ਅਮਰੀਕਾ ਵਿੱਚ ਉੱਡਦੇ ਜਹਾਜ਼ ਨੂੰ ਲੱਗੀ ਅੱਗ, ਮਲਬਾ ਬਣ ਕੇ ਡਿੱਗਿਆ

Sunday, Feb 21, 2021 - 07:49 AM (IST)

ਅਮਰੀਕਾ ਵਿੱਚ ਉੱਡਦੇ ਜਹਾਜ਼ ਨੂੰ ਲੱਗੀ ਅੱਗ, ਮਲਬਾ ਬਣ ਕੇ ਡਿੱਗਿਆ

ਅਮਰੀਕਾ ਵਿੱਚ ਬੋਇੰਗ ਜੈਟ ਜਹਾਜ਼ ਦੇ ਇੱਕ ਇੰਜਨ ਵਿੱਚ ਅੱਗ ਲੱਗ ਗਈ ਅਤੇ ਇੰਜਨ ਦਾ ਮਲਬਾ ਰਿਹਾਇਸ਼ੀ ਇਲਾਕੇ ਵਿੱਚ ਜਾ ਡਿੱਗਿਆ।

ਇਹ ਘਟਨਾ ਡੈਨਵਰ ਦੇ ਨੇੜੇ ਹੋਈ ਜਿੱਥੇ ਜਹਾਜ਼ ਦੇ ਉਡਾਨ ਭਰਨ ਤੋਂ ਬਾਅਦ ਉਸਦਾ ਇੱਕ ਇੰਜਨ ਫੇਲ੍ਹ ਹੋ ਗਿਆ।

Click here to see the BBC interactive

ਬੋਇੰਗ 777 ਜਹਾਜ਼ ਵਿੱਚ 231 ਯਾਤਰੀ ਅਤੇ ਚਾਲਕ ਦਲ ਦੇ 10 ਮੈਂਬਰ ਸਵਾਰ ਸਨ। ਇੰਜਨ ਵਿੱਚ ਅੱਗ ਲੱਗਣ ਦੇ ਬਾਵਜੂਦ ਇਹ ਜਹਾਜ਼ ਸਕੂਸ਼ਲ ਡੇਨਵਰ ਹਵਾਈ ਅੱਡੇ ''ਤੇ ਪਰਤ ਕੇ ਉਤਰਨ ਵਿੱਚ ਸਫ਼ਲ ਰਿਹਾ।

ਇਹ ਵੀ ਪੜ੍ਹੋ:

ਬਰੂਮਫ਼ੀਲਡ ਕਸਬੇ ਦੀ ਪੁਲਿਸ ਨੇ ਇੱਕ ਤਸਵੀਰ ਪੋਸਟ ਕੀਤੀ ਹੈ ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਵਿਸ਼ਾਲ ਇੰਜਨ ਦਾ ਬਾਹਰੀ ਫਰੇਮ ਇੱਕ ਘਰ ਦੇ ਸਾਹਮਣੇ ਬਗੀਚੇ ਵਿੱਚ ਡਿੱਗਿਆ ਹੋਇਆ ਹੈ।

ਇਹ ਜਹਾਜ਼ ਡੇਨਵਰ ਤੋਂ ਹੋਨੋਲੂਲੂ ਜਾ ਰਿਹਾ ਸੀ।

ਫੈਡਰਲ ਏਵੀਏਸ਼ਨ ਐਡਮਿਨਿਸਟਰੇਸ਼ਨ ਦਾ ਕਹਿਣਾ ਹੈ ਕਿ ਫਲਾਈਟ 328 ਦੇ ਖੱਬੇ ਇੰਜਣ ਵਿੱਚ ਖ਼ਰਾਬੀ ਆਈ ਸੀ।

ਪੁਲਿਸ ਨੇ ਇਲਾਕਾ ਨਿਵਾਸੀਆਂ ਨੂੰ ਮਲਬੇ ਨੂੰ ਨਾ ਛੂਹਣ ਲਈ ਕਿਹਾ ਹੈ ਤਾਂ ਜੋ ਜਾਂਚ ਉੱਪਰ ਅਸਰ ਨਾ ਪਵੇ।

ਆਨਲਾਈਨ ਪਾਈਆਂ ਗਈਆਂ ਕਈ ਪੋਸਟਾਂ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੰਜਨ ਵਿੱਚੋਂ ਧੂਆਂ ਨਿਕਲ ਰਿਹਾ ਹੈ। ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ਜਹਾਜ਼ ਦੇ ਅੰਦਰੋਂ ਬਣਾਇਆ ਗਿਆ ਹੈ। ਇੰਜਨ ਨੂੰ ਲੱਗੀ ਅੱਗ ਅਤੇ ਲਪਟਾਂ ਸਾਫ਼ ਦੇਖੀਆਂ ਜਾ ਸਕਦੀਆਂ ਹਨ।

https://twitter.com/michaelagiulia/status/1363241125495136267

ਇੱਕ ਇਲਾਕਾ ਨਿਵਾਸੀ ਨੇ ਸੀਐੱਨਐੱਨ ਨੂੰ ਦੱਸਿਆ ਕਿ ਉਨ੍ਹਾਂ ਨੇ ਜਹਾਜ਼ ਤੋਂ ਮਲਬਾ ਡਿੱਗਦਾ ਦੇਖਿਆ ਅਤੇ ਆਪਣੇ ਬੱਚਿਆਂ ਸਮੇਤ ਸੁਰੱਖਿਅਤ ਥਾਂ ''ਤੇ ਜਾ ਕੇ ਪਨਾਹ ਲਈ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=N_ED2Zld6ic

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''28bedf45-2043-480e-b696-a1603f889a20'',''assetType'': ''STY'',''pageCounter'': ''punjabi.international.story.56143628.page'',''title'': ''ਅਮਰੀਕਾ ਵਿੱਚ ਉੱਡਦੇ ਜਹਾਜ਼ ਨੂੰ ਲੱਗੀ ਅੱਗ, ਮਲਬਾ ਬਣ ਕੇ ਡਿੱਗਿਆ'',''published'': ''2021-02-21T02:13:00Z'',''updated'': ''2021-02-21T02:13:00Z''});s_bbcws(''track'',''pageView'');

Related News