ਇੱਕ ਬੇਘਰੇ ਨੜੇਸ਼ੀ ਦੇ ਪ੍ਰੋਫ਼ੈਸਰ ਬਣਨ ਦੀ ਕਹਾਣੀ

Sunday, Feb 21, 2021 - 01:49 PM (IST)

ਇੱਕ ਬੇਘਰੇ ਨੜੇਸ਼ੀ ਦੇ ਪ੍ਰੋਫ਼ੈਸਰ ਬਣਨ ਦੀ ਕਹਾਣੀ

ਜੈਸੀ ਥਿਸਟਲ ਨੇ ਦਹਾਕੇ ਤੋਂ ਵੀ ਵੱਧ ਸਮਾਂ ਗਲੀਆਂ ਵਿੱਚ ਅਤੇ ਜੇਲ੍ਹ ਵਿੱਚ ਬਿਤਾਇਆ। ਪਰ ਇਸਦੇ ਬਾਵਜੂਦ ਉਹ ਆਪਣੇ ਸੁਦੇਸੀ ਕਨੇਡੀਅਨ ਪੁਰਖ਼ਿਆਂ ਦੇ ਸਭਿਆਚਾਰ ਦਾ ਮਾਹਰ ਬਣਨ ਵਿੱਚ ਕਾਮਯਾਬ ਰਿਹਾ, ਆਪਣੀ ਉਸ ਮਾਂ ਦੀ ਮਦਦ ਨਾਲ ਜਿਸ ਤੋਂ ਉਹ ਬਹੁਤ ਛੋਟੀ ਉਮਰ ਵਿੱਚ ਵੱਖ ਹੋ ਗਿਆ ਸੀ।

ਕਈ ਵਾਰ, ਰਾਤ ਨੂੰ ਪੂਰਾ ਦਿਨ ਭੀਖ ਮੰਗਣ ਤੋਂ ਬਾਅਦ ਜੇਸੇ ਥਿਸਟਲ ਕੁਝ ਜਲੀਲ ਮਹਿਸੂਸ ਕਰਦੇ ਅਤੇ ਉਟਾਵਾ ਪਾਰਲੀਮੈਂਟ ਹਿਲ ’ਤੇ ਫ਼ੁਹਾਰੇ ’ਤੇ ਚਲੇ ਜਾਂਦੇ।

Click here to see the BBC interactive

ਇਹ ਵੀ ਪੜ੍ਹੋ:

ਪਹਾੜੀ ਦੀ ਚੋਟੀ ''ਤੇ ਬੈਠਿਆਂ, ਉਹ ਲੋਕਾਂ ਵਲੋਂ ਕਿਸਮਤ ਚੰਗੀ ਕਰਨ ਦੇ ਇਰਾਦੇ ਨਾਲ ਵਹਿੰਦੇ ਪਾਣੀ ਵਿੱਚ ਸੁੱਟੇ ਸਿੱਕੇ ਫੜਨ ਲਈ ਆਪਣੇ ਹੱਥ ਠੰਡੇ ਪਾਣੀ ਵਿੱਚ ਪਾਉਂਦੇ। ਡਿਊਟੀ ਦੇ ਰਹੇ ਪੁਲਿਸ ਅਧਿਕਾਰੀ ਹਮੇਸ਼ਾ ਜੈਸੀ ਨੂੰ ਆਉਂਦਿਆਂ ਦੇਖਦੇ। ਉਹ ਮੁੱਠੀ ਭਰ ਭਾਨ ਉਸ ਦੀ ਜੇਬ ਵਿੱਚ ਪਾਈ ਦੇਖਦੇ ਤੇ ਉਸਦਾ ਪਿੱਛਾ ਕਰਨ ਲਗਦੇ।

ਜੈਸੀ 32 ਸਾਲਾਂ ਦੇ ਸਨ ਅਤੇ ਹਾਲ ਹੀ ਵਿੱਚ ਰੀਹੈੱਬ ਸੈਂਟਰ (ਮੁੜ-ਵਸੇਬਾ ਘਰ) ਤੋਂ ਵਾਪਸ ਪਰਤੇ ਸਨ, ਪਰ ਉਹ ਜ਼ਿਆਦਾਤਰ ਸੜਕ ''ਤੇ ਹੀ ਰਹਿੰਦੇ ਸਨ, ਜਦੋਂ ਤੋਂ 19 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਸੀ।

ਜੈਸੀ ਕਹਿੰਦੇ ਹਨ, "ਮੇਰੇ ਦਾਦਾ ਅਨੁਸ਼ਾਸਿਤ ਸਨ-ਪੁਰਾਣੇ ਜ਼ਮਾਨੇ ਦੇ- ਉਹ ਕੰਮ, ਅਸਲੋਂ ਸਖ਼ਤ ਮਿਹਨਤ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਜੇ ਅਸੀਂ ਮਾੜਾ ਕੰਮ ਕਰਦੇ ਤਾਂ ਉਹ ਸਾਨੂੰ ਕੁੱਟਦੇ ਸਨ।"

"ਉਹ ਕਹਿੰਦੇ, ''ਜੇ ਮੈਂ ਤੈਨੂੰ ਕਦੀ ਨਸ਼ੇ ਕਰਦਿਆਂ ਫ਼ੜ ਲਿਆ ਤਾਂ ਮੈਂ ਤੈਨੂੰ ਛੱਡ ਦੇਵਾਂਗਾ, ਇਹ ਇਨਾਂ ਹੀ ਸੌਖਾ ਹੈ ਅਤੇ ਉਨ੍ਹਾਂ ਦਾ ਅਰਥ ਉਹ ਹੀ ਹੁੰਦਾ ਸੀ ਜੋ ਉਹ ਬੋਲਦੇ ਸਨ।"

ਤਾਂ ਉਸ ਦਿਨ ਜੈਸੀ ਦੀ ਦਾਦੀ ਨੇ ਕੋਕਿਨ ਦਾ ਇੱਕ ਬੈਗ ਉਸ ਦੀ ਜੇਬ ਵਿੱਚ ਡਿੱਗਦਾ ਦੇਖ ਲਿਆ ਤੇ ਜੈਸੀ ਨੂੰ ਉਸ ਦਾ ਸਮਾਨ ਪੈਕ ਕਰਕੇ ਜਾਣ ਲਈ ਕਿਹਾ ਗਿਆ।

ਉਨ੍ਹਾਂ ਕਿਹਾ, "ਇਹ ਇਸ ਤਰ੍ਹਾਂ ਸੀ ਜਿਵੇਂ ਮੇਰੀ ਦੁਨੀਆ ਖ਼ਤਮ ਹੋ ਗਈ ਹੋਵੇ। ਮੈਂ ਉਨ੍ਹਾਂ ਦੇ ਚਿਹਰਿਆਂ ''ਤੇ ਦੇਖ ਸਕਦਾ ਸੀ ਕਿ ਮੈਂ ਉਨ੍ਹਾਂ ਦਾ ਦਿਲ ਤੋੜਿਆ ਹੈ।"


ਜੈਸੀ ਦੀ ਜ਼ਿੰਦਗੀ ਸ਼ੁਰੂ ਤੋਂ ਹੀ ਗੜਬੜਾਂ ਭਰੀ ਰਹੀ। ਉਨ੍ਹਾਂ ਦੇ ਪਿਤਾ ਸੋਨੀ, ਟੋਰਾਂਟੋ ਵਿੱਚ ਕਿਸੇ ਕਾਨੂੰਨੀ ਮੁਸ਼ਕਲ ਵਿੱਚ ਫ਼ਸ ਗਏ ਸਨ ਅਤੇ ਉਨ੍ਹਾਂ ਨੂੰ ਭੱਜ ਕੇ ਉੱਤਰੀ ਸੈਸਕੈਚੇਵਨ ਜਾਣਾ ਪਿਆ, ਜਿੱਥੇ ਉਹ ਮੈਟਿਸ-ਕ੍ਰੀਅ ਸੁਦੇਸ਼ੀ ਸਮੂਹ ਨਾਲ ਸਬੰਧਿ ਇੱਕ ਅੱਲੜ੍ਹ ਕੁੜੀ ਨੂੰ ਮਿਲੇ।

ਉਸ ਕੁੜੀ ਦਾ ਨਾਮ ਬਲੈਂਚੇ ਸੀ ਅਤੇ ਉਸ ਨੇ ਇੱਕ ਤੋਂ ਬਾਅਦ ਇੱਕ ਤਿੰਨ ਮੁੰਡਿਆਂ ਨੂੰ ਜਨਮ ਦਿੱਤਾ, ਸਭ ਤੋਂ ਪਹਿਲਾਂ ਜੋਸ਼, ਜੈਰੀ ਅਤੇ ਫ਼ਿਰ ਜੈਸੀ।

ਸੋਨੀ ਸ਼ਰਾਬ ਪੀਂਦੇ ਸਨ ਅਤੇ ਹੈਰੋਇਨ ਦਾ ਸੇਵਨ ਕਰਦੇ ਸਨ ਅਤੇ ਅਕਸਰ ਹਿੰਸਕ ਹੋ ਜਾਂਦੇ ਸਨ ਇਸ ਲਈ ਆਖ਼ਰਕਰ ਬਲੈਂਚੇ ਆਪਣੇ ਨਾਲ ਤਿੰਨਾਂ ਮੁੰਡਿਆਂ ਨੂੰ ਲੈ ਕੇ ਉਥੋਂ ਭੱਜ ਗਈ।

ਕੁਝ ਸਮੇਂ ਲਈ ਉਹ ਮੂਜ਼ ਜਾਅ ਵਿੱਚ ਰਹੇ, ਬਕਾਇਦਾ ਬੈੱਡਾਂ ਉਤੇ ਸੌਂਦੇ ਅਤੇ ਦਿਨ ਵਿੱਚ ਤਿੰਨੋ ਵੇਲੇ ਦਾ ਖਾਣਾ ਖਾਂਦੇ।

ਤਦ ਸੋਨੀ ਫ਼ਿਰ ਤੋਂ ਆ ਗਿਆ ਅਤੇ ਬਲੈਂਚੇ ਨੂੰ ਕਿਹਾ ਕਿ ਉਸ ਕੋਲ ਟੋਰਾਂਟੋਂ ਵਿੱਚ ਇੱਕ ਨੌਕਰੀ ਅਤੇ ਰਹਿਣ ਲਈ ਮਕਾਨ ਹੈ।

ਬਲੈਂਚੇ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਕਰਦੀ ਸੀ,ਅਤੇ ਸੋਨੀ ਨੇ ਉਸ ਨੂੰ ਮੁੰਡਿਆਂ ਨੂੰ ਕੁਝ ਮਹੀਨਿਆਂ ਲਈ ਆਪਣੇ ਨਾਲ ਲੈ ਜਾਣ ਲਈ ਮਨਾ ਲਿਆ, ਤਾਂ ਕਿ ਉਸ ਨੂੰ ਵੀ ਕੁਝ ਬਰੇਕ ਮਿਲ ਸਕੇ।

ਪਰ ਸੋਨੀ ਕੋਲ ਕੋਈ ਨੌਕਰੀ ਨਹੀਂ ਸੀ, ਉਹ ਆਪਣੀ ਨਸ਼ੇ ਦੀ ਆਦਤ ਨੂੰ ਹਟਾ ਨਹੀਂ ਸੀ ਸਕਿਆ। ਉਹ ਕਈ ਵਾਰ ਕਈ ਦਿਨਾਂ ਲਈ ਗਾਇਬ ਰਹਿੰਦਾ, ਮੁੰਡਿਆਂ ਨੂੰ ਘਰ ਵਿੱਚ ਇਕੱਲਿਆਂ ਛੱਡਕੇ ਤੇ ਉਹ ਵੀ ਸਾਰੇ ਛੇ ਸਾਲ ਤੋਂ ਘੱਟ ਉਮਰ ਦੇ ਸਨ।

ਜਦੋਂ ਸੋਨੀ ਉੱਥੇ ਹੁੰਦਾ ਤਾਂ ਥੋੜ੍ਹਾ ਖਾਣਾ ਹੁੰਦਾ ਪਰ ਜਦੋਂ ਉਹ ਨਾ ਹੁੰਦਾ ਤਾਂ ਖਾਣਾ ਵੀ ਨਾ ਹੁੰਦਾ। ਉਸ ਨੇ ਮੁੰਡਿਆਂ ਨੂੰ ਮੰਗਣਾ ਸਿਖਾਇਆ, ਦੁਕਾਨਾਂ ਤੋਂ ਸਮਾਨ ਚੋਰੀ ਕਰਨਾ ਅਤੇ ਗਲੀਆਂ ਵਿੱਚ ਸੜਕਾਂ ਦੇ ਟੋਟਿਆਂ ਨਾਲ ਤੰਬਾਕੂ ਬੀਜਣਾ ਅਤੇ ਉਸ ਲਈ ਸਿਗਰਟਾਂ ਬਣਾਉਣੀਆਂ।

ਕੁਝ ਮਹੀਨੇ ਪਹਿਲਾਂ ਦੀ ਗੱਲ ਸੀ ਜਦੋਂ ਗੁਆਂਢੀਆਂ ਨੇ ਚਾਈਲਡ ਸਰਵਿਸਜ਼ (ਬੱਚਿਆਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਵਾਲੀ ਸੰਸਥਾ) ਨੂੰ ਅਗਾਹ ਕਰ ਦਿੱਤਾ, ਅਤੇ ਪੁਲਿਸ ਆਈ ਅਤੇ ਮੁੰਡਿਆਂ ਨੂੰ ਲੈ ਗਈ। ਜੈਸੀ ਦੀ ਉਮਰ ਹੁਣ ਚਾਰ ਸਾਲ ਸੀ, ਅਤੇ ਉਸ ਨੇ ਅਤੇ ਉਸਦੇ ਭਰਾਵਾਂ ਨੇ ਉਸ ਤੋਂ ਬਾਅਦ ਆਪਣੇ ਪਤੀ ਨੂੰ ਦੁਬਾਰਾ ਕਦੀ ਨਹੀਂ ਦੇਖਿਆ।

ਕੁਝ ਸਮਾਂ ਅਨਾਥ ਆਸ਼ਰਮ ਵਿੱਚ ਅਤੇ ਇੱਕ ਸਾਂਭ ਸੰਭਾਲ ਘਰ ਵਿੱਚ ਰਹਿਣ ਤੋਂ ਬਾਅਦ, ਉਨ੍ਹਾਂ ਨੂੰ ਸੋਨੀ ਦੇ ਮਾਤਾ ਪਿਤਾ ਕੋਲ ਰਹਿਣ ਭੇਜ ਦਿੱਤਾ ਗਿਆ।

ਜੈਸੀ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਚਾਈਲਡ ਸਰਵਿਸਜ਼ ਨੇ ਮੇਰੀ ਮਾਂ ਨੂੰ ਕਦੇ ਫ਼ੋਨ ਨਹੀਂ ਕੀਤਾ ਕਿਉਂਕਿ ਉਸ ਜ਼ਮਾਨੇ ਵਿੱਚ ਸੁਦੇਸ਼ੀ ਔਰਤਾਂ ਨੂੰ ਅਪਵਿੱਤਰ, ਅਣਉੱਚਿਤ ਅਤੇ ਮਾਵਾਂ ਵਜੋਂ ਉਨ੍ਹਾਂ ਦੀਆਂ ਸਥਿਤੀਆਂ ਤੋਂ ਵਾਂਝੀਆਂ ਸਮਝਿਆ ਜਾਂਦਾ ਸੀ।"

"ਜਦੋਂ ਸਵਦੇਸ਼ੀ ਬੱਚੇ ਚਾਈਲਡ ਸਰਵਸਿਜ਼ ਡੈਸਕ ਤੇ ਆਉਂਦੇ ਤਾਂ ਉਨ੍ਹਾਂ ਦਾ ਕੁਦਰਤੀ ਝੁਕਾਅ ਹੁੰਦਾ ਕਿ ਉਨ੍ਹਾਂ ਨੂੰ ਗੋਰਿਆਂ ਦੇ ਘਰਾਂ ਵਿੱਚ ਪਾ ਦਿੱਤਾ ਜਾਵੇ ਕਿਉਂਕਿ ਗੋਰੇ ਲੋਕ ਖੁਸ਼ਹਾਲ ਅਤੇ ਜ਼ਿੰਮੇਵਾਰ ਨਜ਼ਰ ਆਉਂਦੇ ਸਨ।''''

ਇਸ ਨੂੰ ਸਿਕਸਟੀਜ਼ ਸਕੂਪ (ਸੱਠਵਿਆਂ ਦਾ ਸਕੂਪ) ਕਿਹਾ ਜਾਂਦਾ ਸੀ।


ਸਿਕਸਟੀਜ਼ ਸਕੂਪ

•ਇਸ ਦੇ ਨਾਮ ਸਿਕਸਟੀਜ਼ ਸਕੂਪ ਹੋਣ ਦੇ ਬਾਵਜੂਦ ਇਹ 1950 ਦੇ ਅੰਤ ਵਿੱਚ ਸ਼ੁਰੂ ਹੋਇਆ ਅਤੇ 20 ਤੋਂ ਵੱਧ ਸਾਲਾਂ ਤੱਕ ਜਾਰੀ ਰਿਹਾ।

•ਕਰੀਬ 20,000 ਸਵਦੇਸ਼ੀ ਕਨੇਡੀਅਨ ਬੱਚਿਆਂ ਨੂੰ ਬਾਲ ਭਲਾਈ ਸੰਸਥਾਵਾਂ ਵਲੋਂ ਉਨ੍ਹਾਂ ਦੇ ਘਰਾਂ ਤੋਂ ਲਿਜਾਇਆ ਗਿਆ ਅਤੇ ਗ਼ੈਰ-ਸਵਦੇਸ਼ੀ ਪਰਿਵਾਰਾਂ ਨਾਲ ਰੱਖਿਆ ਗਿਆ।

•ਇਨ੍ਹਾਂ ਬੱਚਿਆਂ ਨੇ ਆਪਣੇ ਨਾਮ, ਆਪਣੀ ਭਾਸ਼ਾ ਅਤੇ ਆਪਣੀ ਸੱਭਿਆਚਾਰਕ ਪਛਾਣ ਗੁਆ ਦਿੱਤੀ।


ਜੈਸੀ ਦੇ ਦਾਦਾ ਦਾਦੀ ਨੇ ਬਲੈਂਚੇ ਦੇ ਆਪਣੇ ਬੱਚਿਆਂ ਨੂੰ ਦੇਖਣ ਆਉਣ ''ਤੇ ਕਈ ਸਾਲਾਂ ਤੱਕ ਪਾਬੰਦੀ ਲਗਾ ਦਿੱਤੀ, ਅਤੇ ਜੈਸੀ ਆਪਣੀ ਸੈਟਿਸ-ਕ੍ਰੀਅ ਵਿਰਾਸਤ ਦੀ ਬਹੁਤ ਥੋੜ੍ਹੀ ਜਾਣਕਾਰੀ ਨਾਲ ਵੱਡਾ ਹੋਇਆ।

ਜੈਸੀ ਨੇ ਕਿਹਾ, "ਅਸੀਂ ਜਾਣਦੇ ਸੀ ਕਿ ਅਸੀਂ ਭਾਰਤੀ ਹਾਂ ਅਤੇ ਮੇਰੇ ਭਰਾ ਨੂੰ ਸਾਸਕੈਚੇਵਨ ਵਿੱਚ ਗਰਮੀਆਂ ''ਚ ਇੱਕ ਤੰਬੂ ਵਿੱਚ ਰਹਿਣਾ ਯਾਦ ਹੈ।''''

''''ਉਹ ਆਲੇ ਦੁਆਲੇ ਗਿਆ ਅਤੇ ਸਾਰੇ ਬੱਚਿਆਂ ਨੂੰ ਕਿਹਾ ਕਿ ਮੈਂ ਤੁਹਾਨੂੰ ਦੱਸਦਾ ਹਾਂ, ਕੈਨੇਡਾ ਵਿੱਚ ਗਰੇਡ ਸਕੂਲ ਵਿੱਚ ਕੁੱਟ ਤੋਂ ਬੱਚਣ ਦਾ ਹੋਰ ਕੋਈ ਇਸ ਤੋਂ ਤੇਜ਼ ਤਰੀਕਾ ਨਹੀਂ ਕਿ ਤੁਸੀਂ ਗੋਰੇ ਬੱਚਿਆਂ ਨੂੰ ਦੱਸੋ ਕਿ ਤੁਸੀਂ ਇੱਕ ਤੰਬੂ ਵਿੱਚ ਰਹਿੰਦੇ ਹੋ।"

ਗੁਆਂਢ ਵਿੱਚ ਰਹਿੰਦੇ ਹੋਰ ਪਰਿਵਾਰ ਉਨ੍ਹਾਂ ਭਰਾਵਾਂ ਨਾਲ ਆਪਣੇ ਬੱਚਿਆਂ ਨੂੰ ਖੇਡਣ ਦੇਣ ਤੋਂ ਕੁਝ ਝਿਜਕਦੇ ਸਨ ਅਤੇ ਇੱਕ ਸਮਾਂ ਅਜਿਹਾ ਆਇਆ ਜਦੋਂ ਜੈਸੀ ਨੇ ਫ਼ੈਸਲਾ ਕੀਤਾ ਕਿ ਜੇ ਉਹ ਆਪਣੇ ਇਟਾਲੀਅਨ ਹੋਣ ਦਾ ਦਿਖਾਵਾ ਕਰੇ ਤਾਂ ਇਹ ਉਸ ਦੀ ਜ਼ਿੰਦਗੀ ਨੂੰ ਕੁਝ ਸੌਖਾ ਬਣਾ ਦੇਵੇਗਾ।

"ਮੈਂ ਆਪਣੀ ਵਿਰਾਸਤ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ, ਆਪਣੇ ਆਪ ਨਾਲ ਨਫ਼ਰਤ ਅਤੇ ਆਪਣੀ ਮਾਂ ਨਾਲ ਨਫ਼ਰਤ ਕਿਉਂਕਿ ਉਹ ਕੋਲ ਨਹੀਂ ਸੀ। ਮੈਂ ਮਹਿਸੂਸ ਕੀਤਾ ਜਿਵੇਂ ਉਸਨੇ (ਮਾਂ ਨੇ) ਸਾਨੂੰ ਛੱਡ ਦਿੱਤਾ ਹੋਵੇ।"

ਜੈਸੀ ਸਕੂਲ ਵਿੱਚ ਹਮੇਸ਼ਾਂ ਲੜਾਈ ਝਗੜਾ ਕਰਦਾ ਰਹਿੰਦਾ, ਉਸ ਨੂੰ ਮਾੜੇ ਨੰਬਰਾਂ ਕਾਰਨ ਵਾਪਸ ਭੇਜ ਦਿੱਤਾ ਗਿਆ ਅਤੇ ਉਸ ਨੇ ਕਦੀ ਠੀਕ ਤਰੀਕੇ ਨਾਲ ਪੜ੍ਹਨਾ ਜਾਂ ਗਣਿਤ ਨਾ ਸਿੱਖਿਆ। ਫ਼ਿਰ ਹਾਈ ਸਕੂਲ ਵਿੱਚ ਉਹ ਇੱਕ ਗੈਂਗ ਦਾ ਹਿੱਸਾ ਬਣ ਗਿਆ ਅਤੇ ਅਸਲ ''ਚ ਮੁਸ਼ਕਲਾਂ ਵਿੱਚ ਪੈਣਾ ਸ਼ੁਰੂ ਹੋ ਗਿਆ।

ਜੈਸੀ ਕਹਿੰਦੇ ਹਨ, "ਅਸੀਂ ਸ਼ਰਾਬ ਪੀਂਦੇ ਸੀ, ਪਾਰਟੀਆਂ ਕਰਦੇ, ਬੇਸੁੱਧ ਹੁੰਦੇ ਅਤੇ ਨਸ਼ਿਆਂ ਦਾ ਇਸਤੇਮਮਾਲ ਕਰਦੇ ਤੇ ਇਹ ਸਭ ਛੇਤੀ ਹੀ ਮੇਰੀ ਪਛਾਣ ਬਣ ਗਿਆ।"

ਇਹ ਸਭ ਕਈ ਦਿਨਾਂ ਤੱਕ ਲਗਾਤਾਰ ਚੱਲਿਆ ਅਤੇ ਫ਼ਿਰ ਉਸ ਦੇ ਦਾਦਾ ਦਾਦੀ ਨੇ ਜੈਸੀ ਨੂੰ ਘਰੋਂ ਕੱਢ ਦਿੱਤਾ।

ਜੈਸੀ ਨੇ ਆਪਣੇ ਇੱਕ ਦੋਸਤ ਦੇ ਨਾਲ ਮਿਲ ਕੇ ਦੇਸ ਵਿੱਚੋਂ ਟੋਰਾਂਟੋਂ ਤੋਂ ਵੈਨਕੁਵਰ ਤੱਕ ਜਾਣ ਵਾਲੀ ਇੱਕ ਲਿਫ਼ਟ ਵਿੱਚ ਗੜਬੜ ਕੀਤੀ, ਜਿੱਥੇ ਉਸ ਦਾ ਭਰਾ, ਜੋ ਹੁਣ ਪੁਲਿਸਕਰਮੀ ਹੈ, ਨੇ ਉਸ ਨੂੰ ਰਹਿਣ ਦਿੱਤਾ ਸੀ।

ਉਸ ਨੇ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਦਿਆਂ ਪੈਸੇ ਦੇਣ ਤੋਂ ਬਚਣ ਲਈ ਆਪਣੇ ਭਰਾ ਜੋਸ਼ ਦਾ ਪੁਲਿਸ ਬੈਜ ਲਿਆ ਅਤੇ ਇਸ ਦੀ ਵਰਤੋਂ ਕੁੜੀਆਂ ਨੂੰ ਨਾਲ ਲੈ ਜਾਣ ਲਈ ਕਰਦਾ, ਕੁੜੀਆਂ ਪੁਲਿਸ ਨੂੰ ਪਿਆਰ ਕਰਦੀਆਂ ਹਨ ਜਾਂ ਫ਼ਿਰ ਰੈਸਟੋਰੈਂਟ ਵਿੱਚ ਮੁਫ਼ਤ ਮਿਲਣ ਵਾਲੇ ਖਾਣੇ ਨੂੰ।

ਪਰ ਜਿਸ ਦਿਨ ਜੋਸ਼ ਕੰਮ ਤੋਂ ਘਰ ਵਾਪਸ ਆਇਆ ਅਤੇ ਆਪਣੇ ਛੋਟੇ ਭਰਾ ਨੂੰ ਘਰ ਵਿੱਚ ਨਸ਼ਿਆਂ ਦਾ ਇਸਤੇਮਾਲ ਕਰਦੇ ਪਾਇਆ, ਜੈਸੀ ਨੂੰ ਘਰ ਛੱਡਕੇ ਜਾਣਾ ਪਿਆ ਅਤੇ ਇਸ ਵਾਰ ਉਸ ਕੋਲ ਜਾਣ ਲਈ ਕੋਈ ਜਗ੍ਹਾ ਨਹੀਂ ਸੀ। 20 ਸਾਲ ਦੀ ਉਮਰ ਵਿੱਚ ਉਹ ਬੇਘਰ ਸੀ।

ਜੈਸੀ ਚਾਰ ਮਹੀਨਿਆਂ ਤੱਕ ਵੈਨਕੁਵਰ ਦੇ ਬਾਹਰ ਫ਼ਰੈਜ਼ਰ ਦਰਿਆ ਕੋਲ ਖੜ੍ਹੀ ਇੱਕ ਕਾਰ ਵਿੱਚ ਸੌਂਦਾ ਰਿਹਾ, ਹੋਰ ਬੇਘਰੇ ਲੋਕ ਵੀ ਇੱਥੇ ਹੀ ਸੌਂਦੇ ਸਨ ਅਤੇ ਇਨ੍ਹਾਂ ਵਿੱਚੋਂ ਬਹੁਤੇ ਬੇਘਰੇ ਸਨ।

ਇਹ ਕਹਿੰਦੇ ਹਨ,"ਇਹ ਭਿਆਨਕ ਸੀ। ਸਾਰੇ ਸਥਾਨਕ ਲੋਕਾਂ ਨੂੰ ਨਸ਼ੇ ਦੇ ਮਾਮਲਿਆਂ ਨਾਲ ਇੱਥੇ ਦੇਖ ਕੇ ਮੇਰਾ ਦਿਲ ਟੱਟ ਗਿਆ ਅਤੇ ਕੋਈ ਪਰਵਾਹ ਨਹੀਂ ਸੀ ਕਰਦਾ।"

ਉਸ ਨੇ ਕੱਪੜਿਆਂ ਤੋਂ ਇਲਾਵਾ ਆਪਣਾ ਸਭ ਕੁਝ ਵੇਚ ਦਿੱਤਾ,ਪਰ ਫ਼ਿਰ ਵੀ ਉਹ ਭੁੱਖਾ ਸੀ।


ਟੋਰਾਟੋਂ ਵਾਪਸ ਆਉਣ ''ਤੇ, ਉਹ ਸੋਫ਼ੇ ਤੋਂ ਬੱਸ ਸ਼ੈਲਟਰ ਅਤੇ ਫ਼ਿਰ ਸ਼ਰਨਾਰਥੀ ਕੈਂਪ ਵਿੱਚ ਪਹੁੰਚ ਗਿਆ, ਉਸ ਨੇ ਨਸ਼ੇ ਖ਼ਰੀਦਣ, ਬੇਸੁਰਤੀ ਵਿੱਚ ਵਾਪਸ ਜਾਣ ਲਈ ਲੋੜੀਂਦੇ ਪੈਸਿਆਂ ਲਈ ਭੀਖ ਮੰਗੀ। ਅਤੇ ਜਦੋਂ ਇੱਕ ਦੋਸਤ ਨੇ ਉਸ ਨੂੰ ਪਹਿਲੀ ਵਾਰ ਨਸ਼ੇੜੀ ਨਾਲ ਮਿਲਾਇਆ ਤਾਂ ਨਸ਼ੇ ਦੇ ਪਹਿਲੇ ਸਵਾਦ ਨਾਲ ਉਸਦੀ ਦੀ ਜਕੜ ਵਿੱਚ ਆ ਗਿਆ।

ਇਹ ਸਾਲ 1999 ਦਾ ਨਵੇਂ ਸਾਲ ਦਾ ਜਸ਼ਨ ਸੀ, ਉਸ ਸਮੇਂ ਜੈਸੀ 23 ਸਾਲ ਦਾ ਸੀ ਅਤੇ ਸਾਰੀ ਰਾਤ ਬਾਹਰ ਪਾਰਟੀ ਕਰ ਰਿਹਾ ਸੀ। ਅਗਲੇ ਦਿਨ ਉਹ ਆਪਣੇ ਇੱਕ ਦੋਸਤ ਦੇ ਘਰ ਗਿਆ।

ਉੱਥੇ ਕੁਝ ਲੋਕ ਸਨ ਜਿਨ੍ਹਾਂ ਨੂੰ ਥੋੜ੍ਹਾ ਬਹੁਤ ਜਾਣਦਾ ਸੀ, ਉਨ੍ਹਾਂ ਨੇ ਉਸ ਨੂੰ ਪੁੱਛਿਆ, ਕੀ ਉਹ ਇੱਕ ਜੁਆਇੰਟ ਸਾਂਝਾ ਕਰਨਾ ਚਾਹੁੰਦਾ ਹੈ ਅਤੇ ਕੀ ਉਹ ਉਨ੍ਹਾਂ ਨੂੰ ਪੂਰਬ ਦਾ ਸਫ਼ਰ ਕਰਨ ਲਈ ਇੱਕ ਲਿਫ਼ਟਸ(ਕਿਸੇ ਵਾਹਨ ਤੋਂ ਸਫ਼ਰ ਕਰਨ ਲਈ ਮਦਦ ਲੈਣਾ) ਦੀ ਭਾਲ ਕਰਨ ਵਿੱਚ ਮਦਦ ਕਰੇਗਾ।

ਉਨ੍ਹਾਂ ਨੇ ਕਿਹਾ ਕਿ ਜੇ ਉਹ ਆਰਡਰ ਕਰ ਸਕਦਾ ਹੈ ਤਾਂ ਉਹ ਉਸ ਲਈ ਇੱਕ ਪੀਜ਼ਾ ਖ਼ਰੀਦ ਦੇਣਗੇ ਅਤੇ ਉਸ ਦੀਆਂ ਕੋਸ਼ਿਸ਼ਾਂ ਬਦਲੇ ਉਸ ਨੂੰ ਇੱਕ ਨਵੀਂ ਜਰਸੀ ਵੀ ਦੇਣਗੇ।

ਇਹ ਸੋਚਦਿਆਂ ਕਿ ਇਹ ਹੁਣ ਤੱਕ ਉਸ ਵਲੋਂ ਕੀਤੇ ਗਏ ਕੰਮਾਂ ਵਿੱਚ ਸਭ ਤੋਂ ਸੌਖਾ ਹੈ, ਨਵੀਂ ਜਰਸੀ ਪਾਈ ਜੈਸੀ ਅੰਕਲ ਰੌਨ ਦੀ ਜਗ੍ਹਾ ''ਤੇ ਵਾਪਸ ਆ ਗਿਆ-ਇਹ ਉਹ ਜਗ੍ਹਾ ਸੀ ਜਿੱਥੇ ਉਸ ਦੇ ਪਿਛਲੇ ਹੌਸਟਲ ਵਿੱਚੋਂ ਉਸਦੀਆਂ ਸਾਰੀਆਂ ਚੀਜ਼ਾਂ ਚੋਰੀ ਹੋ ਜਾਣ ਤੋਂ ਬਾਅਦ ਉਹ ਰਹਿ ਰਿਹਾ ਸੀ।

ਇਹ ਵੀ ਪੜ੍ਹੋ:

ਜੈਸੀ ਅਤੇ ਰੌਨ ਇੱਕ ਫ਼ਿਲਮ ਦੇਖਣ ਲਈ ਇਕੱਠੇ ਬੈਠੇ, ਪਰ ਜਦੋਂ ਇੱਕ ਬਰੇਕਿੰਗ ਨਿਊਜ਼ ਸਕਰੀਨ ''ਤੇ ਆਈ ਕਿ ਬੀਤੀ ਰਾਤ ਗੁਆਂਢ ਵਿੱਚ ਹੀ ਇੱਕ ਕਾਰ ਡਰਾਈਵਰ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਦੋ ਲੋਕਾਂ ''ਤੇ ਸ਼ੱਕ ਹੋਣ ਬਾਰੇ ਦੱਸਿਆ ਗਿਆ, ਦੋਵੇਂ 20 ਕੁ ਸਾਲ ਦੀ ਉਮਰ ਦੇ ਸਨ, ਜੈਸੀ ਬਿਮਾਰ ਹੋ ਗਿਆ।

ਉਸ ਨੇ ਕਿਹਾ, "ਉਨ੍ਹਾਂ ਨੇ ਮੈਨੂੰ ਉਹ ਕੱਪੜੇ ਦਿੱਤੇ ਜਿਨ੍ਹਾਂ ਵਿੱਚ ਉਨ੍ਹਾਂ ਨੇ ਅਜਿਹਾ ਕੀਤਾ ਸੀ। ਉਹ ਉਨ੍ਹਾਂ ਵੱਲੋਂ ਕੀਤੇ ਕਤਲ ਲਈ ਮੈਨੂੰ ਕਸੂਰਵਾਰ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਸਨ।"

"ਇਸ ਤਰ੍ਹਾਂ ਮੇਰੇ ਕੋਲ ਇੱਕ ਰਾਹ ਸੀ, ਆਪਣਾ ਮੂੰਹ ਬੰਦ ਰੱਖਣਾ, ਇਹ ਸੜਕਾਂ ਦਾ ਵਰਤਾਰਾ ਸੀ, ਤੁਸੀਂ ਲੋਕਾਂ ਨੂੰ ਨਹੀਂ ਕਹਿੰਦੇ- ਜਾਂ ਨਿਆਂ ਲਈ ਖੜ੍ਹੇ ਹੋਵੋ ਜਾਂ ਸਹੀ ਕੰਮ ਕਰੋ। "

ਜੈਸੀ ਨੇ ਜ਼ਿੰਮੇਵਾਰੀ ਲੈਣ ਦਾ ਫ਼ੈਸਲਾ ਕੀਤਾ, "ਭੱਜ ਜਾਣਾ ਮੇਰਾ ਜ਼ਿੰਦਗੀ ਜਿਉਣ ਦਾ ਤਰੀਕਾ ਸੀ"- ਬਜਾਇ ਇਸ ਦੇ ਪੁਲਿਸ ਕੋਲ ਗਿਆ। ਜਿਨ੍ਹਾਂ ਲੋਕਾਂ ਨੇ ਉਸ ਨੂੰ ਕਾਤਲ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਬਾਅਦ ਵਿੱਚ ਕਤਲ ਲਈ ਜੇਲ੍ਹ ਚਲੇ ਗਏ।

ਉਹ ਕਹਿੰਦੇ ਹਨ ਕਿ ਇਹ ਗੱਲ ਬਾਹਰ ਆ ਗਈ ਕਿ ਜੈਸੀ ਮੁਖ਼ਬਰ ਸੀ, ਅਤੇ ਮੈਂ ਇੱਕ ਤੁਰੀ ਫ਼ਿਰਦੀ ਲਾਸ਼ ਬਣ ਗਿਆ।"

ਪੁਰਾਣੇ ਦੋਸਤ ਉਸ ਨਾਲ ਕੁਝ ਨਹੀਂ ਕਰਨਾ ਚਾਹੁੰਦੇ ਸਨ, ਲੋਕ ਉਸ ਨੂੰ ਉਸ ਜਗ੍ਹਾ ''ਤੇ ਬੁਲਾਉਣ ਦੀ ਕੋਸ਼ਿਸ਼ ਕਰਦੇ ਤਾਂ ਜੋ ਉਹ ਉਸ ''ਤੇ ਹਮਲਾ ਕਰ ਸਕਣ, ਕਿਸੇ ਨੇ ਉਸ ਨੂੰ ਇਕ ਗਲੀ ਵਿੱਚ ਚਾਕੂ ਮਾਰਨ ਦੀ ਕੋਸ਼ਿਸ਼ ਕੀਤੀ, ਅਤੇ ਉਸ ਨੂੰ ਬੇਸਬਾਲ ਦੇ ਬੈਟ ਨਾਲ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਹ ਮੁਸ਼ਕਲ ਨਾਲ ਹੀ ਤੁਰ ਸਕਦਾ ਸੀ।

ਉਹ ਕਹਿੰਦਾ ਹੈ, "ਮੈਂ ਹਮੇਸ਼ਾਂ ਦੌੜਦਾ ਰਹਿੰਦਾ, ਹਮੇਸ਼ਾਂ ਆਪਣੀ ਜ਼ਿੰਦਗੀ ਲਈ ਡਰਿਆ ਹੋਇਆ,ਹਰ ਵੇਲੇ ਚੌਕਸ"

"ਉਹ ਇਸ ਨੂੰ ਅੰਤਾਂ ਦੀ ਨਿਗਰਾਨੀ ਕਹਿੰਦੇ ਹਨ-ਮੈਂ ਬਸ ਜਿਉਂਦੇ ਰਹਿਣਾ ਸੀ ਅਤੇ ਥਾਂ ਦਰ ਥਾਂ ਭੱਜਦੇ ਰਹਿਣਾ।"

ਨਿਰਾਸ਼ਾ ਵਿੱਚ, ਜੈਸੀ ਨੇ ਇੱਕ ਫਾਰਮੈਸੀ ਤੋਂ ਵੱਡੀ ਮਾਤਰਾ ਵਿੱਚ ਦਰਦ ਤੋਂ ਰਾਹਤ ਲਈ ਦਵਾਈਆਂ ਚੋਰੀ ਕਰ ਲਈਆਂ ਅਤੇ ਦੂਜੀ ਵਾਰ ਸੋਚੇ ਬਿਨਾਂ ਹੀ ਸਾਰੀਆਂ ਖਾ ਲਈਆਂ।

ਇਸ ਤੋਂ ਬਾਅਦ ਉਹ ਹਸਪਤਾਲ ਦਾਖ਼ਲ ਹੋਇਆ, ਪਰ ਰਵੱਈਏ ਵਿੱਚ ਕੋਈ ਬਦਲਾਅ ਨਹੀਂ ਸੀ।

ਇੱਕ ਸ਼ਾਮ, ਟੋਰਾਂਟੋ ਵਿੱਚ ਆਪਣੇ ਭਰਾ ਜੈਰੀ ਦੇ ਮਕਾਨ ਬਾਹਰ ਬੰਦ ਹੋਣ ਤੋਂ ਬਾਅਦ, ਜਿੰਦਰਾ ਤੋੜਨ ਦੀ ਕੋਸ਼ਿਸ਼ ਕਰਦਿਆਂ, ਜੈਸੀ ਸਾਢੇ ਤਿੰਨ ਮੰਜ਼ਿਲਾ ਇਮਾਰਤ ਤੋਂ ਹੇਠਾਂ ਡਿੱਗ ਗਏ।

ਉਹ ਜਿਉਂਦੇ ਬਚ ਗਏ ਅਤੇ ਆਪਣੇ ਪੈਰਾਂ ''ਤੇ ਖੜੇ ਵੀ ਹੋ ਗਏ, ਪਰ ਉਨ੍ਹਾਂ ਦੇ ਸੱਜੇ ਪੈਰ ਦੀ ਅੱਡੀ ਚਕਨਾਚੂਰ ਹੋ ਗਈ, ਉਨ੍ਹਾਂ ਦਾ ਸੱਜੇ ਗਿੱਟੇ ਦਾ ਜੋੜ ਹਿੱਲ ਗਿਆ ਅਤੇ ਦੋਵੇਂ ਗੁੱਟ ਟੁੱਟ ਗਏ। ਡਾਕਟਰਾਂ ਨੇ ਵਿਸ਼ਵਾਸ ਨਾ ਕੀਤਾ ਕਿ ਜੈਸੀ ਨੂੰ ਮਾਰਿਆ ਨਹੀਂ ਗਿਆ।

ਪਰ ਉਨ੍ਹਾਂ ਦੀ ਅਸਲ ਸਮੱਸਿਆ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਸ਼ੁਰੂ ਹੋਈ, ਜਦੋਂ ਇਨਫ਼ੈਕਸ਼ ਹੋਈ।

ਜੈਸੀ ਆਪਣੀ ਲੱਤ ਦੇ ਦਰਦ ਨੂੰ ਠੀਕ ਕਰਨ ਲਈ ਕਰੈਕ ਪੀ ਰਹੇ ਸਨ, ਪਰ ਜਦੋਂ ਉਨ੍ਹਾਂ ਦੇ ਪੱਬ ਕਾਲੇ ਹੋਣੇ ਸ਼ੁਰੂ ਹੋਏ ਅਤੇ ਪੈਰਾਂ ਦੇ ਨੌਂਹ ਉੱਤਰਨ ਲੱਗ ਗਏ ਉਨ੍ਹਾਂ ਨੂੰ ਮਦਦ ਦੀ ਲੋੜ ਦਾ ਅਹਿਸਾਸ ਹੋਇਆ।

ਉਹ ਦੱਸਦੇ ਹਨ, "ਮੇਰੀ ਲੱਤ ਦਾ ਮਾਸ ਸੜਿਆ ਹੋਇਆ ਸੀ, ਇਹ ਨੈਕਰੌਟਿਕ ਹੋਣਾ ਸ਼ੁਰੂ ਹੋ ਗਿਆ ਅਤੇ ਗਲ਼ ਰਿਹਾ ਸੀ।"

ਉਨ੍ਹਾਂ ਨੂੰ ਧੁੰਦਲਾ ਜਿਹਾ ਯਾਦ ਹੈ ਕਿ ਡਾਕਟਰ ਉਨ੍ਹਾਂ ਨੂੰ ਕਹਿ ਰਹੇ ਸਨ ਕਿ ਸ਼ਾਇਦ ਉਨ੍ਹਾਂ ਦੀ ਲੱਤ ਕੱਟਣੀ ਪਵੇ ਅਤੇ ਜੇ ਇਨਫ਼ੈਕਸ਼ਨ ਦਿਲ ਜਾਂ ਦਿਮਾਗ਼ ਤੱਕ ਫ਼ੈਲ ਗਿਆ ਤਾਂ ਇਹ ਉਨ੍ਹਾਂ ਨੂੰ ਮਾਰ ਸਕਦਾ ਹੈ। ਘਬਰਾਹਟ ਵਿੱਚ ਜੈਸੀ ਭੱਜ ਗਏ।

ਉਹ ਕਹਿੰਦੇ ਹਨ, "ਮੈਂ ਦੁਨੀਆਂ ਤੋਂ ਲੁੱਕਣਾ ਚਾਹੁੰਦਾ ਸੀ ਅਤੇ ਆਪਣੀ ਆਦਤਾਂ ਤੋਂ, ਆਪਣੀਆਂ ਗ਼ਲਤੀਆਂ ਤੋਂ ਉਨ੍ਹਾਂ ਸਾਰੇ ਲੋਕਾਂ ਤੋਂ ਜਿਨ੍ਹਾਂ ਦਾ ਮੈਂ ਇਸ ਦੌਰਾਨ ਦਿਲ ਦੁਖਾਇਆ। ਮੈਂ ਬੱਸ ਭੱਜਣਾ ਅਤੇ ਮਰਨਾ ਚਾਹੁੰਦਾ ਸਾਂ।"

"ਮੈਂ ਸੋਚਿਆ, ਕਿਉਂ ਨਾ ਮੈਂ ਕੋਈ ਜੁਰਮ ਕਰਾਂ ਅਤੇ ਜੇਲ੍ਹ ਚਲਿਆ ਜਾਵਾਂ? ਮੈਂ ਉੱਥੇ ਸੁਰੱਖਿਅਤ ਰਹਾਂਗਾ, ਅਰਾਮ ਲਈ ਮੇਰੇ ਕੋਲ ਜਗ੍ਹਾ ਹੋਵੇਗੀ, ਭੋਜਨ ਅਤੇ ਦਵਾਈਆਂ ਤੱਕ ਪਹੁੰਚ ਹੋਵੇਗੀ।"

ਇਸ ਤਰ੍ਹਾਂ ਉਹ ਇੱਕ ਦੁਕਾਨ ਤੇ ਗਿਆ ਅਤੇ ਕੁਝ ਚੀਜ਼ਾਂ ਚੁੱਕ ਲਈਆਂ- ਪਰ ਗ੍ਰਿਫ਼ਤਾਰ ਹੋਣ ਦੀ ਉਡੀਕ ਕੀਤੇ ਬਿਨਾਂ, ਜਿਸ ਤਰ੍ਹਾਂ ਉਸ ਨੇ ਯੋਜਨਾ ਬਣਾਈ ਸੀ, ਉਸ ਨੇ ਦੁਕਾਨ ਦੇ ਪਿਛਲੇ ਪਾਸੇ ਇੱਕ ਵੱਡੇ ਕੂੜੇਦਾਨ ਵਿੱਚ ਛਾਲ ਮਾਰ ਦਿੱਤੀ ਅਤੇ ਲੁੱਕ ਗਿਆ।

ਜੈਸੀ ਨੇ ਕਿਹਾ, "ਮੈਂ ਇੱਕ ਕੂੜੇਦਾਨ ਵਿੱਚ ਸੀ ਅਤੇ ਸੋਚ ਰਿਹਾ ਸੀ ਮੈਂ ਇੱਕ ਦੁਕਾਨ ਨੂੰ ਵੀ ਚੰਗੀ ਤਰ੍ਹਾਂ ਲੁੱਟ ਨਹੀਂ ਸਕਦਾ।"

ਉਸ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਨੇ 40 ਕਨੈਡੀਅਨ ਡਾਲਰਾਂ ਤੋਂ ਵੀ ਘੱਟ ਪੈਸੇ ਚੋਰੀ ਕੀਤੇ ਸਨ।

ਉਸ ਨੇ ਪੁਲਿਸ ਨੂੰ ਕਿਹਾ, "ਮੈਂ ਇਹ ਕੀਤਾ ਹੈ, ਮੈਂ ਉਹ ਹਾਂ ਜਿਸਨੇ ਸਟੋਰ ਲੁੱਟਿਆ। ਹੁਣ ਮੈਨੂੰ ਜੇਲ੍ਹ ਵਿੱਚ ਬੰਦ ਕਰਦਿਓ ਅਤੇ ਚਾਬੀਆਂ ਸੁੱਟ ਦਿਓ।"

ਜੇਲ੍ਹ ਜੈਸੀ ਲਈ ਇੱਕ ਅਸੰਭਵ ਬਦਲਾਅ ਦਾ ਮੋੜ ਸੀ।


ਉਸ ਨੂੰ ਛੇਤੀ ਹੀ ਉਸ ਦੀ ਲੱਤ ਲਈ ਲੋੜੀਂਦੀ ਮੈਡੀਕਲ ਮਦਦ ਮਿਲੀ, ਜਿਸ ਨਾਲ ਲੱਤ ਜਲਦ ਹੀ ਠੀਕ ਹੋਣਾ ਸ਼ੁਰੂ ਹੋ ਗਈ।

ਪਰ ਨਸ਼ਿਆਂ ਅਤੇ ਸ਼ਰਾਬ ਤੋਂ ਬਾਹਰ ਆਉਣ ਲਈ ਕੋਈ ਮਦਦ ਨਹੀਂ ਸੀ, ਉਹ ਅਲ੍ਹੱੜ ਉਮਰ ਤੋਂ ਹੀ ਨਸ਼ਿਆਂ ਦਾ ਆਦੀ ਸੀ। ਉਹ ਇਸ ਕਾਰਨ ਬਹੁਤ ਹੀ ਭਿਆਨਕ ਹਾਲਾਤ ਵਿੱਚੋਂ ਗੁਜ਼ਰਿਆ ਜਿਸ ਵਿੱਚ ਇੱਕਲਿਆਂ ਕੈਦ ਦੌਰਾਨ ਦੌਰੇ ਪੈਣਾ ਵੀ ਸ਼ਾਮਿਲ ਸੀ।

ਹੈਰਾਨੀ ਦੀ ਗੱਲ ਇਹ ਹੈ ਕਿ ਤਜਰਬੇ ਨੇ ਉਸ ਨੂੰ ਆਪਣੀ ਪੜ੍ਹਾਈ ਮੁੜ ਸ਼ੁਰੂ ਕਰਨ ਲਈ ਪ੍ਰੇਰਿਆ।

ਉਹ ਕਹਿੰਦੇ ਹਨ, " ਨਸ਼ਿਆਂ ਦੀ ਲਾਲਸਾ ਤੋਂ ਬਚਣ ਲਈ ਮੈਂ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਪੜ੍ਹਨਾ ਅਤੇ ਲਿਖਣਾ ਸਿਖਾਉਣ ਲੱਗਿਆ।"

ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਜੈਸੀ ਆਪਣਾ ਕੰਮ ਜਾਰੀ ਰੱਖਣ ਅਤੇ ਨਸ਼ਿਆਂ ਦੀ ਆਦਤ ਨਾਲ ਨਜਿੱਠਣ ਲਈ ਰੀਹੈਬ ਵਿੱਚ ਚਲਾ ਗਿਆ।

"ਮੈਂ ਦੇਰ ਰਾਤ ਤੱਕ ਇਨਸਾਇਕਲੋਪੀਡੀਆ ਨੂੰ ਦੇਖਦਾ ਰਹਿੰਦਾ ਸੀ ਅਤੇ ਚਾਰਟ ''ਤੇ ਮੇਰੇ ਨੰਬਰ ਸਭ ਤੋਂ ਉੱਪਰ ਆਉਣ ਲੱਗੇ। ਉਹ ਸਭ ਚੀਜ਼ਾਂ ਜੋ ਮੈਂ ਭੁੱਲ ਗਿਆ ਸਾਂ ਕਿਉਂਕਿ ਮੈਂ ਲੰਬੇ ਸਮੇਂ ਤੋਂ ਭਟਕ ਰਿਹਾਂ ਸੀ ਜਿਵੇਂ ਕਿ ਟੇਬਲ ''ਤੇ ਬੈਠ ਕੇ ਕਿਸ ਤਰ੍ਹਾਂ ਖਾਣਾ ਹੈ ਅਤੇ ਆਪਣੀ ਸਾਫ਼ ਸਫ਼ਾਈ ਦਾ ਧਿਆਨ ਕਿਸ ਤਰ੍ਹਾਂ ਰੱਖਣਾ ਹੈ।''''

''''ਇਹ ਸਭ ਸਿੱਖਣ ਲਈ ਮੈਂ ਇੱਕ ਸਲੀਕੇ ਦਾ ਕੋਰਸ ਕੀਤਾ। ਮੈਂ ਕਈ ਸਾਲਾਂ ਬਾਅਦ ਆਪਣੇ ਆਪ ਬਾਰੇ ਚੰਗਾ ਮਹਿਸੂਸ ਕੀਤਾ।"

ਇਹ ਸਿੱਧਾ ਸਪਾਟ ਸਫ਼ਰ ਨਹੀਂ ਸੀ। ਉਹ ਇੱਕ ਸਮੇਂ ''ਤੇ ਆ ਕੇ ਤਾਗ਼ੁਰੇਜ਼ ਹੋ ਗਿਆ ਤੇ ਮੁੜ ਸੜਕਾਂ ''ਤੇ ਭੀਖ ਮੰਗਣ ਲੱਗਿਆ ਅਤੇ ਪਾਰਲੀਮੈਂਟ ਹਿਲ ਝਰਨੇ ਤੋਂ ਪੈਸੇ ਲੈਣ ਲੱਗਿਆ।

ਇਸ ਤੋਂ ਬਾਅਦ ਉਸੇ ਰੀਹੈਬ ਸੈਂਟਰ ਵਿੱਚ ਇੱਕ ਸਾਲ ਦੀ ਸਜ਼ਾ ਬਿਤਾਉਣ ਤੋਂ ਬਾਅਦ ਉਹ ਮੁੜ-ਠੀਕ ਰਾਹ ''ਤੇ ਆਇਆ।

ਇਸ ਦੌਰਾਨ ਉਸ ਨੂੰ ਇੱਕ ਅਣਜਾਣ ਈਮੇਲ ਮਿਲੀ-ਇਸ ਵਿੱਚ ਕਿਹਾ ਗਿਆ ਸੀ ਕਿ ਇੱਕ ਔਰਤ ਉਸ ਦੀ ਭਾਲ ਕਰ ਰਹੀ ਸੀ, ਅਤੇ ਫ਼ੋਨ ਕਾਲ ਕਰਨ ਲਈ ਇੱਕ ਨੰਬਰ ਵੀ ਦਿੱਤਾ ਗਿਆ ਸੀ।

ਇਹ ਉਸ ਦੀ ਮਾਂ ਸੀ, ਜਦੋਂ ਉਸ ਨੇ ਜੈਸੀ ਅਤੇ ਉਸ ਦੇ ਭਰਾਵਾਂ ਨੂੰ ਛੋਟੇ ਹੁੰਦਿਆਂ ਉਨ੍ਹਾਂ ਦੇ ਪਿਤਾ ਨਾਲ ਟੋਰਾਂਟੋ ਭੇਜ ਦਿੱਤਾ ਸੀ ਉਸ ਦੇ ਬਾਅਦ ਤੋਂ ਉਹ ਬਹੁਤ ਥੋੜ੍ਹੇ ਜਿਹੇ ਮੌਕਿਆਂ ''ਤੇ ਹੀ ਉਸ ਨੂੰ ਮਿਲਿਆ ਸੀ।

ਕੰਬਦਿਆਂ ਅਤੇ ਹੰਝੂਆਂ ਨਾਲ ਜੈਸੀ ਨੇ ਬਲੈਂਚੇ ਨੂੰ ਬੁਲਾਇਆ ਉਹ ਇੰਨਾਂ ਭਾਵੁਕ ਸੀ ਕਿ ਗੱਲ ਕਰਦਿਆਂ ਉਸ ਨੂੰ ਕਈ ਵਾਰ ਰੁਕਣਾ ਪਿਆ।

ਉਸ ਨੇ ਕਿਹਾ, "ਮੈਂ ਨਕਾਰੇ ਜਾਣ ਤੋਂ ਬਸ ਡਰ ਗਿਆ ਹਾਂ ਅਤੇ ਪਿਆਰ ਤੋਂ ਵੀ ਡਰਦਾ ਹਾਂ। ਪਰ ਇਹ ਖ਼ੂਬਸੂਰਤ ਗੱਲਬਾਤ ਸੀ, ਇਸ ਤਰ੍ਹਾਂ ਸੀ ਜਿਵੇਂ ਲੰਬੇ ਸੋਕੇ ਤੋਂ ਬਾਅਦ ਮੀਂਹ ਦੀਆਂ ਬੂੰਦਾਂ ਮੈਦਾਨ ਦੀ ਤਪਸ਼ ਬੁਝਾ ਰਹੀ ਹੋਵੇ ਇਹ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ।"

ਫ਼ਿਰ ਸਭ ਤੋਂ ਅਣਕਿਆਸੀ ਪਰਿਵਾਰਿਕ ਖ਼ਬਰ ਆਈ, ਦਾਦੀ ਵਲੋਂ ਇੱਕ ਸੁਨੇਹਾ, ਕਈ ਵਰ੍ਹੇ ਪਹਿਲਾਂ ਦਾਦਾ ਦਾਦੀ ਦਾ ਘਰੋਂ ਕੱਢੇ ਜਾਣ ਤੋਂ ਬਾਅਦ ਪਹਿਲਾ ਸੰਪਰਕ।

ਦਾਦੀ ਨੇ ਕਿਹਾ, ਉਹ ਮਰ ਰਹੀ ਹੈ ਅਤੇ ਜੈਸੀ ਨੂੰ ਮਿਲਣ ਆਉਣ ਲਈ ਕਿਹਾ।

ਜੈਸੀ ਨੇ ਕਿਹਾ, " ਉਸ ਨੇ ਮੈਨੂੰ ਬੋਲ ਕੇ ਸਜ਼ਾ ਦਿੱਤੀ। ਉਹ ਇਸ ਤਰ੍ਹਾਂ ਸੀ, ''ਮੈਂ ਤੇਰੇ ਤੋਂ ਸੱਚੀਂ ਨਿਰਾਸ਼ ਹਾਂ। ਮੈਂ ਚਾਹੁੰਦੀ ਹਾਂ ਕਿ ਤੂੰ ਮੇਰੇ ਨਾਲ ਵਾਅਦਾ ਕਰੇ, ਇਸ ਪੜ੍ਹਾਈ ਨੂੰ ਪੂਰਿਆਂ ਕਰੀਂ, ਯੂਨੀਵਰਸਿਟੀ ਜਾਵੇ ਅਤੇ ਜਿੰਨਾਂ ਅੱਗੇ ਵੱਧ ਸਕੇ ਵੱਧੇ।"

ਜੈਸੀ ਨੇ ਸਹੁੰ ਖਾਧੀ ਉਹ ਉਸ ਤਰ੍ਹਾਂ ਕਰੇਗਾ ਜਿਸ ਤਰ੍ਹਾਂ ਉਸ ਦੀ ਦਾਦੀ ਨੇ ਕਿਹਾ ਹੈ। ਉਸ ਨੇ ਉਸ ਨੂੰ ਠੀਕ ਹੋਣ ਦੀ ਬੇਨਤੀ ਕੀਤੀ, ਉਨ੍ਹਾਂ ਨੇ ਜੈਸੀ ਦੇ ਰੀਹੈਬ ਵਿੱਚ ਵਾਪਸ ਆਉਣ ਤੋਂ ਪਹਿਲਾਂ ਜੱਫ਼ੀ ਪਾਈ। ਦੋ ਹਫ਼ਤੇ ਬਾਅਦ ਦਾਦੀ ਦੀ ਮੌਤ ਹੋ ਗਈ।

ਦਾਦੀ ਦੀ ਮੌਤ ਤੋਂ ਇੱਕ ਦਿਨ ਬਾਅਦ ਜੈਸੀ ਨੂੰ ਉਸ ਦੇ ਭਰਾ ਦੀ ਇੱਕ ਪੁਰਾਣੀ ਸਕੂਲੀ ਮਿੱਤਰ ਵਲੋਂ ਅਫ਼ਸੋਸ ਦਾ ਸੁਨੇਹਾ ਮਿਲਿਆ।

ਜੈਸੀ ਕਹਿੰਦੇ ਹਨ, "ਮੈਂ ਸੋਚਦਾਂ ਹਾਂ ਮੈਨੂੰ ਉਸੇ ਪਲ ਲੂਸੀ ਨਾਲ ਪਿਆਰ ਹੋ ਗਿਆ ਸਿਰਫ਼ ਇਸ ਲਈ ਕਿਉਂਕਿ ਉਹ ਦਿਆਲੂ ਸੀ। ਮੈਂ ਹੁਣ ਵੀ ਇਸ ਬਾਰੇ ਸੋਚ ਕੇ ਚਮਕ ਜਾਨਾ ਹਾਂ।"

ਜੈਸੀ ਅਤੇ ਲੂਸੀ ਨੇ ਅਕਸਰ ਗੱਲ ਕਰਨਾ ਸ਼ੁਰੂ ਕਰ ਦਿੱਤਾ, ਕਈ ਵਾਰ ਫ਼ੋਨ ''ਤੇ ਘੰਟਿਆਂ ਬੱਧੀ ਅਤੇ ਇੱਕ ਦੂਜੇ ਨੂੰ ਬਕਾਇਦਾ ਸਕਾਈਪ ਵੀ ਕਰਦੇ।

ਉਹ ਕਹਿੰਦੇ ਹਨ, "ਮੇਰੇ ਕੋਲ ਕਰੀਬ 100 ਵੱਖ-ਵੱਖ ਸ਼ੈਂਪੂ, ਸਾਬਣ ਅਤੇ ਬਾਡੀ ਕਲੀਨਰ ਹਨ, ਜੋ ਮੈਂ ਆਪਣੇ ਪਿੱਛੇ ਰੱਖਦਾਂ ਹਾਂ ਤਾਂ ਕਿ ਉਸ ਨੂੰ ਦਿਖਾ ਸਕਾਂ ਕਿ ਮੈਂ ਸਾਫ਼ ਹਾਂ ਅਤੇ ਮੈਂ ਆਪਣਾ ਖਿਆਲ ਰੱਖ ਸਕਦਾ ਹਾਂ।"

"ਮੈਂ ਜਿਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰੀ ਸੀ ਉਸ ਲਈ ਕਾਰਨ ਅਸੁਰੱਖਿਅਤ ਸੀ ਅਤੇ ਉਸ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਸੀ।"

ਜਦੋਂ ਜੈਸੀ ਨੇ 2009 ਵਿੱਚ ਰੀਹੈਬ ਛੱਡਿਆ ਤਾਂ ਲੂਸੀ ਨੇ ਉਸ ਨੂੰ ਰਹਿਣ ਲਈ ਜਗ੍ਹਾ ਦਿੱਤੀ ਅਤੇ ਬਾਅਦ ਵਿੱਚ ਉਹ ਇੱਕ ਜੋੜੇ ਵਜੋਂ ਰਹਿਣ ਲੱਗੇ।

ਜੈਸੀ ਕਹਿੰਦੇ ਹਨ, "ਮੈ ਸੋਚਿਆ ਜਿਵੇਂ ਮੈ ਲਾਟਰੀ ਜਿੱਤ ਲਈ ਹੋਵੇ, ਮੈਂ ਇੱਕ ਗਲੀ ਵਿੱਚ ਰਹਿਣ ਵਾਲਾ ਵਿਅਕਤੀ ਸੀ, ਮੈਨੂੰ ਨਹੀਂ ਪਤਾ ਉਸ ਨੇ ਮੇਰੇ ਵਿੱਚ ਕੀ ਦੇਖਿਆ, ਪਰ ਜਦੋਂ ਕੋਈ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਹਾਡੇ ''ਤੇ ਵਿਸ਼ਵਾਸ ਕਰਦਾ ਹੈ ਤਾਂ ਤੁਸੀਂ ਇਸ ਲਈ ਆਪਣਾ ਸਭ ਕੁਝ ਦੇਣਾ ਚਾਹੁੰਦੇ ਹੋ।"

ਲੂਸੀ ਨੇ ਜੈਸੀ ਨੂੰ ਇੱਕ ਰੈਸਟੋਰੈਂਟ ਵਿੱਚ ਨੌਕਰੀ ਲੱਭਣ ਵਿੱਚ ਮਦਦ ਕੀਤੀ, ਫ਼੍ਰੈਂਚ ਫ਼ਰਾਈਜ਼ ਕੱਟਣ ਦੀ ਨੌਕਰੀ। ਉਹ ਕਹਿੰਦੇ ਹਨ, " ਮੈਂ ਇਹ ਯਕੀਨੀ ਬਣਾਇਆ ਕਿ ਮੈਂ ਸ਼ਹਿਰ ਦਾ ਸਭ ਤੋਂ ਬਿਹਤਰ ਫ਼ਰਾਈ ਕੱਟਣ ਵਾਲਾ ਹਾਂ, ਅਤੇ ਢਾਈ ਸਾਲਾਂ ਦੇ ਅੰਦਰ ਉਨ੍ਹਾਂ ਨੇ ਵਿਆਹ ਕਰਵਾ ਲਿਆ।

ਜੈਸੀ ਨੇ ਉਸੇ ਸਾਲ 35 ਸਾਲ ਦੀ ਉਮਰ ਵਿੱਚ ਟੋਰਾਂਟੋ ਯਾਰਕ ਯੂਨੀਵਰਸਿਟੀ ਤੋਂ ਇਤਿਹਾਸ ਵਿੱਚ ਪੜ੍ਹਾਈ ਕਰਨਾ ਸ਼ੁਰੂ ਕਰ ਦਿੱਤਾ।

ਉਹ ਕਹਿੰਦੇ ਹਨ, "ਇਹ ਡਰਾਵਣਾ ਸੀ। ਮੈਂ ਨੋਟਿਸ ਲੈਣ ਲਈ ਇੱਕ ਪੈਨ ਅਤੇ ਇੱਕ ਕਾਪੀ ਖ਼ਰੀਦੀ, ਮੈਂ ਲੈਕਚਰ ਹਾਲ ਵਿੱਚ ਆਪਣੇ ਆਲੇ ਦੁਆਲੇ ਦੇਖਿਆ ਅਤੇ ਉਨ੍ਹਾਂ ਸਾਰੇ ਬੱਚਿਆਂ ਕੋਲ ਲੈਪਟੌਪ ਅਤੇ ਸਮਾਰਟ ਫ਼ੋਨ ਸਨ।"

"ਮੈਨੂੰ ਯਾਦ ਹੈ ਉਨ੍ਹਾਂ ਸਾਰੇ ਜਵਾਨ ਬੱਚਿਆਂ ਜੋ ਮੇਰੇ ਨਾਲੋਂ ਕਿਤੇ ਵੱਧ ਹੁਸ਼ਿਆਰ ਹਨ ਉਨ੍ਹਾਂ ਵਿੱਚ ਇੱਕ ਬੁੱਢਾ ਆਦਮੀ ਹੋਣਾ। ਮੈਂ ਸਾਹਮਣੇ ਬੈਠਦਾ ਅਤੇ ਕੋਈ ਵੀ ਮੇਰੇ ਨਾਲ ਗੱਲ ਕਰਨਾ ਨਾ ਚਾਹੁੰਦਾ।"

ਉਸ ਦੇ ਦੂਸਰੇ ਸਾਲ ਵਿੱਚ ਜੈਸੀ ਨੇ ਆਪਣੇ ਪਰਿਵਾਰ ਦੇ ਇਤਿਹਾਸ ਬਾਰੇ ਖੋਜ ਕਰਨ ਦਾ ਕੰਮ ਸ਼ੁਰੂ ਕੀਤਾ ਅਤੇ ਇਸ ਦੌਰਾਨ ਉਹ ਆਪਣੀ ਇੱਕ ਆਂਟੀ ਜਿਸਨੇ ਇਸ ਬਾਰੇ ਬਹੁਤ ਖੋਜ ਕੀਤੀ ਸੀ ਨੂੰ ਸਸਕੈਚੇਵਨ ਵਿੱਚ ਮਿਲਿਆ।

ਉਹ ਕਹਿੰਦੇ ਹਨ, "ਉਸ ਨੇ ਮੈਨੂੰ ਐਨਸੈਸਟ੍ਰੀ.ਕਾਮ (ancestry.com) ਦਾ ਲਿੰਕ ਭੇਜਿਆ, ਮੈਂ ਦੇਖਿਆ ਕਿ ਮੈਂ ਚੀਫ਼, ਸਿਆਸੀ ਆਗੂ ਅਤੇ ਵਿਦਰੋਹੀਆਂ ਦੀ ਲੰਬੀ ਲਾਈਨ ਵਿੱਚੋਂ ਹਾਂ ਅਤੇ ਇਸ ਨੇ ਮੈਨੂੰ ਮਾਣ ਨਾਲ ਭਰ ਦਿੱਤਾ ਕਿ ਮੇਰੇ ਅੰਦਰ ਹੋਰ ਜਾਨਣ ਦੀ ਚਿਣਗ ਜਗਾ ਦਿੱਤੀ।"

ਮੈਂ ਜਾਣਦਾ ਸੀ ਆਪਣੇ ਆਪ ਵਿੱਚ ਵਾਪਸ ਜਾਣ ਦਾ ਜ਼ਰੀਆ ਇਹ ਕਾਰਜ ਹੈ, ਮੈਂ ਆਪਣੇ ਆਪ ਨੂੰ ਇਸ ਵਿੱਚ ਦਿਲੋਂ ਝੋਕ ਦਿੱਤਾ।"

ਉਸ ਨੇ ਕੈਨੇਡਾ ਸਰਕਾਰ ਖ਼ਿਲਾਫ਼ ਉਨ੍ਹਾਂ ਵੱਲੋਂ ਕੀਤੇ ਗਏ 1885 ਦੇ ਉੱਤਰ-ਪੱਛਮੀ ਵਿਦਰੋਹ ਅਤੇ ਇਸ ਦੌਰਾਨ ਹੋਈ ਬੇਟੋਚ ਜੰਗ ਬਾਰੇ ਵੀ ਲਿਖਿਆ।

ਉਸ ਦੇ ਪੁਰਖ਼ਿਆ ਨੇ ਇਹ ਵਿਦਰੋਹ ਆਪਣੀ ਹੋਂਦ ਨੂੰ ਬਚਾਉਣ ਲਈ ਕੀਤਾ ਸੀ ਕਿਉਂਕਿ ਉਹ ਮੰਨਦੇ ਸਨ ਕਿ ਉਨ੍ਹਾਂ ਦੇ ਹੱਕ, ਉਨ੍ਹਾਂ ਦੀ ਜ਼ਮੀਨ ਅਤੇ ਵੱਖਰੇ ਲੋਕਾਂ ਵਜੋਂ ਜ਼ਿੰਦਗੀ ਖ਼ਤਰੇ ਵਿੱਚ ਹੈ।

ਜੈਸੀ ਦੀ ਅਸਾਈਨਮੈਂਟ ਪ੍ਰੋਫ਼ੈਸਰ ਜੋ ਕਿ ਸਥਾਨਕ ਇਤਿਹਾਸ ਦੀ ਮਾਹਰ ਸੀ ਨੂੰ ਦਿੱਤੀ ਗਈ, ਉਸ ਪ੍ਰੋਫ਼ੈਸਰ ਨੇ ਜੈਸੀ ਨੂੰ ਉਸੇ ਸਮੇਂ ਆਪਣਾ ਰਿਸਰਚ ਅਸਿਸਟੈਂਟ ਰੱਖ ਲਿਆ।

ਜੈਸੀ ਆਪਣੀ ਮਾਂ ਅਤੇ ਆਂਟੀਆਂ ਨਾਲ ਮੁੜ-ਸੰਪਰਕ ਜੋੜਨ ਲਈ ਸਾਲ 2013 ਵਿੱਚ ਸਸਕੈਚਵੈਨ ਗਿਆ। ਹੁਣ ਉਸ ਦੀ ਉਮਰ 37 ਸਾਲ ਸੀ, ਇਹ ਚੌਥੀ ਵਾਰ ਸੀ ਜਦੋਂ ਉਸ ਨੇ ਉਸ ਨੂੰ ਪਿਤਾ ਵਲੋਂ ਸਾਢੇ ਤਿੰਨ ਜਾਂ ਚਾਰ ਸਾਲ ਦੀ ਉਮਰ ਵਿੱਚ ਲਿਜਾਏ ਜਾਣ ਦੇ ਬਾਅਦ ਤੋਂ ਆਪਣੀ ਮਾਂ ਨੂੰ ਦੇਖਿਆ।

ਉਹ ਕਹਿੰਦੇ ਹਨ, "ਇਹ ਇੱਕ ਖ਼ੁਬਸੂਰਤ ਘਰ ਵਾਪਸੀ ਵਰਗਾ ਸੀ।"

ਉਹ ਸੜਕ ਜਿਸ ਕੰਡੇ ਉਸ ਦਾ ਮੇਟੀਸ ਪਰਿਵਾਰ 150 ਸਾਲ ਪਹਿਲਾਂ ਰਹਿੰਦਾ ਸੀ ਪਹਿਲਾਂ ਤੰਬੂਆਂ ਵਿੱਚ ਅਤੇ ਫ਼ਿਰ ਵੱਡੇ ਕੈਬਿਨਾਂ ਵਿੱਚ, ਜੈਸੀ ਨੇ ਉਸ ਜਗ੍ਹਾ ਗੋਡੇ ਟੇਕ ਦਿੱਤੇ।

"ਉਹ ਸਾਰੀਆਂ ਯਾਦਾਂ ਮੁੜ-ਆਉਣ ਲੱਗੀਆਂ ਕਿ ਮੈਂ ਕੌਣ ਸਾਂ ਅਤੇ ਸਾਡੇ ਲੋਕ ਕੌਣ ਸਨ ਅਤੇ ਇਸ ਨੇ ਮੈਨੂੰ ਇੱਕ ਬਹੁਤ ਹੀ ਚੰਗੇ ਭਾਵ ਨਾਲ ਭਰ ਦਿੱਤਾ।"

ਜਲਦ ਹੀ ਜੈਸੀ ਦੀ ਖੋਜ ਪੁਰਸਕਾਰ ਜਿੱਤ ਰਹੀ ਸੀ।

ਉਨ੍ਹਾਂ ਨੇ ਗਰੈਜੂਏਸ਼ਨ ਕੀਤੀ ਅਤੇ ਉਸ ਤੋਂ ਬਾਅਦ ਦੇ ਦੋ ਮੁਕਾਬਲੇ ਦੇ ਵਜੀਫ਼ੇ ਵੀ ਹਾਸਿਲ ਕੀਤੇ। ਹੁਣ ਉਹ ਆਪਣੀ ਪੀਐੱਚਡੀ ਤਕਰੀਬਨ ਮੁਕੰਮਲ ਕਰ ਚੁੱਕਿਆ ਹੈ ਅਤੇ ਅੱਜ ਕੱਲ੍ਹ ਯਾਕ ਯੂਨੀਵਰਸਿਟੀ ਵਿੱਚ ਅਸਿਸਟੈਂਟ ਪ੍ਰੋਫ਼ੈਸਰ ਦੇ ਤੌਰ ''ਤੇ ਸਥਾਨਕ ਇਤਿਹਾਸ ਪੜਾਉਂਦਾ ਹੈ।

ਉਹ ਕਹਿੰਦਾ ਹੈ, "ਮੇਰੇ ਕੋਲ ਕਲਾਸ ਵਿੱਚ ਬਹੁਤ ਸਾਰੇ ਸਥਾਨਕ ਜਵਾਨ ਬੱਚੇ ਆਉਂਦੇ ਹਨ, ਆਪਣੇ ਪੁਰਖ਼ਿਆਂ ਨਾਲ ਸਬੰਧ ਦਾ ਪਤਾ ਲਾਉਣ ਦੀ ਆਸ ਵਿੱਚ।"

"ਮੈਂ ਉਨ੍ਹਾਂ ਦੀ ਇਹ ਸਮਝਣ ਵਿੱਚ ਮਦਦ ਕਰਦਾਂ ਹਾਂ ਕਿ ਉਨ੍ਹਾਂ ਦੇ ਪੁਰਖ਼ੇ ਕੌਣ ਸਨ ਅਤੇ ਕਿਉਂ ਉਨ੍ਹਾਂ ਦੇ ਪਰਿਵਾਰਾਂ ਨੇ ਉੱਥੇ ਹੀ ਖ਼ਤਮ ਕਰ ਦਿੱਤਾ ਜਿੱਥੇ ਉਹ ਸਨ। ਲੋਕਾਂ ਨੂੰ ਉਨ੍ਹਾਂ ਦੇ ਇਤਿਹਾਸ ਤੋਂ ਜਾਣੂ ਹੁੰਦਿਆਂ ਦੇਖਣਾ ਖ਼ੂਬਸੂਰਤ ਚੀਜ਼ ਹੈ।"

ਹੁਣ ਜੈਸੀ ਨੇ ਆਪਣੀ ਮਾਂ ਬਲੈਂਚੇ ਜਿਸ ਦੇ ਪਿਤਾ ਨੂੰ ਬੇਰੀਆਂ ਚੁੱਗਣ ਵਾਲੇ ਅਤੇ ਮੱਛੀਆਂ ਫ਼ੜਨ ਵਾਲੇ ਸਨ ਨੂੰ ਆਪਣੀ ਰਿਸਰਚ ਅਸਿਸਟੈਂਟ ਵਜੋਂ ਨੌਕਰੀ ਦਿੱਤੀ ਹੈ।

ਜੈਸੀ ਕਹਿੰਦੇ ਹਨ, "ਉਹ ਭਾਈਚਾਰੇ ਬਾਰੇ ਜਾਣਦੀ ਹੈ, ਵਡੇਰੇ ਕੌਣ ਹਨ ਅਤੇ ਕਹਾਣੀਆਂ ਮੈਨੂੰ ਸੁਣਨ ਦੀ ਲੋੜ ਹੈ।"

"ਮੈਂ ਨਹੀਂ ਸੋਚਦਾ ਉਸ ਦੇ ਬਿਨਾਂ ਮੇਰੀ ਇੰਨੀ ਪਹੁੰਚ ਹੁੰਦੀ। ਇਹ ਬਹੁਤ ਚੰਗਾ ਹੈ ਕਿਉਂਕਿ ਅਸੀਂ ਇੱਕ ਮਾਂ-ਪੁੱਤ ਵਜੋਂ ਸਾਡੇ ਟੁੱਟੇ ਹੋਏ ਰਿਸ਼ਤੇ ਰਾਹੀਂ ਕੰਮ ਕਰ ਰਹੇ ਸਾਂ, ਇਹ ਹਮੇਸ਼ਾਂ ਸੌਖਾ ਨਹੀਂ ਹੁੰਦਾ। ਅਸੀਂ ਬਸ ਇੱਕ ਦੂਜੇ ਦੇ ਸਾਥ ਨਾਲ ਖ਼ੁਸ਼ ਰਹਿੰਦੇ ਹਾਂ ਅਤੇ ਮੈਂ ਕਹਾਂਗਾ ਕਿ ਸਾਡਾ ਖੋਜ ਢੰਗ ਪਿਆਰ ''ਤੇ ਆਧਾਰਿਤ ਹੈ।"

ਹਾਲਾਂਕਿ ਜੈਸੀ ਧਾਰਮਿਕ ਨਹੀਂ ਹੈ, ਉਹ ਵਿਸ਼ਵਾਸ ਕਰਦੇ ਹਨ ਕਿ ਉਨ੍ਹਾਂ ਦੀ ਦਾਦੀ ਨੇ ਕਿਸੇ ਤਰੀਕੇ ਲੂਸੀ ਨੂੰ ਉਨ੍ਹਾਂ ਦੀ ਜ਼ਿੰਦਗੀ ਵਿੱਚ ਲਿਆਂਦਾ, ਇੱਕ ਲਾਈਫ਼ਲਾਈਨ ਵਜੋਂ ਉਨ੍ਹਾਂ ਦੀ ਫ਼ਿਰ ਤੋਂ ਸ਼ੁਰੂਆਤ ਕਰਨ ਵਿੱਚ ਮਦਦ ਕਰਨ ਲਈ।

ਉਹ ਅਕਸਰ ਉਸ ਵਿਅਕਤੀ ਬਾਰੇ ਸੋਚਦੇ ਹਨ ਜਿਸ ਨੇ ਉਨ੍ਹਾਂ ਨੂੰ ਕਤਲ ਲਈ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਬਦਲੇ ਤੋਂ ਚਿੰਤਤ ਹੁੰਦੇ ਹਨ।

ਉਹ ਕਹਿੰਦੇ ਹਨ, ਅੰਦਰੋਂ ਕਿਤੇ ਡੂੰਗਾਈ ਤੋਂ ਉਨ੍ਹਾਂ ਨੂੰ ਜੋ ਹੋਇਆ ਉਸ ਦਾ ਅਫ਼ਸੋਸ ਹੈ, ਅਤੇ ਉਸ ਨੂੰ ਉਸ ਸਥਿਤੀ ਵਿੱਚ ਪਾ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਨੂੰ ਆਪਣੀ ਰੱਖਿਆ ਕਰਨੀ ਪਈ।

ਪਰ ਉਸ ਨੇ ਇੱਕ ਚੰਗੀ ਜ਼ਿੰਦਗੀ ਬਿਤਾਈ ਅਤੇ ਜੇ ਉਹ ਉਸ ਲਈ ਹੁਣ ਆਉਣ, "ਇਹ ਜੋ ਹੈ ਸੋ ਹੈ।"

ਉਹ ਆਪਣੀ ਨਸ਼ੇ ਦੀ ਆਦਤ ਨਾਲ ਹਾਲੇ ਵੀ ਸੰਘਰਸ਼ ਕਰਦੇ ਹਨ।

ਉਹ ਕਹਿੰਦੇ ਹਨ, "ਮੈਂ ਅਜੇ ਵੀ ਕਰੈਕ ਕੋਕੀਨ ਦੀ ਵਰਤੋਂ ਬਾਰੇ ਕਲਪਨਾ ਕਰਦਾ ਹਾਂ, ਇਹ ਕਦੇ ਨਹੀਂ ਜਾਂਦਾ। ਮੈਨੂੰ ਬੱਸ ਇਸ ਨਾਲ ਨਜਿੱਠਣਾ ਸਿੱਖਣ ਦੀ ਲੋੜ ਹੈ।"

"ਮੈਂ ਇੱਕ ਤਰੀਕਾ ਇਸਤੇਮਾਲ ਕਰਦਾ ਹਾਂ। ਮੈਂ ਕਹਿੰਦਾ ਹਾਂ, ਮੈਨੂੰ ਅੱਜ ਇੱਕ ਚੰਗੇ ਵੱਡੀ ਰੌਕ (ਕੌੜੀ ਦਵਾਈ) ਦੀ ਲੋੜ ਹੈ, ਪਰ ਤੁਹਾਨੂੰ ਪਤਾ ਹੈ ਕੀ? ਮੈਂ ਇਸ ਦੀ ਕੱਲ੍ਹ ਵਰਤੋਂ ਕਰਾਂਗਾ। ਅਤੇ ਫ਼ਿਰ ਜਦੋਂ ਕੱਲ੍ਹ ਆਉਂਦਾ ਹੈ ਮੈਂ ਦੁਬਾਰਾ ਇਹ ਕਹਿੰਦਾ ਹਾਂ।''''

''''ਮੈਂ ਇਸ ਨਾਲ ਨਜਿੱਠ ਲੈਂਦਾ ਹਾਂ ਕੱਲ੍ਹ ਕਦੀ ਨਹੀਂ ਆਉਂਦਾ ਵਾਲੇ ਤਰੀਕੇ ਨਾਲ। ਮੈਂ ਇਹ ਬਾਰੇ ਸਾਲਾਂ ਤੋਂ ਕਰ ਰਿਹਾ ਹਾਂ।"

ਇਸ ਦੇ ਨਾਲ ਹੀ ਇੱਕ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਡਿੱਗਣ ਕਾਰਨ ਉਸਦੇ ਸੱਜੇ ਪੈਰ ਵਿੱਚ ਹੁੰਦਾ ਦਰਦ ਉਸ ਨੂੰ ਹਰ ਰੋਜ਼ ਯਾਦ ਕਰਵਾਉਂਦਾ ਹੈ ਕਿ ਉਹ ਖ਼ੁਸ਼ਕਿਸਮਤ ਹੈ ਕਿ ਜਿਉਂਦਾ ਹੈ।

ਹੁਣ ਉਸ ਕੋਲ ਇੱਕ ਸਾਥੀ ਅਤੇ ਨੌਕਰੀ ਹੈ, ਉਸ ਨੇ ਆਪਣੀ ਮਾਂ ਨਾਲ ਰਿਸ਼ਤਾ ਮੁੜ ਸੁਰਜੀਤ ਕਰ ਲਿਆ ਹੈ ਅਤੇ ਆਪਣੀਆਂ ਜੜ੍ਹਾਂ ਨਾਲ ਵੀ ਮੁੜ ਜੁੜਿਆ ਹੈ। ਪਰ ਇੱਕ ਅਹਿਮ ਚੀਜ਼ ਹਾਲੇ ਵੀ ਗ਼ੈਰ-ਹਾਜ਼ਰ ਹੈ।

ਜਿੱਥੋਂ ਤੱਕ ਉਸ ਨੂੰ ਯਾਦ ਹੈ, ਜੈਸੀ ਨੇ ਹਮੇਸ਼ਾਂ ਆਸ ਕੀਤੀ ਕਿ ਉਨ੍ਹਾਂ ਦਾ ਪਿਤਾ ਸੋਨੀ ਥਿਸਟਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਵਾਪਸ ਆ ਜਾਵੇ।

ਪਰ ਕੁਝ ਸਾਲ ਪਹਿਲਾਂ ਇੱਕ ਬਜ਼ੁਰਗ ਆਦਮੀ ਨਾਲ ਹੋਈ ਮੁਲਾਕਾਤ ਨੇ ਉਨ੍ਹਾਂ ਨੂੰ ਸ਼ੱਕ ਵਿੱਚ ਪਾ ਦਿੱਤਾ।

"ਤੁਸੀਂ ਇਸ ਵਿਅਕਤੀ ਬਾਰੇ ਕਹਿ ਸਕਦੇ ਹੋ ਕਿ ਇਹ ਕੋਈ ਸੜਕ ''ਤੇ ਰਹਿਣ ਵਾਲਾ ਵਿਅਕਤੀ ਸੀ ਜਾਂ ਫ਼ਿਰ ਜੇਲ੍ਹ ਵਿੱਚ ਅਤੇ ਉਸ ਨੇ ਕਿਹਾ, ''ਬੇਟੇ ਤੈਨੂੰ ਕਿਸੇ ਨੇ ਦੱਸਿਆ ਨਹੀਂ? ਤੇਰੇ ਪਿਤਾ ਕਿਸ ਮੁਸ਼ਕਿਲ ਵਿੱਚੋਂ ਜਾ ਰਹੇ ਸਨ, ਜਿਹੜੇ ਵੀ ਲੋਕ ਉਸ ਨੂੰ ਲੈ ਕੇ ਗਏ ਉਨ੍ਹਾ ਨੇ ਉਸ ਨੂੰ 1982 ਵਿੱਚ ਮਾਰ ਦਿੱਤਾ।''"

ਜੈਸੀ ਖ਼ਬਰ ਲੈ ਕੇ ਪੁਲਿਸ ਕੋਲ ਗਿਆ ਅਤੇ ਅਧਿਕਾਰਿਤ ਤੌਰ ''ਤੇ ਉਸ ਦੇ ਪਿਤਾ ਦੀ ਗੁਮਸ਼ੁਦਗੀ ਦੀ ਰਿਪੋਰਟ ਕੀਤੀ।

"ਸਾਲ 1982 ਦੇ ਉਨ੍ਹਾਂ ਨਾਲ ਸਬੰਧਤ ਕੁਝ ਹਸਪਤਾਲ ਦੇ ਰਿਕਾਰਡ ਹਨ, ਉਸਦੀ ਪੁਲਿਸ ਸੰਪਰਕ ਫ਼ਾਈਲ ਵੀ ਹੈ ਅਤੇ ਜਿੱਥੇ ਉਸ ਨੂੰ ਕੈਦ ਕੀਤਾ ਗਿਆ ਉਸ ਦੇ ਵੇਰਵੇ ਹਨ, ਬਸ ਐਨਾ ਹੀ ਹੈ। ਉਹ ਹਵਾ ਵਿੱਚ ਉੜ ਗਿਆ, ਉਹ ਖ਼ਤਮ ਹੋ ਗਿਆ।"

ਜੈਸੀ ਜਾਣਦੇ ਸਨ ਕਿ ਉਨ੍ਹਾਂ ਦੇ ਪਿਤਾ ਨਸ਼ਿਆਂ ਦਾ ਕਾਰੋਬਾਰ ਕਰਦੇ ਸਨ ਅਤ ਲੋਕਾਂ ਦੇ ਅਗਲੇ ਸ਼ਹਿਰ ਭੱਜਣ ਤੋਂ ਪਹਿਲਾਂ ਉਨ੍ਹਾਂ ਨੂੰ ਚੀਰ ਦਿੰਦੇ ਸਨ।

ਉਹ ਕਹਿੰਦੇ ਹਨ, "ਜੇ ਤੁਸੀਂ ਇਹ ਕਿਸੇ ਅਜਿਹੇ ਵਿਅਕਤੀ ਨਾਲ ਕਰੋ ਜੋ ਸੰਗਠਿਤ ਜੁਰਮ ਨਾਲ ਜੁੜਿਆ ਹੋਇਆ ਹੈ ਤਾਂ ਲੋਕ ਉਸ ਦੀਆਂ ਮਿਸਾਲਾਂ ਦੇਣਗੇ, ਇਹ ਹੈ ਜੋ ਉਹ ਕਰਦੇ ਹਨ, ਇਹ ਕਾਰੋਬਾਰ ਦਾ ਹਿੱਸਾ ਹੈ।"

ਜੈਸੀ ਕਹਿੰਦੇ ਹਨ, "ਕਿਸੇ ਪਿਤਾ ਲਈ ਜੋ ਘਰ ਨਹੀਂ ਆ ਰਿਹਾ ਇਸ ਤੋਂ ਬਿਹਤਰ ਬਹਾਨਾ ਕੀ ਹੋ ਸਕਦਾ ਹੈ ਕਿ ਉਹ ਮਰ ਗਿਆ ਹੈ।"

ਉਸ ਨੇ ਸਾਰੀਆਂ ਉਮੀਦਾਂ ਨਹੀਂ ਛੱਡੀਆਂ, ਕਿ ਉਸ ਦਾ ਪਿਤਾ ਜਿਉਂਦਾ ਵੀ ਹੋ ਸਕਦਾ ਹੈ।

ਉਹ ਕਹਿੰਦੇ ਹਨ, "ਇਸ ਗੱਲ ਦੀ ਸੰਭਾਵਨਾ ਹੈ ਕਿ ਕਿਤੇ, ਕਿਸੇ ਨੂੰ ਕੁਝ ਪਤਾ ਹੋਵੇ, ਇਸ ਲਈ ਅਸੀਂ ਹਾਲੇ ਵੀ ਉਸ ਦੀ ਭਾਲ ਕਰ ਰਹੇ ਹਾਂ।"

"ਮੇਰਾ ਇੱਕ ਹਿੱਸਾ ਇਹ ਨਹੀਂ ਮੰਨਣਾ ਚਾਹੁੰਦਾ ਕਿ ਉਹ ਚਲਾ ਗਿਆ ਹੈ।"

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=N_ED2Zld6ic

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''fc7d9c39-972e-4649-a996-69743ac4ccaa'',''assetType'': ''STY'',''pageCounter'': ''punjabi.international.story.56136328.page'',''title'': ''ਇੱਕ ਬੇਘਰੇ ਨੜੇਸ਼ੀ ਦੇ ਪ੍ਰੋਫ਼ੈਸਰ ਬਣਨ ਦੀ ਕਹਾਣੀ'',''author'': ''ਸਾਰਾ ਮੇਕਡਰਮੌਟ'',''published'': ''2021-02-21T08:07:39Z'',''updated'': ''2021-02-21T08:07:39Z''});s_bbcws(''track'',''pageView'');

Related News