ਦੁਬਈ ਦੀ ਰਾਜਕੁਮਾਰੀ ਲਤੀਫ਼ਾ ਨੇ ਯੂਕੇ ਪੁਲਿਸ ਨੂੰ 20 ਸਾਲ ਪੁਰਾਣਾ ਭੈਣ ਦੀ ਅਗਵਾਈ ਦਾ ਕੇਸ ਮੁੜ ਖੋਲ੍ਹਣ ਲਈ ਕਿਉਂ ਕਿਹਾ

02/26/2021 8:04:47 AM

Princess Shamsa
SUPPLIED
ਰਾਜਕੁਮਾਰੀ ਸ਼ਮਸਾ 2000 ਵਿੱਚ ਆਪਣੇ ਪਿਤਾ ਦੇ ਦੇਸ ਤੋਂ ਭੱਜ ਗਈ ਸੀ ਪਰ ਕੁਝ ਮਹੀਨਿਆਂ ਬਾਅਦ ਉਸ ਨੂੰ ਜ਼ਬਰਦਸਤੀ ਦੁਬਈ ਵਾਪਸ ਲਿਆਂਦਾ ਗਿਆ

ਰਾਜਕੁਮਾਰੀ ਸ਼ਮਸਾ ਸਾਲ 2000 ਦੀਆਂ ਗਰਮੀਆਂ ਵਿੱਚ ਆਪਣੇ ਪਿਤਾ ਦੇ ਦੇਸ ਤੋਂ ਚਲੇ ਗਏ ਪਰ ਕੁਝ ਮਹੀਨੇ ਬਾਅਦ ਉਨ੍ਹਾਂ ਨੂੰ ਜ਼ਬਰਨ ਦੁਬਈ ਵਾਪਸ ਲਿਆਂਦਾ ਗਿਆ।

ਦੁਬਈ ਦੇ ਸ਼ਾਸਕ ਦੀ ਬੰਧਕ ਧੀ ਰਾਜਕੁਮਾਰੀ ਲਤੀਫ਼ਾ ਨੇ ਯੂਕੇ ਪੁਲਿਸ ਨੂੰ ਆਪਣੀ ਵੱਡੀ ਭੈਣ ਦੇ ਕੈਂਬਰਿਜ਼ ਸਟ੍ਰੀਟ ਤੋਂ 20 ਸਾਲਾਂ ਤੋਂ ਵੀ ਵੱਧ ਸਮਾਂ ਪਹਿਲਾਂ ਅਗਵਾਹ ਕੀਤੇ ਜਾਣ ਦੇ ਮਾਮਲੇ ਵਿੱਚ ਮੁੜ ਜਾਂਚ ਕਰਨ ਦੀ ਅਪੀਲ ਕੀਤੀ ਹੈ।

ਬੀਬੀਸੀ ਨਾਲ ਸਾਂਝੀ ਕੀਤੀ ਗਈ ਚਿੱਠੀ ਵਿੱਚ ਲਤੀਫ਼ਾ ਨੇ ਕੈਂਬਰਿਜਸ਼ਾਇਰ ਪੁਲਿਸ ਨੂੰ ਕਿਹਾ ਕਿ ਇਹ ਰਾਜਕੁਮਾਰੀ ਲਤੀਫ਼ਾ ਨੂੰ ਆਜ਼ਾਦ ਕਰਵਾਉਣ ਵਿੱਚ ਮਦਦ ਕਰ ਸਕਦੀ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਹੁਕਮਾਂ ''ਤੇ ਫ਼ੜਿਆ ਗਿਆ ਸੀ।

ਸ਼ਮਸਾ ਜੋ ਉਸ ਸਮੇਂ 18 ਸਾਲਾਂ ਦੇ ਸਨ ਅਤੇ ਹੁਣ 39 ਸਾਲ ਦੇ ਹਨ ਪਰ ਉਨ੍ਹਾਂ ਨੂੰ ਉਸ ਸਮੇਂ ਤੋਂ ਜਨਤਕ ਤੌਰ ''ਤੇ ਨਹੀਂ ਦੇਖਿਆ ਗਿਆ।

ਦੁਬਈ ਅਤੇ ਯੂਏਈ ਨੇ ਬੀਬੀਸੀ ਵੱਲੋਂ ਇਸ ਮਾਮਲੇ ''ਤੇ ਟਿੱਪਣੀ ਕਰਨ ਲਈ ਕੀਤੀਆਂ ਗਈਆਂ ਬੇਨਤੀਆਂ ਦਾ ਜਵਾਬ ਨਹੀਂ ਦਿੱਤਾ।

ਇਹ ਵੀ ਪੜ੍ਹੋ:

ਹਾਈ ਕੋਰਟ ਦੇ ਇੱਕ ਜੱਜ ਨੇ ਸਾਲ 2019 ਵਿੱਚ ਫੈਸਲਾ ਸੁਣਾਇਆ ਸੀ ਕਿ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਦੋਵਾਂ ਧੀਆਂ ਨੂੰ ਅਗਵਾ ਕਰ ਲਿਆ ਸੀ ਅਤੇ ਦੋਵਾਂ ਨੂੰ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਰੱਖਿਆ ਹੋਇਆ ਹੈ।

ਪਿਛਲੇ ਹਫ਼ਤੇ ਬੀਬੀਸੀ ਪੈਨੋਰਮਾ ਨੇ ਲਤੀਫ਼ਾ ਦੀਆਂ ਹੈਰਾਨ ਕਰਨ ਵਾਲੀਆਂ ਵੀਡੀਓਜ਼ ਦਾ ਪ੍ਰਸਾਰਣ ਕੀਤਾ ਸੀ। ਉਨ੍ਹਾਂ ਨੇ ਇਹ ਵੀਡੀਓਜ਼ ਉਨ੍ਹਾਂ ਨੂੰ ਦਿੱਤੇ ਇੱਕ ਫ਼ੋਨ ਜ਼ਰੀਏ ਗ਼ੁਪਤ ਰੂਪ ਵਿੱਚ ਰਿਕਾਰਡ ਕੀਤੀਆਂ ਸਨ।

ਇਨ੍ਹਾਂ ਵੀਡੀਓਜ਼ ਵਿੱਚ ਉਨ੍ਹਾਂ ਨੇ ਦੱਸਿਆਂ ਕਿਵੇਂ ਸਾਲ 2018 ਵਿੱਚ ਉਨ੍ਹਾਂ ਵੱਲੋਂ ਭੱਜਣ ਦੀ ਨਾਕਾਮਯਾਬ ਕੋਸ਼ਿਸ਼ ਤੋਂ ਬਾਅਦ ਉਨ੍ਹਾਂ ਦੇ ਪਿਤਾ ਵੱਲੋਂ ਬੰਧਕ ਬਣਾਕੇ ਰੱਖਿਆ ਗਿਆ ਹੈ।

ਉਸ ਤੋਂ ਬਾਅਦ ਯੂਐੱਨ ਨੇ ਸੰਯੁਕਤ ਅਰਬ ਆਮੀਰਾਤ ਨੂੰ ਲਤੀਫ਼ਾ ਦੇ ਜ਼ਿਉਂਦੇ ਹੋਣ ਦੇ ਸਬੂਤ ਪੇਸ਼ ਕਰਨ ਬਾਰੇ ਕਿਹਾ ਹੈ।

ਪਰ ਤਕਰੀਬਨ ਦੋ ਦਹਾਕੇ ਪਹਿਲਾਂ ਉਨ੍ਹਾਂ ਦੀ ਭੈਣ ਵੱਲੋਂ ਪਰਿਵਾਰ ਤੋਂ ਭੱਜਣ ਦੀ ਕੋਸ਼ਿਸ਼ ਵੀ ਫ਼ੜੇ ਜਾਣ ਅਤੇ ਬੰਧਕ ਬਣਾਏ ਜਾਣ ਨਾਲ ਹੀ ਖ਼ਤਮ ਹੋਈ ਸੀ।

ਅਗਸਤ, 2000 ਵਿੱਚ ਆਪਣੇ ਪਿਤਾ ਦੀ ਸਰੀ ਵਿਚਲੀ ਲੌਂਗਕਰੌਸ ਇਸਟੇਟ ਤੋਂ ਭੱਜਣ ਦੇ ਦੋ ਮਹੀਨੇ ਬਾਅਦ ਸ਼ਮਸਾ ਨੂੰ ਜ਼ਬਰਨ ਕੈਂਬਰਿਜ ਤੋਂ ਫ਼ੜ ਲਿਆ ਗਿਆ ਅਤੇ ਇੱਕ ਹੈਲੀਕੈਪਟਰ ਰਾਹੀਂ ਫ਼ਰਾਂਸ ਲੈ ਜਾਇਆ ਗਿਆ ਅਤੇ ਬਾਅਦ ਵਿੱਚ ਇੱਕ ਪ੍ਰਈਵੇਟ ਜੈੱਟ ਰਾਹੀਂ ਵਾਪਸ ਦੁਬਈ ਲਿਆਂਦਾ ਗਿਆ।

ਲਤੀਫ਼ਾ ਦੀ ਹੱਥ ਨਾਲ ਲਿਖੀ ਚਿੱਠੀ

ਲਤੀਫ਼ਾ ਦੀ ਹੱਥ ਲਿਖਤ ਚਿੱਠੀ ਉਨ੍ਹਾਂ ਦੇ ਦੋਸਤਾਂ ਵੱਲੋਂ ਬੁੱਧਵਾਰ ਨੂੰ ਕੈਂਬਰਿਜਸ਼ਾਇਰ ਪੁਲਿਸ ਨੂੰ ਦਿੱਤੀ ਗਈ। ਇਸ ਵਿੱਚ ਉਨ੍ਹਾਂ ਦੀ ਭੈਣ ਦੇ ਮਾਮਲੇ ਵਿੱਚ ਬਰਤਾਵਨੀ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ।

ਇਹ 2019 ਵਿੱਚ ਲਿਖੀ ਗਈ ਸੀ ਜਦੋਂ ਉਨ੍ਹਾਂ ਨੂੰ ਇੱਕ ''ਜੇਲ੍ਹ ਵਿਲਾ'' ਵਿੱਚ ਇਕਾਂਤ ਕਾਰਾਵਾਸ ਵਿੱਚ ਰੱਖਿਆ ਗਿਆ ਸੀ।

ਲਤੀਫ਼ਾ ਲਿਖਦੇ ਹਨ, "ਮੈਂ ਤੁਹਾਨੂੰ ਬਸ ਇਹ ਕਹਿੰਦੀ ਹਾਂ ਕਿ ਕ੍ਰਿਪਾ ਕਰਕੇ ਉਸ ਦੇ ਮਾਮਲੇ ਵੱਲ ਧਿਆਨ ਦੇਵੋ ਕਿਉਂਕਿ ਇਹ ਉਸ ਨੂੰ ਆਜ਼ਾਦੀ ਦਿਵਾ ਸਕਦਾ ਹੈ...ਉਸ ਦੇ ਕੇਸ ਵਿੱਚ ਤੁਹਾਡੀ ਮਦਦ ਅਤੇ ਧਿਆਨ ਉਸ ਨੂੰ ਆਜ਼ਾਦ ਕਰਵਾ ਸਕਦਾ ਹੈ।"

ਉਨ੍ਹਾਂ ਅੱਗੇ ਕਿਹਾ, "ਉਨ੍ਹਾਂ ਦੇ ਇੰਗਲੈਂਡ ਨਾਲ ਗੂੜ੍ਹੇ ਸਬੰਧ ਹਨ...ਉਹ ਸੱਚੀਂ ਇੰਗਲੈਂਡ ਨੂੰ ਪਿਆਰ ਕਰਦੀ ਹੈ, ਉਨ੍ਹਾਂ ਦੀਆਂ ਸਾਰੀਆਂ ਖੁਸ਼ਗਵਾਰ ਯਾਦਾਂ ਉਨ੍ਹਾਂ ਦੇ ਉੱਥੇ ਬਿਤਾਏ ਸਮੇਂ ਦੀਆਂ ਹਨ।"

ਲਤੀਫ਼ਾ ਨੇ ਇਸ ਖ਼ਤ ''ਤੇ ਤਰੀਕ, ਉਨ੍ਹਾਂ ਵੱਲੋਂ ਭੱਜਣ ਦੀ ਕੋਸ਼ਿਸ਼ ਤੋਂ ਪਹਿਲਾਂ ਫ਼ਰਵਰੀ 2018 ਲਿਖੀ ਹੈ। ਇਸ ਗੱਲ ਦਾ ਪਤਾ ਲੱਗਣ ਤੋਂ ਬਚਾਅ ਕਰਨ ਲਈ ਕਿ ਬੰਦੀ ਹੋਣ ਦੌਰਾਨ ਉਨ੍ਹਾਂ ਕੋਲ ਬਾਹਰੀ ਦੁਨੀਆਂ ਨਾਲ ਰਾਬਤਾ ਕਰਨ ਦਾ ਸਾਧਨ ਹੈ। ਇਹ ਉਨ੍ਹਾਂ ਦੀ ਭੈਣ ਦੀ ਦੁਬਈ ਵਾਪਸ ਪਰਤਣ ਤੋਂ ਬਾਅਦ ਦੀ ਕਿਸਮਤ ਦੀ ਡਰਾਉਣੀ ਤਸਵੀਰ ਪੇਸ਼ ਕਰਦੀ ਹੈ।

ਇਸ ਵਿੱਚ ਕਿਹਾ ਗਿਆ ਹੈ, "ਉਨ੍ਹਾਂ ਨੂੰ ਬਿਨਾ ਰਿਹਾਈ ਦੀ ਤਾਰੀਕ, ਮੁਕੱਦਮੇ ਜਾਂ ਦੋਸ਼ ਦੇ ਇਕਾਂਤ ਜਗ੍ਹਾ ''ਤੇ ਰੱਖਿਆ ਗਿਆ। ਉਨ੍ਹਾਂ ਦੇ ਪੈਰਾਂ ''ਤੇ ਬੈਂਤ ਮਾਰ ਕੇ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ।"

ਕੈਂਬਰਿਜ਼ਸ਼ਾਇਰ ਪੁਲਿਸ ਨੇ ਪਹਿਲਾਂ ਸਾਲ 2001 ਵਿੱਚ ਸ਼ਮਸਾ ਵੱਲੋਂ ਇੱਕ ਇੰਮੀਗ੍ਰੇਸ਼ਨ ਵਕੀਲ ਜ਼ਰੀਏ ਸੰਪਰਕ ਕਰਨ ਤੋਂ ਬਾਅਦ ਅਗਵਾਹ ਦਾ ਮਾਮਲਾ ਦਰਜ ਕੀਤਾ ਸੀ। ਪਰ ਜਦੋਂ ਅਧਿਕਾਰੀਆਂ ਨੂੰ ਦੁਬਈ ਜਾਣ ਤੋਂ ਮਨ੍ਹਾ ਕਰ ਦਿੱਤਾ ਗਿਆ ਤਾਂ ਜਾਂਚ ਅੰਤ ਨੂੰ ਬੰਦ ਹੋ ਗਈ।

ਬਾਅਦ ਵਿੱਚ ਇਹ ਸਾਹਮਣੇ ਆਇਆ ਕਿ ਸ਼ੇਖ ਲਈ ਕੰਮ ਕਰਨ ਵਾਲੇ ਸਹਾਇਕਾਂ ਨੇ ਜਾਂਚ ਦੇ ਸਮੇਂ ਵਿਦੇਸ਼ ਦਫ਼ਤਰ ਵਿੱਚ ਨੁਮਾਇੰਦਗੀ ਕੀਤੀ ਸੀ।

ਪੁਲਿਸ ਨੇ ਸਾਲ 2018 ਵਿੱਚ ਜਾਂਚ ਦੀ ਸਮੀਖਿਆ ਕੀਤੀ ਅਤੇ ਬੀਬੀਸੀ ਨਿਊਜ਼ ਹੁਣ ਇਹ ਖੁਲਾਸਾ ਕਰ ਸਕਦੀ ਹੈ ਕਿ ਇੱਕ ਜਾਂਚਕਰਤਾ ਨੇ ਮੰਨਿਆ ਕਿ ਇਸ ਮਾਮਲੇ ਵਿੱਚ "ਅਹਿਮ ਸੰਵੇਦਨਸ਼ੀਲ ਤੱਥ" ਸਨ।

ਸਾਲ 2020 ਵਿੱਚ ਹਾਈ ਕੋਰਟ ਦਾ ਫ਼ੈਸਲਾ ਛਪਣ ਤੋਂ ਬਾਅਦ ਇੱਕ ਹੋਰ ਸਮੀਖਿਆ ਕੀਤੀ ਗਈ। ਕੈਂਬਰਿਜ ਪੁਲਿਸ ਨੇ ਬੀਬੀਸੀ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਲਤੀਫ਼ਾ ਦੀ ਚਿੱਠੀ ਮਿਲੀ ਹੈ, ਜਿਸ ਨੂੰ ''ਜਾਰੀ ਜਾਂਚ ਦੇ ਹਿੱਸੇ ਵਜੋਂ ਦੇਖਿਆ ਜਾਵੇਗਾ।''

ਬਿਆਨ ਵਿੱਚ ਅੱਗੇ ਕਿਹਾ ਗਿਆ, "ਇਹ ਬਹੁਤ ਗੁੰਝਲਦਾਰ ਅਤੇ ਗੰਭੀਰ ਮਸਲਾ ਹੈ ਅਤੇ ਜਿੱਥੋਂ ਤੱਕ ਕੇਸ ਦੇ ਵੇਰਵਿਆਂ ਦਾ ਸਬੰਧ ਹੈ ਇਨ੍ਹਾਂ ਬਾਰੇ ਜਨਤਕ ਤੌਰ ''ਤੇ ਚਰਚਾ ਕਰਨਾ ਢੁੱਕਵਾਂ ਨਹੀਂ ਹੋਵੇਗਾ।"

ਵਿਦੇਸ਼ ਵਿਭਾਗ ਜਿਸ ਨੇ ਪਹਿਲਾਂ ਹੀ ਸ਼ਕਤੀਸ਼ਾਲੀ ਦੇਸ ਦੇ ਇੱਕ ਭਾਈਵਾਲ ਦੀ ਨੁਮਾਇੰਦਗੀ ਨੂੰ ਲੈ ਕੇ ਇਸ ਦੇ ਹੁੰਗਾਰੇ ਬਾਰੇ ਸਵਾਲਾਂ ਦਾ ਸਾਹਮਣਾ ਕੀਤਾ, ਨੇ ਬੀਬੀਸੀ ਨੂੰ ਦੱਸਿਆ, ਇਹ ਦੋ ਵਿਅਕਤੀਆਂ ਦਰਮਿਆਨ ਦਾ ਇੱਕ ਨਿੱਜੀ ਮਸਲਾ ਹੈ ਅਤੇ ਇਸਦੀ ਕੈਂਬਰਿਜ਼ਸ਼ਾਇਰ ਕਾਉਂਸਟੈਬੁਲਰੀ (ਪੁਲਿਸ ਸਟੇਸ਼ਨ) ਦੀ ਜਾਂਚ ਜਾਂ ਇਸ ਦੇ ਨਤੀਜਿਆ ਵਿੱਚ ਕੋਈ ਭੂਮਿਕਾ ਨਹੀਂ ਸੀ।

ਉਨ੍ਹਾਂ ਨੇ ਸ਼ੇਖ ਦੇ ਦਫ਼ਤਰ ਵੱਲੋਂ ਇਸ ਕੇਸ ਸਬੰਧੀ ਸੰਪਰਕ ਕੀਤੇ ਜਾਣ ਬਾਰੇ ਟਿੱਪਣੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ।

ਰਾਜਕੁਮਾਰੀ ਲਤੀਫ਼ਾ ਦੀ ਵੀਡੀਓ ਫ਼ੁਟੇਜ ਸਾਹਮਣੇ ਆਉਣ ਤੋਂ ਬਾਅਦ ਵਿਦੇਸ਼ ਸਕੱਤਰ ਡੌਮੀਨਿਕ ਰਾਬ ਨੇ ਕਿਹਾ ਵੀਡੀਓ ਫ਼ੁਟੇਜ਼ ''ਬਹੁਤ ਹੀ ਪਰੇਸ਼ਾਨ'' ਕਰਨਾ ਵਾਲੀ ਹੈ ਅਤੇ ''ਯੂਕੇ ਇਸ ਪਹਿਲੂ ''ਤੇ ਹੋਣ ਵਾਲੇ ਘਟਨਾਕ੍ਰਮ ਨੂੰ ਬਹੁਤ ਨੇੜੀਓਂ ਦੇਖੇਗਾ।''

ਸਾਲ 2018 ਵਿੱਚ ਦੁਬਈ ਦੀ ਸ਼ਾਹੀ ਅਦਾਲਤ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਸ਼ਮਸਾ ਨੂੰ ''ਪਿਆਰ ਅਤੇ ਦੁਲਾਰ ਦਿੱਤਾ ਗਿਆ।''

ਸ਼ੇਖ ਵੱਲੋਂ ਹਾਈ ਕੋਰਟ ਨੂੰ ਦਿੱਤੇ ਗਏ ਇੱਕੋ-ਇੱਕ ਬਿਆਨ ਵਿੱਚ ਕਿਹਾ ਗਿਆ ਸੀ ਕਿ ਆਪਣੀ ਕਮਜ਼ੋਰ ਤੇ ਲਾਪਤਾ ਧੀ ਦੇ ਮਿਲਣ ਤੋਂ ਬਾਅਦ ਸਕੂਨ ਵਿੱਚ ਹਨ।

ਸ਼ਮਸਾ ਦੀ ਕਹਾਣੀ ਤੋਂ ਪਤਾ ਲਗਦਾ ਹੈ ਕਿ 18 ਸਾਲ ਬਾਅਦ ਲਤੀਫ਼ਾ ਨਾਲ ਕੀ ਹੋਇਆ ਅਤੇ ਇਸ ਨੇ ਉਨ੍ਹਾਂ ਦੇ ਵਿਦੇਸ਼ ਵਿੱਚ ਨਵੀਂ ਜ਼ਿੰਦਗੀ ਦੀ ਭਾਲ ਦੇ ਫ਼ੈਸਲੇ ਵਿੱਚ ਅਹਿਮ ਭੂਮਿਕਾ ਨਿਭਾਈ।

ਇਸ ਨੇ ਉਨ੍ਹਾਂ ਦੀ ਹਿੰਦ ਮਹਾਂਸਾਗਰ ਵਿੱਚ ਇੱਕ ਕਿਸ਼ਤੀ ਰਾਹੀਂ ਭੱਜਣ ਦੀ ਨਾਕਾਮਯਾਬ ਕੋਸ਼ਿਸ਼ ਦੀ ਅਗਵਾਈ ਕੀਤੀ। ਸਾਲ 2018 ਵਿੱਚ ਭੱਜਣ ਤੋਂ ਪਹਿਲਾਂ ਯੂਟਿਊਬ ''ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਲਤੀਫ਼ਾ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਨਾਲ ਕੀ ਹੋਇਆ ਅਤੇ ਇਸਦੇ ਗੰਭੀਰ ਪ੍ਰਭਾਵਾਂ ਬਾਰੇ ਵੀ।

ਬੀਬੀਸੀ ਨਿਊਜ਼ ਨੇ ਸ਼ਮਸਾ ਨਾਲ ਦੁਬਈ ਵਿੱਚ ਬਕਾਇਦਾ ਸੰਪਰਕ ਰੱਖਣ ਵਾਲੇ ਇੱਕ ਵਿਅਕਤੀ ਨਾਲ ਵੀ ਗੱਲ ਕੀਤੀ।

ਉਨ੍ਹਾਂ ਕਿਹਾ, "ਤੁਹਾਨੂੰ ਇਹ ਜਾਣਨ ਲਈ ਡਾਕਟਰ ਹੋਣ ਦੀ ਲੋੜ ਨਹੀਂ ਹੈ ਕਿ ਉਹ ਹਰ ਸਮੇਂ ਨਸ਼ੇ ਕਾਰਨ ਸ਼ਾਂਤ ਰਹਿੰਦੀ ਹੈ।"

ਸ਼ਮਸਾ ਦੀ ਭੱਜਣ ਦੀ ਨਾਕਾਮਯਾਬ ਕੋਸ਼ਿਸ਼

ਰਾਜਕੁਮਾਰੀ ਸ਼ਮਸਾ ਕੁਝ ਦੇਰ ਲਈ ਯੂਕੇ ਵਿੱਚ ਪਲੀ ਅਤੇ ਉਨ੍ਹਾਂ ਨੂੰ ਪੱਛਮੀ ਸਿੱਖਿਆ ਦਿੱਤੀ ਗਈ।

ਉਨ੍ਹਾਂ ਦੇ ਚਾਚੇ ਦੇ ਮੁੰਡੇ ਮਾਰਕਸ ਐਸਬਰੀ ਜੋ ਪਿਛਲੇ ਦੋ ਸਾਲਾਂ ਤੋਂ ਆਪਣੇ ਪਰਿਵਾਰ ਨਾਲ ਦੁਬਈ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਕਾਫ਼ੀ ਨਜ਼ਦੀਕ ਹਨ, ਮੁਤਾਬਕ, "ਸ਼ਮਸਾ ਦੀਆਂ ਬਹੁਤ ਥੋੜ੍ਹੀਆਂ ਤਸਵੀਰਾਂ ਹਨ ਜੋ ਕਿ ਅੰਸ਼ਿਕ ਤੌਰ ''ਤੇ ਯੂਕੇ ਵਿੱਚ ਪਲੀ। ਸ਼ਮਸਾ ਉਹ ਨਹੀਂ ਸੀ, ਜਿਸ ਨੂੰ ਤੁਸੀਂ ਕਹਿੰਦੇ ਹੋ "ਰਾਜਕੁਮਾਰੀ"।

"ਉਹ ਬਹੁਤ ਹੀ ਬੋਲਣ ਵਾਲੀ। ਜ਼ਿੰਦਗੀ ਅਤੇ ਰੋਮਾਂਚ ਨਾਲ ਭਰੀ ਹੋਈ ਸੀ।"

ਐਸਬਰੀ ਨੇ ਕਿਹਾ, "ਉਹ ਔਰਤਾਂ ਨੂੰ ਵੱਖਰਾ ਬਣਾਉਣਾ ਚਾਹੁੰਦੀ ਸੀ, ਖ਼ਾਸਕਰ ਅਰਬ ਦੁਨੀਆਂ ਵਿੱਚ। ਉਹ ਹੱਦਾਂ ਤੋਂ ਪਾਰ ਜਾਣਾ ਚਾਹੁੰਦੀ ਸੀ...ਇਹ ਹੀ ਸਮਾਂ ਸੀ, ਜਦੋਂ ਸਮੱਸਿਆਵਾਂ ਸ਼ੁਰੂ ਹੋਈਆਂ।"

ਸ਼ਮਸਾ ਨੇ ਸਤੰਬਰ 1999 ਵਿੱਚ ਉਨ੍ਹਾਂ ਦੇ ਭੱਜਣ ਤੋਂ ਨੌਂ ਮਹੀਨੇ ਪਹਿਲਾਂ, ਐਸਬਰੀ ਨੂੰ ਚਿੱਠੀ ਲਿਖੀ ਸੀ। ਉਨ੍ਹਾਂ ਦੇ ਪਿਤਾ ਉਸ ਸਮੇਂ ਦੁਬਈ ਦੇ ਕ੍ਰਾਊਨ ਪ੍ਰਿੰਸ ਸਨ, ਉਨ੍ਹਾਂ (ਸ਼ਮਸਾ ਨੂੰ) ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਅਤੇ ਯੂਨੀਵਰਸਿਟੀ ਜਾਣ ਨਹੀਂ ਦੇ ਰਹੇ ਸਨ।

"ਮੈਨੂੰ ਪੜ੍ਹਾਈ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਤੁਹਾਨੂੰ ਪਤਾ ਹੈ ਉਨ੍ਹਾਂ (ਪਿਤਾ ਨੇ) ਨੇ ਤਾਂ ਮੈਨੂੰ ਪੁੱਛਿਆ ਤੱਕ ਨਹੀਂ ਕਿ ਮੇਰੀ ਕਿਸ ਚੀਜ਼ ਵਿੱਚ ਦਿਲਚਸਪੀ ਹੈ। ਉਨ੍ਹਾਂ ਨੇ ਸਿਰਫ਼ ''ਨਹੀਂ'' ਕਿਹਾ।"

ਇਹ ਵੀ ਪੜ੍ਹੋ:

ਉਨ੍ਹਾਂ ਨੇ ਆਪਣੀ ਚਚੇਰੀ ਭੈਣ ਨੂੰ ਦੱਸਿਆ ਕਿ ਉਹ ਦੂਰ ਭੱਜਣ ਦਾ ਸੋਚ ਰਹੇ ਹਨ।

"ਇੱਕ ਚੀਜ਼ ਜਿਹੜੀ ਮੈਨੂੰ ਡਰਾਉਂਦੀ ਹੈ, ਉਹ ਹੈ ਕਿ ਜਦੋਂ ਮੈਂ ਬਜ਼ੁਰਗ ਹੋਵਾਂਗੀ ਉਦੋਂ ਸੋਚਾਂਗੀ ਕਿ 18 ਸਾਲਾਂ ਦੀ ਉਮਰ ਵਿੱਚ ਕੋਸ਼ਿਸ਼ ਨਾ ਕਰਨ ਲਈ ਪਛਤਾਉਣਾ। ਕਾਹਦੀ ਕੋਸ਼ਿਸ਼? ਮੈਨੂੰ ਨਹੀਂ ਪਤਾ। ਮੈਂ ਬਸ ਕੋਸ਼ਿਸ਼ ਕਰ ਰਹੀ ਹਾਂ।"

ਫ਼ਿਰ ਸਾਲ 2000 ਦੀਆਂ ਗ਼ਰਮੀਆਂ ਵਿੱਚ ਉਨ੍ਹਾਂ ਨੇ ਅਜਿਹਾ ਕੀਤਾ। ਉਨ੍ਹਾਂ ਨੇ ਇੱਕ ਕਾਲੀ ਰੇਂਜ ਰੋਵਰ ਚਲਾਈ ਅਤੇ ਸਰੀ ਦੇ ਲੋਂਗਕ੍ਰਾਸ ਵਿਚਲੀ ਸ਼ੇਖ ਦੀ ਵਿਸ਼ਾਲ 7.5 ਕਰੋੜ ਪੌਂਡ ਦੀ ਜਾਇਦਾਦ ਨੂੰ ਪਾਰ ਕੀਤਾ ਅਤੇ ਖਿਸਕ ਗਈ। ਸ਼ੇਖ ਨੇ ਉਸ ਦੀ ਗੁਪਤ ਰੂਪ ਵਿੱਚ ਭਾਲ ਕਰਨ ਲਈ ਏਜੰਟਾਂ ਦੀ ਇੱਕ ਟੀਮ ਲਗਾ ਦਿੱਤੀ।

19 ਅਗਸਤ, 2000 ਨੂੰ ਇੱਕ ਵਿਅਕਤੀ ਨੇ ਕੈਂਬਰਿਜ ਤੋਂ ਸ਼ਮਸਾ ਦਾ ਪਤਾ ਲਾ ਲਿਆ, ਜਿੱਥੇ ਉਨ੍ਹਾਂ ਨੇ ਯੂਨੀਵਰਸਿਟੀ ਆਰਮਜ਼ ਹੋਟਲ ਵਿੱਚ ਜਾਂਚ ਕੀਤੀ।

ਉਨ੍ਹਾਂ ਦੇ ਪਿਤਾ ਦੇ ਚਾਰ ਕਰਮਚਾਰੀ ਪਹੁੰਚੇ ਸਨ ਜਿਨ੍ਹਾਂ ਨੂੰ ਉਹ ਜਾਣਦੇ ਨਹੀਂ ਸਨ ਅਤੇ ਉਨ੍ਹਾਂ ਨੂੰ ਗਲੀ ਵਿੱਚ ਫ਼ੜ ਲਿਆ ਗਿਆ।

ਸ਼ਮਸਾ ਨੂੰ ਸ਼ੇਖ ਦੀ ਨਿਊਮਾਰਕਿਟ ਦੇ ਨੇੜੇ ਇੱਕ ਥਾਂ ''ਤੇ ਲਿਜਾਇਆ ਗਿਆ। ਅਗਲੇ ਦਿਨ ਤੜਕੇ ਪੰਜ ਵਜੇ ਉਹ ਇੱਕ ਹੈਲੀਕਾਪਟਰ ਵਿੱਚ ਨਿਊਮਾਰਕਿਟ ਤੋਂ ਉੱਤਰੀ ਫ਼ਰਾਂਸ ਜਾ ਰਹੇ ਸਨ, ਜਿੱਥੇ ਉਨ੍ਹਾਂ ਨੂੰ ਇੱਕ ਪ੍ਰਾਈਵੇਟ ਜੈੱਟ ਵਿੱਚ ਬਿਠਾ ਦਿੱਤਾ ਗਿਆ।

ਘੰਟੇ ਬਾਅਦ ਉਹ ਵਾਪਸ ਦੁਬਈ ਵਿੱਚ ਸਨ: ਉਨ੍ਹਾਂ ਦੇ ਆਜ਼ਾਦੀ ਅਤੇ ਪੜ੍ਹਾਈ ਦੇ ਸੁਫ਼ਨੇ ਖ਼ਤਮ ਹੋ ਚੁੱਕੇ ਸਨ।

ਬਰਤਾਨਵੀ ਜਾਂਚ ਕਿਵੇਂ ਰੁਕੀ

ਅਗਵਾਹ ਦੇ ਇਲਜ਼ਾਮਾਂ ਨੂੰ ਕੇਂਦਰੀ ਕੈਂਬਰਿਜ ਦੇ ਪਾਰਕਸਾਈਡ ਪੁਲਿਸ ਸਟੇਸ਼ਨ ਦੇ ਡਿਟੈਕਟਿਵ ਚੀਫ਼ ਇੰਸਪੈਕਟਰ ਡੇਵਿਡ ਬੈੱਕ ਤੱਕ ਪਹੁੰਚਣ ਵਿੱਚ ਸੱਤ ਮਹੀਨੇ ਲੱਗੇ।

ਉਨ੍ਹਾਂ ਨੇ ਸਾਲ 2018 ਵਿੱਚ ਬੀਬੀਸੀ ਦੀ ਇੱਕ ਡਾਕੂਮੈਂਟਰੀ ''ਇਸਕੇਪ ਫ਼ਰਾਮ ਡੁਬਈ'' ਦੌਰਾਨ ਦੱਸਿਆ, "ਇਹ ਹਰ ਰੋਜ਼ ਨਹੀਂ ਹੁੰਦਾ ਕਿ ਕੋਈ ਮਾਮਲਾ ਜਿਸ ਵਿੱਚ ਇੱਕ ਦੇਸ ਦੇ ਮੁਖੀ ਦੀ ਸ਼ਮੂਲੀਅਤ ਦੇ ਇਲਜ਼ਾਮ ਹੋਣ, ਕਿਸੇ ਪੁਲਿਸ ਅਧਿਕਾਰੀ ਦੇ ਸਾਹਮਣੇ ਪੇਸ਼ ਹੋਵੇ।''''

ਸ਼ਮਸਾ ਜਦੋਂ ਪਹਿਲਾਂ ਲੰਡਨ ਵਿੱਚ ਸਨ, ਇੱਕ ਇੰਮੀਗ੍ਰੇਸ਼ਨ ਵਕੀਲ ਨੂੰ ਇੱਕ ਚਿੱਠੀ ਦੇਣ ਵਿੱਚ ਕਾਮਯਾਬ ਹੋ ਗਏ ਸਨ।

"ਮੇਰੇ ਕੋਲ ਵਿਸਥਾਰ ਵਿੱਚ ਲਿਖਣ ਦਾ ਸਮਾਂ ਨਹੀਂ ਹੈ। ਮੇਰੀ ਹਰ ਵੇਲੇ ਨਿਗਰਾਨੀ ਕੀਤੀ ਜਾਂਦੀ ਹੈ ਇਸ ਕਰਕੇ ਮੈਂ ਸਿੱਧਾ ਨੁਕਤੇ ''ਤੇ ਆਵਾਂਗੀ। ਮੈਨੂੰ ਮੇਰੇ ਪਿਤਾ ਵਲੋਂ ਫ਼ੜਿਆ ਗਿਆ, ਉਹ ਮੇਰਾ ਪਤਾ ਲਾਉਣ ਵਿੱਚ ਕਾਮਯਾਬ ਹੋਏ। ਮੈਨੂੰ ਅੱਜ ਤੱਕ ਕੈਦ ਕੀਤਾ ਹੋਇਆ ਹੈ...ਹੁਣ ਮੈਂ ਤੁਹਾਨੂੰ ਸਿਰਫ਼ ਇਸ ਨੂੰ ਤੁਰੰਤ ਰਿਪੋਰਟ ਕਰਨ ਦਾ ਨਹੀਂ ਕਹਿ ਰਹੀ, ਮੈਂ ਤੁਹਾਡੀ ਮਦਦ ਅਤੇ ਅਧਿਕਾਰੀਆਂ (ਕਿਸੇ ਨੂੰ ਵੀ ਸ਼ਾਮਿਲ ਕਰੋ) ਦੀ ਦਖ਼ਲਅੰਦਾਜ਼ੀ ਲਈ ਪੁੱਛ ਰਹੀ ਹਾਂ।"

ਦੁਬਈ ਦੀ ਰਾਜਕੁਮਾਰੀ ਲਤੀਫਾ 2018 ਵਿਚ ਉਸ ਦੇ ਬਚਣ ਦੀ ਕੋਸ਼ਿਸ਼ ਤੋਂ ਪਹਿਲਾਂ
BBC
ਦੁਬਈ ਦੀ ਰਾਜਕੁਮਾਰੀ ਲਤੀਫਾ 2018 ਵਿੱਚ ਉਸ ਦੇ ਭੱਜਣ ਦੀ ਕੋਸ਼ਿਸ਼ ਤੋਂ ਪਹਿਲਾਂ

ਇੰਸਪੈਕਟਰ ਬੈਕ ਨੇ ਬੀਬੀਸੀ ਨੂੰ 2018 ਵਿੱਚ ਦੱਸਿਆ, " ਉਸ ਸਮੇਂ ਦੇ ਸਬੂਤਾਂ ਤੋਂ ਲੱਗਿਆ ਕਿ ਸ਼ਾਇਦ ਜੋ ਇਲਜ਼ਾਮ ਲਗਾਏ ਗਏ ਹਨ ਉਨ੍ਹਾਂ ਦੇ ਕੋਈ ਨਿਸ਼ਾਨ ਮਿਲ ਜਾਣ। ਜੇ ਇਲਜ਼ਾਮ ਸੱਚੇ ਸਨ ਤਾਂ ਯੂਕੇ ਦੇ ਕਾਨੂੰਨ ਅਧੀਨ ਅਪਰਾਧ ਕੀਤਾ ਗਿਆ, ਪ੍ਰਤੀਤ ਹੁੰਦਾ ਹੈ।"

ਜਾਂਚ ਦੇ ਹੋਰ ਵੇਰਵੇ ਬਸ ਪਿਛਲੇ ਸਾਲ ਹੀ ਸਾਹਮਣੇ ਆਏ, ਜਦੋਂ ਕੈਂਬਰਿਜ਼ਸ਼ਾਇਰ ਪੁਲਿਸ ਨੇ ਹਾਈ ਕੋਰਟ ਦੇ ਡਿਸਕਲੋਜ਼ਰ (ਖ਼ੁਲਾਸਾ ਕਰਨਾ) ਹੁਕਮਾਂ ਦਾ ਪਾਲਣ ਕੀਤਾ।

ਇਸ ਤੋਂ ਪਤਾ ਲੱਗਿਆ ਕਿ ਉਹ ਸ਼ਮਸਾ ਨਾਲ ਫ਼ੋਨ ਰਾਹੀਂ ਗੱਲ ਕਰਨ ਵਿੱਚ ਕਾਮਯਾਬ ਹੋ ਗਏ ਸਨ ਅਤੇ ਫ਼ਿਰ ਕਹਾਣੀ ਦੇ ਅਹਿਮ ਵੇਰਵਿਆਂ ਦੀ ਤਸਦੀਕ ਕੀਤੀ।

ਪਰ ਉੁਨ੍ਹਾਂ ਦੀ ਇੰਟਰਵਿਊ ਲੈਣ ਅਤੇ ਅਗਾਓਂ ਜਾਂਚ ਕਰਨ ਲਈ ਦੁਬਈ ਜਾਣ ਦੀ ਲੋੜ ਸੀ। ਉਨ੍ਹਾਂ ਨੇ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਰਾਹੀਂ ਅਪਲਾਈ ਕੀਤਾ ਪਰ ਉਨ੍ਹਾਂ ਦਾ ਬੇਨਤੀ ਰੱਦ ਕਰ ਦਿੱਤੀ ਗਈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

''ਇਸ ਦਾ ਕਾਰਨ ਕਦੇ ਵੀ ਕਿਉਂ ਨਹੀਂ ਦੱਸਿਆ ਗਿਆ?''

ਕੇਸ ਸ਼ਮਸਾ ਵੱਲੋਂ ਇੱਕ ਹੋਰ ਸੁਨੇਹਾ ਆਉਣ ਦੇ ਮੱਦੇਨਜ਼ਰ ਸਾਲ 2018 ਵਿੱਚ ਸਮੀਖਿਆ ਹੋਣ ਤੱਕ ਪਿਆ ਰਿਹਾ।

ਇਹ ਆਖਰਕਾਰ ਬੰਦ ਕਰ ਦਿੱਤਾ ਗਿਆ ਕਿਉਂਕਿ "ਅਗਲੀ ਕਾਰਵਾਈ ਕਰਨ ਲਈ ਲੋੜੀਂਦੇ ਸਬੂਤ" ਨਹੀਂ ਸਨ।

ਸ਼ੇਖ ਨੇ ਹਾਈ ਕੋਰਟ ਵਿੱਚ ਇੱਕ ਬਿਆਨ ਦਰਜ ਕਰਵਾਇਆ ਜਿਸ ਵਿੱਚ ਸ਼ਮਸਾ ਨੂੰ ''ਉਨ੍ਹਾਂ ਦੀ ਉਮਰ ਦੀਆਂ ਹੋਰ ਔਰਤਾਂ ਦੇ ਮੁਕਾਬਲੇ ਵਧੇਰੇ ਕਮਜ਼ੋਰ ਦੱਸਿਆ ਗਿਆ'' ਕਿਉਂਕਿ ਉਨ੍ਹਾਂ ਦਾ ਰੁਤਬਾ ਉਨ੍ਹਾਂ ਦੇ ਅਗਵਾਹ ਹੋਣ ਦਾ ਖ਼ਤਰਾ ਪੈਦਾ ਕਰਦਾ ਹੈ।

ਲਤੀਫ਼ਾ ਦੀ ਚਿੱਠੀ ਤੀਜੀ ਵਾਰ ਪੁਲਿਸ ਨੂੰ ਅਗਵਾਹ ਦੇ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਗਈ ਹੈ, ਇਸ ਗੱਲ ਦੀ ਅਗਵਾਈ ਕਰੇਗੀ।

2018 ਵਿੱਚ ਭੱਜਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਦੁਬਈ ਦੀ ਰਾਜਕੁਮਾਰੀ ਲਤੀਫ਼ਾ

ਸ਼ੇਖ ਦੇ ਯੂਕੇ ਨਾਲ ਗੂੜ੍ਹੇ ਸਬੰਧ ਹਨ। ਉਹ ਮਹਾਰਾਣੀ ਦੇ ਮਿੱਤਰ ਹਨ ਅਤੇ ਦੇਸ ਵਿੱਚ ਵੱਡੀ ਨਿੱਜੀ ਜਾਇਦਾਦ ਦੇ ਮਾਲਕਾਂ ਵਿੱਚੋਂ ਇੱਕ ਹਨ।

ਸਿਲਸਿਲੇਵਾਰ ਯੂਕੇ ਪ੍ਰਸ਼ਾਸਨ ਨੇ ਸੰਯੁਕਤ ਅਰਬ ਅਮੀਰਾਤ, ਜਿਨ੍ਹਾਂ ਵਿੱਚੋਂ ਦੁਬਈ ਵੀ ਇੱਕ ਹਿੱਸਾ ਹੈ, ਨੂੰ ਇਸ ਖੇਤਰ ਵਿੱਚ ਇੱਕ ਅਹਿਮ ਰਣਨੀਤਕ ਅਤੇ ਵਪਾਰਕ ਸਹਿਯੋਗੀ ਵਜੋਂ ਦੇਖਿਆ ਹੈ।

ਸਾਲ 2000 ਜਾਂ 2001 ਵਿੱਚ ਸ਼ੇਖ ਦੇ ਲੰਡਨ ਦਫ਼ਤਰ ਨੇ ਵਿਦੇਸ਼ ਦਫ਼ਤਰ ਨਾਲ ਸ਼ਮਸਾ ਦੇ ਕੇਸ ਬਾਰੇ ਸੰਪਰਕ ਕੀਤਾ ਸੀ।

ਫ਼ੈਡਰਲ ਕੁਆਰਡੀਨੇਟਰ ਅਫ਼ਸਰ ਨੇ ਬਾਅਦ ਵਿੱਚ ਪਾਰਲੀਮੈਂਟ ਵਿੱਚ ਜਵਾਬ ਦਿੱਤਾ ਕਿ ਉਨ੍ਹਾਂ ਨੇ ਜਵਾਬ ਦਿੱਤਾ ਹੈ ਕਿ ਇਹ ਪੁਲਿਸ ਦਾ ਮਾਮਲਾ ਹੈ। ਪਰ ਬੀਬੀਸੀ ਨਿਊਜ਼ ਸਮਝਦਾ ਹੈ ਕਿ ਵਿਦੇਸ਼ ਦਫ਼ਤਰ ਦੇ ਅੰਦਰ ਅਗਵਾਹ ਦੇ ਇਲਜ਼ਾਮਾਂ ਬਾਰੇ ਚੁੱਪ ਹੈ।

ਸ਼ੇਖ ਮੁਹੰਮਦ
EPA
ਦੋਵਾਂ ਰਾਜਕੁਮਾਰੀਆਂ ਦੇ ਪਿਤਾ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਬ੍ਰਿਟੇਨ ਨਾਲ ਬਹੁਤ ਨੇੜਲੇ ਸੰਬੰਧ ਹਨ

ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਇੱਕ ਬੁਲਾਰੇ ਜ਼ਰੀਏ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਵਿੱਚ ਇਹ (ਅਗਵਾਹ ਦਾ ਮਾਮਲਾ) ਆਉਣ ਦਾ ਬਿਲਕੁਲ ਵੀ ਚੇਤਾ ਨਹੀਂ ਹੈ।"

ਬੀਬੀਸੀ ਦੁਆਰਾ ਫ਼ਰੀਡਮ ਆਫ਼ ਇੰਨਫ਼ਰਮੇਸ਼ਨ (ਜਾਣਕਾਰੀ ਲੈਣ ਦੀ ਆਜ਼ਾਦੀ) ਅਧੀਨ ਮੰਗੀ ਗਈ ਜਾਣਕਾਰੀ ਕਿ ਐੱਫ਼ਸੀਓ ਦੁਆਰਾ ਇਸ ਮਾਮਲੇ ਨਾਲ ਸਬੰਧਿਤ ਕੋਈ ਵੀ ਗੱਲ ਬਾਤ ਕੀਤੀ ਗਈ।

ਸਾਨੂੰ ਦੱਸਿਆ ਗਿਆ, "ਸਾਡੇ ਯੂਏਈ ਸਰਕਾਰ ਨਾਲ ਸਬੰਧਾਂ ਦੇ ਵੇਰਵਿਆਂ ਦੀ ਜਾਣਕਾਰੀ ਦਾ ਖੁਲਾਸਾ, ਯੂਕੇ ਅਤੇ ਯੂਏਈ ਦਰਮਿਆਨ ਦੁਵੱਲੇ ਸਬੰਧਾਂ ਨੂੰ ਸੰਭਾਵਿਤ ਤੌਰ ''ਤੇ ਨੁਕਸਾਨ ਪਹੁੰਚਾ ਸਕਦਾ ਹੈ।"

ਹੁਣ ਸ਼ਮਸਾ ਦੀ ''ਜ਼ਿਊਂਦੀ ਲਾਸ਼'' ਵਰਗੀ ਜ਼ਿੰਦਗੀ

ਲਤੀਫ਼ਾ ਦਾ ਕਹਿਣਾ ਹੈ ਕਿ ਸ਼ਮਸਾ ਨੇ ਫ਼ੜੇ ਜਾਣ ਤੋਂ ਬਾਅਦ ਅੱਠ ਸਾਲ ਜੇਲ੍ਹ ਵਿੱਚ ਬਿਤਾਏ।

ਜਦੋਂ ਉਨ੍ਹਾਂ ਨੂੰ 2008 ਵਿੱਚ ਰਿਹਾਅ ਕੀਤਾ ਗਿਆ, ਲਤੀਫ਼ਾ ਉਨ੍ਹਾਂ ਨੂੰ ਮਿਲ ਸਕਦੀ ਸੀ।

ਉਨ੍ਹਾਂ ਨੂੰ ਹੱਥ ਫ਼ੜ ਕੇ ਇੱਧਰ-ਉੱਧਰ ਲਿਜਾਇਆ ਜਾਂਦਾ ਸੀ। ਉਹ ਆਪਣੀਆਂ ਅੱਖਾਂ ਨਹੀਂ ਸਨ ਖੋਲ੍ਹ ਸਕਦੇ ... ਉਨ੍ਹਾਂ ਨੂੰ ਕਾਬੂ ਕਰਨ ਲਈ, ਬਹੁਤ ਸਾਰੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਸਨ। ਉਨ੍ਹਾਂ ਗੋਲੀਆਂ ਨੇ ਉਸਨੂੰ ਇੱਕ ਜ਼ਿਊਂਦਾ ਲਾਸ਼ ਵਰਗਾ ਬਣਾ ਦਿੱਤਾ ਸੀ।"

ਵਿਅਕਤੀ ਜੋ ਸ਼ਮਸਾ ਦੇ ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿੱਚ ਹੈ ਨੇ ਕਿਹਾ, "ਉਨ੍ਹਾਂ ਨੂੰ ਬਸ...ਚੁੱਪ ਰਹਿੰਦੇ ਹਨ। ਉਹ ਜੋ ਵੀ ਕਰਦੇ ਹਨ, ਨਿਯੰਤ੍ਰਿਤ ਕੀਤੀ ਜਾਂਦੀ ਹੈ। ਸ਼ਮਸਾ ਵਿੱਚ ਹੁਣ ਚਿਣਗ ਨਹੀਂ ਹੈ। ਉਨ੍ਹਾਂ ਵਿੱਚ ਕੋਈ ਲੜਾਈ ਦਾ ਭਾਵ ਨਹੀਂ ਹੈ। ਉੱਥੇ ਕੁਝ ਵੀ ਨਹੀਂ ਹੈ। ਉਹ ਬਸ ਇੱਕ ਖੋਲ੍ਹ ਹਨ।"

"ਮੈਂ ਸੋਚਦਾ ਹਾਂ ਕਿ ਉਨ੍ਹਾਂ ਨੇ ਖੁਦ ਨੂੰ ਇਸ ਤੱਥ ਸਾਹਮਣੇ ਟੇਕ ਦਿੱਤਾ ਹੈ ਕਿ ਇਹ ਹੀ ਉਨ੍ਹਾਂ ਦੀ ਜ਼ਿੰਦਗੀ ਸੀ। ਇਹ ਬਹੁਤ ਦੁੱਖ ਦੇਣ ਵਾਲਾ ਹੈ।"

ਲਤੀਫ਼ਾ 2019 ਵਿੱਚ ਸ਼ਮਸਾ ਨੂੰ ਦੁਬਾਰਾ ਮਿਲੇ, ਉਸ ਸਮੇਂ ਤੱਕ ਲਤੀਫ਼ਾ ਖ਼ੁਦ ਵੀ ਭੱਜਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਕੈਦ ਵਿੱਚ ਸੀ। ਉਨ੍ਹਾਂ ਨੇ ਆਪਣੇ ਗ਼ੁਪਤ ਫ਼ੋਨ ਰਾਹੀਂ ਆਪਣੇ ਚਚੇਰੇ ਭਰਾ ਨਾਲ ਮੁਲਾਕਾਤ ਬਾਰੇ ਦੱਸਿਆ।

ਐਸਬਰੀ ਕਹਿੰਦੇ ਹਨ, "ਲਤੀਫ਼ਾ ਨੇ ਮੈਨੂੰ ਚੇਤਾਵਨੀ ਦਿੱਤੀ, ''ਤੁਸੀਂ ਹੁਣ ਉਸ ਨੂੰ ਪਛਾਣ ਨਹੀਂ ਸਕੋਗੇ। ਉਨ੍ਹਾਂ ਨੂੰ ਬਹੁਤ ਜ਼ਿਆਦਾ ਨਸ਼ਾ ਦਿੱਤਾ ਗਿਆ ਹੈ। ਉਹ ਜ਼ਿੰਦਾ ਹੈ। ਪਰ ਸ਼ਮਸਾ, ਸ਼ਮਸਾ ਨਹੀਂ ਹੈ।"

ਵਿਅਕਤੀ ਜੋ ਸ਼ਮਸਾ ਨੂੰ ਜਾਣਦਾ ਹੈ ਨੇ ਅੱਗੇ ਕਿਹਾ, "ਤੁਸੀਂ ਅਸਲ ਵਿੱਚ ਇਹ ਨਹੀਂ ਕਰ ਸਕਦੇ। ਕਿਉਂਕਿ ਤੁਹਾਡੇ ''ਤੇ ਵਿਸ਼ਵਾਸ ਕੌਣ ਕਰੇਗਾ। ਇਹ ਬਹੁਤ ਨਕਲੀ ਲੱਗਦਾ ਹੈ। ਪਰ ਮਾੜੀ ਕਿਸਮਤ ਨਾਲ ਇਹ ਸੱਚ ਹੈ। ਅਤੇ ਮੈਂ ਸਮਝਦਾ ਹਾਂ, ਲੋਕ ਇਸ ਨੂੰ ਨਹੀਂ ਸਮਝ ਸਕਦੇ, ਉਹ ਸਿਰਫ਼ ਅਮੀਰ ਕੁੜੀ ਨੂੰ ਦੇਖਦੇ ਹਨ। ਪਰ ਇਹ ਬਿਲਕੁਲ ਵੀ ਇਸ ਤਰ੍ਹਾਂ ਨਹੀਂ ਹੈ। ਇਹ ਬਹੁਤ ਭਿਆਨਕ ਹੈ।"

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=Fv_9RB3OYfI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ba353971-32c9-407b-b80c-6c9dc19d1aa8'',''assetType'': ''STY'',''pageCounter'': ''punjabi.international.story.56197524.page'',''title'': ''ਦੁਬਈ ਦੀ ਰਾਜਕੁਮਾਰੀ ਲਤੀਫ਼ਾ ਨੇ ਯੂਕੇ ਪੁਲਿਸ ਨੂੰ 20 ਸਾਲ ਪੁਰਾਣਾ ਭੈਣ ਦੀ ਅਗਵਾਈ ਦਾ ਕੇਸ ਮੁੜ ਖੋਲ੍ਹਣ ਲਈ ਕਿਉਂ ਕਿਹਾ'',''author'': '' ਜੇਨ ਮੈਕਮੂਲਨ'',''published'': ''2021-02-26T02:23:22Z'',''updated'': ''2021-02-26T02:23:22Z''});s_bbcws(''track'',''pageView'');

Related News