ਕਿਸਾਨ ਅੰਦੋਲਨ : ਪੰਜਾਬ ਵਾਂਗ ਭਾਜਪਾ ਆਗੂਆਂ ਨਾਲ ਪੱਛਮੀ ਯੂਪੀ ਵਿਚ ਵੀ ਹੋਣ ਲੱਗੀ

02/24/2021 7:19:45 PM

Click here to see the BBC interactive

ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਪੱਛਮੀ ਉੱਤਰ ਪ੍ਰਦੇਸ਼ ਦੇ ਸਥਾਨਕ ਭਾਜਪਾ ਆਗੂਆਂ ਨੂੰ ਭਾਰੀ ਪੈ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਭਾਜਪਾ ਆਗੂਆਂ ਨੂੰ ਪਿੰਡਾਂ ਵਿੱਚ ਜਾ ਕੇ ਨਹੀਂ ਸਗੋਂ ਸੰਸਦ ਵਿੱਚ ਜਾ ਕੇ ਸਮਝਾਉਣਾ ਚਾਹੀਦਾ ਹੈ, ਕਿਉਂਕਿ ਕਾਨੂੰਨ ਉਥੇ ਹੀ ਬਣਦੇ ਹਨ।

ਪੱਛਮੀ ਯੂਪੀ ਦੇ ਸ਼ਾਮਲੀ ਜ਼ਿਲ੍ਹੇ ਦੇ ਲਿਲੋਨ ਪਿੰਡ ਦੇ ਕਿਸਾਨ ਅਤੇ ਕਾਲਖੰਡੇ ਖਾਪ ਦੇ ਪ੍ਰਧਾਨ ਚੌਧਰੀ ਸੰਜੇ ਬਾਬਾ ਕਹਿੰਦੇ ਹਨ, "ਅਸੀਂ ਤਾਂ ਪਹਿਲਾਂ ਹੀ ਸਮਝ ਰਹੇ ਹਾਂ ਕਿ ਕਾਨੂੰਨ ਕਿਸੇ ਕੰਮ ਦੇ ਨਹੀਂ ਹਨ।"

ਇਹ ਵੀ ਪੜ੍ਹੋ:

ਬਾਬਾ ਦਾ ਕਹਿਣਾ ਹੈ, "ਜਦੋਂ 18 ਸੋਧਾਂ ਕਰਨ ਲਈ ਸਰਕਾਰ ਹੀ ਤਿਆਰ ਹੈ ਅਤੇ ਇਸ ਦੀ ਖ਼ਰਾਬੀ ਨੂੰ ਭਾਜਪਾ ਦੇ ਵੱਡੇ ਨੇਤਾ ਸਮਝ ਚੁੱਕੇ ਹਨ, ਤਾਂ ਇਹ ਛੋਟੇ ਆਗੂ ਸਾਨੂੰ ਸਮਝਾਉਣ ਕਿਉਂ ਆ ਰਹੇ ਹਨ।"

"ਇਹ ਕਹਿ ਰਹੇ ਹਨ ਕਿ ਸਾਨੂੰ ਵਿਰੋਧੀ ਧਿਰ ਨੇ ਭਰਮਾਇਆ ਹੈ, ਪਰ ਸੱਚਾਈ ਤਾਂ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਹੀ ਕੁਝ ਦੋ-ਚਾਰ ਲੋਕਾਂ ਨੇ ਭਰਮਾਇਆ ਹੋਇਆ ਹੈ ਅਤੇ ਉਨ੍ਹਾਂ ਨੂੰ ਸਹੀ ਜਾਣਕਾਰੀ ਨਹੀਂ ਦੇ ਰਹੇ। ਭਾਜਪਾ ਅਤੇ ਸਰਕਾਰ ਨੂੰ ਕੁਝ ਕੁ ਵਿਅਕਤੀ ਹੀ ਚਲਾ ਰਹੇ ਹਨ ਅਤੇ ਉਨ੍ਹਾਂ ਨੇ ਹੀ ਪ੍ਰਧਾਨ ਮੰਤਰੀ ਨੂੰ ਗੁਮਰਾਹ ਕੀਤਾ ਹੋਇਆ ਹੈ।

ਅਸਲ ''ਚ ਖੇਤੀ ਕਾਨੂੰਨਾਂ ''ਤੇ ਸਰਕਾਰ ਅਤੇ ਕਿਸਾਨਾਂ ਦਰਮਿਆਨ ਚੱਲ ਰਿਹਾ ਯੁੱਧ ਹੁਣ ਦਿੱਲੀ ਦੀਆਂ ਸਰਹੱਦਾਂ ਤੋਂ ਪਿੰਡਾਂ ਤੱਕ ਪਹੁੰਚਣ ਲੱਗਿਆ ਹੈ। ਭਾਜਪਾ ਸਰਕਾਰ ਆਪਣੇ ਸਥਾਨਕ ਲੋਕ ਪ੍ਰਤੀਨਿਧੀਆਂ ਨੂੰ ਕਿਸਾਨਾਂ ਕੋਲ ਇਸ ਉਦੇਸ਼ ਨਾਲ ਭੇਜ ਰਹੀ ਹੈ ਕਿ ਸ਼ਾਇਦ ਉਹ ਇਨ੍ਹਾਂ ਕਾਨੂੰਨਾਂ ਦੀਆਂ ਖ਼ੂਬੀਆਂ ਲੋਕਾਂ ਨੂੰ ਸਮਝਾ ਸਕਣ।

ਪਰ ਕਿਸਾਨ ਉਨ੍ਹਾਂ ਦਾ ਇਹ ਕਹਿ ਕੇ ਬਾਈਕਾਟ ਕਰ ਰਹੇ ਹਨ ਕਿ ਪਹਿਲਾਂ ਅਸਤੀਫ਼ਾ ਦੇਵੋ, ਫ਼ਿਰ ਸਾਡੇ ਕੋਲ ਆਓ।

ਭਾਜਪਾ ਆਗੂਆਂ ਦਾ ਬਾਈਕਾਟ

ਬਾਬਾ ਕਹਿੰਦੇ ਹਨ ਕਿ ਇੰਨਾਂ ਇਲਾਕਿਆਂ ਵਿੱਚ ਕਿਸਾਨਾਂ ਨੇ ਭਾਜਪਾ ਦੇ ਆਗੂਆਂ ਦਾ ਬਾਈਕਾਟ ਕੀਤਾ ਹੋਇਆ ਹੈ, ਸਾਡੇ ਇੱਥੇ ਵਿਆਹ ਆਦਿ ''ਤੇ ਵੀ ਉਨ੍ਹਾਂ ਨੂੰ ਨਹੀਂ ਸੱਦ ਰਹੇ।

ਸੰਜੇ ਬਾਬਾ ਕਹਿੰਦੇ ਹਨ ਕਿ ਅਸੀਂ ਲੋਕਾਂ ਨੇ ਸਾਫ਼ ਤੌਰ ''ਤੇ ਕਿਹਾ ਹੋਇਆ ਹੈ ਕਿ ਜਾ ਕੇ ਸਾਡੀ ਗੱਲ ਸਰਕਾਰ ਤੱਕ ਪਹੁੰਚਾਓ ਅਤੇ ਜਦੋਂ ਕਾਨੂੰਨ ਵਾਪਸ ਹੋ ਗਏ ਉਦੋਂ ਹੀ ਸਾਡੇ ਪਿੰਡ ਆਉਣਾ।

ਕਿਸਾਨਾਂ ਅਤੇ ਖਾਪ ਚੌਧਰੀਆਂ ਨਾਲ ਗੱਲ ਕਰਨ ਲਈ ਮੁਜ਼ੱਫ਼ਰਨਗਰ ਅਤੇ ਸ਼ਾਮਲੀ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਸੰਜੀਵ ਬਾਲਿਆਨ ਅਤੇ ਭਾਜਪਾ ਦੇ ਹੋਰ ਆਗੂਆਂ ਨੂੰ ਕਿਸਾਨਾਂ ਦੀ ਕਾਫ਼ੀ ਨਾਰਾਜ਼ਗੀ ਬਰਦਾਸ਼ਤ ਕਰਨੀ ਪੈ ਰਹੀ ਹੈ।

ਸ਼ਾਮਲੀ ਜ਼ਿਲ੍ਹੇ ਦੇ ਲਿਲੋਨ ਪਿੰਡ ਵਿੱਚ ਤਾਂ ਖਾਪ ਚੌਧਰੀਆਂ ਨੇ ਮਿਲਣ ਤੋਂ ਹੀ ਇਨਕਾਰ ਕਰ ਦਿੱਤਾ, ਜਦੋਂ ਕਿ ਭੈਂਸਵਾਲ ਪਿੰਡ ਵਿੱਚ ਉਨ੍ਹਾਂ ਲੋਕਾਂ ਨੂੰ ਜਾਣ ਹੀ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਖ਼ਿਲਾਫ਼ ''ਮੁਰਦਾਬਾਦ'' ਦੇ ਨਾਅਰੇ ਲਗਾਏ ਗਏ।

ਸੰਜੀਵ ਬਾਲਿਆਨ ਦੇ ਨਾਲ ਯੂਪੀ ਦੇ ਪੰਚਾਇਤ ਰਾਜ ਮੰਤਰੀ ਭੁਪੇਂਦਰ ਚੌਧਰੀ, ਬੁਢਾਨਾ ਤੋਂ ਭਾਜਪਾ ਦੇ ਵਿਧਾਇਕ ਉਮੇਸ਼ ਮਲਿਕ, ਸ਼ਾਮਲੀ ਵਿਧਾਇਕ ਤੇਜੇਂਦਰ ਨਿਰਵਾਲ ਅਤੇ ਪ੍ਰਸੰਨ ਚੌਧਰੀ ਵੀ ਸਨ।

ਇਹ ਹੀ ਨਹੀਂ ਸੋਮਵਾਰ 22 ਫਰਵਰੀ ਨੂੰ ਤਾਂ ਮੁਜ਼ੱਫ਼ਰਨਗਰ ਵਿੱਚ ਸੰਜੀਵ ਬਾਲਿਆਨ ਦੇ ਕਾਫ਼ਲੇ ਨਾਲ ਕਿਸਾਨਾਂ ਦਾ ਹਿੰਸਕ ਟਕਰਾਅ ਵੀ ਹੋ ਗਿਆ, ਜਿਸ ਵਿੱਚ ਕਈ ਲੋਕ ਜਖ਼ਮੀ ਹੋ ਗਏ।

ਮੁਜ਼ਫ਼ਰਨਗਰ ਦੇ ਸ਼ੋਰਮ ਪਿੰਡ ਵਿੱਚ ਮੁਜ਼ਫ਼ਰਨਗਰ ਤੋਂ ਭਾਜਪਾ ਦੇ ਸਾਂਸਦ ਸੰਜੀਵ ਬਾਲਿਆਨ ਕਿਸੇ 13ਵੀਂ ਦੀ ਰਸਮ ਵਿੱਚ ਸ਼ਾਮਿਲ ਹੋਣ ਗਏ ਸਨ, ਪਰ ਲੋਕਾਂ ਨੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਦੋਵਾਂ ਪੱਖਾਂ ਵਿੱਚ ਡਾਂਗਾਂ-ਡੰਡੇ ਚੱਲਣ ਲੱਗੇ, ਬਾਅਦ ਵਿੱਚ ਕਿਸਾਨ ਯੂਨੀਅਨ ਅਤੇ ਰਾਸ਼ਟਰੀ ਲੋਕ ਦਲ ਦੇ ਸੈਂਕੜੇ ਕਾਰਕੁਨਾਂ ਨੇ ਸ਼ਾਹਪੁਰ ਥਾਣੇ ਨੂੰ ਘੇਰ ਲਿਆ।

ਸੰਜੀਵ ਬਾਲਿਆਨ ਦੇ ਖ਼ਿਲਾਫ਼ ਐੱਫ਼ਆਈਆਰ ਦੀ ਲਿਖਤ ਲੈਣ ਤੋਂ ਬਾਅਦ ਹੀ ਅਮਨ-ਵਿਵਸਥਾ ਬਹਾਲ ਹੋਈ। ਹਾਲਾਂਕਿ ਐੱਫਆਈਆਰ ਹੁਣ ਤੱਕ ਨਹੀਂ ਲਿਖੀ ਗਈ ਹੈ।

ਸ਼ਾਮਲੀ ਜ਼ਿਲ੍ਹੇ ਦੇ ਭੈਂਸਵਾਲ ਪਿੰਡ ਵਿੱਚ ਵਿਰੋਧ ਤੋਂ ਬਾਅਦ ਸੰਜੀਵ ਬਾਲਿਆਨ ਨੇ ਕਿਹਾ, "ਦਸ-ਵੀਹ ਲੋਕਾਂ ਦੇ ਵਿਰੋਧ ਦੇ ਚਲਦਿਆਂ ਮੁਰਦਾਬਾਦ ਨਹੀਂ ਹੁੰਦਾ। ਮੈਂ ਕਿਸਾਨਾਂ ਦੇ ਵਿੱਚ ਜਾਵਾਂਗਾ। ਬਹੁਤੇ ਕਿਸਾਨ ਸਾਡੀ ਗੱਲ ਸੁਣ ਰਹੇ ਹਨ। ਸਿਰਫ਼ ਕੁਝ ਲੋਕ ਸਿਆਸਤ ਅਤੇ ਵਿਰੋਧੀ ਧਿਰ ਦੇ ਕਹੇ ਵਿੱਚ ਆ ਕੇ ਵਿਰੋਧ ਕਰ ਰਹੇ ਹਨ।"

ਚੋਣਾਂ ''ਤੇ ਅਸਰ

ਪਰ ਸ਼ਾਮਲੀ ਜ਼ਿਲ੍ਹਾ ਪੰਚਾਇਤ ਦੇ ਕੰਮ-ਚਲਾਊ ਪ੍ਰਧਾਨ ਸੰਤੋਸ਼ ਕੁਮਾਰ ਦੇ ਪਤੀ ਅਤੇ ਭਾਜਪਾ ਆਗੂ ਪ੍ਰਸੰਨ ਚੌਧਰੀ ਮੰਨਦੇ ਹਨ ਕਿ ਕਿਸਾਨ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਿੱਚ, ਖ਼ਾਸਕਰ ਪੱਛਮੀ ਉੱਤਰ ਪ੍ਰਦੇਸ਼ ਵਿੱਚ ਭਾਜਪਾ ਸਰਕਾਰ ਦੇ ਖ਼ਿਲਾਫ਼ ਨਾਰਾਜ਼ਗੀ ਹੈ ਅਤੇ ਚੋਣਾਂ ਵਿੱਚ ਵੀ ਇਸ ਦਾ ਨੁਕਸਾਨ ਉਠਾਉਣਾ ਪੈ ਸਕਦਾ ਹੈ।

ਬੀਬੀਸੀ ਨਾਲ ਗੱਲਬਾਤ ਦੌਰਾਨ ਪ੍ਰਸੰਨ ਚੌਧਰੀ ਨੇ ਕਿਹਾ, "ਜਦੋਂ ਕਿਸਾਨ ਮੁਜ਼ਹਾਰਾਕਾਰੀ ਹੋ ਗਿਆ ਹੈ, ਤਾਂ ਉਸ ਨੂੰ ਸਮਝਾਉਣਾ ਬਹੁਤ ਔਖਾ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ, ਪਰ ਸਾਨੂੰ ਇਹ ਵੀ ਸਮਝਾਉਣਾ ਪਵੇਗਾ ਕਿ ਕਿਸਾਨਾਂ ਦੀ ਗੱਲ ਸੁਣਕੇ ਉਸ ਵਿੱਚ ਕੁਝ ਸੋਧ ਕਰਨੀ ਚਾਹੀਦੀ ਹੈ। ਕਈ ਕਲੌਜ਼ ਇਸ ਕਾਨੂੰਨ ਦੇ ਗ਼ਲਤ ਹਨ, ਉਨ੍ਹਾਂ ਨੂੰ ਠੀਕ ਕਰਨਾ ਪਵੇਗਾ।"

ਪ੍ਰਸੰਨ ਚੌਧਰੀ ਸਾਫ਼ ਤੌਰ ''ਤੇ ਕਹਿੰਦੇ ਹਨ ਕਿ ਜੇ ਕਿਸਾਨਾਂ ਦੀ ਗੱਲ ਨਹੀਂ ਸੁਣੀ ਗਈ ਤਾਂ ਯਕੀਨਨ ਪਾਰਟੀ ਨੂੰ ਨੁਕਸਾਨ ਹੋਵੇਗਾ, ਕਿਉਂਕਿ ਕਿਸਾਨ ਅਸਲੋਂ ਨਾਰਾਜ਼ ਹਨ।

ਚੌਧਰੀ ਕਹਿੰਦੇ ਹਨ, "ਜੋ ਜਿਸ ਤਰ੍ਹਾਂ ਦਾ ਕਰੇਗਾ, ਅਜਿਹਾ ਹੀ ਭਰੇਗਾ। ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਕਿਸਾਨ ਨਾਰਾਜ਼ ਹਨ ਅਤੇ ਕਾਨੂੰਨ ਨਾਲ ਵੀ। ਸਾਡੇ ਮੰਤਰੀ ਜੀ ਨੇ ਕੀਮਤ ਵਧਾਉਣ ਲਈ ਕਿਹਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਠੀਕ ਹੈ, ਨਹੀਂ ਤਾਂ ਕਿਸਾਨਾਂ ਦੀ ਨਾਰਾਜ਼ਗੀ ਦਾ ਨੁਕਸਾਨ ਉਠਾਉਣਾ ਹੀ ਪਵੇਗਾ।"

ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਹਨ, ਪਰ ਉਸ ਤੋਂ ਪਹਿਲਾਂ ਪੰਚਾਇਤੀ ਚੋਣਾਂ ਹੋਣੀਆਂ ਹਨ। ਪੰਚਾਇਤੀ ਚੋਣਾਂ ਵੈਸੇ ਤਾਂ ਪਿਛਲੇ ਸਾਲ ਨਵੰਬਰ ਵਿੱਚ ਹੀ ਹੋਣੀਆਂ ਸਨ, ਪਰ ਕੋਵਿਡ ਪ੍ਰੋਟੋਕੋਲ ਕਾਰਨ, ਛੇ ਮਹੀਨੇ ਅੱਗੇ ਪਾ ਦਿੱਤੀਆਂ ਗਈਆਂ ਸਨ।

ਅਜਿਹੀ ਸਥਿਤੀ ਵਿੱਚ ਚੋਣਾਂ ਮਾਰਚ-ਅਪ੍ਰੈਲ ਵਿੱਚ ਹੋਣ ਦੀ ਸੰਭਾਵਨਾ ਹੈ। ਸਿਰਫ਼ ਪੱਛਮੀ ਯੂਪੀ ਦੀ ਹੀ ਗੱਲ ਕਰੀਏ, ਤਾਂ ਕਰੀਬ 26 ਜ਼ਿਲ੍ਹਾ ਪੰਚਾਇਤਾਂ ਦੇ ਬਹੁਤੇ ਪ੍ਰਧਾਨ ਭਾਜਪਾ ਸਮਰਥਕ ਲੋਕ ਹੀ ਹਨ। ਬਲਾਕ ਪੱਧਰ ''ਤੇ ਵੀ ਤਕਰੀਬਨ ਇਹ ਹੀ ਹਾਲ ਹੈ।

''ਲੋਕ ਨੁਮਾਇੰਦੇ ਵਾਲਾ ਧਰਮ''

ਪਿਛਲੇ ਦਿਨਾਂ ਵਿੱਚ ਪੰਜਾਬ ਵਿੱਚ ਹੋਈਆਂ ਨਗਰ ਪਾਲਿਕਾ ਚੋਣਾਂ ਵਿੱਚ ਜਿਸ ਤਰੀਕੇ ਨਾਲ ਭਾਜਪਾ ਅਤੇ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਭਾਜਪਾ ਉਸ ਤੋਂ ਚਿੰਤਤ ਤਾਂ ਹੈ।

ਸ਼ਾਮਲੀ ਦੇ ਸਥਾਨਕ ਪੱਤਰਕਾਰ ਸ਼ਰਦ ਮਲਿਕ ਕਹਿੰਦੇ ਹਨ, "ਸਾਲ 2013 ਤੋਂ ਬਾਅਦ ਪੱਛਮੀ ਯੂਪੀ ਵਿੱਚ ਭਾਜਪਾ ਨੂੰ ਜਿਸ ਤਰ੍ਹਾਂ ਦਾ ਸਮਰਥਨ ਮਿਲਿਆ, ਉਹ ਵੀ ਜਾਟਾਂ ਅਤੇ ਖਾਪ ਪੰਚਾਇਤਾਂ ਦਾ, ਉਸ ਦਾ ਸਿਆਸੀ ਲਾਭ ਕਿਸੇ ਤੋਂ ਲੁਕਿਆ ਨਹੀਂ ਹੈ। ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਤਾਂ ਉਸਨੇ ਇੱਕ ਤਰਫ਼ਾ ਜਿੱਤ ਹਾਸਿਲ ਕੀਤੀ ਹੀ, ਸਥਾਨਕ ਨਗਰ ਨਿਗਮ ਚੋਣਾਂ ਵਿੱਚ ਵੀ ਇਹ ਹੀ ਹਾਲ ਰਿਹਾ।"

ਉਹ ਅੱਗੇ ਕਹਿੰਦੇ ਹਨ, "ਹੁਣ ਇਹ ਹੀ ਜਾਟ ਭਾਈਚਾਰਾ ਬੁਰੀ ਤਰ੍ਹਾਂ ਉਸ ਦੇ (ਭਾਜਪਾ) ਖ਼ਿਲਾਫ਼ ਹੋ ਗਿਆ ਹੈ, ਤਾਂ ਪਾਰਟੀ ਨੂੰ ਆਪਣੇ ਸਿਆਸੀ ਨੁਕਸਾਨ ਦਾ ਵੀ ਅੰਦਾਜ਼ਾ ਹੋ ਰਿਹਾ ਹੋਵੇਗਾ। ਭਾਜਪਾ ਦੇ ਨੇਤਾ ਆਪਣੇ ਕੌਮੀ ਆਗੂਆਂ ਦੇ ਦਬਾਅ ਵਿੱਚ ਭਾਵੇਂ ਆ ਰਹੇ ਹੋਣ, ਪਰ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ, ਉਸ ਸਮੇਂ ਤੋਂ ਉਹ ਆਪਣੇ ਇਲਾਕਿਆਂ ਵਿੱਚ ਵਿਰੋਧ ਦੇ ਚਲਦਿਆਂ ਆ ਵੀ ਨਹੀਂ ਰਹੇ ਹਨ।"

ਮੁਜ਼ਫ਼ਰਨਗਰ ਵਿੱਚ ਸਰਵਖਾਪ ਮੰਤਰੀ ਸੁਭਾਸ਼ ਬਾਲਿਆਨ ਕਹਿੰਦੇ ਹਨ ਕਿ ਆਗੂਆਂ ਦਾ ਵਿਰੋਧ ਇਸ ਲਈ ਹੋ ਰਿਹਾ ਹੈ ਕਿ ਉਹ ਸਾਡੀ ਨਾਰਾਜ਼ਗੀ ਨੂੰ ਸਰਕਾਰ ਤੱਕ ਪਹੁੰਚਾ ਨਹੀਂ ਰਹੇ ਹਨ। ਸੰਜੀਵ ਬਾਲਿਆਨ ਐਤਵਾਰ ਨੂੰ ਸੁਭਾਸ਼ ਬਾਲਿਆਨ ਨੂੰ ਵੀ ਮਿਲਣ ਆਏ ਸਨ।

ਸੁਭਾਸ਼ ਬਾਲਿਆਨ ਕਹਿੰਦੇ ਹਨ, "ਸਾਡੇ ਇਲਾਕੇ ਦੇ ਆਗੂ ਹਨ, ਅਸੀਂ ਉਨ੍ਹਾਂ ਨੂੰ ਲੋਕਾਂ ਦਾ ਨੁਮਾਇੰਦਾ ਬਣਾਇਆ ਹੈ, ਘਰ ਆਉਣਗੇ, ਤਾਂ ਸਵਾਗਤ ਕਰਾਂਗੇ ਪਰ ਉਨ੍ਹਾਂ ਨੂੰ ਵੀ ਆਪਣਾ ਲੋਕ ਨੁਮਾਇੰਦੇ ਵਾਲਾ ਧਰਮ ਨਿਭਾਉਣਾ ਚਾਹੀਦਾ ਹੈ। ਨਹੀਂ ਨਿਭਾਉਣਗੇ, ਤਾਂ ਆਪਣੇ ਆਪ ਹੀ ਪਤਾ ਲੱਗ ਜਾਵੇਗਾ। ਇਹ ਗ਼ਲਤਫ਼ਹਿਮੀ ਕੱਢ ਦੇਣ ਕਿ 10-20 ਕਿਸਾਨ ਅੰਦੋਲਨ ਕਰ ਰਹੇ ਹਨ। ਸਾਡੇ ਇਲਾਕੇ ਦਾ ਹਰ ਇੱਕ ਕਿਸਾਨ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ।"

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੱਛਮੀ ਉੱਤਰ ਪ੍ਰਦੇਸ਼ ਦੇ ਵੱਖ ਵੱਖ ਇਲਾਕਿਆਂ ਵਿੱਚ ਕਿਸਾਨ ਯੂਨੀਅਨਾਂ ਦੀ ਕਿਸਾਨ ਪੰਚਾਇਤਾਂ ਤੋਂ ਇਲਾਵਾ ਸਿਆਸੀ ਦਲਾਂ ਦੀਆਂ ਪੰਚਾਇਤਾਂ ਨੇ ਵੀ ਭਾਜਪਾ ਦੀ ਬੇਚੈਨੀ ਵਧਾ ਦਿੱਤੀ ਹੈ।

ਖ਼ਾਸਕਰ, 28 ਜਨਵਰੀ ਨੂੰ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਇਸ ਅੰਦੋਲਨ ਦੀ ਧਾਰ ਜਿਸ ਤਰ੍ਹਾਂ ਤਿੱਖੀ ਕੀਤੀ ਹੈ, ਉਸ ਨਾਲ ਵੀ ਭਾਜਪਾ ਪਰੇਸ਼ਾਨ ਹੈ।

ਕਿਸਾਨ ਅੰਦੋਲਨ ਨੂੰ ਰਾਸ਼ਟਰੀ ਲੋਕ ਦਲ ਦਾ ਸਮਰਥਨ ਤਾਂ ਮਿਲ ਹੀ ਰਿਹਾ ਹੈ, ਕਾਂਗਰਸ ਅਤੇ ਸਮਾਜਵਾਦੀ ਪਾਰਟੀ ਤੋਂ ਇਲਾਵਾ ਆਮ ਆਦਮੀ ਪਾਰਟੀ ਵੀ ਸਮਰਥਨ ਦੇ ਰਹੀ ਹੈ।

ਕਾਂਗਰਸ ਪ੍ਰਧਾਨ ਪ੍ਰਿਅੰਕਾ ਗਾਂਧੀ ਦੀ ਇਸ ਇਲਾਕੇ ਵਿੱਚ ਸਰਗਰਮੀ ਅਤੇ ਕਿਸਾਨ ਪੰਚਾਇਤਾਂ ਵਿੱਚ ਸ਼ਮੂਲੀਅਤ ਵੀ ਸਿਆਸੀ ਗਰਮੀ ਵਧਾ ਰਹੀ ਹੈ।

ਜਾਟ-ਮੁਸਲਮਾਨ ਏਕਤਾ ਮੁੜ ਕਾਇਮ

ਹਾਲਾਂਕਿ ਜਾਣਕਾਰਾ ਮੁਤਾਬਕ, ਭਾਜਪਾ ਨੂੰ ਸਭ ਤੋਂ ਵੱਧ ਹੈਰਾਨੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਲੋਕ ਦਲ ਦੇ ਨਜ਼ਦੀਕ ਆਉਣ ਅਤੇ ਜਾਟ-ਮੁਸਲਮਾਨ ਏਕਤਾ ਦੇ ਮੁੜ-ਸੁਰਜੀਤ ਹੋਣ ਨਾਲ ਹੈ।

ਸ਼ਰਦ ਮਲਿਕ ਦੱਸਦੇ ਹਨ, "ਜਾਟ ਤਾਂ ਵੈਸੇ ਹੀ ਲੋਕ ਦਲ ਅਤੇ ਅਜੀਤ ਸਿੰਘ ਦੇ ਹੀ ਨਾਲ ਸਨ। ਸਾਲ 2013 ਵਿੱਚ ਕੁਝ ਭਾਜਪਾ ਦੇ ਨਾਲ ਚਲੇ ਗਏ। ਪਰ ਮੁਜ਼ਫ਼ਰਨਗਰ ਵਿੱਚ 29 ਜਨਵਰੀ ਨੂੰ ਹੋਈ ਪੰਚਾਇਤ ਤੋਂ ਬਾਅਦ ਕਾਫ਼ੀ ਕੁਝ ਬਦਲ ਗਿਆ ਹੈ। ਭਾਜਪਾ ਦਾ ਹੈਰਾਨ ਹੋਣਾ ਬੇਵਜ੍ਹਾ ਨਹੀਂ ਹੈ। ਸਥਾਨਕ ਆਗੂ ਕੁਝ ਵੀ ਕਹਿਣ, ਪਰ ਅੰਦਰੋਂ ਉਹ ਆਪ ਪਰੇਸ਼ਾਨ ਹਨ।"

ਪੱਛਮੀ ਉੱਤਰ ਪ੍ਰਦੇਸ਼ ਵਿੱਚ ਸਰਕਾਰ ਨਾਲ ਕਿਸਾਨਾਂ ਦੀ ਨਾਰਾਜ਼ਗੀ ਦਾ ਕਾਰਨ ਮਹਿਜ਼ ਖੇਤੀ ਕਾਨੂੰਨ ਹੀ ਨਹੀਂ ਹਨ, ਬਲਕਿ ਉਨ੍ਹਾਂ ਦੇ ਵਿਰੋਧ ਦੌਰਾਨ ਕਿਸਾਨਾਂ ਖ਼ਿਲਾਫ਼ ਕਥਿਤ ਤੌਰ ''ਤੇ ਕੀਤੀਆਂ ਗਈਆਂ ਪ੍ਰਸ਼ਾਸਨਿਕ ਕਾਰਵਾਈਆਂ ਵੀ ਹਨ।

ਭੈਂਸਵਾਲ ਪਿੰਡ ਦੇ ਰਹਿਣ ਵਾਲੇ ਸਤਪਾਲ ਮੁੱਛ ਕਹਿੰਦੇ ਹਨ, "ਛੇ ਸਾਲ ਤੋਂ ਰਾਕੇਸ਼ ਟਿਕੈਤ ਅਤੇ ਨਰੇਸ਼ ਟਿਕੈਤ ਭਾਜਪਾ ਦੇ ਨਾਲ ਰਹੇ, ਤਾਂ ਉਹ ਬਹੁਤ ਚੰਗੇ ਸਨ। ਤਿੰਨ ਮਹੀਨਿਆਂ ਤੋਂ ਖ਼ਿਲਾਫ਼ ਹੋ ਗਏ ਤਾਂ ਉਨ੍ਹਾਂ ਖ਼ਿਲਾਫ਼ ਇੱਕ ਤੋਂ ਬਾਅਦ ਇੱਕ ਮੁਕੱਦਮਾਂ ਦਾਇਰ ਕਰ ਦਿੱਤਾ ਗਿਆ। ਸਾਡਾ ਕਿਸਾਨਾਂ ਦਾ ਟਰੈਕਟਰ ਲੈ ਕੇ ਜਾਣ ''ਤੇ ਚਾਲਾਨ ਕੀਤਾ ਜਾ ਰਿਹਾ ਹੈ, ਨੋਟਿਸ ਦਿੱਤੇ ਜਾ ਰਹੇ ਹਨ, ਜਾਟਾਂ ਨੂੰ ਅਤੇ ਕਿਸਾਨਾਂ ਨੂੰ ਦੇਸਧ੍ਰੋਹੀ ਦੱਸਿਆ ਜਾ ਰਿਹਾ ਹੈ।"

ਭੈਂਸਵਾਲ ਪਿੰਡ ਦੇ ਹੀ ਰਹਿਣ ਵਾਲੇ ਬਟੇਸ਼ਵਰ ਖਾਪ ਦੇ ਚੌਧਰੀ ਸੁਰਜਮਲ ਕਾਫ਼ੀ ਬਜ਼ੁਰਗ ਹਨ।

ਭਾਜਪਾ ਦੇ ਆਗੂਆਂ ਦਾ ਜੋ ਵਿਰੋਧ ਹੋ ਰਿਹਾ ਹੈ, ਉਸ ਤੋਂ ਤਕਲੀਫ਼ ਵਿੱਚ ਹਨ। ਪਰ ਸਾਫ਼ ਤੌਰ ''ਤੇ ਕਹਿੰਦੇ ਹਨ ਕਿ ਉਹ ਨੌਜਵਾਨਾਂ ਦੀ ਨਾਰਾਜ਼ਗੀ ਨੂੰ ਰੋਕ ਨਹੀਂ ਸਕਦੇ।

ਚੌਧਰੀ ਕਹਿੰਦੇ ਹਨ, "ਇਸ ਸਰਕਾਰ ਤੋਂ ਹੁਣ ਸਾਰੇ ਲੋਕ ਨਾਰਾਜ਼ ਹਨ। ਬੱਚਿਆਂ ਨੇ ਉਨ੍ਹਾਂ ਨੂੰ ਆਉਣ ਨਹੀਂ ਦਿੱਤਾ, ਪਿੰਡ ਵਿੱਚ ਨਹੀਂ ਵੜਨ ਦਿੱਤਾ। ਇਹ ਲੋਕ ਕਿਸਾਨਾਂ ਦੀ ਗੱਲ ਨਹੀਂ ਸਮਝ ਪਾ ਰਹੇ, ਤਾਂ ਸਾਨੂੰ ਸਮਝਾਉਣ ਆ ਗਏ। ਅਸੀਂ ਤਾਂ ਕਹਿ ਦਿੱਤਾ ਅਸਤੀਫ਼ਾ ਦੇ ਕੇ ਆਉ।"

ਦਿਲਚਸਪ ਗੱਲ ਇਹ ਵੀ ਹੈ ਕਿ ਇਨ੍ਹਾਂ ਇਲਾਕਿਆਂ ਦੇ ਕਿਸਾਨ, ਜੋ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ-ਕਰਦੇ ਪੂਰੀ ਤਰ੍ਹਾਂ ਕੇਂਦਰ ਅਤੇ ਸੂਬਾ ਸਰਕਾਰ ਦਾ ਵਿਰੋਧ ਕਰਨ ਲੱਗੇ ਹਨ, ਆਪਣੇ ਗੁੱਸੇ ਦਾ ਇਜ਼ਹਾਰ ਕਰਦੇ ਸਮੇਂ ਇਹ ਕਹਿਣਾ ਨਹੀਂ ਭੁੱਲਦੇ ਕਿ, "ਅਸੀਂ ਲੋਕਾਂ ਨੇ ਹੀ ਇਨ੍ਹਾਂ ਨੂੰ ਜਿਤਾਇਆ ਸੀ ਅਤੇ ਸਾਰਿਆਂ ਨੇ ਇਨ੍ਹਾਂ ਨੂੰ ਵੋਟਾਂ ਪਾਈਆਂ ਹਨ।"

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=AJgAOq7Od0g

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b43039d3-4fb0-4ad9-b2fb-09aa14a66495'',''assetType'': ''STY'',''pageCounter'': ''punjabi.india.story.56183518.page'',''title'': ''ਕਿਸਾਨ ਅੰਦੋਲਨ : ਪੰਜਾਬ ਵਾਂਗ ਭਾਜਪਾ ਆਗੂਆਂ ਨਾਲ ਪੱਛਮੀ ਯੂਪੀ ਵਿਚ ਵੀ ਹੋਣ ਲੱਗੀ'',''author'': ''ਸਮੀਰਾਤਮਜ ਸਿਸ਼ਰ'',''published'': ''2021-02-24T13:41:19Z'',''updated'': ''2021-02-24T13:41:19Z''});s_bbcws(''track'',''pageView'');

Related News