ਲੱਖਾ ਸਿਧਾਣਾ ’ਤੇ 1 ਲੱਖ ਦਾ ਇਨਾਮ, ਫਿਰ ਵੀ ਬਠਿੰਡਾ ਰੈਲੀ ਦੇ ਮੰਚ ’ਤੇ ਪਹੁੰਚ ਕੇ ਉਸ ਨੇ ਦਿੱਤਾ ਇੱਕ ਹੋਰ ਰੈਲੀ ਲਈ ਸੱਦਾ - 5 ਅਹਿਮ ਖ਼ਬਰਾਂ

02/24/2021 7:34:44 AM

Click here to see the BBC interactive

26 ਜਨਵਰੀ ਦੀ ਦਿੱਲੀ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਵਲੋਂ ਬਤੌਰ ਮੁਲਜ਼ਮ ਲਖਬੀਰ ਸਿੰਘ ਉਰਫ਼ ਲੱਖਾ ਸਿਧਾਣਾ ਦੀ ਮੰਗਲਵਾਰ ਨੂੰ ਬਠਿੰਡਾ ਜ਼ਿਲ੍ਹੇ ਵਿੱਚ ਇੱਕ ਜਨਤਕ ਰੈਲੀ ਵਿੱਚ ਹਾਜ਼ਰੀ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੀ ਗੰਭੀਰਤਾ ਬਾਰੇ ਸਵਾਲ ਉੱਠ ਰਹੇ ਹਨ।

ਉਸ ਉੱਤੇ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਹਾਲਾਂਕਿ, ਮੰਗਲਵਾਰ ਨੂੰ ਸਿਧਾਣਾ ਨਾ ਸਿਰਫ਼ ਮਹਿਰਾਜ ਪਿੰਡ ਵਿੱਚ ਰੈਲੀ ਵਿੱਚ ਪਹੁੰਚਿਆ ਬਲਕਿ ਇਕੱਠ ਨੂੰ ਸੰਬੋਧਨ ਵੀ ਕੀਤਾ।

ਸਿਧਾਣਾ ਨੇ ਇਸ ਤੋਂ ਪਹਿਲਾਂ ਇਸ ਰੈਲੀ ਲਈ ਹੁੰਮ ਹੁਮਾ ਕੇ ਸ਼ਾਮਲ ਹੋਣ ਦਾ ਸੋਸ਼ਲ ਮੀਡੀਆ ''ਤੇ ਸੱਦਾ ਦਿੱਤਾ ਸੀ।

ਪੰਜਾਬ ਪੁਲਿਸ ਨੇ ਕਿਉਂ ਨਹੀਂ ਕੀਤੀ ਕਾਰਵਾਈ, ਜਾਨਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਦਿਸ਼ਾ ਰਵੀ ਟੂਲਕਿਟ ਮਾਮਲਾ: ਅਦਾਲਤ ਨੇ ਕਿਸ ਆਧਾਰ ''ਤੇ ਦਿੱਤੀ ਜ਼ਮਾਨਤ

ਕਿਸਾਨ ਅੰਦੋਲਨ ਨਾਲ ਸਬੰਧਤ ''ਟੂਲਕਿਟ'' ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਨ ਦੇ ਮਾਮਲੇ ਵਿੱਚ ਅਦਾਲਤ ਨੇ ਸਬੂਤਾਂ ਦੀ ਘਾਟ ਹੋਣ ਦੀ ਗੱਲ ਕਰਦਿਆਂ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਜ਼ਮਾਨਤ ਦੇ ਕੇ ਦਿੱਲੀ ਪੁਲਿਸ ਨੂੰ ਤਕੜਾ ਝਟਕਾ ਦਿੱਤਾ ਹੈ।

ਅਦਾਲਤ ਨੇ ਕਿਹਾ ਕਿ ਪੁਲਿਸ ਦੇ ਸਬੂਤਾਂ ਤੋਂ ਦਿਸ਼ਾ ਰਵੀ ਅਤੇ ਖਾਲਿਸਤਾਨ ਸਮਰਥਕ ਜਥੇਬੰਦੀ ਪੋਇਟਿਕ ਜਸਟਿਸ ਫਾਊਂਡੇਸ਼ਨ ਵਿਚਾਲੇ ਕੋਈ ਸਿੱਧਾ ਲਿੰਕ ਸਾਬਤ ਨਹੀਂ ਹੁੰਦਾ ਹੈ।

ਅਦਾਲਤ ਨੇ ਕਿਹਾ ਕਿ ਮੁਹੱਈਆ ਕਰਵਾਏ ਗਏ ਸਬੂਤਾਂ ਤੋਂ ਦਿੱਲੀ ਦੀਆਂ 26 ਜਨਵਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਅਤੇ ਪੀਜੇਐਫ ਜਾਂ ਦਿਸ਼ਾ ਰਵੀ ਨਾਲ ਵੀ ਕੋਈ ਲਿੰਕ ਸਾਬਿਤ ਨਹੀਂ ਹੁੰਦਾ।

ਅਦਾਲਤ ਨੇ ਇਹ ਵੀ ਕਿਹਾ ਕਿ ਵਾਤਾਵਰਨ ਕਾਰਕੁਨ ਦੇ ਕਿਸੇ ਵੀ ਵਿਚਾਰ ਤੋਂ ਉਸ ਦੀ ਪਾਬੰਦੀਸ਼ੁਦਾ ਸੰਗਠਨ ਸਿਖਸ ਫਾਰ ਜਸਿਟਸ ਨਾਲ ਕੋਈ ਸਾਂਝ ਵੀ ਸਾਬਤ ਨਹੀਂ ਹੁੰਦੀ।

ਅਦਲਾਤ ਨੇ ਆਪਣੇ ਆਰਡਰ ''ਚ ਕੀ ਕਿਹਾ, ਜਾਨਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਦਿੱਲੀ ਦੰਗੇ
Getty Images
16 ਸਤੰਬਰ ਨੂੰ ਸਪੈਸ਼ਲ ਸੈੱਲ ਨੇ 17 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਜਿਸ ''ਚ 15 ਲੋਕਾਂ ਖਿਲਾਫ਼ ਧਾਰਾਵਾਂ ਤੇ ਸਬੂਤ ਦਾ ਜ਼ਿਕਰ ਕੀਤਾ

ਦਿੱਲੀ ਦੰਗੇ: ਇੱਕ ਸਾਲ ਬਾਅਦ ਕੌਣ ਹਨ ਗ੍ਰਿਫ਼ਤਾਰ ਤੇ ਚਾਰਜਸ਼ੀਟ ਵਿੱਚ ਕੀ ਹੈ

ਦਿੱਲੀ ਵਿੱਚ ਪਿਛਲੇ ਸਾਲ ਫਰਵਰੀ ਮਹੀਨੇ ਵਿੱਚ ਹੋਏ ਦੰਗਿਆਂ ਦੇ ਸਿਲਸਿਲੇ ਵਿੱਚ ਹੁਣ ਤੱਕ ਕੀ-ਕੀ ਹੋਇਆ ਹੈ, ਜਾਣੋ ਸਾਰੀਆਂ ਜ਼ਰੂਰੀ ਗੱਲਾਂ

ਦਿੱਲੀ ਦੇ ਉੱਤਰ-ਪੂਰਬੀ ਇਲਾਕੇ ਵਿੱਚ ਸੀਏਏ ਖਿਲਾਫ਼ ਸ਼ੁਰੂ ਹੋਏ ਪ੍ਰਦਰਸ਼ਨਾਂ ਦਾ ਅੰਤ ਦੰਗਿਆਂ ਦੀ ਸ਼ਕਲ ਵਿੱਚ ਹੋਇਆ। 21 ਫਰਵਰੀ ਤੋਂ 26 ਫਰਵਰੀ 2020 ਵਿਚਕਾਰ ਹੋਏ ਦੰਗਿਆਂ ਵਿੱਚ 53 ਲੋਕਾਂ ਦੀ ਮੋਤ ਹੋ ਗਈ। 13 ਜੁਲਾਈ ਨੂੰ ਹਾਈਕੋਰਟ ਵਿੱਚ ਦਾਇਰ ਦਿੱਲੀ ਪੁਲਿਸ ਦੇ ਹਲਫ਼ਨਾਮੇ ਮੁਤਾਬਕ ਮਾਰੇ ਗਏ ਲੋਕਾਂ ਵਿੱਚੋਂ 40 ਮੁਸਲਮਾਨ ਅਤੇ 13 ਹਿੰਦੂ ਸਨ।

ਦਿੱਲੀ ਪੁਲਿਸ ਨੇ ਦੰਗਿਆਂ ਨਾਲ ਜੁੜੀਆਂ ਕੁੱਲ 751 ਐੱਫਆਈਆਰ ਦਰਜ ਕੀਤੀਆਂ। ਪੁਲਿਸ ਨੇ ਦਿੱਲੀ ਦੰਗਿਆਂ ਨਾਲ ਜੁੜੇ ਦਸਤਾਵੇਜ਼ਾਂ ਨੂੰ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਪੁਲਿਸ ਦਾ ਤਰਕ ਹੈ ਕਿ ਕਈ ਜਾਣਕਾਰੀਆਂ ''ਸੰਵੇਦਨਸ਼ੀਲ'' ਹਨ, ਇਸ ਲਈ ਉਨ੍ਹਾਂ ਨੂੰ ਵੈੱਬਸਾਈਟ ''ਤੇ ਅਪਲੋਡ ਨਹੀਂ ਕੀਤਾ ਜਾ ਸਕਦਾ। ਦਿੱਲੀ ਪੁਲਿਸ ਨੇ ਸੀਪੀਆਈ (ਐੱਮ) ਦੀ ਨੇਤਾ ਬਰਿੰਦਾ ਕਰਾਤ ਦੀ ਹਾਈਕੋਰਟ ਵਿੱਚ ਦਾਇਰ ਪਟੀਸ਼ਨ ਦੇ ਜਵਾਬ ਵਿੱਚ 16 ਜੂਨ ਨੂੰ ਇਹ ਗੱਲ ਕਹੀ ਸੀ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਉਤਰਾਖੰਡ
Getty Images
ਭਾਰਤ ਦੀ ਦੂਜੀ ਸਭ ਤੋਂ ਉੱਚੀ ਚੋਟੀ ਨੰਦਾ ਦੇਵੀ ਚੀਨ ਦੇ ਨਾਲ ਦੇਸ ਦੀ ਉੱਤਰ-ਪੂਰਬੀ ਸਰਹੱਦ ਦੇ ਨੇੜੇ ਹੈ

ਕੀ ਉੱਤਰਾਖੰਡ ਵਿੱਚ ਹੜ੍ਹ ਦਾ ਕਾਰਨ ਜਸੂਸੀ ਕਰਨ ਵਾਲਾ ਪਰਮਾਣੂ ਉਪਕਰਣ ਸੀ

ਭਾਰਤੀ ਹਿਮਾਲਿਆ ਖੇਤਰ ਦੇ ਇੱਕ ਪਿੰਡ ਵਿੱਚ ਲੋਕ ਪੀੜ੍ਹੀਆਂ ਤੋਂ ਮੰਨਦੇ ਆ ਰਹੇ ਹਨ ਕਿ ਉੱਚੇ ਪਹਾੜਾਂ ਦੀ ਬਰਫ਼ ਅਤੇ ਚੱਟਾਨਾਂ ਦੇ ਹੇਠਾਂ ਪਰਮਾਣੂ ਉਪਕਰਣ ਦੱਬੇ ਹਨ।

ਇਸ ਲਈ ਜਦੋਂ ਫ਼ਰਵਰੀ ਦੀ ਸ਼ੁਰੂਆਤ ਵਿੱਚ ਗਲੇਸ਼ੀਅਰ ਟੁੱਟਣ ਨਾਲ ਰੈਨੀ ਪਿੰਡ ਵਿੱਚ ਭਿਆਨਕ ਹੜ੍ਹ ਆਇਆ ਤਾਂ ਪਿੰਡ ਵਾਲਿਆਂ ਵਿੱਚ ਹਫ਼ੜਾ-ਤਫ਼ੜੀ ਮੱਚ ਗਈ ਅਤੇ ਅਫ਼ਵਾਹਾਂ ਉੱਡਣ ਲੱਗੀਆਂ ਕਿ ਉਪਕਰਣਾਂ ਵਿੱਚ ''ਧਮਾਕਾ'' ਹੋ ਗਿਆ ਹੈ ਜਿਸ ਕਾਰਨ ਇਹ ਹੜ੍ਹ ਆਇਆ।

ਜਦੋਂ ਕਿ ਵਿਗਿਆਨਿਕਾਂ ਦਾ ਮੰਨਣਾ ਹੈ ਕਿ ਹਿਮਾਲਿਆ ਖੇਤਰ ''ਚ ਵਸੇ ਸੂਬੇ ਉੱਤਰਾਖੰਡ ਵਿੱਚ ਹੜ੍ਹ ਆਉਣ ਦਾ ਕਾਰਨ ਗਲੇਸ਼ੀਅਰ ਦਾ ਇੱਕ ਟੁਕੜਾ ਸੀ।

ਇਸ ਘਟਨਾ ਵਿੱਚ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਜ਼ੁਹਾ ਜ਼ੁਬੈਰੀ
BBC
ਜ਼ੁਹਾ ਜ਼ੁਬੈਰੀ ਨੇ ਬਾਲਾਚ ਤਨਵੀਰ ਨਾਲ ਵਿਆਹ ਤੋਂ ਬਾਅਦ ਆਪਣਾ ਨਾਮ ਨਾ ਬਦਲਣ ਦਾ ਫ਼ੈਸਲਾ ਕੀਤਾ

ਪਾਕਿਸਤਾਨੀ ਕੁੜੀਆਂ ''ਚ ਆਪਣੇ ਪਤੀ ਦਾ ਨਾਮ ਨਾ ਅਪਣਾਉਣ ਦਾ ਰੁਝਾਨ ਕਿਉਂ ਵੱਧ ਰਿਹਾ ਹੈ

"ਮੈਂ ਆਪਣੀ ਸਾਰੀ ਉਮਰ ਜ਼ੁਹਾ ਜ਼ੁਬੈਰੀ ਦੇ ਨਾਮ ਨਾਲ ਬਿਤਾਈ ਹੈ ਤੇ ਹੁਣ ਮੈਂ ਇੱਕਦਮ ਆਪਣਾ ਨਾਮ ਬਦਲ ਲਵਾਂ ਇਹ ਸੋਚਕੇ ਮੈਨੂੰ ਬਹੁਤ ਅਜੀਬ ਲੱਗਿਆ। ਜੇ ਮੈਂ ਆਪਣਾ ਨਾਮ ਬਦਲ ਲੈਂਦੀ ਤਾਂ ਸ਼ਾਇਦ ਮੈਨੂੰ ਆਪਣੀ ਪਛਾਣ ਖ਼ਤਮ ਹੁੰਦੀ ਮਹਿਸੂਸ ਹੁੰਦੀ।"

ਇਹ ਕਹਿਣਾ ਸੀ ਜ਼ੁਹਾ ਜ਼ੁਬੈਰੀ ਦਾ ਜਿਨ੍ਹਾਂ ਨੇ ਇੱਕ ਆਮ ਰਵਾਇਤ ਨੂੰ ਨਾ ਮੰਨਕੇ ਵਿਆਹ ਤੋਂ ਬਾਅਦ ਆਪਣਾ ਨਾਮ ਨਾ ਬਦਲਣ ਦਾ ਫ਼ੈਸਲਾ ਕੀਤਾ। ਯਾਨੀ ਕਿ ਉਨ੍ਹਾਂ ਨੇ ਵਿਆਹ ਤੋਂ ਬਾਅਦ ਆਪਣੇ ਪਤੀ ਜਾਂ ਉਨ੍ਹਾਂ ਦੇ ਖ਼ਾਨਦਾਨ ਦਾ ਉਪਨਾਮ ਆਪਣੇ ਨਾਮ ਨਾਲ ਨਹੀਂ ਜੋੜਿਆ।

ਦੁਨੀਆਂ ਦੇ ਬਹੁਤ ਸਾਰੇ ਦੇਸਾਂ ਦੀ ਤਰ੍ਹਾਂ ਪਾਕਿਸਤਾਨ ਵਿੱਚ ਵੀ ਰਵਾਇਤੀ ਤੌਰ ''ਤੇ ਬਹੁਤੀਆਂ ਔਰਤਾਂ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਦਾ ਨਾਮ ਹਟਾਕੇ ਆਪਣੇ ਪਤੀ ਦੇ ਪਰਿਵਾਰ ਦਾ ਨਾਮ ਲਗਾ ਲੈਂਦੀਆਂ ਹਨ।

ਪਰ ਅੱਜ-ਕੱਲ੍ਹ ਪਾਕਿਸਤਾਨੀ ਔਰਤਾਂ ਵਿੱਚ ਵੀ ਵਿਆਹ ਤੋਂ ਬਾਅਦ ਨਾਮ ਨਾ ਬਦਲਣ ਦਾ ਰੁਝਾਨ ਵਧਦਾ ਜਾ ਰਿਹਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=QXVL9IBvd0A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a057b137-7e10-4f04-b612-13fee95c21a6'',''assetType'': ''STY'',''pageCounter'': ''punjabi.india.story.56178250.page'',''title'': ''ਲੱਖਾ ਸਿਧਾਣਾ ’ਤੇ 1 ਲੱਖ ਦਾ ਇਨਾਮ, ਫਿਰ ਵੀ ਬਠਿੰਡਾ ਰੈਲੀ ਦੇ ਮੰਚ ’ਤੇ ਪਹੁੰਚ ਕੇ ਉਸ ਨੇ ਦਿੱਤਾ ਇੱਕ ਹੋਰ ਰੈਲੀ ਲਈ ਸੱਦਾ - 5 ਅਹਿਮ ਖ਼ਬਰਾਂ'',''published'': ''2021-02-24T01:55:01Z'',''updated'': ''2021-02-24T01:55:01Z''});s_bbcws(''track'',''pageView'');

Related News