ਨਾਸਾ ਦਾ ਪੁਲਾੜ ਯਾਨ ਮੰਗਲ ਗ੍ਰਹਿ ਪਹੁੰਚਿਆ, ਕੀ ਖੋਜ ਕਰੇਗਾ -5 ਅਹਿਮ ਖ਼ਬਰਾਂ
Friday, Feb 19, 2021 - 07:49 AM (IST)

ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਆਪਣਾ ਪੁਲਾੜ ਯਾਨ ''ਪਰਸੀਵੀਅਰੈਂਸ'' ਮੰਗਲ ਗ੍ਰਹਿ ਦੀ ਭੂਮੱਧ ਰੇਖਾ ਜਿਸ ਨੂੰ ਜਜ਼ੈਰੋ ਕਿਹਾ ਜਾਂਦਾ ਹੈ ਦੇ ਨੇੜੇ ਡੀਪ ਕਰੇਟਰ ਵਿੱਚ ਉਤਾਰ ਲਿਆ ਹੈ।
ਮਿਸ਼ਨ ਦੇ ਡਿਪਟੀ ਪ੍ਰੋਜੈਕਟ ਮਨੇਜਰ ਮੈੱਟ ਵਾਲੇਸ ਨੇ ਕਿਹਾ, "ਖ਼ੁਸ਼ਖ਼ਬਰੀ ਇਹ ਹੈ ਕਿ ਸਪੇਸਕਰਾਫ਼ਟ, ਮੈਨੂੰ ਲਗਦਾ ਹੈ, ਸਹੀ-ਸਲਾਮਤ ਹੈ।"
Click here to see the BBC interactiveਇਹ ਵੀ ਪੜ੍ਹੋ
- ਕਿਸਾਨਾਂ ਦੇ ਰੇਲ ਰੋਕੋ ਕਾਰਨ ਕਈ ਥਾਂ ਸਵਾਰੀਆਂ ਹੋਈਆਂ ਖੱਜਲ, ਸ਼ੰਭੂ ਬੈਠੇ ਕਿਸਾਨਾਂ ਨੇ ਕੀ ਕਿਹਾ
- ਕਿਸਾਨ ਅੰਦੋਲਨ ਯੂਕੇ ਰਹਿੰਦੇ ਭਾਰਤੀਆਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ
- ਆਈਪੀਐੱਲ 2021: ਨੀਲਾਮੀ ਦੌਰਾਨ ਕਿਵੇਂ ਖਰੀਦੇ ਜਾਂਦੇ ਹਨ ਕ੍ਰਿਕਟਰ
ਜਿਵੇਂ ਹੀ ਰੋਵਰ ਨੇ ਮੰਗਲ ਗ੍ਰਹਿ ਦੀ ਜ਼ਮੀਨ ਨੂੰ ਛੋਹਿਆ ਅਤੇ ਇਸ ਦੀ ਪੁਸ਼ਟੀ ਹੋਈ ਕੰਟਰੋਲ ਰੂਮ ਵਿੱਚ ਬੈਠੇ ਵਿਗਿਆਨੀ ਖ਼ੁਸ਼ੀ ਨਾਲ ਖੀਵੇ ਹੋ ਉੱਠੇ।
ਇਹ ਰੋਵਰ (ਘੁਮੰਤੂ) ਹੁਣ ਮੰਗਲ ਗ੍ਰਹਿ ਉੱਪਰ ਘੱਟੋ-ਘੱਟ ਦੋ ਸਾਲ ਬਿਤਾਏਗਾ। ਇਸ ਦੌਰਾਨ ਇਹ ਪੱਥਰਾਂ ਦੀ ਖੁਦਾਈ ਕਰੇਗਾ ਅਤੇ ਅਤੀਤ ਵਿੱਚ ਰਹੀ ਕਿਸੇ ਜ਼ਿੰਦਗੀ ਦੇ ਸਬੂਤਾਂ ਦੀ ਭਾਲ ਕਰੇਗਾ।
ਮੰਨਿਆ ਜਾਂਦਾ ਹੈ ਕਿ ਜਜ਼ੈਰੋ ''ਤੇ ਖਰਬਾਂ ਸਾਲ ਪਹਿਲਾਂ ਇੱਕ ਵਿਸ਼ਾਲ ਝੀਲ ਸੀ। (ਅਤੇ) ਜਿੱਥੇ ਪਾਣੀ ਹੋਵੇ ਉੱਥੇ ਜ਼ਿੰਦਗੀ ਹੋਣ ਦੀ ਸੰਭਾਵਨਾ ਵੀ ਰਹਿੰਦੀ ਹੈ। ਇੱਥੇ ਕਲਿੱਕ ਕਰ ਕੇ ਇਹ ਵੀਡੀਓ ਦੇਖੋ।
ਉਨਾਓ: ਬੇਹੋਸ਼ੀ ਦੀ ਹਾਲਤ ''ਚ ਖੇਤ ''ਚ ਮਿਲੀਆਂ ਤਿੰਨ ਕੁੜੀਆਂ, ਦੋ ਦੀ ਮੌਤ

ਉਨਾਓ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਤਿੰਨ ਕੁੜੀਆਂ ਇੱਕ ਖੇਤ ਵਿੱਚ ਬੇਹੋਸ਼ੀ ਦੀ ਹਾਲਤ ''ਚ ਕਥਿਤ ਤੌਰ ''ਤੇ ਕੱਪੜੇ ਨਾਲ ਬੰਨ੍ਹੀਆਂ ਮਿਲੀਆਂ।
ਇਨ੍ਹਾਂ ਵਿੱਚ ਦੋ ਸਗੀਆਂ ਭੈਣਾਂ ਅਤੇ ਇੱਕ ਚਚੇਰੀ ਭੈਣ ਦੱਸੀ ਜਾ ਰਹੀ ਹੈ, ਦੋ ਦੀ ਮੌਤ ਹੋ ਗਈ ਹੈ ਜਦਕਿ ਇੱਕ ਕੁੜੀ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ।
ਮਰਨ ਵਾਲੀਆਂ ਕੁੜੀਆਂ ਦੇ ਭਰਾ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਆਈਪੀਐੱਲ 2021: ਨੀਲਾਮੀ ਦੌਰਾਨ ਕਿਵੇਂ ਖਰੀਦੇ ਜਾਂਦੇ ਹਨ ਕ੍ਰਿਕਟਰ
ਆਈਪੀਐੱਲ ਯਾਨੀ ਕਿ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਲਈ ਖਿਡਾਰੀਆਂ ਦੀ ਨੀਲਾਮੀ ਸ਼ੁਰੂ ਹੋ ਚੁੱਕੀ ਹੈ। ਇਹ ਨੀਲਾਮੀ ਚੇਨੱਈ ''ਚ ਚੱਲ ਰਹੀ ਹੈ ਜਿਸ ਵਿੱਚ ਕੁੱਲ 61 ਖਿਡਾਰੀਆਂ ਦੀ ਬੋਲੀ ਲੱਗੇਗੀ।
ਹੁਣ ਤੱਕ ਦੀ ਨਿਲਾਮੀ ''ਚ ਕ੍ਰਿਸ ਮੈਰਿਸ ਸਭ ਤੋਂ ਮਹਿੰਗੇ ਖਿਡਾਰੀ ਸਾਬਤ ਹੋਏ ਹਨ। ਉਨ੍ਹਾਂ ਨੂੰ ਰਾਜਸਥਾਨ ਰੌਇਲਜ਼ ਨੇ 16.25 ਕਰੋੜ ਰੁਪਏ ''ਚ ਖਰੀਦਿਆ ਹੈ। ਇਹ ਆਈਪੀਐਲ ਦੇ ਇਤਿਹਾਸ ਦੀ ਸਭ ਤੋਂ ਮਹਿੰਗੀ ਬੋਲੀ ਹੈ।
ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਈਪੀਐੱਲ ਦੀ ਨੀਲਾਮੀ ਦੀ ਪੂਰੀ ਪ੍ਰਕ੍ਰਿਆ ਕੀ ਹੈ। ਜਾਣਨ ਲਈ ਇੱਥੇ ਕਲਿੱਕ ਕਰੋ।
ਨਨਕਾਣਾ ਸਾਹਿਬ ਜੱਥਾ: ਜਗੀਰ ਕੌਰ ਦੀ ਪੀਐੱਮ ਮੋਦੀ ਨੂੰ ਚਿੱਠੀ
ਕੇਂਦਰ ਸਰਕਾਰ ਵੱਲੋਂ ਨਨਕਾਣਾ ਸਾਹਿਬ ਜਾਣ ਵਾਲੇ ਜੱਥੇ ''ਤੇ ਰੋਕ ਲਾਉਣ ਮਗਰੋਂ SGPC ਪ੍ਰਧਾਨ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ।
ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਨੇ ਕਿਹਾ, "ਪਾਕਿਸਤਾਨ ਭੇਜੇ ਜਾ ਰਹੇ ਜੱਥੇ ''ਤੇ ਰੋਕ ਲਗਾ ਕੇ ਭਾਰਤ ਸਰਕਾਰ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸਾਰੀਆਂ ਤਿਆਰੀਆਂ ਮੁਕੰਮਲ ਹੋਣ ''ਤੇ ਆਖ਼ਰੀ ਮੌਕੇ ਜਥੇ ''ਤੇ ਰੋਕ ਲਗਾਉਣੀ ਭਾਰਤ ਸਰਕਾਰ ਦੀ ਸਿੱਖ ਵਿਰੋਧੀ ਮਾਨਸਿਕਤਾ ਦਾ ਸਬੂਤ ਹੈ।"
ਕੇਂਦਰ ਵੱਲੋਂ ਨਨਕਾਣਾ ਸਾਹਿਬ ਜਾਣ ਵਾਲੇ ਜੱਥੇ ਉੱਪਰ ਲਗਾਈ ਰੋਕ ਦਾ ਪੂਰਾ ਘਟਨਾਕ੍ਰਮ ਜਾਣਨ ਲਈ ਇੱਥੇ ਕਲਿੱਕ ਕਰੋ।
ਫੇਸਬੁੱਕ ਵੱਲੋਂ ਆਸਟਰੇਲੀਆ ਵਿੱਚ ਨਿਊਜ਼ ਬੰਦ, ਗੂਗਲ ਨੇ ਵੀ ਦਿੱਤੀ ਧਮਕੀ

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਕਿਹਾ ਹੈ ਕਿ ਫੇਸਬੁੱਕ ਵੱਲੋਂ ਦੇਸ਼ ਵਿੱਚ ਉਪਭੋਗਤਾਵਾਂ ਲਈ ਖ਼ਬਰਾਂ ਦੀ ਸਮੱਗਰੀ ''ਤੇ ਪਾਬੰਦੀ ਲਗਾਉਣ ਤੋਂ ਉਨ੍ਹਾਂ ਦੀ ਸਰਕਾਰ ਨਹੀਂ ਡਰਦੀ ਅਤੇ "ਆਸਟਰੇਲੀਆ ਨੂੰ ਅਨਫ੍ਰੈਂਡ" ਕਰਨ ਦੀ ਫੇਸਬੁੱਕ ਦੀ ਕੋਸ਼ਿਸ਼ ਮੰਦਭਾਗੀ ਹੈ।
ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਵੀਰਵਾਰ ਨੂੰ ਆਸਟਰੇਲੀਆ ਵਿੱਚ ਖ਼ਬਰਾਂ ਨਾਲ ਸਬੰਧਤ ਸਮੱਗਰੀ ''ਤੇ ਪਾਬੰਦੀ ਲਗਾ ਦਿੱਤੀ ਸੀ। ਗੂਗਲ ਨੇ ਇਹ ਵੀ ਕਿਹਾ ਹੈ ਕਿ ਉਹ ਆਸਟਰੇਲੀਆ ਵਿੱਚ ਆਪਣਾ ਸਰਚ ਇੰਜਨ ਬੰਦ ਕਰ ਸਕਦਾ ਹੈ।
ਆਓ ਜਾਣਦੇ ਹਾਂ ਕਿ ਇਹ ਬਹੁ-ਰਾਸ਼ਟਰੀ ਕੰਪਨੀਆਂ ਆਸਟਰੇਲੀਆ ''ਤੇ ਕੀ ਦਬਾਅ ਪਾ ਰਹੀਆਂ ਹਨ। ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:
- ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
- ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
- ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ
https://www.youtube.com/watch?v=k0xQWwmcG9w
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''eede7224-c5a5-495f-bebb-1f5eec463a32'',''assetType'': ''STY'',''pageCounter'': ''punjabi.india.story.56121480.page'',''title'': ''ਨਾਸਾ ਦਾ ਪੁਲਾੜ ਯਾਨ ਮੰਗਲ ਗ੍ਰਹਿ ਪਹੁੰਚਿਆ, ਕੀ ਖੋਜ ਕਰੇਗਾ -5 ਅਹਿਮ ਖ਼ਬਰਾਂ'',''published'': ''2021-02-19T02:15:53Z'',''updated'': ''2021-02-19T02:15:53Z''});s_bbcws(''track'',''pageView'');