ਉਨਾਓ: ਬੇਹੋਸ਼ੀ ਦੀ ਹਾਲਤ ''''ਚ ਖੇਤ ''''ਚ ਮਿਲੀਆਂ ਤਿੰਨ ਕੁੜੀਆਂ, ਦੋ ਦੀ ਮੌਤ
Thursday, Feb 18, 2021 - 06:19 PM (IST)


ਉਨਾਓ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਤਿੰਨ ਕੁੜੀਆਂ ਇੱਕ ਖੇਤ ਵਿੱਚ ਬੇਹੋਸ਼ੀ ਦੀ ਹਾਲਤ ''ਚ ਕਥਿਤ ਤੌਰ ''ਤੇ ਕੱਪੜੇ ਨਾਲ ਬੰਨ੍ਹੀਆਂ ਮਿਲੀਆਂ।
ਇਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ ਹੈ ਜਦਕਿ ਇੱਕ ਕੁੜੀ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ।
Click here to see the BBC interactiveਉਨਾਓ ਦੇ ਪੁਲਿਸ ਸੁਪਰੀਡੈਂਟ ਸੁਰੇਸ਼ਰਾਓ ਕੁਲਕਰਨੀ ਨੇ ਬੀਬੀਸੀ ਨੂੰ ਦੱਸਿਆ, "ਇਹ ਅਸੋਹਾ ਥਾਣਾ ਖੇਤਰ ਦਾ ਮਾਮਲਾ ਹੈ। ਤਿੰਨ ਕੁੜੀਆਂ ਆਪਣੇ ਹੀ ਖੇਤ ਵਿੱਚ ਬੇਹੋਸ਼ ਪਈਆਂ ਸਨ ਅਤੇ ਤਿੰਨਾਂ ਦੇ ਹੱਥ ਬੰਨ੍ਹੇ ਹੋਏ ਸਨ। ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਜਿੱਥੇ ਦੋ ਕੁੜੀਆਂ ਦੀ ਮੌਤ ਹੋ ਗਈ ਹੈ। ਇੱਕ ਦਾ ਇਲਾਜ ਚੱਲ ਰਿਹਾ ਹੈ।"
ਉਨ੍ਹਾਂ ਨੇ ਦੱਸਿਆ, "ਹੁਣ ਤੱਕ ਸ਼ੁਰੂਆਤੀ ਜਾਂਚ ਵਿੱਚ ਇਹ ਪਤਾ ਲੱਗਿਆ ਹੈ ਕਿ ਤਿੰਨੋਂ ਕੁੜੀਆਂ ਘਾਹ ਵੱਢਣ ਲਈ ਖੇਤ ਵਿੱਚ ਗਈਆਂ ਸਨ। ਜ਼ਹਿਰੀਲੀ ਚੀਜ਼ ਦੇਣ ਦੀ ਗੱਲ ਸਾਹਮਣੇ ਆਈ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।"
https://twitter.com/unnaopolice/status/1362084416034541570?s=20
ਇਹ ਵੀ ਪੜ੍ਹੋ
- ਕਿਸਾਨਾਂ ਦੇ ਰੇਲ ਰੋਕੋ ਕਾਰਨ ਕਈ ਥਾਂ ਸਵਾਰੀਆਂ ਹੋਈਆਂ ਖੱਜਲ, ਸ਼ੰਭੂ ਬੈਠੇ ਕਿਸਾਨਾਂ ਨੇ ਕੀ ਕਿਹਾ
- ਕਿਸਾਨ ਅੰਦੋਲਨ ਯੂਕੇ ਰਹਿੰਦੇ ਭਾਰਤੀਆਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ
- ਆਈਪੀਐੱਲ 2021: ਨੀਲਾਮੀ ਦੌਰਾਨ ਕਿਵੇਂ ਖਰੀਦੇ ਜਾਂਦੇ ਹਨ ਕ੍ਰਿਕਟਰ
ਹੁਣ ਤੱਕ ਕੀ ਪਤਾ ਚੱਲਿਆ ਹੈ?
ਅਸੋਹਾ ਥਾਣਾ ਖੇਤਰ ਦੇ ਪਿੰਡ ਬਬੂਰਹਾ ਵਿੱਚ ਬੁੱਧਵਾਰ ਦੇਰ ਸ਼ਾਮ ਤਿੰਨ ਕੁੜੀਆਂ ਇੱਕ ਖੇਤ ਵਿੱਚ ਬੇਹੋਸ਼ ਪਈਆਂ ਮਿਲੀਆਂ।
ਬਬੂਰਹਾ ਪਿੰਡ ਦੀਆਂ ਤਿੰਨ ਕੁੜੀਆਂ ਬੁੱਧਵਾਰ ਦੁਪਹਿਰ ਪਸ਼ੂਆਂ ਲਈ ਚਾਰਾ ਲੈਣ ਖੇਤ ਗਈਆਂ ਸਨ ਪਰ ਜਦੋਂ ਉਹ ਦੇਰ ਸ਼ਾਮ ਤੱਕ ਵਾਪਸ ਨਹੀਂ ਆਈਆਂ ਤਾਂ ਉਨ੍ਹਾਂ ਦੀ ਭਾਲ ਕੀਤੀ ਗਈ। ਜਦੋਂ ਕੁੜੀਆਂ ਬੇਹੋਸ਼ ਪਈਆਂ ਮਿਲੀਆਂ ਤਾਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਇਸ ਵਿੱਚ ਦੋ ਸਗੀਆਂ ਭੈਣਾਂ ਅਤੇ ਇੱਕ ਚਚੇਰੀ ਭੈਣ ਦੱਸੀ ਜਾ ਰਹੀ ਹੈ।
ਉਨ੍ਹਾਂ ਦੇ ਭਰਾ ਵਿਸ਼ਾਲ ਨੇ ਕਾਨਪੁਰ ਦੇ ਇੱਕ ਸਥਾਨਕ ਪੱਤਰਕਾਰ ਰਵੀ ਨੂੰ ਦੱਸਿਆ, "ਤਿੰਨੋਂ ਕੁੜੀਆਂ ਚਾਰਾ ਲੈਣ ਗਈਆਂ ਪਰ ਪਰ ਜਦੋਂ ਉਹ ਘਰ ਵਾਪਸ ਨਹੀਂ ਆਈਆਂ ਤਾਂ ਉਨ੍ਹਾਂ ਨੂੰ ਲੱਭਣ ਲਈ ਗਏ। ਤਿੰਨੋਂ ਕੁੜੀਆਂ ਕਪੜੇ ਨਾਲ ਬੰਨ੍ਹੀਆਂ ਹੋਈਆਂ ਮਿਲੀਆਂ। ਤਿੰਨਾਂ ਵਿੱਚੋਂ ਦੋ ਮੇਰੀਆਂ ਸਗੀਆਂ ਭੈਣਾਂ ਹਨ ਅਤੇ ਇੱਕ ਚਾਚੇ ਦੀ ਧੀ ਹੈ। ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ।"
ਸਥਾਨਕ ਪੱਤਰਕਾਰ ਰਵੀ ਨੇ ਦੱਸਿਆ ਹੈ ਕਿ ਉਨਾਓ ਦੇ ਜ਼ਿਲ੍ਹਾ ਹਸਪਤਾਲ ਦੇ ਸੀਐਮਐਸ ਡਾਕਟਰ ਬੀ.ਬੀ. ਭੱਟ ਨੇ ਪੁਸ਼ਟੀ ਕੀਤੀ ਹੈ ਕਿ ਜਿਹੜੀ ਕੁੜੀ ਜ਼ਿੰਦਾ ਬਚੀ ਹੈ ਉਸਦੀ ਹਾਲਤ ਬਹੁਤ ਨਾਜ਼ੁਕ ਹੈ।
ਡਾਕਟਰ ਭੱਟ ਨੇ ਦੱਸਿਆ ਕਿ ਜਦੋਂ ਕੁੜੀ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ ਅਤੇ ਲੱਗਦਾ ਹੈ ਕਿ ਇਹ ਕੀਟਾਣੂਨਾਸ਼ਕ ਖਾਣ ਤੋਂ ਬਾਅਦ ਅਜਿਹਾ ਹੋਇਆ ਹੈ।
ਪੁਲਿਸ ਜਾਂਚ ਕਰ ਰਹੀ ਹੈ ਕਿ ਕਿਹੜੇ ਹਾਲਾਤਾਂ ਵਿੱਚ ਕੁੜੀਆਂ ਨੇ ਜ਼ਹਿਰੀਲੇ ਪਦਾਰਥ ਖਾਦੇ ਜਾਂ ਕਿਸੇ ਨੇ ਜ਼ਹਿਰ ਦਿੱਤਾ ਹੈ।
ਪੁਲਿਸ ਸੁਪਰੀਡੈਂਟ ਕੁਲਕਰਨੀ ਮੁਤਾਬਕ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਤੁਰੰਤ ਬਾਅਦ ਉਨਾਓ ਦੇ ਡੀਐਮ ਅਤੇ ਐਸਪੀ ਸਣੇ ਕਈ ਅਧਿਕਾਰੀ ਮੌਕੇ ''ਤੇ ਪਹੁੰਚੇ।
ਪਿੰਡ ਵਿਚ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ।

ਇਹ ਵੀ ਪੜ੍ਹੋ:
- ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
- ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
- ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ
https://www.youtube.com/watch?v=ejWm-5NoFdQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d05d67af-d113-44a0-ae3f-3a5b41a03adc'',''assetType'': ''STY'',''pageCounter'': ''punjabi.india.story.56112569.page'',''title'': ''ਉਨਾਓ: ਬੇਹੋਸ਼ੀ ਦੀ ਹਾਲਤ \''ਚ ਖੇਤ \''ਚ ਮਿਲੀਆਂ ਤਿੰਨ ਕੁੜੀਆਂ, ਦੋ ਦੀ ਮੌਤ'',''author'': ''ਸਮੀਰਾਤਮਜ ਮਿਸ਼ਰਾ'',''published'': ''2021-02-18T12:47:12Z'',''updated'': ''2021-02-18T12:47:12Z''});s_bbcws(''track'',''pageView'');