''''ਮੇਰੇ ਭਰਾ ਦੀ ਪੁਲਿਸ ਹਿਰਾਸਤ ਵਿਚ ਮੌਤ ਕਿਵੇਂ ਹੋਈ, ਪਰਿਵਾਰ ਇਹ ਜਾਨਣ ਦਾ ਹੱਕ ਹੈ''''

02/24/2021 4:04:45 PM

ਇੱਕ ਐਤਵਾਰ, ਸਵੇਰ ਦੇ ਕਰੀਬ 7:20 ਵਜੇ ਸਨ, ਜਦੋਂ ਪਹਿਲੇ ਦੋ ਪੁਲਿਸ ਆਧਿਕਾਰੀ ਆਏ। ਉਹ ਗਲੀ ਵਿੱਚ ਚਾਕੂ ਲਈ ਘੁੰਮ ਰਹੇ ਇੱਕ ਸ਼ਿਆਹਫਾਮ ਵਿਅਕਤੀ ਦੀ ਸ਼ਿਕਾਇਤ ਕਰਨ ਲਈ 999 ''ਤੇ ਕੀਤੀਆਂ ਗਈਆਂ ਫ਼ੋਨ ਕਾਲਾਂ ਦੇ ਜਵਾਬ ਵਿੱਚ ਆਏ ਸਨ।

ਨੌਜਵਾਨ ਵਿਅਕਤੀ ਭਟਕਿਆ ਹੋਇਆ ਸੀ ਤੇ ਇੱਧਰ ਉੱਧਰ ਘੁੰਮ ਫ਼ਿਰ ਰਿਹਾ ਸੀ। ਉਹ ਅਸਧਾਰਨ ਵਿਵਹਾਰ ਕਰ ਰਿਹਾ ਸੀ ਅਤੇ ਇਸ ਤਰ੍ਹਾਂ ਲੱਗਦਾ ਸੀ ਕਿ ਉਸ ਨੇ ਸ਼ਰਾਬ ਪੀਤੀ ਹੈ ਜਾਂ ਫ਼ਿਰ ਬਹੁਤ ਜ਼ਿਆਦਾ ਨਸ਼ੇ ਲਏ ਹਨ।

ਅਧਿਕਾਰੀ ਆਪਣੀ ਵੈਨ ਇੱਕ ਜਗ੍ਹਾ ''ਤੇ ਲਿਆਏ ਅਤੇ ਸਿੱਧੇ ਉਸਦੇ ਸਾਹਮਣੇ ਖੜੀ ਕਰ ਦਿੱਤੀ, ਸਾਈਰਨ ਅਤੇ ਉਨ੍ਹਾਂ ਦੀਆਂ ਚੀਕਦੀਆਂ ਆਵਾਜ਼ਾਂ ਸਵੇਰ ਦੀ ਸ਼ਾਂਤੀ ਨੂੰ ਵਿੰਨ੍ਹਦੀਆਂ ਸਨ।

Click here to see the BBC interactive

ਹੁਣ ਉਸ ਕੋਲ ਚਾਕੂ ਨਹੀਂ ਸੀ ਪਰ ਦੋ ਹੋਰ ਅਧਿਕਾਰੀ ਆਏ। ਉਨ੍ਹਾਂ ਕੋਲ ਡੰਡੇ ਸਨ ਅਤੇ ਜਲਣ ਪੈਦਾ ਕਰਨ ਵਾਲੀ ਸਪ੍ਰੇਅ ਸੀ, ਉਨ੍ਹਾਂ ਨੇ ਇਸ ਸਭ ਦਾ ਇਸਤੇਮਾਲ ਕੀਤਾ।

45 ਸਕਿੰਟਾਂ ਦੇ ਅੰਦਰ ਅੰਦਰ ਜਦੋਜਹਿਦ ਕਰਦੇ ਵਿਅਕਤੀ ਨੂੰ ਜ਼ਮੀਨ ''ਤੇ ਸੁੱਟ ਲਿਆ ਗਿਆ, ਕਿਉਂਕਿ ਹੋਰ ਅਧਿਕਾਰੀ ਆ ਗਏ ਸਨ। ਜਲਦ ਹੀ ਕੁੱਲ ਨੌ ਵਰਦੀਧਾਰੀ ਅਧਿਕਾਰੀ ਘਟਨਾ ਵਾਲੀ ਥਾਂ ''ਤੇ ਸਨ।

ਇੱਕ ਗਵਾਹ ਨੇ ਛੇ ਪੁਲਿਸ ਵਾਲਿਆਂ ਨੂੰ ਗੋਡਿਆਂ ਭਾਰ ਉਸ ''ਤੇ ਬੈਠੇ ਦੇਖਿਆ ਅਤੇ ਉਸ ਨੂੰ ਚੀਕਦਿਆਂ ਸੁਣਿਆ: "ਮੈਨੂੰ ਛੱਡ ਦਿਓ।"

ਇਹ ਵੀ ਪੜ੍ਹੋ

ਪਲਾਂ ''ਚ ਹੋਈ ਮੌਤ

ਜਦੋਂ ਤੱਕ ਅਫ਼ਸਰ ਪਿੱਛੇ ਹਟੇ ਬਹੁਤ ਦੇਰ ਹੋ ਚੁੱਕੀ ਸੀ- ਉਹ ਬੇਹੋਸ਼ ਸੀ। ਅਧਿਕਾਰੀਆਂ ਨੇ ਉਸ ਨੂੰ ਮੁੜ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ।

ਪੁਲਿਸ ਦੇ ਪਹੁੰਚਣ ਤੋਂ ਬਾਅਦ ਪੰਜ ਮਿੰਟ ਤੋਂ ਵੀ ਘੱਟ ਸਮੇਂ ਅੰਦਰ ਸ਼ੇਕੂ ਬੇਈਉ ਫ਼ੁੱਟਪਾਥ ''ਤੇ ਮਰ ਰਿਹਾ ਸੀ, ਉਸਦੇ ਹੱਥ ਪੈਰ ਬੰਨੇ ਹੋਏ ਸਨ।

ਉਹ ਕਦੀ ਵਾਪਸ ਨਾ ਪਰਤਿਆ।

ਉਨ੍ਹੀਂ ਮਿੰਟ ਬਾਅਦ, ਦੋ ਬੱਚਿਆਂ ਦੇ ਬਾਪ, 31 ਸਾਲਾ ਵਿਅਕਤੀ ਨੂੰ ਹਸਪਤਾਲ ਵਲੋਂ ਮ੍ਰਿਤਕ ਐਲਾਨਿਆ ਗਿਆ। ਉਸਦੇ ਸਰੀਰ ''ਤੇ 23 ਵੱਖ ਵੱਖ ਸੱਟਾਂ ਸਨ।

ਸ਼ੇਕੂ ਬਾਈਉ
PA Media
ਸ਼ੇਕੂ ਬਾਈਉ ਦੀ ਮੌਤ ਤੋਂ ਬਾਅਦ ਹੋਏ ਪ੍ਰਦਰਸ਼ਨਾਂ ਦੀਆਂ ਤਸਵੀਰਾਂ

''ਤੁਹਾਡਾ ਭਰਾ ਮਰ ਗਿਆ ਹੈ''

3 ਮਈ, 2015 ਨੂੰ ਕੈਡੀ ਜੌਨਜ਼ ਜੋ ਸਥਾਨਕ ਹਸਪਤਾਲ ਵਿੱਚ ਨਰਸ ਹਨ, ਆਪਣੇ ਕੰਮ ''ਤੇ ਜਾ ਰਹੇ ਸਨ।

ਉਸ ਦਿਨ ਉਨ੍ਹਾਂ ਦੀ ਹਸਪਤਾਲ ਵਿੱਚ ਸ਼ਿਫ਼ਟ ਨਹੀਂ ਸੀ, ਪਰ ਉਹ ਪਾਰਟ ਟਾਈਮ ਵਿੱਚ ਘਰੇਲੂ ਕੇਅਰ (ਘਰ ਵਿੱਚ ਸਾਂਭ ਸੰਭਾਲ ਦਾ ਮਦਦ ਕਰਨ ਵਾਲੀ ਨਰਸ) ਵਜੋਂ ਵੀ ਕੰਮ ਕਰਦੇ ਸਨ, ਅਤੇ ਉਨ੍ਹਾਂ ਨੇ ਇੱਕ ਸਥਾਨਕ ਗਾਹਕ ਨੂੰ ਮਿਲਣ ਜਾਣਾ ਸੀ।

ਉਹ ਥੱਕੇ ਹੋਏ ਸਨ ਅਤੇ ਘਰ ਆ ਕੇ ਅਰਾਮਦਾਇਕ ਕੱਪੜੇ ਪਹਿਨ ਰਹੇ ਸਨ। ਕਰੀਬ ਤਿੰਨ ਵਜੇ ਉਹ ਰਸੋਈ ਵਿੱਚ ਸਨ, ਖਾਣਾ ਬਣਾਉਂਦਿਆਂ ਅਤੇ ਆਪਣੇ ਇੱਕ ਰਿਸ਼ਤੇਦਾਰ ਨਾਲ ਗੱਲ ਕਰਦਿਆਂ ਜਦੋਂ ਦਰਵਾਜ਼ੇ ''ਤੇ ਬੈੱਲ ਵੱਜੀ। ਉਨ੍ਹਾਂ ਦੇ ਪਤੀ ਐਡੀ ਦਰਵਾਜ਼ੇ ''ਤੇ ਗਏ।

ਦਰਵਾਜ਼ੇ ''ਤੇ ਦੋ ਜਸੂਸ ਸਨ। ਜਸੂਸਾਂ ਕੋਲ ਉਨ੍ਹਾਂ ਦੇ ਭਰਾ ਬਾਰੇ ਜਾਣਕਾਰੀ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਸ਼ੇਕੂ ਦੀ ਉਸ ਸਵੇਰ ਮੌਤ ਹੋ ਗਈ ਸੀ।

ਕੈਡੀ ਨੇ ਕਿਹਾ, "ਮੈਂ ਉਸ ਨੂੰ ਪਿਛਲੀ ਰਾਤ ਹੀ ਦੇਖਿਆ ਸੀ ਮੇਰੀ ਧੀ ਦੇ ਜਨਮਦਿਨ ਦੀ ਇੱਕ ਪਰਿਵਾਰਕ ਪਾਰਟੀ ''ਤੇ। ਉਹ ਠੀਕ ਸੀ, ਉਹ ਤੰਦਰੁਸਤ ਸੀ। ਮੈਂ ਸਦਮੇ ''ਚ ਸੀ। ਪਰ ਅਧਿਕਾਰੀਆਂ ਨੇ ਮੈਨੂੰ ਕੁਝ ਵੀ ਨਾ ਦੱਸਿਆ ਕਿ ਕੀ ਹੋਇਆ ਸੀ।''''

"ਪਹਿਲਾਂ ਉਨ੍ਹਾਂ ਨੇ ਮੈਨੂੰ ਕਿਹਾ ਉਹ ਜ਼ਮੀਨ ''ਤੇ ਮਿਲਿਆ। ਫ਼ਿਰ ਉਨ੍ਹਾਂ ਨੇ ਕਿਹਾ ਉਹ ਦੋ ਵਿਅਕਤੀਆਂ ਨੂੰ ਲੱਭ ਰਹੇ ਸਨ। ਆਖ਼ਰਕਰ, ਆਪਣੇ ਬੌਸ ਨਾਲ ਗੱਲ ਕਰਨ ਤੋਂ ਬਾਅਦ, ਉਨ੍ਹਾਂ ਨੇ ਮੈਨੂੰ ਦੱਸਿਆ ਕਿ ਇੱਕ ਜ਼ਬਰਨ ਗ੍ਰਿਫ਼ਤਾਰੀ ਹੋਈ ਸੀ ਅਤੇ ਹਸਪਤਾਲ ਨੂੰ ਜਾਂਦਿਆਂ ਰਾਹ ਵਿੱਚ ਉਸ ਦੀ ਮੌਤ ਹੌ ਗਈ। ਸਾਨੂੰ ਉਨ੍ਹਾਂ ਤੋਂ ਬਸ ਕੋਈ ਸਿੱਧਾ, ਸਪੱਸ਼ਟ ਜੁਆਬ ਨਹੀਂ ਮਿਲਿਆ।"

ਉਹ ਜੁਆਬ ਜਿਨ੍ਹਾਂ ਦੀ ਕੈਡੀ ਪਿਛਲੇ ਪੰਜ ਸਾਲਾਂ ਤੋਂ ਭਾਲ ਕਰ ਰਹੇ ਹਨ। ਉਹ ਪੁਲਿਸ ਅਧਿਕਾਰੀਆਂ ਹੱਥੋਂ ਸ਼ੇਕੂ ਦੀ ਮੌਤ ਦੇ ਹਾਲਾਤ ਦੀ ਸੱਚਾਈ ਨੂੰ ਸਥਾਪਤ ਕਰਨ ਲਈ ਉੱਚ ਪੱਧਰੀ ਮੁਹਿੰਮ ਵਿੱਚ ਮੂਹਰੀ ਰਹੇ ਸਨ।

ਹਾਲ ਹੀ ਵਿੱਚ ਅਮਰੀਕਾ ''ਚ ਵਾਪਰੀਆਂ ਘਟਨਾਵਾਂ ਨਾਲ ਮੁਹਿੰਮ ਮੁੜ ਸੁਰਖ਼ੀਆਂ ਵਿੱਚ ਆ ਗਈ, ਕਿਉਂਕਿ ਇਸ ਦੀ ਤੁਲਨਾ ਜੌਰਜ ਫ਼ਲਾਇਡ ਦੀ ਮੌਤ ਨਾਲ ਕੀਤੀ ਜਾਣ ਲੱਗੀ। ਜੌਰਜ ਫਲਾਇਡ ਦੀ ਮਈ ਮਹੀਨੇ ਇੱਕ ਗੋਰੇ ਪੁਲਿਸ ਅਧਿਕਾਰੀ ਦੁਆਰਾ ਗਰਦਨ ''ਤੇ ਗੋਡਾ ਰੱਖਣ ਕਾਰਨ ਮਿਨੀਪੋਲਿਸ ਵਿੱਚ ਮੌਤ ਹੋ ਗਈ ਸੀ।

ਸ਼ੇਕੂ ਬਾਈਉ ਦਾ ਪਰਿਵਾਰ ਜੱਜ ਦੀ ਅਗਵਾਹੀ ਵਾਲੀ ਇੱਕ ਜਨਤਕ ਅਦਾਲਤ ''ਤੇ ਆਪਣੀ ਉਮੀਦ ਜਤਾ ਰਿਹਾ ਹੈ, ਜਿਸ ਦੀਆਂ ਸ਼ਰਤਾਂ ਦਾ ਐਲਾਨ ਮਈ ਵਿੱਚ ਕੀਤਾ ਗਿਆ ਸੀ।

ਇਹ ਸਕੌਟਲੈਂਡ ਵਿੱਚ ਪੁਲਿਸ ਹਿਰਾਸਤ ਦੌਰਾਨ ਮੌਤ ਦੀ ਜਾਂਚ ਦਾ ਪਹਿਲਾ ਮਾਮਲਾ ਹੋਵੇਗਾ, ਅਤੇ ਇਹ ਜਾਂਚ ਕਰੇਗਾ ਕਿ ਕੀ ਸ਼ੇਕੂ ਦੀ "ਅਸਲ ਜਾਂ ਕਥਿਤ ਨਸਲ" ਨੇ ਉਸ ਦੀ ਮੌਤ ਤੱਕ ''ਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਦੇ ਵਾਪਰਨ ਵਿੱਚ ਕੋਈ ਭੂਮਿਕਾ ਨਿਭਾਈ।

ਜੌਰਜ ਫਲਾਇਡ ਦੀ ਮੌਤ ਇਸ ਨੂੰ ਵਾਪਸ ਲੈ ਆਈ

ਫ਼ਿਫੇ ਦਾ ਕਿਰਕੈਲਡੀ ਸ਼ਹਿਰ ਸਕੌਟਲੈਂਡ ਦੇ ਪੂਰਬੀ ਤੱਟ ''ਤੇ ਸਥਿਤ ਹੈ। ਇਸ ਦੀ ਆਬਾਦੀ 60,000 ਹੈ। ਇਸ ਇਲਾਕੇ ਨੇ ਵੀ ਸਕੌਟਲੈਂਡ ਦੇ ਬਹੁਤੇ ਉਦਯੋਗਿਕ ਕੇਂਦਰਾਂ ਦੀ ਤਰ੍ਹਾਂ ਹਾਲ ਦੇ ਦਹਾਕਿਆਂ ਵਿੱਚ ਆਰਥਿਕ ਗਿਰਾਵਟ ਦਾ ਸਾਹਮਣਾ ਕੀਤਾ।

ਪੰਜਾਂ ਵਿਚੋਂ ਇੱਕ ਪਰਿਵਾਰ ਗ਼ਰੀਬੀ ਵਿੱਚ ਰਹਿ ਰਿਹਾ ਹੈ।

ਇਹ ਇਲਾਕਾ ਨਸਲੀ ਵਿਭਿੰਨਤਾਂ ਤੋਂ ਕੋਹਾਂ ਦੂਰ ਹੈ। ਸਾਲ 2011 ਦੀ ਮਰਦਮਸ਼ੁਮਾਰੀ ਦੇ ਅੰਕੜੇ ਦੱਸਦੇ ਹਨ ਕਿ ਇਥੇ 97 ਫ਼ੀਸਦ ਆਬਾਦੀ ਗੋਰੇ ਲੋਕਾਂ ਦੀ ਹੈ ਅਤੇ ਮਹਿਜ਼ ਇੱਕ ਫ਼ੀਸਦ ਕਾਲੇ ਮੂਲ ਦੇ ਲੋਕ ਵਸਦੇ ਹਨ।

ਇਹ ਉਹ ਸ਼ਹਿਰ ਹੈ ਜਿਸ ਨੂੰ ਕੈਡੀ ਨੇ ਦੋ ਦਹਾਕੇ ਪਹਿਲਾਂ ਆਪਣਾ ਘਰ ਬਣਾਉਣ ਲਈ ਚੁਣਿਆ ਸੀ।

ਉਹ ਅਸਲ ਵਿੱਚ ਸਿਆਰਾ ਲਿਊਨ ਤੋਂ ਸਨ ''ਤੇ ਸਾਲ 1990 ਵਿੱਚ ਉਹ ਯੂਕੇ ਆ ਕੇ ਵਸ ਗਏ। ਉਹ ਨਰਸਿੰਗ ਦੀ ਪੜ੍ਹਾਈ ਕਰਨ ਲਈ ਕੋਵੈਂਟਰੀ ਤੋਂ ਕਿਰਕੈਲਡੀ ਆ ਕੇ ਰਹਿਣ ਲੱਗੇ।

ਕੈਡੀ ਦੱਸਦੇ ਹਨ ਕਿ ਸਕੌਟਲੈਂਡ ਰਹਿਣ ਲਈ ਖ਼ੂਬਸੂਰਤ ਅਤੇ ਸੁਰੱਖਿਅਤ ਜਗ੍ਹਾ ਲੱਗਿਆ, ਉਨ੍ਹਾਂ ਨੇ ਆਪਣੇ ਛੋਟੇ ਭਰਾ ਸ਼ੇਕੂ ਨੂੰ ਵੀ ਉਨ੍ਹਾਂ ਕੋਲ ਆ ਕੇ ਰਹਿਣ ਨੂੰ ਕਿਹਾ।

ਉਹ 1995 ਤੋਂ ਦੱਖਣੀ ਲੰਡਨ ਵਿੱਚ ਰਹਿ ਰਿਹਾ ਸੀ, ਜਦੋਂ ਉਹ 12 ਸਾਲਾਂ ਇਕੱਲਾ ਨਾਬਾਲਗ ਆਪਣੇ ਜਨਮ ਵਾਲੇ ਦੇਸ ਵਿਚਲੀ ਘਰੇਲੂ ਜੰਗ ਤੋਂ ਬਚਣ ਦੀ ਕੋਸ਼ਿਸ਼ ਵਿੱਚ ਇੱਕ ਇਥੇ ਆਇਆ ਸੀ।

ਪੜ੍ਹਾਈ ਵਿੱਚ ਘੱਟ ਰੁਚੀ ਰੱਖਣ ਵਾਲਾ ਸ਼ੇਕੂ ਸਕੂਲ ਛੱਡਣ ਲਈ ਅਤੇ ਅਸਲ ਦੁਨੀਆਂ ਵਿੱਚ ਜਾਣ ਲਈ ਕਾਹਲਾ ਸੀ ਅਤੇ ਉੱਤਰ ''ਚ ਜਾਣ ਦੇ ਮੌਕੇ ''ਤੇ ਭੱਜਿਆ। ਉਹ ਕਿਰਕੈਲਡੀ ਵਿੱਚ 2000 ਵਿੱਚ ਆਇਆ ਜਦੋਂ 17 ਸਾਲਾ ਦਾ ਸੀ ਅਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਤਿਆਰ ਸੀ।

ਕਈ ਨੌਕਰੀਆਂ ਸਨ, ਫ਼ਾਈਫ਼ ਕਾਉਂਸਲ ਦੀ ਸਿਖਲਾਈ ਅਤੇ ਇੱਕ ਡੀਆਈਵਾਈ ਚੇਨ ਬੀ ਐਂਡ ਕਿਊ ਦੀ ਸਥਾਨਕ ਬਰਾਂਚ ਵਿੱਚ ਇੱਕ ਅਹੁਦਾ।

ਉਹ ਭਾਈਚਾਰੇ ਵਿੱਚ ਘੁਲਿਆ ਹੋਇਆ ਸੀ, ਇੱਕ ਸਥਾਨਕ ਨਸਲੀ ਜਾਗਰੁਕਤਾ ਗਰੁੱਪ ਦਾ ਨੌਜਵਾਨ ਆਗੂ ਸੀ।

ਇਥੋਂ ਤੱਕ ਕਿ ਉਸ ਨੇ ਕਿਰਕੈਲਡੀ ਵਿੱਚ ਘੱਟਗਿਣਤੀ ਐਥਨਿਕ ਨੌਜਵਾਨਾਂ ਨੂੰ ਦਰਪੇਸ਼ ਮੁੱਦਿਆਂ ਬਾਰੇ ਸਥਾਨਕ ਪੁਲਿਸ ਨਾਲ ਗੱਲਬਾਤ ਵੀ ਕੀਤੀ ਸੀ।

ਸ਼ੇਕੂ ਨੂੰ 2008 ਵਿੱਚ ਯੂਕੇ ਵਿੱਚ ਸਥਾਈ ਤੌਰ ''ਤੇ ਰਹਿਣ ਦਾ ਹੱਕ ਮਿਲ ਗਿਆ।

ਸਾਲ 2015 ਤੱਕ ਉਹ ਸਕੌਟਿਸ਼ ਗੈਸ ਕੰਪਨੀ ਵਿੱਚ ਗੈਸ ਫ਼ਿਟਿੰਗ ਕਰਨ ਵਾਲੇ ਕਰਮਚਾਰੀ ਵਜੋਂ ਸਿਖਲਾਈ ਲੈ ਰਿਹਾ ਸੀ।

ਕੈਡੀ ਕਹਿੰਦੇ ਹਨ, ਉਹ ਆਪਣੀ ਸਾਥਣ ਕੁਲੈਟ ਨਾਲ ਸੈਟਲ ਹੋ ਗਿਆ ਸੀ, ਜਦੋਂ ਉਨ੍ਹਾਂ ਦੇ ਬੇਟੇ ਇਸਆਕ ਦਾ ਜਨਮ ਹੋਇਆ ਉਹ ਸੱਤਵੇਂ ਆਸਮਾਨ ''ਤੇ ਸੀ।

ਕੈਡੀ ਨੇ ਦੱਸਿਆ, ਉਸ ਦਾ ਪਹਿਲੇ ਰਿਸ਼ਤੇ ਤੋਂ ਇੱਕ ਹੋਰ ਬੇਟਾ ਸੀ, ਟੇਲਰ, ਜਿਸਦਾ ਉਹ ਬਕਾਇਦਾ ਧਿਆਨ ਰੱਖਦਾ ਸੀ। "ਉਹ ਸੱਚੀਂ ਆਪਣੇ ਬੱਚਿਆਂ ਲਈ ਜਿਊਂਦਾ ਸੀ"।

"ਜਿਨ੍ਹਾਂ ਥੋੜ੍ਹਾ ਜਿਹਾ ਸਮਾਂ ਉਸਨੇ ਇਸਆਕ ਨਾਲ ਬਿਤਾਇਆ, ਮੈਨੂੰ ਯਕੀਨ ਹੈ ਇਹ ਉਸਦਾ ਸਭ ਤੋਂ ਬਿਹਤਰ ਸਮਾਂ ਸੀ। ਉਹ ਪਿਤਾ ਹੋਣ ਦੇ ਹਰ ਇੱਕ ਪਲ ਨੂੰ ਮਾਣਦਾ ਸੀ।"

ਪਰ ਹੁਣ ਕੈਡੀ ਨੂੰ ਸਾਲਾਂ ਪਹਿਲਾਂ ਆਪਣੇ ਭਰਾ ਨੂੰ ਭੇਜਣ ਦਾ ਲਿਆ ਫ਼ੈਸਲਾ, ਪਰੇਸ਼ਾਨ ਕਰਦਾ ਹੈ।

ਉਹ ਕਹਿੰਦੇ ਹਨ, "ਇਹ ਉਹ ਗੁਨਾਹ ਦਾ ਭਾਵ ਹੈ ਜੋ ਮਰਨ ਤੱਕ ਮੇਰੇ ਨਾਲ ਰਹੇਗਾ।"

ਸ਼ੇਕੂ ਜੌਰਜ ਫ਼ਲਾਇਡ ਨਹੀਂ ਸੀ ਅਤੇ ਕਿਰਕੈਲਡੀ ਮਿਨੀਪੋਲਿਸ ਨਹੀਂ ਹੈ ਪਰ ਦੋਵਾਂ ਮੌਤਾਂ ਵਿੱਚ ਅਜੀਬ ਸਮਾਂਤਰਤਾ ਹੈ।

ਇੱਕ ਵਾਰ ਫ਼ਿਰ ਤੋਂ ਸਵਾਲ ਪੁੱਛੇ ਗਏ ਕਿ ਪੁਲਿਸ ਵਲੋਂ ਕਾਲੇ ਲੋਕਾਂ ਨਾਲ ਕਿਸ ਤਰ੍ਹਾਂ ਦਾ ਰਵੱਈਆ ਰੱਖਿਆ ਜਾਂਦਾ ਹੈ ਅਤੇ ਜਦੋਂ ਉਹ ਸਰਕਾਰੀ ਸੰਪਰਕ ਕਰਕੇ ਮਰ ਜਾਣ ਤਾਂ ਉਨ੍ਹਾਂ ਨੂੰ ਇਨਸਾਫ਼ ਕਿਸ ਤਰ੍ਹਾਂ ਦਿੱਤਾ ਜਾਂਦਾ ਹੈ।

ਹਾਲ ਹੀ ਵਿੱਚ ਯੂਕੇ ਅਤੇ ਅਮਰੀਕਾ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਨੂੰ ਜੌਰਜ ਫ਼ਲਾਇਡ ਦੇ ਮਰਨ ਪਲਾਂ ਨੂੰ ਦਿਖਾਉਂਦੀ ਵੀਡੀਓ ਨੇ ਹਵਾ ਦਿੱਤੀ।

ਕੈਡੀ ਜੋ ਹੁਣ 42 ਸਾਲਾਂ ਦੇ ਹਨ, ਨੇ ਕਿਹਾ, "ਮੈਂ ਉਸ ਨੂੰ ਦੇਖ ਨਹੀਂ ਸਕੀ। ਇਹ ਬਹੁਤ ਤਕਲੀਫ਼ਦੇਹ ਸੀ। ਇਹ ਬਹੁਤ ਸਾਰੀਆਂ ਯਾਦਾਂ ਨੂੰ ਵਾਪਸ ਲੈ ਆਇਆ ਜੋ ਅਸੀਂ 2015 ਵਿੱਚ ਮਹਿਸੂਸ ਕੀਤੀਆਂ ਸੀ। ਇਹ ਮੇਰੇ ਭਰਾ ਦੀ ਤਰ੍ਹਾਂ ਲੱਗਦਾ ਸੀ। ਇਸ ਨੇ ਬਸ ਸਭ ਕੁਝ ਵਾਪਸ ਲਿਆ ਦਿੱਤਾ।

"ਜੌਰਜ ਨੂੰ ਜਲਦੀ ਨਾਲ ਜ਼ਮੀਨ ''ਤੇ ਸੁੱਟ ਦਿੱਤਾ ਗਿਆ। ਬਿਲਕੁਲ ਸ਼ੇਕੂ ਵਾਂਗ। "

ਸ਼ੁਰੂਆਤ ਵਿੱਚ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗਿਆ ਸੀ ਕਿ ਫ਼ਲਾਇਡ ਦੀ ਮੌਤ ਲਈ ਉਨ੍ਹਾਂ ਦੀ ਬੁਨਿਆਦੀ ਸਿਹਤ ਹਾਲਤ ਅਤੇ ਨਸ਼ੀਲੇ ਪਦਾਰਥ ਜ਼ਿੰਮੇਵਾਰ ਸਨ, ਸਾਹ ਘੁੱਟਣ ਦੀ ਹਾਮੀ ਭਰਦਾ ਕੁਝ ਵੀ ਨਹੀਂ ਸੀ।

ਪੋਸਟਮਾਰਟਮ ਦੀ ਇੱਕ ਰਿਪੋਰਟ ਜਿਹੜੀ ਫ਼ਲਾਇਡ ਦੇ ਪਰਿਵਾਰ ਵਲੋਂ ਜਾਰੀ ਕੀਤੀ ਗਈ, ਸਿੱਧੇ ਤੌਰ ''ਤੇ ਇਸਦੇ ਉੱਲਟ ਸੀ ਉਸ ਵਿੱਚ ਮੌਤ ਦਾ ਕਾਰਨ ਗਰਦਨ ਅਤੇ ਪਿੱਠ ਦੱਬਣ ਕਾਰਨ ਸਾਹ ਘੁੱਟਿਆ ਹੋਣਾ ਸੀ।

ਕੈਡੀ ਕਹਿੰਦੇ ਹਨ, "ਫ਼ਿਰ ਤੋਂ, ਸ਼ੇਕੂ ਦੀ ਤਰ੍ਹਾਂ ਹੀ।"

ਅਧਿਕਾਰੀ ਇਥੇ ਸਭ ਕੁਝ ਲਈ ਉਸ ਦੁਆਰਾ ਲਏ ਗਏ ਨਸ਼ਿਆ ਨੂੰ ਜ਼ਿੰਮੇਵਾਰ ਠਹਿਰਾਉਣਾ ਚਾਹੁੰਦੇ ਸਨ। ਅਸੀਂ ਉਸ ਦੇ ਨਸ਼ੇ ਲੈਣ ਨੂੰ ਨਜ਼ਰਅੰਦਾਜ ਨਹੀਂ ਕਰਦੇ, ਪਰ ਇਹ ਉਹ ਖ਼ੁਦ ਨਹੀਂ ਸੀ।

"ਅਤੇ ਅਸੀਂ ਮੰਨਦੇ ਹਾਂ ਕਿ ਜੇ ਸ਼ੇਕੂ ਗੋਰਾ ਹੁੰਦਾ ਤਾਂ, ਉਸ ਨਾਲ ਵੱਖਰੀ ਕਿਸਮ ਦਾ ਵਿਵਹਾਰ ਕੀਤਾ ਜਾਂਦਾ ਅਤੇ ਉਹ ਅੱਜ ਵੀ ਜਿਉਂਦਾ ਹੁੰਦਾ।"

"ਜਦੋਂ ਇੱਕ ਕਾਲਾ ਵਿਅਕਤੀ ਪੁਲਿਸ ਦੇ ਹੱਥੋਂ ਮਰਦਾ ਹੈ, ਉਹ ਹਮੇਸ਼ਾਂ, ਇਸ ਲਈ ਉਸੇ ਨੂੰ ਹੀ ਕਸੂਰਵਾਰ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ, ਕਿਸੇ ਵੀ ਚੀਜ਼ ਨੂੰ ਇਲਜ਼ਾਮ ਦੇਣਗੇ ਪਰ ਜੋ ਜ਼ਿੰਮੇਵਾਰ ਹੁੰਦੇ ਹਨ ਉਸ ਦੀ ਗੱਲ ਨਹੀਂ। ਅਸੀਂ ਹੁਣ ਇਸ ਤੋਂ ਥੱਕ ਚੁੱਕੇ ਹਾਂ। ਬਹੁਤ ਹੋ ਗਿਆ ਹੈ।"

"ਇਸ ਵਾਰ ਉਨ੍ਹਾਂ ਨੇ ਗ਼ਲਤ ਪਰਿਵਾਰ ਚੁਣਿਆ।"

''ਬਲੈਕ ਲਾਈਵਜ਼ ਮੈਟਰ
Getty Images
ਅਮਰੀਕਾ ’ਚ ਹੋਏ ‘ਬਲੈਕ ਲਾਈਵਜ਼ ਮੈਟਰ’ ਪ੍ਰਦਰਸ਼ਨ ਦੀਆਂ ਤਸਵੀਰਾਂ

ਵੱਡੇ ਮੂੰਹਾਂ ਵਾਲੇ ਕਾਲੇ ਮੁੰਡਿਆਂ ਨਾਲ ਇਹ ਕੁਝ ਵਾਪਰਦਾ ਹੈ''

ਸ਼ੇਕੂ ਬਾਈਉ ਦੀ ਮੌਤ ਸਕੌਟਲੈਂਡ ਦੀ ਪੁਲਿਸ ਹਿਰਾਸਤ ਵਿੱਚ ਹੋਣ ਵਾਲੀ ਸਭ ਤੋਂ ਹਾਈ ਪ੍ਰੋਫ਼ਾਈਲ ਮੌਤ ਬਣ ਗਈ ਸੀ।

ਅਮਰੀਕਾ ਦੀ ਤਰ੍ਹਾਂ ਯੂਕੇ ਵਿੱਚ ਵੀ ਨਸਲੀ ਦਬਾਅ ਅਕਸਰ ਪੁਲਿਸ ਦੁਆਰਾ ਕਾਲੇ ਲੋਕਾਂ ਨਾਲ ਕੀਤੇ ਜਾਣ ਵਾਲੇ ਰਵੱਈਏ ਤੋਂ ਸਾਹਮਣੇ ਆਉਂਦਾ ਹੈ।

ਸਕੌਟਲੈਂਡ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਿੱਚ 1% ਨਸਲੀ ਘੱਟ ਗਿਣਤੀ ਦੇ ਪਿਛੋਕੜ ਵਾਲੇ ਹੋਣ ਦੀ ਪਛਾਣ ਹੋਈ ਹੈ, ਜਦਕਿ ਸਕੌਟਲੈਂਡ ਦੀ ਸਮੁੱਚੀ ਆਬਾਦੀ ਦਾ 4% ਹਿੱਸਾ ਘੱਟ ਗਿਣਤੀਆਂ ਨਾਲ ਸਬੰਧਿਤ ਹੈ।

ਸ਼ੇਕੂ ਦੇ ਮਾਮਲੇ ਵਿੱਚ ਉਨ੍ਹਾਂ ਦੀ ਮੌਤ ਨਾਲ ਜੁੜੇ ਸਾਰੇ ਵਿਅਕਤੀ ਗੋਰੇ ਸਨ। ਸ਼ੇਕੂ ਦਾ ਪਰਿਵਾਰ ਜਾਣਨਾ ਚਾਹੁੰਦਾ ਹੈ ਕਿ ਕੀ ਨਸਲ ਨੇ ਸ਼ੇਕੂ ਦੀ ਮੌਤ ਵਿੱਚ ਕੋਈ ਭੂਮਿਕਾ ਨਿਭਾਈ ਸੀ?

ਪਰਿਵਾਰ ਨੇ ਤੁਰੰਤ ਮਨੁੱਖੀ ਅਧਿਕਾਰ ਅਤੇ ਅਪਰਾਧਿਕ ਬਚਾਅ ਪੱਖ ਦੇ ਮਸ਼ਹੂਰ ਵਕੀਲ ਆਮੇਰ ਅਨਵਰ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਇਸ ਬਾਰੇ ਨਿਰਦੇਸ਼ ਦਿੱਤੇ।

ਉਨ੍ਹਾਂ ਦਾ ਆਪਣਾ ਤਜ਼ਰਬਾ ਵੀ ਬਹੁਤ ਸਾਕਾਰਤਮਕ ਹੈ। ਸਾਲ 1991 ਵਿੱਚ ਗਲਾਸਗੋਅ ਵਿੱਚ ਇੱਕ ਵਿਦਿਆਰਥੀ ਨੂੰ ਪੁਲਿਸ ਦੁਆਰਾ ਇੱਕ ਨਸਲੀ ਹਮਲੇ ਤਹਿਤ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ ਅਤੇ ਉਸਦੇ ਸਾਹਮਣੇ ਵਾਲੇ ਦੋ ਦੰਦ ਵੀ ਤੋੜ ਦਿੱਤੇ ਗਏ ਸਨ।

ਸ਼ੇਕੂ ਬਾਈਉ
PA Media
ਸ਼ੇਕੂ ਦਾ ਪਰਿਵਾਰ ਜਾਣਨਾ ਚਾਹੁੰਦਾ ਹੈ ਕਿ ਕੀ ਨਸਲ ਨੇ ਸ਼ੈਕੂ ਦੀ ਮੌਤ ਵਿੱਚ ਕੋਈ ਭੂਮਿਕਾ ਨਿਭਾਈ ਸੀ?

ਮੁਸ਼ਕਿਲ ਨਾਲ ਹੀ ਹੋਸ਼ ਵਿੱਚ ਹੋਣ ''ਤੇ ਵੀ ਉਸ ਨੇ ਇੱਕ ਅਧਿਕਾਰੀ ਨੂੰ ਇਹ ਕਹਿੰਦਿਆਂ ਸੁਣਿਆ ਕਿ, "ਵੱਡੇ ਮੂੰਹਾਂ ਵਾਲੇ ਕਾਲੇ ਮੁੰਡਿਆਂ ਨਾਲ ਇਹ ਹੁੰਦਾ ਹੈ।"

ਉਸ ਵਕੀਲ ਨੇ ਸਕੌਟਿਸ਼ ਕਾਨੂੰਨੀ ਇਤਿਹਾਸ ਰਚਦਿਆਂ ਪੁਲਿਸ ''ਤੇ ਮੁਕੱਦਮਾ ਚਲਾਇਆ ਅਤੇ ਜਿੱਤਿਆ।

ਸ਼ੇਕੂ ਦੀ ਮੌਤ ਤੋਂ 11 ਦਿਨ ਬਾਅਦ ਅਨਵਰ ਨੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ। ਮੀਡੀਆ ਦੇ ਸਾਹਮਣੇ ਸ਼ੇਕੂ ਦੀ ਸਾਥਣ ਕੋਲੈਟੇ ਬੈਲ ਨੇ ਹੰਝੂ ਰੋਕਦੇ ਕਿਹਾ, ਉਹ ਉਸ ਸਮੇਂ ਤੱਕ ਆਰਾਮ ਨਾਲ ਨਹੀਂ ਬੈਠੇਗੀ ਜਦੋਂ ਤੱਕ ਉਨ੍ਹਾਂ ਦਾ ਬੱਚਾ ਇਸਆਕ, ਜੋ ਉਸ ਸਮੇਂ ਸਿਰਫ਼ ਤਿੰਨ ਮਹੀਨੇ ਦਾ ਸੀ, ਨਹੀਂ ਜਾਣ ਜਾਂਦਾ ਕਿ ਉਹ ਪਿਤਾ ਤੋਂ ਬਗ਼ੈਰ ਕਿਉਂ ਵੱਡਾ ਹੋ ਰਿਹਾ ਹੈ।

ਕੈਡੀ ਅਤੇ ਅਨਵਰ ਨੇ ਪੁਲਿਸ ਜਾਂਚ ਦੀ ਲੋੜ ਬਾਰੇ ਵੀ ਕਿਹਾ ਅਤੇ ਰੀਵਿਊ ਕਮਿਸ਼ਨਰ ਸੰਸਥਾ ਜੋ ਸਕੌਟਲੈਂਡ ਵਿੱਚ ਪੁਲਿਸ ਹਿਰਾਸਤ ''ਚ ਹੋਣ ਵਾਲੀਆਂ ਮੌਤਾਂ ਦੀ ਜਾਂਚ ਕਰਦੀ ਹੈ, ਨੇ ਇਸ ਮਾਮਲੇ ਦੀ ਜੜ੍ਹ ਤੱਕ ਪਹੁੰਚਣ ਦੀ ਲੋੜ ''ਤੇ ਵੀ ਜ਼ੋਰ ਦਿੱਤਾ।

ਘੰਟਿਆਂ ਦੇ ਅੰਦਰ ਹੀ ਸਕੌਟਿਸ਼ ਪੁਲਿਸ ਫ਼ੈਡਰੇਸ਼ਨ ਵੀ ਮੀਡੀਆ ਨਾਲ ਗੱਲ ਕਰ ਰਹੀ ਸੀ।

ਫ਼ੈਡਰੇਸ਼ਨ ਦੇ ਵਕੀਲ ਨੇ ਮੀਡੀਆ ਨੂੰ ਦੱਸਿਆ ਕਿ, "...ਇਸ ਨਿਮਰ ਔਰਤ ਪੁਲਿਸ ਅਫ਼ਸਰ ਨੂੰ...ਬਹੁਤ ਵੱਡੇ ਕੱਦ ਕਾਠ ਵਾਲੇ ਆਦਮੀ ਦੁਆਰਾ ਹਿੰਸਕ ਅਤੇ ਗੈਰਕਾਨੂੰਨੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਸੀ, ਜਿਸਨੇ ਉਸ ਨੂੰ ਕੁੱਟਿਆ, ਮਾਰਿਆ ਅਤੇ ਉਸ ਨੂੰ ਮਾਰ ਮੁਕਾਉਣ ਦੀ ਕੋਸ਼ਿਸ਼ ਕੀਤੀ ਗਈ, ਉਨ੍ਹਾਂ ਦਾ ਮੰਨਣਾ ਸੀ ਕਿ ਉਸ ਦਾ ਕਤਲ ਹੋਣ ਵਾਲਾ ਸੀ।"

ਇਸ ਤੋਂ ਬਾਅਦ ਮੀਡੀਆ ਦੀ ਰਿਪੋਰਟਾਂ ਦੁਆਰਾ ਸ਼ੇਕੂ ਨੂੰ ਇੱਕ ਖ਼ਤਰਨਾਕ ਵਿਅਕਤੀ, ਜਿਸ ਕੋਲ ਹਥਿਆਰ (ਇੱਕ ਵੱਡਾ ਚਾਕੂ ਸੀ) ਅਤੇ ਜਿਸ ਨੇ ਨਸ਼ਾ ਕੀਤਾ ਹੋਇਆ ਸੀ, ਜਿਸ ਤੋਂ ਅਧਿਕਾਰੀਆਂ ਨੂੰ ਜਾਨ ਜਾਣ ਦਾ ਖ਼ਤਰਾ ਸੀ, ਵਜੋਂ ਪੇਸ਼ ਕੀਤਾ ਗਿਆ।

ਰਿਪੋਰਟਾਂ ਵਿੱਚ ਉਸ ਦੇ ਮੰਨੇ ਜਾਂਦੇ ਸਾਈਜ਼ ਅਤੇ ਪੁਲਿਸ ਅਫ਼ਸਰ ਦੇ ਛੋਟੇ ਕੱਦ ''ਤੇ ਵਧੇਰੇ ਜ਼ੋਰ ਦਿੱਤਾ ਗਿਆ।

ਸ਼ੇਕੂ ਬਾਈਉ
PA Media
ਕੈਡੀ ਜੌਹਨਸਨ ਅਤੇ ਅਨਵਰ ਅਮੀਰ ਨੇ ਪੁਲਿਸ ਜਾਂਚ ਦੀ ਲੋੜ ਬਾਰੇ ਵੀ ਕਿਹਾ

ਅਨਵਰ ਨੇ ਕਿਹਾ, "ਸ਼ੁਰੂਆਤ ਤੋਂ ਹੀ ਪਰਿਵਾਰ ਨੇ ਅੰਦਾਜ਼ਾ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਕੀ ਹੋਇਆ ਅਤੇ ਚਾਹੁੰਦਾ ਸੀ ਕਿ ਪਿਰਕ ਇਸਦੀ ਸਖ਼ਤ ਜਾਂਚ ਕਰੇ।"

ਹਾਲਾਂਕਿ, ਸ਼ੇਕੂ ਮਾਮਲੇ ਨਾਲ ਸਬੰਧਿਤ ਅਧਿਕਾਰੀਆਂ ਨੂੰ ਫ਼ੈਡਰੇਸ਼ਨ ਦੁਆਰਾ ਪਿਰਕ ਨੂੰ ਕੋਈ ਵੀ ਬਿਆਨ ਨਾ ਦੇਣ ਦੀ ਸਲਾਹ ਦਿੱਤੀ ਗਈ, ਅਤੇ ਤਫ਼ਤੀਸ਼ਕਾਰਾਂ ਅਤੇ ਬਾਇਉ ਦੇ ਪਰਿਵਾਰ ਨੂੰ ਅਹਿਮ ਜਾਣਕਾਰੀ ਤੋਂ ਵਾਂਝਾ ਕਰ ਦਿੱਤਾ ਗਿਆ।

ਇੱਕ ਬੁਲਾਰੇ ਨੇ ਕਿਹਾ, "ਮੌਜੂਦ ਸਬੂਤ ਇਸ ਨੂੰ ਅਪਰਾਧਿਕ ਮਾਮਲਾ ਬਣਾਉਣ ਲਈ ਕਾਫ਼ੀ ਨਹੀਂ ਸਨ"। ਉੱਘੇ ਵਕੀਲ ਦੇ ਸਾਹਮਣੇ ਇਹ ਫ਼ੈਸਲਾ ਲੈਣ ਵਿੱਚ ਕਿ ਮਈ 2015 ਦੀ ਸਵੇਰ ਨੂੰ ਜੋ ਵੀ ਵਾਪਰਿਆ ਉਸ ਨਾਲ ਸੰਬੰਧਿਤ ਨੌ ਪੁਲਿਸ ਕਰਮੀਆਂ ਵਿਚੋਂ ਕਿਸੇ ''ਤੇ ਵੀ ਮੁਕੱਦਮਾਂ ਨਹੀਂ ਚਲੇਗਾ, ਤਿੰਨ ਸਾਲ ਲੱਗ ਗਏ।

ਕੈਡੀ ਨੇ ਕਿਹਾ, "ਅਸੀਂ ਪੂਰੀ ਤਰ੍ਹਾਂ ਧੋਖਾ ਮਹਿਸੂਸ ਕੀਤਾ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਦੀ ਮੌਤ ਨਾਲ ਕੋਈ ਫ਼ਰਕ ਹੀ ਨਹੀਂ ਪੈਂਦਾ। ਪਰ ਸਾਨੂੰ ਅੱਗੇ ਵੱਧਣਾ ਪੈਣਾ ਸੀ। ਲੋਕਾਂ ਲਈ ਸੱਚ ਜਾਣਨ ਦੀ ਲੋੜ ਸੀ। ਸੱਚ ਜਾਣਨਾ ਸ਼ੇਕੂ ਦੇ ਬੱਚਿਆਂ ਦਾ ਹੱਕ ਬਣਦਾ ਸੀ।"

ਮੁਹਿੰਮ ਨੇ ਸਕੌਟਲੈਂਡ ਸਰਕਾਰ ਦਾ ਜਨਤਕ ਜਾਂਚ ਕਰਵਾਉਣ ਵੱਲ ਧਿਆਨ ਲਿਆਂਦਾ।

''ਉਹ ਆਪਣੇ ਆਪ ਨਹੀਂ ਮਰਿਆ''

ਜਿਸ ਦਿਨ ਸ਼ੇਕੂ ਮਰਿਆ, ਉਸ ਦਿਨ ਉਹ ਆਪਣੇ ਇੱਕ ਨਜ਼ਦੀਕੀ ਦੋਸਤ ਮਾਰਟੀਅਨ ਡਿਕ ਦੇ ਘਰ ਸੀ। ਦੋਵੇਂ ਇੱਕ ਦੂਸਰੇ ਨੂੰ 2006 ਤੋਂ ਜਾਣਦੇ ਸਨ।

ਮਾਰਟੀਅਨ ਨੇ 2018 ਵਿੱਚ ਬੀਬੀਸੀ ਨੂੰ ਦੱਸਿਆ, "ਉਹ ਅਤੇ ਮੈਂ ਬਹੁਤ ਜਲਦ ਹੀ ਇੱਕ ਦੂਸਰੇ ਨੂੰ ਚੰਗੇ ਲੱਗੇ।"

"ਸਾਡੇ ਦਰਮਿਆਨ ਬਹੁਤ ਕੁਝ ਸਾਂਝਾ ਸੀ, ਅਸੀਂ ਇੱਕ ਦੂਸਰੇ ਦਾ ਸਾਥ ਪਸੰਦ ਕਰਦੇ ਸਾਂ। ਉਸ ਦੀ ਸਖ਼ਸ਼ੀਅਤ ਤੋਂ ਪ੍ਰਭਾਵਿਤ ਹੋਏ ਬਿਨਾਂ ਰਹਿਣਾ ਔਖਾ ਸੀ। ਇਮਾਨਦਾਰੀ ਨਾਲ ਕਹਾਂ ਤਾਂ, ਉਹ ਅਸਲ ਸਮਾਜਿਕ ਬੰਦਾ ਸੀ। ਮੈਂ ਹਰ ਇੱਕ ਕੋਲ ਉਸ ਨੂੰ ਇੱਕ ਦੋਸਤ ਵਜੋਂ ਦੱਸਿਆ ਸੀ।"

ਮਾਰਟੀਅਨ ਅਤੇ ਸ਼ੇਕੂ ਦਾ ਕਿਸੇ ਕਿਸਮ ਦਾ ਹਿੰਸਕ ਅਕਸ ਨਹੀਂ ਸੀ।

ਉਹ ਕਹਿੰਦੇ ਹਨ, "ਮੈਂ ਕਦੀ ਨਹੀਂ ਦੇਖਿਆ ਉਸ ਨੇ ਉੱਚੀ ਆਵਾਜ਼ ਕੀਤੀ ਹੋਵੇ ਤੇ ਹੱਥ ਚੁੱਕਿਆ ਹੋਵੇ।"

"ਉਹ ਉਸ ਤਰ੍ਹਾਂ ਦਾ ਵਿਅਕਤੀ ਨਹੀਂ ਸੀ। ਉਹ ਕਦੇ ਵੀ ਗੁੱਸਾ ਨਹੀਂ ਸੀ ਆਉਣ ਦਿੰਦਾ ਜਾਂ ਕੁਝ ਵੀ ਅਜਿਹਾ। ਇਹ ਉਸਦਾ ਸੁਭਾਅ ਬਿਲਕੁਲ ਵੀ ਨਹੀਂ ਸੀ।"

ਮਾਰਟੀਅਨ ਸ਼ੇਕੂ ਨੂੰ ਜਿਉਂਦਾ ਦੇਖਣ ਵਾਲੇ ਆਖ਼ਰੀ ਵਿਅਕਤੀਆਂ ਵਿਚੋਂ ਇੱਕ ਸੀ।

ਉਹ ਕਹਿੰਦੇ ਹਨ ਕਿ ਉਹ ਜਾਣਦੇ ਹਨ ਕਿ ਸ਼ੇਕੂ ਕਦੀ ਕਦੀ ਡਰੱਗ ਲੈਂਦੇ ਸਨ ਅਤੇ ਸੋਚਦੇ ਹਨ ਕਿ 3 ਮਈ ਨੂੰ ਜਦੋਂ ਉਹ ਉਨ੍ਹਾਂ ਨਾਲ ਬੌਕਸਿੰਗ ਦਾ ਮੈਚ ਦੇਖਣ ਆਇਆ ਸੀ, ਉਸ ਸਵੇਰ ਵੀ ਉਸ ਨੇ ਨਸ਼ਾ ਕੀਤਾ ਹੋਇਆ ਸੀ।

"ਉਹ ਆਪਣੇ ਆਪ ਵਿੱਚ ਨਹੀਂ ਸੀ। ਉਹ ਕੁਝ ਉਲਝਿਆ ਲੱਗਦਾ ਸੀ। ਉਸ ਨੇ ਜਾਣ ਦਾ ਫ਼ੈਸਲਾ ਕੀਤਾ ਅਤੇ ਇਸ ਲਈ ਮੇਰੇ ਤੋਂ ਮੁਆਫ਼ੀ ਮੰਗੀ।"

ਸ਼ੇਕੂ ਬਾਈਉ
BBC
ਸ਼ੇਕੂ ਬਾਈਉ ਦੀ ਸੀਸੀਟੀਵੀ ਫੁੱਟੇਜ

"ਮੈਂ ਸੋਚਿਆ ਉਹ ਘਰ ਜਾ ਰਿਹਾ ਹੈ ਅਤੇ ਕੱਲ੍ਹ ਨੂੰ ਸਭ ਕੁਝ ਠੀਕ ਹੋ ਜਾਵੇਗਾ।"

ਟੌਕਸੀਕੌਲੋਜੀ (ਨਸ਼ਿਆਂ ਦੀ ਜਾਂਚ) ਦੀਆਂ ਰਿਪੋਰਟਾਂ ਤੋਂ ਬਾਅਦ ਵਿੱਚ ਪਤਾ ਲੱਗਿਆ ਕਿ ਸ਼ੇਕੂ ਨੇ ਐੱਮਡੀਐੱਮਏ ਨਸ਼ਾ ਲਿਆ ਸੀ, ਇੱਕ ਹੋਰ ਨਸ਼ਾ ਜਿਸਨੂੰ ਫ਼ਲੱਕਾ ਕਿਹਾ ਜਾਂਦਾ ਹੈ, ਦਾ ਸੇਵਨ ਵੀ ਕੀਤਾ ਸੀ।

ਸ਼ੇਕੂ ਨੂੰ ਉਸਦਾ ਇੱਕ ਦੋਸਤ ਘਰ ਲਿਜਾ ਰਿਹਾ ਸੀ ਪਰ ਉਸ ਸਮੇਂ ਉਸਦਾ ਵਿਵਹਾਰ ਨਸ਼ੇ ਕਰਕੇ ਨਾਟਕੀ ਤਰੀਕੇ ਨਾਲ ਬਦਲਿਆ ਅਤੇ ਉਸ ਨੇ ਆਪਣੇ ਦੋਸਤ ''ਤੇ ਹਮਲਾ ਕੀਤਾ ਤੇ ਉਹ ਸ਼ੇਕੂ ਨੂੰ ਛੱਡ ਕੇ ਚਲਾ ਗਿਆ।

07:00 ਵਜੇ ਤੋਂ ਥੋੜ੍ਹਾ ਜਿਹਾ ਪਹਿਲਾਂ ਸ਼ੇਕੂ ਨੇ ਰਸੋਈ ਵਿੱਚੋਂ ਇੱਕ ਚਾਕੂ ਚੁੱਕਿਆ ਅਤੇ ਬਾਹਰ ਚਲਾ ਗਿਆ।

ਇਹ ਉਹ ਸਮਾਂ ਸੀ ਜਦੋਂ ਉਸ ਨੂੰ ਗਲੀਆਂ ਵਿੱਚ ਚਾਕੂ ਲਈ ਘੁੰਮਦੇ ਨੂੰ ਦੇਖ ਪਰੇਸ਼ਾਨ ਹੋਏ ਲੋਕਾਂ ਨੇ 999 ''ਤੇ ਫ਼ੋਨ ਕਰ ਦਿੱਤਾ। ਇਸ ਨੇ ਘਟਨਾਵਾਂ ਦੀ ਇੱਕ ਕੜੀ ਬਣਾ ਦਿੱਤੀ ਅਤੇ ਅੰਤ ਉਸ ਨੂੰ ਮੌਤ ਵੱਲ ਲੈ ਗਈ।

ਉਹ ਦੌੜ ਨਹੀਂ ਸੀ ਰਿਹਾ

ਇਸ ਫ਼ੈਸਲੇ ਤੋਂ ਬਾਅਦ ਕਿ ਮਾਮਲੇ ਨਾਲ ਸਬੰਧਿਤ ਕਿਸੇ ਵੀ ਅਧਿਕਾਰੀ ਵਿਰੁੱਧ ਮੁਕੱਦਮਾ ਨਹੀਂ ਚਲਾਇਆ ਗਿਆ, ਬੀਬੀਸੀ ਸਕੌਟਲੈਂਡ ਦੇ ਡਿਸਕੋਲਜ਼ਰ ਪ੍ਰੋਗਰਾਮ ਨੇ ਜਾਂਚ ਸ਼ੁਰੂ ਕੀਤੀ। ਅਸੀਂ ਮਾਮਲੇ ਨਾਲ ਸਬੰਧਿਤ ਦਸਤਾਵੇਜ਼ਾਂ ਅਤੇ ਵੀਡੀਓ ਸਬੂਤਾਂ ਨੂੰ ਇਕੱਠਾ ਕੀਤਾ।

ਪੁਲਿਸ ਅਧਿਕਾਰੀਆਂ ਦੇ ਬਿਆਨਾਂ, ਚਸ਼ਮਦੀਦਾਂ ਦੇ ਬਿਆਨਾਂ ਅਤੇ ਸੀਸੀਟੀਵੀ ਤੋਂ ਅਸੀਂ ਉਸ ਸਵੇਰ ਦੇ ਘਟਨਾਕ੍ਰਮ ਦੀਆਂ ਤੰਦਾਂ ਜੋੜੀਆਂ।

ਦਸੰਬਰ ਵਿੱਚ ਪ੍ਰਸਾਰਤ ਹੋਈ ਇੱਕ ਫ਼ਿਲਮ ਨੇ ਅਧਿਕਾਰੀਆਂ ਦੇ ਕਹੇ ''ਤੇ ਹੋਰ ਚਾਣਨਾ ਪਾਇਆ।

ਕਈਆਂ ਨੇ ਕਿਹਾ ਉਨ੍ਹਾਂ ਨੂੰ ਸ਼ੇਕੂ ਤੋਂ ਜਾਨ ਦਾ ਖ਼ਤਰਾ ਸੀ। ਅਧਿਕਾਰੀਆਂ ਦੇ ਆਪਣੇ ਬਿਆਨਾਂ ਤੋਂ ਹੀ ਪਤਾ ਲੱਗਿਆ ਕਿ ਸ਼ੇਕੂ ਕੋਲ ਹੁਣ ਚਾਕੂ ਨਹੀਂ ਸੀ, ਚਾਹੇ ਕਈਆਂ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਸੀ ਕਿ ਉਸਨੇ ਚਾਕੂ ਕਿਤੇ ਲਕੋਇਆ ਹੋਇਆ ਹੈ। ਬਾਅਦ ਵਿੱਚ ਚਾਕੂ ਇੱਕ ਨਜ਼ਦੀਕੀ ਬਗੀਚੇ ਵਿੱਚੋਂ ਮਿਲਿਆ।

ਦਸਤਾਵੇਜ਼ਾਂ ਵਿਚ ਇਹ ਵੀ ਖੁਲਾਸਾ ਹੋਇਆ ਕਿ ਸ਼ੇਕੂ ਨਾਲ ਮੁਕਾਬਲਾ ਹੋਣ ਤੋਂ 30 ਸਕਿੰਟਾਂ ਦੇ ਅੰਦਰ ਹੀ, ਤਿੰਨ ਅਧਿਕਾਰੀਆਂ ਨੇ ਜਲਣ ਪੈਦਾ ਕਰਨ ਵਾਲਾ ਸਪਰੇਅ ਉਸਦੇ ਚਿਹਰੇ ''ਤੇ ਛਿੜਕ ਦਿੱਤਾ ਸੀ ਅਤੇ ਡਾਂਗਾਂ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਗਿਆ ਸੀ, ਭਾਵੇਂ ਕਿ ਸ਼ੇਕੂ ਉਨ੍ਹਾਂ ਪ੍ਰਤੀ ਹਿੰਸਕ ਨਹੀਂ ਹੋਏ ਸਨ।

ਸੀ.ਸੀ.ਟੀ.ਵੀ. ਵਿੱਚ ਸ਼ੇਕੂ ਇਕ ਮਹਿਲਾ ਅਧਿਕਾਰੀ ਤੋਂ ਬਦਲਾ ਲੈਂਦਿਆਂ ਅਤੇ ਉਸ ਦਾ ਪਿੱਛਾ ਕਰਦਾ ਹੋਇਆ ਉਸ ਨੂੰ ਜ਼ਮੀਨ ''ਤੇ ਸੁੱਟਦਾ ਹੋਇਆ ਦਿਖਾਈ ਦਿੱਤਾ। ਬਾਅਦ ਵਿੱਚ ਕਿਹਾ ਗਿਆ ਇਹ ਪੀ ਸੀ ਨਿਕੋਲ ਸ਼ੌਰਟ ਨਾਮ ਦੇ ਪੁਲਿਸ ਅਧਿਕਾਰੀ ਸਨ ਅਤੇ ਉਨ੍ਹਾਂ ਦੇ ਸਿਰ ''ਤੇ ਸੱਟਾਂ ਲੱਗੀਆਂ ਸਨ।

ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ, "ਮੈਂ ਆਪਣੇ ਸਿਰ ''ਤੇ ਪਿੱਛਲੇ ਪਾਸਿਓਂ ਇੱਕ ਝਟਕਾ ਮਹਿਸੂਸ ਕੀਤਾ...ਅਤੇ ਉਸ ਕਾਰਨ ਜ਼ਮੀਨ ''ਤੇ ਡਿੱਗ ਗਈ।''''

"ਮੈਂ ਗਰਭਵਤੀ ਸੀ...ਮੈਨੂੰ ਲੱਗਿਆ, ਉਹ ਮੈਨੂੰ ਮਾਰ ਦੇਵੇਗਾ।''''

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਲਿਵਰਪੂਲ ਜੌਨ ਮੂਰਸ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਐਰਿਕ ਬਸਕਾਈਂਡ ਨੂੰ ਅਸੀਂ ਇਸ ਸਮਗਰੀ ਦਾ ਅਧਿਐਨ ਕਰਨ ਲਈ ਕਿਹਾ। ਉਨ੍ਹਾਂ ਮੁਤਾਬਿਕ, ਸਾਲ 2018 ਦੀ ਫ਼ਿਲਮ ਤੋਂ ਪਤਾ ਲੱਗਦਾ ਹੈ ਕਿ ਪੁਲਿਸ ਫ਼ੋਰਸ ਉਥੇ ਬਲ ਦਾ ਇਸਤੇਮਾਲ ਕਰਨ ਦੀ ਸੋਚ ਨਾਲ ਪਹੁੰਚੀ ਸੀ।

"ਉਨ੍ਹਾਂ ਕਿਹਾ, ਉਹ (ਸ਼ੇਕੂ) ਉਥੋਂ ਭੱਜ ਨਹੀਂ ਸੀ ਰਿਹਾ, ਉਹ ਨਹੀਂ ਸੀ ਭੱਜ ਰਿਹਾ, ਸਮੇਂ ਦੇ ਉਨਾਂ ਪਲਾਂ ਵਿੱਚ ਕਿਸੇ ਲਈ ਖ਼ਤਰਾ ਨਹੀਂ ਸੀ ਪੈਦਾ ਕਰ ਰਿਹਾ। ਉਹ ਉਥੇ ਪਹੁੰਚੇ, ਰੁਕਣ ਲਈ ਚੀਕੇ, ਅਤੇ ਕਾਰਾਂ ਵਿੱਚੋਂ ਜਲਣ ਪੈਦਾ ਕਰਨ ਵਾਲਾ ਸਪ੍ਰੇਅ ਅਤੇ ਡੰਡੇ ਲੈ ਕੇ ਉਤਰੇ।"

"ਇਹ ਗਤੀਵਿਧੀਆਂ ਬਹੁਤ ਤੀਬਰ ਸਨ। ਅਤੇ ਜਦੋਂ ਅਜਿਹੀਆਂ ਚੀਜ਼ਾਂ ਇੱਕ ਨਿਸ਼ਚਿਤ ਪੱਧਰ ਤੱਕ ਪਹੁੰਚ ਜਾਂਦੀਆਂ ਹਨ, ਜੇ ਅਸੰਭਵ ਨਹੀਂ ਤਾਂ ਉਥੋਂ ਵਾਪਸ ਆਉਣਾ ਬਹੁਤ ਔਖਾ ਹੁੰਦਾ ਹੈ।"

ਬਸਕਾਈਂਡ ਕਹਿੰਦੇ ਹਨ ਕਿ ਹੋ ਸਕਦਾ ਹੈ ਅਧਿਕਾਰੀ ਆਪਣੀ ਟਰੇਨਿੰਗ ''ਤੇ ਚਲਦਿਆਂ ਇਸ ਸਥਿਤੀ ਨੂੰ ਵੱਖਰੇ ਨਜ਼ਰੀਏ ਤੋਂ ਦੇਖਦੇ ਹੋਣ।

ਉਨ੍ਹਾਂ ਨੇ ਬਾਈਉ ਦੀ ਮਾਨਸਿਕ ਸਿਹਤ ਦਾ ਵੀ ਜ਼ਿਕਰ ਕੀਤਾ।

ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਜੇ ਉਹ ਬਾਈਉ ਨੂੰ ਵੱਖਰੇ ਤਰੀਕੇ ਨਾਲ ਮਿਲਦੇ, ਇੱਕ ਸ਼ਾਂਤ ਤਰੀਕੇ ਨਾਲ ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਕਿ ਕੀ ਗ਼ਲਤ ਹੈ ਤਾਂ ਸ਼ਾਇਦ ਹਮਲੇ ਨੂੰ ਰੋਕਿਆ ਜਾ ਸਕਦਾ ਸੀ।"

ਪੁਲਿਸ ਅਧਿਕਾਰੀਆਂ ਦਾ ਪੱਖ ਕੀ ਹੈ?

ਫ਼ੈਡਰੇਸ਼ਨ ਦੀ ਸਲਾਹ ''ਤੇ ਅਧਿਕਾਰੀਆਂ ਨੇ ਤਫਤੀਸ਼ ਕਰਨ ਵਾਲਿਆਂ ਨਾਲ 32 ਦਿਨਾਂ ਤੱਕ ਗੱਲ ਨਾ ਕੀਤੀ।

ਉਨ੍ਹਾਂ ਦੇ ਬਿਆਨਾਂ ਵਿੱਚ, ਹਰੇਕ ਅਧਿਕਾਰੀ ਦੀ ਪਛਾਣ ਇੱਕ ਗੁਪਤ ਪੱਤਰ ਦੁਆਰਾ ਕੀਤੀ ਗਈ ਸੀ ਤਾਂ ਕਿ ਉਨ੍ਹਾਂ ਦੀ ਪਛਾਣ ਗੁਪਤ ਰੱਖੀ ਜਾ ਸਕੇ।

ਹਾਲਾਂਕਿ ਦੋ ਦੀ ਪਛਾਣ ਹੋ ਗਈ ਸੀ।

ਸ਼ੇਕੂ ਦੇ ਕੱਦ ਕਾਠ ਬਾਰੇ ਵੱਖ ਵੱਖ ਬਿਆਨ ਦਿੱਤੇ ਗਏ।

ਇੱਕ ਪੁਲਿਸ ਅਫ਼ਸਰ ਨੇ ਕਿਹਾ: "ਮੈਂ ਇਸ ਮੁੰਡੇ ਦੀ ਤਾਕਤ ਬਾਰੇ ਦੱਸ ਨਹੀਂ ਸਕਦਾ।"

ਇੱਕ ਹੋਰ ਅਧਿਕਾਰੀ ਨੇ ਕਿਹਾ, "ਉਹ ਬਹੁਤ ਵੱਡਾ ਸੀ ਅਤੇ ਮੈਂ ਦੇਖਿਆ ਕਿ ਉਹ ਸਭ ਤੋਂ ਵੱਡਾ ਮਰਦ ਸੀ ।"

ਪਰ ਉਸ ਦਿਨ ਸ਼ੇਕੂ ਸਭ ਤੋਂ ਵੱਡਾ ਮਰਦ ਨਹੀਂ ਸੀ।

ਇਹ ਵੀ ਪੜ੍ਹੋ

ਸ਼ੇਕੂ 5 ਫ਼ੁੱਟ 10 ਇੰਚ ਲੰਬਾ ਸੀ, ਜਦੋਂ ਕਿ ਇੱਕ ਅਧਿਕਾਰੀ ਛੇ ਫੁੱਟ ਚਾਰ ਇੰਚ ਲੰਬਾ ਸੀ ਅਤੇ ਇੱਕ ਹੋਰ ਵੀ ਸੀ ਜਿਸ ਦਾ ਕੱਦ ਛੇ ਫ਼ੁੱਟ ਚਾਰ ਇੰਚ ਸੀ ਤੇ ਉਸਦਾ ਭਾਰ ਵੀ ਸ਼ੇਕੂ ਤੋਂ ਵੱਧ ਸੀ।

ਪੀਸੀ ਸ਼ੋਰਟ ''ਤੇ ਹੋਏ ਹਮਲੇ ਬਾਰੇ ਵੀ ਅਧਿਕਾਰੀਆਂ ਦੇ ਬਿਆਨ ਵੱਖੋ ਵੱਖਰੇ ਸਨ। ਉਨ੍ਹਾਂ ਨੇ ਕਿਹਾ ਪੀ ਸੀ ਨੂੰ ਸ਼ੇਕੂ ਵਲੋਂ ਠੁੱਡੇ ਮਾਰੇ ਗਏ ਅਤੇ ਉਨ੍ਹਾਂ ਨੂੰ ਚੈੱਕਅੱਪ ਲਈ ਹਸਪਤਾਲ ਲਿਜਾਇਆ ਗਿਆ ਅਤੇ ਜਲਦ ਹੀ ਵਾਪਸ ਪੁਲਿਸ ਸਟੇਸ਼ਨ ਵੀ ਲੈ ਆਏ।

ਪਰ ਪੀ ਸੀ ਨੇ ਆਪਣੇ ਬਿਆਨ ਵਿੱਚ ਠੁੱਡੇ ਮਾਰਨ ਦੀ ਗੱਲ ਨਹੀਂ ਸੀ ਆਖੀ। ਤਿੰਨ ਗਵਾਹਾਂ, ਜਿਨ੍ਹਾਂ ਨੇ ਘਟਨਾ ਨੂੰ ਅੱਖੀਂ ਦੇਖਿਆ ਸੀ, ਉਨ੍ਹਾਂ ਦੇ ਬਿਆਨਾਂ ਵਿੱਚ ਵੀ ਇਸ ਦਾ ਜ਼ਿਕਰ ਨਹੀਂ ਸੀ।

ਸੀਸੀਟੀਵੀ ਨੇ ਵੀ ਇਸ ਦਾਅਵੇ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਂਦਾ। ਜਿਵੇਂ ਹੀ ਸ਼ੇਕੂ ਨੇ ਪੀਸੀ ਸ਼ੋਰਟ ਨੂੰ ਮਾਰਿਆ ਸੀ, ਇੱਕ ਹੋਰ ਪੁਲਿਸ ਕਰਮੀ ਨੇ ਸ਼ੇਕੂ ਨੂੰ ਫੜ ਲਿਆ ਸੀ ਅਤੇ ਪੰਜ ਸਕਿੰਟਾਂ ਦੇ ਅੰਦਰ ਹੀ ਜ਼ਮੀਨ ''ਤੇ ਸੁੱਟ ਲਿਆ ਸੀ ਜਿਥੋਂ ਉਹ ਦੁਬਾਰਾ ਉੱਠ ਨਾ ਸਕਿਆ।

ਬਸਕਾਈਂਡ ਕਹਿੰਦੇ ਹਨ. "ਫ਼ੁੱਟੇਜ ਵੀ ਬਹੁਤ ਸਪੱਸ਼ਟ ਨਹੀਂ ਪਰ ਤੁਸੀਂ ਨਿਸ਼ਚਿਤ ਤੌਰ ''ਤੇ ਪਤਾ ਲਾ ਸਕਦੇ ਹੋ ਕਿ ਕੀ ਚੱਲ ਰਿਹਾ ਹੈ ਅਤੇ ਮੈਂ ਅਧਿਕਾਰੀ ਨੂੰ ਜ਼ਮੀਨ ''ਤੇ ਸੁੱਟ ਕੇ ਠੁੱਡੇ ਮਾਰਨ ਦਾ ਕੋਈ ਸਬੂਤ ਨਹੀਂ ਦੇਖਿਆ।"

"ਮੈਨੂੰ ਸਪੱਸ਼ਟ ਤੌਰ ''ਤੇ ਜੋ ਮੈਂ ਦੇਖ ਰਿਹਾ ਸੀ ਅਤੇ ਜੋ ਮੈਂ ਕਾਗਜ਼ਾਂ ਵਿੱਚ ਪੜ੍ਹ ਰਿਹਾ ਸੀ, ਵਿੱਚ ਮਹੱਤਵਪੂਰਨ ਫ਼ਰਕ ਪਤਾ ਲੱਗ ਰਿਹਾ ਸੀ।"

ਇਨ੍ਹਾਂ ਫ਼ਰਕਾਂ ਬਾਰੇ ਨਵੇਂ ਇਲਜ਼ਾਮਾਂ ਨੂੰ ਜਨਵਰੀ 2021 ਬੀਬੀਸੀ ਪੈਨਾਰੋਮਾ ਪ੍ਰੋਗਰਾਮ ਵਿੱਚ ਦਿਖਾਇਆ ਗਿਆ।

ਕੇਵਿਨ ਨੈਲਸਨ ਇੱਕ ਚਸ਼ਮਦੀਦ ਗਵਾਹ ਹਨ। ਉਨ੍ਹਾਂ ਨੇ ਸ਼ੇਕੂ ਨੂੰ ਸਪ੍ਰੇਅ ਦੇ ਵਿਰੁੱਧ ਪ੍ਰਤੀਕਰਮ ਵਿੱਚ ਪੀ ਸੀ ਸ਼ੋਰਟ ਨੂੰ ਮੁਕਾ ਮਾਰ ਕੇ ਜ਼ਮੀਨ ''ਤੇ ਸੁੱਟਦਿਆਂ ਦੇਖਿਆ। ਪਰ ਉਹ ਕਹਿੰਦੇ ਹਨ ਇਹ ਟਕਰਾਅ ਖ਼ਤਮ ਹੋ ਗਿਆ ਸ਼ੇਕੂ ਨੂੰ ਹੋਰ ਅਧਿਕਾਰੀਆਂ ਵਲੋਂ ਰੋਕਣ ਦੇ ਨਾਲ ਹੀ।

ਉਹ ਕਹਿੰਦੇ ਹਨ, "ਉਹ ਮੁੱਕਾ ਮਾਰਨ ਤੋਂ ਬਾਅਦ ਭੱਜ ਰਿਹਾ ਸੀ। ਉਸ ਤੋਂ ਬਾਅਦ ਉਸ (ਪੁਲਿਸ ਅਧਿਕਾਰੀ ''ਤੇ) ''ਤੇ ਹੋਰ ਕੋਈ ਹਮਲਾ ਨਹੀਂ ਹੋਇਆ।"

ਸ਼ੇਕੂ ਵਲੋਂ ਪੀ ਸੀ ਦੇ ਹਿੰਸਕ ਠੁੱਡੇ ਮਾਰਨ ਦਾ ਪੁੱਛੇ ਜਾਣ ''ਤੇ ਕੈਵਿਨ ਨੇ ਦੱਸਿਆ, "ਅਜਿਹਾ ਕਦੀ ਨਹੀਂ ਵਾਪਰਿਆ।"

ਅਧਿਕਾਰੀਆਂ ਵਲੋਂ ਜੋ ਕੁਝ ਵਾਪਰਿਆ, ਉਸ ਨੂੰ ਸਹੀ ਸਾਬਤ ਕਰਨ ਲਈ, ਸਥਿਤੀ ਨੂੰ ਅਸਲੀਅਤ ਤੋਂ ਬਦਤਰ ਕਰਕੇ ਪੇਸ਼ ਕੀਤਾ ਜਾਣਾ ਸ਼ੇਕੂ ਅਤੇ ਉਸ ਦੇ ਪਰਿਵਾਰ ਨਾਲ ਇਨਸਾਫ਼ ਨਹੀਂ ਸੀ।

ਇਸ ਦੇ ਜੁਆਬ ਵਿੱਚ ਸਕੌਟਿਸ਼ ਪੁਲਿਸ ਫ਼ੈਡਰੇਸ਼ਨ ਨੇ ਕਿਹਾ ਕਿ ਅਧਿਕਾਰੀਆਂ ਵਲੋਂ ਪੂਰੀ ਸਚਾਈ ਨਾਲ ਜਾਂਚ ਵਿੱਚ ਸਹਿਯੋਗ ਦਿੱਤਾ ਗਿਆ।

ਇੱਕ ਅਧਿਕਾਰੀ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਸ਼ੇਕੂ ਜ਼ਮੀਨ ''ਤੇ ਸਿਰਫ਼ 30 ਸਕਿੰਟਾਂ ਲਈ ਰਿਹਾ। ਪਰ ਇੱਕ ਆਮ ਨਾਗਰਿਕ ਜਿਨ੍ਹਾਂ ਦੀਆਂ ਅੱਖਾਂ ਸਾਹਮਣੇ ਘਟਨਾ ਵਾਪਰੀ ਸੀ, ਨੇ ਕੁਝ ਵੱਖਰਾ ਦੇਖਿਆ ਸੀ।

ਉਨ੍ਹਾਂ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਕੁਝ ਮਿੰਟਾਂ ਤੱਕ ਕਰੀਬ ਛੇ ਅਧਿਕਾਰੀ ਸ਼ੇਕੂ ਦੇ ਦੁਆਲੇ ਸਨ।

ਉਨ੍ਹਾਂ ਕਿਹਾ, "ਮੈਂ ਉਸ ਨੂੰ ਚੀਕਦੇ ਸੁਣਿਆ। ਇਸ ਨੇ ਮੇਰਾ ਸਰੀਰ ਸੀਤ ਕਰ ਦਿੱਤਾ। ਮੈਂ ਉਸ ਆਦਮੀ ਨੂੰ ਚੀਕਦਿਆਂ ਪੁਲਿਸ ਨੂੰ ਦੂਰ ਹੱਟਣ ਲਈ ਕਹਿੰਦਿਆਂ ਸੁਣਿਆ। ਉਹ ਬਿਲਕੁਲ ਨਹੀਂ ਹਿੱਲੇ।"

ਇਸ ਮਾਮਲੇ ਵਿੱਚ ਨੌ ਅਫ਼ਸਰ ਸ਼ਾਮਲ ਸਨ ਜਿਨ੍ਹਾਂ ਨੇ ਸ਼ੇਕੂ ਦੇ ਮੁੱਕੇ ਜਾਂ ਲੱਤਾਂ ਮਾਰੀਆਂ ਸਨ।

ਉੱਪਰ ਵਾਲੀ ਤਸਵੀਰ ਦਿਖਾਉਂਦੀ ਹੈ ਇੱਕ ਅਫ਼ਸਰ ਜੋ ਕਾਫ਼ੀ ਭਾਰਾ ਸੀ, ਸ਼ੇਕੂ ਦੇ ਉੱਪਰ ਹੈ।

ਇਸ ਸਭ ਦੇ ਚਾਰ ਮਿੰਟਾਂ ਦਰਮਿਆਨ ਸ਼ੇਕੂ ਬੇਹੋਸ਼ ਹੋ ਗਿਆ ਅਤੇ ਐਂਮਬੂਲੈਂਸ ਨੂੰ ਸੱਦ ਲਿਆ ਗਿਆ। ਸ਼ੇਕੂ ਨੂੰ ਨੇੜਲੇ ਵਿਕਟੋਰੀਆ ਹਸਪਤਾਲ ਲਿਜਾਇਆ ਗਿਆ,ਉਸੇ ਹਸਪਤਾਲ ਜਿਥੇ ਸ਼ੇਕੂ ਦੀ ਭੈਣ ਕੈਡੀ ਕੰਮ ਕਰਦੀ ਹੈ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ।

ਸ਼ੇਕੂ ਬਾਈਉ
BBC
ਪੁਲਿਸ ਵੱਲੋਂ ਸ਼ੇਕੂ ਬਾਈਉ ਨੂੰ ਫੜਨ ਦੀ ਮੋਬਾਈਲ ਵੀਡੀਓ ਦੀ ਇੱਕ ਤਸਵੀਰ

ਸ਼ੇਕੂ ਦੇ 23 ਵੱਖ ਵੱਖ ਸੱਟਾਂ ਲੱਗੀਆਂ ਸਨ, ਜਿੰਨਾਂ ਵਿੱਚ ਉਸ ਦੀਆਂ ਪਸਲੀਆਂ ਦਾਂ ਟੁੱਟਣਾ ਅਤੇ ਡੰਡਿਆਂ ਦੇ ਨਾਲ ਸਿਰ ''ਤੇ ਲੱਗੀਆਂ ਸੱਟਾਂ ਵੀ ਸ਼ਾਮਲ ਸਨ, ਇਸ ਤੋਂ ਇਲਾਵਾ ਅੱਖਾਂ ਵਿੱਚ ਖ਼ੂਨ ਆਉਣਾ ਵੀ ਸ਼ਾਮਲ ਹੈ ਜੋ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਉਸ ਦਾ ਸਾਹ ਘੁੱਟਿਆ ਗਿਆ।

ਮੌਤ ਦੇ ਅਧਿਕਾਰਤ ਕਾਰਨ ਵਿੱਚ "ਨਸ਼ਾ ਕੀਤੇ ਹੋਏ ਵਿਅਕਤੀ ਦੀ ਅਚਾਨਕ ਮੌਤ (ਨਸ਼ੇ ਦੇ ਕਾਰਨ)" ਨੋਟ ਕੀਤੀ ਗਈ।

ਫ਼ੈਡਰੇਸ਼ਨ ਦਾ ਕਹਿਣਾ ਹੈ ਕਿ ਸ਼ੇਕੂ ਬਾਈਉ ਦੀ ਨਸਲ ਨੇ ਉਸ ਨਾਲ ਘਟਨਾ ਵਾਲੇ ਦਿਨ ਹੋਏ ਵਿਵਹਾਰ ਵਿੱਚ ਕੋਈ ਭੂਮਿਕਾ ਨਹੀਂ ਨਿਭਾਈ।

ਡਿਸਕੋਲਜ਼ਰ ਪ੍ਰੋਗਰਾਮ ਨੇ ਇਹ ਦੱਸਿਆ ਕਿ ਦੋ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਦਹਿਸ਼ਤਗਰਦਾਂ ਵਲੋਂ ਹਮਲੇ ਦਾ ਖ਼ਤਰਾ ਸੀ।

ਇੱਕ ਹੋਰ ਪੁਲਿਸ ਅਧਿਕਾਰੀ ਨੇ ਸ਼ੇਕੂ ਬਾਰੇ ਦੱਸਣ ਲਈ ਦਿੱਤੇ ਬਿਆਨ ਵਿੱਚ ਸ਼ਬਦ "ਕਲਰਡ (ਰੰਗ)" ਦੀ ਵਰਤੋਂ ਕੀਤੀ ਸੀ ਜਿਸ ਨੂੰ ਪੁਰਾਣਾ ਅਤੇ ਬੇਇੱਜਤੀ ਭਰਿਆ ਸ਼ਬਦ ਮੰਨਿਆ ਜਾਂਦਾ ਹੈ।

ਅਧਿਕਾਰੀਆਂ ਮੁਤਾਬਿਕ ਪਿਛਲੇ ਅੱਠ ਮਹੀਨਿਆਂ ਤੋਂ ਯੂਕੇ ਵਿੱਚ ਦਹਿਸ਼ਤਗਰਦੀ ਦਾ ਖ਼ਤਰਾ ਕਾਫ਼ੀ ਗੰਭੀਰ ਸੀ।

ਏਰਿਕ ਬੇਸਕਾਈਂਡ ਨੇ ਬੀਬੀਸੀ ਨੂੰ ਦੱਸਿਆ ਕਿ, "ਜੇ ਉਹ ਅਸਲ ਵਿੱਚ ਮੰਨਦੇ ਕਿ ਉਹ ਇੱਕ ਦਹਿਸ਼ਗਰਦੀ ਵਾਲੀ ਥਾਂ ''ਤੇ ਆ ਰਹੇ ਹਨ, ਮੈਂ ਆਸ ਕਰਦਾ ਹਾਂ ਉਹ ਇਸ ਲਈ ਕੰਟਰੋਲ ਜ਼ਰੀਏ ਆਉਂਦੇ।" ਅਜਿਹਾ ਕੋਈ ਸੰਪਰਕ ਨਹੀਂ ਕੀਤਾ ਗਿਆ।

ਆਮੇਰ ਅਨਵਰ ਕਹਿੰਦੇ ਹਨ, "ਇਹ ਉਹ ਪ੍ਰਸ਼ਨ ਹੈ ਜੋ ਪਰਿਵਾਰ ਹਮੇਸ਼ਾਂ ਪੁੱਛਦਾ ਹੈ, ''ਕਿਉਂ ਜਦੋਂ ਤੁਸੀਂ ਕੋਈ ਕਾਲਾ ਵਿਅਕਤੀ ਗਲੀ ਵਿੱਚੋਂ ਲੰਘਦਾ ਦੇਖਦੇ ਹੋ ਤਾਂ ਦਹਿਸ਼ਤਗਰਦ ਸ਼ਬਦ ਤੁਹਾਡੇ ਮਨ ਵਿੱਚ ਆਉਂਦਾ ਹੈ?''"

''''ਇਹ ਕਿਰਕੈਲਡੀ ਸੀ, ਇਹ ਐਤਵਾਰ ਦੀ ਸਵੇਰ ਸੀ, ਸਾਢੇ ਸੱਤ ਵਜੇ ਸਨ, ਸੱਚੀਂ? ਇਹ ਲੰਡਨ ਨਹੀਂ ਹੈ। ਇਹ ਵੈਸਟਮਨੀਸਟਰ ਬਰਿਜ ਨਹੀਂ ਹੈ। ਪੁਲਿਸ ਅਧਿਕਾਰੀਆਂ ਨੇ ਅਜਿਹਾ ਕਿਉਂ ਮੰਨਿਆਂ ਕਿ ਇਹ ਦਹਿਸ਼ਤਗਰਦੀ ਹਮਲਾ ਹੈ?"

ਸ਼ੇਕੂ ਦੇ ਪਰਿਵਾਰ ਦੇ ਸ਼ੱਕ ਕਿ ਨਸਲ ਨੇ ਉਸ ਦੀ ਮੌਤ ਵਿੱਚ ਭੂਮਿਕਾ ਨਿਭਾਈ, ਨੂੰ ਕੁਝ ਅਧਿਕਾਰੀਆਂ ਦੇ ਬਿਆਨਾਂ ਨੇ ਹੋਰ ਵਧਾਇਆ। ਇੱਕ ਅਧਿਕਾਰੀ ਪੀ ਸੀ ਐਲਨ ਪੈਟਨ ਬਾਰੇ ਬੀਬੀਸੀ ਦੁਆਰਾ ਦੱਸਿਆ ਗਿਆ ਕਿ ਉਸ ''ਤੇ ਪਹਿਲਾਂ ਵੀ ਕਾਲੇ ਲੋਕਾਂ ਨੂੰ ਨਫ਼ਰਤ ਕਰਨ ਦੇ ਇਲਜ਼ਾਮ ਲੱਗ ਚੁੱਕੇ ਹਨ।

ਪਰਿਵਾਰ ਦੇ ਮੈਂਬਰਾਂ ਦਾ ਇਲਜ਼ਾਮ ਹੈ ਕਿ ਪੈਟਨ ਨੇ ਬਾਉਉ ਦੀ ਮੌਤ ਤੋਂ ਕੁਝ ਹਫ਼ਤੇ ਬਾਅਦ ਨਸਲਵਾਦੀ ਹੋਣਾ ਸਵਿਕਾਰ ਕੀਤਾ ਸੀ।

ਪੀਸੀ ਪੈਟਨ ਨੇ ਬਾਅਦ ਵਿੱਚ ਮੈਡੀਕਲ ਆਧਾਰ ''ਤੇ ਪੁਲਿਸ ਵਿਭਾਗ ਤੋਂ ਸੇਵਾਮੁਕਤੀ ਲੈ ਲਈ ਅਤੇ ਉਨ੍ਹਾਂ ਦੇ ਵਕੀਲ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਜਾਂਚ ਤੋਂ ਪਹਿਲਾਂ ਕੋਈ ਟਿੱਪਣੀ ਨਹੀਂ ਕਰਨਗੇ।

ਪੀਸੀ ਨਿਕੋਲ ਸ਼ੋਰਟ ਨੇ ਵੀ ਮੈਡੀਕਲ ਆਧਾਰ ''ਤੇ ਸੇਵਾਮੁਕਤ ਹੋ ਗਏ।

ਸ਼ੇਕੂ ਬਾਈਉ
Getty Images
ਪਰਿਵਾਰ ਦੇ ਮੈਂਬਰਾਂ ਦਾ ਇਲਜ਼ਾਮ ਹੈ ਕਿ ਪੈਟਨ ਨੇ ਬਾਉਉ ਦੀ ਮੌਤ ਤੋਂ ਕੁਝ ਹਫ਼ਤੇ ਬਾਅਦ ਨਸਲਵਾਦੀ ਹੋਣਾ ਸਵਿਕਾਰ ਕੀਤਾ ਸੀ

ਜਾਂਚ

ਯੂਕੇ ਵਿੱਚ ਪਿਛਲੇ 30 ਸਾਲਾਂ ਦੌਰਾਨ 1000 ਲੋਕਾਂ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਚੁੱਕੀ ਹੈ।

ਇੰਨਾਂ ਮੌਤਾਂ ਵਿੱਚ ਵਿਅਕਤੀ ਦੇ ਕਾਲੇ, ਏਸ਼ੀਅਨ ਜਾਂ ਘੱਟ ਗਿਣਤੀ ਨਾਲ ਸਬੰਧਿਤ ਹੋਣ ਦੀ ਸੰਭਾਵਨਾ ਦੁਗਣੀ ਹੈ।

ਸ਼ੈਕੂ ਬਾਈਓ ਦੀ ਮੌਤ ਦੇ ਨਤੀਜੇ ਵਜੋਂ ਕਦੇ ਕਿਸੇ ਅਧਿਕਾਰੀ ''ਤੇ ਕੋਈ ਅਪਰਾਧਿਕ ਇਲਜ਼ਾਮ ਨਹੀਂ ਲਗਾਇਆ ਗਿਆ।

ਅਨਵਰ ਕਹਿੰਦੇ ਹਨ, "ਇਥੇ ਆਕੇ ਸ਼ੇਕੂ ਅਤੇ ਜੌਰਜ ਫਲਾਇਡ ਦੀ ਮੌਤ ਦੀਆਂ ਸਮਾਨਤਾਵਾਂ ਮੁੱਕ ਜਾਂਦੀਆਂ ਹਨ। ਜੌਰਜ ਦੇ ਮਾਮਲੇ ਵਿੱਚ ਚਾਰ ਅਫ਼ਸਰਾਂ ''ਤੇ ਮੁਕੱਦਮਾਂ ਚਲਿਆ। ਸ਼ੇਕੂ ਲਈ ਕੋਈ ਵੀ ਅਧਿਕਾਰੀ ਮੁਕੱਦਮੇ ਦਾ ਸਾਹਮਣਾ ਨਹੀਂ ਕਰੇਗਾ।"

2018 ਡਿਸਕਲੋਜ਼ਰ ਫਿਲਮ ਨੇ ਜਨਤਕ ਜਾਂਚ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਵਾਇਆ ਅਤੇ ਇਕ ਸਾਲ ਤੋਂ ਵੀ ਘੱਟ ਸਮੇਂ ਬਾਅਦ, ਸਕਾਟਲੈਂਡ ਦੇ ਜਸਟਿਸ ਸੈਕਟਰੀ ਹਮਜ਼ਾ ਯੂਸਫ਼ ਨੇ ਐਲਾਨ ਕੀਤਾ ਕਿ ਸ਼ੇਕੂ ਬਾਈਉ ਦੀ ਮੌਤ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਫੜਿਆ ਜਾਵੇਗਾ।

ਸਕੌਟਿਸ਼ ਪੁਲਿਸ ਫ਼ੈਡਰੇਸ਼ਨ ਨੇ ਜ਼ੋਰ ਦਿੱਤਾ ਕਿ ਸ਼ੇਕੂ ਦੀ ਮੌਤ ਦੇ ਮਾਮਲੇ ਵਿੱਚ ਨਸਲ ਨੇ ਕੋਈ ਭੂਮਿਕਾ ਨਹੀਂ ਨਿਭਾਈ ਅਤੇ ਬਲਕਿ ਕਿਹਾ ਕਿ, ਉਸਦੇ ਸਿਸਟਮ ਵਿੱਚ ਨਸ਼ੇ ਵਧੇਰੇ ਢੁੱਕਵੇਂ ਹਨ।"

ਇਸ ਦਾ ਫ਼ੈਸਲਾ ਹੁਣ ਸੇਵਾਮੁਕਤ ਜੱਜ ਲੌਰਡ ਬ੍ਰਕਾਡੇਲ ਦੀ ਅਗਵਾਈ ਵਾਲੀ ਜਨਤਕ ਜਾਂਚ ਵਿੱਚ ਹੋਵੇਗਾ, ਜਿਸ ਦੇ ਹਵਾਲਿਆਂ ਵਿੱਚ ਕਿ ਕੀ ਸ਼ੈਕੂ ਦੀ "ਅਸਲ ਜਾਂ ਸਮਝੀ ਜਾਂਦੀ ਜਾਤ" ਨੇ ਘਟਨਾਂਵਾਂ ਵਿੱਚ ਕੋਈ ਭੂਮਿਕਾ ਨਿਭਾਈ ਸ਼ਾਮਲ ਹੈ।

ਜਾਂਚ ਹੁਣ ਜਾਰੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਕਈ ਸਾਲਾਂ ਤੱਕ ਚਲੇਗੀ।

ਸਕੌਟਿਸ਼ ਪੁਲਿਸ ਫ਼ੈਡਰੇਸ਼ਨ ਨੇ ਬੀਬੀਸੀ ਨੂੰ ਕਿਹਾ ਕਿ ਮਾਮਲੇ ਬਾਰੇ ਟਿੱਪਣੀ ਕਰਨਾ "ਪੂਰੀ ਤਰ੍ਹਾਂ ਅਣਉੱਚਿਤ" ਹੋਵੇਗਾ।

ਇਸ ਨੇ ਕਿਹਾ ਕਿ ਬੀਬੀਸੀ ਨੇ, "ਗ਼ਲਤਫ਼ਹਿਮੀਆਂ, ਝੂਠਾਂ, ਕਲਪਨਾਵਾਂ ਅਤੇ ਕਿਆਸਇਆਂ ''ਤੇ ਅਧਾਰਤ ਪ੍ਰਸ਼ਨ ਖੜੇ ਕੀਤੇ ਸਨ ਜਿਨ੍ਹਾਂ ਦਾ ਹੱਲ ਅਸੀਂ ਮੀਡੀਆ ਰਾਹੀਂ ਨਹੀਂ, ਜਨਤਕ ਜਾਂਚ ਜ਼ਰੀਏ ਕਰਾਂਗੇ।"

ਕੈਡੀ ਕਹਿੰਦੇ ਹਨ, "ਅਸੀਂ ਹਮੇਸ਼ਾਂ ਆਸਵੰਦ ਰਹਿੰਦੇ ਹਾਂ ਲੋਕ ਸਮਝਣਗੇ ਮੇਰਾ ਭਰਾ ਮਾੜਾ ਆਦਮੀ ਨਹੀਂ ਸੀ। ਉਹ ਇੱਕ ਚੰਗਾ ਆਦਮੀ ਸੀ ਜੋ ਆਪਣੇ ਪਰਿਵਾਰ ਅਤੇ ਦੋਸਤਾਂ ਦਾ ਧਿਆਨ ਰੱਖਦਾ ਸੀ। ਅਸੀਂ ਚਾਹੁੰਦੇ ਹਾਂ ਲੋਕ ਇਹ ਜਾਣਨ।"

"ਉਸ ਦੇ ਬੱਚਿਆਂ ਦਾ ਇਹ ਹੱਕ ਹੈ ਕਿ ਜਾਣਨ, ਉਨ੍ਹਾਂ ਦੇ ਪਿਤਾ ਦੀ ਮੌਤ ਕਿਵੇਂ ਹੋਈ। ਇਹ ਹੈ ਜੋ ਮੈਨੂੰ ਚਲਦੇ ਰੱਖਦਾ ਹੈ।"

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=Dt6Rl0x-jDA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7718a12e-72f7-4197-96ea-6c859d223d96'',''assetType'': ''STY'',''pageCounter'': ''punjabi.international.story.56138460.page'',''title'': ''\''\''ਮੇਰੇ ਭਰਾ ਦੀ ਪੁਲਿਸ ਹਿਰਾਸਤ ਵਿਚ ਮੌਤ ਕਿਵੇਂ ਹੋਈ, ਪਰਿਵਾਰ ਇਹ ਜਾਨਣ ਦਾ ਹੱਕ ਹੈ\''\'''',''author'': ''ਮਾਰਕ ਡੈਲੀ ਤੇ ਕੇਲਮ ਮੈਕਕੀ'',''published'': ''2021-02-24T10:26:58Z'',''updated'': ''2021-02-24T10:26:58Z''});s_bbcws(''track'',''pageView'');

Related News