ਕਿਸਾਨਾਂ ਦਾ ਰੇਲ ਰੋਕੋ: ਰੇਲਵੇ ਨੇ ਕੀਤੇ ਸੁਰੱਖਿਆ ਦੇ ਇੰਤਜ਼ਾਮ

Thursday, Feb 18, 2021 - 11:34 AM (IST)

ਕਿਸਾਨਾਂ ਦਾ ਰੇਲ ਰੋਕੋ: ਰੇਲਵੇ ਨੇ ਕੀਤੇ ਸੁਰੱਖਿਆ ਦੇ ਇੰਤਜ਼ਾਮ
ਰੇਲ
Getty Images

ਤਿੰਨ ਖੇਤੀ ਕਾਨੂੰਨਾ ਦਾ ਵਿਰੋਧ ਕਰ ਰਹੇ ਕਿਸਾਨਾਂ ਦੀਆਂ ਜਥੇਬੰਦੀਆਂ ਵੱਲੋਂ ਅੱਜ ਵੀਰਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਦੇਸ਼ ਵਿਆਪੀ ਪੱਧਰ ''ਤੇ ਰੇਲਾਂ ਰੋਕਣ ਦਾ ਸੱਦਾ ਦਿੱਤਾ ਗਿਆ ਹੈ।

ਹਾਲਾਂਕਿ ਕਿਸਾਨ ਜਥੇਬੰਦੀਆਂ ਵੱਲੋਂ ਮੁਜ਼ਾਹਰੇ ਪੁਰਅਮਨ ਰੱਖਣ ਦੀ ਅਪੀਲ ਕੀਤੀ ਗਈ ਹੈ ਪਰ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ।

Click here to see the BBC interactive

ਇਹ ਵੀ ਪੜ੍ਹੋ:

ਕਿਸਾਨ ਆਗੂ ਗੁਰਨਾਮ ਸਿੰਘ ਚੁਢੂਨੀ ਨੇ ਇੱਕ ਵੀਡੀਓ ਸੁਨੇਹੇ ਰਾਹੀਂ ਹਰਿਆਣੇ ਅਤੇ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਇਲਾਕਿਆਂ ਵਿੱਚ ਥਾਂ ਮਿੱਥ ਕੇ ਉੱਥੇ ਪਹੁੰਚਣ।

ਉਨ੍ਹਾਂ ਨੇ ਅਪੀਲ ਕੀਤੀ ਕਿ ਸਾਰੇ ਪ੍ਰਗੋਰਾਮ ਸ਼ਾਂਤਮਈ ਰੱਖਿਆ ਜਾਵੇ ਅਤੇ ਜੇ ਪੁਲਿਸ "ਡੰਡਾ ਸੋਟਾ" ਚਲਾਵੇ ਤਾਂ ਉਸ ਨੂੰ ਸਹਿਣਾ ਹੈ, ਅਸੀਂ ਜਵਾਬ ਨਹੀਂ ਦੇਣਾ।

ਕਿਸਾਨ ਏਕਤਾ ਮੋਰਚਾ ਦੇ ਅਧਿਕਾਰਿਤ ਫੇਸਬੁੱਕ ਪੇਜ ਤੋਂ ਬੋਲਦਿਆਂ ਪੰਜਾਬ- ਹਰਿਆਣਾ ਏਕਤਾ ਭਾਈਚਾਰਾ ਦੀ ਆਗੂ ਸੁਧੇਸ਼ ਗੋਇਅਤ ਨੇ ਕਿਹਾ:-

  • ਰੇਲ ਰੋਕੋ ਅੰਦੋਲਨ ਦੌਰਾਨ ਕਿਸੇ ਵੀ ਫਾਲਤੂ ਲੋਕਾਂ ਨੂੰ ਆਪਣੇ ਵਿੱਚ ਦਾਖ਼ਲ ਨਹੀਂ ਹੋਣ ਦੇਣਾ ਹੈ।
  • ਅਸੀਂ ਜਨਤਾ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ। ਰੇਲ ਰੋਕੋ ਦੌਰਾਨ ਸਵਾਰੀਆਂ ਦੇ ਖਾਣ-ਪੀਣ ਦਾ ਧਿਆਨ ਰੱਖਣਾ ਹੈ।
  • ਸਾਡੀ ਲੜਾਈ ਸਰਕਾਰ ਨਾਲ ਵੀ ਨਹੀਂ ਹੈ ਸਾਡੀ ਲੜਾਈ ਸਿਸਟਮ ਨਾਲ ਹੈ ਅਤੇ ਅਸੀਂ ਸਿਰਫ਼ ਸਰਕਾਰ ਵੱਲੋਂ ਲਿਆਂਦੇ ਕਾਨੂਨਾਂ ਦਾ ਵਿਰੋਧ ਕਰ ਰਹੇ ਹਾਂ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਰੇਲਵੇ ਦੇ ਇੰਤਜ਼ਾਮ ਅਤੇ ਅਪੀਲ

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਤ ਰੇਲਵੇ ਦੇ ਬੁਲਾਰੇ ਨੇ ਰੇਲ ਰੋਕੋ ਤੋਂ ਪਹਿਲਾਂ ਕਿਹਾ, "ਰੇਲਵੇ ਨੇ ਸ਼ਾਂਤੀ ਦੀ ਅਪੀਲ ਕੀਤੀ ਹੈ। ਪੰਜਾਬ, ਹਰਿਆਣਾ, ਯੂਪੀ ਅਤੇ ਪੱਛਮੀ ਬੰਗਾਲ ਵਿੱਚ ਸੁਰੱਖਿਆ ਦੇ ਮੱਦੇ ਨਜ਼ਰ ਆਰਪੀਐੱਫ਼ ਦੀਆਂ 20 ਵਾਧੂ ਕੰਪਨੀਆਂ ਤੈਨਾਅਤ ਕੀਤੀਆਂ ਗਈਆਂ ਹਨ। ਅਸੀਂ ਸਾਰਿਆਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕਰਦੇ ਹਾਂ ਤਾਂ ਜੋ ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਨਾ ਹੋਵੇ।"

ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸਾਨਾਂ ਵੱਲੋਂ ਰੇਲਾਂ ਰੋਕੀਆਂ ਜਾ ਰਹੀਆਂ ਹੋਣ। ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਮਹੀਨੇ ਦੌਰਾਨ ਪੂਰੇ ਪੰਜਾਬ ਵਿੱਚ ਰੇਲਾਂ ਰੋਕ ਕੇ ਰੱਖੀਆਂ ਗਈਆਂ ਸਨ।

ਫਿਰ ਮੰਤਰਾਲਾ ਵੱਲੋਂ ਬਹੁਤ ਸਾਰੀਆਂ ਰੇਲ ਗੱਡੀਆਂ ਦੇ ਰਾਹ ਬਦਲ ਦਿੱਤੇ ਗਏ ਸਨ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=N_ED2Zld6ic

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''63cff322-c6b0-4010-b202-9c93436225fb'',''assetType'': ''STY'',''pageCounter'': ''punjabi.india.story.56108297.page'',''title'': ''ਕਿਸਾਨਾਂ ਦਾ ਰੇਲ ਰੋਕੋ: ਰੇਲਵੇ ਨੇ ਕੀਤੇ ਸੁਰੱਖਿਆ ਦੇ ਇੰਤਜ਼ਾਮ'',''published'': ''2021-02-18T05:52:28Z'',''updated'': ''2021-02-18T05:52:28Z''});s_bbcws(''track'',''pageView'');

Related News