ਪਾਕਿਸਤਾਨ ਵਿੱਚ ਪੰਜਾਬੀ ਦੇ ਹੱਕ ਵਿੱਚ ਢੋਲ ਦੀ ਥਾਪ ’ਤੇ, ‘ਡੁਗਡੁਗੀ ਵਜਾ ਕੇ’ ਇਹ ਨਾਅਰੇ ਲੱਗੇ - 5 ਅਹਿਮ ਖ਼ਬਰਾਂ
Monday, Feb 22, 2021 - 07:49 AM (IST)


ਪਾਕਿਸਤਾਨ ਲਾਹੌਰ ਵਿੱਚ ਕੌਮਾਂਤਰੀ ਮਾਂ ਬੋਲੀ ਦਿਹਾੜੇ ਦੇ ਮੌਕੇ ਸੂਬਾਈ ਅਸੈਂਬਲੀ ਦੇ ਸਾਹਮਣੇ ਇਕੱਠੇ ਹੋ ਕੇ ਲੋਕਾਂ ਨੇ ਪੰਜਾਬੀ ਭਾਸ਼ਾ ਨੂੰ ਬਣਦਾ ਦਰਜਾ ਦੇਣ ਦੀ ਮੰਗ ਕੀਤੀ ਗਈ।
ਉਨ੍ਹਾਂ ਢੋਲ-ਨਗਾੜੇ ਵਜਾ ਕੇ ਨੱਚ ਕੇ ਮਾਂ ਬੋਲੀ ਦਿਹਾੜਾ ਮਨਾਇਆ।
ਇੱਥੇ ਇਕੱਠੇ ਹੋਏ ਪੰਜਾਬੀ ਹਿਤੈਸ਼ੀਆਂ ਨੇ ਲਹਿੰਦੇ ਪੰਜਾਬ ਵਿੱਚ ਪੰਜਾਬੀ ਨੂੰ ਪੜ੍ਹਾਈ ਦਾ ਮਾਧਿਅਮ ਬਣਾਉਣ ਅਤੇ ਸਰਕਾਰੀ ਭਾਸ਼ਾ ਬਣਾਉਣ ਦੀ ਮੰਗ ਕੀਤੀ। ਬੀਤੇ ਇੱਕ ਦਹਾਕੇ ਤੋਂ ਪਾਕਿਸਤਾਨ ਦੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਅਧਿਕਾਰਤ ਭਾਸ਼ਾ ਬਣਾਉਣ ਦੀ ਮੰਗ ਉਠੀ ਹੈ।
ਇਸ ਵਾਰ ਵੀ ਵੱਡੀ ਗਿਣਤੀ ਵਿੱਚ ਪੰਜਾਬੀ ਭਾਸ਼ਾ ਨਾਲ ਜੁੜੇ ਕਾਰਕੁਨ, ਲੇਖਕ ਤੇ ਬੁੱਧੀਜੀਵੀਆਂ ਨੇ ਲਾਹੌਰ ਵਿੱਚ ਪੰਜਾਬ ਅਸੈਂਬਲੀ ਦੇ ਸਾਹਮਣੇ ਪੰਜਾਬੀ ਭਾਸ਼ਾ ਨੂੰ ਬਣਦਾ ਹੱਕ ਦੇਣ ਦੀ ਮੰਗ ਕੀਤੀ।
ਬੀਬੀਸੀ ਪੱਤਰਕਾਰ ਅਲੀ ਅਲੀ ਕਾਜ਼ਮੀ ਦੀ ਰਿਪੋਰਟ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
Click here to see the BBC interactiveਇਹ ਵੀ ਪੜ੍ਹੋ:
- ਭਾਰਤੀ ਹਿਰਾਸਤ ਕੇਂਦਰ ਵਿੱਚ ਬੰਦ 5 ਪਾਕਿਸਤਾਨੀਆਂ ਦੀ ਮੌਤ ਕਿਵੇਂ ਹੋਈ
- ਅਮਰੀਕਾ ਵਿੱਚ ਉੱਡਦੇ ਜਹਾਜ਼ ਨੂੰ ਲੱਗੀ ਅੱਗ, ਯਾਤਰੀਆਂ ਨੇ ਕੀ ਦੱਸਿਆ
- ਇੱਕ ਬੇਘਰੇ ਨਸ਼ੇੜੀ ਦੇ ਪ੍ਰੋਫ਼ੈਸਰ ਬਣਨ ਦੀ ਕਹਾਣੀ
ਬਰਨਾਲਾ ਕਿਸਾਨ ਮਹਾ ਰੈਲੀ ਇਹ ਹੋਇਆ ਕੀਤਾ ਵੱਡਾ ਐਲਾਨ
ਐਤਵਾਰ ਨੂੰ ਬਰਨਾਲਾ ਵਿਚ ਭਾਰਤੀ ਕਿਸਾਨ ਯੂਨੀਅਨ ਉਂਗਰਾਹਾਂ ਦੀ ਅਗਵਾਈ ਵਿਚ ਵਿਸ਼ਾਲ ਕਿਸਾਨ ਮਜ਼ਦੂਰ ਮਹਾਰੈਲੀ ਕੀਤੀ ਗਈ। ਇਸ ਮੌਕੇ ਬੋਲਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੇਵਲ ਬੋਲਣ ਹੀ ਨਹੀਂ ਕਿ ਉਹ ਕਿਸਾਨਾਂ ਦੇ ਨਾਲ ਹਨ, ਸਗੋਂ ਉਹ ਪੰਜਾਬੀ ਪੁਲਿਸ ਨੂੰ ਕਹਿਣ ਕਿ ਉਹ ਦਿੱਲੀ ਪੁਲਿਸ ਦੀਆਂ ਪੰਜਾਬ ਵਿੱਚ ਆ ਰਹੀਆਂ ਟੀਮਾਂ ਦਾ ਸਹਿਯੋਗ ਨਾ ਕਰਨ।
ਉੱਧਰ ਸਿੰਘੂ ਬਾਰਡਰ ਤੋਂ ਸੰਯੁਕਤ ਮੋਰਚੇ ਨੇ ਅਗਲੇ ਪ੍ਰੋਗਰਾਮਾਂ ਦਾ ਐਲਾਨ ਕੀਤਾ। ਮੋਰਚੇ ਦੀ ਪ੍ਰੈਸ ਕਾਨਫਰੰਸ ਦੌਰਾਨ ਅਗਲੇ 4 ਨੁਕਾਤੀ ਐਕਸ਼ਨ ਐਲਾਨੇ ਗਏ।
ਉਹ ਚਾਰ ਨੁਕਾਤੀ ਐਕਸ਼ਨ ਪ੍ਰੋਗਰਾਮ ਅਤੇ ਕਿਸਾਨ ਅੰਦੋਲਨ ਨਾਲ ਜੁੜਿਆ ਐਤਵਾਰ ਦਾ ਘਟਨਾਕ੍ਰਮ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਭਾਰਤੀ ਹਿਰਾਸਤ ਕੇਂਦਰ ਵਿੱਚ ਬੰਦ 5 ਪਾਕਿਸਤਾਨੀਆਂ ਦੀ ਮੌਤ ਕਿਵੇਂ ਹੋਈ

ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਭੁੱਜ ਸ਼ਹਿਰ ਵਿੱਚ ਇੱਕ ਹਿਰਾਸਤ ਕੇਂਦਰ ਹੈ, ਜਿਸ ਨੂੰ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਜਾਂ ਜੇਆਈਸੀ ਕਿਹਾ ਜਾਂਦਾ ਹੈ।
ਇੱਥੇ ਬੀਤੇ ਕਰੀਬ ਤਿੰਨ ਮਹੀਨਿਆਂ ਤੋਂ ਪੰਜ ਕਥਿਤ ਪਾਕਿਸਤਾਨੀ ਨਾਗਰਿਕ ਜੋ ਮਾਨਸਿਕ ਰੋਗੀ ਸਨ, ਦੀ ਮੌਤ ਹੋਈ ਹੈ।
ਇਨ੍ਹਾਂ ਸਾਰਿਆਂ ਵਿੱਚ ਸਭ ਤੋਂ ਅਖ਼ੀਰ ਵਿੱਚ ਮਰਨ ਵਾਲੇ ਖ਼ਾਲਿਦ ਦੀ ਮੌਤ 13 ਜਨਵਰੀ ਨੂੰ ਹੋਈ ਸੀ। ਬੀਬੀਸੀ ਦੀ ਟੀਮ ਮਾਮਲੇ ਦਾ ਪਤਾ ਲਾਉਣ ਲਈ ਹਸਪਤਾਲ ਗਈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਨਕਲੀ ਪਿਸਤੌਲ ਨਾਲ ਭਾਰਤੀ ਹਵਾਈ ਜਹਾਜ਼ ਅਗਵਾ ਕੀਤੇ ਜਾਣ ਦੀ ਕਹਾਣੀ

50 ਸਾਲ ਪਹਿਲਾ, 30 ਜਨਵਰੀ 1971 ਨੂੰ, ਦੋ ਕਸ਼ਮੀਰੀ ਨੌਜਵਾਨਾਂ, (ਜੰਮੂ ਕਸ਼ਮੀਰ ਡੈਮੋਕਰੇਟਿਕ ਲਿਬਰੇਸ਼ਨ ਪਾਰਟੀ ਦੇ ਪ੍ਰਧਾਨ ਮੁਹੰਮਦ ਹਾਸ਼ਿਮ ਕੁਰੈਸ਼ੀ ਅਤੇ ਉਨ੍ਹਾਂ ਦੇ ਦੂਰ ਦੇ ਰਿਸ਼ਤੇਦਾਰ ਅਸ਼ਰਫ਼ ਕੁਰੈਸ਼ੀ) ਨੇ ਇੱਕ ਇੰਡੀਅਨ ਫ੍ਰੈਂਡਸ਼ਿਪ ਫੋਕਰ ਜਹਾਜ਼ ''ਗੰਗਾ'' ਨੂੰ ਸ਼੍ਰੀਨਗਰ ਹਵਾਈ ਹੱਡੇ ਤੋਂ ਜੰਮੂ ਜਾਂਦੇ ਹੋਏ ਅਗਵਾ ਕਰ ਲਿਆ ਸੀ। ਬਾਅਦ ਵਿੱਚ ਉਹ ਜਹਾਜ਼ ਨੂੰ ਜਬਰਨ ਪਾਕਿਸਤਾਨ ਦੇ ਸ਼ਹਿਰ ਲਾਹੌਲ ਲੈ ਗਏ।
ਉਨ੍ਹਾਂ ਵਿੱਚੋਂ ਇੱਕ ਨੌਜਵਾਨ ਨੇ ਕਾਕਪਿਟ (ਜਹਾਜ਼ ਦੇ ਜਿਸ ਹਿੱਸੇ ਵਿੱਚ ਕਪਤਾਨ ਬੈਠਦੇ ਹਨ) ਵਿੱਚ ਵੜ ਕੇ ਕਪਤਾਨ ਦੇ ਸਿਰ ''ਤੇ ਪਿਸਤੌਲ ਰੱਖ ਦਿੰਦਾ ਹੈ ਅਤੇ ਉਸ ਜਹਾਜ਼ ਨੂੰ ਕਿਸੇ ਹੋਰ ਦੇਸ ਵੱਲ ਮੋੜਨ ਲਈ ਕਹਿੰਦਾ ਹੈ।
ਇਹ ਪਿਸਤੌਲ ਅਤੇ ਅਗਵਾਕਾਰਾਂ ਕੋਲ ਮੌਜੂਦ ਕੁਝ ਹੋਰ ਅਸਲਾ ਨਕਲੀ ਸੀ।
ਪੂਰੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇੱਕ ਬੇਘਰੇ ਨਸ਼ੇੜੀ ਦੇ ਪ੍ਰੋਫ਼ੈਸਰ ਬਣਨ ਦੀ ਕਹਾਣੀ
ਸੀ ਥਿਸਟਲ ਨੇ ਦਹਾਕੇ ਤੋਂ ਵੀ ਵੱਧ ਸਮਾਂ ਗਲੀਆਂ ਵਿੱਚ ਅਤੇ ਜੇਲ੍ਹ ਵਿੱਚ ਬਿਤਾਇਆ। ਪਰ ਇਸਦੇ ਬਾਵਜੂਦ ਉਹ ਆਪਣੇ ਸੁਦੇਸੀ ਕਨੇਡੀਅਨ ਪੁਰਖ਼ਿਆਂ ਦੇ ਸਭਿਆਚਾਰ ਦਾ ਮਾਹਰ ਬਣਨ ਵਿੱਚ ਕਾਮਯਾਬ ਰਿਹਾ, ਆਪਣੀ ਉਸ ਮਾਂ ਦੀ ਮਦਦ ਨਾਲ ਜਿਸ ਤੋਂ ਉਹ ਬਹੁਤ ਛੋਟੀ ਉਮਰ ਵਿੱਚ ਵੱਖ ਹੋ ਗਿਆ ਸੀ।
ਕਈ ਵਾਰ, ਰਾਤ ਨੂੰ ਪੂਰਾ ਦਿਨ ਭੀਖ ਮੰਗਣ ਤੋਂ ਬਾਅਦ ਜੇਸੇ ਥਿਸਟਲ ਕੁਝ ਜਲੀਲ ਮਹਿਸੂਸ ਕਰਦੇ ਅਤੇ ਉਟਾਵਾ ਪਾਰਲੀਮੈਂਟ ਹਿਲ ''ਤੇ ਫ਼ੁਹਾਰੇ ''ਤੇ ਚਲੇ ਜਾਂਦੇ।
ਜੈਸੀ 32 ਸਾਲਾਂ ਦੇ ਸਨ ਅਤੇ ਹਾਲ ਹੀ ਵਿੱਚ ਰੀਹੈੱਬ ਸੈਂਟਰ (ਮੁੜ-ਵਸੇਬਾ ਘਰ) ਤੋਂ ਵਾਪਸ ਪਰਤੇ ਸਨ, ਪਰ ਉਹ ਜ਼ਿਆਦਾਤਰ ਸੜਕ ''ਤੇ ਹੀ ਰਹਿੰਦੇ ਸਨ, ਜਦੋਂ ਤੋਂ 19 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਸੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:
- ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
- ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
- ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ
https://www.youtube.com/watch?v=N_ED2Zld6ic
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''baef0159-ab1d-4520-8427-0a909b872c4c'',''assetType'': ''STY'',''pageCounter'': ''punjabi.india.story.56150475.page'',''title'': ''ਪਾਕਿਸਤਾਨ ਵਿੱਚ ਪੰਜਾਬੀ ਦੇ ਹੱਕ ਵਿੱਚ ਢੋਲ ਦੀ ਥਾਪ ’ਤੇ, ‘ਡੁਗਡੁਗੀ ਵਜਾ ਕੇ’ ਇਹ ਨਾਅਰੇ ਲੱਗੇ - 5 ਅਹਿਮ ਖ਼ਬਰਾਂ'',''published'': ''2021-02-22T02:12:18Z'',''updated'': ''2021-02-22T02:12:18Z''});s_bbcws(''track'',''pageView'');