ਤੋਂ ਵੱਡੀ ਭੁੱਲ ਦੱਸਿਆ।

ਦਿ ਵਾਇਰ ਦੀ ਵੈਬਸਾਈਟ ਮੁਤਾਬਕ ਕਿਸਾਨ ਆਗੂ ਨੇ ਭਾਜਪਾ ਉੱਪਰ ਇਲਜ਼ਾਮ ਲਾਇਆ ਕਿ ਉਹ ਕਿਸਾਨੀ ਨੂੰ ਤਬਾਹ ਕਰਨ ''ਤੇ ਤੁਲੀ ਹੋਈ ਹੈ।

ਉਨ੍ਹਾਂ ਨੇ ਕਿਹਾ," ਜੇ ਅਸੀਂ ਆਪਣੀਆਂ ਜ਼ਮੀਨਾਂ ਗੁਆ ਦਿੱਤੀਆਂ ਅਤੇ ਖੇਤੀ ਨਾ ਕਰ ਸਕੀਏ ਤਾਂ ਅਸੀਂ ਕੀ ਕਰਾਂਗੇ। ਅਸੀਂ ਹਜ਼ਾਰਾਂ ਸਾਲ ਤੋਂ ਖੇਤੀ ਕੀਤੀ ਹੈ ਅਤੇ ਅਸੀਂ ਕਿਸੇ ਵੀ ਹਾਲਤ ਵਿੱਚ ਆਪਣੀ ਜ਼ਮੀਨ ਨਹੀਂ ਛੱਡਾਂਗੇ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਭਾਜਪਾ ਆਗੂਆਂ ਦੇ ਬਾਈਕਾਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਹਮਾਇਤ ਕਰਨਾ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਸੀ।

ਰਾਕੇਸ਼ ਟਿਕੈਤ ਨੇ ਆਪਣੇ ਟਵਿੱਟਰ ਹੈਂਡਲ ਤੋਂ ਆਪਣੀ ਅਗਲੇ ਦਿਨਾਂ ਦੀ ਰਣਨੀਤੀ ਦੱਸੀ ਹੈ। ਜਿਸ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ 6 ਸੂਬਿਆਂ ਦਾ ਦੌਰਾ ਕਰਨਗੇ। ਇਨ੍ਹਾਂ ਵਿਚ ਤੇਲੰਗਾਨਾ ਤੇ ਕਰਨਾਟਕ ਵੀ ਸ਼ਾਮਲ ਹਨ।

https://twitter.com/RakeshTikaitBKU/status/1365541346354761730

ਦਿੱਲੀ ਪੁਲਿਸ ਨੇ ਕਤਲ ਦੇ ਇਲਜ਼ਾਮ ਵਿੱਚ ਦੋ ਜਣੇ ਫੜੇ

ਦਿੱਲੀ ਪੁਲਿਸ ਨੇ ਸ਼ਨਿੱਚਰਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਪੰਜਾਬ ਤੋਂ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਉੱਪਰ ਇੱਕ ਕਾਰਕੁਨ ਦੇ ਕਤਲ ਦਾ ਇਲਜ਼ਾਮ ਹੈ।

ਦਿ ਟ੍ਰਿਬੀਊਨ ਦੀ ਖ਼ਬਰ ਮੁਤਾਬਕ ਡੀਸੀਪੀ ਦਿੱਲੀ ਪੁਲਿਸ ਸਾਊਥਵੈਸਟ ਦਵਿੰਦਰ ਆਰਿਆ ਨੇ ਕਿਹਾ ਕਿ ਸੁਖਵਿੰਦਰ ਸਿੰਘ (25) ਅਤੇ ਲਾਖਨ (25) ਨੂੰ ਦਿੱਲੀ ਦੇ ਆਰ ਕੇ ਪੁਰਮ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਦਾ ਕਿਹਿਣਾ ਹੈ ਕਿ ਇਨ੍ਹਾਂ ਨੂੰ ਕਾਰਕੁਨ ਸੁਸ਼ੀਲ ਪੰਡਿਤ ਨੂੰ ਮਾਰਨ ਲਈ 10 ਲ਼ੱਖ ਸੁਪਾਰੀ ਦਿੱਤੀ ਗਈ ਸੀ। ਪੁਲਿਸ ਨੇ ਧਾਰਾ 115 ਤਹਿਤ ਕੇਸ ਦਰਜ ਕੀਤਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

50 ਲੱਖ ਤੋਂ ਵਧੇਰੇ ਯੂਜ਼ਰਾਂ ਵਾਲੇ ਪਲੇਟਫਾਰਮ ਜ਼ਿੰਮੇਵਾਰ ਬਣਾਏ ਜਾਣਗੇ

ਰਵੀ ਸ਼ੰਕਰ ਪ੍ਰਸਾਦ
Getty Images
ਫ਼ਾਈਲ ਫ਼ੋਟੋ

ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਨਵੇਂ 2021 ਕੋਡ ਮੁਤਾਬਕ ਸੋਸ਼ਲ ਮੀਡੀਆ ਕੰਪਨੀਆਂ ਜਿਨ੍ਹਾਂ ਦੇ 50 ਲੱਖ ਤੋਂ ਵਧੇਰੇ ਰਜਿਸਟਰਡ ਵਰਤੋਂਕਾਰ ਹੋਣ ਉਨ੍ਹਾਂ ਨੂੰ ''ਮਹੱਤਵਪੂਰਨ ਸੋਸ਼ਲ ਮੀਡੀਆ ਇੰਟਰਮੀਡੀਏਟਰੀ'' ਮੰਨਿਆ ਜਾਵੇਗਾ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਨਵੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਇਸ ਵਰਗ ਅੰਦਰ ਆਉਣ ਵਾਲੇ ਪਲੇਟਫਾਰਮਾਂ ਨੂੰ ਭਾਰਤ ਵਿੱਚ ਪੂਰਨ ਸਾਵਧਾਨੀ ਵਰਤਣ ਲਈ ਕਹੇ ਜਾਣ ਤੋਂ ਇਲਾਵਾ ਭਾਰਤ ਵਿੱਚ ਇੱਕ ਮੁੱਖ ਕੰਪਲਾਇੰਸ ਅਫ਼ਸਰ, ਇੱਕ ਗਰੀਵੈਂਸ, ਇੱਕ ਰਿਹਾਇਸ਼ੀ ਗਰੀਵੈਂਸ ਅਫ਼ਸਰ ਅਤੇ ਇੱਕ ਨੋਡਲ ਵਿਅਕਤੀ ਨਿਯੁਕਤ ਕਰਨ ਲਈ ਕਿਹਾ ਜਾਵੇਗਾ ਜੋ ਕਿ ਚੌਵੀ ਘੰਟੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਤਾਲਮੇਲ ਕਰਨ ਲਈ ਉਪਲੱਬਧ ਹੋਵੇ।

ਇਸ ਕੋਡ ਤੋਂ ਬਾਅਦ ਭਾਰਤ ਵਿੱਚ ਗੂਗਲ,ਫੇਸਬੁੱਕ ਅਤੇ ਟਵਿੱਟਰ ਨੂੰ ਦੇਸ਼ ਵਿੱਚ ਇਨ੍ਹਾਂ ਨਿਯਮਾਂ ਦੀ ਪਾਲਣੀ ਕਰਨੀ ਪਵੇਗੀ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=DWo2BbSX1RE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''afbff0a7-fd39-47ff-b841-35204eb19529'',''assetType'': ''STY'',''pageCounter'': ''punjabi.india.story.56227826.page'',''title'': ''ਰਾਕੇਸ਼ ਟਕੈਤ ਨੇ ਦੱਸੀ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ -ਪ੍ਰੈੱਸ ਰਿਵੀਊ'',''published'': ''2021-02-28T03:18:24Z'',''updated'': ''2021-02-28T03:18:24Z''});s_bbcws(''track'',''pageView'');

Related News