ਨੀਰਵ ਮੋਦੀ ਭਾਰਤ ਆਉਣੋਂ ਕਿਵੇਂ ਬਚ ਸਕਦੇ ਹਨ - 5 ਅਹਿਮ ਖ਼ਬਰਾਂ

02/26/2021 7:34:47 AM

ਨੀਰਵ ਮੋਦੀ
AFP

ਇੰਗਲੈਂਡ ਦੀ ਇੱਕ ਅਦਾਲਤ ਨੇ ਪੀਐੱਨਬੀ ਘੋਟਾਲੇ ਦੇ ਮੁਲਜ਼ਮ ਤੇ ਭਾਰਤ ਤੋਂ ਭਗੌੜੇ ਨੀਰਵ ਮੋਦੀ ਨੂੰ ਵਾਪਸ ਵਤਨ ਭੇਜਣ ਦਾ ਫੈਸਲਾ ਸੁਣਾਇਆ ਹੈ।

ਵਿੱਤੀ ਘੁਟਾਲੇ ਦੇ ਇਲਜ਼ਾਮਾਂ ਵਿੱਚ ਘਿਰੇ ਨੀਰਵ ਮੋਦੀ ਨੂੰ ਭਾਰਤ ਹਵਾਲੇ ਕਰਨ ਦੇ ਮਾਮਲੇ ਵਿੱਚ ਇੰਗਲੈਂਡ ਪੁਲਿਸ ਨੇ ਵੀਰਵਾਰ ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ।

ਇਹ ਵੀ ਪੜ੍ਹੋ:

ਨੀਰਵ ਮੋਦੀ ਨੂੰ ਭਾਰਤ ਹਵਾਲੇ ਕਰਨ ''ਤੇ ਕਿੰਨਾ ਸਮਾਂ ਲੱਗ ਸਕਦਾ ਹੈ? ਅਤੇ ਯੂਕੇ ਦੀ ਹਵਾਲਗੀ ਪ੍ਰਕਿਰਿਆ ਬਾਰੇ ਵਧੇਰੇ ਜਾਣਕਾਰੀ ਲਈ ਬੀਬੀਸੀ ਪੱਤਰਕਾਰ ਗਗਨ ਸਭਰਵਾਲ ਨੇ ਲੰਡਨ ਵਿੱਚ ਵਕੀਲ ਹਰਜਾਪ ਸਿੰਘ ਭੰਗਲ ਨਾਲ ਗੱਲ ਕੀਤੀ।

ਇੱਥੇ ਕਲਿੱਕ ਕਰ ਕੇ ਪੜ੍ਹੋ ਨੀਰਵ ਮੋਦੀ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਤੋਂ ਬਾਅਦ ਉਨ੍ਹਾਂ ਕੋਲ ਕਿਹੜੇ ਰਾਹ ਬਚੇ ਹਨ?

ਨੌਕਰੀ ਦੀ ਉਡੀਕ ''ਚ ਦੌੜਾਕ ਬਿਰਖ ਹੋਇਆ

2018 ਵਿੱਚ ਹਰਿਆਣਾ ਵਿੱਚ ਨਵੀਂ ਖੇਡ ਨੀਤੀ ਲਾਗੂ ਹੋਣ ਦੇ ਦੋ ਸਾਲ ਤੋਂ ਵੱਧ ਸਮੇਂ ਬਾਅਦ ਵੀ ਸੂਬੇ ਦੇ ਕਈ ਖਿਡਾਰੀ ਵਾਅਦੇ ਮੁਤਾਬਕ ਦਿੱਤੀਆਂ ਜਾਣ ਵਾਲੀਆਂ ਸਰਕਾਰੀ ਨੌਕਰੀਆਂ ਦੀ ਉਡੀਕ ਕਰ ਰਹੇ ਹਨ।

ਉਨ੍ਹਾਂ ਦੇ ਜ਼ਖ਼ਮਾਂ ''ਤੇ ਲੂਣ ਛਿੜਕਦਿਆਂ ਹੁਣ ਸਰਕਾਰ ਨੇ ਮੌਜੂਦਾ ਖੇਡ ਨੀਤੀ ਨੂੰ ਬਦਲਣ ਲਈ ਇੱਕ ਨਵੀਂ ਨੀਤੀ ਦੀ ਤਜਵੀਜ਼ ਰੱਖੀ ਹੈ, ਇਸ ਦੇ ਨਾਲ ਹੀ ਖਿਡਾਰੀਆਂ ਦੇ ਸੁਰੱਖਿਅਤ ਤੇ ਬਿਹਤਰ ਭਵਿੱਖ ਦੀਆਂ ਆਸਾਂ ਵੀ ਟੁੱਟਦੀਆਂ ਨਜ਼ਰ ਆ ਰਹੀਆਂ ਹਨ।

ਬੇਰੁਜ਼ਗਾਰ ਮਨਜੀਤ ਚਾਹਲ ਵੱਲੋਂ 2018 ਜਕਾਰਤਾ ਏਸ਼ੀਅਨ ਖੇਡਾਂ ਵਿੱਚ ਜੇਤੂ ਪ੍ਰਦਰਸ਼ਨ ਕੀਤਾ ਗਿਆ ਅਤੇ ਉਨ੍ਹਾਂ 800 ਮੀਟਰ ਦੌੜਾਂ ਦੇ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਔਰਤਾਂ ਨੂੰ ਇੰਟਰਨੈੱਟ ਉੱਤੇ ਕਿਵੇਂ ਠੱਗਿਆ ਜਾਂਦਾ ਹੈ

ਗਰਾਫਿਕਸ
Getty Images

ਡੇਟਿੰਗ ਐਪਸ ਨਵੇਂ ਯੁੱਗ ਵਿੱਚ ਲੋਕਾਂ ਦਾ ਇਕੱਲਾਪਣ ਕੱਟਣ ਦਾ ਅਹਿਮ ਜ਼ਰੀਆ ਬਣ ਕੇ ਉਭਰੇ ਹਨ।

ਇਨ੍ਹਾਂ ਥਾਵਾਂ ਉੱਪਰ ਵੀ ਸ਼ਿਕਾਰੀ ਘਾਤ ਲਗਾ ਕੇ ਬੈਠੇ ਰਹਿੰਦੇ ਕਿ ਕਦੋਂ ਕਿਸੇ ਇਕੱਲੇਪਣ ਦੇ ਸ਼ਿਕਾਰ ਅਤੇ ਸਹਾਰਾ ਲੱਭ ਰਹੇ ਸ਼ਖ਼ਸ ਨੂੰ ਫ਼ਸਾ ਕੇ ਉਸ ਤੋਂ ਪੈਸੇ ਕਢਵਾਏ ਜਾ ਸਕਣ।

ਬੀਬੀਸੀ ਪੱਤਰਕਾਰ ਮਾਈਕਲ ਕੋਵਨ ਤੇ ਲਿਵੀ ਹੇਡੌਕ ਦੱਸ ਰਹੇ ਕਿ ਕਿਵੇਂ ਇੱਕ ਵਿਅਕਤੀ ਸਹਿਜੇ ਹੀ ਕੁੜੀਆਂ ਜਾਂ ਔਰਤਾਂ ਨੂੰ ਬਿਨਾਂ ਮਿਲੇ ਹੀ ਠੱਗਣ ਵਿੱਚ ਕਾਮਯਾਬ ਹੋ ਜਾਂਦਾ ਸੀ। ਪੂਰਾ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਮੋਦੀ ਸਰਕਾਰ ਵੱਲੋਂ ਆਨਲਾਈਨ ਕੰਟੈਂਟ ਲਈ ਲਿਆਂਦੇ ਜਾ ਰਹੇ ਕਾਨੂੰਨ ਦੇ ਅਹਿਮ ਨੁਕਤੇ

ਭਾਰਤ ਦੀ ਕੇਂਦਰ ਸਰਕਾਰ ਨੇ ਡਿਜੀਟਲ ਕੰਟੈਂਟ ਨੂੰ ਰੈਗੁਲੇਟ ਕਰਨ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਐਲਾਨ ਕੀਤਾ ਹੈ।

ਇਸ ਦੇ ਤਹਿਤ ਕੋਡ ਆਫ਼ ਐਥਿਕਸ ਅਤੇ ਨਿਊਜ਼ ਸਾਈਟਸ ਅਤੇ ਓਟੀਟੀ ਪਲੇਟਫਾਰਮਜ਼ ਲਈ ਤਿੰਨ-ਪੱਧਰੀ ਸ਼ਿਕਾਇਤ ਨਿਵਾਰਣ ਢਾਂਚਾ ਬਣਾਇਆ ਜਾਵੇਗਾ।

ਕੇਂਦਰੀ ਆਈਟੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਹ ਨਿਯਮ ਸੋਸ਼ਲ ਮੀਡੀਆ ਦੇ ਯੂਜ਼ਰਜ਼ ਨੂੰ ਤਾਕਤ ਦੇਣਗੇ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਚੀਨ-ਭਾਰਤ ਵਿਚਕਾਰ ਤਣਾਅ ਦੇ ਬਾਵਜੂਦ ਵਪਾਰ ਕਿਵੇਂ ਵਧ ਰਿਹਾ ਹੈ

ਭਾਰਤ ਅਤੇ ਚੀਨ ਵਿਚਾਲੇ ਲੱਦਾਖ ਸਰਹੱਦ ਉੱਤੇ ਹੋਈ ਝੜਪ ਅਤੇ ਇਸ ਤੋਂ ਪੈਦਾ ਹੋਏ ਗੰਭੀਰ ਤਣਾਅ ਦੇ ਬਾਵਜੂਦ ਸਾਲ 2020 ਵਿੱਚ ਚੀਨ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣਿਆ ਰਿਹਾ।

ਲੰਘੇ ਵਿੱਤੀ ਵਰੇ ''ਚ ਚੀਨ ਭਾਰਤ ਦਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਰਿਹਾ ਸੀ। ਜਦਕਿ ਦੂਜੀ ਥਾਂ ਉੱਤੇ ਅਮਰੀਕਾ ਅਤੇ ਤੀਜੇ ਉੱਤੇ ਸੰਯੁਕਤ ਅਰਬ ਅਮੀਰਾਤ ਸੀ।

ਭਾਰਤ ਨੇ ਚੀਨ ਤੋਂ 58.7 ਅਰਬ ਡਾਲਰ ਦਾ ਸਾਮਾਨ ਦਰਆਮਦ ਕੀਤਾ, ਜੋ ਅਮਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਤੋਂ ਦਰਆਮਦ ਕੀਤੇ ਗਏ ਸਾਮਾਨ ਨੂੰ ਮਿਲਾ ਕੇ ਵੀ ਜ਼ਿਆਦਾ ਸੀ, ਜਦਕਿ ਚੀਨ ਨੂੰ 19 ਅਰਬ ਡਾਲਰ ਦਾ ਸਮਾਨ ਬਰਆਮਦ ਕੀਤਾ ਗਿਆ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=DWo2BbSX1RE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''672a17e3-b532-4344-ab49-efe689ff4d0f'',''assetType'': ''STY'',''pageCounter'': ''punjabi.india.story.56205757.page'',''title'': ''ਨੀਰਵ ਮੋਦੀ ਭਾਰਤ ਆਉਣੋਂ ਕਿਵੇਂ ਬਚ ਸਕਦੇ ਹਨ - 5 ਅਹਿਮ ਖ਼ਬਰਾਂ'',''published'': ''2021-02-26T02:03:48Z'',''updated'': ''2021-02-26T02:03:48Z''});s_bbcws(''track'',''pageView'');

Related News