ਹਰਿਆਣਾ ਵਿੱਚ ਧਰਮ ਬਦਲੀ ਰੋਕੂ ਕਾਨੂੰਨ ਲਿਆਉਣ ਦੀਆਂ ਤਿਆਰੀਆਂ - ਪ੍ਰੈੱਸ ਰਿਵੀਊ

02/26/2021 8:49:47 AM

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਸੂਬੇ ਵਿੱਚ ਧਰਮ ਬਦਲੀ ਰੋਕੂ ਕਾਨੂੰਨ ਦਾ ਖਰੜਾ ਤਿਆਰ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਅਤੇ ਵਿਧਾਨ ਸਭਾ ਦੇ ਅਗਲੇ ਸੈਸ਼ਨ ਵਿੱਚ ਇਸ ਸਬੰਧੀ ਬਿਲ ਵਿਧਾਨ ਸਭਾ ਵਿੱਚ ਪੇਸ਼ ਕਰ ਦਿੱਤਾ ਜਾਵੇਗਾ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਇਸ ਕਮੇਟੀ ਵਿੱਚ ਸੂਬੇ ਦੇ ਗ੍ਰਹਿ ਸਕੱਤਰ, ਟੀਐੱਸ ਸੱਤਿਆਪ੍ਰਕਾਸ਼, ਏਡੀਜੀਪੀ (ਅਮਨ-ਕਾਨੂੰਨ) ਨਵਦੀਪ ਵਿਰਕ ਅਤੇ ਵਧੀਕ ਐਡਵੋਕੇਟ ਜਨਰਲ ਦੀਪਕ ਮਨਚੰਦਾ ਸ਼ਾਮਲ ਹਨ।

ਇਹ ਵੀ ਪੜ੍ਹੋ:

ਮੰਤਰੀ ਨੇ ਕਿਹਾ ਕਿ ਕਮੇਟੀ ਹੋਰ ਸੂਬਿਆਂ ਦੇ ਕਾਨੂੰਨਾਂ ਦਾ ਅਧਿਐਨ ਕਰੇਗੀ। ਉਨ੍ਹਾਂ ਨੇ ਇਸ ਨੂੰ ਲਵ ਜਿਹਾਦ ਖ਼ਿਲਾਫ਼ ਇੱਕ ਕਦਮ ਦੱਸਿਆ।

ਇਸ ਤੋਂ ਪਹਿਲਾਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਅਜਿਹੇ ਕਾਨੂੰਨ ਜਾਂ ਤਾਂ ਬਣਾਏ ਜਾ ਚੁੱਕੇ ਹਨ ਤੇ ਜਾਂ ਪ੍ਰਕਿਰਿਆ ਵਿੱਚ ਹਨ।

ਗੂਗਲ ਅਖ਼ਬਾਰਾਂ ਦੇ ਪੈਸੇ ਵਧਾਵੇ: INS

ਕੰਪਿਊਟਰ ਦਾ ਕੀ-ਬੋਰਡ ਅਤੇ ਅਖ਼ਬਾਰ
Getty Images

ਭਾਰਤ ਦੀ ਅਖ਼ਬਾਰਾਂ ਦੀ ਸੁਸਾਈਟੀ ਨੇ ਗੂਗਲ ਇੰਡੀਆ ਨੂੰ ਪੱਤਰ ਲਿਖ ਕੇ ਭਾਰਤੀ ਅਖ਼ਬਾਰਾਂ ਦਾ ਕੰਟੈਂਟ ਵਰਤਣ ਬਦਲੇ ਅਤੇ ਮਸ਼ਹੂਰੀਆਂ ਦੀ ਕਮਾਈ ਵਿੱਚ ਜ਼ਿਆਦਾ ਹਿੱਸਾ ਦੇਣ ਦੀ ਮੰਗ ਕੀਤੀ ਹੈ।

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਸੁਸਾਈਟੀ ਦੇ ਪ੍ਰਧਾਨ ਐੱਲ ਅਦਮਿਲੂਲਮ ਨੇ ਭਾਰਤ ਵਿੱਚ ਗੂਗਲ ਦੇ ਪ੍ਰਬੰਧਕ ਸੰਜੇ ਗੁਪਤਾ ਨੂੰ ਲਿਖੀ ਆਪਣੀ ਚਿੱਠੀ ਵਿੱਚ ਕਿਹਾ ਹੈ ਕਿ ਗੂਗਲ ਨੂੰ ਆਪਣੀ ਮਸ਼ਹੂਰੀਆਂ ਤੋਂ ਹੋਣ ਵਾਲੀ ਕਮਾਈ ਦਾ 85 ਫ਼ੀਸਦੀ ਪ੍ਰਕਾਸ਼ਕਾਂ ਨੂੰ ਦੇਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਆਸਟਰੇਲੀਆ ਵਿੱਚ ਗੂਗਲ ਅਤੇ ਫੇਸਬੁੱਕ ਨੂੰ ਖ਼ਬਰਾਂ ਤੋਂ ਹੁੰਦੀ ਕਮਾਈ ਖ਼ਬਰ ਅਦਾਰਿਆਂ ਨਾਲ ਸਾਂਝੀ ਕਰਨ ਬਾਰੇ ਕਾਨੂੰਨ ਬਣਨ ਤੋਂ ਬਾਅਦ ਭਾਰਤ ਵਿੱਚ ਇਹ ਪਹਿਲੀ ਮੰਗ ਉੱਠੀ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਰੇਪ ਮੁਲਜ਼ਮਾਂ ਦੇ ਫੜੇ ਜਾਣ ਲਈ 22 ਸਾਲ ਦੀ ਉਡੀਕ...

ਸਾਲ 1999 ਦੇ ਜਨਵਰੀ ਮਹੀਨੇ ਦੀ ਨੌਂ ਤਰੀਕ ਨੂੰ ਇੱਕ 29 ਸਾਲਾ ਕੁੜੀ ਆਪਣੇ ਪੱਤਰਕਾਰ ਦੋਸਤ ਨਾਲ ਕਾਰ ਵਿੱਚ ਜਾ ਰਹੀ ਸੀ। ਉਨ੍ਹਾਂ ਦੀ ਕਾਰ ਨੂੰ ਜ਼ਬਰਨ ਰੋਕ ਕੇ ਕੁੜੀ ਨੂੰ ਚਾਰ ਘੰਟੇ ਜਿਣਸੀ ਸ਼ੋਸ਼ਣ ਦੀ ਸ਼ਿਕਾਰ ਬਣਾਇਆ ਗਿਆ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਕੁੜੀ-ਅੰਜਨਾ ਮਿਸ਼ਰਾ ਜੋ ਕਿ ਇੱਕ ਵਕੀਲ ਸੀ ਤੇ ਉਡੀਸ਼ਾ ਦੇ ਤਤਕਾਲੀ ਐਡਵੋਕੇਟ ਜਨਰਲ ਖ਼ਿਲਾਫ਼ ਰੇਪ ਦੀ ਕੋਸ਼ਿਸ਼ ਨਾਲ ਜੁੜਿਆ ਇੱਕ ਕੇਸ ਲੜ ਰਹੀ ਸੀ।

22 ਫ਼ਰਵਰੀ 2021 ਨੂੰ ਉਨ੍ਹਾਂ ਦੇ ਮੁਲਜ਼ਮਾਂ ਨੂੰ ਫੜ ਲਿਆ ਗਿਆ ਜੋ ਕਿ ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਝੂਠੀ ਪਛਾਣ ਨਾਲ ਰਹਿ ਰਹੇ ਸਨ।

ਅੰਜਨਾ ਨੇ ਅਖ਼ਬਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਤਾਂ ਉਮੀਦ ਹੀ ਗੁਆ ਦਿੱਤੀ ਸੀ ਕਿ ਕਦੇ ਉਨ੍ਹਾਂ ਦੇ ਹਮਲਾਵਰ ਫੜੇ ਜਾਣਗੇ ਅਤੇ ਉਸ ਹਾਦਸੇ ਪਿਛਲੀ ਸਿਆਸੀ ਸਾਜ਼ਿਸ਼ ਬੇਨਕਾਬ ਹੋਵੇਗੀ। (ਪਰ) ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਇਨਸਾਫ਼ ਮਿਲੇਗਾ।

ਪੰਜਾਬ ਨੂੰ ਵਿਦੇਸ਼ੀ ਨਿਵੇਸ਼ ਦੀਆਂ ਪੇਸ਼ਕਸ਼ਾਂ

ਕਰੰਸੀ
Reuters

ਕੋਵਿਡ ਮਹਾਂਮਾਰੀ ਦੇ ਬਾਵਜੂਦ ਪੰਜਾਬ ਬ੍ਰਿਟੇਨ, ਅਮਰੀਕਾ, ਕੈਨੇਡਾ ਅਤੇ ਫਰਾਂਸ ਵਰਗੇ ਮੁਲਕਾਂ ਤੋਂ ਪੂੰਜੀ ਖਿੱਚਣ ਵਿੱਚ ਸਫ਼ਲ ਰਿਹਾ ਹੈ ਅਤੇ ਕੰਪਨੀਆਂ ਸੂਬੇ ਵਿੱਚ ਜ਼ਮੀਨ ਖ਼ਰੀਦਣ ਦੀਆਂ ਇਛੁੱਕ ਹਨ।

ਦਿ ਟ੍ਰਿਬਿਊਨ ਨੇ ਸੂਬੇ ਦੇ ਸੀਈਓ ਨਿਵੇਸ਼ ਰਜਤ ਅਗੱਰਵਾਲ ਦੇ ਹਵਾਲੇ ਨਾਲ ਲਿਖਿਆ ਹੈ ਕਿ ਸੂਬੇ ਨੂੰ ਅਪ੍ਰੈਲ 2020 ਤੋਂ ਜਨਵਰੀ 2021 ਦੌਰਾਨ ਇੱਕ ਹਜ਼ਾਰ ਕਰੋੜ ਤੋਂ ਵਧੇਰੇ ਦੀ ਪੂੰਜੀਕਾਰੀ ਦੀਆਂ ਪੇਸ਼ਕਸ਼ਾਂ ਹੋਈਆਂ ਹਨ।

ਕੰਪਨੀਆਂ ਨੇ ਜ਼ਮੀਨਾਂ ਖ਼ਰੀਦ ਕੇ ਸਰਕਾਰ ਨੂੰ ਆਪਣੀਆਂ ਵਿਸਤਰਿਤ ਪ੍ਰੋਜੈਕਟ ਰਿਪੋਰਟਾਂ ਜਮ੍ਹਾਂ ਵੀ ਕਰਵਾ ਦਿੱਤੀਆਂ ਹਨ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=DWo2BbSX1RE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''03498f25-c02e-4d28-8325-a4183c621b2e'',''assetType'': ''STY'',''pageCounter'': ''punjabi.india.story.56205791.page'',''title'': ''ਹਰਿਆਣਾ ਵਿੱਚ ਧਰਮ ਬਦਲੀ ਰੋਕੂ ਕਾਨੂੰਨ ਲਿਆਉਣ ਦੀਆਂ ਤਿਆਰੀਆਂ - ਪ੍ਰੈੱਸ ਰਿਵੀਊ'',''published'': ''2021-02-26T03:10:21Z'',''updated'': ''2021-02-26T03:10:21Z''});s_bbcws(''track'',''pageView'');

Related News