ਬਰਨਾਲਾ ਕਿਸਾਨ ਮਹਾ ਰੈਲੀ: ''''ਕਾਨੂੰਨ ਰੱਦ ਹੋਣਗੇ ਨਹੀਂ ਤਾਂ ਸਾਡੀਆਂ ਲਾਸ਼ਾਂ ਹੀ ਮੁੜਨਗੀਆਂ''''- ਕਿਸ ਆਗੂ ਨੇ ਕੀ ਕਿਹਾ

Sunday, Feb 21, 2021 - 04:04 PM (IST)

ਬਰਨਾਲਾ ਕਿਸਾਨ ਮਹਾ ਰੈਲੀ: ''''ਕਾਨੂੰਨ ਰੱਦ ਹੋਣਗੇ ਨਹੀਂ ਤਾਂ ਸਾਡੀਆਂ ਲਾਸ਼ਾਂ ਹੀ ਮੁੜਨਗੀਆਂ''''- ਕਿਸ ਆਗੂ ਨੇ ਕੀ ਕਿਹਾ
Click here to see the BBC interactive

ਬਰਨਾਲਾ ਵਿੱਚ ਮਜ਼ਦੂਰ ਕਿਸਾਨ ਏਕਤਾ ਮਹਾ ਰੈਲੀ ਹੋ ਰਹੀ ਹੈ। ਇਸ ਮੌਕੇ ਕਈ ਕਿਸਾਨ ਆਗੂ ਪਹੁੰਚੇ ਹਨ।

ਬਰਨਾਲਾ ਦੀ ਦਾਣਾ ਮੰਡੀ ਵਿੱਚ ਹੋਈ ਕਿਸਾਨ ਮਜ਼ਦੂਰ ਏਕਤਾ ਮਹਾਰੈਲੀ ਵਿਚ ਦਹਿ ਹਜਾਰਾਂ ਦੀ ਗਿਣਤੀ ਵਿੱਚ ਪਹੁੰਚੇ ਹਨ। ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਕਿਸਾਨ, ਮਜ਼ਦੂਰ, ਨੌਜਵਾਨ, ਔਰਤਾਂ ਵੱਡੀ ਗਿਣਤੀ ਵਿਚ ਪਹੁੰਚੇ।

ਇਹ ਮਹਾਰੈਲੀ ਭਾਂਵੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਰੱਖੀ ਗਈ ਹੈ। ਪਰ ਇਸ ਰੈਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ, ਕੁਲਵੰਤ ਸਿੰਘ ਸੰਧੂ ਵੀ ਪਹੁੰਚੇ।

ਇਸ ਤੋਂ ਇਲਾਵਾ ਇਸ ਮਹਾਰੈਲੀ ਵਿਚ ਪੰਜਾਬੀ ਸੰਗੀਤ ਅਤੇ ਫਿਲਮ ਜਗਤ ਦੇ ਚਿਹਰੇ ਵੀ ਪਹੁੰਚੇ ਹਨ। ਗਾਇਕ ਪੰਮੀ ਬਾਈ, ਕੰਵਰ ਗਰੇਵਾਲ, ਰੁਪਿੰਦਰ ਰੂਪੀ ਵੀ ਪਹੁੰਚੇ ਜਿਹਨਾਂ ਨੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੀ ਮੌਤ ਦੇ ਵਾਰੰਟ ਕਰਾਰ ਦਿੱਤਾ ਹੈ। ਇਸਤੋਂ ਇਲਾਵਾ ਵਕੀਲ,ਸੋਸ਼ਲ ਅੈਕਟੀਵਿਸਟ, ਮੁਸਲਿਮ ਭਾਈਚਾਰੇ ਤੋਂ ਵੀ ਲੋਕ ਪਹੁੰਚੇ ਹਨ।

ਮੋਦੀ ਸਰਕਾਰ ਵੱਲੋਂ ਤਸ਼ਦਦ ਦਾ ਦੌਰ - ਰਾਜੇਵਾਲ

ਇਸ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, "ਪੰਜਾਬ ਵਾਲਿਆਂ ਨੇ ਦੁਨੀਆਂ ਦਾ ਨਿਵੇਕਲਾ ਅੰਦਲੋਨ ਸ਼ੁਰੂ ਕੀਤਾ। ਪੰਜਾਬ ਇਸ ਦਾ ਆਧਾਰ ਹੈ, ਫਿਰ ਹਰਿਆਣਾ ਜੁੜਿਆ, ਉਸ ਤੋਂ ਬਾਅਦ ਯੂਪੀ ਅਤੇ ਰਾਜਸਥਾਨ ਜੁੜੇ ਅਤੇ ਫਿਰ ਪੂਰਾ ਭਾਰਤ ਜੁੜਿਆ ਅਤੇ ਇਹ ਜਨ ਅੰਦਲੋਨ ਬਣ ਗਿਆ।"

ਉਨ੍ਹਾਂ ਅੱਗੇ ਕਿਹਾ, "ਅੰਦੋਲਨ ਨੂੰ ਦੁਨੀਆਂ ਘੋਖ ਦੀ ਨਿਗਾਹ ਨਾਲ ਦੇਖ ਰਹੀ ਹੈ। ਇਹ ਇਤਿਹਾਸ ਵਿੱਚ ਸਭ ਤੋਂ ਲੰਬਾ ਚੱਲਣ ਵਾਲਾ ਅੰਦਲੋਨ ਹੈ, ਸਭ ਤੋਂ ਸ਼ਾਂਤਮਈ ਅੰਦਲੋਨ ਹੋ ਨਿਬੜਿਆ। ਇਸ ਨੇ ਨਵੀਆਂ ਪਿਰਤਾਂ ਪਾਈਆਂ ਜਿਸ ਨੇ ਸਮਾਜ ਵਿੱਚ ਨਵੀਂਆਂ ਤਬਦੀਲੀਆਂ ਲਿਆਂਦੀਆਂ ਹਨ। ਬਹੁਤ ਕੁਝ ਬਦਲੇਗਾ, ਲੋਕ ਜਾਗਰੂਕ ਹੋਏ ਹਨ।"

ਉਨ੍ਹਾਂ ਕੇਂਦਰ ਸਰਕਾਰ ਤੇ ਤਸ਼ੱਦਦ ਦੇ ਇਲਜ਼ਾਮ ਲਾਉਂਦਿਆਂ ਕਿਹਾ, "ਇਸ ਅੰਦੋਲਨ ਤੋਂ ਘਬਰਾਈ ਮੋਦੀ ਸਰਕਾਰ ਤੁਹਾਡੇ ''ਤੇ ਤਰ੍ਹਾਂ-ਤਰ੍ਹਾਂ ਨਾਲ ਤਸ਼ੱਦਦ ਕਰਨ ''ਤੇ ਉਤਰ ਆਈ ਹੈ। ਅੱਜ ਇਕ ਨਵਾਂ ਦੌਰ ਸ਼ੁਰੂ ਹੋਇਆ ਹੈ, ਮੋਦੀ ਸਰਕਾਰ ਵੱਲੋਂ ਤਸ਼ਦਦ ਦਾ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

''ਤਿੰਨੇ ਕਾਨੂੰਨ ਰੱਦ ਕਰਵਾ ਕੇ ਮੜਾਂਗੇ ਨਹੀਂ ਤਾਂ ਲਾਸ਼ਾ ਆਉਣਗੀਆਂ''

ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜਿਵੇਂ ਹਜ਼ੂਰ ਸਾਹਿਬ ਨਾ ਜਾਣ ਵਾਲੇ ਨੂੰ ਸਿੱਖ ਨਹੀਂ ਮੰਨਿਆ ਜਾਂਦਾ, ਉਸੇ ਤਰ੍ਹਾਂ ਦਿੱਲੀ ਨਾ ਜਾਣ ਵਾਲਾ ਕੋਈ ਵਿਅਕਤੀ ਕਿਸਾਨ ਨਹੀਂ ਹੋਵੇਗਾ

ਉਨ੍ਹਾਂ ਕਿਹਾ ਕਿ ਅੰਦੋਲਨ ਵਿਰੋਧੀ ਲੋਕਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਰੁਲਦੂ ਸਿੰਘ ਨੇ ਦਾਅਵਾ ਕੀਤਾ ਕਿ ਮੋਦੀ ਤੇ ਅਮਿਤ ਸ਼ਾਹ ਦੀ ਅੰਦੋਲਨ ਨੇ ਨੀਂਦ ਉਡਾਈ ਹੋਈ ਹੈ। ਕਿਸਾਨ ਜਥੇਬੰਦੀਆਂ ਤੇ ਲੋਕ ਕਰਨ ਵਿਸ਼ਵਾਸ, ਕੋਈ ਮਾੜਾ ਸਮਝੌਤਾ ਨਹੀਂ ਕਰਾਂਗੇ, ਤਿੰਨੇ ਕਾਨੂੰਨ ਰੱਦ ਕਰਵਾ ਕੇ ਮੁੜਾਂਗੇ ਜਾਂ ਸਾਡੀਆਂ ਲਾਸ਼ਾਂ ਮੁੜਨਗੀਆਂ

ਇਹ ਵੀ ਪੜ੍ਹੋ:

ਕਨਵਰ ਗਰੇਵਾਲ ਨੇ ਕੀ ਕਿਹਾ

ਪੰਜਾਬੀ ਗਾਇਕ ਕਨਵਰ ਗਰੇਵਾਲ ਨੇ ਗੀਤ ਗਾ ਕੇ ਸੱਚ ਨੂੰ ਆਜ਼ਾਦ ਕਰਨ ਦਾ ਨਾਅਰਾ ਮਾਰਿਆ।

ਉਨ੍ਹਾਂ ਮੰਚ ਤੋਂ ਕਿਹਾ, "ਜ਼ਰੂਰ ਅਰਦਾਸਾਂ ਕਰਿਓ ਭਰਾਵਾਂ ਲਈ। ਅੱਜ ਸਾਨੂੰ ਇਹ ਨਜ਼ਾਰਾ ਦਿਖਿਆ ਹੈ ਕਿ ਮੋਰਚਾ ਫਤਹਿ ਜ਼ਰੂਰ ਹੋਵੇਗਾ। ਸਭ ਇਸੇ ਤਰ੍ਹਾਂ ਹੀ ਜੁੜੇ ਰਹਿਓ।"

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=hetBamKhhU8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''22c46999-b36c-4af7-ac90-b33e6c3eb532'',''assetType'': ''STY'',''pageCounter'': ''punjabi.india.story.56145600.page'',''title'': ''ਬਰਨਾਲਾ ਕਿਸਾਨ ਮਹਾ ਰੈਲੀ: \''\''ਕਾਨੂੰਨ ਰੱਦ ਹੋਣਗੇ ਨਹੀਂ ਤਾਂ ਸਾਡੀਆਂ ਲਾਸ਼ਾਂ ਹੀ ਮੁੜਨਗੀਆਂ\''\''- ਕਿਸ ਆਗੂ ਨੇ ਕੀ ਕਿਹਾ'',''author'': ''ਸੁਖਚਰਨ ਪ੍ਰੀਤ '',''published'': ''2021-02-21T10:23:35Z'',''updated'': ''2021-02-21T10:32:05Z''});s_bbcws(''track'',''pageView'');

Related News