ਕੁੜੀਆਂ ਜਾਂ ਔਰਤਾਂ ਨੂੰ ਬਿਨਾਂ ਮਿਲਿਆ ਹੀ ਕਿਵੇਂ ਇੰਟਰਨੈੱਟ ਉੱਤੇ ਠੱਗ ਲਿਆ ਜਾਂਦਾ ਹੈ, ਜਾਣੋ ਇਸ ਘੋਟਾਲੇ ਰਾਹੀ

02/25/2021 7:49:46 PM

ਡੇਟਿੰਗ ਐਪ
Getty Images
‘ਡੇਟਿੰਗ ਐਪਸ ਦੀ ਵਰਤੋਂ ਕਰਨ ਵਾਲਿਆਂ ਨੂੰ ਉਨ੍ਹਾਂ ਨਾਲ ਰਾਬਤਾ ਕਰਨ ਵਾਲੇ ਆਦਮੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ’

"ਇਮਾਨਦਾਰੀ ਨਾਲ ਕਹਾਂ ਤਾਂ ਪੈਸੇ ਕਮਾਉਣ ਦਾ ਇਹ ਸਭ ਤੋਂ ਸੌਖਾ ਤਰੀਕਾ ਹੈ। ਜੇ ਤੁਹਾਨੂੰ ਕੋਈ ਲੜਕੀ ਮਿਲ ਜਾਂਦੀ ਹੈ, ਉਹ ਕੰਮ ਕਰਦੀ ਹੈ ਤੇ ਤੁਹਾਡੇ ਨਾਲ ਹੈ, ਤਾਂ ਉਸ ਨੂੰ ਪੈਸੇ ਭੇਜਣ ਲਈ ਕਿਉਂ ਨਾ ਕਿਹਾ ਜਾਵੇ? ਸਪੱਸ਼ਟ ਤੌਰ ''ਤੇ ਵਕੀਲ ਬਿਹਤਰ ਹਨ।"

ਜੈਮੀ (ਬਦਲਿਆ ਹੋਇਆ ਨਾਮ) ਉਮਰ ਪੱਖੋਂ ਵੀਹਵਿਆਂ ਦੇ ਮੁਢਲੇ ਸਾਲਾਂ ਵਿੱਚ ਹਨ।

ਪਿਛਲੇ ਕੁਝ ਸਾਲ ਉਨ੍ਹਾਂ ਨੇ ਔਰਤਾਂ ਨਾਲ ਸਕੈਮ (ਘੁਟਾਲਾ) ਕਰਕੇ ਪੈਸੇ ਕਮਾਏ, ਆਮ ਤੌਰ ''ਤੇ ਉਨ੍ਹਾਂ ਤੋਂ ਜੋ ਉਮਰ ਵਿੱਚ ਜੈਮੀ ਤੋਂ ਕੁਝ ਵੱਡੀਆਂ ਸਨ ਅਤੇ ਪਿਆਰ ਦੀ ਭਾਲ ਵਿੱਚ ਸਨ।

ਉਹ ਜੇਲ੍ਹ ਵਿੱਚ ਬੰਦ ਸਨ, ਅਜਿਹੇ ਜ਼ੁਰਮ ਲਈ ਜਿਸ ਨਾਲ ਸਬੰਧਿਤ ਨਹੀਂ ਸਨ, ਤੇ ਇਹ ਸਭ ਜੈਮੀ ਨੇ ਕੈਦ ਦੌਰਾਨ ਹੀ, ਜੇਲ੍ਹ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਲੁਕਾਏ ਹੋਏ ਇੱਕ ਮੌਬਾਈਲ ਫ਼ੋਨ ਦੀ ਵਰਤੋਂ ਨਾਲ ਕੀਤਾ।

ਉਹ ਹਾਲ ਵਿੱਚ ਹੀ ਰਿਹਾਅ ਹੋਏ ਅਤੇ ਬੀਬੀਸੀ ਦੇ ਫ਼ਾਈਲ ਔਨ 4 ਪ੍ਰੋਗਰਾਮ ਵਿੱਚ ਉਨ੍ਹਾਂ ਨੇ ਗੱਲਬਾਤ ਕੀਤੀ।

ਉਨ੍ਹਾਂ ਕਿਹਾ ਉਹ ਧੋਖਾਧੜੀ ਦੁਬਾਰਾ ਨਹੀਂ ਕਰਨਗੇ ਅਤੇ ਲੋਕਾਂ ਲਈ ਚੇਤਾਵਨੀ ਵਜੋਂ, ਆਪਣੀਆਂ ਕੁਝ ਚਾਲਾਂ ਬਾਰੇ ਦੱਸ ਕੇ ਸੁਧਾਰ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ

ਡੇਟਿੰਗ ਐਪ
Getty Images
ਉਹ ਕਹਿੰਦੇ ਹਨ, "ਮੈਂ ਵੱਡੀ ਉਮਰ ਦੀਆਂ ਔਰਤਾਂ ਦੀ ਚੋਣ ਕਰਦਾ ਅਤੇ ਹਤਾਸ਼ਾ ਦੀ ਭਾਲ ਕਰਦਾ।"

''ਇਹ ਕੰਮ ਸੀ''

ਜੈਮੀ ਕਹਿੰਦੇ ਹਨ, "ਇਹ ਇੱਕ ਆਖ਼ਰੀ ਹੱਲ ਵਰਗੀ ਚੀਜ਼ ਸੀ, ਮੈਂ ਬਸ ਦੇਖਿਆ ਕਿ ਇਹ ਕਿੰਨਾ ਸੌਖਾ ਸੀ।"

"ਮੈਂ ਕਿਸੇ ਲੜਕੀ ਕੋਲੋਂ ਸਭ ਤੋਂ ਵੱਧ 10,000 ਪੌਂਡ ਲਏ...ਉਹ ਹਰ ਹਫ਼ਤੇ ਮੈਨੂੰ ਸੌ-ਦੋ ਸੌ ਪੌਂਡ ਭੇਜਦੀ ਸੀ। ਮੈਨੂੰ ਹੁਣ ਉਸਦਾ ਨਾਮ ਭੁੱਲ ਗਿਆ ਹੈ, ਮੈਂ ਇਸ ਨੂੰ ਇੱਕ ਰਿਸ਼ਤੇ ਵਜੋਂ ਨਹੀਂ ਬਲਕਿ, ਇੱਕ ਕੰਮ ਵਜੋਂ ਦੇਖਦਾ ਹਾਂ।"

ਉਨ੍ਹਾਂ ਨੇ ਕਿਹਾ ਜਦੋਂ ਪੀੜਤਾਂ ਨੇ ਰਿਪੋਰਟ ਕੀਤੀ ਤਾਂ ਉਨ੍ਹਾਂ ਦੇ ਖਾਤੇ ਬੰਦ ਕਰ ਦਿੱਤੇ ਗਏ, ਪਰ ਜੈਮੀ ਨੂੰ ਇਸ ਧੋਖਾਧੜੀ ਲਈ ਕਦੀ ਵੀ ਸਜ਼ਾ ਨਹੀਂ ਮਿਲੀ।

ਉਨ੍ਹਾਂ ਦਾ ਕਹਿਣਾ ਹੈ ਡੇਟਿੰਗ ਐਪਸ ਦੀ ਵਰਤੋਂ ਕਰਨ ਵਾਲਿਆਂ ਨੂੰ ਉਨ੍ਹਾਂ ਨਾਲ ਰਾਬਤਾ ਕਰਨ ਵਾਲੇ ਆਦਮੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜੋ ਬਹੁਤ ਜਵਾਨ ਹਨ ਜਾਂ ਚੰਗੀ ਦਿੱਖ ਵਾਲੇ ਹਨ, ਜੋ ਪੈਸਿਆਂ ਲਈ ਕਹਿਣਾ ਸ਼ੁਰੂ ਕਰਦੇ ਹਨ, ਖ਼ਾਸਕਰ ਜੇ ਉਹ ਉਨ੍ਹਾਂ ਨੂੰ ਵਿਅਕਤੀਗਤ ਰੂਪ ਵਿੱਚ ਕਦੀ ਮਿਲੇ ਨਹੀਂ।

ਜੈਮੀ ਕਹਿੰਦੇ ਹਨ, ਉਨ੍ਹਾਂ ਨੇ ਆਪਣੇ ਨਿਸ਼ਾਨੇ ਦੀ ਚੋਣ ਉਨ੍ਹਾਂ ਲੋਕਾਂ ਨੂੰ ਦੇਖਕੇ ਕਰਦੇ ਸਨ ਜਿਨ੍ਹਾਂ ਬਾਰੇ ਉਹ (ਜੈਮੀ) ਸੋਚਦੇ ਸਨ ਕਿ ਉਹ ਇਕੱਲੇ ਹਨ ਅਤੇ ਐਪ ''ਤੇ ਹੋਰਾਂ ਵਲੋਂ ਖਿੱਚ ਦੀ ਘਾਟ ਦਾ ਸ਼ਿਕਾਰ ਹਨ।

ਉਨ੍ਹਾਂ ਦਾ ਸਿਧਾਂਤ ਇਹ ਹੈ ਕਿ ਸਬੰਧ ਗੁਵਾਉਣ ਦੇ ਡਰ ਤੋਂ, ਉਹ ਕੁਝ ਵੀ ਕਰਨ ਲਈ ਵਧੇਰੇ ਤਿਆਰ ਹੁੰਦੇ ਹਨ।

ਅਤੇ ਉਹ ਕਹਿੰਦੇ ਹਨ ਉਹ ਆਪਣੀਆਂ ਅਸਲ ਤਸਵੀਰਾਂ ਦੀ ਵਰਤੋਂ ਕਰਦੇ ਸਨ, ਭਰੋਸਾ ਹੈ, ਕਿ ਉਨ੍ਹਾਂ ਦੀ ਦਿੱਖ ਪੀੜਤਾਂ ਨੂੰ ਲੁਭਾਉਣ ਦਾ ਕੰਮ ਕਰਦੀ ਸੀ।

ਉਹ ਕਹਿੰਦੇ ਹਨ, “ਮੈਂ ਵੱਡੀ ਉਮਰ ਦੀਆਂ ਔਰਤਾਂ ਦੀ ਚੋਣ ਕਰਦਾ ਅਤੇ ਹਤਾਸ਼ਾ ਦੀ ਭਾਲ ਕਰਦਾ।"

"ਸੰਕੇਤਕ ਸ਼ਬਦ ਹੁੰਦੇ ਸਨ ਜਿਵੇਂ, ਮੈਂ ਬਸ ਖੁਸ਼ੀ ਚਾਹੁੰਦੀ ਹਾਂ ਜਾਂ ਕੁਝ ਇਸ ਤਰ੍ਹਾਂ ਦੇ ਹੀ। ਮੈਂ ਸ਼ੁਰੂਆਤ ਵਿੱਚ ਖ਼ੁਸ਼ ਵਿਵਹਾਰ ਕਰਦਾ ਅਤੇ ਜੇ ਉਹ ਮੁੜ ਗੱਲ ਕਰਦੀ ਤਾਂ ਮੈਨੂੰ ਪਤਾ ਹੈ ਉਹ ਸਿਰਫ਼ ਮੇਰੀਆਂ ਤਸਵੀਰਾਂ ਕਾਰਨ ਦਿਲਚਸਪੀ ਲੈ ਰਹੀ ਹੈ।"

"ਉਸ ਸਮੇਂ ਤੋਂ ਮੈਂ ਆਪਣਾ ਖੇਡ ਸ਼ੁਰੂ ਕਰਦਾ, ਇਸ ਤਰ੍ਹਾਂ ਦੇ ਸੁਫ਼ਨੇ ਵੇਚਦਾ ਜਿਵੇਂ ਮੈਂ ਤੁਹਾਡੇ ਨਾਲ ਇੱਕ ਬੱਚਾ ਚਾਹੁੰਦਾ ਹਾਂ।"

"ਜਦੋਂ ਤੱਕ ਉਹ ਮੇਰੇ ਨਾਲ ਪਿਆਰ ਵਿੱਚ ਨਾ ਪੈ ਜਾਂਦੀ, ਮੈਂ ਬਸ ਉਸ ਨੂੰ ਉਹ ਸਭ ਕੁਝ ਕਹਿੰਦਾ ਜੋ ਉਹ ਸੁਣਨਾ ਚਾਹੁੰਦੀ।"

ਜੈਮੀ ਕਹਿੰਦੇ ਹਨ, ਜਦੋਂ ਤੱਕ ਉਨ੍ਹਾਂ ਨੂੰ ਇਹ ਮਹਿਸੂਸ ਨਾ ਹੁੰਦਾ ਕਿ ਪੀੜਤ ਉਨ੍ਹਾਂ ਨਾਲ ਭਾਵੁਕ ਤੌਰ ''ਤੇ ਜੁੜ ਗਈ ਹੈ, ਉਹ ਆਪਣੇ ਜੇਲ੍ਹ ਵਿੱਚ ਹੋਣ ਬਾਰੇ ਨਹੀਂ ਦੱਸਦੇ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਉਹ ਦਾਅਵਾ ਕਰਦੇ ਹਨ ਉਹ ਅਕਸਰ ਔਰਤਾਂ ਨੂੰ ਮਹੀਨਿਆਂ ਤੱਕ ਮੈਸੇਜ ਕਰਦੇ, ਸਚਾਈ ਦੱਸਣ ਤੋਂ ਪਹਿਲਾਂ ਉਨ੍ਹਾਂ ਨੂੰ ਖ਼ੁਸ਼ ਕਰਦੇ।

ਜੈਮੀ ਕਹਿੰਦੇ ਹਨ, ਜਦੋਂ ਉਹ ਦੱਸਦੇ ਤਾਂ ਆਪਣੇ ਜੇਲ੍ਹ ਵਿੱਚ ਬੰਦ ਹੋਣ ਦੇ ਕਾਰਨਾਂ ਬਾਰੇ ਝੂਠ ਬੋਲਦੇ, ਔਰਤਾਂ ਨੂੰ ਕਹਿੰਦੇ ਇਹ ਹਿੰਸਕ ਅਪਰਾਧ ਦੀ ਬਜਾਇ ਡਰਾਈਵਿੰਗ ਸਬੰਧੀ ਜ਼ੁਰਮ ਕਾਰਨ ਕੈਦ ਵਿੱਚ ਹਨ।

ਡੇਟਿੰਗ ਐਪ
BBC
59 ਸਾਲਾ ਵਿਧਵਾ ਔਰਤ ਡੀ ਪੌਗਸਨ ਨੇ ਆਪਣੀ ਸਾਰੀ ਉਮਰ ਦੀ ਜਮ੍ਹਾਂ ਪੂੰਜੀ 40,000 ਪੌਂਡ ਕਿਸੇ ਅਜਿਹੇ ਵਿਅਕਤੀ ਨੂੰ ਦੇ ਦਿੱਤੀ ਜਿਸ ਨੂੰ ਉਹ ਡੇਟਿੰਗ ਐਪ ''ਤੇ ਮਿਲੀ ਸੀ

''ਉਹ ਦਿਲਕਸ਼ ਹਨ''

ਸਾਲ 2020 ਵਿੱਚ ਅਜਿਹੀ ਕਥਿਤ ਰੋਮਾਂਸ ਨਾਲ ਸਬੰਧਿਤ ਧੋਖਾਧੜੀ ਦੇ ਕਰੀਬ 7000 ਮਾਮਲੇ ਰਿਪੋਰਟ ਕੀਤੇ ਗਏ।

ਪਿਛਲੇ ਸਾਲ ਇਸ ਧੋਖਾਧੜੀ ਲਈ ਪੀੜਤਾਂ ਨੂੰ ਕਰੀਬ 7 ਕਰੋੜ ਕੀਮਤ ਅਦਾ ਕਰਨੀ ਪਈ। ਅਤੇ ਵਪਾਰ ਐਸੋਸੀਏਸ਼ਨ ਯੂਕੇ ਫ਼ਾਇਨਾਂਸ ਮੁਤਾਬਕ, ਮਹਾਂਮਾਰੀ ਦੌਰਾਨ ਰੋਮਾਂਸ ਧੋਖਿਆਂ ਅਧੀਨ ਹੋਈਆਂ ਬੈਂਕ ਟ੍ਰਾਂਸਫ਼ਰਜ਼ ਵਿੱਚ 20 ਫ਼ੀਸਦ ਵਾਧਾ ਹੋਇਆ ਹੈ।

59 ਸਾਲਾ ਵਿਧਵਾ ਔਰਤ ਡੀ ਪੌਗਸਨ ਨੇ ਆਪਣੀ ਸਾਰੀ ਉਮਰ ਦੀ ਜਮ੍ਹਾਂ ਪੂੰਜੀ 40,000 ਪੌਂਡ ਕਿਸੇ ਅਜਿਹੇ ਵਿਅਕਤੀ ਨੂੰ ਦੇ ਦਿੱਤੀ, ਜਿਸ ਨੂੰ ਉਹ ਡੇਟਿੰਗ ਐਪ ''ਤੇ ਮਿਲੀ ਸੀ।

ਇਹ ਇੱਕ ਧੋਖੇ ਵਿੱਚ ਬਦਲ ਗਿਆ। ਜਿਸ ਵਿਅਕਤੀ ਨਾਲ ਉਹ ਪਿਆਰ ਵਿੱਚ ਪਏ, ਉਸਦੀ ਅਸਲ ਹੋਂਦ ਹੀ ਨਹੀਂ ਸੀ।

ਉਹ ਤਿੰਨ ਧੋਖਾ ਕਰਨ ਵਾਲਿਆਂ ਦੁਆਰਾ ਬਣਾਇਆ ਗਿਆ ਕਿਰਦਾਰ ਸੀ ਜਿਹੜੇ ਦੱਖਣੀ ਯੂਕੇ ਵਿੱਚ ਕਮਜ਼ੋਰ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ।

ਉਹ ਕਹਿੰਦੇ ਹਨ, "ਮੇਰੇ ਮਨ ਵਿੱਚ ਪਿੱਛੇ ਹਮੇਸ਼ਾਂ ਇਹ ਹੁੰਦਾ ਸੀ ਕਿ ਮੈਨੂੰ ਕਦੀ ਵਰਗਲਾਇਆ ਨਹੀਂ ਜਾ ਸਕਦਾ ਸੀ। ਮੈਂ ਬਹੁਤ ਸਮਝਦਾਰ ਸੀ।

"ਅਤੇ ਫ਼ਿਰ ਕੈਵਿਨ ਆਇਆ ਉਹ ਦਿਲਕਸ਼ ਸੀ। ਉਹ ਮੇਰੇ ਵਿੱਚ ਦਿਲਚਸਪ ਸੀ।

"ਇਹ ਉਸਦੇ ਪਸ਼ੂਆਂ ਦੇ ਇਲਾਜ ਦੇ ਬਿੱਲ ਦਾ 500 ਪੌਂਡ ਭੁਗਤਾਨ ਕਰਨ ਨਾਲ ਸ਼ੁਰੂ ਹੋਇਆ ਅਤੇ ਹੌਲੀ ਹੌਲੀ ਰਕਮ ਵੱਧਦੀ ਗਈ।"

ਉਹ ਦੱਸਦੇ ਹਨ, "ਜਦੋਂ ਮੇਰੇ ਪੈਸੇ ਪੂਰੀ ਤਰ੍ਹਾਂ ਖ਼ਤਮ ਹੋ ਗਏ, ਉਸ ਨੇ ਮੈਨੂੰ ਹਰ ਤਰ੍ਹਾਂ ਦੇ ਨਾਮਾਂ ਨਾਲ ਬੁਲਾਇਆ, ਉਸ ਨੇ ਮੇਰੇ ਫ਼ੋਨ ਦਾ ਜਵਾਬ ਦੇਣਾ ਬੰਦ ਕਰ ਦਿੱਤਾ।"

ਇਹ ਵੀ ਪੜ੍ਹੋ

ਡੇਟਿੰਗ ਐਪ
Getty Images
ਵਪਾਰ ਐਸੋਸੀਏਸ਼ਨ ਯੂਕੇ ਫ਼ਾਇਨਾਂਸ ਮੁਤਾਬਕ, ਮਹਾਂਮਾਰੀ ਦੌਰਾਨ ਰੋਮਾਂਸ ਧੋਖਿਆਂ ਅਧੀਨ ਹੋਈਆਂ ਬੈਂਕ ਟ੍ਰਾਂਸਫ਼ਰਜ਼ ਵਿੱਚ 20 ਫ਼ੀਸਦ ਵਾਧਾ ਹੋਇਆ ਹੈ

"ਖ਼ਤਰੇ ਦੀ ਘੰਟੀ ਵੱਜੀ ਅਤੇ ਮੈਂ ਪੁਲਿਸ ਕੋਲ ਗਈ।"

ਉਹ ਕਹਿੰਦੇ ਹਨ, ਉਨ੍ਹਾਂ ਨੇ ਆਪਣੇ- ਆਪ ਵਿੱਚ ਗੁੰਮਰਾਹ ਅਤੇ ਮੂਰਖ਼ ਮਹਿਸੂਸ ਕੀਤਾ।

"ਮੈਂ ਬੱਚਿਆਂ ਨੂੰ ਦੱਸਿਆ। ਉਨ੍ਹਾਂ ਨੂੰ ਦੱਸਣਾ ਬਹੁਤ ਡਰਾਉਣਾ ਸੀ ਕਿ ਮੈਂ ਸਾਰੇ ਪੈਸੇ ਉਸ ਵਿਅਕਤੀ ''ਤੇ ਗਵਾ ਦਿੱਤੇ ਜਿਸ ਨੂੰ ਮੈਂ ਕਦੀ ਮਿਲੀ ਹੀ ਨਹੀਂ।"

ਵਿੱਤੀ ਧੋਖਾਧੜੀ ਬਚਾਅ ਅਫ਼ਸਰ ਪੀਸੀ ਬਰਨਡੈਟ ਲੌਰੀ ਕਹਿੰਦੇ ਹਨ, ਪੁਲਿਸ ਕੋਲ ਪਿਛਲੇ ਸਾਲ ਦਰਜ ਹੋਏ ਬਹੁਤੇ ਮਾਮਲਿਆਂ ਵਿੱਚੋਂ ਵਧੇਰੇ ਘਟਨਾਵਾਂ ਲੌਕਡਾਊਨ ਦੌਰਾਨ ਵਾਪਰੀਆਂ, ਜਦੋਂ ਲੋਕਾਂ ਨੇ ਆਮ ਦੇ ਮੁਕਾਬਲੇ ਵਧੇਰੇ ਇਕੱਲਤਾ ਮਹਿਸੂਸ ਕੀਤੀ।

ਉਹ ਕਹਿੰਦੇ ਹਨ, ਅਕਸਰ ਪੀੜਤਾਂ ਨੂੰ ਮੂਰਖ ਬਣਾਏ ਜਾਣ ਦਾ ਇਲਮ ਉਸ ਸਮੇਂ ਹੁੰਦਾ ਹੈ, ਜਦੋਂ ਪਾਬੰਧੀਆਂ ਖ਼ਤਮ ਹੋਣ ਤੋਂ ਬਾਅਦ ਵੀ ਅਪਰਾਧੀ ਮਿਲਣ ਵਿੱਚ ਅਸਫ਼ਲ ਰਹਿੰਦੇ ਹਨ।

ਉਹ ਐਕਸ਼ਨ ਫ਼ਰੌਡ ਦੀਆਂ ਹੇਠਾਂ ਦਿੱਤੀਆਂ ਸਲਾਹਾਂ ਦੀ ਸਿਫ਼ਾਰਸ਼ ਕਰਦੇ ਹਨ।

ਡੇਟਿੰਗ ਐਪ
Getty Images
ਸਾਲ 2018 ਤੋਂ 2020 ਦੌਰਾਨ, ਦੇਸ ਦੀਆਂ ਸਭ ਤੋਂ ਮਸ਼ਹੂਰ ਡੇਟਿੰਗ ਐਪਸ, ਟਿੰਡਰ, ਪਲੈਂਟੀ ਆਫ਼ ਫ਼ਿਸ਼ ਅਤੇ ਗਰਾਈਂਡਰ ਜ਼ੁਰਮ ਦੇ ਮਾਮਲਿਆਂ ਨਾਲ ਜੁੜੀਆਂ ਹੋਈਆਂ ਹਨ

ਧੋਖਾਧੜੀ ਦਾ ਪਤਾ ਕਿਵੇਂ ਲਗਾਈਏ?

ਇਹ ਵਿਵਹਾਰ, ਸੰਕੇਤ ਦੱਸ ਸਕਦੇ ਹਨ ਕਿ ਤੁਹਾਡਾ ਸੰਭਾਵੀ ਸਾਥੀ ਉਹ ਨਹੀਂ ਹੈ, ਜੋ ਹੋਣ ਦਾ ਦਾਅਵਾ ਕਰ ਰਿਹਾ ਹੈ:

· ਉਹ ਤੁਹਾਡੇ ਬਾਰੇ ਬਹੁਤ ਸਾਰੇ ਨਿੱਜੀ ਸਵਾਲ ਪੁੱਛਣਗੇ, ਪਰ ਆਪਣੇ ਬਾਰੇ ਬਹੁਤਾ ਦੱਸਣ ਦੇ ਵਧੇਰੇ ਚਾਹਵਾਨ ਨਹੀਂ ਹੋਣਗੇ।

· ਉਹ ਤੁਹਾਡੇ ਨਾਲ ਬਣਾਈ ਗਈ ਭਾਵੁਕ ਸਾਂਝ ਦਾ ਇਸਤੇਮਾਲ ਕਰਦਿਆਂ, ਮਦਦ ਲਈ ਕਾਰਨ ਤਲਾਸ਼ ਕਰਨਗੇ।

· ਤੁਹਾਡਾ ਨਾਲ ਉਨ੍ਹਾਂ ਨਾਲ ਚਲਦਾ ਰਿਸ਼ਤਾ, ਤੁਹਾਡੇ ਵਲੋਂ ਉਨ੍ਹਾਂ ਨੂੰ ਭੇਜੇ ਜਾਂਦੇ ਪੈਸਿਆਂ ''ਤੇ ਨਿਰਭਰ ਕਰਦਾ ਹੈ।

· ਉਨ੍ਹਾਂ ਦੀਆਂ ਤਸਵੀਰਾਂ ਬਹੁਤ ਹੀ ਪੇਸ਼ੇਵਰ ਜਾਂ ਦਿਲਲੁਭਾਉਣੀਆਂ ਲਗਦੀਆਂ ਹਨ- ਉਹ ਕਿਸੇ ਅਭਿਨੇਤਾ ਜਾਂ ਮਾਡਲ ਦੀਆਂ ਚੋਰੀ ਕੀਤੀਆਂ ਵੀ ਹੋ ਸਕਦੀਆਂ ਹਨ।

ਤਸਵੀਰਾਂ ਚੈਕ ਕਰਨ ਦਾ ਇੱਕ ਤਰੀਕਾ ਹੋ ਸਕਦਾ ਹੈ ਗੂਗਲ ਤੇ Google Images, Bing Visual Search, TinEye ਦੀ ਵਰਤੋਂ ਕਰਦਿਆਂ ਜਾਂ ਕਿਸੇ ਹੋਰ ਅਜਿਹੀ ਸਰਵਿਸ ਦੀ ਵਰਤੋਂ ਕਰਕੇ ਰਿਵਰਸ ਇਮੇਜ ਸਰਚ ਕਰੋ।

ਯੂਕੇ ਪੁਲਿਸ ਦੀਆਂ 25 ਫ਼ੌਰਸਿਜ਼ ਦੁਆਰਾ, ਜਾਣਕਾਰੀ ਦੀ ਆਜ਼ਾਦੀ ਅਧੀਨ, ਫ਼ਾਈਲ ਔਨ 4 ਦੁਆਰਾ ਬੇਨਤੀ ਕੀਤੇ ਜਾਣ ''ਤੇ ਅੰਕੜੇ ਮੁਹੱਈਆ ਕਰਵਾਏ ਗਏ।

ਇਸ ਤੋਂ ਪਤਾ ਲੱਗਦਾ ਹੈ ਕਿ ਸਾਲ 2018 ਤੋਂ 2020 ਦੌਰਾਨ, ਦੇਸ ਦੀਆਂ ਸਭ ਤੋਂ ਮਸ਼ਹੂਰ ਡੇਟਿੰਗ ਐਪਸ, ਟਿੰਡਰ, ਪਲੈਂਟੀ ਆਫ਼ ਫ਼ਿਸ਼ ਅਤੇ ਗਰਾਈਂਡਰ ਜ਼ੁਰਮ ਦੇ ਮਾਮਲਿਆਂ ਨਾਲ ਜੁੜੀਆਂ ਹੋਈਆਂ ਹਨ।

ਹੁਣ ਤੱਕ ਡੇਟਿੰਗ ਐਪਸ ਨਾਲ ਜੁੜੇ ਹੋਏ ਮਾਮਲਿਆਂ ਦੀ ਗਿਣਤੀ ਵਿੱਚ 24 ਫ਼ੀਸਦ ਦਾ ਵਾਧਾ ਹੋਇਆ ਹੈ ਜਿਸ ਨਾਲ ਪਿਛਲੇ ਸਾਲ ਮੁਕਾਬਲੇ 903 ਮਾਮਲੇ ਵੱਧ ਦਰਜ ਹੋਏ।

ਇਹ ਮਹਿਜ਼ ਅੰਸ਼ਕ ਆਂਕੜੇ ਹਨ, ਦੇਸ ਦੇ ਕਈ ਵੱਡੇ ਪੁਲਿਸ ਸਟੇਸ਼ਨਾਂ ਵਲੋਂ ਅੰਕੜੇ ਮੁਹੱਈਆ ਨਹੀਂ ਕਰਵਾਏ ਗਏ ਜਿਸ ਦਾ ਅਰਥ ਹੈ ਅਜਿਹੇ ਧੋਖਾਧੜੀ ਦੇ ਮਾਮਲਿਆਂ ਦੀ ਗਿਣਤੀ ਅਸਲ ''ਚ ਕਾਫ਼ੀ ਵੱਧ ਹੋ ਸਕਦੀ ਹੈ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=zhY7Vs6c7oo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''fa9f7e4e-138e-41cf-bb0c-2edfe04a7b99'',''assetType'': ''STY'',''pageCounter'': ''punjabi.international.story.56167184.page'',''title'': ''ਕੁੜੀਆਂ ਜਾਂ ਔਰਤਾਂ ਨੂੰ ਬਿਨਾਂ ਮਿਲਿਆ ਹੀ ਕਿਵੇਂ ਇੰਟਰਨੈੱਟ ਉੱਤੇ ਠੱਗ ਲਿਆ ਜਾਂਦਾ ਹੈ, ਜਾਣੋ ਇਸ ਘੋਟਾਲੇ ਰਾਹੀ'',''author'': '' ਮਾਈਕਲ ਕੋਵਨ ਤੇ ਲਿਵੀ ਹੇਡੌਕ '',''published'': ''2021-02-25T14:11:44Z'',''updated'': ''2021-02-25T14:11:44Z''});s_bbcws(''track'',''pageView'');

Related News