ਲੱਖਾ ਸਿਧਾਣਾ ਦੀ ਰੈਲੀ ਤੋਂ ਬਾਅਦ: ਲਾਲ ਕਿਲੇ ਦੀ ਘਟਨਾ ਲਈ ਕਾਂਗਰਸ ਨੇ ਅਮਿਤ ਸ਼ਾਹ ਨੂੰ ਕਿਵੇਂ ਦੱਸਿਆ ਜ਼ਿੰਮੇਵਾਰ

02/24/2021 4:49:45 PM

Click here to see the BBC interactive

23 ਫਰਬਰੀ ਦੀ ਬਠਿੰਡਾ ਕਿਸਾਨ ਨੌਜਵਾਨ ਰੈਲੀ ਵਿਚ ਪਹੁੰਚੇ ਲੱਖਾ ਸਿਧਾਣਾ ਨੂੰ ਪੰਜਾਬ ਪੁਲਿਸ ਵਲੋਂ ਗ੍ਰਿਫ਼ਤਾਰ ਨਾ ਕੀਤੇ ਜਾਣ ਕਾਰਨ ਭਾਜਪਾ ਲੀਡਰਸ਼ਿਪ ਕੈਪਟਨ ਅਮਰਿੰਦਰ ਸਰਕਾਰ ਨੂੰ ਨਿਸ਼ਾਨਾਂ ਬਣਾ ਰਹੀ ਹੈ।

ਕਾਂਗਰਸ ਦੀ ਕੌਮੀ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਇਸ ਮਾਮਲੇ ਉੱਤੇ ਪਲਟਵਾਰ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤੇ ਹੀ ਸਵਾਲ ਖੜੇ ਕਰ ਦਿੱਤੇ ਹਨ।

26 ਜਨਵਰੀ ਦੀ ਕਿਸਾਨ ਟਰੈਕਰਟ ਪਰੇਡ ਦੌਰਾਨ ਹੋਈ ਹਿੰਸਾ ਅਤੇ ਲਾਲ ਕਿਲੇ ਉੱਤੇ ਕੇਸਰੀ ਝੰਡਾ ਲਹਿਰਾਉਣ ਦਾ ਮਾਮਲੇ ਵਿਚ ਲਖਬੀਰ ਸਿੰਘ ਉਰਫ਼ ਲੱਖਾ ਸਧਾਣਾ ਨੂੰ ਦਿੱਲੀ ਪੁਲਿਸ ਨੇ ਮੁਲਜ਼ਮ ਨਾਮਜ਼ਦ ਕੀਤਾ ਹੋਇਆ ਹੈ।

ਦਿੱਲੀ ਪੁਲਿਸ ਉਨ੍ਹਾਂ ਦੀ ਗ੍ਰਿਫਤਾਰੀ ਲਈ ਪਿਛਲੇ ਕਈ ਦਿਨਾਂ ਤੋਂ ਛਾਪੇਮਾਰੀ ਕਰ ਰਹੀ ਹੈ ਪਰ ਲੱਖਾ ਸਧਾਣਾ ਨੇ ਬਠਿੰਡਾ ਦੀ ਰੈਲੀ ਵਿਚ ਪਹੁੰਚ ਕੇ ਸੰਬੋਧਨ ਵੀ ਕੀਤੀ ਅਤੇ ਸੁਰੱਖਿਆ ਏਜੰਸੀਆਂ ਦੇਖਦੀਆਂ ਰਹਿ ਗਈਆਂ।

ਇਹ ਵੀ ਪੜ੍ਹੋ:

ਰਣਦੀਪ ਸੂਰਜੇਵਾਲਾ ਨੇ ਕੀ ਕਿਹਾ

ਕਾਂਗਰਸ ਆਗੂ ਰਣਦੀਪ ਸੂਰਜੇਵਾਲਾ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ''ਤੇ ਵਾਪਰੀ ਘਟਨਾ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜ਼ਿੰਮੇਵਾਰ ਕਿਹਾ ਹੈ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਰਣਦੀਪ ਸੂਰਜੇਵਾਲਾ ਨੇ ਅਮਿਤ ਸ਼ਾਹ ਨੂੰ ਕਈ ਸਵਾਲ ਕੀਤੇ ਹਨ, ਜਿਨ੍ਹਾਂ ਦੀ ਲੜੀ ਇਸ ਤਰ੍ਹਾਂ ਹੈ...

  • ਰਣਦੀਪ ਸੁਰਜੇਵਾਲਾ ਨੇ ਕਿਹਾ, ''''ਲਾਲ ਕਿਲ੍ਹਾ ਦੇ ਗੇਟ ਕਿਸ ਨੇ ਖੋਲ੍ਹੇ ਅਤੇ ਕਿਸ ਨੇ ਇਜਾਜ਼ਤ ਦਿੱਤੀ ਤਾਂ ਜੋ ਉਹ ਲੋਕ ਉੱਥੇ ਆ ਸਕਣ?
  • ਉਨ੍ਹਾਂ ਕਿਹਾ, ''''ਸਾਰੇ ਦਰਵਾਜ਼ੇ ਕਿਸੇ ਵੱਲੋਂ ਖੋਲ੍ਹੇ ਗਏ ਤਾਂ ਜੋ ਉਹ ਲਾਲ ਕਿਲ੍ਹੇ ਦੇ ਅੰਦਰ ਦਾਖਲ ਹੋ ਸਕਣ''''

ਰਣਦੀਪ ਸੁਰਜੇਵਾਲਾ ਨੇ ਅੱਗੇ ਕਿਹਾ ਕਿ ਗ੍ਰਹਿ ਮੰਤਰੀ ਨੂੰ ਇਸ ਮੁੱਦੇ ''ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ, ਕਿਉਂ ਦਿੱਲੀ ਪੁਲਿਸ ਅਤੇ ਗ੍ਰਹਿ ਮੰਤਰਾਲੇ ਨੇ ਲੱਖਾ ਸਿਧਾਣਾ ਨੂੰ ਮੌਕੇ ''ਤੇ ਗ੍ਰਿਫ਼ਤਾਰ ਨਹੀਂ ਕੀਤਾ?

ਉਨ੍ਹਾਂ ਅੱਗੇ ਕਿਹਾ, ''''ਇਹ ਸਰਕਾਰ ਗ਼ਲਤ ਕਰਨ ਵਾਲਿਆਂ ਨੂੰ ਫੜਨ ਵਿੱਚ ਨਾਕਾਮ ਸਾਬਿਤ ਹੋਈ ਹੈ ਤੇ ਹੁਣ ਪੰਜਾਬ ਸਰਕਾਰ ''ਤੇ ਇਲਜ਼ਾਮ ਲਗਾਏ ਜਾ ਰਹੇ ਹਨ।''''

ਅਮਿਤ ਸ਼ਾਹ ਤੋਂ ਮੰਗਿਆ ਅਸਤੀਫ਼ਾ

''''ਗ੍ਰਹਿ ਮੰਤਰੀ ਨੂੰ ਆਪਣੀ ਕੁਰਸੀ ਛੱਡ ਦੇਣੀ ਚਾਹੀਦੀ ਹੈ ਤੇ ਕਮਾਨ ਸਾਡੇ ਹੱਥ ਵਿੱਚ ਦੇ ਦੇਣੀ ਚਾਹੀਦੀ ਹੈ, ਫਿਰ ਅਸੀਂ ਦੇਖਾਂਗੇ ਕਿ ਕਾਨੂੰਨ ਦੇ ਨਿਯਮ ਕਿਵੇਂ ਲਾਗੂ ਕਰਨੇ ਹਨ।''''

ਰਣਦੀਪ ਸੂਰਜੇਵਾਲਾ ਮੁਤਾਬਕ ਇੰਟੈਲੀਜੈਂਸ ਬਿਊਰੋ, ਦਿੱਲੀ ਪੁਲਿਸ ਤੇ ਕੇਂਦਰੀ ਜਾਂਚ ਏਜੰਸੀ ਤੋਂ ਚੂਕ ਹੋਈ ਹੈ...ਇਸ ਦੇ ਨਾਲ ਹੀ ਉਨ੍ਹਾਂ ਕੁਝ ਹੋਰ ਸਵਾਲ ਵੀ ਸਰਕਾਰ ਸਾਹਮਣੇ ਰੱਖੇ...

  • ਸੁਰਜੇਵਾਲਾ ਨੇ ਕਿਹਾ, ''''ਲਾਲ ਕਿਲ੍ਹਾ ਦਾਖ਼ਲ ਹੋਣ ਵਾਲਿਆਂ ਨੂੰ ਜਾਣ ਦੀ ਇਜਾਜ਼ਤ ਕਿਉਂ ਦਿੱਤੀ, ਕਿਉਂ ਦਿੱਲੀ ਪੁਲਿਸ ਗ੍ਰਿਫ਼ਤਾਰ ਨਾ ਕਰ ਸਕੀ?''''
  • ''''ਕਿਵੇਂ ਪੁਲਿਸ ਨੂੰ ਪਤਾ ਨਹੀਂ ਲੱਗਿਆ ਕਿ ਲੱਖਾ ਸਿਧਾਣਾ ਨੇ ਰੈਲੀ ਬਾਰੇ ਸੱਦਾ ਦਿੱਤਾ ਹੈ?''''
  • ''''ਕਿਉਂ ਉਸ ਖ਼ਿਲਾਫ਼ FIR ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ?''''

ਸੂਰਜੇਵਾਲਾ ਨੇ ਅਖੀਰ ''ਚ ਕਿਹਾ ਕਿ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਭਾਜਪਾ ਨਹੀਂ ਦੇ ਰਹੀ ਅਤੇ ਦਿੱਲੀ ਵਿੱਚ ਜੋ ਵੀ ਹਿੰਸਾ ਹੋਈ ਉਸ ਸਭ ਦੇ ਜ਼ਿੰਮੇਵਾਰ ਗ੍ਰਹਿ ਮੰਤਰੀ ਹਨ।

ਸੂਰਜੇਵਾਲਾ ਮੁਤਾਬਕ ਜੇ ਉਹ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਹ ਏਜੰਸੀਆਂ ਦੀ ਵਰਤੋਂ ਕਰਕੇ ਵਿਰੋਧੀ ਧਿਰ ਨੂੰ ਪਰੇਸ਼ਾਨ ਕਰਨ ਵਿੱਚ ਰੁੱਝੇ ਹੋਏ ਹਨ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=QXVL9IBvd0A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5df359f6-7b6c-4cd9-a8a4-c41b8c7e9e21'',''assetType'': ''STY'',''pageCounter'': ''punjabi.india.story.56182589.page'',''title'': ''ਲੱਖਾ ਸਿਧਾਣਾ ਦੀ ਰੈਲੀ ਤੋਂ ਬਾਅਦ: ਲਾਲ ਕਿਲੇ ਦੀ ਘਟਨਾ ਲਈ ਕਾਂਗਰਸ ਨੇ ਅਮਿਤ ਸ਼ਾਹ ਨੂੰ ਕਿਵੇਂ ਦੱਸਿਆ ਜ਼ਿੰਮੇਵਾਰ'',''published'': ''2021-02-24T11:08:12Z'',''updated'': ''2021-02-24T11:09:38Z''});s_bbcws(''track'',''pageView'');

Related News