ਨੀਰਵ ਮੋਦੀ ਨੂੰ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ, ਯੂਕੇ ਦੀ ਅਦਾਲਤ ਦਾ ਹੁਕਮ

02/25/2021 4:49:46 PM

ਨੀਰਵ ਮੋਦੀ
Getty Images
ਹੀਰਾ ਵਪਾਰੀ ਨੀਰਵ ਮੋਦੀ ਭਾਰਤ ਤੋਂ ਭਗੌੜਾ ਹੈ

ਬੀਬੀਸੀ ਪੱਤਰਕਾਰ ਗਗਨ ਸੱਭਰਵਾਲ ਮੁਤਾਬਕ ਇੰਗਲੈਂਡ ਦੀ ਅਦਾਲਤ ਨੇ ਭਾਰਤ ਤੋਂ ਭਗੌੜੇ ਨੀਰਵ ਮੋਦੀ ਨੂੰ ਭਾਰਤ ਭੇਜਣ ਦਾ ਫੈਸਲਾ ਸੁਣਾਇਆ ਹੈ।

14 ਹਜ਼ਾਰ ਕਰੋੜ ਦੇ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਮੁਲਜ਼ਮ ਨੀਰਵ ਮੋਦੀ ਖਿਲਾਫ਼ ਸੀਬੀਆਈ ਵਲੋਂ ਲਾਏ ਵਿੱਤੀ ਬੇਨਿਯਮੀਆਂ ਕਰਨ ਅਤੇ ਗਵਾਹਾਂ ਨੂੰ ਡਰਾਉਣ ਧਮਾਉਣ ਦੇ ਮੁੱਢਲੇ ਇਲਜਾਮਾਂ ਨੂੰ ਅਦਾਲਤ ਨੇ ਸਵਿਕਾਰ ਕਰ ਲਿਆ ਹੈ।

ਵਿੱਤੀ ਘੁਟਾਲੇ ਦੇ ਇਲਜ਼ਾਮਾਂ ਵਿਚ ਘਿਰੇ ਨੀਰਵ ਮੋਦੀ ਨੂੰ ਭਾਰਤ ਹਵਾਲੇ ਕਰਨ ਦੇ ਮਾਮਲੇ ਵਿਚ ਇੰਗਲੈਂਡ ਪੁਲਿਸ ਨੇ ਅੱਜ ਉਸਨੂੰ ਅਦਾਲਤ ਵਿਚ ਪੇਸ਼ ਕੀਤਾ ਸੀ।

ਨੀਰਵ ਮੋਦੀ ਕਾਲ਼ੀ ਜੈਕਟ ਪਾਈ ਜੱਜ ਨੂੰ ਬੜੇ ਹੀ ਧਿਆਨ ਨਾਲ ਸੁਣ ਰਿਹਾ ਸੀ, ਜੇਲ੍ਹ ਵਿਚ ਉਸਦੀ ਦਾਹੜੀ ਕਾਫੀ ਲੰਬੀ ਹੋ ਗਈ ਹੈ।

ਇਹ ਵੀ ਪੜ੍ਹੋ :

ਕੌਣ ਹਨ ਨੀਰਵ ਮੋਦੀ?

  • ਨੀਰਵ ਮੋਦੀ ਹੀਰਿਆਂ ਦਾ ਕਾਰੋਬਾਰ ਕਰਨ ਵਾਲੇ ਪਰਿਵਾਰ ਨਾਲ ਸਬੰਧ ਰਖਦੇ ਹਨ ਅਤੇ ਬੈਲਜ਼ੀਅਮ ਦੇ ਐਂਟਵਰਪ ਸ਼ਹਿਰ ਵਿੱਚ ਉਨ੍ਹਾਂ ਦਾ ਪਾਲਨ-ਪੋਸ਼ਣ ਹੋਇਆ ਹੈ।
  • ਗਹਿਣਿਆਂ ਦੇ ਡਿਜ਼ਾਈਨਰ ਨੀਰਵ ਮੋਦੀ 2.3 ਅਰਬ ਡਾਲਰ ਦੇ ਫਾਇਰਸਟਾਰ ਡਾਇਮੰਡ ਦੇ ਸੰਸਥਾਪਕ ਹਨ ਅਤੇ ਉਨ੍ਹਾਂ ਦੇ ਗਾਹਕਾਂ ਵਿੱਚ ਦੁਨੀਆਂ ਦੇ ਮੰਨੇ-ਪ੍ਰਮੰਨੇ ਲੋਕ ਸ਼ਾਮਿਲ ਹਨ।
  • ਨੀਰਵ ਮੋਦੀ ਦੇ ਡਿਜ਼ਾਈਨਰ ਗਹਿਣਿਆਂ ਦੇ ਬੂਟੀਕ ਲੰਡਨ, ਨਿਊਯਾਰਕ, ਲਾਸ ਵੇਗਾਸ, ਹਵਾਈ, ਸਿੰਗਾਪੁਰ, ਬੀਜਿੰਗ ਅਤੇ ਮਕਾਊ ਵਿੱਚ ਹਨ। ਭਾਰਤ ਵਿੱਚ ਉਨ੍ਹਾਂ ਦੇ ਸਟੋਰ ਮੁੰਬਈ ਅਤੇ ਦਿੱਲੀ ਵਿੱਚ ਹਨ।
  • ਨੀਰਵ ਮੋਦੀ ਨੇ ਆਪਣੇ ਹੀ ਨਾਮ ਤੋਂ ਸਾਲ 2010 ਵਿੱਚ ਗਲੋਬਲ ਡਾਇਮੰਡ ਜੂਲਰੀ ਹਾਊਸ ਦਾ ਨੀਂਹ ਪੱਥਰ ਰੱਖਿਆ ਸੀ।
  • ਭਾਰਤ ਵਿੱਚ ਵਸਣ ਅਤੇ ਡਾਇਮੰਡ ਟ੍ਰੇਡਿੰਗ ਬਿਜ਼ਨੈੱਸ ਦੇ ਸਾਰੇ ਪਹਿਲੂਆਂ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਸਾਲ 1999 ਵਿੱਚ ਉਨ੍ਹਾਂ ਨੇ ਫਾਇਰਸਟਾਰ ਦਾ ਨੀਂਹ ਪੱਥਰ ਰੱਖਿਆ।
  • ਉਨ੍ਹਾਂ ਦੀ ਕੰਪਨੀ ਦੇ ਡਿਜ਼ਾਈਨ ਕੀਤੇ ਗਹਿਣੇ ਕੇਟ ਵਿੰਸਲੇਟ, ਰੋਜ਼ੀ ਹੰਟਿੰਗਟਨ-ਵਹਾਟਲੀ, ਨਾਓਮੀ ਵਾਟਸ, ਕੋਕੋ ਰੋਸ਼ਾ, ਲੀਜ਼ਾ ਹੇਡਨ ਅਤੇ ਐਸ਼ਵਰਿਆ ਰਾਏ ਵਰਗੇ ਭਾਰਤੀ ਅਤੇ ਕੌਮਾਂਤਰੀ ਸਟਾਈਲ ਆਈਕਨ ਪਾਉਂਦੇ ਹਨ।
ISWOTY
BBC

ਇਹ ਵੀ ਪੜ੍ਹੋ:

https://www.youtube.com/watch?v=Fv_9RB3OYfI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''62d307a9-e910-430a-9952-bf33d8838401'',''assetType'': ''STY'',''pageCounter'': ''punjabi.india.story.56194953.page'',''title'': ''ਨੀਰਵ ਮੋਦੀ ਨੂੰ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ, ਯੂਕੇ ਦੀ ਅਦਾਲਤ ਦਾ ਹੁਕਮ'',''published'': ''2021-02-25T11:08:15Z'',''updated'': ''2021-02-25T11:08:15Z''});s_bbcws(''track'',''pageView'');

Related News