ISWOTY: ਭਾਰਤੀ ਖਿਡਾਰਨਾਂ ਬਾਰੇ ਵਿਕੀਪੀਡੀਆ ''''ਤੇ ਹੋਰ ਜਾਣਕਾਰੀ ਦਰਜ ਕਰਨਾ
Friday, Feb 19, 2021 - 12:04 PM (IST)

ਬੀਬੀਸੀ ਨੇ ਭਾਰਤ ਵਿੱਚ ਵਿਦਿਆਰਥੀਆਂ ਨਾਲ ਛੇ ਭਾਰਤੀ ਭਾਸ਼ਾਵਾਂ ਵਿੱਚ 50 ਹੁਨਰਮੰਦ ਅਤੇ ਉਭਰਦੀਆਂ ਭਾਰਤੀ ਖਿਡਾਰਨਾਂ, ਜਿੰਨ੍ਹਾਂ ਬਾਰੇ ਵਿਕੀਪੀਡੀਆ ''ਤੇ ਨਾਮਾਤਰ ਜਾਂ ਫਿਰ ਬਿਲਕੁਲ ਹੀ ਜਾਣਕਾਰੀ ਮੌਜੂਦ ਨਹੀਂ ਹੈ, ਬਾਰੇ ਇਸ ਮਾਧਿਅਮ ''ਤੇ ਜਾਣਕਾਰੀ ਪਾਉਣ ਲਈ ਸਾਂਝੇਦਾਰੀ ਕੀਤੀ ਹੈ।
ਉਨ੍ਹਾਂ ਨੇ ਕੌਮਾਂਤਰੀ ਤਗਮੇ ਜਿੱਤੇ, ਕੌਮੀ ਰਿਕਾਰਡ ਤੋੜੇ ਅਤੇ ਟੋਕੀਓ ਉਲੰਪਿਕ ਵਿੱਚ ਹਿੱਸਾ ਲੈਣ ਲਈ ਕੁਆਲੀਫ਼ਾਈ ਕੀਤਾ ਪਰ ਉਨ੍ਹਾਂ ਬਾਰੇ ਵਿਕੀਪੀਡੀਆ ''ਤੇ ਨਾਮਾਤਰ ਜਾਂ ਫ਼ਿਰ ਕੋਈ ਵੀ ਜਾਣਕਾਰੀ ਮੋਜੂਦ ਨਹੀਂ ਹੈ। ਅਜਿਹਾ ਹੁਣ ਹੋਰ ਨਹੀਂ ਰਹੇਗਾ।
ਬੀਬੀਸੀ ਵਲੋਂ ਮਹੀਨਿਆਂ ਦੀ ਖੋਜ ਅਤੇ ਅਸਲ ਇੰਟਰਵਿਊਜ਼ ਤੋਂ ਬਾਅਦ 50 ਖਿਡਾਰਨਾਂ ਦੇ ਨਿੱਜੀ ਅਤੇ ਪੇਸ਼ੇਵਰ ਸਫ਼ਰ ਬਾਰੇ ਲੇਖ ਵਿਕੀਪੀਡੀਆ ''ਤੇ ਦਰਜ ਕੀਤੇ ਗਏ ਹਨ।
Click here to see the BBC interactiveਇਹ ਵੀ ਪੜ੍ਹੋ
- ਕਿਸਾਨਾਂ ਦੇ ਰੇਲ ਰੋਕੋ ਕਾਰਨ ਕਈ ਥਾਂ ਸਵਾਰੀਆਂ ਹੋਈਆਂ ਖੱਜਲ, ਸ਼ੰਭੂ ਬੈਠੇ ਕਿਸਾਨਾਂ ਨੇ ਕੀ ਕਿਹਾ
- ਕਿਸਾਨ ਅੰਦੋਲਨ ਯੂਕੇ ਰਹਿੰਦੇ ਭਾਰਤੀਆਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ
- ਆਈਪੀਐੱਲ 2021: ਨੀਲਾਮੀ ਦੌਰਾਨ ਕਿਵੇਂ ਖਰੀਦੇ ਜਾਂਦੇ ਹਨ ਕ੍ਰਿਕਟਰ
ਬੀਬੀਸੀ ਨੇ ਪਾਇਆ ਹੈ ਕਿ ਜਨਤਕ ਹਸਤੀਆਂ ਦੇ ਬਾਰੇ ’ਚ ਜਾਣਕਾਰੀ ਪ੍ਰਾਪਤ ਕਰਨ ਲਈ ਬੇਹਤਰ ਮਾਧਿਅਮ ਵਿਕੀਪੀਡੀਆ ਵਿੱਚ ਇਨ੍ਹਾਂ ਮਹਿਲਾ ਖਿਡਾਰੀਆਂ ਦੇ ਬਾਰੇ ’ਚ ਭਾਰਤੀ ਭਾਸ਼ਾਵਾਂ ’ਚ ਜਾਣਕਾਰੀ ਉਪਲਬਧ ਨਹੀਂ ਸੀ।
ਦੇਸ ਭਰ ਦੀਆਂ 12 ਸੰਸਥਾਵਾਂ ਦੇ 300 ਪੱਤਰਕਾਰਤਾ ਦੇ ਵਿਦਿਆਰਥੀਆਂ ਦੀ ਸਾਂਝੇਦਾਰੀ ਨਾਲ, 50 ਭਾਰਤੀ ਖਿਡਾਰਨਾਂ ਜਿਨ੍ਹਾਂ ਦੇ ਵੇਰਵੇ ਵਿਕੀਪੀਡੀਆ ''ਤੇ ਮੌਜੂਦ ਨਹੀਂ ਸਨ ਨੂੰ ਹਿੰਦੀ, ਪੰਜਾਬੀ, ਗੁਜਰਾਤੀ, ਮਰਾਠੀ, ਤੇਲੁਗੂ, ਤਾਮਿਲ ਅਤੇ ਅੰਗਰੇਜ਼ੀ ਵਿੱਚ ਇਸ ਮਾਧਿਅਮ ''ਤੇ ਦਰਜ ਕਰਵਾਇਆ ਗਿਆ। ਇਹ ਹੈ ਇਸਦਾ ਸਨੈਪਸ਼ੌਟ।
50 ਖਿਡਾਰਨਾਂ ਦੀ ਚੋਣ ਕਿਸ ਤਰ੍ਹਾਂ ਕੀਤੀ ਗਈ?
ਬੀਬੀਸੀ ਨੇ 50 ਭਾਰਤੀ ਖਿਡਾਰਨਾਂ ਦੀ ਚੋਣ 40 ਮੈਂਬਰੀ ਜਿਊਰੀ ਦੀ ਮਦਦ ਨਾਲ ਕੀਤੀ ਜਿਸ ਵਿੱਚ ਭਾਰਤ ਭਰ ਤੋਂ ਖੇਡ ਪੱਤਰਕਾਰ, ਕੁਮੈਂਟੇਟਰ ਅਤੇ ਲੇਖਕ ਸ਼ਾਮਿਲ ਸਨ।
ਉਨ੍ਹਾਂ ਨੇ ਖਿਡਾਰਨਾਂ ਦੇ 2019 ਅਤੇ 2020 ਦੇ ਪ੍ਰਦਰਸ਼ਨ ਦੇ ਆਧਾਰ ''ਤੇ ਆਪਣੇ ਵਲੋਂ ਸਿਫ਼ਾਰਸ਼ਾਂ ਕੀਤੀਆਂ। ਖਿਡਾਰਨਾਂ ਦੇ ਨਾਮ ਅੰਗਰੇਜ਼ੀ ਅੱਖਰ ਸਾਰਣੀ ਮੁਤਾਬਕ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ:
- ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
- ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
- ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ
https://www.youtube.com/watch?v=k0xQWwmcG9w
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f07d8508-b092-4537-b755-291b1f829a00'',''assetType'': ''STY'',''pageCounter'': ''punjabi.india.story.56116952.page'',''title'': ''ISWOTY: ਭਾਰਤੀ ਖਿਡਾਰਨਾਂ ਬਾਰੇ ਵਿਕੀਪੀਡੀਆ \''ਤੇ ਹੋਰ ਜਾਣਕਾਰੀ ਦਰਜ ਕਰਨਾ'',''published'': ''2021-02-19T06:29:32Z'',''updated'': ''2021-02-19T06:29:32Z''});s_bbcws(''track'',''pageView'');