ਚੀਨ ਦੀ ''''ਸੈਕਸੀ ਟੀ-ਸ਼ੌਪ’ ਨਾਂ ਦੀ ਕੰਪਨੀ ਨੂੰ ਕਿਸ ਮੁਹਾਵਰੇ ਲਈ ਮਾਫ਼ੀ ਮੰਗਣੀ ਪਈ

02/25/2021 11:34:45 AM

ਚੀਨ
Getty Images
Click here to see the BBC interactive

ਚੀਨ ਦੀ ਇੱਕ ਨਾਮੀ ਪੀਣ ਵਾਲੇ ਪਦਾਰਥ ਬਣਾਉਣ ਵਾਲੀ ਕੰਪਨੀ ਨੂੰ ਆਪਣੇ ਉਤਪਾਦਾਂ ''ਤੇ ਸੈਕਸਿਸਟ ਨਾਅਰਾ ਲਿਖਣ ਕਾਰਨ ਸੋਸ਼ਲ ਮੀਡੀਆ ''ਤੇ ਭਾਰੀ ਆਲੋਚਣਾ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਉਸ ਕੰਪਨੀ ਨੂੰ ਮੁਆਫ਼ੀ ਮੰਗਣੀ ਪਈ।

ਸੈਕਸੀ ਟੀ ਸ਼ੌਪ ਨੇ ਆਪਣੇ ਇੱਕ ਮੱਗ ''ਤੇ ਔਰਤਾਂ ਲਈ ਮੁੱਲ-ਭਾਅ ਸ਼ਬਦ ਦੀ ਵਰਤੋਂ ਕੀਤੀ ਸੀ। ਇਸ ਦੇ ਨਾਲ ਹੀ ਲਿਖਿਆ ਸੀ ਕਿ ਕੰਪਨੀ ਦੇ ਗਾਹਕ ਆਪਣੀਆਂ ਡ੍ਰਿੰਕਸ ਦੀ ਉਡੀਕ ਕਰਦੇ ਸਮੇਂ ਔਰਤਾਂ ਦੀ ਚੋਣ ਕਰ ਸਕਦੇ ਹਨ।

ਇਸ ਦੁਕਾਨ ਨੇ ਪਹਿਲਾਂ ਵੀ ਆਪਣੇ ਟੀ-ਬੈਗ ਲਈ ਸਲੋਗਨ ਰੱਖਿਆ ਸੀ, "ਮਾਸਟਰ,ਆਈ ਵਾਂਟ ਯੂ", ਇਸ ਦੇ ਨਾਲ ਹੀ ਟੈਡਪੋਲ ਯਾਨੀ ਕਿ ਡੱਡੂ ਦੇ ਬੱਚੇ ਦੀ ਤਸਵੀਰ ਵੀ ਲਗਾਈ ਗਈ ਸੀ ਜਿਸ ਦਾ ਆਕਾਰ ਦੇਖਣ ਵਿੱਚ ਸਪਰਮ ਵਰਗਾ ਲੱਗਦਾ ਹੈ।

ਇਹ ਵੀ ਪੜ੍ਹੋ:

ਦੁਕਾਨ ਨੇ ਬਾਅਦ ਵਿੱਚ ਕਿਹਾ ਕਿ ਉਨ੍ਹਾਂ ਦਾ ਮੰਤਵ "ਔਰਤਾਂ ਦੀ ਬੇਇੱਜ਼ਤੀ" ਕਰਨਾ ਨਹੀਂ ਸੀ।

ਕੰਪਨੀ ਨੇ ਕਿਹਾ ਕਿ ਉਹ ਮੱਗ ਦੀ ਆਪਣੀ ਨਵੀਂ ਰੇਂਜ ਵਾਪਸ ਲਵੇਗੀ ਅਤੇ ਉਹ ਇਸ ਲਈ ''ਬਹੁਤ ਸ਼ਰਮਸਾਰ'' ਹੈ।

ਕੀ ਹੈ ਮਾਮਲਾ

ਸੈਕਸੀ ਟੀ ਸ਼ੌਪ ਨੇ ਹਾਲ ਹੀ ਵਿੱਚ ਮੱਗ ਦੀ ਨਵੀਂ ਰੇਂਜ ਕੱਢੀ ਸੀ, ਜਿਸ ''ਤੇ ਹੁਨਾਨ ਸੂਬੇ ਦੀ ਰਾਜਧਾਨੀ ਵਿੱਚ ਮੁੱਖ ਤੌਰ ''ਤੇ ਬੋਲੀ ਜਾਣ ਵਾਲੀ ਇੱਕ ਬੋਲੀ ਵਿੱਚ ਲਿਖਿਆ ਗਿਆ ਸੀ। ਇਸ ਚੇਨ ਦੇ ਇੱਥੇ 270 ਅਕਾਉਲੈਟ ਹਨ।

ਉਸ ਮੱਗ ''ਤੇ ਕਈ ਸਥਾਨਕ ਮੁਹਾਵਰੇ ਛਾਪੇ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਹੈ "jian lou zi", ਜਿਸ ਨੂੰ ਸਸਤੀ ਸੌਦੇਬਾਜ਼ੀ ਲਈ ਇਸਤੇਮਾਲ ਕੀਤਾ ਜਾਂਦਾ ਹੈ।

ਕੰਪਨੀ ਨੇ ਫ਼ਿਰ ਉਦਾਹਰਣ ਦਿੱਤਾ ਕਿ ਇੱਕ ਵਾਕ ਵਿੱਚ ਇਸ ਲਾਈਨ ਨੂੰ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ, "ਜਦੋਂ ਮੈਂ ਬਬਲ ਚਾਹ ਖ਼ਰੀਦਣ ਗਿਆ, ਉੱਥੇ ਬਹੁਤ ਸੋਹਣੀਆਂ ਕੁੜੀਆਂ ਸਨ। ਜੇ ਤੁਸੀਂ ਕਿਸੇ ਕੁੜੀ ਨੂੰ ਇਸ ਤਰ੍ਹਾਂ ਮਿਲਣਾ ਚਾਹੁੰਦੇ ਹੋ, ਤੁਸੀਂ ਆਪਣੇ ਦੋਸਤ ਨੂੰ ਕਹਿ ਸਕਦੇ ਹੋ-ਮੈਂ ਮੁੱਲ-ਭਾਅ ਕੀਤਾ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਸੋਸ਼ਲ ਮੀਡੀਆ ''ਤੇ ਆਲੋਚਣਾ

ਚੀਨੀ ਸੋਸ਼ਲ ਮੀਡੀਆ ਸਾਈਟ ਵੀਬੋ ''ਤੇ ਮੱਗ ਦੀ ਇੱਕ ਤਸਵੀਰ ਵਾਇਰਲ ਹੋ ਗਈ, ਜਿਸਦੀ ਬਹੁਤ ਜ਼ਿਆਦਾ ਆਲੋਚਣਾ ਹੋਣ ਲੱਗੀ।

ਇੱਕ ਵਿਅਕਤੀ ਨੇ ਲਿਖਿਆ, "ਇਹ ਘਟੀਆ ਮਾਰਕਟਿੰਗ ਹੈ।"

ਇੱਕ ਨੇ ਲਿਖਿਆ, "ਉਹ ਮੁਹਾਵਰਾ ਬੇਇੱਜ਼ਤ ਕਰਨ ਵਾਲਾ ਨਹੀਂ ਹੈ- ਬਲਕਿ ਕੰਪਨੀ ਨੇ ਵਾਕ ਵਿੱਚ ਉਸ ਨੂੰ ਇਸਤੇਮਾਲ ਕਰਨ ਦੀ ਜਿਹੜੀ ਉਦਾਹਰਨ ਦਿੱਤੀ ਹੈ, ਉਹ ਬੇਇੱਜ਼ਤ ਕਰਨ ਵਾਲੀ ਹੈ। ਕੀ ਮਾਰਕਟਿੰਗ ਟੀਮ ਵਿੱਚ ਕਿਸੇ ਨੂੰ ਇਸ ਵਿੱਚ ਕੁਝ ਗ਼ਲਤ ਨਹੀਂ ਲੱਗਿਆ?"

ਇਹ ਵੀ ਪੜ੍ਹੋ:

ਕੰਪਨੀ ਵੱਲੋਂ ਮੁਆਫ਼ੀ

ਇਸ ਤੋਂ ਬਾਅਦ ਕੰਪਨੀ ਨੇ ਮੁਹਾਵਰੇ ਦਾ ਇਸ ਤਰ੍ਹਾਂ ਇਸਤੇਮਾਲ ਕਰਨ ਲਈ ਲੰਬਾ ਬਿਆਨ ਜਾਰੀ ਕਰਕੇ ਮੁਆਫ਼ੀ ਮੰਗੀ।

ਬਿਆਨ ਵਿੱਚ ਕਿਹਾ ਗਿਆ, "ਅਸੀਂ ਇੱਕ ਬਹੁਤ ਹੀ ਅਣਉੱਚਿਤ ਵਾਕ ਬਣਾਇਆ, ਜਿਸ ਨੂੰ ਸਥਾਨਕ ਬੋਲੀ ਵਿੱਚ ਵੀ ਲੋਕਾਂ ਨੇ ਸਵੀਕਾਰ ਨਹੀਂ ਕੀਤਾ...ਅਸੀਂ ਬਹੁਤ ਸ਼ਰਮਸਾਰ ਹਾਂ। ਅਸੀਂ ਬਿਲਕੁਲ ਵੀ ਔਰਤਾਂ ਨੂੰ ਬੇਇੱਜ਼ਤ ਨਹੀਂ ਸੀ ਕਰਨਾ ਚਾਹੁੰਦੇ।"

"ਅਸੀਂ ਇਸ ਥੀਮ ''ਤੇ ਬਣਾਏ ਗਏ ਮੱਗਾਂ ਨੂੰ ਤੁਰੰਤ ਵਾਪਸ ਲਵਾਂਗੇ ਅਤੇ ਇਸ ਘਟਨਾ ਨੂੰ ਵੀ ਗੰਭੀਰਤਾ ਨਾਲ ਲਵਾਂਗੇ।"

ਯੂਜ਼ਰਜ਼ ਨੇ ਵੀ ਕਿਹਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੈਕਸੀ ਟੀ ਨੇ ਆਪਣੀ ਮਾਰਕਟਿੰਗ ਮੁਹਿੰਮ ਵਿੱਚ ਕਿਸੇ ਮੁਹਾਵਰੇ ਦਾ ਕਾਮੁਕ ਤਰੀਕੇ ਨਾਲ ਇਸਤੇਮਾਲ ਕੀਤਾ ਹੈ।

ਕਈ ਲੋਕਾਂ ਨੇ ਕਿਹਾ ਕਿ ਆਪਣੇ ਟੀ ਬੈਗ ''ਤੇ ਉਨ੍ਹਾਂ ਨੇ ਜਿਹੜੇ ਟੈਡਪੋਲ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਸੀ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਸਪਰਮ ਨੂੰ ਦਿਖਾਉਂਦੇ ਹਨ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=Fv_9RB3OYfI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ee626f4a-b6fc-46d3-8454-a4daee1c73e1'',''assetType'': ''STY'',''pageCounter'': ''punjabi.international.story.56170686.page'',''title'': ''ਚੀਨ ਦੀ \''ਸੈਕਸੀ ਟੀ-ਸ਼ੌਪ’ ਨਾਂ ਦੀ ਕੰਪਨੀ ਨੂੰ ਕਿਸ ਮੁਹਾਵਰੇ ਲਈ ਮਾਫ਼ੀ ਮੰਗਣੀ ਪਈ'',''published'': ''2021-02-25T05:55:35Z'',''updated'': ''2021-02-25T05:55:35Z''});s_bbcws(''track'',''pageView'');

Related News