ਕਿਸਾਨ ਅੰਦੋਲਨ: ਪੰਜਾਬ ਵਿੱਚ ਆਰਐੱਸਐੱਸ ਹੋਇਆ ਸਰਗਰਮ, ਸ਼ੁਰੂ ਕੀਤੇ ਜਾਣਗੇ ਪ੍ਰੋਗਰਾਮ - ਪ੍ਰੈੱਸ ਰਿਵੀਊ

02/23/2021 8:49:43 AM

ਕਿਸਾਨ ਅੰਦੋਲਨ
Getty Images
Click here to see the BBC interactive

ਕਿਸਾਨ ਅੰਦਲੋਨ ਨੂੰ ਲੈ ਕੇ ਪੰਜਾਬ ਵਿੱਚ ਹਿੰਦੂਆਂ ਅਤੇ ਸਿੱਖਾਂ ਵਿੱਚ ਪਾੜੇ ਦੇ ਖਦਸ਼ੇ ਨੂੰ ਦੂਰ ਕਰਨ ਲਈ ਆਰਐੱਸਐੱਸ ਨੇ ਆਪਣੇ ਕਾਡਰ ਨੂੰ ਪੰਜਾਬ ''ਚ ਭੇਜਣ ਦਾ ਫੈਸਲਾ ਕੀਤਾ ਹੈ।

ਅਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਆਰਐੱਸਐੱਸ ਨੇ ਤਿੰਨ ਖ਼ੇਤੀ ਕਾਨੂੰਨਾਂ ਨੂੰ ਲੈ ਕੇ ਵੱਧ ਰਹੇ ਖਦਸ਼ਿਆਂ ਨੂੰ ਦੂਰ ਕਰਨ ਲਈ ਇਹ ਫੈਸਲਾ ਲਿਆ ਹੈ।

ਨਾਮ ਗੁਪਤ ਰੱਖਣ ਦੀ ਸ਼ਰਤ ''ਤੇ ਇੱਕ ਆਰਐੱਸਐੱਸ ਅਧਿਕਾਰੀ ਨੇ ਕਿਹਾ, "ਕੁਝ ਕਿਸਾਨਾਂ ''ਚ ਖੇਤੀ ਕਾਨੂੰਨਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਖਦਸ਼ੇ ਹਨ। ਸਹੀ ਮੁੱਦਿਆਂ ''ਤੇ ਸਰਕਾਰ ਵੀ ਲਗਾਤਾਰ ਗੱਲਬਾਤ ਕਰ ਰਹੀ ਹੈ। ਪਰ ਕੁਝ ਗਰੁੱਪ ਇਸ ਅੰਦੋਲਨ ਦਾ ਫਾਇਦਾ ਆਪਣੇ ਨਿਜੀ ਹਿੱਤ ਲਈ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।"

ਉਨ੍ਹਾਂ ਕਿਹਾ, "80 ਦੇ ਦਹਾਕੇ ''ਚ ਪੰਜਾਬ ਨੇ ਬਹੁਤ ਮਾੜਾ ਸਮਾਂ ਵੇਖਿਆ ਹੈ। ਅਸੀਂ ਨਹੀਂ ਚਾਹੁੰਦੇ ਕਿ ਉਹ ਸਮਾਂ ਮੁੜ ਆਵੇ।"

ਸਥਾਨਕ ਲੀਡਰਾਂ ਨਾਲ ਮੀਟਿੰਗ ਦੇ ਦੌਰਾਨ ਸੰਘ ਨੇ ਕਿਸਾਨਾਂ, ਕਿਸਾਨ ਸਮਰਥਕਾਂ ਅਤੇ ਖਾਲਿਸਤਾਨ ਵਰਗੇ ਗਰੁੱਪਾਂ ਨਾਲ ਜੁੜੇ ਲੋਕਾਂ ਬਾਰੇ ਲਿਸਟਿੰਗ ਕਰਨ ਦਾ ਫੈਸਲਾ ਲਿਆ ਹੈ।

ਇਹ ਵੀ ਪੜ੍ਹੋ

ਲੱਖਾ ਸਿਧਾਣਾ ਵੱਲੋਂ ਸੱਦੀ ਰੈਲੀ ਤੋਂ ਸੰਯੁਕਤ ਕਿਸਾਨ ਮੋਰਚਾ ਹੋਇਆ ਵੱਖ

ਜਿਸ ਦਿਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਗੜੀ ਸੰਭਾਲ ਜੱਟਾ ਦਿਵਸ ਮਨਾਇਆ ਜਾ ਰਿਹਾ ਹੈ, ਕੁਝ ਕਿਸਾਨ ਬਠਿੰਡਾ ਦੇ ਮੇਹਰਾਜ , ਜੋ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜੱਦੀ ਪਿੰਡ ਹੈ, ''ਚ ਕਿਸਾਨ ਅੰਦੋਲਨ ਦੇ ਸਮਰਥਨ ''ਚ ਰੈਲੀ ਕੱਢਣਗੇ।

ਦਿ ਇੰਡੀਅਨ ਐਕਸਪ੍ਰੈਸ ਅਖ਼ਬਾਰ ਮੁਤਾਬਕ, ਸੰਯੁਕਤ ਕਿਸਾਨ ਮੋਰਚਾ ਨੇ ਇਸ ਰੈਲੀ ਨੂੰ ਖ਼ੁਦ ਤੋਂ ਪੂਰੀ ਤਰ੍ਹਾਂ ਵੱਖ ਕਰ ਲਿਆ ਹੈ ਕਿਉਂਕਿ ਇਹ ਰੈਲੀ ਲਖਬੀਰ ਸਿੰਧ ਸਿਧਾਣਾ (ਲੱਖਾ ਸਿਧਾਣਾ) ਵੱਲੋਂ ਸੱਦੀ ਦੱਸੀ ਜਾ ਰਹੀ ਹੈ।

ਸਿਧਾਣਾ ''ਤੇ 26 ਜਨਵਰੀ ਨੂੰ ਹੋਈ ਲਾਲ ਕਿਲੇ ਦੀ ਘਟਨਾ ਨੂੰ ਲੈ ਕੇ ਦਿੱਲੀ ਪੁਲਿਸ ਨੇ ਮਾਮਲਾ ਵੀ ਦਰਜ ਕੀਤਾ ਹੈ। ਇਸ ਤੋਂ ਇਲਾਵਾ ਉਸ ਦੀ ਖ਼ਬਰ-ਖੋਜ ਨੂੰ ਲੈ ਕੇ 1 ਲੱਖ ਰੁਪਏ ਦਾ ਇਨਾਮ ਵੀ ਘੋਸ਼ਿਤ ਕੀਤਾ ਗਿਆ ਹੈ।

ਰੈਲੀ ''ਨੌਜਵਾਨ ਸੰਘਰਸ਼ ਸਹਿਯੋਗ ਜੱਥਾ ਪੰਜਾਬ'' ਜਾਂ ''ਯੂਥ ਮਹਾਪੰਚਾਇਤ'' ਵੱਲੋਂ ਬਠਿੰਡਾ ਦੇ ਬਲਦੀਪ ਸਿੰਘ ਵੱਲੋਂ ਆਯੋਜਿਤ ਕੀਤੀ ਗਈ ਹੈ ਜਿਸ ਨੂੰ ਦਲ ਖਾਲਸਾ ਦਾ ਸਟੇਟ ਵਾਈਸ ਪ੍ਰੈਜ਼ੀਡੇਂਟ ਦੱਸਿਆ ਜਾ ਰਿਹਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਪੰਜਾਬ ਦੇ ਸਕੂਲਾਂ ''ਚ ਵਿਦਿਆਰਥੀਆਂ ਅਤੇ ਟੀਚਰਾਂ ''ਚ ਕੋਰੋਨਾਵਾਇਰਸ ਦੇ ਕੇਸਾਂ ''ਚ 85 ਫ਼ੀਸਦ ਵਾਧਾ

ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੇਸ ਇੱਕ ਵਾਰ ਮੁੜ ਵਧਣੇ ਸ਼ੁਰੂ ਹੋ ਗਏ ਹਨ। ਸਕੂਲਾਂ ''ਚ ਵਿਦਿਆਰਥੀਆਂ ਅਤੇ ਟੀਚਰਾਂ ''ਚ ਕੋਰੋਨਾਵਾਇਰਸ ਦੇ ਕੇਸਾਂ ''ਚ ਵਾਧਾ ਵੇਖਣ ਨੂੰ ਮਿਲਿਆ ਹੈ।

ਇੰਡੀਅਨ ਐਕਸਪ੍ਰੈਸ ਅਖ਼ਬਾਰ ਮੁਤਾਬਕ, 13 ਦਿਨਾਂ ਦੇ ਸਮੇਂ ਵਿੱਚ ਸੂਬਾ ਸਰਕਾਰ ਨੇ ਸਕੂਲ ਜਾਣ ਵਾਲੇ ਵਿਦਿਆਰਥੀਆਂ ''ਚ 82.7 ਫ਼ੀਸਦ ਅਤੇ ਟੀਚਰਾਂ ''ਚ 88.5 ਫ਼ੀਸਦ ਕੋਰੋਨਾਵਾਇਰਸ ਦੇ ਕੇਸਾਂ ''ਚ ਵਾਧਾ ਵੇਖਿਆ ਹੈ।

ਦਿ ਇੰਡੀਅਨ ਐਕਸਪ੍ਰੈਸ ਵੱਲੋਂ ਸਟੇਟ ਹੈਲਥ ਡਿਪਾਰਟਮੇਂਟ ਤੋਂ ਜੁਟਾਏ ਗਏ ਅੰਕੜਿਆਂ ਅਨੁਸਾਰ, 7 ਜਨਵਰੀ ਤੋਂ 8 ਫਰਵਰੀ ਤੱਕ 78 ਵਿਦਿਆਰਥੀ ਅਤੇ 31 ਟੀਚਰਾਂ ਨੂੰ ਕੋਰੋਨਾਵਾਇਰਸ ਦੀ ਲਾਗ ਲੱਗ ਗਈ ਸੀ ਜਿਨ੍ਹਾਂ ''ਚੋਂ ਇੱਕ 40 ਸਾਲਾ ਟੀਚਰ ਦੀ ਮੌਤ ਵੀ ਹੋ ਗਈ।

ਨੋਡਲ ਅਫ਼ਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆਂ ਕਿ ਕੇਸਾਂ ''ਚ ਸਭ ਤੋਂ ਜ਼ਿਆਦਾ ਵਾਧਾ 8 ਫਰਵਰੀ ਤੋਂ 21 ਫਰਵਰੀ ਦਰਮਿਆਨ ਹੋਇਆ ਹੈ।

ਉਨ੍ਹਾਂ ਕਿਹਾ, "ਹਾਲਾਤ ਨਾ ਸੁਧਰੇ ਤਾਂ ਸਕੂਲ ਘੱਟੋ-ਘੱਟ 48 ਘੰਟਿਆਂ ਲਈ ਬੰਦ ਕੀਤੇ ਜਾਣਗੇ ਅਤੇ ਇਸ ਸਮੇਂ ਦੌਰਾਨ ਇਨ੍ਹਾਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾਵੇਗਾ।"

ਇਹ ਵੀ ਪੜ੍ਹੋ

ਪੁੱਡੂਚੇਰੀ ''ਚ ਡਿੱਗੀ ਕਾਂਗਰਸ ਦੀ ਸਰਕਾਰ, ਮੁੱਖ ਮੰਤਰੀ ਨੇ ਦਿੱਤਾ ਅਸਤੀਫਾ

ਭਰੋਸੇ ਦੇ ਮਤੇ ''ਤੇ ਵੋਟਿੰਗ ਤੋਂ ਪਹਿਲਾਂ ਹੀ ਮੁੱਖ ਮੰਤਰੀ ਵੀ ਨਾਰਾਇਣਸਵਾਮੀ ਦੇ ਅਸਤੀਫੇ ਕਾਰਨ ਪੁੱਡੂਚੇਰੀ ''ਚ ਕਾਂਗਰਸ ਸਰਕਾਰ ਡਿੱਗ ਗਈ ਹੈ।

ਦਿ ਟ੍ਰਿਬਿਊਨ ਅਖ਼ਬਾਰ ਮੁਤਾਬਕ, ਹਾਲ ਹੀ ''ਚ ਕਈ ਕਾਂਗਰਸ ਦੇ ਵਿਧਾਇਕਾਂ ''ਤੇ ਬਾਹਰ ਤੋਂ ਹਮਾਇਤ ਦੇ ਰਹੇ ਡੀਐੱਮਕੇ ਦੇ ਵਿਧਾਇਕਾਂ ਦੇ ਅਸਤੀਫੇ ਕਾਰਨ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰ ਬਹੁਮੱਤ ਗੁਆ ਚੁੱਕੀ ਸੀ। ਸਦਨ ''ਚ ਫਿਲਹਾਲ ਸਰਕਾਰ ਕੋਲ 11 ਅਤੇ ਵਿਰੋਧੀ ਧਿਰ ਕੋਲ 14 ਵਿਧਾਇਕ ਹਨ।

ਨਾਰਾਇਣਸਾਮੀ ਨੇ ਉੱਪ ਰਾਜਪਾਲ ਤਮਿਲੀਸਾਈ ਸੁੰਦਰਰਾਜਨ ਨੂੰ ਮਿਲ ਕੇ ਮੰਤਰੀ ਮੰਡਲ ਦਾ ਅਸਤੀਫਾ ਉਨ੍ਹਾਂ ਨੂੰ ਸੌਂਪਿਆ। ਐੱਨਆਰ ਕਾਂਗਰਸ ਦੇ ਮੁਖੀ ਤੇ ਵਿਰੋਧੀ ਧਿਰ ਦੇ ਨੇਤਾ ਐੱਨ ਰੰਗਾਸਾਮੀ ਨੇ ਕਿਹਾ ਕਿ ਉਨ੍ਹਾਂ ਦਾ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦਾ ਕੋਈ ਇਰਾਦਾ ਨਹੀਂ ਹੈ ਅਤੇ ਇਸ ਬਾਰੇ ਅੱਗੇ ਚਰਚਾ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਦਿਨੇ ਅੱਜ ਸਦਨ ''ਚ ਭਰੋਸੇ ਦੀ ਵੋਟ ਤੋਂ ਪਹਿਲਾਂ ਨਾਰਾਇਣਸਾਮੀ ਆਪਣੇ ਸਾਥੀਆਂ ਨਾਲ ਕੇਂਦਰ ਸਰਕਾਰ ਤੇ ਪੁੱਡੂਚੇਰੀ ਦੀ ਸਾਬਕਾ ਉਪ ਰਾਜਪਾਲ ਕਿਰਨ ਬੇਦੀ ਦੀ ਆਲੋਚਨਾ ਕਰਦੇ ਹੋਏ ਸਦਨ ਤੋਂ ਬਾਹਰ ਚਲੇ ਗਏ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=y7pPuh0vBJg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ef411ee8-d609-4a6a-bf9b-37530dfb0e22'',''assetType'': ''STY'',''pageCounter'': ''punjabi.india.story.56164240.page'',''title'': ''ਕਿਸਾਨ ਅੰਦੋਲਨ: ਪੰਜਾਬ ਵਿੱਚ ਆਰਐੱਸਐੱਸ ਹੋਇਆ ਸਰਗਰਮ, ਸ਼ੁਰੂ ਕੀਤੇ ਜਾਣਗੇ ਪ੍ਰੋਗਰਾਮ - ਪ੍ਰੈੱਸ ਰਿਵੀਊ'',''published'': ''2021-02-23T03:10:21Z'',''updated'': ''2021-02-23T03:10:21Z''});s_bbcws(''track'',''pageView'');

Related News