ਦਿਸ਼ਾ ਰਵੀ ਤੇ ਟੂਲਕਿੱਟ ਮਾਮਲੇ ’ਚ ਹਾਈ ਕੋਰਟ ਨੇ ਮੀਡੀਆ ਨੂੰ ਇਹ ਹਦਾਇਤਾਂ ਦਿੱਤੀਆਂ

02/19/2021 4:04:38 PM

Click here to see the BBC interactive

ਟੂਲਕਿੱਟ ਮਾਮਲੇ ਵਿੱਚ ਦਿਸ਼ਾ ਰਵੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦਿੱਲੀ ਪੁਲਿਸ ਨੇ ਪਟਿਆਲਾ ਹਾਊਸ ਕੋਰਟ ਵਿੱਚ ਉਸ ਨੂੰ ਪੇਸ਼ ਕੀਤਾ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿੱਲੀ ਪੁਲਿਸ ਵੱਲੋਂ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਹੈ ਕਿ ਦਿਸ਼ਾ ਰਵੀ ਜਵਾਬ ਦੇ ਰਹੀ ਹੈ। ਇਸ ਵਿੱਚ ਦੂਜਾ ਮੁਲਜ਼ਮ ਸ਼ਾਂਤਨੂੰ 22 ਫਰਵਰੀ ਨੂੰ ਜਾਂਚ ਵਿੱਚ ਸ਼ਾਮਲ ਹੋਵੇਗਾ।

ਸਰਕਾਰੀ ਵਕੀਲ ਦਾ ਕਹਿਣਾ ਹੈ ਕਿ ਦਿਸ਼ਾ ਰਵੀ ਨੂੰ ਸਹਿ ਮੁਲਜ਼ਮ ਸਾਹਮਣੇ ਪੁੱਛਗਿੱਛ ਕਰਨੀ ਪਏਗੀ। ਇਸ ਲਈ ਪੁਲਿਸ ਨੂੰ 3 ਦਿਨਾਂ ਦੀ ਨਿਆਂਇਕ ਹਿਰਾਸਤ ਦੀ ਲੋੜ ਹੈ।

ਇਹ ਵੀ ਪੜ੍ਹੋ:

ਦਿਸ਼ਾ ਰਵੀ ਮਾਮਲੇ ਵਿੱਚ ਹਾਈ ਕੋਰਟ ਦੀਆਂ ਹਦਾਇਤਾਂ

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਹਾਈ ਕੋਰਟ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਬਾਰੇ ਸਖ਼ਤੀ ਨਾਲ ਪਾਲਣਾ ਕਰੇ ਕਿ ਉਨ੍ਹਾਂ ਨੇ ਨਾ ਤਾਂ ਜਾਂਚ ਦਾ ਵੇਰਵਾ ਲੀਕ ਕੀਤਾ ਹੈ ਅਤੇ ਨਾ ਹੀ ਕਰਨ ਦਾ ਇਰਾਦਾ ਹੈ।

ਹਾਈ ਕੋਰਟ ਨੇ ਇਸ ਪੜਾਅ ''ਤੇ ਖ਼ਬਰਾਂ ਦੀ ਕੋਈ ਸਮੱਗਰੀ ਜਾਂ ਟਵੀਟ ਨੂੰ ਪੁਲਿਸ ਵੱਲੋਂ ਹਟਾਉਣ ਲਈ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ।

ਹਾਈ ਕੋਰਟ ਨੇ ਮੀਡੀਆ ਨੂੰ ਕਿਹਾ ਕਿ ਯਕੀਨੀ ਕਰੇ ਕਿ ਸਿਰਫ਼ ਤਸਦੀਕਸ਼ੁਦਾ ਸਮੱਗਰੀ ਹੀ ਛਾਪੀ ਜਾਂ ਜਨਤਕ ਕੀਤੀ ਜਾਵੇ ਅਤੇ ਉਹ ਦਿਸ਼ਾ ਰਵੀ ਖ਼ਿਲਾਫ਼ ਦਰਜ ਮਾਮਲੇ ਦੀ ਜਾਂਚ ਵਿੱਚ ਕੋਈ ਰੁਕਾਵਟ ਨਾ ਪਾਵੇ।

ਹਾਈ ਕੋਰਟ ਨੇ ਕਿਹਾ ਕਿ ਪੁਲਿਸ ਕਾਨੂੰਨ ਤਹਿਤ ਪ੍ਰੈਸ ਕਾਨਫਰੰਸ ਕਰ ਸਕਦੀ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਹਾਈ ਕੋਰਟ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਕੁਝ ਮੀਡੀਆ ਕਵਰੇਜ ਦਰਸਾਉਂਦੀ ਹੈ ਕਿ ਦਿਸ਼ਾ ਰਵੀ ਖ਼ਿਲਾਫ਼ ਐੱਫ਼ਆਈਆਰ ਨਾਲ ਜੁੜੀ ਸਬੰਧੀ ਸਨਸਨੀਖੇਜ਼ ਤੇ ਪੱਖਪਾਤੀ ਰਿਪੋਰਟਿੰਗ ਕੀਤੀ ਗਈ ਹੈ।

ਹਾਈ ਕੋਰਟ ਨੇ ਮੀਡੀਆ ਨੂੰ ਕਿਹਾ ਹੈ ਕਿ ਲੀਕ ਹੋਈ ਕੋਈ ਵੀ ਜਾਂਚ ਸਮੱਗਰੀ ਦਾ ਪ੍ਰਸਾਰਣ ਨਾ ਕਰਨ ਕਿਉਂਕਿ ਇਹ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=N_ED2Zld6ic

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''54124431-1fd2-45fe-bc56-5a1510fe4746'',''assetType'': ''STY'',''pageCounter'': ''punjabi.india.story.56125595.page'',''title'': ''ਦਿਸ਼ਾ ਰਵੀ ਤੇ ਟੂਲਕਿੱਟ ਮਾਮਲੇ ’ਚ ਹਾਈ ਕੋਰਟ ਨੇ ਮੀਡੀਆ ਨੂੰ ਇਹ ਹਦਾਇਤਾਂ ਦਿੱਤੀਆਂ'',''published'': ''2021-02-19T10:26:58Z'',''updated'': ''2021-02-19T10:26:58Z''});s_bbcws(''track'',''pageView'');

Related News