ਯੂਕੇ ਦਾ ਸਿੱਖ ਫੂਡ ਬੈਂਕ ਜੋ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਕਰਦਾ ਰਿਹਾ ਮਦਦ

02/24/2021 7:49:44 AM

ਫੂਡ ਬੈਂਕ
BBC
ਨੌਰਥੈਮਪਟਨ ਦੇ ਸਿੱਖ ਭਾਈਚਾਰੇ ਦੇ ਲੋਕ ਮਹੀਨਾਵਾਰ ਫੂਡ ਬੈਂਕ ਚਲਾ ਰਹੇ ਹਨ
Click here to see the BBC interactive

ਸਿੱਖ ਭਾਈਚਾਰੇ ਵੱਲੋਂ ਚਲਾਏ ਜਾਂਦੇ ਪੌਪ-ਅਪ ਫੂਡ ਬੈਂਕ ਦੇ ਇੱਕ ਵਲੰਟੀਅਰ ਦਾ ਕਹਿਣਾ ਹੈ ਕਿ ਆਪਣੇ ਸ਼ਹਿਰਾਂ ਵਿੱਚ ਸੰਘਰਸ਼ ਕਰ ਰਹੇ ਲੋਕਾਂ ਦੀ ''ਵਧਦੀ ਗਿਣਤੀ'' ਦੀ ਮਦਦ ਕਰਨ ਦੀ ''ਵੱਡੀ ਲੋੜ'' ਹੈ।

ਰਾਜ ਬਾਸਨ, ਨੌਰਥੈਮਪਟਨ ਦੇ ਗੁਰਦੁਆਰੇ ਤੋਂ ਮਹੀਨਾਵਾਰ ਸੇਵਾ ਚਲਾਉਣ ਵਿੱਚ ਮਦਦ ਕਰਦੇ ਹਨ, ਜਿਸ ਦੀ ਸਥਾਪਨਾ ਉਦੋਂ ਕੀਤੀ ਗਈ ਜਦੋਂ ਸ਼ਹਿਰ ਦਾ ਨਾਈਟ ਸ਼ੈਲਟਰ ਕੋਵਿਡ ਮਹਾਂਮਾਰੀ ਕਾਰਨ ਬੰਦ ਹੋ ਗਿਆ ਸੀ।

ਪਿਛਲੇ ਸਾਲ ਲਗਭਗ 30 ਲੋਕ ਹਰ ਮਹੀਨੇ ਸ਼ਾਮਲ ਹੁੰਦੇ ਰਹੇ, ਪਰ ਇਹ ਗਿਣਤੀ ਹੁਣ ਵੱਧ ਕੇ 80 ਹੋ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਲੋੜਵੰਦਾਂ ਨੂੰ ਦੇਖ ਕੇ ਕਾਫ਼ੀ ਨਿਰਾਸ਼ਾ ਹੁੰਦੀ ਸੀ ਪਰ "ਜੇਕਰ ਕੋਈ ਫੂਡ ਬੈਂਕ ਨਾ ਹੁੰਦਾ ਤਾਂ ਉਹ ਚਲੇ ਜਾਂਦੇ।"

ਇਹ ਵੀ ਪੜ੍ਹੋ:

ਕਿਵੇਂ ਹੋਈ ਫੂਡ ਬੈਂਕ ਦੀ ਸ਼ੁਰੂਆਤ

ਕ੍ਰੋਮਵੈੱਲ ਸਟ੍ਰੀਟ ''ਤੇ ਸਥਿਤ ਗੁਰਦੁਆਰਾ ਸਾਹਿਬ ਨੇ ਟੀਵੀ ਪ੍ਰਸਾਰਕ ਅਤੇ ਵਿੱਤੀ ਮਾਹਰ ਮਾਰਟਿਨ ਲੂਈਸ ਵੱਲੋਂ ਬਣਾਏ ਗਏ ਕੋਰੋਨਾਵਾਇਰਸ ਫੰਡ ਵਿੱਚੋਂ 10,000 ਡਾਲਰ ਮਿਲਣ ਤੋਂ ਬਾਅਦ ਫੂਡ ਬੈਂਕ ਸਥਾਪਤ ਕੀਤਾ।

ਇਹ ਜੁਲਾਈ ਵਿੱਚ ਸ਼ੁਰੂ ਹੋਇਆ ਸੀ ਅਤੇ ਉਦੋਂ ਤੋਂ ਹੀ ਸੈਂਕੜੇ ਲੋਕਾਂ ਨੂੰ ਖਾਣਾ, ਪਖਾਨਾ ਅਤੇ ਸਫ਼ਾਈ ਦੇ ਉਤਪਾਦਾਂ ਵਿੱਚ ਮਦਦ ਕਰ ਰਿਹਾ ਹੈ।

ਫੂਡ ਬੈਂਕ ਨੇ ਕੋਰੋਨਾ ਸਮੇਂ ਵਿੱਚ ਸੈਂਕੜੇ ਲੋਕਾਂ ਦੀ ਮਦਦ ਕੀਤੀ
BBC
ਫੂਡ ਬੈਂਕ ਨੇ ਕੋਰੋਨਾ ਸਮੇਂ ਵਿੱਚ ਸੈਂਕੜੇ ਲੋਕਾਂ ਦੀ ਮਦਦ ਕੀਤੀ

ਇਹ ਪੈਸਾ ਵਿੱਤੀ ਤੌਰ ''ਤੇ ਕਮਜ਼ੋਰ ਪਰਿਵਾਰਾਂ ਲਈ ਸਥਾਨਕ ਪ੍ਰਾਇਮਰੀ ਸਕੂਲ ਮੁਹੱਈਆ ਕਰਾਉਣ ਅਤੇ ਹਰ ਮੰਗਲਵਾਰ ਬੇਘਰ ਲੋਕਾਂ ਲਈ ਖਾਣਾ ਤਿਆਰ ਕਰਨ ਲਈ ਵੀ ਵਰਤਿਆ ਗਿਆ ਹੈ।

ਰਾਜ ਬਾਸਨ ਨੇ ਕਿਹਾ, "ਇਸ ਹਾਲਤ ਵਿੱਚ ਲੋਕਾਂ ਦੀ ਵੱਧ ਰਹੀ ਗਿਣਤੀ ਨੂੰ ਦੇਖਕੇ ਦੁਖ ਹੁੰਦਾ ਹੈ। ਅਸੀਂ ਜਿਨ੍ਹਾਂ ਲੋਕਾਂ ਦੀ ਮਦਦ ਕਰ ਰਹੇ ਹਾਂ, ਉਨ੍ਹਾਂ ਦਾ ਹੁੰਗਾਰਾ, ਮੁਸਕਰਾਹਟ ਅਤੇ ਧੰਨਵਾਦੀ ਰਵੱਈਆ ਦੇਖ ਕੇ ਖੁਸ਼ ਹਾਂ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

"ਕੁਝ ਕਹਾਣੀਆਂ ਬਹੁਤ ਦਿਲਖਿੱਚਵੀਆਂ ਹਨ। ਕੁਝ ਲੋਕ ਡਿਪ੍ਰੈਸ਼ਨ ਤੋਂ ਬਾਹਰ ਆ ਗਏ ਹਨ ਅਤੇ ਨੌਕਰੀ ਲੱਭ ਲਈ ਹੈ। ਸਾਨੂੰ ਇਹ ਦੱਸਣ ਲਈ ਇੱਕ ਨੋਟ ਵੀ ਭੇਜਦੇ ਹਨ ਕਿ ''ਸਾਨੂੰ ਖਾਣੇ ਦੀ ਹੋਰ ਜ਼ਰੂਰਤ ਨਹੀਂ ਹੈ ਅਤੇ ਇਸ ਲਈ ਧੰਨਵਾਦੀ ਹਾਂ ਕਿ ਤੁਸੀਂ ਸਾਡੀ ਸਹਾਇਤਾ ਕੀਤੀ।''

"ਅਸੀਂ ਕਾਗਜ਼ੀ ਕਾਰਵਾਈ ਜਾਂ ਉਨ੍ਹਾਂ ਦੀ ਸਥਿਤੀ ਵੱਲ ਨਹੀਂ ਦੇਖਦੇ। ਅਸੀਂ ਬੱਸ ਕਿਸੇ ਗੱਲ ਦੀ ਪਰਵਾਹ ਕੀਤੇ ਬਿਨਾ ਮਦਦ ਕਰਨਾ ਚਾਹੁੰਦੇ ਹਾਂ। ਕ੍ਰਿਸਮਸ ਵੇਲੇ ਅਸੀਂ ਇੱਕ ਕਦਮ ਹੋਰ ਅੱਗੇ ਵਧੇ ਅਤੇ ਬੱਚਿਆਂ ਨੂੰ ਚਾਕਲੇਟ ਅਤੇ ਤੋਹਫ਼ੇ ਦਿੱਤੇ।"

ਇੰਦਰਜੀਤ ਕੌਰ ਜੁਟਲਾ ਜਿਨ੍ਹਾਂ ਨੇ ਫੰਡਾਂ ਲਈ ਬੋਲੀ ਲਗਾਈ, ਨੇ ਕਿਹਾ, "ਜਦੋਂ ਸਾਨੂੰ ਇਹ ਮਿਲਿਆ ਤਾਂ ਸਾਨੂੰ ਬਹੁਤ ਖੁਸ਼ੀ ਮਿਲੀ ਸੀ। ਪੂਰੇ ਪ੍ਰੋਜੈਕਟ ਨੇ ਸਾਨੂੰ ਇੱਕ ਭਾਈਚਾਰੇ ਵਜੋਂ ਇਕੱਠੇ ਕੀਤਾ ਹੈ।"

ਇਹ ਵੀ ਪੜ੍ਹੋ:

''ਸੇਵਾ ਇੱਕ ਬਰਕਤ ਹੈ''

ਫੂਡ ਬੈਂਕ ਆਉਂਦੀ ਰਹੀ ਦੋ ਬੱਚਿਆਂ ਦੀ ਮਾਂ ਨੇ ਕਿਹਾ ਕਿ ਉਹ ਮਦਦ ਮੰਗਣ ਵਿੱਚ ਸ਼ਰਮਿੰਦਗੀ ਮਹਿਸੂਸ ਕਰਦੀ ਸੀ।

ਉਨ੍ਹਾਂ ਕਿਹਾ, "ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ ਅਤੇ ਜੇ ਉਹ ਅਜਿਹਾ ਨਾ ਕਰਦੇ ਤਾਂ ਬਹੁਤ ਸਾਰੇ ਲੋਕ ਸੰਘਰਸ਼ ਕਰਦੇ।"

"ਮੇਰੇ ਬੱਚੇ ਬਹੁਤ ਖੁਸ਼ ਸਨ ਕਿਉਂਕਿ ਉਨ੍ਹਾਂ ਕੋਲ ਖਾਣ ਲਈ ਭੋਜਨ ਸੀ। ਅਸੀਂ ਧੰਨਵਾਦੀ, ਨਿਮਰ ਅਤੇ ਭਾਵੁਕ ਮਹਿਸੂਸ ਕੀਤਾ ਅਤੇ ਸੇਵਾ ਇੱਕ ਵਰਦਾਨ ਹੈ।"

ਆਪਣੇ ਫੰਡਾਂ ਰਾਹੀਂ ਹਰ ਸ਼ੁੱਕਰਵਾਰ ਨੂੰ ''ਕਰੀ'' ਵੀ ਦਿੱਤੀ ਜਾਂਦੀ ਸੀ ਅਤੇ ਸੈਂਕੜੇ ਸਥਾਨਕ ਲੋਕਾਂ ਦੀ ਮਦਦ ਕੀਤੀ, ਜਿਨ੍ਹਾਂ ਨੂੰ ਕ੍ਰਿਸਮਸ ਦੀ ਸ਼ਾਮ ਨੂੰ ਘਰਾਂ ''ਚੋਂ ਬਾਹਰ ਕੱਢ ਦਿੱਤਾ ਗਿਆ ਸੀ।

ਮੈਟ ਕੈਂਪ ਨੇ ਕਿਹਾ ਕਿ ਉਨ੍ਹਾਂ ਨੇ ਬਿਲਿੰਗ ਐਕੁਆਡ੍ਰੋਮ ਵਿਖੇ ਬਚਾਏ ਜਾਣ ਤੋਂ ਬਾਅਦ ਮਦਦ ਲਈ ਇੱਕ ਆਨਲਾਈਨ ਅਪੀਲ ਕੀਤੀ।

ਉਨ੍ਹਾਂ ਕਿਹਾ, "ਸਿੱਖ ਭਾਈਚਾਰਾ ਤੁਰੰਤ ਬਾਹਰ ਪਹੁੰਚਿਆ ਅਤੇ ਤਿੰਨ ਘੰਟੇ ਦੇ ਅੰਦਰ-ਅੰਦਰ ਲੋੜਵੰਦਾਂ ਨੂੰ 500 ਗਰਮ ਖਾਣੇ ਦਿੱਤੇ।

"ਇਹ ਦਰਸਾਉਂਦਾ ਹੈ ਕਿ ਦੁਨੀਆਂ ਵਿੱਚ ਅਜੇ ਵੀ ਚੰਗਾ ਹੈ। ਹਨੇਰੇ ਦੇ ਸਮੇਂ ਉਹ ਰੌਸ਼ਨੀ ਲੈ ਕੇ ਆਏ।"

ਗੁਰਦੁਆਰਾ ਸਾਹਿਬ ਨੇ ਕਿਹਾ ਕਿ ਇਸ ਕੋਲ ਫੂਡ ਬੈਂਕ ਅਤੇ ਹੋਰ ਸੇਵਾਵਾਂ ਛੇ ਮਹੀਨਿਆਂ ਲਈ ਮੁਹੱਈਆ ਕਰਵਾਉਣ ਲਈ ਲੋੜੀਂਦੇ ਫੰਡ ਸਨ। ਪਰ ਭਵਿੱਖ ਵਿੱਚ ਹੋਰ ਗਰਾਂਟ ਮਿਲਣ ਦੀ ਉਮੀਦ ਕੀਤੀ।

ਬਾਸਨ ਨੇ ਕਿਹਾ, "ਗ੍ਰਾਂਟ ਖ਼ਤਮ ਹੋ ਵੀ ਜਾਂਦੀ ਹੈ ਤਾਂ ਵੀ ਅਸੀਂ ਸੇਵਾ ਕਰਦੇ ਰਹਾਂਗੇ। ਅਸੀਂ ਲੋੜਵੰਦਾਂ ਦੀ ਮਦਦ ਕਰਨ ਦਾ ਢੰਗ ਲੱਭਾਂਗੇ।"

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=Fv_9RB3OYfI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''21f01da7-998e-41a9-a0f3-de0a2a35ec11'',''assetType'': ''STY'',''pageCounter'': ''punjabi.international.story.56170692.page'',''title'': ''ਯੂਕੇ ਦਾ ਸਿੱਖ ਫੂਡ ਬੈਂਕ ਜੋ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਕਰਦਾ ਰਿਹਾ ਮਦਦ'',''author'': ''ਮਿਨਰੀਤ ਕੌਰ'',''published'': ''2021-02-24T02:09:21Z'',''updated'': ''2021-02-24T02:09:21Z''});s_bbcws(''track'',''pageView'');

Related News